23 December, 2008

ਲੀਨਕਸ ਲਾਈਵ ਪੰਜਾਬੀ ਓਪਰੇਟਿੰਗ ਸਿਸਟਮ

ਕਰੀਬ ਦੋ ਸਾਲਾਂ ਦੇ ਵਕਫ਼ੇ ਬਾਅਦ ਲਾਈਵ ਸੀਡੀ ਰੀਲਿਜ਼ ਕਰਨ
ਦਾ ਮੌਕਾ ਬਣਿਆ ਹੈ ਅਤੇ ਇੱਕ ਵਾਰ ਫੇਰ ਲਾਈਵ ਓਪਰੇਟਿੰਗ
ਸਿਸਟਮ ਨੂੰ ਪੰਜਾਬੀ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ
ਤੁਸੀਂ ਆਪਣੀ ਮਸ਼ੀਨ ਉੱਤੇ ਇੰਸਟਾਲ ਕੁਝ ਨਹੀਂ ਕਰਨਾ ਅਤੇ ਤੁਸੀਂ
ਲੀਨਕਸ ਅਤੇ ਪੰਜਾਬੀ ਨੂੰ ਚੱਲਦਾ ਵੇਖ ਸਕਦੇ ਹੋ, ਵੈੱਬਸਾਈਟ ਵੇਖ
ਸਕਦੇ ਹੋ, ਟਾਈਪ ਕਰ ਸਕਦੇ ਹੋ, ਭਾਵ ਕਿ ਸਭ ਕੁਝ ਕਰ ਸਕਦੇ ਹੋ,
ਜੋ ਕਿ ਓਪਰੇਟਿੰਗ ਸਿਸਟਮ ਤੋਂ ਉਮੀਦ ਹੁੰਦੀ ਹੈ!

ਇਸ ਵਾਰ ਫੇਡੋਰਾ ਦੀ ਵਰਤੋਂ ਕਰਕੇ ਲਾਈਵ ਸੀਡੀ ਤਿਆਰ ਕੀਤੀ ਗਈ
ਹੈ, ਜਿਸ ਵਿੱਚ ਕਿ ਗਨੋਮ ਅਤੇ ਕੇਡੀਈ ਦੋਵੇਂ ਵਰਜਨ ਤਿਆਰ ਹਨ

ਪੰਜਾਬੀ ਲਾਈਵ ਓਪਰੇਟਿੰਗ ਸਿਸਟਮ KDE ਡਾਊਨਲੋਡ

ਪੰਜਾਬੀ ਲਾਈਵ ਓਪਰੇਟਿੰਗ ਸਿਸਟਮ ਗਨੋਮ ਡਾਊਨਲੋਡ


ਹੋਰ ਵਧੇਰੇ ਜਾਣਕਾਰੀ ਲਈ ਵੈੱਬ ਸਾਈਟ ਉੱਤੇ

ਕੇਡੀਈ ਲਾਈਵ ਸੀਡੀ ਸੂਚਨਾ
ਗਨੋਮ ਲਾਈਵ ਸੀਡੀ ਸੂਚਨਾ

ਵੇਖੋ। ਭਾਵੇਂ ਕਿ ਬਹੁਤੇ ਦੀ ਉਮੀਦ ਨਾ ਹੀ ਕਰਦੇ ਹੋਏ
ਇਹ ਡਾਊਨਲੋਡ ਲਈ ਦਿੱਤਾ ਜਾ ਰਿਹਾ ਹੈ, ਪਰ ਫੇਰ ਵੀ ਜੇ
ਤੁਹਾਡੇ ਕੋਲ ਡਾਊਨਲੋਡ ਦੀ ਸਮਰੱਥਾ ਹੋਵੇ ਤਾਂ ਇੱਕ ਵਾਰ ਵਰਤਣ
ਦੀ ਕੋਸ਼ਿਸ਼ ਜ਼ਰੂਰ ਕਰਨੀ, ਸਾਡੇ ਜਤਨਾਂ ਨੂੰ ਇੱਕ ਨਿੰਮ੍ਹਾ ਜੇਹਾ ਹੁਲਾਰਾ
ਦੇਣ ਲਈ

18 December, 2008

ਅਨੁਵਾਦ ਦਾ ਕੰਮ ਅਤੇ ਵੱਖ ਵੱਖ ਇੰਟਰਨੈੱਟ ਪਰੋਜੈਕਟ

ਵੱਖ ਵੱਖ ਪਰੋਜੈਕਟਾਂ ਤੋਂ ਮਤਲਬ ਹੈ ਕਿ ਜਿੰਨ੍ਹਾਂ ਲਈ ਮੈਂ ਕਰ ਰਿਹਾ ਹਾਂ, ਵਲੰਟੀਅਰ

ਦੇ ਤੌਰ ਉੱਤੇ, ਇੰਟਰਨੈੱਟ ਦਾ ਮਤਲਬ ਕਿ ਜਿੰਨ੍ਹਾਂ ਦੀ ਟਰਾਂਸਲੇਸ਼ਨ ਕੇਵਲ

ਆਨਲਾਈਨ ਹੀ ਕਰਨੀ ਪੈਂਦੀ ਹੈ, ਮੇਰਾ ਵਾਹ ਪਿਆ ਹੈ ਹੇਠ ਦਿੱਤਿਆਂ ਨਾਲ:

ਗੂਗਲ

ਫੇਸਬੁੱਕ

ਵਲਡ-ਪਰੈੱਸ

ਸਭ ਤੋਂ ਪਹਿਲਾਂ ਗੂਗਲ ਲਈ ਕੰਮ ਕੀਤਾ, ਕਿਉਂਕਿ ਇਹ ਪਰੋਜੈੱਕਟ ਵਿੱਚ

ਕਈ ਭਾਗ ਸਨ, ਬਲੌਗਰ, ਜੀਮੇਲ, ਗੂਗਲ ਸਰਚ ਆਦਿ, ਇਸਕਰਕੇ

ਇਹ ਕਾਫ਼ੀ ਵੱਡਾ ਕੰਮ ਸੀ ਅਤੇ ਕੁਝ ਦੇਰ ਕੰਮ ਕੀਤਾ, ਪਰ ਦਖਲ-ਅੰਦਾਜ਼ੀ

ਬਹੁਤ ਸੀ ਅਤੇ ਕੰਮ ਘੱਟ ਹੁੰਦਾ ਸੀ, ਲੋਕ ਅੰਗਰੇਜ਼ੀ ਦੇ ਸ਼ਬਦਾਂ ਦਾ ਅਨੁਵਾਦ

ਪੰਜਾਬੀ ਵਿੱਚ ਘੱਟ ਹੀ ਕਰਦੇ ਸਨ, ਬਲਕਿ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ

ਵਿੱਚ ਲਿਖਦੇ ਸਨ (ਭਾਵੇ ਕਿ search ਨੂੰ Khoj ਲਿਖਣਾ ਆਦਿ), ਉੱਥੇ

ਕੋਈ ਸੁਣਨ ਵਾਲਾ ਹੀ ਨਹੀਂ ਸੀ ਅਤੇ ਗੂਗਲ ਨੂੰ ਬਹੁਤ ਪਰਵਾਹ ਹੀ

ਨਹੀਂ ਸੀ, ਕਿਸੇ ਮੇਲ ਦਾ ਕੋਈ ਜਵਾਬ ਹੀ ਨਹੀਂ, ਖ਼ੈਰ ਉਸ ਤੋਂ ਬੁਰਾ

ਹਾਲ ਰਿਹਾ ਕਿ ਛੇਤੀ ਅੱਪਡੇਟ ਨਹੀਂ ਸਨ ਕਰਦੇ ਅਤੇ ਅਨੁਵਾਦ

ਉਪਲੱਬਧ ਨਹੀਂ ਸੀ ਹੁੰਦੇ, ਕਈ ਮਹੀਨਿਆਂ ਬਾਅਦ ਵੀ ਨਹੀਂ, ਨਾ

ਕੋਈ ਦੱਸਣਾ ਨਾ ਪੁੱਛਣਾ! ਟਰਾਂਸਲੇਸ਼ਨ ਕਰਦਿਆਂ ਇੱਕ

ਸੌਖ ਸੀ ਕਿ ਦੱਸਿਆ ਹੁੰਦਾ ਸੀ ਕਿ ਕਿੱਥੇ ਵਰਤੀ ਜਾਂਦੀ ਹੈ...


ਫੇਸਬੁੱਕ: ਇਹ ਪਰੋਜੈਕਟ ਮੇਰਾ ਸਭ ਤੋਂ ਵੱਧ ਪਸੰਦੀਦਾ ਰਿਹਾ ਹੈ,

ਆਨਲਾਈਨ ਅਨੁਵਾਦ ਤਾਂ ਕਯਾ ਬਾਤਾਂ ਹੀ ਸੀ, ਬਹੁਤ ਹੀ ਸੌਖਾ

ਢੰਗ ਕਿ ਜੋ ਲਾਈਨ ਦਾ ਅਨੁਵਾਦ ਕਰਨਾ ਹੈ, ਉਸ ਨੂੰ ਰਾਈਟ-ਕਲਿੱਕ

ਕਰੋ ਅਤੇ ਅਨੁਵਾਦ ਕਰ ਦਿਓ, ਵੋਟਾਂ ਪਾਉਣ ਦਾ ਆਪਣਾ ਹੀ ਨਜ਼ਾਰਾ ਸੀ,

ਇਹ ਸੱਚਮੁੱਚ ਹੀ ਬਹੁਤ ਵਧੀਆ ਸੀ, ਇੰਟਰਫੇਸ ਥੋੜ੍ਹਾ ਭਾਰੀ ਲੱਗਦਾ ਹੈ,

ਪਰ ਤਾਂ ਵੀ USB ਮਾਡਮ ਉੱਤੇ ਵੀ ਚੰਗੀ ਟਰਾਂਸਲੇਸ਼ਨ ਕਰ ਦਿੱਤੀ ਅਤੇ ਬਹੁਤ

ਹੀ ਆਨੰਦ ਆਇਆ ਕੰਮ ਕਰਕੇ, ਰੂਹ ਖੁਸ਼ ਹੋ ਗਈ!


ਵਲਡ-ਪਰੈੱਸ: ਇਸ ਦਾ ਅਨੁਵਾਦ ਗੂਗਲ ਨਾਲੋਂ ਚੰਗਾ ਜਾਪਿਆ, ਇੰਟਰਨੈੱਟ

ਕੁਨੈਕਸ਼ਨ ਉੱਤੇ ਗੂਗਲ ਦੇ ਅਨੁਵਾਦ ਨਾਲੋਂ ਚੰਗਾ ਹੋ ਰਿਹਾ ਸੀ, ਇੱਕਲਾ-ਇੱਕਲਾ

ਸ਼ਬਦ ਅਨੁਵਾਦ ਕੀਤਾ ਜਾ ਸਕਦਾ ਸੀ, ਜੋ ਕਿ ਗੂਗਲ ਵਿੱਚ ਕਰਨ ਬਾਅਦ ਉਹ

ਸਭ ਅਨੁਵਾਦ ਨੂੰ ਡਾਊਨਲੋਡ ਕਰਨ ਲੱਗ ਪੈਂਦਾ ਸੀ, ਕੁੱਲ ਮਿਲਾ ਕੇ ਗੂਗਲ ਨਾਲੋਂ ਚੰਗਾ

ਸੀ, ਪਰ ਫੇਸਬੁੱਕ, ਨਾ ਨਾ ਨਾ ਨੇੜੇ ਤੇੜੇ ਵੀ ਨਹੀਂ ਸੀ...

13 December, 2008

ਵਿੰਡੋਜ਼ ਹੌਲੀ ਕਿਓ ਹੁੰਦੀ ਹੈ ਅਤੇ ਹੱਲ਼ ਕੀ ਹੈ?

ਮੇਰਾ ਇੱਕ ਦੋਸਤ ਆਪਣਾ ਲੈਪਟਾਪ ਲੈ
ਕੇ ਆਇਆ ਅਤੇ ਕਿਹਾ ਕਿ ਵਿੰਡੋਜ਼
ਬਹੁਤ ਹੌਲੀ ਚੱਲਦੀ ਹੈ, ਜਿਸ ਵਿੱਚ
ਕੋਰ-ਟੂ-ਡੀਇਓ 2.0Ghz ਅਤੇ 3 ਜੀਬੀ ਰੈਮ
ਹੈ, ਵੇਖਣ ਤੋਂ ਪੰਦਰਾਂ ਇੰਚ ਸਕਰੀਨ ਨਾਲ
ਲੈਪਟਾਪ ਚੰਗਾ ਜਾਪ ਰਿਹਾ ਸੀ, ਪਰ
ਚਲਾ ਕੇ ਵੇਖਣ ਉਪਰੰਤ ਹੌਲੀ ਜਾਪਿਆ
ਬਹੁਤ ਹੀ ਹੌਲੀ ਸੀ, ਵਾਕਿਆ ਹੀ ਬਹੁਤ
ਮੈਂ ਕੁਝ ਮੁੱਢਲੇ ਇਲਾਜ਼ ਵਿੱਚ ਵਿੰਡੋਜ਼
ਐਕਸ-ਪੀ ਵਿੱਚ ਗਰਾਫਿਕਸ ਫੀਚਰ ਬੰਦ ਕੀਤੇ,
ਇੰਡੈਕਸ ਸਰਵਿਸ ਠੀਕ ਕੀਤੀ, ਡਿਸਕ
ਡੀ-ਫਰੈਗਮੈਂਟ ਕੀਤੀ, ਅਤੇ ਵੀਐਮਵੇਅਰ
ਸਰਵਿਸ ਬੰਦ ਦਿੱਤੀ, ਇੱਕ ਘੰਟੇ ਦੀਆਂ
ਟੱਕਰਾਂ ਬਾਅਦ ਕਾਫ਼ੀ ਹੱਦ ਤਾਂ ਸੁਧਾਰ
ਆ ਤਾਂ ਗਿਆ, ਪਰ ਫੇਰ ਵੀ ਹੌਲੀ ਸੀ, ਉਸ
ਲੈਪਟਾਪ ਤੋਂ ਮੇਰਾ 1.8Ghz 2ਜੀਬੀ ਰੈਮ
ਵਿਸਟਾ ਵਿੰਡੋਜ਼ ਨਾਲ ਤੇਜ਼ ਚੱਲਦਾ ਸੀ
ਉਸ ਕੋਲ ਜਾਅਲੀ ਵਿੰਡੋਜ਼ ਸੀ, ਓਰੀਜਨਲ
ਨਹੀਂ ਸੀ, ਅੱਪਡੇਟ ਤਾਂ ਇਹ ਲੈ ਨਹੀਂ ਸੀ
ਸਕਦਾ, ਕੇਵਲ ਐਂਟੀਵਾਈਰਸ ਹੀ ਅੱਪਡੇਟ ਹੋ
ਸਕਦਾ ਸੀ, ਅਤੇ ਉਹ ਕੱਲ੍ਹ ਨੂੰ ਕਰਾਂਗੇ,
ਪਰ ਹੌਲੀ ਹੋਣ ਦਾ ਇਹ ਆਖਰੀ ਤੁੱਕਾ ਰਹੇਗਾ,
ਕਿਉਂਕਿ ਮੈਂ ਸਹੀ ਜਵਾਬ ਨਹੀਂ ਸੀ ਲੱਭ
ਸਕਿਆ, ਸ਼ਾਇਦ ਹੀ ਕਦੇ ਲੱਭ ਸਕਾਂ, ਪਰ
ਅਸਲੀ ਵਿੰਡੋਜ਼ ਵਰਤਣੀ ਚਾਹੀਦੀ ਹੈ, ਇਹ
ਮੇਰਾ ਨਿੱਜੀ ਵਿਚਾਰ ਹੈ, ਘੱਟੋ-ਘੱਟ
ਸਭ ਸਾਫਟਵੇਅਰ ਇੰਜਨੀਅਰ ਅਤੇ ਹੋਰ ਕੰਪਿਊਟਰ
ਉੱਤੇ ਕੰਮ ਕਰਨ ਵਾਲਿਆਂ ਨੂੰ ਤਾਂ ਨੈੱਟ-ਸੰਸਾਰ
ਉੱਤੇ ਵਾਇਰਸ ਅਤੇ ਹੋਰ ਖਤਰਿਆਂ ਨੂੰ ਠੱਲ੍ਹ ਪਾਈ
ਜਾ ਸਕੇ...

12 December, 2008

ਪੰਜਾਬੀ ਯੂਨੀਕੋਡ ਵੈੱਬਸਾਈਟ ਅਤੇ ਬਲੌਗ ਵਿੱਚ ਤਰੱਕੀ

ਕੁਝ ਮਹੀਨਿਆਂ ਵਿੱਚ ਬਹੁਤ ਸਾਰੇ ਬਲੌਗ ਅਤੇ ਵੈੱਬ-ਸਾਈਟਾਂ
ਯੂਨੀਕੋਡ ਵਿੱਚ ਉਭਰੀਆਂ ਹਨ, ਜਿਸ ਵਿੱਚ ਨਵੇਂ ਨੌਜਵਾਨ ਖੂਨ
ਦੇ ਨਾਲ ਨਾਲ ਪੁਰਾਣੇ ਲੇਖਕਾਂ ਵਲੋਂ ਵੀ ਇੰਟਰਨੈੱਟ ਅਤੇ ਪੰਜਾਬੀ
ਯੂਨੀਕੋਡ ਨੂੰ ਅਪਣਾਉਣ ਦੀ ਪਹਿਲ ਬਹੁਤ ਹੀ ਅਚੰਭੇ ਭਰੀ ਰਹੀ!

ਮੈਨੂੰ ਖੁਸ਼ੀ ਹੈ ਕਿ ਇਹ ਕਦਮ ਪੰਜਾਬੀ ਭਾਸ਼ਾ ਲਈ ਨਵੀਂ ਜਾਨ
ਪਵੇਗਾ, ਜਿੱਥੇ ਕਿ ਕਦੇ ਕਾਂ ਬੋਲਦੇ ਹਨ, ਅੱਜ ਪਾਣੀ
ਦੀਆਂ ਛੱਲਾਂ ਦੀ ਮਹਿਕ, ਉੱਤੇ ਉੱਡਦੀ ਹਲਕੀ
ਹਲਕੀ ਧੁੰਦ ਆਉਣ ਵਾਲੇ ਚੰਗੇ ਵੇਲੇ ਦਾ ਸੰਕੇਤ ਹਨ, ਕੁਝ ਲਿੰਕ
ਅੱਪਡੇਟ ਵੀ ਕੀਤੇ ਹਨ:

ਇੱਕ ਗਲ਼ ਕਿ ਅਜੇ ਵੀ ਕੋਈ ਅਖ਼ਬਾਰ ਯੂਨੀਕੋਡ ਪੰਜਾਬੀ
ਵਿੱਚ ਪੰਜਾਬ ਤੋਂ ਨਹੀਂ ਚਲਿਆ (ਜੇ ਟ੍ਰਿਬਿਊਨ ਵਾਲੇ
ਆਪਣੇ ਵਾਅਦੇ ਉੱਤੇ ਪੱਕੇ ਰਹੇ ਤਾਂ ਜਨਵਰੀ ਵਿੱਚ ਹੋਣਾ
ਚਾਹੀਦਾ ਹੈ)

ਹਾਲ ਦੀ ਘੜੀ ਤਾਂ ਬਲੌਗ ਹੀ ਪੰਜਾਬੀ ਯੂਨੀਕੋਡ ਦੀ
ਮੋਢੀ ਕਤਾਰ 'ਚ ਹਨ:
ਵਰਡਪਰੈੱਸ ਵਲੋਂ
ਮੈਂ ਵੀ ਬਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗਾ, ਪਰ ਪੂਰਾ
ਕਦੋਂ ਤੱਕ ਕਰਦਾ ਹਾਂ, ਪਤਾ ਨੀਂ

04 December, 2008

ਰਾਜਨੀਤੀ - ਬੇਸ਼ਰਮੀ ਦੀ ਹੱਦ ਤੱਕ...

ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਮੀਡਿਆ ਨੇ ਲਗਾਤਾਰ ਲੋਕਾਂ ਨੂੰ
ਉਤਸ਼ਾਹਿਤ ਕੀਤਾ (ਅਸਿੱਧੇ ਰੂਪ ਵਿੱਚ ਭੜਕਾਇਆ) ਅਤੇ ਰਾਜਨੀਤਿਕ ਲੋਕਾਂ
ਉੱਤੇ ਹਮਲੇ ਜਾਰੀ ਰੱਖੇ (ਕਿਉਂਕਿ ਕਈ ਹਿੰਦੀ ਲੇਖਕਾਂ ਨੇ ਆਪਣੇ ਲੇਖ ਵਿੱਚ
ਇੱਥੋਂ ਤੱਕ ਲਿਖ ਦਿੱਤਾ ਹੈ ਕਿ ਮੀਡਿਆ ਕਿਓ ਬੋਲ ਰਿਹਾ ਹੈ ਕਿਉਂਕਿ ਇਹ
ਤਾਜ ਹੋਟਲ ਦੀ ਗ਼ਲ ਹੈ, ਇਹ ਟਾਟਾ ਬਿਰਲੇ ਦੀ ਗੱਲ਼ ਹੈ, ਇਹ ਹਮਲਾ
ਓਬਰਾਏ ਹੋਟਲ ਉੱਤੇ ਹੋਇਆ ਹੈ, ਇਹ ਕੀਤੇ ਰੇਲ ਗੱਡੀ ਵਿੱਚ ਨਹੀਂ ਹੋਇਆ,
ਇੱਥੇ ਮਰਨ ਵਾਲੇ ਅਮੀਰ ਲੋਕ ਸਨ, ਇੱਥੇ ਮਰਨ ਵਾਲੇ ਕਰੋੜਾਂਪਤੀ ਸਨ),

ਹੁਣ ਇਹ ਮੀਡਿਆ ਦੇ ਹਮਲਿਆਂ ਕਰਕੇ ਰਾਜਨੀਤੀ ਦੇ ਲੋਕ ਦਬਾ ਵਿੱਚ
ਆ ਰਹੇ ਸਨ ਅਤੇ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ, ਜਿੱਥੇ ਕੇਂਦਰੀ
ਹੋਮ ਮਨਿਸਟਰ ਸ਼ਿਵਰਾਜ ਪਾਟਿਲ ਨੇ ਅਸਤੀਫਾ ਦਿੱਤਾ, ਉੱਥੇ ਮਹਾਂਰਾਸ਼ਟਰ
ਦੇ ਮੁੱਖ-ਮੰਤਰੀ ਅਤੇ ਉਪ-ਮੁੱਖਮੰਤਰੀ ਉੱਤੇ ਭਾਰੀ ਦਬਾ ਰਿਹਾ, ਜਿੰਨ੍ਹਾਂ
ਅਸਤੀਫ਼ਾ ਦੇ ਦਿੱਤਾ ਅਤੇ ਅੱਜ ਸਭੇ ਲੋਕ ਫਾਰਗ ਹੋ ਗਏ ਹਨ ਜਾਂ ਕਰ ਦਿੱਤੇ
ਗਏ ਹਨ, ਇਹੀ ਮੇਰਾ ਮੁੱਦਾ ਹੈ...

ਪਹਿਲਾਂ ਸੈਂਟਰ ਦੀ ਗੱਲ਼, 29 ਨਵੰਬਰ ਨੂੰ ਘਟਨਾ ਖਤਮ ਹੋਣ ਤੱਕ
ਦੇਸ਼ ਨੂੰ ਇੱਕ ਜੁੱਟ ਰਹਿਣ ਅਤੇ ਕਾਰਵਾਈ ਕਰਨ ਦੀ ਲੋੜ ਸੀ, ਕੀਤੀ ਗਈ
ਅਤੇ ਕੰਮ ਖਤਮ ਹੋ ਗਿਆ, ਪਰ ਉਸ ਤੋਂ ਬਾਅਦ ਨੇਤਾਵਾਂ ਦੀ ਜ਼ਿੰਮੇਵਾਰੀ ਲੈਣ
ਦੀ ਗੱਲ਼ ਸੀ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਲਤੀ ਤਾਂ ਹੋਈ ਅਤੇ
ਨੁਕਸਾਨ ਵੀ!
ਇਹ ਜ਼ਿੰਮੇਵਾਰੀ ਕਿਸੇ ਨੂੰ ਲੈਣੀ ਚਾਹੀਦੀ ਸੀ ਅਤੇ ਲੈਣ ਦਾ ਮਤਲਬ ਕਿ
ਖੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ, ਮੇਰੇ ਮੁਤਾਬਕ ਭਾਰਤ ਅਤੇ ਮਹਾਂਰਾਸ਼ਟਰ
ਦੇ ਹੋਮ ਮਨਿਸਟਰ, ਗੁਪਤ-ਏਜੰਸੀਆਂ ਦੇ ਮੁਖੀਆਂ ਅਤੇ ਕੋਸਟਲ-ਗਾਰਡ ਦੇ ਮੁਖੀ
ਤਾਂ 100% ਇਸ ਅਸਤੀਫ਼ੇ ਦੇ ਹੱਕਦਾਰ ਸਨ, ਪਰ ਜਿਵੇਂ ਕਿ ਹੁੰਦਾ ਹੈ, ਜ਼ਿੰਮੇਵਾਰੀ
ਅਤੇ ਫ਼ਰਜ਼ ਨਿਭਾਉਣ ਅਤੇ ਇਮਾਨਦਾਰੀ ਦਾ ਰਾਹ ਵੇਖਾਉਣ ਦਾ ਕੰਮ ਸੀਨੀਅਰ
ਤੋਂ ਚਾਲੂ ਹੁੰਦਾ ਹੈ, ਸ਼ੁਰੂ ਸ਼ਿਵਰਾਜ ਪਾਟਿਲ ਤੋਂ ਹੋਣਾ ਚਾਹੀਦਾ ਸੀ, ਪਰ ਹੋਇਆ ਕੀ?
ਦੋ ਦਿਨ ਬਾਅਦ ਵੀ ਅਸਤੀਫ਼ਾ ਨਾ ਦਿੱਤਾ, ਕਾਂਗਰਸ ਪਾਰਟੀ ਦੀ ਮੀਟਿੰਗ
ਵਿੱਚ ਜਦੋਂ ਸਵਾਲ ਪੁੱਛਿਆ ਕਿ ਕੌਣ ਜ਼ਿੰਮੇਵਾਰੀ ਲੈਂਦਾ ਹੈ ਤਾਂ ਪਰਧਾਨ ਮੰਤਰੀ ਨੂੰ
ਸ਼ਰਮੋਂ-ਸ਼ਰਮੀ ਕਹਿਣਾ ਪਿਆ ਕਿ ਮੈਂ ਇਹ ਦਾ ਮੁਖੀ ਹਾਂ ਅਤੇ ਪਹਿਲਾਂ ਮੈਂ ਅਸਤੀਫਾ
ਦਿੰਦਾ ਹਾਂ (ਜਦੋਂ ਕਿ ਉਸ ਸਮੇਂ ਦੇ ਹੋਮ ਮਨਿਸਟਰ ਨੇ ਸੁਲਹਾ ਵੀ ਨਹੀਂ ਮਾਰੀ ਤਾਂ),
ਇਸ ਦੇ ਬਾਅਦ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਅਤੇ ਹੁਣ ਹੋਮ ਮਨਿਸਟਰ
ਦੀ ਜਾਗ ਖੁੱਲ੍ਹ ਗਈ ਅਤੇ ਉਸ ਨੇ ਅਸਤੀਫਾ "ਤਾਂ" ਦਿੱਤਾ!

ਹੁਣ ਮਹਾਂਰਾਸ਼ਟਰ ਦੀ ਗੱਲ ਕਰੀਏ ਤਾਂ ਉਪ-ਮੁੱਖ-ਮੰਤਰੀ ਨੇ ਅਸਤੀਫਾ ਸੈਂਟਰ
ਦੇ ਅਸਤੀਫੇ ਤੋਂ 1 ਦਿਨ ਬਾਅਦ ਦਿੱਤਾ ਅਤੇ ਮੁੱਖ ਮੰਤਰੀ ਨੇ ਨਹੀਂ ਦਿੱਤਾ, ਫੇਰ
ਦੇ ਦਿਨ ਬਾਅਦ ਵੀ ਨਹੀਂ ਦਿੱਤਾ, ਫੇਰ ਕਿਹਾ ਗਿਆ ਕਿ ਅਸਤੀਫਾ ਭੇਜ ਦਿੱਤਾ
ਗਿਆ ਹੈ, ਪਰ ਕਿਹਾ ਇਹ ਵੀ ਜਾਂਦਾ ਰਿਹਾ ਕਿ ਦਿੱਤਾ ਨਹੀਂ ਦਵਾਇਆ ਗਿਆ ਹੈ,
ਉਹ ਤਾਂ ਦਿਸ ਰਿਹਾ ਹੈ ਕਿ 5-7 ਬਾਅਦ ਅਸਤੀਫਾ ਦਿੱਤਾ ਤਾਂ ਕੀ ਦਿੱਤਾ
ਅਤੇ ਕਹਿ ਕਹਿ ਦਿਵਾਉਣ ਦਾ ਕੀ ਮਤਲਬ ਬਾਈ? ਕੁਝ ਬਣਦੀ ਏ ਗ਼ਲ,
ਕੁਝ ਸ਼ਰਮ ਬਾਕੀ ਹੈ ਅਜੇ ਲਹਾਉਣ ਲਈ?
ਜਿਵੇਂ ਕਿ ਅੱਗੇ ਕਿਹਾ ਸੀ ਕਿ ਚਾਹੀਦਾ ਤਾਂ ਇਹ ਸੀ ਕਾਰਵਾਈ ਪੂਰੀ ਹੁੰਦੇ
ਸਾਰ ਹੀ ਕਹਿੰਦੇ ਕਿ ਆਹ ਪਿਆ ਸਾਡਾ ਅਸਤੀਫ਼ਾ, ਪਰ ਕੁਰਸੀ ਨਾਲ ਐਨਾ
ਪਿਆਰ ਕਿ ਆਪਣੇ ਜ਼ਮੀਰ ਨੂੰ ਭੁੱਲ ਗਏ, ਬੇਸ਼ਰਮੀ ਦੀ ਹੱਦ ਹੋ ਗਈ,
ਸ਼ਾਇਦ ਹੱਦ ਤੋਂ ਵੱਧ...

ਕੁਝ ਦਿਲਚਸਪ ਗੱਲਾਂ ਸ਼ਾਇਦ ਤੁਸੀਂ ਵੀ ਸੁਣੀਆਂ ਹੋਣ:

1)ਘਟਨਾ ਪੂਰੀ ਹੋਣ ਵਾਲੀ ਸ਼ਾਮ ਨੂੰ ਇੱਕ ਸੂਬੇ ਦਾ ਮੁੱਖ ਮੰਤਰੀ ਆਪਣੇ ਪੁੱਤਰ
ਅਤੇ ਇੱਕ ਫਿਲਮ ਡਾਇਰੈਕਟਰ ਨਾਲ ਘਟਨਾ ਵਾਲੀ ਥਾਂ ਉੱਤੇ ਘੁੰਮਣ ਜਾਂਦਾ ਹੈ,
ਜਿਵੇਂ ਕਿ ਪਾਰਕ ਵਿੱਚ ਸੈਰ ਕਰ ਗਿਆ ਹੋਵੇ!
2) ਇੱਕ ਸੂਬੇ ਦੇ ਹੋਮ ਮਨਿਸਟਰ ਬਿਆਨ ਦਾਗਦਾ ਹੈ ਕਿ "ਬੜੇ ਬੜੇ ਸ਼ਹਿਰੋਂ
ਮੇਂ ਐਸੀ ਘਟਨਾਏ ਹੋਤੀ ਰਹਿਤੀ ਹੈ"
3) ਇੱਕ ਪਾਰਟੀ ਦਾ ਸੀਨੀਅਰ ਨੁਮਾਇੰਦਾ ਕਹਿੰਦਾ ਹੈ, "ਖੁਦ ਇਹ ਔਰਤਾਂ
ਆਪਣੇ ਮੂੰਹ ਉੱਤੇ ਵਿਦੇਸ਼ੀ ਸੁਰਖੀ ਪਾਊਂਡਰ ਲਾ ਕੇ ਨਾਅਰੇ ਲਾਉਦੀਆਂ ਹਨ, ਜਿੰਨ੍ਹਾਂ
ਦੀ ਗਿਣਤੀ ਕੁਝ ਵੀ ਨਹੀਂ"

27 November, 2008

ਫੇਡੋਰਾ 10 ਦੀਆਂ ਫੋਟੋਆਂ

ਫੇਡੋਰਾ 10 ਦੀਆਂ ਫੋਟੋ ਤੁਸੀਂ KDE ਅਤੇ ਗਨੋਮ ਲਈ ਵੇਖ ਸਕਦੇ ਹੋ,
ਬਹੁਤ ਸਕਰੀਨ-ਸ਼ਾਟ ਪੰਜਾਬੀ ਭਾਸ਼ਾ ਵਿੱਚ ਹੀ ਲਏ ਗਏ ਹਨ!

ਤਸਵੀਰ ਵੇਖਣ ਲਈ ਕਲਿੱਕ ਕਰੋ

ਬੰਬੇ ਹੋਇਆ ਅਗਵਾ...

ਕੱਲ੍ਹ ਸਵੇਰੇ ਉੱਠ ਖ਼ਬਰ ਸੁਣਨ ਲੱਗਿਆ ਨੂੰ ਅੱਜ ਦਿਨ ਚੜ੍ਹ ਆਇਆ ਹੈ,
ਅਤੇ ਹਾਲੇ ਤੱਕ ਉੱਥੋਂ ਅੱਤਵਾਦੀ ਕੱਢੇ ਨਹੀਂ ਜਾ ਸਕੇ ਅਤੇ ਜਿਉਦੇ ਹਨ।

ਗੇਟਵੇ ਆਫ ਇੰਡੀਆ ਰਾਹੀਂ ਸਮੁੰਦਰ ਵਿੱਚੋਂ ਆਏ ਇਹ ਲੋਕਾਂ ਨੂੰ ਜਹਾਜ਼
ਰਾਹੀਂ ਗੁਆਂਢੀ ਮੁਲਕ ਤੋਂ ਛੱਡਿਆ ਗਿਆ ਸੀ, ਅੱਗੇ ਸਪੀਡ ਬੋਟ ਰਾਹੀਂ
ਇੱਥੇ ਅੱਪੜੇ ਅਤੇ ਤੁਰੰਤ ਕਾਰਵਾਈ ਸ਼ੁਰੂ ਕਰਦੇ ਹੋਏ ਇੰਨ੍ਹਾਂ ਨੇ ਕਹਿਰ ਵਰਤਾ
ਦਿੱਤਾ ਹੈ, ਜਿੱਥੇ ਰੇਲਵੇ ਸਟੇਸ਼ਨ, ਤਾਜ ਅਤੇ ਓਬਰਾਏ ਹੋਟਲ ਉੱਤੇ ਕਬਜ਼ਾ
ਕੀਤਾ, ਉੱਥੇ ਵੱਡੇ ਵੱਡੇ ਪੁਲਿਸ ਅਫ਼ਸਰ (ਜਿਸ ਵਿੱਚ ATS ਦੇ ਮੁਖੀ,
ਇੰਕਾਊਂਟਰ ਸਪੈਸ਼ਲਿਸਟ, DSP ਸ਼ਾਮਲ ਹਨ) ਪਹਿਲੇ ਹੀ ਘੰਟਿਆਂ
ਵਿੱਚ ਮਾਰ ਮੁਕਾਏ। ਹੋਟਲ ਦੇ ਕਮਰਿਆਂ ਦੀ ਜਿਵੇਂ ਪਹਿਲਾਂ ਹੀ
ਜਾਣ ਪਛਾਣ ਸੀ, ਚੰਗੀ ਤਰ੍ਹਾਂ ਕਬਜ਼ਾ ਕਰਕੇ ਤਿਆਰੀ ਕੀਤੀ ਗਈ
ਹੈ ਅਤੇ ਲੰਮਾ ਸਮਾਂ ਲੰਘਾਉਣ ਦੀ ਸ਼ਾਜ਼ਿਸ ਹੈ, ਹੁਣ ਭਾਰਤ ਦੀਆਂ
ਸੈਨਾਵਾਂ, ਪੁਲਿਸ ਅਤੇ ਹੋਰ ਦਸਤੇ ਇਹ ਜੰਗ ਨਾਲ ਜੂਝ ਰਹੇ ਹਨ, ਅਤੇ
36 ਘੰਟਿਆਂ ਬਾਦ ਵਿੱਚ ਹਾਲ ਸਾਫ਼ ਨਹੀਂ ਹੋਏ, ਅੱਤਵਾਦੀ ਖਤਮ ਨਹੀ ਹੋਏ!

ਅੱਤਵਾਦੀ ਆਪਸ ਵਿੱਚ ਪੰਜਾਬੀ ਵਿੱਚ ਗੱਲਾਂਬਾਤਾਂ ਕਰ ਰਹੇ ਸਨ, ਜੋ ਕਿ
ਪਾਕਿਸਤਾਨੀ ਪੰਜਾਬ, ਸਿਆਲਕੋਟ ਦੇ ਹੋਣ ਦੀ ਚਰਚਾ ਹੋ ਰਹੀ ਹੈ।

ਟੀਵੀ ਉੱਤੇ ਹੁੰਦੀ ਵਿਚਾਰ ਚਰਚਾ ਮੁਤਾਬਕ ਅੱਤਵਾਦੀ ਆਪਣੇ ਮਕਸਦ ਵਿੱਚ
ਸਫ਼ਲ ਹੋਏ, ਮੇਰੀ ਸੋਚ ਮੁਤਾਬਕ, ਜੇ ਤੁਸੀਂ ਹਮਲਾਵਰ ਰੁੱਖ ਇਖਤਿਆਰ ਕਰਦੇ ਹੋ
ਤਾਂ ਭਾਵੇਂ ਇੱਕ ਕਦਮ ਵੀ ਤੁਰ ਪਏ ਤਾਂ ਤੁਸੀਂ ਸਫ਼ਲ ਹੀ ਹੋ। ਚੋਰ ਜੇ ਤੁਹਾਡੇ
ਘਰ ਦੀ ਕੰਧ ਟੱਪ ਗਿਆ ਤਾਂ ਉਹ ਸਫ਼ਲ ਹੈ, ਭਾਵੇਂ ਚੋਰੀ ਕੁਝ ਵੀ ਨਾ ਕਰੇ, ਪਰ
ਰੱਖਿਅਤਾਮਕ ਰੁੱਖ ਨਾਲ, ਜੇ ਚੋਰ ਤੁਹਾਡੀ ਘਰ ਦੀ ਕੰਧ ਉੱਤੇ ਆ ਗਿਆ ਤਾਂ
ਤੁਹਾਡੀ ਅਸਫ਼ਲਤਾ ਹੀ ਹੈ ਕਿ ਤੁਸੀਂ ਤਿਆਰੀ ਪੂਰੀ ਨਹੀਂ ਸੀ ਅਤੇ ਇਹੀ
ਚੋਰ ਦੀ ਸਫ਼ਲਤਾ ਹੈ। ਬੰਬੇ ਦੀ ਕਾਹਣੀ ਵਿੱਚ ਇਹੀ ਕਹੀ ਜਾ ਰਹੀ ਹੈ ਕਿ
ਸਮੁੰਦਰੀ ਰਸਤੇ ਉੱਤੇ ਇੰਨੀ ਚੌਕਸੀ ਕਦੇ ਨਹੀਂ ਸੀ ਰੱਖੀ ਗਈ, ਕਿਉਂਕਿ
ਇੱਥੋਂ ਤਾਂ ਕੋਈ ਵੀ ਨਹੀਂਂ ਆਉਦਾ!

ਮੈਂ ਮੁੰਬਈ ਅਤੇ ਪੂਨੇ ਅਤੇ ਇੱਥੇ ਦੇ ਲੋਕਲ ਲੋਕਾਂ ਦੀ ਪ੍ਰਸੰਸਾ ਕਰਦਾ ਹਾਂ ਕਿ
ਕੱਲ੍ਹ ਪਤਾ ਵੀ ਲੱਗਾ ਕਿ ਕੋਈ ਗਲ਼ ਬਾਤ ਹੈ ਅਤੇ ਮੁੰਬਈ ਕੁਝ ਰੁਕਾਵਟ ਪਈ,
ਪਰ ਅੱਜ ਚਾਲੂ ਹੋ ਜਾਵੇਗਾ ਕੰਮ ਕਾਰ। ਸ਼ਾਇਦ ਇਹ ਸ਼ਹਿਰ ਸਹੀਂ ਸ਼ਬਦਾਂ
ਵਿੱਚ ਕਦੇ ਖੜ੍ਹਦਾ ਨਹੀਂ, ਅਮਰੀਕਾ ਉੱਤੇ ਹਮਲਾ ਇਸ ਤੋਂ ਗੰਭੀਰ ਸੀ, ਪਰ
ਫੇਰ ਵੀ ਅਮਰੀਕੀ ਕਈ ਦਿਨ ਉੱਠ ਨਾ ਸਕੇ। ਹੋ ਸਕਦਾ ਸਾਨੂੰ ਸਹਿਣ
ਦੀ ਆਦਤ ਬਣ ਗਈ ਹੈ!

ਹੁਣ ਸਭ ਤੋਂ ਖਾਸ ਮੁੱਦਾ ਹੈ ਰਾਜਨੀਤਿਕ ਪਾਰਟੀਆਂ ਦਾ, ਕੀ ਕਾਂਗਰਸ
ਅਤੇ ਭਾਜਪਾ ਦੇਸ਼ ਦੇ ਹਿੱਤਾਂ ਵਿੱਚ ਸਾਂਝਾ ਕਦਮ ਚੁੱਕ ਸਕਦੀਆਂ ਹਨ?
ਕੀ ਇਹ ਇੱਕ ਦੂਜੇ ਉੱਤੇ ਬਿਆਨਬਾਜ਼ੀ, ਫੀਤੀਆਂ ਕਸਣ ਤੋਂ ਦੂਰ
ਇੱਕ ਦੇਸ਼ ਇੱਕ ਨਾਅਰੇ ਹੇਠ ਕੰਮ ਕਰ ਸਕਦੀਆਂ ਹਨ, ਕੱਲ੍ਹ
ਬੀਬੀਸੀ ਵਾਲਿਆਂ ਨੇ ਜਦੋਂ ਭਾਜਪਾ ਦਾ ਬਿਆਨ ਵੇਖਾਇਆ ਕਿ
ਇਹ ਸਰਕਾਰ ਦੀ ਨਾਕਾਮੀ ਹੈ ਤਾਂ ਮੈਨੂੰ ਬਹੁਤ ਸ਼ਰਮ ਆਈ ਕਿ
ਹਾਲੇ ਜ਼ਖਮ ਭਰੇ ਕਿ ਬਣ ਰਹੇ ਹਨ ਅਤੇ ਰਾਜਨੀਤੀ ਤਾਂ ਹੁਣੇ ਹੀ ਚਾਲੂ ਹੋ
ਗਈ ਹੈ! ਇੱਕ ਟੀਵੀ ਚੈਨਲ ਉੱਤੇ ਮਾਹਰ ਮੁਤਾਬਕ ਕਿ ਤੁਸੀਂ ਇਨ੍ਹਾਂ
ਪਾਰਟੀਆਂ ਨੂੰ ਕਹੋ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਹ ਸੁਰੱਖਿਆ
ਮੁੱਦੇ ਲਈ ਇੱਕ ਦੂਜੇ ਉੱਤੇ ਦੂਸ਼ਨ ਨਾ ਲਾਉਣ ਅਤੇ ਵੇਖ ਲਿਓ
ਭਾਰਤ 10 ਕਿ 5 ਸਾਲਾਂ ਵਿੱਚ ਸੁਪਰ ਪਾਵਰ ਬਣ ਜਾਵੇਗਾ!
ਕਾਸ਼ ਇਹ ਰਾਜਨੀਤੀ ਦੇਸ਼ ਹਿੱਤਾਂ ਵਾਸਤੇ ਸੋਚ ਸਕਦੀ, ਘੱਟੋ-ਘੱਟ
ਇਨਸਾਨੀਅਤ ਦੇ ਤੌਰ ਤਾਂ ਸੋਚਦੀ...

25 November, 2008

ਫੇਡੋਰਾ 10 ਹੋਇਆ ਰੀਲਿਜ਼

ਫੇਡੋਰਾ 10 ਰੀਲਿਜ਼ ਹੋ ਗਿਆ ਹੈ,

http://fedoraproject.org/en/

ਇਸ ਵਿੱਚ ਖਾਸ ਗੱਲ਼ ਵੈੱਬ ਸਾਈਟ ਅਤੇ ਹੋਰ ਕਾਫ਼ੀ ਕੁਝ ਬੜੇ ਚਿਰਾਂ ਬਾਅਦ ਪੰਜਾਬੀ ਵਿੱਚ ਆਇਆ ਹੈ।
ਵੈੱਬ ਸਾਈਟ ਪੰਜਾਬੀ ਵਿੱਚ ਖੋਲ੍ਹਣ ਲਈ ਲਿੰਕ ਹੈ:
http://fedoraproject.org/pa/

ਰੀਲਿਜ਼ ਨੋਟਿਸ ਮੁਤਾਬਕ ਵੱਡੀਆਂ ਤਬਦੀਲੀਆਂ ਵਿੱਚ:
ਕੇਡੀਈ (KDE) 4.1 (ਪਹਿਲੀ ਵਾਰ 4 ਰੀਲਿਜ਼ ਹੋਇਆ ਹੈ ਫੇਡੋਰਾ ਵਿੱਚ)
ਗਨੋਮ 2.24
ਭਾਰਤੀ ਭਾਸ਼ਾਵਾਂ ਲਈ ਆਨ-ਸਕਰੀਨ ਕੀਬੋਰਡ


iBus ਨਵਾਂ ਇੰਪੁੱਟ ਢੰਗ (SCIM ਦਾ ਬਦਲ)


MP3 ਅਤੇ ਹੋਰ ਪ੍ਰੋਪੈਟਰੀ ਸਾਫਟਵੇਅਰਾਂ ਬਾਰੇ ਜਾਣਕਾਰੀ ਲਈ ਵੇਖੋ

ਜੇ WMA ਜਾਂ ਹੋਰ ਵੀ ਵੀਡਿਓ/ਆਡੀਓ ਗਾਣੇ ਸੁਣਨੇ ਵੇਖਣ ਹੋਣ, ਵਾਈ-ਫਾਈ ਚਲਾਉਣਾ ਹੋਵੇ ਤਾਂ ਤੁਸੀਂ ਫਿਊਜ਼ਨ ਨੂੰ ਵੇਖਣਾ ਨਾ ਭੁੱਲੋ

USB ਬੂਟ ਕਰਨ ਲਈ ਜਾਣਕਾਰੀ ਅਤੇ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ, ਹੋਰ ਜਾਣਕਾਰੀ ਲਈ ਵੇਖੋ:
USB ਬੂਟ...

ਫੇਡੋਰਾ 10 ਦੀ ਪੰਜਾਬੀ ਜਾਂ ਹੋਰ ਗ਼ੈਰ-ਲੈਟਿਨ ਭਾਸ਼ਾ ਵਿੱਚ ਵਰਤੋਂ ਕਰਨ ਦੌਰਾਨ ਤੁਹਾਨੂੰ ਸਭ ਤੋਂ ਵੱਧ ਤੰਗ ਫਾਇਰਫਾਕਸ ਕਰੇਗਾ,
ਜੋ ਕਿ ਮੋਜ਼ੀਲਾ ਅੱਪਸਟਰੀਮ ਨੇ ਹਾਲੇ ਫਿਕਸ ਨਹੀਂ ਕੀਤਾ:
ਫੇਡੋਰਾ ਬੱਗ:
ਮੋਜ਼ੀਲਾ ਵਿੱਚ ਬੱਗ

ਭਾਰਤੀ ਭਾਸ਼ਾਵਾਂ ਲਈ ਇੱਕ ਪੈਂਚ ਫੇਡੋਰਾ ਇੰਜਨੀਅਰ ਪਰਾਗ ਵਲੋਂਇੱਥੇ ਦਿੱਤਾ ਗਿਆ ਹੈ
(ਕੇਵਲ xulrunner ਪੈਕੇਜ ਹੀ ਕਾਫ਼ੀ ਹੈ)

ਪੈਕੇਜ ਡਾਊਨਲੋਡ ਕਰਕੇ ਇੰਸਟਾਲ ਕਰਨ ਲਈ ਕਲਿੱਕ ਕਰੋ

ਭਾਰਤੀ ਭਾਸ਼ਾਵਾਂ (ਘੱਟੋ-ਘੱਟ ਪੰਜਾਬੀ) ਬਾਰੇ ਅਗਲੇ ਲੇਖ ਵਿੱਚ ਹੋਰ ਅੱਪਡੇਟ ਕਰਾਗਾਂ!

ਸਕਰੀਨ-ਸ਼ਾਟ ਛੇਤੀ ਹੀ ਅੱਪਡੇਟ ਕਰਾਗਾਂ!

ਬਾਕੀ ਮੌਜਾਂ ਲੁੱਟੋ!

23 November, 2008

21ਵੀਂ ਸਦੀ, ਸਮੁੰਦਰੀ ਲੁਟੇਰੇ ਅਤੇ ਭਾਰਤੀ ਫੌਜ ਦੀ ਕਾਰਵਾਈ

ਕੁਝ ਦਿਨ ਪਹਿਲਾਂ ਹੀ ਡੇਢ ਦੋ ਮਹੀਨੇ ਦੇ ਅਗਵਾ ਤੋਂ ਬਾਅਦ ਇੱਕ ਹਾਂਗਕਾਂਗ
ਦਾ ਸਮੁਂਦਰੀ ਜਹਾਜ਼ ਛੁੱਟ ਕੇ ਆਇਆ ਸੀ, ਜਿਸ ਵਿੱਚ ਬਹੁਤੇ ਭਾਰਤੀ ਸਨ,
ਇਹ ਅਗਵਾਈ ਦੀ ਕਾਰਵਾਈ ਸੋਮਾਲੀਆ ਦੇ ਸਮੁੰਦਰੀ ਪਾਣੀਆਂ ਵਿੱਚ
ਉੱਥੋਂ ਦੇ ਸਮੁੰਦਰੀ ਲੁਟੇਰਿਆਂ ਨੇ ਕੀਤਾ ਸੀ। ਹਾਲੇ ਉਹ ਵਾਪਸ ਆਏ ਨਹੀਂ ਸਨ
ਕਿ ਸਾਊਦੀ ਅਰਬ ਦੇ ਤੇਲ ਵਾਹਕ ਜਹਾਜ਼ ਨੂੰ ਅਗਵਾ ਕਰ ਲਿਆ, ਜਿਸ
ਵਿੱਚ ਖ਼ਰਬਾਂ ਰੁਪਏ ਦਾ ਤੇਲ ਹੈ, ਅਤੇ ਇਸ ਵਾਸਤੇ 20 ਮਿਲੀਅਨ ਡਾਲਰ
ਦੀ ਮੰਗ ਕੀਤੀ ਗਈ ਹੈ।
21 ਸਦੀ ਵਿੱਚ ਸਮੁੰਦਰੀ ਲੁਟੇਰਿਆਂ ਦੀ ਇਹ ਕਾਰਵਾਈ ਤਾਂ ਉਹਨਾਂ
ਦੀ ਬਹਾਦਰੀ ਅਤੇ ਸ਼ਾਨ ਨੂੰ ਦਰਸਾਉਦੀ ਹੈ, ਜਦੋਂ ਕਿ ਸਾਰਾ
ਸੰਸਾਰ ਹਾਈਟੈਕ ਹੋ ਰਿਹਾ ਹੈ ਤਾਂ ਇਹ ਦਰਸਾਉਦਾ ਹੈ ਕਿ ਅਜੇ ਵੀ
ਕਿੰਨਾ ਕੁਝ ਕਰਨ ਵਾਲਾ ਬਾਕੀ ਹੈ, ਇਹ ਰਸਤੇ ਥਾਣੀ ਅਕਸਰ
ਸਵੇਜ ਨਹਿਰ ਨੂੰ ਪਾਰ ਕਰਨ ਵਾਲੇ ਆਉਦੇ ਹਨ ਅਤੇ ਹਾਲ ਦੇ
ਮਹੀਨਿਆਂ ਵਿੱਚ ਇੱਥੇ ਕਈ ਘਟਨਾਵਾਂ ਹੋ ਗਈਆਂ ਹਨ।

ਇਹਨਾਂ ਸਭ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਸਰਕਾਰ
ਨੇ ਸਮੁੰਦਰੀ ਫੌਜ ਦੇ ਇੱਕ ਜਹਾਜ਼ ਦੀ ਡਿਊਟੀ ਉੱਥੇ ਲਾਈ ਸੀ,
ਪਹਿਰੇਦਾਰੀ ਕਰਦੇ ਹੋਏ ਇਸ ਜਹਾਜ਼ ਨੇ ਕੁਝ ਹਫ਼ਤੇ ਪਹਿਲਾਂ ਦੋ ਵਾਰ
ਲੁਟੇਰਿਆਂ ਦੇ ਹਮਲੇ ਨੂੰ ਪਛਾੜਿਆ ਅਤੇ ਹੁਣ ਪਿਛਲੇ ਹਫ਼ਤੇ
'ਮਦਰ ਸ਼ਿਪ' ਨੂੰ ਡੁਬੋ ਦਿੱਤਾ ਹੈ ਅਤੇ ਇਸ ਨਾਲ ਇਹ ਕਾਰਵਾਈ
ਦੀ ਸੰਸਾਰ ਭਰ ਵਿੱਚੋਂ ਕਿਤੇ ਵੀ ਨਿੰਦਿਆ ਸੁਣਨ ਨੂੰ ਨਹੀਂ ਮਿਲੀ,
ਬਲਕਿ ਪ੍ਰਸ਼ੰਸ਼ਾ ਹੋਈ ਹੈ। ਹੁਣ ਭਾਰਤ ਸਰਕਾਰ ਚਾਰ ਹੋਰ ਸਮੁੰਦਰੀ
ਜਹਾਜ਼ ਭੇਜਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨੂੰ ਲਗਭਗ ਮਨਜ਼ੂਰੀ
ਦਿੱਤੀ ਜਾ ਚੁੱਕੀ ਹੈ।
ਸਵਾਲ ਸੋਚਣ ਵਾਲਾ ਮੇਰੇ ਲਈ ਇਹ ਸੀ ਕਿ ਆਖਰ ਅਮਰੀਕਾ ਅਤੇ
ਹੋਰ ਮੁਲਕ ਇੱਥੇ ਚੁੱਪ ਕਿਉ ਬੈਠੇ ਹਨ, ਕਿਤੇ ਉਹ ਕੇਵਲ ਇਰਾਕ
ਵਰਗੇ ਮੁਲਕਾਂ ਉੱਤੇ ਧਾਵਾ ਕਰਨ ਹੀ ਤਾਂ ਧਰਮ ਨਹੀਂ ਸਮਝਦੇ?
ਹਾਲਾਂ ਕਿ ਸੋਮਾਲੀਆ ਦੇ ਸਮੁੰਦਰੀ ਪਾਣੀਆਂ ਵਿੱਚ ਹਮਲਾ ਕਰਨ
ਦਾ ਅਧਿਕਾਰ ਭਾਰਤ ਦੇ ਨਾਲ ਨਾਲ ਅਮਰੀਕਾ, ਕੈਨੇਡਾ ਵਰਗੇ ਮੁਲਕਾਂ
ਨੇ ਲੈ ਰੱਖਿਆ ਹੈ, ਪਰ ਭਾਰਤ ਹੀ ਕਿਉ ਨਿਪਟ ਰਿਹਾ ਹੈ ਉਨ੍ਹਾਂ ਨਾਲ?

ਇਹ ਸਵਾਲ ਦਾ ਜਵਾਬ ਤਾਂ ਪਤਾ ਨੀਂ ਕਦੋਂ ਮਿਲੇਗਾ, ਪਰ ਫਿਲਹਾਲ
ਸ਼ੇਅਰ ਬਜ਼ਾਰ ਵਾਂਗ ਹੀ ਜਹਾਜ਼ਰਾਨੀ ਕੰਪਨੀਆਂ ਦਾ ਵਿਸ਼ਵਾਸ਼ ਤਾਂ
ਫਿਲਹਾਲ ਉਨ੍ਹਾਂ ਤੋਂ ਉੱਠ ਗਿਆ ਹੈ ਅਤੇ ਬੀਮਾ ਕੰਪਨੀਆਂ ਨੇ
ਕੀਮਤ ਵਧਾ ਦਿੱਤੀ ਹੈ ਅਤੇ ਜਹਾਜ਼ ਕੰਪਨੀਆਂ ਪੂਰੇ ਅਫ਼ਰੀਕਾ ਦਾ ਗੇੜਾ
ਲਾਉਣ ਲਈ ਮਜ਼ਬੂਰ ਹਨ। ਇਤਰਾਜ਼ ਤਾਂ ਹੈ ਕਿ ਹਾਈਟੈਕ
ਸੰਸਾਰ ਵਿੱਚ ਹਾਲੇ ਵੀ ਲਾਚਾਰ ਲੱਗ ਰਿਹਾ ਹੈ ਸੰਸਾਰ ਲੁਟੇਰਿਆਂ ਮੂਹਰੇ!

23 October, 2008

ਬੁਰੇ ਦਿਨਾਂ ਵਿੱਚ ਇੱਕ ਚੰਗੀ ਖ਼ਬਰ - ਭਾਰਤ ਚੰਦ ਉੱਤੇ...

ਜਿਵੇਂ ਕਿ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ ਭਾਰਤ ਵਲੋਂ ਗ਼ੈਰ-ਇਨਸਾਨੀ ਪਹਿਲਾਂ
ਪੁਲਾੜੀ ਜਹਾਜ਼ ਚੰਦ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਸਫ਼ਲਤਾ ਭਰੀ ਖ਼ਬਰ
ਇੱਕ ਅਜਿਹੇ ਮੌਕੇ ਆਈ ਹੈ, ਜਦੋਂ ਕਿ ਭਾਰਤ ਸਾਰੀ ਦੁਨਿਆਂ ਦੇ ਨਾਲ ਬਹੁਤ ਹੀ
ਬੁਰੇ ਸਮੇਂ ਵਿੱਚ ਲੰਘ ਰਿਹਾ ਹੈ। ਅੱਜ ਜਦੋਂ ਕਿ ਰੋਜ਼ ਸ਼ੇਅਰ ਬਾਜ਼ਾਰ ਡੁੱਬਣ, ਨੌਕਰੀਆਂ
ਗੁਆਚਣ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ, ਜਦੋਂ ਸ਼ਿਵ ਸੈਨਾ ਅਤੇ
ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਵਿੱਚ 200 ਸਰਕਾਰੀ ਬੱਸਾਂ ਫੂਕਣ, ਬਿਹਾਰੀਆਂ
ਨੂੰ ਕੁੱਟ ਮਾਰਨ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ, ਉਸ ਮੌਕੇ ਚੰਦਰਯਾਨ-1
ਵਰਗੀਆਂ ਖ਼ਬਰਾਂ ਬਹੁਤ ਹੀ ਮਹੱਤਵਪੂਰਨ ਹੋ ਜਾਂਦੀਆਂ ਹਨ।

ਬੀਬੀਸੀ ਦੀ ਖ਼ਬਰ ਮੁਤਾਬਕ ਇਹ ਰਾਕੇਟ
ਕਰੀਬ 6:20 ਵਜੇ ਸਵੇਰੇ ਛੱਡਿਆ ਗਿਆ ਹੈ, ਇਸ ਨਾਲ ਭਾਰਤ ਰੂਸ, ਅਮਰੀਕਾ, ਚੀਨ, ਜਾਪਾਨ ਵਰਗੇ ਮੁਲਕਾਂ
ਦੀ ਲਿਸਟ ਵਿੱਚ ਆ ਗਿਆ ਹੈ, ਜੋ ਕਿ ਚੰਦ ਦੀ ਯਾਤਰਾ ਕਰ ਚੁੱਕੇ ਹਨ। ਸਭ ਤੋਂ ਖਾਸ
ਗੱਲ ਰਹੀ ਹੈ ਖ਼ਰਚ - ਭਾਰਤ ਨੇ ਇਸ ਵਾਸਤੇ ਕੁੱਲ 3.8 ਬਿਲੀਅਨ ਰੁਪਏ
( 3,80,00,00,000 ਰੁਪਏ - 3 ਖਰਬ, 80 ਅਰਬ) ਦੇ ਇਹ ਛੱਡਿਆ ਹੈ, ਜੋ ਕਿ
ਚੀਨ ਦੇ ਖ਼ਰਚ ਤੋਂ ਅੱਧਾ ਅਤੇ ਜਾਪਾਨ ਦੇ ਖਰਚ ਤੋਂ ਤੀਜਾ ਹਿੱਸਾ ਹੀ ਹੈ। ਇਹ ਸਸਤਾ
ਮਾਲ ਬਣਾਉਣ ਵਿੱਚ ਭਾਰਤ ਦੀ ਮਹਾਰਤ ਦਾ ਨਤੀਜਾ ਹੈ, ਜੋ ਕਿ ਇਹ ਤਹਿ ਕਰਦਾ ਹੈ ਕਿ
ਆਉਣ ਵਾਲੇ ਸਮੇਂ ਵਿੱਚ ਭਾਰਤ ਸੰਸਾਰ ਨੂੰ ਬੇਹਤਰ ਨਤੀਜੇ ਸਸਤੇ ਰੇਟਾਂ ਉੱਤੇ ਦੇ ਸਕਦਾ ਹੈ।
ਚੀਨ ਤੋਂ ਵੀ ਘੱਟ।

ਚੰਦ ਉੱਤੇ ਪਰਕਰਮਾ ਕਰਨ ਦੌਰਾਨ ਇਹ ਭਾਰਤੀ ਝੰਡਾ ਚੰਦ ਉੱਤੇ ਸੁੱਟੇਗਾ
(ਹਾਂ ਇਹ ਚੰਦ ਉੱਤੇ ਉਤਰਨ ਨਹੀਂ ਜਾ ਰਿਹਾ, ਬੱਸ ਦੁਆਲੇ ਗੇੜੇ ਲਾਵੇਗਾ 2 ਸਾਲ)।
ਅਤੇ ਜੇ ਇਹ ਸਫ਼ਲ ਰਿਹਾ ਤਾਂ ਭਾਰਤ ਉਹ 4ਥਾ ਮੁਲਕ ਹੋਵੇਗਾ (ਰੂਸ, ਅਮਰੀਕਾ ਅਤੇ ਜਾਪਾਨ ਬਾਅਦ)
ਜਿੰਨ੍ਹਾਂ ਇਹ ਕਾਰਾ ਕੀਤਾ ਹੋਵੇਗਾ।

ਇਹ ਸਭ ਤੋਂ ਬਿਨਾਂ ਕੁਝ ਲੋਕਾਂ ਨੇ ਇਸ ਦੀ ਅਲੋਚਨਾ ਵੀ ਕੀਤੀ ਹੈ ਕਿ ਭਾਰਤ
ਵਰਗੇ ਗਰੀਬ ਮੁਲਕ ਨੂੰ ਅਜਿਹੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ, ਪਰ ਇਹ
ਸਮਝਣਾ ਚਾਹੀਦਾ ਹੈ, ਕਿ ਦੁਨਿਆਂ ਵਿੱਚ ਆਪਣੀ ਟੌਹਰ ਬਣਾਉਣ ਅਤੇ ਧੌਂਸ
ਕਾਇਮ ਰੱਖਣ ਲਈ ਖਰਚੇ ਕਰਨੇ ਜ਼ਰੂਰੀ ਹੁੰਦੇ ਹਨ ਅਤੇ ਅੱਜ ਦੇ ਦੌਰ ਵਿੱਚ
ਇਹ ਖ਼ਬਰ ਨੇ ਇੱਕ ਚੰਗੇ ਸੰਕੇਤ ਦਿੱਤੇ ਹਨ, ਅਤੇ ਇਸ ਨਾਲ ਕੱਲ੍ਹ ਨੂੰ ਪੈਸੇ
ਕਮਾਉਣ ਲਈ ਸਾਧਨ ਵੀ ਕਾਇਮ ਹੋ ਸਕਦਾ ਹੈ, ਅੱਗੇ ਵੀ ਭਾਰਤ
ਨੇ ਹੋਰਾਂ ਦੇਸ਼ਾਂ ਦੇ ਉਪਗ੍ਰਹਿ ਸਫ਼ਲਤਾਪੂਰਕ ਭੇਜੇ ਹਨ ਅਤੇ ਹੁਣ ਇਹ
ਕਦਮ ਭਾਰਤ ਦੀ ਇਹ ਯਾਤਰਾ ਵਿੱਚ ਮੀਲ ਪੱਥਰ ਹੈ।
ਇਸ ਮੌਕੇ ਇਹ ਦੀ ਤਾਰੀਫ਼ ਕਰਨੀ ਹੀ ਫ਼ਰਜ਼ ਬਣਦਾ ਹੈ।

17 October, 2008

ਫਾਇਰਫਾਕਸ 3.1 ਬੀਟਾ 1 - ਪੰਜਾਬੀ ਵਿੱਚ!

ਇੱਕ ਵਾਰ ਟੈਸਟ ਕਰਨ ਲਈ ਫਾਇਰਫਾਕਸ 3.1 ਬੀਟਾ 1ਉਪਲੱਬਧ ਹੋ ਗਿਆ ਹੈ।
ਪੰਜਾਬੀ ਵੀ ਉਪਲੱਬਧ ਹੈ (ਹਮੇਸ਼ਾਂ ਵਾਂਗ)

ਵਿੰਡੋ ਲਈ ਡਾਊਨਲੋਡ ਲਿੰਕ ਹੈ:
Windows Punjabi Firefox 3.1beta

ਮੈਕ ਲਈ:
Mac Punjabi Firefox 3.1beta

ਲੀਨਕਸ ਲਈ:
Linux Punjabi Firefox 3.1beta

ਜੇ ਹੋ ਸਕੇ ਤਾਂ ਇੱਕ ਵਾਰ ਡਾਊਨਲੋਡ ਤਾਂ ਜ਼ਰੂਰ ਕਰਿਓ ਤਾਂ ਕਿ ਪੰਜਾਬੀ ਲਈ ਮੋਜ਼ੀਲਾ ਨੂੰ ਸ਼ੱਕ ਨਾ ਰਹਿ ਜਾਵੇ [1]
ਹੋਰ ਜਾਣਕਾਰੀ ਲਈ ਪੇਜ਼
ਵੇਖੋ।


ਇੱਕ ਵਾਰ ਡਾਊਨਲੋਡ ਕਰਕੇ ਹੋ ਸਕੇ ਤਾਂ ਸੁਝਾਅ ਭੇਜਣ ਦੀ ਖੇਚਲ ਕਰਨੀ, ਤਾਂ ਕਿ
ਅਗਲੇ ਹਫ਼ਤੇ ਅਨੁਵਾਦ ਵਿੱਚ ਸੁਧਾਰ ਕੀਤਾ ਜਾ ਸਕੇ, ਫਿਲਹਾਲ ਮੇਰੇ ਕੋਲ ਇੱਕ ਮੁੱਦਾ ਹੈ:
ਜਦੋਂ ਚੁਣੇ ਹੋਏ ਟੈਕਸਟ ਨੂੰ ਇਹ ਲਿੰਕ ਦੇ ਰੂਪ ਵਿੱਚ ਵੇਖਾਉਦਾ, ਇਹ ਅਨੁਵਾਦ ਦੀ ਸਮੱਸਿਆ ਜਾਪਦੀ ਹੈ,
ਇਸ ਨੂੰ ਬੀਟਾ 2 ਵਿੱਚ ਸੁਧਾਰਨ ਦੀ ਕੋਸ਼ਿਸ਼ ਰਹੇਗੀ। (ਏ. ਐਸ. ਕੰਗ ਜੀ ਦਾ ਇਸ ਮੁੱਦੇ ਲਈ ਧੰਨਵਾਦ ਹੈ)।

[1] ਮੋਜ਼ੀਲਾ ਬੱਗ
ਬੱਗ ਮੁਤਾਬਕ ਔਸਤ ਪੰਜਾਬੀ ਲਈ ਹਿੱਟ 100 ਰੋਜ਼ਾਨਾ ਹੈ, ਮੈਨੂੰ ਥੋੜ੍ਹੀ ਹੈਰਾਨੀ ਹੋਈ ਕਿ 100 ਕਿੱਥੋ ਹੋ ਗਏ, ਸੱਚੀ
ਐਨੀ ਉਮੀਦ ਨਹੀਂ ਸੀ। ਬਾਕੀ ਮੋਜ਼ੀਲਾ ਸਿਸਟਮ ਐਡਮਿਨ ਦੇ ਸ਼ਬਦ ਖੁਦ ਪੜ੍ਹ ਲਵੋ ਜੀ!

"For the most part it looks like we have about 100 Active Daily users for pa-IN.
There is a strange couple of days just recently where we had a huge spike.
aug 21,22... Can anyone think of what might have caused this? Holiday or any
other event? I could have just been an error in our reporting system...

Here is the data for those two days and the last 15.

2008-08-21 7,004
2008-08-22 533
...
2008-10-01 110
2008-10-02 94
2008-10-03 115
2008-10-04 99
2008-10-05 93
2008-10-06 107
2008-10-07 106
2008-10-08 114
2008-10-09 96
2008-10-10 119
2008-10-11 99
2008-10-12 102
2008-10-13 117
2008-10-14 113
2008-10-15 119"

ਇੱਕ ਪ੍ਹੈਰਾ - ਇੱਕ ਕੌੜਾ ਸੱਚ

"ਇਹ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ
ਚੜ੍ਹ ਜਾਂਦੇ ਹਨ ਇੰਨੀ ਕੁ ਪਹਾੜੀ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ
ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ਡਿੱਗ ਪਵੇਂਗਾ ਤੇ ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ
ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਉ, ਫਿਰ ਉਹ ਜਿੰਦਗੀ ਵਿੱਚ ਹਾਰ ਖਾਣੀ
ਭੁੱਲ ਜਾਵੇਗਾ। ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ
ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ
ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ ਓਦੋਂ ਗੋਰਿਆਂ ਨੇਂ ਸਮੁੰਦਰ
ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ।
ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।"


ਬੀ.ਐਸ. ਢਿੱਲੋਂ - ਵਿਚਲੀ ਗੱਲ: ਖੜ੍ਹ ਕੇ ਵੇਖ ਜਵਾਨਾਂ ਬਾਬੇ ਮੇਮਾਂ ਵੇਖਦੇ ਨੇ!
ਧੰਨਵਾਦ ਸਹਿਤ - ਲਿਖਾਰੀ

16 October, 2008

ਪੂੰਜੀਵਾਦ ਦੇ ਨਦੀ ਕਿਨਾਰੇ ਰੁੱਖੜੇ ਨੂੰ ਸਮਾਜਵਾਦੀ ਸਹਾਰੇ...

ਅਮਰੀਕਾ ਵਿੱਚ ਆਏ ਮੰਦੇ ਨੇ ਜਿੱਥੇ ਅਮਰੀਕਾ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ
ਕਰ ਦਿੱਤੀਆਂ ਹਨ, ਨਾਲ ਹੀ ਨਾਲ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਕਾਫ਼ੀ ਦੇਰ ਪਹਿਲਾਂ ਇੱਕ ਸੋਵੀਅਤ ਰੂਸ ਦੀ ਇੱਕ ਕਿਤਾਬ "ਕੈਪਟਲਿਜ਼ਮ" ਪੜ੍ਹੀ ਸੀ,
ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਆਮ ਲੋਕਾਂ ਦਾ ਪੈਸਾ ਇਹ ਸ਼ੇਅਰ ਬਜ਼ਾਰ
ਲਪੇਟ ਲੈਂਦੇ ਹਨ ਅਤੇ ਬਾਅਦ ਵਿੱਚ ਡਕਾਰ ਵੀ ਨਹੀਂ ਮਾਰਦੇ, ਆਖਰ ਪੈਸਾ
ਕਿਤੋਂ ਆ ਕੇ ਤਾਂ ਕਿਤੇ ਗਾਇਬ ਹੋ ਹੀ ਰਿਹਾ ਹੈ। ਭਾਵੇਂ ਕਿ ਕਹਿ ਰਹੇ ਹਨ
ਕਿ ਐਨੇ ਖ਼ਰਬ/ਅਰਬ ਡੁੱਬ ਗਿਆ, ਕਿਸ ਦਾ ਡੁੱਬਿਆ ਇਹ ਤਾਂ ਆਮ
ਲੋਕਾਂ ਦਾ ਹੀ ਹੈ, ਇਹ ਕਮੀਂ ਦਰਸਾਉਣ ਦੇ ਨਾਲ ਨਾਲ ਇਹ ਵੀ
ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਵੱਡੀਆਂ ਕੰਪਨੀਆਂ
ਦੀਆਂ ਸਰਕਾਰ ਨਾਲ ਸਾਂਝੀਆਂ ਸਾਜ਼ਿਸ਼ਾਂ ਕਰਕੇ ਇਹ ਸਭ ਕਰਵਟਾਂ
ਆਉਦੀਆਂ ਹਨ ਅਤੇ ਇਹ ਪੂੰਜੀਵਾਦੀ ਸਮਾਜ ਵਿੱਚ ਜਮਾਤ ਅੰਤਰ
ਪੈਦਾ ਕਰਨ ਇੱਕ ਕਾਰਕ ਹੈ।
ਅਮਰੀਕਾ ਨੇ ਸਮਾਜਵਾਦੀ ਅਤੇ ਸਾਮਵਾਦੀਆਂ ਮੁਲਕਾਂ ਨੂੰ ਗਲਤ
ਸਿੱਧ ਕਰਨ ਲਈ ਜੋ ਟਿੱਲ ਲਾਇਆ ਸੀ, ਉਸ ਦਾ ਅਧਾਰ ਸੀ ਇਹ ਪੂੰਜੀਵਾਦ
ਸਮਾਜ, ਉਹ ਪੂੰਜੀਵਾਦੀ ਸਮਾਜ, ਜਿਸ ਵਿੱਚ ਸਰਕਾਰ ਸਭ ਕੁਝ ਪ੍ਰਾਈਵੇਟ
ਕਰਦੀ ਹੈ ਅਤੇ ਉਸ ਵਿੱਚ ਸਰਕਾਰ ਦਾ ਦਖ਼ਲ ਨਹੀਂ ਹੁੰਦਾ ਹੈ। ਇੰਝ
ਵੱਡੀਆਂ ਮੱਛੀਆਂ ਨੂੰ ਛੋਟੀਆਂ ਖਾਣ, ਡਕਾਰ ਨਾ ਮਾਰਨ ਦੀ ਆਜ਼ਾਦੀ
ਰਹਿੰਦੀ ਹੈ। ਅਮਰੀਕਾ ਦੀ ਅੱਜ ਤੱਕ ਦੀ ਚੜ੍ਹਾਈ ਵਿੱਚ ਇਹ ਭਾਵਨਾ
ਜਿਉਦੀ ਰਹੀ ਹੈ ਅਤੇ ਤਰੱਕੀ ਕਰਦੀ ਰਹੀ ਸੀ, ਪਰ 1929 ਤੋਂ
ਚਾਲੂ ਹੋਈ ਮੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕਾ
ਵਿੱਚ ਆ ਰਹੀ ਮੰਦੀ ਨੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਆਪਣੇ
ਮੁਲਕ ਨੂੰ ਜਿਉਦਾ ਰੱਖਣ ਲਈ, ਅਤੇ ਬੁਰੇ ਤੋਂ ਬਚਣ ਲਈ ਅਮਰੀਕਾ
ਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕੀਤਾ ਹੈ, ਜਿਸ
ਤਹਿਤ ਕੁੱਲ ਤਿੰਨ ਵੱਡੀਆਂ ਕੰਪਨੀਆਂ ਦੇ ਵੱਡੇ ਹਿੱਸੇ ਸਰਕਾਰ ਬਣਾ ਦਿੱਤੇ ਗਏ ਹਨ,
ਭਾਵੇਂ ਕਿ ਇਸ ਨਾਲ ਬਾਜ਼ਾਰ ਹਾਲੇ ਸੰਭਲ ਨਹੀਂ ਸਕਿਆ, ਪਰ ਇਹ ਕਦਮ
ਨਾਲ ਇਹ ਸਿੱਧ ਹੋ ਗਿਆ ਕਿ ਪੂੰਜੀਵਾਦੀਆਂ ਦਾ ਸਮਾਜ ਸਥਿਰ ਨਹੀਂ ਹੈ,
ਇਹ ਦਾ ਢਾਂਚਾ ਚਰ-ਮਿਰਾ ਗਿਆ ਹੈ, ਜਿਸ ਨੂੰ ਸਹਾਰੇ ਦੀ ਲੋੜ ਹੈ, ਅਤੇ
ਉਹ ਸਹਾਰਾ ਸਮਾਜਵਾਦ ਹੀ ਰਹਿ ਗਿਆ, ਉਹ ਸਰਕਾਰ ਹੀ ਰਹਿ ਗਈ।
ਫੇਰ ਇਹ ਝੂਠੀ ਆਜ਼ਾਦੀ (ਸਰਕਾਰ ਤੋਂ ਪ੍ਰਾਈਵੇਟ ਬਣ ਕੇ) ਕਾਹਦੀ?
ਐਂਵੇਟ ਟਸ਼ਨੇ ਹੀ ਕਰਨੇ ਹਨ? ਦੁਨਿਆਂ ਨੂੰ ਪ੍ਰਾਈਵੇਟ ਬਣਾਉਣ ਉੱਤੇ
ਤੁਲਿਆ ਇਹ ਅਮਰੀਕਾ ਆਪਣੇ ਆਪ ਨੂੰ ਸਹਾਰਾ ਦੇਣ ਲਈ ਪੂੰਜੀਵਾਦੀ
ਨੂੰ ਤਿਆਗ ਸਕਦਾ ਹੈ, ਇਹ ਅਜੀਬ ਸੀ। ਪਰ ਇਹ ਹੋਇਆ ਹੈ।

ਭਾਰਤ ਵਿੱਚ ਡਾਕਟਰ ਮਨਮੋਹਣ ਸਿੰਘ ਨੇ ਜੋ ਵੀ ਸੁਧਾਰ 1991 ਵਿੱਚ
ਨਿੱਜੀਕਰਨ (ਪ੍ਰਾਈਵੇਟਾਈਜ਼) ਕਰਨ ਨਾਲ ਸ਼ੁਰੂ ਕੀਤੇ ਸਨ, ਜੇ ਕਿਤੇ
ਉਹ ਪੂਰੀ ਤਰ੍ਹਾਂ ਲਾਗੂ ਹੋ ਜਾਂਦੇ ਅਤੇ ਭਾਰਤ ਵਿੱਚ ਸਮਾਜਵਾਦੀਆਂ
ਦਾ ਜ਼ੋਰ ਨਾ ਹੁੰਦਾ ਤਾਂ ਭਾਰਤ ਦੀ ਤਰੱਕੀ ਭਾਵੇ ਵੱਧ ਵਿਖਾਈ ਦਿੰਦੀ, ਪਰ
ਅੱਜ ਦੇ ਦਿਨ ਹਾਲਤ ਅਮਰੀਕਾ ਵਰਗੀ ਹੀ ਹੋਣੀ ਸੀ (ਹਾਲਾਂ ਕਿ
ICICI ਬੈਂਕ ਅਤੇ ਜੈੱਟ ਏਅਰਲਾਈਨਜ਼ ਦੀ ਹਾਲਤ ਤਾਂ ਵਿਗੜ ਗਈ
ਹੈ ਤੇ ਸੈਂਕੜੇ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰ ਹੈ, ਪਰ ਹਾਲੇ ਤੱਕ
ਕੋਈ ਵੀ ਕੰਪਨੀ ਦੀਵਾਲੀਆ ਨਹੀਂ ਹੋਈ ਭਾਰਤ 'ਚ ਅਤੇ ਹੁਣ ਭਲਕ ਨੂੰ ਕੀ ਹੁੰਦਾ ਹੈ
ਇਹ ਵੇਖਣਾ ਹੋਵੇਗਾ)।

ਇੱਕ ਹੀ ਕਹਿਣਾ ਰਹਿ ਗਿਆ ਕਿ ਹੁਣ ਅਮਰੀਕਾ ਨੂੰ ਅੱਗੇ ਤੋਂ ਸਮਾਜਵਾਦ
ਦਾ ਵਿਰੋਧ ਕਰਨਾ ਆਪਣਾ-ਆਪ ਵਿਰੋਧ ਕਰਨਾ ਕਿਹਾ ਜਾਵੇਗਾ (ਜੇ ਹੁਣ
ਬਰਬਾਦੀ ਤੋਂ ਬਚ ਗਿਆ ਤਾਂ)।
(ਕਫ਼ਨ ਚੋਰ ਵਾਲੀ ਕਹਾਣੀ ਹੋ ਗਈ ਅਮਰੀਕਾ ਦੀ ਤਾਂ)

15 October, 2008

ਫਾਇਰਫਾਕਸ 'ਚ ਲੋਕੇਲ pa-IN ਲਈ ਬਦਲਾਅ

ਫਾਇਰਫਾਕਸ ਵਿੱਚ ਪੰਜਾਬੀ ਦਾ ਲੋਕੇਲ ਨਾਂ pa-IN ਤੋਂ ਬਦਲ ਕੇ pa
ਕੀਤਾ ਜਾ ਰਿਹਾ ਹੈ!

ਇਹ ਪੰਜਾਬੀ ਦੇ ਨਾਂ ਨੂੰ ਸੀਮਿਤ ਰੂਪ ਵਿੱਚ ਵਰਤੋਂ ਨੂੰ ਹਟਾਉਣ ਲਈ ਕੀਤਾ ਜਾ ਰਿਹਾ ਹੈ,
ਹੁਣ ਪੰਜਾਬੀ ਨੂੰ 'pa' ਦੇ ਲੋਕੇਲ ਦੇ ਨਾਲ ਬੜੇ ਹੀ ਖੁੱਲ੍ਹੇ ਢੰਗ ਨਾਲ ਸਾਂਝੇ ਰੂਪ ਵਿੱਚ ਲਿਖਿਆ ਜਾਏਗਾ।
(IN ਦਾ ਮਤਲਬ ਹੈ ਕਿ ਪੰਜਾਬੀ ਕੇਵਲ ਭਾਰਤ (INdia) ਲਈ, ਅਤੇ ਬਾਕੀਆਂ ਲਈ
ਹੋਰ, ਇਸਕਰਕੇ ਲੋਕੇਲ ਨੂੰ ਵੰਡਿਆ ਹੋਇਆ ਮਹਿਸੂਸ ਕੀਤਾ ਜਾ ਰਿਹਾ ਹੈ, ਜਦੋਂ ਕਿ
ਹਾਲੇ ਇਹ ਨੌਬਤ ਨਹੀਂ ਆਈ ਸੀ। ਜਦੋਂ ਕਿ ਮੇਰੀ ਨਿੱਜੀ ਸੋਚ ਕਹਿੰਦੀ ਸੀ ਕਿ ਫਾਇਰਫਾਕਸ
ਪੰਜਾਬੀ ਨੂੰ ਪੰਜਾਬ/ਭਾਰਤ ਵਿੱਚ ਵਰਤਣ ਵਾਲੇ ਕੈਨੇਡਾ,ਅਮਰੀਕਾ ਨਾਲੋਂ ਘੱਟ ਹੀ ਚਾਹੀਦੇ ਹਨ।)

ਫਾਇਰਫਾਕਸ ਵਿੱਚ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਸੀ ਅਤੇ ਅਖੀਰ ਵਿੱਚ ਬੱਗ
https://bugzilla.mozilla.org/show_bug.cgi?id=380287
ਫਾਇਲ ਕੀਤਾ ਗਿਆ ਹੈ, ਜਿਸ ਵਿੱਚ ਇਹ ਸੋਧ ਕਰਨ ਬਾਰੇ ਵਿਚਾਰ ਹੋ ਰਹੀ ਹੈ,
ਜੇ ਕਿਸੇ ਕੋਲ ਇਸ ਸਬੰਧ ਵਿੱਚ ਕੋਈ ਵੀ ਸੁਝਾਅ ਹੋਵੇ ਤਾਂ ਬੇਝਿਜਕ ਲਿਖਣਾ।

ਇਹ ਨਾਂ ਬਦਲੀ ਦੀ ਕਾਰਵਾਈ ਕਰਕੇ ਆਉਣ ਵਾਲਾ ਫਾਇਰਫਾਕਸ ਰੀਲਿਜ਼ 3.1 (pa)
ਤੁਹਾਡੇ ਸਿਸਟਮ ਉੱਤੇ 3.0.x (pa-IN) ਤੋਂ ਆਟੋਮੈਟਿਕ ਅੱਪਡੇਟ ਨਹੀਂ ਹੋ ਸਕੇਗਾ। ਇਹ
ਇੱਕ ਸਮੱਸਿਆ ਹੈ, ਜਿਸ ਦਾ ਹੱਲ਼ ਹਾਲੇ ਮੋਜ਼ੀਲਾ ਵਾਲੇ ਨਹੀਂ ਕਰ ਸਕੇ ਹਨ। ਇਹ
ਖਿਆਲ ਰੱਖਣਾ ਪਵੇਗਾ। ਜੇ ਕਿਸੇ ਕੋਲ ਕੋਈ ਵੀ ਹੱਲ਼ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ!
ਵੈਸੇ ਵੀ ਪੰਜਾਬੀ ਨੂੰ ਵਰਤਣ ਵਾਲੇ ਬਹੁਤ ਹੀ ਥੋੜ੍ਹੇ ਹਨ (comment #14 ਬੱਗ ਵਿੱਚ) (ਜੋ ਇੱਕ ਕੌੜੀ ਸਚਾਈ ਸੀ, ਜਿਸ ਦਾ ਮੈਨੂੰ ਦਿਲੀਂ ਦੁੱਖ ਹੈ,
ਇਸਕਰਕੇ ਮੋਜ਼ੀਲਾ ਵਾਲਿਆਂ ਮੁਤਾਬਕ ਕੋਈ ਬਹੁਤਾ ਫ਼ਰਕ ਤਾਂ ਪੈਣਾ ਨਹੀਂ।

ਮੈਨੂੰ ਥੋੜ੍ਹੀ ਜਿਹੀ ਚਿੰਤਾ ਹੈ ਤਾਂ ਲੀਨਕਸ ਵਾਲਿਆਂ ਲਈ ਹੈ, ਜੋ ਕਿ ਆਟੋਮੈਟਿਕ
ਅੱਪਡੇਟ ਦੀ ਬਜਾਏ ਆਪਣੇ ਬਿਲਡ (build) ਦਿੰਦੇ ਹਨ, ਜਿਸ ਨਾਲ ਹੋ ਸਕਦਾ
ਹੈ ਕਿ ਉਨ੍ਹਾਂ ਦੇ ਸਿਸਟਮ ਵਿਗੜ (break) ਜਾਣ। ਵੇਖੋ ਕੀ ਬਣਦਾ ਹੈ ਇਹ ਤਾਂ
ਆਉਣ ਵਾਲਾ ਸਮਾਂ ਹੀ ਦੱਸੇਗਾ, ਬਾਕੀ ਮੇਲਿੰਗ ਲਿਸਟ ਉੱਤੇ ਵੀ ਮੇਲ ਭੇਜੀ ਹੈ,
ਜੇ ਕੋਈ ਵੀਰ ਆਪਣੇ ਦੱਸ ਸਕੇ ਤਾਂ!

03 October, 2008

ਭਾਰਤ-ਅਮਰੀਕਾ ਪਰਮਾਣੂ ਕਰਾਰ ਆਖਰ ਸਿਰ ਚੜ੍ਹਿਆ

ਆਖਰ ਪਰਮਾਣੂ ਕਰਾਰ ਸਿਰ ਚੜ੍ਹ ਗਿਆ ਅਤੇ ਕਈ ਮਹੀਨਿਆਂ
ਤੋਂ ਭਾਰਤ ਸਰਕਾਰ ਅਤੇ ਲੋਕਾਂ ਦੇ ਸਿਰ ਤੋਂ ਚੜ੍ਹਿਆ ਇੱਕ ਜਨੂੰਨ
ਖਤਮ ਹੋ ਗਿਆ ਅਤੇ ਪੱਤਰਕਾਰਾਂ/ਟੀਵੀ ਚੈਨਲ ਲਈ ਇੱਕ ਵੱਡਾ
ਮੁੱਦਾ ਖਤਮ ਹੋ ਗਿਆ।

ਮੁੱਦੇ ਵਿੱਚ ਭਾਰਤ ਨੂੰ 30 ਸਾਲਾਂ ਦੀਆਂ ਪਾਬੰਦੀਆਂ ਤੋਂ ਮੁਕਤੀ ਮਿਲ ਗਈ
ਹੈ ਅਤੇ ਭਾਰਤ ਹੁਣ ਪਰਮਾਣੂ ਈਂਧਨ ਬਾਹਰ ਤੋਂ ਲੈ ਸਕੇਗਾ, ਹਾਲਾਂ ਕਿ
ਭਾਰਤ ਵਿੱਚ ਯੂਰੇਨੀਅਮ/ਥੋਰੀਅਮ ਦੇ ਭੰਡਾਰ ਹਨ, ਪਰ ਇਹ ਸਮਝੌਤਾ
ਭਾਰਤ 'ਚ ਇੱਕ ਵੱਡੇ ਮਸਲੇ ਵਾਂਗ ਲਿਆ ਗਿਆ, ਜਿਸ ਵਾਸਤੇ
ਆਪਣੇ ਸਾਥੀਆਂ (ਲਾਲ ਸਾਥੀਆਂ) ਨੂੰ ਤਿਆਗ ਦਿੱਤਾ ਕਾਂਗਰਸ ਨੇ,
ਆਪਣੀ ਸਰਕਾਰ ਦੀ ਬਲੀ ਦੇਣ ਦੀ ਵੀ ਤਿਆਰ ਕਰ ਲਈ ਸੀ, ਆਖਰ
ਐਡੀ ਵੀ ਕੀ ਕਾਹਲ਼ ਪੈ ਗਈ ਸਰਕਾਰ ਨੂੰ, ਮਨਮੋਹਨ ਸਿੰਘ ਦਾ ਰਿਕਾਰਡ
ਤਾਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਰਿਹਾ ਹੈ, ਭਾਵੇਂ ਕਿ ਮੈਂ
ਇਸ ਨਾਲ ਹੋਣ ਵਾਲੇ ਦੇਸ਼ ਦੇ ਫਾਇਦੇ ਤੋਂ ਅੱਖੋ ਪਰੋਖੇ ਨਹੀਂ ਕਰ ਰਿਹਾ ਹਾਂ,
ਹੁਣ ਗੱਲ਼ ਭਾਵੇਂ ਤੁਸੀਂ 1991 ਵਿੱਚ ਵਿੱਤ ਮੰਤਰੀ ਦੇ ਤੌਰ ਉੱਤੇ ਕੀਤੇ ਵਿੱਤੀ
ਸੁਧਾਰ ਹੋਣ ਜਾਂ ਅੱਜ ਇਹ ਪਰਮਾਣੂ ਸਮਝੌਤਾ।
ਗੱਲ਼ ਇਹ ਨਹੀਂ ਕਿ ਮੈਂ ਦੇਸ਼ ਲਈ ਨਵੇਂ ਊਰਜਾ ਸਰੋਤਾਂ ਦੇ ਉਪਲੱਬਧ ਹੋਣ
ਉੱਤੇ ਖੁਸ਼ ਨਹੀਂ ਹਾਂ, ਪਰ ਸਰਕਾਰ ਦੇ ਅੱਧੀ-ਅਧੂਰੀ ਜਾਣਕਾਰੀ ਦਿੱਤੀ ਹੈ, ਪੂਰੇ
ਪੱਖ ਸਾਹਮਣੇ ਨਹੀਂ ਕੀਤੇ ਹਨ।

ਕੁਝ ਪੱਖ ਬੀ.ਬੀ.ਸੀ ਨੇ ਇੱਥੇ ਦਿੱਤੇ ਹਨ,
ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਪ੍ਰਾਈਵੇਟ ਕੰਪਨੀਆਂ ਨੂੰ ਹੋਣ ਵਾਲੇ ਫਾਇਦੇ ਦੀ
ਕਲਪਨਾ ਕਰਨੀ ਅੰਤ-ਰਹਿਤ ਹੈ, ਅਤੇ ਹੋਰ ਮੁਲਕਾਂ ਦੀ ਬਜਾਏ ਅਮਰੀਕਾ
ਦੀਆਂ ਕੰਪਨੀਆਂ ਨੂੰ ਹੀ ਇੱਕਲਿਆਂ 1 ਬਿਲੀਅਨ ਡਾਲਰ (ਭਾਰਤ ਦੇ
47 ਬਿਲੀਅਨ ਰੁਪਏ ਭਾਵ ਕਿ 47 ਖਰਬ ਰੁਪਏ) ਦੀ ਕਮਾਈ ਹੋਣੀ ਹੈ।
ਉਹ ਕੰਪਨੀਆਂ ਦੇ ਦਬਾਅ ਨੇ ਭਾਰੀ ਕੰਮ ਕੀਤਾ ਹੈ।

ਜੋ ਰਿਐਕਟਰ, ਇਹ ਬਾਲਣ (ਈਂਧਨ) ਵਰਤਣਗੇ, ਉਹ ਬਣਾਉਣ ਵਾਸਤੇ
ਘੱਟੋ-ਘੱਟ 8 ਸਾਲ ਲੱਗਣਗੇ, ਅਤੇ ਭਾਰਤ ਦੇ ਵੱਡੇ ਉਦਯੋਗੀ ਘਰਾਣੇ
(ਟਾਟਾ, ਬਿਰਲਾ, ਰਿਲਾਇੰਸ) ਅੱਜੇ ਹੀ ਪੱਬਾਂ ਭਾਰ ਹੋਏ ਫਿਰਦੇ ਹਨ।

ਬਿਜਲੀ ਦੀ ਲੋੜ ਤਾਂ ਪੂਰੀ ਦੁਨਿਆਂ ਨੂੰ ਹੈ ਅਤੇ ਉਹ ਵੀ ਆਉਣ ਵਾਲੇ
ਜਮਾਨੇ 'ਚ ਭਾਰੀ, ਜਦੋਂ ਕਾਰਾਂ, ਟਰੱਕਾਂ ਵੀ ਬਿਜਲੀ ਉੱਤੇ ਚਲਾਉਣੇ ਪੈਣਗੇ,
ਇਸ ਵਾਸਤੇ ਪਰਮਾਣੂ ਬਿਜਲੀ ਘਰ ਬਣਾਉਣ ਦੀ ਲੋੜ ਦੱਸੀ ਜਾ ਰਹੀ ਹੈ,
ਪਰ ਮੁਲਾਂਕਣ ਮੁਤਾਬਕ ਇਹ ਬਿਜਲੀ ਘਰ ਬਣਾਉਣ ਲਈ ਇੰਨੇ ਪੈਸੇ
ਦੀ ਜਰੂਰਤ ਹੈ ਕਿ ਉਹ ਬਿਜਲੀ ਅੱਜ ਕੱਲ੍ਹ ਦੀ ਬਿਜਲੀ ਨਾਲੋਂ ਕਿਤੇ
ਮਹਿੰਗੀ ਪੈਣੀ ਹੈ।

ਸੋ ਕੁੱਲ ਮਿਲਾ ਕੇ ਸਮਝੌਤਾ ਕਿ ਰੰਗ ਦੇਵੇਗਾ, ਲਵੇਗਾ, ਤਾਂ ਕਹਿਣਾ
ਅੱਜ ਔਖਾ ਹੋਵੇਗਾ, ਪਰ ਦੁੱਖ ਇਹ ਗੱਲ਼ ਹੈ ਕਿ ਸਰਕਾਰ ਪੂਰੇ
ਤੱਥ ਲੋਕਾਂ ਸਾਹਮਣੇ ਨਹੀਂ ਰੱਖਦੀ ਹੈ ਅਤੇ ਮੀਡਿਆ ਵੀ ਪੂਛ
ਚੱਕ ਕੇ ਸਰਕਾਰ ਦੇ ਮਗਰ ਮਗਰ।

ਨਿੱਜੀ ਟਿੱਪਣੀ: ਮੈਂ ਵੀ ਬਿਜਲੀ ਦੇ ਸਰੋਤ ਲੱਭ ਰਿਹਾ ਹਾਂ, ਸੂਰਜੀ
ਊਰਜਾ ਤੋਂ ਬਿਜਲੀ ਬਣਾਉਣ ਦੀ, ਭਾਰਤ ਸਰਕਾਰ ਸਬਸਿਡੀ
ਵੀ ਦੇ ਰਹੀ ਹੈ, ਪਰ ਮੈਨੂੰ ਕੋਈ ਵੈੱਬ ਸਾਈਟ ਜਾਂ ਸੰਪਰਕ
ਕਰਨ ਦਾ ਰਾਹ ਨਹੀਂ ਲੱਭਿਆ।

30 September, 2008

ਕਿਸਾਨ ਜੱਥੇਬੰਦੀ ਹੋਈ ਹਾਈਟੈਕ...

ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਮੇਰੇ ਕਿਸਾਨ ਜੱਥੇਬੰਦੀਆਂ 'ਚ ਥੋੜੀ ਬਹੁਤ ਦਿਲਚਸਪੀ
ਤਾਂ ਹਮੇਸ਼ਾਂ ਰਹੀ ਹੈ ਅਤੇ ਇਨ੍ਹਾਂ ਬਾਰੇ ਜਾਣਕਾਰੀ ਸਮੇਂ ਸਮੇਂ ਲੈਂਦਾ ਰਿਹਾ ਹਾਂ, ਪਰ ਥੋੜ੍ਹੇ ਚਿਰਾਂ
'ਚ ਜਿਸ ਜੱਥੇਬੰਦੀ ਨੇ ਭਾਰੀ ਕੰਮ ਕੀਤੇ ਅਤੇ ਆਪਣਾ ਮੁਕਾਮ ਬਣਾਇਆ ਹੈ, ਉਹ ਹੈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਬਰਨਾਲਾ
(ਟਰਾਈਜ਼ਡੈਂਟ ਕੇਸ) ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਮੁਆਵਜ਼ਾ ਦੁਵਾਉਣ 'ਚ ਇਹੀ
ਜੱਥੇਬੰਦੀ ਸੀ ਅਤੇ ਨਾਲ ਨਾਲ ਇਨ੍ਹਾਂ ਨੇ ਹੀ ਅੰਮ੍ਰਿਤਸਰ ਵੀ ਸੰਘਰਸ਼ ਜਾਰੀ ਰੱਖਿਆ।
ਇਹ ਜੱਥੇਬੰਦੀ ਨੇ ਆਪਣੇ ਆਪ ਨੂੰ ਚੱਲਦੇ ਸਮੇਂ ਨਾਲ ਜੋੜਨ ਲਈ ਕੰਪਿਊਟਰ ਦੀ
ਵਰਤੋਂ ਕਰਨ ਬਾਰੇ ਵਿਚਾਰ ਕੀਤੀ ਹੈ ਅਤੇ ਖਰੀਦ ਵੀ ਲਏ ਹਨ। ਭਾਵੇਂ ਕਿ
ਪਿਛਲੇ ਸਮੇਂ ਵਿੱਚ ਇਨ੍ਹਾਂ ਕੋਲ ਵੀਡਿਓ ਕੈਮਰੇ, ਪਰੋਜੈਕਟਰ ਵਗੈਰਾ ਸਨ ਤਾਂ ਕਿ
ਜੱਥੇਬੰਦੀਆਂ ਦੀਆਂ ਕਾਰਵਾਈਆਂ, ਇਨਕਲਾਬੀ ਗਤੀਵਿਧੀਆਂ ਨੂੰ ਲੋਕਾਂ ਤੱਕ
ਪਹੁੰਚਾਇਆ ਜਾ ਸਕੇ। ਇਹ ਸਮੇਂ ਨਾਲ ਤੁਰਦੇ ਰਹਿਣ ਵਾਸਤੇ ਚੁੱਕਿਆ ਕਦਮ
ਜ਼ਰੂਰ ਇਨ੍ਹਾਂ ਦੀ ਮੱਦਦ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਉਡੀਕ
ਕਰਾਗਾਂ ਕਿ ਉਹ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਆਪਣੇ ਕੰਮ/ਸੰਘਰਸ਼
ਨਾਲ ਕਿਵੇਂ ਕਰਦੇ ਹਨ...

29 September, 2008

8 ਪੰਜਾਬੀ ਰੇਲ ਦੇ ਇੱਕ ਡੱਬੇ ਵਿੱਚ ਅਤੇ 2 ਰਾਤ/ਦਿਨ...

26 ਸਤੰਬਰ ਨੂੰ ਪੂਣੇ ਤੋਂ ਯਾਤਰਾ ਆਰੰਭ ਹੋ ਰਹੀ ਸੀ ਪੰਜਾਬ ਲਈ, ਮੈਂ ਤੇ ਜਸਵਿੰਦਰ
ਦੀ ਬੁਕਿੰਗ ਤਾਂ ਕਈ ਦਿਨ ਪੁਰਾਣੇ ਸੀ ਅਤੇ ਸੀਟਾਂ ਆਹਮੋ-ਸਾਹਮਣੇ ਸਨ, ਠੀਕ
ਟਾਈਮ ਪੁੱਜ ਗਏ, ਰੋਟੀਆਂ ਲੈ ਲਈਆਂ ਸਨ, ਸੀਟਾਂ ਮੱਲ ਲਈਆਂ, ਪਹਿਲਾਂ-ਪਹਿਲ
ਵਾਲੀਂ ਝਿਜਕ ਸੀ ਨਾਲ ਦੇ ਮੁਸਾਫ਼ਰਾਂ ਨੂੰ ਬੁਲਾਉਣ ਦੀ ਅਤੇ ਸਾਡੇ ਹਮਸਫ਼ਰ ਸਨ,
1) ਇੱਕ ਕੁੜੀ, ਜੋ ਜਲੰਧਰ ਜਾ ਰਹੀ ਸੀ,
2) ਇੱਕ ਅਧਖੜ ਵਿਅਕਤੀ, ਜੋ ਕਿ ਪਠਾਨਕੋਟ ਜਾ ਰਿਹਾ ਸੀ,
3) ਇੱਕ ਸਿਆਣਾ ਜਿਹਾ ਨੌਜਵਾਨ, ਜੋ ਕਿ ਜੰਮੂ ਜਾ ਰਿਹਾ ਸੀ,
4) ਇੱਕ ਖੇਡਾਂ ਵੇਚਣ ਵਾਲਾ ਵਿਅਕਤੀ ਜਲੰਧਰ ਦਾ
5) ਇੱਕ MBA ਪਾਸ ਵਿਅਕਤੀ, ਜੋ ਜਲੰਧਰ ਜਾ ਰਿਹਾ ਸੀ ਅਤੇ HR ਡਿਪਾਰਟਮੈਂਟ ਦਾ ਜਾਪਦਾ ਸੀ
6) ਇੱਕ ਅਧਖੜ ਔਰਤ, ਜੋ ਜੰਮੂ ਜਾ ਰਹੀ ਸੀ।

(ਇਹ ਸਭ ਜਾਣਕਾਰੀ ਹੌਲੀ ਹੌਲੀ ਦੂਜੇ, ਤੀਜੇ ਦਿਨ ਮਿਲੀ, ਜਦੋਂ ਟੀ.ਟੀ. ਜਾਂ ਸਮਾਨ
ਵਰਤਾਉਣ ਵਾਲਿਆਂ ਨੇ ਹਰੇਕ ਨੂੰ ਪੁੱਛਿਆ)

ਪਹਿਲੀ ਵਾਰ ਵੇਖਣ ਤੋਂ ਕੋਈ ਵੀ ਪੰਜਾਬੀ ਨਹੀਂ ਸੀ ਜਾਪਦਾ ਅਤੇ ਖ਼ੈਰ ਗੱਲ ਤਾਂ
ਸਭ ਨੇ ਅੰਗਰੇਜ਼ੀ ਤੋਂ ਹੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਹਿੰਦੀ ਉੱਤੇ ਉੱਤਰਦੇ ਗਏ,
ਕੋਈ ਪਹਿਲੇ ਹੀ ਦਿਨ ਰਿਹਾ ਅਤੇ ਕੋਈ ਦੂਜੇ ਦਿਨ। ਮੈਨੂੰ ਕੁਝ ਸ਼ੱਕ ਪਹਿਲਾਂ ਸੀ
ਅਤੇ ਮੈਂ ਜਸਵਿੰਦਰ ਨੂੰ ਕਿਹਾ ਸੀ ਕਿ ਪੰਜਾਬੀ 'ਚ ਕੋਈ ਵੀ ਗਲ਼ ਕਰਨ ਤੋਂ
ਪਹਿਲਾਂ ਸਾਵਧਾਨ ਰਹੀ ਕਿਉਕਿ ਮਾਹੌਲ 'ਚ ਸਭ ਦੀਆਂ ਅੱਖਾਂ ਸਾਨੂੰ
ਸਾਫੇ ਬੰਨ੍ਹੇ ਵੇਖ ਕੇ ਹੱਸ ਰਹੀਆਂ ਸਨ। ਉਹ ਸਮਝਿਆ ਜਾਂ ਨਹੀਂ, ਪਰ
ਗੱਲਾਂ ਧਿਆਨ ਨਾਲ ਹੀ ਕੀਤੀਆਂ। ਸਭ ਆਪਸ 'ਚ ਹਿੰਦੀ 'ਚ
ਗਲ਼ ਕਰਦੇ ਸਨ ਅਤੇ ਅਸੀਂ ਤਾਂ ਪੰਜਾਬੀ 'ਚ ਹੀ ਕਰਨੀ ਸੀ, ਪਰ
ਅਸੀਂ ਖਿੱਚ ਰਹੇ ਸਾਂ ਕਿ ਪੰਜਾਬੀ ਹੀ ਬੋਲਣ ਅਤੇ ਜਦੋਂ ਅਸੀਂ ਉਨ੍ਹਾਂ
ਦੇ ਜਵਾਬ ਪੰਜਾਬੀ 'ਚ ਦਿੰਦੇ ਸਾਂ ਤਾਂ ਉਨ੍ਹਾਂ ਨੂੰ ਪੰਜਾਬੀ ਬੋਲਣ ਲਈ
ਮਜਬੂਰ ਹੋਣਾ ਪੈ ਰਿਹਾ ਸੀ, ਜੰਮੂ ਵਾਲੇ ਵੀ ਪੰਜਾਬੀ 'ਚ ਜਵਾਬ
ਦਿੰਦੇ ਸਨ। ਖੈਰ ਪਹਿਲੇ ਦਿਨ/ਰਾਤ ਤਾਂ ਪੰਜਾਬੀ ਬੋਲਣ ਵਾਲੇ ਸੱਜਣ
2 ਅਸੀਂ ਅਤੇ 3 ਦੂਜੇ ਮਿਲ ਗਏ, ਅਗਲੀ ਰਾਤ (ਆਖਰੀ ਰਾਤ)
ਬਾਕੀ ਰਹੀ ਕੁੜੀ, ਜੰਮੂ ਵਾਲੀ ਔਰਤ, ਅਤੇ ਪਠਾਨਕੋਟ ਵਾਲੇ ਵਿਅਕਤੀ ਨੇ
ਵੀ ਪੰਜਾਬੀ 'ਚ ਗੱਲ਼ ਕੀਤੀ ਅਤੇ ਸਮਝਾਈ। ਪਰ ਮੈਂ ਇਹ ਸਮਝ ਨੀਂ
ਸਕਿਆ ਕਿ ਜਦੋਂ ਸਭ ਜਾਣਦੇ ਸਨ (ਕਿ ਅਸੀਂ 2 ਤਾਂ ਪੱਕੇ ਹੀ ਪੰਜਾਬੀ ਹਾਂ)
ਜਾਂ ਜਾਣ ਗਏ ਸਨ (ਕਿ ਬਾਕੀ ਵੀ ਪੰਜਾਬੀ ਹਨ) ਤਾਂ ਅੰਗਰੇਜ਼ੀ/ਹਿੰਦੀ 'ਚ
ਗਲ਼ ਕਿਓ? ਸ਼ਾਇਦ ਉਹੀ ਸ਼ੈਹਰੀ ਮਾਹੌਲ, ਜੋ ਪੰਜਾਬੀ ਨੂੰ ਬੇਕਾਰ ਕਹਿੰਦਾ ਹੈ,
ਅਤੇ ਅੰਗਰੇਜ਼ੀ/ਹਿੰਦੀ ਨੂੰ ਉੱਤਮ ਸਮਝਦਾ ਹੈ। ਮੈਨੂੰ ਇਸ ਦਾ ਦੁੱਖ ਸੀ ਕਿ
ਆਪਣੇ ਲੋਕ ਹੀ ਬੇਗਾਨੀ ਸਮਝਦੇ ਹਨ ਮਾਂ-ਬੋਲੀ ਨੂੰ, ਮੈਨੂੰ ਹਿੰਦੀ/ਅੰਗਰੇਜ਼ੀ
ਨਾਲ ਗਿਲਾ ਨੀਂ, ਪਰ ਪੰਜਾਬੀ ਨੂੰ ਦਰ-ਕਿਨਾਰ ਕਰਨ ਵਾਲਿਆਂ, ਨੀਵੀਂ
ਸਮਝ ਵਾਲਿਆਂ ਨਾਲ ਗਿਲਾ ਜ਼ਰੂਰ ਹੈ ਕਿ ਇੰਝ ਕਰਨਾ ਨੀਂ ਚਾਹੀਦਾ ਹੈ।
ਵੈਸੇ ਭਈਆ ਭਾਸ਼ਾ ਨਾਲ ਪੰਜਾਬੀ ਦਾ ਨੁਕਸਾਨ ਕੁਝ ਵੀ ਹੋਵੇ, ਪਰ
ਫਰੰਗੀ ਭਾਸ਼ਾ ਵੀ ਭਈਆ ਭਾਸ਼ਾ ਦੇ ਉੱਤੋਂ ਦੀ ਹੈ, ਅਤੇ ਫਸਟ ਕਲਾਸ
ਲੋਕ ਭਈਆ ਭਾਸ਼ਾ ਬੋਲਣ ਤੋਂ ਸ਼ਰਮਾਉਦੇ ਹਨ।

10 September, 2008

ਬ੍ਰਹਿਮੰਡ ਦੀ ਖੋਜ ਵਾਸਤੇ ਸੰਸਾਰ ਦਾ ਸਾਂਝਾ ਉਪਰਾਲਾ

ਅੱਜ ਦੀਆਂ ਖ਼ਬਰਾਂ ਮੁਤਾਬਕ
ਸੰਸਾਰ ਦਾ ਸਭ ਤੋਂ ਮਹਿੰਗਾ ਅਤੇ ਵੱਡਾ ਤਜਰਬਾ ਸ਼ੁਰੂ ਗਿਆ ਹੈ, ਬ੍ਰਹਿਮੰਡ ਦੀ ਖੋਜ ਦਾ, ਸੰਸਾਰ ਦੇ ਜਨਮ ਦਾ।
ਫਰਾਂਸ ਅਤੇ ਸਵਿਟਜਰਲੈਂਡ ਦੀ ਸਰਹੱਦ ਉੱਤੇ ਬਣੀ ਇਹ ਲੈਬ ਵਿੱਚ 27 ਕਿਲੋਮੀਟਰ ਲੰਮੀ ਟਿਊਬ
ਵਿੱਚ ਹੋ ਰਿਹਾ ਇਹ ਟੈਸਟ ਵਿਗਿਆਨਕ ਲਈ ਇੱਕ ਬਹੁਤ ਵੀ ਮਹਾਨ ਜਤਨ ਹੈ, ਜਿਸ ਨਾਲ ਉਹ
ਬ੍ਰਹਿਮੰਡ ਦੇ ਕਈ ਅਣ-ਸੁਲਝੇ ਸਵਾਲ ਹੱਲ ਕਰਨ ਦੀ ਉਮੀਦ ਰੱਖਦੇ ਹਨ, ਭਾਵੇਂ ਕਿ ਨਤੀਜਿਆਂ ਦਾ
ਵਿਸ਼ਲੇਸਣ ਲੰਮਾ ਚਿਰ ਚੱਲਣ ਦੀ ਉਮੀਦ ਹੈ। ਇਸ ਤਜਰਬੇ ਲਈ ਯੂਰਪ ਦੇ ਅਗਾਂਹਵਧੂ ਮੁਲਕਾਂ ਅਤੇ
ਉਨ੍ਹਾਂ ਦੇ ਵਿਗਿਆਨਕ ਨੂੰ ਵਧਾਈ ਦੇਣੀ ਚਾਹੁੰਦਾ ਹਾਂ।



ਮੇਰਾ ਧਿਆਨ ਬ੍ਰਹਿਮੰਡ ਦੇ ਅਜੀਬ ਵਰਤਾਰੇ ਵੱਲ ਗਿਆ, ਜੋ ਕਿ ਦੱਸਿਆ ਜਾਂਦਾ ਹੈ ਕਿ ਬ੍ਰਹਿਮੰਡ 'ਚ
ਗਲੈਕਸੀਆਂ, ਗੈਸਾਂ, ਧੂੜ-ਕਣ, ਚੰਦ-ਤਾਰੇ ਆਦਿ ਮਿਲ ਕੇ ਕੇਵਲ 4% ਭਾਗ ਹੀ ਬਣਾਉਦੇ ਹਨ, ਫੇਰ
96% ਹੈ ਕੀ? ਇਹੀ ਤਾਂ ਸਵਾਲ ਹੈ, ਜਿਸ ਦਾ ਜਵਾਬ ਵਿਗਿਆਨਕ ਇਹ ਤਜਰਬੇ ਤੋਂ ਲੈਣ ਦੀ ਉਮੀਦ
ਰੱਖਦੇ ਹਨ। ਇਹ 96% ਨੂੰ ਅਦ੍ਰਿਸ਼ ਕਿਹਾ ਗਿਆ ਹੈ, ਜਿਸ ਵਿੱਚ 23% ਗੁਪਤ ਮਾਦਾ (ਮੈਟਰ) ਅਤੇ 73%
ਗੁਪਤ ਊਰਜਾ ਹੈ। ਇਹ ਗੁਪਤ ਹੈ, ਕਿਉਕਿ ਇਸ ਬਾਰੇ ਜਾਣਕਾਰੀ ਨਹੀਂ ਹੈ, ਜਾਣਕਾਰੀ ਇਸ ਕਰਕੇ ਨਹੀਂ ਹੈ,
ਕਿਉਂਕਿ ਇਸ ਨੂੰ ਵੇਖਣਾ, ਮਾਪਣਾ ਸੰਭਵ ਨਹੀਂ ਹੈ। ਇਹ ਹੋਈ ਨਾ ਅਜੀਬ ਜੇਹੀ ਗੱਲ਼, ਜਿਸ ਨੂੰ ਵੇਖ ਨੀਂ ਸਕਦੇ,
ਉਸ ਦਾ ਪਤਾ ਕਰਨਾ ਹੈ। ਪਰਮਾਣ ਵਿੱਚ ਪਰੋਟਾਨ, ਨਿਊਟਰਾਨ ਹੁੰਦੇ ਹਨ, ਇਹ ਤਾਂ ਵਿਗਿਆਨਕ ਜਾਣਦੇ ਹਨ,
ਪਰ ਉਸ ਵਿੱਚ ਜਾਨ ਕਿਵੇਂ ਪੈਂਦੀ ਹੈ, ਉਸ 'ਚ ਮਾਦਾ ਕਿਵੇਂ ਆਉਦਾ ਹੈ, ਕਿਓ ਇਲੈਕਟਰੋਨ ਦੁਆਲੇ ਘੁੰਮਦੇ ਹਨ,
ਜਾਂ ਵੱਡੇ ਰੂਪ 'ਚ ਕਿਹਾ ਜਾਵੇ ਤਾਂ ਧਰਤੀ ਸੂਰਜ ਦੁਆਲੇ ਕਿਓ ਘੁੰਮਦੀ ਹੈ, ਕਿਓ ਚੰਦ ਧਰਤੀ ਦੁਆਲੇ ਹੀ ਘੁੰਮਦਾ ਹੈ,
ਕਿਉਂ ਸੂਰਜ ਵੱਲ ਨਹੀਂ ਜਾਂਦਾ, ਭਾਵੇਂ ਕਿ ਜੀਵਨ ਕਿਓ ਧੜਕਦਾ ਹੈ, ਇਹ ਸ਼ਿਵ ਦੀ ਭਟਕਣ ਨੂੰ ਲੱਭਦੇ ਨੇ ਸ਼ਾਇਦ।

ਇਹ ਸਭ ਤਾਂ ਨਤੀਜੇ ਮਿਲਣ ਬਾਅਦ ਪਤਾ ਲੱਗੇਗਾ, ਪਰ ਤੁਹਾਨੂੰ ਭਾਰਤੀ ਟੀਵੀ ਚੈਨਲ ਦੇ ਮੂਰਖਤਾ ਭਰੇ
ਕਾਰਨਾਮਿਆਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਰਹੇ ਦਸ ਦਿਨ ਪਹਿਲਾਂ।
ਦੁਨਿਆਂ ਖਤਮ ਹੋਣ ਜਾ ਰਹੀ ਹੈ, ਵਿਗਿਆਨਕ ਤਜਰਬਾ ਕਰਕੇ ਲੋਕਾਂ ਨੂੰ ਮਾਰਨ ਲੱਗੇ ਨੇ, ਧਰਤੀ ਦਾ
ਨਾਸ਼ ਕਰਨਗੇ ਆਦਿ, ਸਭ ਚੈਨਲ ਨੇ ਚੰਗੀ ਤਰ੍ਹਾਂ ਨਿੰਦਿਆਂ ਇਸ ਨੂੰ, ਹੁਣ ਜਦ ਠੀਕ-ਠਾਕ ਹੋ ਗਿਆ ਹੈ ਤਾਂ
ਇਸ ਨੂੰ ਵੇਦਾਂ ਦਾ ਵਿਗਿਆਨ ਹੀ ਦੱਸਦੇ ਨੇ, ਨਟਰਾਜ ਦੀ ਮੂਰਤੀ ਦੀ ਮਹਿਮਾ ਹੀ ਗਾਉਣ ਲੱਗੇ ਹੋਏ ਸਨ, ਹੋਰ ਪਤਾ
ਨੀਂ ਕੀ ਕੀ? ਖ਼ੈਰ ਇਹ ਚੈਨਲਾਂ ਨੇ ਆਪਣਾ ਤੋਰੀ-ਫੁਲਕਾ ਚਲਾਉਣਾ ਹੈ, ਭਾਵੇਂ ਕੋਈ ਵੀ ਖ਼ਬਰ ਹੋਵੇ।
ਪਰ ਇਹ ਤਜਰਬੇ ਨੇ ਇਨਸਾਨ ਦੀ ਜਿੰਦਗੀ ਕਿੰਨੀ ਬਦਲਣੀ ਹੈ, ਅਤੇ ਕੀ ਕੁਝ ਹੋਰ ਸਿਖਾਉਣਾ ਹੈ,
ਅਤੇ ਉਹ ਸਭ ਭਵਿੱਖ 'ਚ ਕੀ ਫਾਇਦਾ ਦੇਵੇਗਾ, ਇਹ ਹਾਲੇ ਅਣਜਾਣ ਹੈ ਹੀ ਹੈ, ਪਰ
ਮੇਰੇ ਬਾਪੂ ਜੀ ਦੇ ਮੁਤਾਬਕ ਡਿਸਕਵਰੀ (ਖੋਜ) ਅਸਲ 'ਚ ਕੁਝ ਨੀਂ, ਬੱਸ ਕਿਸੇ ਨੂੰ ਜਾਣਦਾ ਦਾ ਨਾਂ
ਹੈ, ਜੋ ਚੀਜ਼ ਕੱਲ੍ਹ ਵੀ ਸੀ, ਅੱਜ ਵੀ ਹੈ, ਭਲਕ ਵੀ ਰਹੇਗੀ ਉਂਝ ਹੀ, ਬੱਸ ਆਪਾਂ ਨੂੰ ਜਾਣ ਲਿਆ,
ਸਮਝ ਲਿਆ, ਇਸਕਰਕੇ ਖੋਜ ਹੋ ਗਈ, ਜਿਵੇਂ ਕਿ ਆਕਸੀਜਨ ਦੀ ਖੋਜ ਦੋ ਕੁ ਸਦੀਆਂ
ਪਹਿਲਾਂ ਹੋਈ, ਪਰ ਆਕਸੀਜਨ ਤਾਂ ਹਮੇਸ਼ਾ ਆਦਿ-ਯੁੱਗ ਤੋਂ ਰਹੀ ਹੈ ਨਾਲ ਆਪਣੇ,
ਬੱਸ ਕੁਝ ਜਾਣਾਗੇ ਕੁਝ ਨਵਾਂ, ਜਿਸ ਨੂੰ ਆਪਣੀ, ਆਉਣ ਵਾਲੀਆਂ ਨਸਲਾਂ ਦਾ ਵਿਕਾਸ ਹੋਵੇਗਾ

27 August, 2008

ਸਕੂਨ ਦੀ ਸ਼ਾਮ ਫੇਰ ਪਰਤੀ...

ਅੱਜ ਬੜੇ ਚਿਰਾਂ ਬਾਅਦ ਅੱਜ ਫੇਰ ਟਰਾਂਸਲੇਸ਼ਨ ਕੀਤੀ ਅਤੇ ਬੜਾ ਵਧੀਆ ਟਾਈਮ
ਰਿਹਾ ਤਰਕਾਲਾਂ ਦਾ। ਕੁਝ ਕੁ ਕੰਮ ਸੀ ਗਨੋਮ ਅਤੇ ਢੇਰ ਸਾਰਾ ਕੇਡੀਈ ਦਾ।
ਗਨੋਮ ਅਤੇ ਕੇਡੀਈ ਲਈ ਕੁਝ ਗਲਤੀਆਂ ਦੂਰ ਕਰਨ ਵਾਲੀਆਂ ਸਨ, ਗਨੋਮ ਪਾਵਰ
ਮੈਨੇਜਰ ਸਭ ਤੋਂ ਮਾੜੀ ਹਾਲਤ 'ਚ ਸੀ ਅਤੇ ਕੇਡੀਈ 'ਚ ਇੱਕ ਗੰਭੀਰ ਗਲਤੀ ਸੀ,
ਜਿਸ ਨੂੰ ਅਣਲਾਕ ਨੂੰ ਅਣਜਾਣ ਲਿਖਿਆ ਹੋਇਆ ਸੀ, ਸੋ ਇਹ ਠੀਕ ਕੀਤੀਆਂ।

ਫੇਰ ਿਦਲ ਅਜਿਹਾ ਲੱਗਾ ਕਿ ਕੇਡੀਈ ਦੀਆਂ ਕੁਝ ਐਪਲੀਕੇਸ਼ਨ ਦੀ ਟਰਾਂਸਲੇਸ਼ਨ ਖਤਮ
ਕਰ ਦਿੱਤੀ। ਗਨੋਮ ਲਈ ਚੀਜ਼ (ਵੈੱਬ-ਕੈਮ) ਐਪਲੀਕੇਸ਼ਨ ਦਾ ਅਨੁਵਾਦ ਕੀਤਾ।

ਪਤਾ ਨੀਂ ਕਿਓ, ਪਰ ਮੈਨੂੰ ਟਰਾਂਸੇਲਸ਼ਨ ਕਰਕੇ ਸਭ ਤੋਂ ਵੱਧ ਆਨੰਦ ਆਉਦਾ ਹੈ ਅਤੇ
ਕਹਿ ਸਕਦੇ ਹਾਂ ਕਿ ਮੇਰੇ ਸ਼ੌਕ ਹੈ ਅਨੁਵਾਦ ਕਰਨਾ, ਹੁਣ ਗਾਣੇ ਸੁਣਨ ਤੋਂ ਬਾਅਦ
ਇਸ ਦਾ ਹੀ ਨੰਬਰ ਆਉਦਾ ਹੈ।

19 August, 2008

ਸੋਨੇ ਦੀ ਸੰਗਲੀ ਵਾਲਾ ਗੁਲਾਮ...

ਆਪੇ ਬਣੇ ਗੁਲਾਮ, ਆਪੇ ਫਾਈਆਂ ਪਾ ਲਈਆਂ
ਆਪੇ ਪੈਰਾਂ ਵਿੱਚ ਬੇੜੀਆਂ ਪਾ ਲਈਆਂ,
ਪਹਿਲਾਂ ਰਹੇ ਗੁਲਾਮ ਨੀਲੇ ਲਾਲ ਵਾਲਿਆਂ ਦੇ
ਹੁਣ ਬਣੇ ਗੁਲਾਮ ਲਾਲ ਟੋਪਿਆਂ ਵਾਲਿਆਂ ਦੇ
ਕਦੇ ਸਾਹ ਲੈਣ ਉੱਤੇ ਪਾਬੰਦੀ ਸੀ, ਕਦੇ ਬੋਲਣ ਉੱਤੇ ਪਾਬੰਦੀ ਸੀ
ਕਦੇ ਹੁੰਦੇ ਸਾਂ ਸਰੀਰ ਬੰਨ੍ਹੇ, ਹੁਣ ਨੇ ਇਨ੍ਹਾਂ ਦਿਮਾਗ ਬੰਨ੍ਹੇ।
ਕਦੇ ਸੰਗਲ ਸਨ ਨਾਲ ਲਟਕਦੇ।
ਹੁਣ ਦਿਮਾਗ 'ਚ ਈ-ਸੰਗਲ ਨੇ ਝਟਕਦੇ।
ਬੋਲਣ ਤੋਂ ਉਹੀ ਡਰ ਹਾਲੇ ਰਹਿ ਗਿਆ।
ਗੁਲਾਮ ਹੋ ਕੇ ਅੱਜ ਫੇਰ ਰਹਿ ਗਿਆ।

ਬੋਲਣ ਤੋਂ ਡਰ ਗਿਆ ਹਾਂ ਮੈਂ,
ਪੱਥਰ ਨਾਲ ਭਰ ਗਿਆ ਹਾਂ ਮੈਂ,
ਆਪਣੀ ਜੁਬਾਨ ਨੂੰ ਸੀਅ ਲੈਣ ਦਾ ਵਾਅਦਾ ਕਰ ਬੈਠਾ।
ਗੁਆ ਆਜ਼ਾਦੀ ਆਪਣੀ, ਸੰਗਲੀ ਵਾਲਾ ਕੁੱਤਾ ਬਣ ਬੈਠਾ।
ਗੁਲਾਮੀ ਤਾਂ ਗੁਲਾਮੀ ਹੈ, ਭਾਵੇਂ ਸੋਨੇ ਦੀ ਸੰਗਲੀ ਨਾਲ ਹੋਵੇ।
ਹੱਥ ਕਟਾ ਕੇ ਆਪਣੇ ਆਲਮ ਹੁਣ ਆਪਣੇ ਖੂਨੀ ਹੁੰਝੂਆਂ ਨਾਲ ਰੋਵੇ।

ਦਿੱਤੀ ਆਜ਼ਾਦੀ ਸਾਨੂੰ ਖੂਨ ਡੋਲ ਭਗਤ ਸਿੰਘ ਹੋਰਾਂ,
ਅੱਜ ਕੀਤਾ ਸਾਨੂੰ ਗੁਲਾਮ ਇਹ ਸਮੇਂ ਦੀ ਝੂਠੀਆਂ ਲੋੜਾਂ,
ਕੀ ਬਿਨਾਂ ਇਸ ਦੇ ਨੀਂ ਸਰਦਾ, ਕੀ ਹਨ ਸਾਨੂੰ ਥੋੜ੍ਹਾਂ,

ਉੱਠ ਕੇ ਇਹ ਜੰਜ਼ੀਰ ਤੋੜਨ ਨੂੰ ਜੀ ਕਰਦਾ ਏ ਬੜਾ,
ਸਰਮਾਏਦਾਰ ਖੜਾ ਕੀਤਾ ਕਾਲਾ-ਬੋਲਾ ਵਰੋਲਾ ਖੜ੍ਹਾ,
ਨਾ ਮੈਨੂੰ ਕੁਝ ਅੱਗੇ ਦਿੱਸਦਾ ਏ, ਨਾ ਪਿੱਛੇ ਨਜ਼ਰ ਆਵੇ,
ਵਗਦਾ ਵਗਦਾ ਖਿੱਚੀ ਜਾਵੇ, ਬੱਸ ਖਿੱਚੀ ਜਾਵੇ,

ਸੋਚ ਵੀ ਮਰ ਗਈ ਮੇਰੀ, ਸੁਪਨੇ ਵੀ ਦਫ਼ਨ ਹੋ ਗਏ
ਮੇਰੀ ਜ਼ਮੀਰ ਦੀ ਨੰਗੀ ਲਾਸ਼ ਬਿਨਾਂ ਕਫ਼ਨ ਦੇ ਗਏ
ਹਾਲੇ ਕਹਿੰਦੇ ਨੇ ਉਹ ਕਿ ਮੈਂ ਉਨ੍ਹਾਂ ਨਾਲ ਧੋਖਾ ਕਰਦਾ ਹਾਂ,
ਕਿਉਂਕਿ ਉਨ੍ਹਾਂ ਦੇ ਵਿਰੁਧ ਬੋਲਣ ਦੀ ਹਿੰਮਤ ਕਰਦਾ ਹਾਂ,
ਲਿਖੇ ਦੋ ਸ਼ਬਦ ਮਰਜਾਣੀ ਅੰਗਰੇਜ਼ੀ ਦੇ, ਝੌਂਕੇ ਨੂੰ ਤੂਫਾਨ ਉਨ੍ਹਾਂ ਬਣਾ ਦਿੱਤਾ,
100 ਚੰਗਾ ਲਿਖੇ ਦਾ ਮਾਣ ਨਾ ਦਿੱਤਾ ਕਦੇ, 1 ਉਲਟ ਲਿਖੇ ਤੋਂ ਪੈਰੋ ਪੁਟਾ ਦਿੱਤਾ,

ਨੌਕਰੀਆਂ ਵੀ ਗੁਲਾਮੀ ਨੇ, ਜੋ ਮੇਰੀ ਦਾਦੀ ਸੁਣਾਉਦੀ ਸੀ,
ਮਾਸਟਰ, ਡਾਕਟਰ, ਫੌਜੀ ਸਭ ਨੂੰ "ਨੌਕਰ" ਆਖ ਬਲਾਉਦੀ ਸੀ,
ਹੱਸਦਾ ਸਾਂ ਕਿ ਕਿਉ ਉਹ ਸਭ ਨੂੰ ਇੰਝ ਕਹਿੰਦੀ ਹੈ, ਸ਼ਾਇਦ ਨਹੀਂ ਹੈ ਸਮਝਦੀ,
ਪਰ ਅੱਜ ਮੈਨੂੰ ਆਪਣੀ ਹਾਲਤ ਵੇਖ ਸਮਝ ਆਇਆ ਕਿ ਮੈਂ ਨਹੀਂ ਸਾਂ ਸਮਝਦਾ,

ਹਾਂ, ਮੈਂ ਆਪੂੰ ਬਣਿਆ ਗੁਲਾਮ, ਸੋਨੇ ਦੀ ਸੰਗਲੀ ਵਾਲਾ ਗੁਲਾਮ
ਜ਼ਮੀਰ ਮਰਿਆ ਜਿਸ ਦਾ, ਦਿਮਾਗ ਹੋਇਆ ਨਿਲਾਮ,
ਪੈਸੇ ਦੇ ਜ਼ੋਰ ਉੱਤੇ ਮਾੜਾ ਬਣਿਆ ਪਲਵਾਨ,
ਪੈਸੇ ਦੀ ਮੰਡੀ ਵਿੱਚ ਸਰਮਾਏਦਾਰ ਰੰਡੀਆਂ ਦੇ ਪਰਧਾਨ,
ਰਹਿਣਾ ਹੈ ਜੇ ਏਥੇ, ਮੱਥਾ ਟੇਕ ਕਰੋ ਸਲਾਮ,

15 August, 2008

ਆਜ਼ਾਦੀ ਦਿਵਸ ਅਤੇ ਪੰਜਾਬ ਦੀ ਵੰਡ..

ਅੱਜ 15 ਅਗਸਤ ਹੈ, ਜਦੋਂ ਕਿ ਭਾਰਤ ਆਜ਼ਾਦ ਹੋਏ ਨੂੰ 60 ਸਾਲ ਪੂਰੇ ਹੋ ਚੁੱਕੇ ਹਨ।
ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਿਆਂ ਪੰਜਾਬੀਆਂ ਨੂੰ
ਆਜ਼ਾਦੀ ਦੀ ਕੀਮਤ ਵੀ ਸਭ ਤੋਂ ਵੱਧ ਦੇਣੀ ਪਈ, ਜਦੋਂ ਕਿ ਪੰਜਾਬੀ ਕੌਮ ਨੂੰ
ਭਾਰਤ ਅਤੇ ਪਾਕਿਸਤਾਨ ਨੇ ਵੰਡ ਦਿੱਤਾ, ਪੰਜਾਬ ਦੇ ਪਾਣੀ ਵੰਡ ਦਿੱਤੇ, ਪੰਜ
ਦਰਿਆਵਾਂ ਦੀ ਸਾਂਝ ਖਤਮ ਕਰ ਦਿੱਤੀ, ਸਭਿਆਚਾਰ ਵੰਡ ਦਿੱਤਾ, ਭਾਈਚਾਰਾ
ਵੰਡਿਆ ਗਿਆ, ਉਹ ਪੰਜਾਬ, ਜੋ ਕੁਦਰਤ ਦੀ ਦੇਣ ਸੀ, ਮਨੁੱਖ ਨੇ ਵੰਡ ਦਿੱਤਾ।
ਇਹ ਦਰਦ ਪੰਜਾਬ ਦੇ ਹਿੱਸੇ ਆਇਆ ਹੈ, ਕੁਦਰਤ ਦੀ ਦੇਣ ਨੇ ਹੀ ਇਸ
ਨੂੰ ਮੁੱਢ ਕਦੀਮੋਂ ਦੋਖੀਆਂ ਦੇ ਹੱਥ ਦੇ ਛੱਡਿਆ, ਸਿਕੰਦਰ ਤੋਂ ਤੈਮੂਰ ਲੰਗ,
ਮੰਗੋਲਾਂ ਤੋਂ ਅਫਗਾਨਾਂ ਤੱਕ, ਸਭ ਨੇ ਵੱਢ ਖਾਂਦਾ, ਰਹਿੰਦੀ ਕਸਰ ਅੰਗਰੇਜ਼
ਕੱਢ ਗਏ ਅਤੇ ਪੰਜਾਬ ਨੂੰ ਵਿੱਚੋਂ ਵੱਢ ਗਏ, ਟੁਕੜਿਆਂ 'ਚ ਜਿਉਦਾ ਪੰਜਾਬ
ਅੱਜ ਤੜਪਦੇ ਹਨ, ਅਤੇ ਹੌਲੀ ਹੌਲੀ ਖਤਮ ਕਰ ਰਹੇ ਨੇ ਆਪਸੀ ਸਾਂਝ, ਬੱਸ
ਬੋਲੀ ਹੀ ਰਹਿ ਗਈ ਸਾਂਝੀ, ਖੁਦਾ ਖ਼ੈਰ ਕਰੇ ਅਤੇ ਪੰਜਾਬ ਦੀ ਸਾਂਝ ਨੂੰ, ਜੋ
ਜਿਉਦੀ ਕਰੇ, ਇਸ 14 ਅਤੇ 15 ਅਗਸਤ ਦੇ ਚੱਕਰ 'ਚੋਂ ਕੱਢ ਕੇ

09 August, 2008

ਰੂਸ ਅਤੇ ਅਮਰੀਕਾ - ਜਾਰਜੀਆ 'ਚ ਆਹੋ-ਸਾਹਮਣੇ (ਅਪਰਤੱਖ)

ਤਾਜ਼ੀਆਂ ਖ਼ਬਰਾਂ ਮੁਤਾਬਕ ਰੂਸ ਨੇ ਜਾਰਜੀਆ ਦੇ ਗੋਰੀ ਸ਼ਹਿਰ ਉੱਤੇ ਭਾਰੀ ਬੰਬਾਰੀ ਕੀਤੀ ਹੈ।
ਅਮਰੀਕਾ ਅਤੇ ਯੂਰਪ ਦੇ ਹੋਰ ਮੁਲਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਮੈਂ ਬਹੁਤਾ ਇਸ ਘਟਨਾ
ਬਾਰੇ ਜਾਣਦਾ ਤਾਂ ਨਹੀਂ ਹਾਂ, ਪਰ ਉਨ੍ਹਾਂ ਜਰੂਰ ਜਾਣਦਾ ਹਾਂ, ਜੋ ਕਿ ਲਗਭਗ 8-9 ਸਾਲ ਪਹਿਲਾਂ
ਯੂਗੋਸਲਾਵੀਆ ਉੱਤੇ ਅਮਰੀਕਾ ਬੰਬਾਰੀ ਦੌਰਾਨ ਉਸ ਦੇ 3 ਭਾਗ ਬਣਾਏ ਸਨ ਯੂਰਪ ਅਤੇ ਅਮਰੀਕਾ
ਦੇ ਸ਼ਾਂਤੀ ਸੈਨਾਵਾਂ ਨੇ। ਖ਼ੈਰ ਸਿੱਧੇ ਰੂਪ ਵਿੱਚ ਰੂਸ ਦੀ ਕਾਰਵਾਈ ਜਾਰਜੀਆ ਦੇ ਓਸਟੀਆ ਖੇਤਰ ਵਿੱਚ ਉਸ ਦੀ ਨਕਲ ਲੱਗ ਰਹੀ ਹੈ।
ਉਸ ਸਮੇਂ ਰੂਸ ਉਸ ਦਾ ਭਾਰੀ ਵਿਰੋਧ ਕਰਦਾ ਰਿਹਾ ਕਿ ਦੇਸ਼ਾਂ ਨੂੰ ਤੋੜਨ ਦੀ ਕਾਰਵਾਈ ਠੀਕ ਨਹੀਂ, ਪਰ
ਉਨ੍ਹਾਂ ਨੇ ਕਿਸ ਅਧਾਰ ਉੱਤੇ ਕੀਤੀ, ਸ਼ਾਇਦ ਇਹੀ ਜਾਰਜੀਆ ਦੇ ਜੰਗ ਦਾ ਕਾਰਨ ਹੈ। ਸੰਯੁਕਤ ਰਾਸ਼ਟਰ
ਦੀ ਬੈਠਕ 'ਚ ਰੂਸ ਨੂੰ ਰੋਕਣ ਦੀ ਤਾਕਤ ਉਨ੍ਹੀਂ ਕੁ ਹੀ ਹੈ, ਜਿੰਨ੍ਹਾਂ ਕਿ ਅਮਰੀਕਾ ਨੂੰ (ਭਾਵ ਕਿ ਸਿਫ਼ਰ)।

ਖ਼ੈਰ ਜੰਗ ਕਦੇ ਵੀ ਚੰਗੀ ਨਹੀਂ, ਪਰ ਇਹ ਸਮਝ ਦਾ ਵੇਲਾ ਪਹਿਲਾਂ ਸੀ, ਅਤੇ ਇੱਕ ਧਿਰ ਨੂੰ ਦੂਜੇ ਤੋਂ ਪਹਿਲਾਂ
ਇਹ ਖਿਆਲ ਰੱਖਣਾ ਚਾਹੀਦਾ ਹੈ। ਇਹ ਕੰਮ ਅੱਜ ਤੋਂ ਦੱਸ ਸਾਲ ਪਹਿਲਾਂ ਕਰਨਾ ਚਾਹੀਦਾ ਸੀ, ਜਦੋਂ
ਕਲਿੰਟਨ ਨੇ ਹਮਲੇ ਦਾ ਹੁਕਮ ਦਿੱਤਾ ਸੀ ਅਤੇ ਅੱਜ ਜੋ ਵੀ ਇਰਾਕ, ਅਫਗਾਨਿਤਾਨ 'ਚ ਹੋ ਰਿਹਾ ਹੈ, ਇਹ
ਵੀ ਆਉਣ ਵਾਲੇ ਸਮੇਂ 'ਚ ਦੁਨਿਆਂ 'ਚ ਹੋਰ ਦੁੱਖ ਦੇਵੇਗਾ, ਭਾਵੇ ਕਿ ਇਸ ਦਾ ਅਹਿਸਾਸ ਹਾਲੇ ਕਈ
ਵਰ੍ਹੇ ਠੈਹਰ ਕੇ ਹੋਵੇ।

ਨਿਊਟਨ ਦਾ ਤੀਜਾ ਸਿਧਾਂਤ ਭੌਤਿਕ ਰੂਪ 'ਚ ਨਹੀਂ ਤਾਂ ਪਰ ਜਹਿਨੀ ਤੌਰ ਉੱਤੇ ਲਾਗੂ ਹੁੰਦਾ ਹਾ ਸੰਸਾਰ
ਭਰ 'ਚ। ਹਰੇਕ ਐਕਸ਼ਨ ਲਈ ਰਿਐਕਸ਼ਨ ਹੁੰਦਾ ਹੈ। ਇਸ ਵਾਸਤੇ ਜਾਰਜੀਆ ਵਰਗੇ 'ਰਿਐਕਸ਼ਨ"
ਰੋਕਣ ਲਈ ਕੁਝ ਖਾਸ ਨਹੀਂ, ਕੇਵਲ ਐਕਸ਼ਨ ਨਾ ਕਰਨ ਦੀ ਲੋੜ ਹੈ।

"ਜੰਗ ਰਹੇ ਔਰ ਅਮਨ ਭੀ ਹੋ, ਯੇ ਕੈਸੇ ਮੁਨਕਿਨ ਹੈ, ਤੁਮ ਭੀ ਕਹੋ..."

28 July, 2008

KDE 4 & Windows - ਸਾਂਝ

KDE4 ਰੀਲਿਜ਼ ਹੋਇਆ ਨੂੰ ਚਿਰ ਹੋ ਗਿਆ ਹੈ, ਅਤੇ ਵਿੰਡੋਜ਼ ਵਾਸਤੇ ਵੀ ਮਾਰਚ 'ਚ
ਰੀਲਿਜ਼ ਹੋ ਗਿਆ ਸੀ, ਕਦੇ ਟਰਾਈ ਹੀ ਨਹੀਂ ਕੀਤਾ ਹੈ, ਐਤਵਾਰ ਨੂੰ ਵਿਹਲੇ ਸਾਂ ਤਾਂ
ਟਰਾਈ ਮਾਰੀ ਤਾਂ ਕੁਝ ਚੰਗਾ ਜਿਹਾ ਲੱਗਾ ਅਤੇ ਇਹ ਲਵੋ ਨਤੀਜੇ,
ਵਿੰਡੋਜ਼ ਦੀ ਮਸ਼ੀਨ ਉੱਤੇ ਕੇਡੀਈ ਦੀ ਇਹ ਚਾਲ, ਪਰੋਜੈਕਟ ਬਹੁਤ
ਹੀ ਵਧੀਆ ਹੈ, ਸ਼ਾਨਦਾਰ ਹੈ ਅਤੇ ਵਿਸਟਾ ਉੱਤੇ ਟੈਸਟ ਕਰਨ ਦੌਰਾਨ
ਬਹੁਤ ਹੀ ਆਨੰਦ ਆਇਆ ਹੈ।
ਵਿੰਡੋਜ਼ ਦੇ ਮੇਨੂ ਵਿੱਚ ਕੇਡੀਈ ਐਪਲੀਕੇਸ਼ਨ

ਕੁੱਲ ਮਿਲਾ ਕੇ ਕਾਫ਼ੀ ਐਪਲੀਕੇਸ਼ਨ ਆ ਗਏ ਹਨ, ਅਤੇ ਹੁਣ ਤੁਸੀਂ
ਵਿੰਡੋਜ਼ ਵਰਤੋਂ ਤਾਂ ਵੀ ਆਪਣੀ ਪਸੰਦ ਦੇ ਐਪਲੀਕੇਸ਼ਨ ਲਈ KDE ਨੂੰ
ਮਿਸ ਨਹੀਂ ਕਰੋਗੇ। ਕੁਝ ਖਾਸ ਐਪਲੀਕੇਸ਼ਨ ਬਾਰੇ ਜਾਣਕਾਰੀ ਅੱਗੇ ਦੇ
ਰਿਹਾ ਹਾਂ:

ਕੋਪੋਟੇ (kopete): ਮਲਟੀ-ਪਰੋਟੋਕਾਲ ਗੱਲਬਾਤ ਕਲਾਇਟ (ਯਾਹੂ, ਗੂਗਲ ਟਾਕ ਆਦਿ ਲਈ)
ਕੇਮੇਲ (kmail): ਮੇਲ ਕਲਾਇਟ ਆਉਟ-ਲੁੱਕ ਵਾਂਗ
ਡਾਲਫਿਨ (dolphin): ਫਾਇਲ ਬਰਾਊਜ਼ਰ
ਕੇਨੋਟ (knotes): ਡੈਸਕਟਾਪ ਨੋਟ ਟੇਕਰ ਸਹੂਲਤ
ਜੂਕ (juk): ਮਲਟੀਮੀਡਿਆ ਪਲੇਅਰ
ਕੇਟ (kate): ਮਾਹਰ ਟੈਕਸਟ ਐਡੀਟਰ
ਖੇਡਾਂ: kdegames ਵਿੱਚ ਬਹੁਤ ਪੈਕੇਜ ਸ਼ਾਮਲ ਹਨ

ਪੂਰਾ ਭਰਿਆ ਡੈਸਕਟਾਪ ਕੇਡੀਈ ਐਪਲੀਕੇਸ਼ਨਾ ਨਾਲ ਵੇਖੋ

ਮੇਰੀ ਸਭ ਤੋਂ ਵੱਧ ਪਸੰਦ ਅਤੇ ਦਿਲੀ ਤਮੰਨਾ ਕੇਡੀਈ ਦੇ ਵਿਦਿਅਕ ਐਪਲੀਕੇਸ਼ਨਾਂ
ਨੂੰ ਆਮ ਵਿਦਿਆਰਥੀਆਂ ਲਈ ਮੁਫ਼ਤ ਉਪਲੱਬਧ ਕਰਵਾਉਣਾ ਸੀ ਅਤੇ ਇਸ ਸੰਭਵ ਹੋ ਗਿਆ ਹੈ।
ਹੁਣ ਕੇਡੀਈ ਦੇ ਢੇਰ ਸਾਰੇ ਵਿਦਿਅਕ ਐਪਲੀਕੇਸ਼ਨ, ਜੋ ਪਹਿਲਾਂ ਕੇਵਲ ਲੀਨਕਸ ਉੱਤੇ
ਹੀ ਚੱਲਦੀਆਂ ਸਨ, ਅੱਜ ਵਿੰਡੋ ਲਈ ਵੀ ਹਨ,
ਕੈਮਿਸਟਰੀ ਲਈ ਤੱਤਾਂ ਦੀ ਸਾਰਣੀ





ਹੋਰ ਵਿਦਿਅਕ (Education) ਐਪਲੀਕੇਸ਼ਨਾਂ ਵਿੱਚ ਹਨ, ਭੂਗੋਲ, ਗਣਿਤ
ਅੰਗਰੇਜ਼ੀ ਸਿੱਖਣ ਲਈ ਆਦਿ। ਜੇ ਤੁਹਾਡੇ ਕੋਲ ਸਕੂਲ ਹੋਵੇ ਅਤੇ ਤੁਸੀਂ
ਆਪਣੇ ਛੋਟੇ ਭੈਣ/ਭਰਾ ਦੀ ਮੱਦਦ ਕਰ ਸਕੋ ਜਾਂ ਸਕੂਲ ਵਿੱਚ ਮੁਫ਼ਤ ਵਿਦਿਅਕ
ਸਾਫਟਵੇਅਰ ਵੰਡ ਸਕੋ ਤਾਂ ਬਹੁਤ ਹੀ ਵਧੀਆ ਮੌਕਾ ਹੈ।

ਬਾਕੀ ਕੇਡੀਈ ਦੇ ਇਹ ਕਦਮ ਦੀ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਹੈ ਬਹੁਤ
ਬਹੁਤ ਇਸ ਕਦਮ ਲਈ।



ਸਾਰੇ ਸਕਰੀਨ ਸ਼ਾਟ ਹਨ :http://picasaweb.google.com/jattontesting/KDEOnWindowsVista

26 July, 2008

ਕੈਨੇਡਾ ਹਾਈ ਕਮਿਸ਼ਨ ਵੀ ਐਨਾ ਹੌਲੀ??

27 ਜੂਨ ਨੂੰ ਭੇਜੇ ਐਪਲੀਕੇਸ਼ਨ ਵਾਸਤੇ ਹਾਲੇ ਤੱਕ ਪਾਸਪੋਰਟ ਨਹੀਂ ਆਇਆਂ
ਅਤੇ ਮੋਜ਼ੀਲਾ ਕਨਫਰੰਸ ਲੰਘ ਗਈ ਹੈ:-(

ਕੈਨੇਡਾ ਹਾਈ ਕਮਿਸ਼ਨ ਐਨਾ ਹੌਲੀ ਕੰਮ ਕਰਦਾ ਕਿ ਇੱਕ ਮਹੀਨੇ ਬਾਅਦ
ਵੀ ਕੰਮ ਨਾ ਹੋਵੇ? ਸ਼ਾਇਦ ਹੌਲੀ ਹੈ, ਪਰ ਇਹ ਉਮੀਦ ਨਹੀਂ ਸੀ।

ਵੈਸੇ ਜੇ ਤੁਹਾਨੂੰ ਕਦੇ ਕੈਨੇਡਾ ਜਾਣ ਦਾ ਮੌਕਾ ਮਿਲੇ ਤਾਂ
ਦਿੱਲੀ ਹਾਈ ਕਮਿਸ਼ਨ ਅਪਲਾਈ
ਕਰਨ ਦੀ ਬਜਾਏ ਵੀ.ਐਫ.ਐਸ ਦੇ ਰਾਹੀ ਅਪਲਾਈ
ਕਰੋ, ਜੋ ਕਿ ਤੁਹਾਡੀ ਐਪਲੀਕੇਸ਼ਨ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਵਾਪਸ ਭੇਜ ਦਿੰਦੇ ਹਨ।
ਵਾਕਿਆ ਹੀ ਕਾਫ਼ੀ ਤੇਜ਼ ਪਰੋਸੈਸ ਹੈ, ਮੈਂ ਸੋਚਿਆ ਦਿੱਲੀ ਹਾਈ ਕਮਿਸ਼ਨ ਵੀ
ਇੰਝ ਹੀ ਕੰਮ ਕਰਦਾ ਹੋਵੇਗਾ, ਬੱਸ ਹਾਈ ਕਮਿਸ਼ਨ ਵਾਲੇ ਕੋਰੀਅਰ ਲੈ ਲੈਂਦੇ ਹਨ
ਅਤੇ VFS ਵਾਲੇ ਨਹੀਂ ਲੈਂਦੇ, ਸੋਚਿਆ ਸੀ ਕਿ ਐਵੇਂ ਜਾਣ ਉੱਤੇ 2000 ਲੱਗੇਗਾ ਬੰਬੇ,
ਇਸਕਰਕੇ ਕੋਰੀਅਰ ਕਰ ਦਿੱਤਾ, ਪਰ ਉਨ੍ਹਾਂ ਆਹ ਕੰਮ ਕੀਤਾ, ਮਹੀਨੇ 'ਚ ਕੇਸ ਫਾਈਨਲ
ਨੀਂ ਕੀਤਾ, ਕਾਹਣੀ ਤਾਂ ਹੋਰ ਵੀ ਹੈ, ਪਰ ਕਹਿਣ ਦਾ ਕੋਈ ਫਾਇਦਾ ਨੀਂ ਹੈ,

ਬੱਸ ਬਾਈ ਜੇ ਕੇਸ ਲਾਉਣਾ VFS ਸੈਂਟਰ 'ਚ ਹੀ ਅਪਲਾਈ ਕਰੋ, ਇਹੀ ਬੇਨਤੀ ਹੈ!

18 July, 2008

ਇੰਟੈੱਲ (Intel) ਦਾ ਚੇਹਰਾ ਹੋਇਆ ਨੰਗਾ

ਇੰਟੈੱਲ, ਜਿਸ ਤੁਸੀਂ
ਸਭ ਆਪਣੇ ਕੰਪਿਊਟਰਾ ਵਿੱਚ ਵਰਤਦੇ ਹੋ (ਸਭ=ਬਹੁਤੇ) ਅਤੇ ਸੀ.ਪੀ.ਯੂ
ਬਣਾਉਣ ਵਿੱਚ ਇੱਕ ਮੋਹਰੀ ਕੰਪਨੀ ਦੇ ਰੂਪ ਵਿੱਚ ਮਸ਼ਹੂਰ ਹੈ ਇਹ, ਹੁਣ
ਛੇਤੀ ਹੀ ਯੂਰਪੀਅਨ ਯੂਨੀਅਨ ਕਮਿਸ਼ਨ ਵਲੋਂ ਲਾਏ ਦੋਸ਼ਾਂ ਦਾ ਸਾਹਮਣਾ
ਕਰਨ ਜਾ ਰਹੀ ਹੈ, ਜਿਸ ਮੁਤਾਬਕ ਇੰਟੈੱਲ ਨੇ ਆਪਣੇ ਮੁਕਾਬਲੇ
ਦੀਆਂ ਕੰਪਨੀਆਂ (ਏ.ਐਮ.ਡੀ (AMD) ਹੀ ਹੈ), ਦਾ ਮਾਲ ਘੱਟ
ਵਿਕਾਉਣ ਲਈ ਘਟੀਆਂ ਅਤੇ ਕਮੀਨੇ ਹੱਥ ਕੰਡੇ ਵਰਤੇ ਹਨ।
ਇਹ ਬੀ.ਬੀ.ਸੀ ਦੀ ਤਾਜ਼ਾ ਖ਼ਬਰ ਹੈ।
ਖ਼ਬਰ ਮੁਤਾਬਕ ਇੰਟੈੱਲ ਨੇ ਡੀਲਰਾਂ ਨੂੰ AMD ਦੇ ਪਰੋਡੱਕਟ
ਨਾ ਰੱਖਣ ਅਤੇ ਕੇਵਲ ਇੰਟੈੱਲ ਹੀ ਵੇਚਣ ਲਈ ਪੈਸੇ ਦੇਣ ਦਾ
ਦੋਸ਼ ਹੈ। ਇਸ ਵਿੱਚ ਇਹ ਵੀ ਸਾਫ਼ ਹੀ ਕਿਹਾ ਗਿਆ ਹੈ ਕਿ
ਇੰਟੈੱਲ ਨੇ ਆਪਣੀ ਤਾਕਤ (ਪੈਸੇ) ਦਾ ਇਸਤੇਮਾਲ ਕਰਕੇ
ਮੁਕਾਬਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਾਹਕਾਂ/ਕੰਪਨੀਆਂ ਨੂੰ
AMD ਨਾ ਖਰੀਦਣ ਜਾਂ ਆਰਡਰ ਲੇਟ ਉੱਤੇ ਭਾਰੀ ਡਿਸਕਾਉਟ
ਦਿੱਤੇ ਜਾ ਰਹੇ ਹਨ।
ਜੇ ਇਹ ਕੇਸ ਸਿੱਧ ਹੋ ਜਾਂਦਾ ਹੈ ਤਾਂ ਇੰਟੈੱਲ ਨੂੰ ਆਪਣੇ ਕੁੱਲ ਮੁਨਾਫੇ
ਦਾ 10% ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਹ ਹਾਲਤ ਤਾਂ ਭਾਰਤ ਵਿੱਚ ਵੀ ਹੈ, ਸ਼ਾਇਦ ਕੋਈ ਪੁੱਛਣ ਵਾਲਾ ਹੀ ਨਹੀਂ ਹੈ।
ਭਾਰਤ ਵਿੱਚ ਡੈੱਲ ਕੰਪਨੀ ਕੇਵਲ ਇੰਟੈੱਲ ਹੀ ਵੇਚਦੀ ਹੈ, ਅਤੇ ਜਦੋਂ
AMD ਲੈਪਟਾਪ ਦੀ ਗੱਲ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਹਿੰਗਾ ਪਵੇਗਾ,
ਇਹ ਬਾਹਰੋਂ ਮੰਗਵਾਉਣਾ ਪਵੇਗਾ, ਇਸ ਉੱਤੇ ਟੈਕਸ ਲੱਗੇਗਾ ਅਤੇ ਮੈਨੂੰ
ਇਹ ਕੁੱਲ ਮਿਲਾ ਕੇ 4 ਹਜ਼ਾਰ ਰੁਪਏ ਮਹਿੰਗਾ ਦਿੱਤਾ।
ਇਹ ਤਾਂ 'ਚੋਰਾਂ ਨਾਲ ਕੁੱਤੀ ਰਲਣ਼' ਵਾਲੀ ਗੱਲ਼ ਹੈ। ਇੰਝ ਹੀ ਹਾਲ ਭਾਰਤ
ਵਿੱਚ ਮਾਈਕਰੋਸਾਫਟ ਦਾ ਹੈ। ਜੇ ਮੈਂ ਵਿੰਡੋਜ਼ ਇੰਸਟਾਲ ਨਹੀਂ ਲੈਂਦਾ ਤਾਂ ਵੀ
ਲੈਪਟਾਪ ਉਸ ਕੀਮਤ ਦਾ ਹੀ ਹੈ, ਜਿੰਨ੍ਹੇ ਦਾ ਬਿਨਾਂ ਇੰਸਟਾਲ ਕੀਤਿਆਂ ਤਾਂ
ਕੀ ਮਾਈਕਰੋਸਾਫ਼ਟ ਮੁਫ਼ਤ ਸਾਫਟਵੇਅਰ ਵੇਚ ਰਹੀ ਹੈ? ਇਹ ਤਾਂ ਹੋ ਨਹੀਂ
ਸਕਦਾ, ਫੇਰ ਬਿਨਾਂ ਵਿੰਡੋਜ਼ ਤੋਂ ਲੈਪਟਾਪ ਦੀ ਕੀਮਤ ਘੱਟ ਕਿਓ ਨਹੀਂ?

ਖ਼ੈਰ ਇਹ ਸਵਾਲ ਤਾਂ ਗੁੰਡਾਗਰਦੀ ਦਾ ਹੈ ਅਤੇ ਹਾਲੇ ਭਾਰਤ ਵਰਗੇ ਮੁਲਕਾਂ
ਨੂੰ ਯੂਰਪੀਅਨ ਯੂਨੀਅਨ ਤੋਂ ਸਿੱਖਣ ਦੀ ਲੋੜ ਹੈ।
ਪੂਰੀ ਖ਼ਬਰ ਅੰਗਰੇਜ਼ੀ ਵਿੱਚ ਪੜ੍ਹੋ

16 July, 2008

ਇੱਕ ਪਰਾਈਵੇਟ ਕਾਲਜ ਦੀ ਲਾਪਰਵਾਹੀ ਅਤੇ ਬਦਮਾਸ਼ੀ...

ਕਿਰਨ ਦਾ ਇੱਕ ਪੇਪਰ GNM ਨਰਸਿੰਗ ਦਾ ਬਾਕੀ ਸੀ, ਉਸ ਨੇ ਤਿੰਨ ਸਾਲ ਦੀ
ਪੜ੍ਹਾਈ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਤੋਂ ਕੀਤੀ ਸੀ, ਇੱਕ ਪੇਪਰ
ਆਪਣੀ ਲਾਪਰਵਾਹੀ ਨਾਲ ਰਹਿ ਸੀ ਅਤੇ ਬਾਅਦ ਵਿੱਚ ਹੁਣ ਦਿੱਤਾ,
ਪਿਛਲੇ ਸਾਲ ਸਤੰਬਰ ਵਿੱਚ ਪੇਪਰ ਲੈਣ ਸਮੇਂ ਵੀ ਕਾਲਜ ਵਾਲਿਆਂ ਨੇ ਬੜਾ
ਬਕਵਾਸ ਕੀਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ, ਪਰ ਖ਼ੈਰ ਕਿਵੇਂ ਨਾ ਕਿਵੇਂ
ਕਰਕੇ ਪੇਪਰ 'ਚ ਬਿਠਾ ਲਿਆ ਅਤੇ ਮੈਂ ਉਸੇ ਹੀ ਦਿਨ ਚੰਡੀਗੜ੍ਹ ਰੋਲ ਨੰਬਰ
ਲੈਣ ਲਈ ਭੇਜਿਆ, ਨਰਸਿੰਗ ਕੌਂਸਲ ਪੰਜਾਬ (PNRC) ਵਾਲਿਆਂ ਨੇ ਇਸ ਲਈ ਕਾਲਜ ਵਾਲਿਆਂ
ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲਜ ਵਾਲੇ ਇਸ ਵਾਲੇ ਸਾਨੂੰ ਕੋਸਦੇ ਰਹੇ, ਖ਼ੈਰ
ਉਸ ਸਮੇਂ ਤੱਕ ਮੈਂ ਬਹੁਤ ਇਸ ਮੁੱਦੇ ਬਾਰੇ ਜਾਣਦਾ ਨਹੀਂ ਸਾਂ, ਪਰ ਇਸ ਮਗਰੋਂ
ਰਿਜੇਲਟ ਲੇਟ ਹੋ ਗਿਆ, ਚੰਡੀਗੜ੍ਹ ਵਾਲੇ ਕਹਿਣ ਕਿ ਫਰੀਦਕੋਟ (ਬਾਬਾ
ਫਰੀਦ ਯੂਨੀਵਰਸਿਟੀ
) ਅਤੇ ਉਹ ਕਹਿੰਦੇ ਕਿ ਅਸੈੱਸਮੈਂਟ ਕਾਲਜ ਵਾਲਿਆਂ
ਭੇਜੀ ਹੀ ਨਹੀਂ, ਫੇਰ ਕਾਲਜ ਵਾਲੇ ਦਾ ਉਹੀ ਪੈਸੇ ਖਾਣ ਦਾ ਬਹਾਨਾ ਕਿ
ਅਸੀਂ ਤਾਂ ਕੱਠੀਆਂ ਹੀ ਭੇਜੀਆਂ ਸਨ। ਖ਼ੈਰ 500 ਰੁਪਏ ਲੈਕੇ ਕਾਲਜ
ਵਾਲਿਆਂ ਮਸਲਾ ਸੁਧਾਰਿਆਂ ਅਤੇ 19 ਜੂਨ ਨੂੰ ਰਿਜੇਲਟ ਯੂਨੀਵਰਸਿਟੀ ਤੋਂ ਮਿਲ ਗਿਆ,

ਹੁਣ ਮਾਰਚ 'ਚ ਪੇਪਰ ਦੇਣ ਦਾ ਮੌਕਾ ਤਾਂ ਲੰਘ ਹੀ ਗਿਆ ਸੀ, ਕਿਉਂਕਿ ਰਿਜੇਲਟ ਵਾਸਤੇ
ਕਾਲਜ ਵਾਲਿਆਂ ਨੇ ਭਕਾਈ ਕਰਵਾਈ, ਹੁਣ ਰਿਲੇਜਟ ਮਿਲ ਗਿਆ ਤਾਂ ਸਤੰਬਰ ਦੇ ਪੇਪਰ
ਦੀ ਡੇਟ ਵੀ ਖਤਮ ਹੋ ਰਹੀ ਸੀ ਤਾਂ ਕਾਲਜ ਜਾਣਾ ਹੀ ਸੀ, ਕਾਲਜ ਵਾਲੇ ਕਹਿੰਦੇ ਕਿ ਸਾਡੇ
ਕੋਲ ਰਿਜਲਟ ਹੀ ਨਹੀਂ ਆਇਆਂ, ਚੰਡੀਗੜ੍ਹ ਜਾਓ, ਉੱਥੇ ਗਏ ਤਾਂ ਕਹਿੰਦੇ ਕਿ
ਅਸੀਂ ਡਿਸਪੈਂਚ ਕਰ ਦਿੱਤਾ ਹੈ ਅਤੇ ਆਹ ਡਿਸਪੈਂਚ ਨੰਬਰ ਹੈ, ਕਾਲਜ ਵਾਲਿਆਂ ਨੇ
ਵੇਖਾ ਦਿੱਤਾ ਕਿ ਸਾਨੂੰ ਕੋਈ ਚਿੱਠੀ ਮਿਲੀ ਹੀ ਨਹੀਂ, ਪਰ ਇਹ ਲਿਖ ਕੇ ਦੇਣ ਨੂੰ ਤਿਆਰ ਨਹੀਂ
ਕਿ ਚਿੱਠੀ ਮਿਲੀ ਨਹੀਂ, ਹੁਣ ਤਾਰੀਖ ਲੰਘ ਗਈ ਇਸੇ ਹੀ ਕੰਮ ਵਿੱਚ, ਜਦੋਂ ਅੱਜ ਬਾਜੀ
(ਦਾਦਾ ਜੀ) ਹੋਰੀ ਗਏ ਤਾਂ ਉਹੀ ਗੱਲ਼ ਕਿ ਰਿਜੇਲਟ ਨਹੀਂ ਆਇਆ, ਪਰ ਅਸੀਂ
ਲਿਖ ਕੇ ਨਹੀਂ ਦੇਣਾ, ਆਖਰੀ ਕੀ ਕੀਤਾ ਜਾਵੇ। ਕਾਲਜ ਦੀ ਪ੍ਰਿੰਸੀਪਲ
ਸ੍ਰੀਮਤੀ ਸੁਨੀਤਾ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਨੇ ਕਿਰਨ ਨੂੰ ਕਿਹਾ ਹੈ
ਕਿ "ਜਾਂ ਤਾਂ ਜੁਆਕ ਜੰਮ ਲਵੋ ਜਾਂ ਪੇਪਰ ਦੇ ਲਵੋ"
ਇਹ ਕਿਸ ਤਰ੍ਹਾਂ ਦੀ ਭਾਸ਼ਾ ਹੈ, ਇਹ ਕੀ ਬੋਲਣ ਦਾ ਢੰਗ ਹੈ, ਤੁਹਾਡੇ ਸਟੂਡੈਂਟ ਹਨ, ਭਾਵੇਂ ਕੱਲ੍ਹ ਦੇ
ਹਨ, ਇਸ ਗੱਲ਼ ਲਈ ਉਨ੍ਹਾਂ ਨੂੰ ਸਾਬਸ਼ ਤਾਂ ਕੀ ਕਹਿਣਾ ਕਿ ਹਾਲੇ ਵੀ ਪੇਪਰ ਦਿੰਦੇ ਹਨ,
ਉਨ੍ਹਾਂ ਨੂੰ ਉਤਸ਼ਾਹਿਤ ਤਾਂ ਕਰਨੀ ਹੈ, ਉਨ੍ਹਾਂ ਦੀ ਮੱਦਦ ਤਾਂ ਕੀ ਕਰਨੀ ਹੈ ਕਿ ਤੁਸੀਂ
ਧੱਕੇ ਕਾਹਤੋਂ ਖਾਂਦੇ ਹਨ, ਅਸੀਂ ਛੇਤੀ ਕੰਮ ਕਰ ਦਿੰਦੇ ਹਾਂ, ਉਲਟਾ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਕਿੰਨੀ ਘਟੀਆਂ ਗੱਲ਼ ਹੈ ਕਿ ਉਹ ਪ੍ਰਿੰਸੀਪਲ ਵੀ ਮਾਂ ਬਣੀ ਹੋਵੇਗੀ ਅਤੇ ਉਸਦੇ ਵੀ
ਬੱਚੇ ਹੋਣਗੇ, ਕੀ ਉਸ ਨੇ ਇੱਕ ਪਲ਼ ਵੀ ਇਹ ਨਾ ਸੋਚਿਆ?
ਕੀ ਬੱਚੇ ਹੋਣ ਤੋਂ ਬਾਅਦ ਬੰਦੇ ਨੂੰ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ, ਜਾਂ ਬੱਚੇ ਹੋਣੇ ਹੀ ਨਹੀਂ
ਚਾਹੀਦੇ। ਇਹ ਸ਼ਾਇਦ ਸਾਡੀ ਘਟੀਆ ਸੋਚ ਦਾ ਨਤੀਜਾ ਹੈ ਅਤੇ ਪ੍ਰਿੰਸੀਪਲ ਵਰਗੇ
ਅਹੁਦੇ ਉੱਤੇ ਹੋਕੇ ਵੀ ਜਿਸ "ਔਰਤ" ਦੀ ਇਹ ਸੋਚ ਹੋਵੇ, ਉਹ ਬਹੁਤ ਘਟੀਆ
ਘਰ ਜੰਮੀ ਹੋਈ ਧੀ ਹੋਵੇਗੀ।
ਖ਼ੈਰ ਹਾਲੇ ਮਸਲਾ ਹੱਲ਼ ਨਹੀਂ ਹੋਇਆ ਅਤੇ ਕਾਲਜ ਵਲੋਂ ਆਪਣੇ ਸੱਚਮੁੱਚ ਹੀ
ਘਟੀਆ ਕਿਰਦਾਰ ਦਾ ਮੁਜ਼ਾਰਾ ਹਾਲੇ ਵੀ ਜਾਰੀ ਹੈ, ਇੱਕ ਹੋਰ ਕੁੜੀ, ਜੋ ਕਿ
ਕਿਰਨ ਦੀ ਹਮ-ਜਮਾਤਣ ਸੀ, ਦੇ ਦੋ ਸਾਲ ਪੇਪਰ ਨਹੀਂ ਦਿੱਤੇ (ਪਤਾ ਨਹੀਂ ਕਿਸ
ਕਾਰਨ ਕਰਕੇ), ਤਾਂ ਕਾਲਜ ਵਾਲਿਆਂ ਬੜੀ ਬੇਸ਼ਰਮੀ ਨਾਲ 17,000 ਰੁਪਏ ਦੀ
ਮੰਗ ਕੀਤੀ ਗਈ, ਇਹ ਗੱਲ਼ ਤਾਂ ਚੰਡੀਗੜ੍ਹ ਨਰਸਿੰਗ ਕੌਂਸਲ ਜਾ ਕੇ ਪਤਾ ਲੱਗੀ
ਕਿ ਇੰਝ ਦੀ ਕੋਈ ਵੀ ਫੀਸ ਜਾਂ ਚਾਰਜ ਹਨ ਹੀ ਨਹੀਂ।
ਇੱਕ ਸਰਕਾਰੀ ਕਾਲਜ ਦੇ ਭਾਰਤ 'ਚ ਇੰਝ ਦੇ ਬਕਵਾਸ ਕਰਨ (ਅਸਲ
'ਚ ਗੁੰਡਾਗਰਦੀ ਕਰਨ) ਦੀ ਗੱਲ਼ ਤਾਂ ਸਮਝ ਆ ਸਕਦੀ ਹੈ ਕਿ ਉਨ੍ਹਾਂ
ਨੂੰ ਕਾਲਜ ਚੱਲਣ ਜਾਂ ਨਾ-ਚੱਲਣ ਨਾਲ ਕੋਈ ਮਤਲਬ ਨਹੀਂ ਹੈ, ਪਰ
ਇੱਕ ਪ੍ਰਾਈਵੇਟ ਕਾਲਜ ਵਲੋਂ, ਅਤੇ ਉਹ ਵੀ ਮਾਲਤੀ ਥਾਪਰ ਵਰਗੀ
ਹਸਤੀ (ਕਾਂਗਰਸ ਦੇ ਪੰਜਾਬ ਪੱਧਰ ਦੇ ਲੀਡਰਾਂ 'ਚ ਸ਼ਾਮਲ ਹੈ ਮੈਂਡਮ)
ਦੇ ਕਾਲਜ ਵਿੱਚ ਇੰਝ ਦੇ ਪਰਬੰਧ ਦਾ ਹੋਵੇ ਤਾਂ ਲੱਖ ਲਾਹਨਤਾਂ ਨੇ।

ਦੁਕਾਨਦਾਰੀ ਤਾਂ ਚਲਾਉਣੀ ਹੈ, ਜੇ ਤੁਸੀਂ ਇੰਝ ਹੀ ਚਲਾਉਗੇ ਤਾਂ ਤੁਹਾਡੇ
ਸਟੂਡੈਂਟ ਬਾਹਰ ਕਿਸੇ ਨੂੰ ਕੀ ਕਹਿਣਗੇ ਕਿ ਸਾਡੇ ਕਾਲਜ ਵਾਲਿਆਂ ਨੂੰ
ਬੋਲਣ ਦੀ ਵੀ ਤਮੀਜ਼ ਨਹੀਂ?
ਕੀ ਕਰੀਏ, ਪੰਜਾਬ 'ਚ ਬਹੁਤੇ ਪ੍ਰਾਈਵੇਟ ਕਾਲਜਾਂ ਦਾ ਇਹੀ ਹਾਲ ਹੈ,
ਜਦੋਂ ਕਿ ਪ੍ਰਾਈਵੇਟ ਪੈਸੇ ਤਾਂ ਲੁੱਟਦੇ ਹਨ, ਪਰ ਉਨ੍ਹਾਂ ਤੋਂ ਚੰਗੀ ਰਵੱਈਆ
ਰੱਖਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਤਾਂ ਮੈਨੂੰ
ਪੂਨੇ ਆ ਕੇ ਪਤਾ ਲੱਗਾ ਹੈ, ਗਾਹਕ ਨੂੰ ਗਾਹਕ ਸਮਝਣਾ ਚਾਹੀਦਾ ਹੈ,
ਜਦੋਂ ਪੈਸੇ ਲੈਣੇ ਹਨ ਤਾਂ ਬੋਲੋ ਤਾਂ ਚੰਗੀ ਤਰ੍ਹਾਂ, ਜੇ ਬੋਲ ਨੀਂ ਸਕਦੇ ਤਾਂ
ਘੱਟੋ-ਘੱਟ ਮਾੜਾ ਤਾਂ ਨਾ ਬੋਲੋ...
ਇਹ ਆਪਣੇ ਲੋਕ ਇਹ ਪੂਨੇ ਤੋਂ ਸਿੱਖਣਗੇ (ਅੰਗਰੇਜ਼ਾਂ ਤੋਂ ਸਿੱਖਣ ਨੂੰ
ਤਾਂ ਗੋਲੀ ਮਾਰੋ) ਜਾਂ ਬਾਹਰੋਂ ਆ ਕੇ ਕੇਵਲ ਗੋਰਿਆਂ ਦੇ ਗੁਣ ਹੀ ਗਾਉਦੇ ਰਹਿਣਗੇ?

Dr.Sham Lal Thapar Nursing School, Moga

08 July, 2008

ਰੈੱਡ ਹੈੱਟ ਵਿੱਚ 4 ਵਰ੍ਹੇ...

ਹਾਂ, ਵਕਤ ਲੰਘਦਿਆਂ ਪਤਾ ਹੀ ਨੀਂ ਲੱਗਦਾ, ਅੱਜ ਚਾਰ ਸਾਲ ਹੋ ਗਏ ਰੈੱਡ ਹੈੱਟ
'ਚ ਕੰਮ ਕਰਦਿਆਂ। ਮੇਰੇ ਲਈ ਬੜੇ ਮਾਣ ਵਾਲੀ ਗੱਲ਼ ਹੈ ਕਿ ਚਾਰ ਸਾਲ ਲਗਾਤਾਰ
ਇੱਕ ਹੀ ਕੰਪਨੀ ਵਿੱਚ ਰਿਹਾ ਅਤੇ ਹਾਲੇ ਵੀ ਹਾਂ। ਇਹਨਾਂ ਚਾਰ ਸਾਲਾਂ ਵਿੱਚ
ਜਿੰਦਗੀ ਕਿੰਨੀਆਂ ਮੰਜ਼ਲਾਂ ਸਰ ਕਰ ਗਈ ਅਤੇ ਕਿੰਨਾ ਕੁਝ ਸਿੱਖਿਆ, ਜੋ
ਆਉਣ ਵਾਲੇ ਸਫ਼ਰ ਲਈ ਮੀਲ ਪੱਥਰ ਸਾਬਤ ਹੋਏ ਅਤੇ ਹੋਣਗੇ।

ਚਾਰ ਸਾਲ ਪਹਿਲਾਂ, 8 ਜੁਲਾਈ ਨੂੰ ਪੂਨੇ ਜੁਆਇੰਨ ਕੀਤਾ ਸੀ, ਜਦੋਂ ਕਿ ਰੈੱਡ ਹੈੱਟ
ਦਾ ਆਪਣਾ ਦਫ਼ਤਰ ਵੀ ਨਹੀਂ ਸੀ ਹੁੰਦਾ, ਉਦੋਂ ਕੇਵਲ ਹੋਰ ਕੰਪਨੀ ਦੇ ਦਫ਼ਤਰ 'ਚ
ਬੈਠਦੇ ਸਾਂ, ਪੰਜ ਭਾਸ਼ਾਵਾਂ ਦੇ ਟਰਾਂਸਲੇਟਰ ਸਨ ਅਤੇ ਸਾਡੀ ਮੈਨੇਜਰ ਸਾਰਾ ਵੈਂਗ
ਰਿਮੋਟ (ਬਰਿਸਬੇਨ) ਹੁੰਦੀ ਸੀ, ਉਹ ਸਾਨੂੰ ਮਿਲਣ, ਟਰੇਨਿੰਗ ਦੇਣ ਲਈ ਆਈ
ਹੋਈ ਸੀ।

ਸਵੇਰੇ ਦਿੱਲੀਓ 7 ਵਜੇ ਫਲਾਈਟ ਸੀ ਸਹਾਰਾ ਦੀ, ਰਾਤੀਂ ਦਿੱਲੀ ਮਾਮਾ ਜੀ ਅਤੇ
ਦੋਸਤ ਨਰਿੰਦਰਪਾਲ ਸਿੰਘ ਨਾਲ ਆਇਆ ਹੋਇਆ ਸੀ। ਏਅਰਪੋਰਟ ਤੋਂ ਟੈਕਸੀ
ਉੱਤੇ ਹੋਟਲ, ਨਹਾ ਧੋ ਕੇ, ਤਿਆਰ ਹੋ ਕੇ ਦਫ਼ਤਰ ਗਿਆਰਾਂ ਵਜੇ ਅੱਪੜ੍ਹਿਆ।
ਸਾਰਾ ਹਾਲੇ ਆਈ ਨਹੀਂ ਸੀ, ਪਰ ਛੇਤੀ ਹੀ ਹੋਰ ਕਈ ਜਾਣੇ ਆ ਗਏ।
ਪਹਿਲਾਂ ਦਿਨ ਤਾਂ ਖਾਣ-ਪੀਣ, ਜਾਣ ਪਛਾਣ ਕਰਨ ਨਾਲ ਲੰਘ ਗਿਆ।
ਕਿਸੇ ਨੂੰ ਵੀ ਨਹੀਂ ਜਾਣਦਾ ਇੱਥੇ, ਕੇਵਲ ਸਾਰਾ ਨੂੰ ਹੀ ਮਿਲਿਆ ਸਾਂ।
ਖ਼ੈਰ ਹੁਣ ਰੈੱਡ ਹੈੱਟ ਦਾ ਆਪਣਾ ਦਫ਼ਤਰ ਹੈ, ਜਿੱਥੇ ਸੌ ਤੱਕ ਬੰਦੇ ਕੰਮ ਕਰਦੇ ਹਨ,
ਜਿੱਥੇ ਹੁਣ ਕਈਆਂ ਨੂੰ ਤਾਂ ਜਾਣਦੇ ਵੀ ਨਹੀਂ ਹਾਂ:-)
ਮੈਂ ਵੀ ਹੁਣ ਟਰਾਂਸਲੇਟਰ ਤੋਂ ਕੁਆਲਟੀ ਇੰਜੀਨੀਅਰ ਬਣ ਗਿਆ, ਤਨਖਾਹ ਚਾਰਾਂ ਸਾਲਾਂ
ਵਿੱਚ ਦੁਗਣੀ ਹੋ ਗਈ, ਵਿਆਹ ਹੋ ਗਿਆ, ਬੱਚੇ ਹੋ ਗਏ, ਜਿੰਦਗੀ ਦਾ ਇੱਕ ਹਿੱਸਾ
ਬਣ ਗਿਆ ਪੂਨਾ ਅਤੇ ਚਾਰ ਸਾਲਾਂ ਇੱਥੇ ਹੋ ਗਏ, ਵਕਤ ਬਹੁਤ ਛੇਤੀ ਲੰਘ ਗਿਆ,
ਸ਼ਾਇਦ ਵਕਤ ਦੀ ਚਾਲ ਤਾਂ ਉਹੀ ਰਹਿੰਦੀ ਹੈ, ਮਹਿਬੂਬ ਮਿਲਣ ਦੇ ਬਾਅਦ ਵਕਤ
ਗੁਜ਼ਰਨ ਵਾਂਗ ਇਹ ਗੁਜ਼ਰ ਗਿਆ ਪਲ਼ਾਂ 'ਚ ਹੀ।

ਗੁਜ਼ਰੇ ਵੇਲੇ ਨੂੰ ਯਾਦ ਕਰਨ ਦਾ ਕੀ ਫਾਇਦਾ ਸੁਣਦੇ ਹਾਂ, ਪਰ ਛੱਡੀ ਨੀਂ ਜਾਂਦੀ ਤਨ ਉੱਤੇ ਹੰਢਾਏ ਵਕਤ ਦੇ ਪਹਿਚਾਨ
ਆਉਣ ਵਾਲੇ ਦੀ ਪਛਾਣ, ਜੁਬਾਨ, ਸਭ ਗੁਜ਼ਰੇ ਦੀ ਨਿਸ਼ਾਨੀ ਏ, ਅੱਜ, ਭਲਕ ਉੱਤੇ ਦਿੱਸਦੇ ਨੇ ਮੇਰੇ ਗੁਜ਼ਰੇ ਦੇ ਨਿਸ਼ਾਨ

23 June, 2008

ਪੰਜਾਬੀ ਫਾਇਰਫਾਕਸ ਦੀ ਖ਼ਬਰ ਮਹਾਂਰਾਸ਼ਟਰ ਦੇ ਅਖ਼ਬਾਰ ਦੀ ਸੁਰਖੀ - ਵਧਾਈਆਂ

ਹਾਂ ਜੀ, ਫਾਇਰਫਾਕਸ ਦੇ ਪੰਜਾਬੀ ਵਿੱਚ ਰੀਲਿਜ਼ ਹੋਣ ਦੀ ਖ਼ਬਰ ਮਹਾਂਰਾਸ਼ਟਰ ਦੇ
ਡੀਐਨਏ ਅਖ਼ਬਾਰ ਵਿੱਚ ਰੰਗਦਾਰ ਪੇਜ਼ ਉੱਤੇ ਛਪੀ ਹੈ, ਬਿਲਕੁਲ, ਜੇ ਯਕੀਨ
ਨਹੀਂ ਆਉਦਾ ਤਾਂ ਏਥੇ ਵੇਖੋ

ਮੇਰੇ ਘਰ ਪੂਨੇ ਵਿੱਚ ਇਹ ਰੋਜ਼ਾਨਾ ਆਉਣ ਵਾਲਾ ਪੇਪਰ ਹੈ, ਅੱਜ ਅਚਾਨਕ
ਮੇਰੀ ਨਿਗ੍ਹਾ ਪੈ ਗਈ, ਹੈਂ ਪੰਜਾਬੀ ਦੀ ਖ਼ਬਰ ਏਥੇ, ਬਹੁਤ ਖੁਸ਼ੀ ਹੋਈ
ਪੜ੍ਹ ਕੇ, ਖ਼ਬਰ ਵਿੱਚ ਹਿੰਦੀ 'ਚ ਰੀਲਿਜ਼ ਨਾ ਹੋਣ ਉੱਤੇ ਸਵਾਲ
ਕੀਤੇ ਗਏ ਸਨ। ਉਨ੍ਹਾਂ ਦੇ ਜਵਾਬ ਵਿੱਚ ਮੋਜ਼ੀਲਾ ਦੇ ਸਪੋਕਸ-ਮੈਨ
ਵਲੋਂ ਜਵਾਬ 'ਚ ਕਿਹਾ ਗਿਆ ਉਹ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ
ਕਰ ਸਕੇ ਅਤੇ ਉਨ੍ਹਾਂ ਨੂੰ ਹੋਰ ਮੇਹਨਤ ਕਰਨ ਦੀ ਲੋੜ ਹੈ।

ਇਸ ਸਬੰਧ ਵਿੱਚ ਮੈਂ ਉਸ ਨਾਲ ਸਹਿਮਤ ਹਾਂ, ਮੋਜ਼ੀਲਾ ਵਾਲੇ
ਕਿਸੇ ਵੀ ਭਾਸ਼ਾ ਦੀ ਖੁੱਲ੍ਹ ਕੇ ਹਿਮਾਇਤ ਨਹੀਂ ਕਰਦੇ, ਇਹ ਨਹੀਂ
ਕਰਦੇ ਕਿ ਇਹ ਭਾਸ਼ਾ ਹੀ ਕਰਨੀ ਹੈ, (ਕਿਉਂਕਿ ਉਹ ਕਦੇ ਵੀ
ਟਰਾਂਸਲੇਟਰ ਨਹੀਂ ਰੱਖਦੇ ਹਨ।)

ਦੂਜੀ ਗੱਲ ਹੈ ਕਿ ਕੁਝ ਸਮੱਸਿਆਵਾਂ ਤਾਂ ਹਨ, ਪਰ ਫਾਇਦੇ ਵੀ
ਹਨ, ਇਹ ਗੱਲ਼ ਠੀਕ ਹੈ ਕਿ ਤੁਹਾਨੂੰ ਇਹ ਢੰਗ, ਕਾਰਵਾਈ
ਰੋਜ਼ ਵੇਖਣੀ ਪੈਂਦੀ ਹੈ (ਫਾਲੋ ਕਰਨੀ ਪੈਂਦੀ ਹੈ), ਨਿੱਕੀ ਨਿੱਕੀ
ਗਲਤੀ ਦਾ ਧਿਆਨ ਰੱਖਦੇ ਹਨ, ਪਰ ਇਹੀ ਤਾਂ ਤਾਕਤ ਹੈ,
ਇਸ ਦਾ ਤਾਂ ਹੀ ਫਾਇਦਾ ਹੈ, ਤੁਹਾਨੂੰ ਤੁਹਾਡਾ ਪੈਕੇਜ ਕੇਵਲ
15 ਮਿੰਟ 'ਚ ਤਿਆਰ ਮਿਲ ਜਾਂਦਾ ਹੈ। ਇਹ ਪਰੋਸੈਸ ਹੈ,
ਸਭ ਤੋਂ ਸ਼ਾਨਦਾਰ, ਪਰ ਤੁਹਾਨੂੰ ਇਸ ਵਾਸਤੇ ਧਿਆਨ ਰੱਖਣਾ ਪੈਂਦਾ ਹੈ,
ਜੋ ਕਿ ਅਕਸਰ ਭਾਰਤੀ ਕਮਿਊਨਟੀਆਂ ਕਦੇ ਨਹੀਂ ਕਰਦੀਆਂ,
ਉਹ ਉਸ ਤੇਜ਼ੀ ਨੂੰ ਨਹੀ ਫੜਦੀਆਂ, ਉਹ ਜਤਨ ਕਰਨ ਦੀ
ਖੇਚਲ ਨਹੀਂ ਕਰਦੀਆਂ, ਜੋ ਕਰਨੇ ਚਾਹੀਦੇ ਹਨ, ਮੰਨਿਆ ਕਿ
ਪੰਜਾਬੀ ਅਤੇ ਗੁਜਰਾਤੀ ਬਹੁਤ ਚਿਰ ਪਹਿਲਾਂ ਦੀਆਂ ਭਾਸ਼ਾਵਾਂ ਹਨ,
ਪਰ ਸਿੰਹਾਲਾ (ਸ੍ਰੀਲੰਕਾ ਦੀ ਭਾਸ਼ਾ) ਕੁਝ ਚਿਰ 'ਚ ਹੀ ਧਿਆਨ ਨਾਲ
ਕਾਰਵਾਈ ਕਰਦੇ ਹੋਏ ਰੀਲਿਜ਼ ਹੋ ਚੁੱਕੀ ਹੈ।

ਖ਼ੈਰ, ਜਦੋਂ ਪਰੋਸੈੱਸ ਬਦਲਣ ਦੀ ਤਾਕਤ ਨਾ ਹੋਵੇ ਤਾਂ ਉਸ ਮੁਤਾਬਕ
ਚੱਲਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਮੋਜ਼ੀਲਾ ਵਰਗਾ ਪਰੋਸੈਸ, ਜਿਸ
ਦੇ ਸ਼ਾਨਦਾਰ ਫਾਇਦੇ ਵੀ ਹਨ। ਇਸ ਵਾਸਤੇ ਮੋਜ਼ੀਲਾ ਨੂੰ ਕੋਸਣਾ ਗਲਤ ਹੈ,
ਜੋ ਕਿ ਏਥੇ ਚੱਲ ਰਿਹਾ ਹੈ!

ਖ਼ੈਰ ਇਹ ਗੱਲਾਂ 'ਚ ਡੂੰਘੇ ਚੱਲੇ ਗਏ, ਮੈਂ ਤਾਂ ਸਿਰਫ਼ ਧਿਆਨ ਖਿੱਚਣਾ
ਚਾਹੁੰਦਾ ਸੀ ਪੰਜਾਬੀ ਅਖ਼ਬਾਰਾਂ ਦੀ ਕਿਸੇ ਨੇ ਧਿਆਨ ਰੱਖਿਆ?
ਕੀ ਕਿਸੇ ਨੇ ਗੱਲ਼ ਕੀਤੀ ਹੈ, ਪਰ ਸ਼ਾਇਦ ਨਹੀਂ। ਸਾਡੀ ਪੰਜਾਬੀ
ਟੀਮ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਹੈ ਅਜਿਹੇ ਕੰਮ ਦੀ ਅਤੇ ਉਨ੍ਹਾਂ
ਕੋਲ ਟਾਈਮ ਨੂੰ ਇਹ ਲੱਭਣ ਦਾ।
ਖ਼ੈਰ ਇੱਕ ਵਾਰ ਫੇਰ ਪੰਜਾਬੀ ਟੀਮ ਨੂੰ ਵਧਾਈਆਂ ਕਿ ਕਿਸੇ ਨੇ
ਤਾਂ ਗੱਲ਼ ਕੀਤੀ!!

18 June, 2008

ਫਾਇਰਫਾਕਸ 3 - ਪੰਜਾਬੀ ਵਿੱਚ!

ਇਸ ਵਾਰ ਫਾਇਰਫਾਕਸ 3 ਪੰਜਾਬੀ ਵਿੱਚ ਰੀਲਿਜ਼ ਹੋ ਗਿਆ ਹੈ (ਕੱਲ੍ਹ)।

ਕੱਲ੍ਹ ਡਾਊਨੋਲਡ ਦਾ ਇਹ ਆਲਮ ਸੀ ਕਿ ਭਾਰਤ ਵਿੱਚ ਸਵੇਰ ਤੋਂ ਹੀ ਇਹ ਸਾਈਟ ਖੁੱਲ੍ਹ ਹੀ ਨਹੀਂ ਸੀ ਰਹੀ।
ਮੌਜੀਲਾ ਨੇ ਬਹੁਤ ਵਧੀਆ ਚਾਰਟ/ਗਰਾਫ਼ ਦਿੱਤਾ ਹੋਇਆ ਸੀ। ਅੱਜ ਦੀ ਰਿਪੋਰਟ ਮੁਤਾਬਕ 8 ਮਿਲੀਅਨ
(80 ਲੱਖ ਡਾਊਨਲੋਡ) 24 ਘੰਟਿਆਂ ਵਿੱਚ ਹੋਏ।
ਡਾਊਨਲੋਡ ਬਾਰੇ ਜਾਣਕਾਰੀ ਲਈ ਵੇਖੋ: ਵਰਲਡ ਰਿਕਾਰਡ

---
ਤਕਨੀਕੀ ਡਾਟਾ:
ਕੁੱਲ ਡਾਊਨਲੋਡ : 83 ਟੈਰਾਬਾਈਟ
17000 ਡਾਊਨਲੋਡ ਪ੍ਰਤੀ ਮਿੰਟ ਜਾਂ 283 ਡਾਊਨਲੋਡ ਪ੍ਰਤੀ ਸਕਿੰਟ!
ਵੱਧੋ-ਵੱਧ ਸਰਵਰ ਆਉਟਪੁੱਟ: 20 ਗੀਗਾਬਾਈਟ ਪ੍ਰਤੀ ਸਕਿੰਟ
---


ਇਸ ਵਿੱਚ ਇਹ ਸਾਰੇ ਪਲੇਟਫਾਰਮਾਂ ਲਈ ਰੀਲਿਜ਼ ਹੋਇਆ ਹੈ ਅਤੇ ਇੱਕਲੀ ਪੰਜਾਬੀ ਹੀ ਭਾਰਤੀ ਭਾਸ਼ਾ ਹੈ,
ਜਿਸ ਵਾਸਤੇ ਇਹ ਸਭ ਪਲੇਟਫਾਰਮਾਂ ਵਾਸਤੇ ਰੀਲਿਜ਼ ਹੋਇਆ ਹੈ। ਇਸ ਵਾਰ ਦੇ ਅਨੁਵਾਦ ਵਿੱਚ
ਹੋਰ ਚੀਜ਼ਾਂ ਤੋਂ ਇਲਾਵਾ ਕੁਝ ਮੁੱਢਲੇ ਵੈੱਬ ਸਾਈਟ ਪੇਜ਼ ਵੀ ਪੰਜਾਬੀ ਵਿੱਚ ਉਪਲੱਬਧ ਹਨ!
ਇਸ ਵਾਰ ਅਨੁਵਾਦ ਨੂੰ ਹੋਰ ਸੌਖਾਲਾ ਕਰਨ ਲਈ ਬਹੁਤ ਸ਼ਬਦ ਆਮ ਬੋਲ ਚਾਲ ਦੀ ਭਾਸ਼ਾ
ਮੁਤਾਬਕ ਰੱਖੇ ਗਏ ਹਨ
ਝਰੋਖਾ - > ਵਿੰਡੋ
ਕਾਰਜ - > ਐਪਲੀਕੇਸ਼ਨ
ਵਧੇਰੇ ਜਾਣਕਾਰੀ ਲਈ http://code.google.com/p/gurmukhi/wiki/PunjabiTraslationPhase2 ਵੇਖੋ।

ਡਾਊਨਲੋਡ:
http://www.mozilla.com/en-US/firefox/all.html


ਵਿੰਡੋਜ਼: http://download.mozilla.org/?product=firefox-3.0&os=win&lang=pa-IN
ਮੈਕ: http://download.mozilla.org/?product=firefox-3.0&os=osx&lang=pa-IN
ਲੀਨਕਸ: http://download.mozilla.org/?product=firefox-3.0&os=linux&lang=pa-IN

ਇਸ ਵਾਰ ਖਾਸ ਗੱਲ਼ ਇਹ ਰਹੀ ਹੈ, ਮੈਕ ਦੀ ਘਾਟ, ਜੋ ਕਿ ਪਿਛਲੀ ਵਾਰ ਖਿਟਕਦੀ ਰਹੀ, ਉਸ ਵਾਸਤੇ ਟੀਮ
ਵਿੱਚੋਂ 3 ਤੋਂ 4 ਮਸ਼ੀਨਾਂ ਰਹੀਆਂ ਅਤੇ ਤੁਹਾਡੇ ਲੋਕਾਂ ਦਾ ਲਗਾਤਾਰ ਜਵਾਬ ਦੇਣ ਕਰਕੇ ਇਹ ਰੀਲਿਜ਼ ਸੰਭਵ ਹੋ ਸਕਿਆ।
ਡਾਊਨਲੋਡ ਕਰਕੇ ਚਲਾਉਣ ਤੋਂ ਬਾਅਦ ਕੁਝ ਵੈੱਬਸਾਈਟ ਪੰਜਾਬੀ ਵਿੱਚ ਵੇਖਾਈ ਦੇਣਗੀਆਂ।

ਪੰਜਾਬੀ ਟੀਮ:
ਇਸ ਵਾਰ ਤੁਹਾਡਾ ਸਭ ਦਾ ਬਹੁਤ ਯੋਗਦਾਨ ਰਿਹਾ, ਫੇਰ ਵੀ ਮੈਂ ਕੁਝ ਵੀਰਾਂ ਦਾ ਖਾਸ ਤੌਰ ਉੱਤੇ
ਧੰਨਵਾਦ ਕਰਨਾ ਚਾਹੁੰਦਾ ਹਾਂ, ਜਿੰਨ੍ਹਾਂ ਖਾਸ ਤੌਰ ਉੱਤੇ ਅੱਪਡੇਟ ਦਿੱਤੇ, ਆਪਣੇ ਰੁਝੇਵੇਂ ਭਰੀ ਜਿੰਦਗੀ
ਵਿਚੋਂ ਟਾਈਮ ਕੱਢ ਕੇ ਸਾਡਾ ਸਾਥ ਦਿੱਤਾ:
Arvinder Kang
ਗਰੇਵਾਲ ਰਾਏਕੋਟੀ (Pav Grewal)

ਹਰੇਕ ਟੈਸਟ ਰੀਲਿਜ਼ ਦੌਰਾਨ ਇਨ੍ਹਾਂ ਨੇ ਯੋਗਦਾਨ ਦਿੱਤਾ ਅਤੇ ਇਹਨਾਂ ਦੀ ਮੱਦਦ
ਨਾਲ ਪੰਜਾਬੀ ਟੀਮ ਨੇ ਲਿਟਮਸ ਟੈਸਟਿੰਗ ਵੀ ਪੂਰੀ ਕੀਤੀ ਹੈ!
ਉਮੀਦ ਹੈ ਕਿ ਭਵਿੱਖ ਵਿੱਚ ਵੀ ਤੁਹਾਡਾ ਸਭ ਦਾ ਸਹਿਯੋਗ ਇਸੇਤਰ੍ਹਾਂ ਬਣਿਆ ਰਹੇਗਾ।

ਕੁਝ ਬਟਨ ਅਤੇ ਲੋਗੋ ਤੁਸੀਂ ਵੀ ਡਾਊਨਲੋਡ ਕਰਕੇ ਲਗਾ ਸਕਦੇ ਹੋ!
http://www.spreadfirefox.com/?q=affiliates/homepage


ਅਖੀਰ ਵਿੱਚੋਂ ਡਾਊਨਲੋਡ ਕਰਨ, ਵਰਤਣ ਅਤੇ ਸਾਨੂੰ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ
ਅਤੇ ਹਮੇਸ਼ਾ ਵਾਂਗ ਕੋਈ ਸੁਝਾਅ, ਕਮੀ ਪੇਸ਼ੀ ਜਾਂ ਸਿਕਾਇਤ ਹੋਵੇ ਤਾਂ ਮੇਲਿੰਗ ਲਿਸਟ ਉੱਤੇ ਭੇਜਣ
ਦੀ ਖੇਚਲ ਕਰਨੀ।

10 June, 2008

ਯੋਗਤਾ ਜਾਂ ਕੋਟਾ - ਅਮਰੀਕੀ ਰਾਸ਼ਟਰਪਤੀ ਦੀ ਚੋਣ ਇੱਕ ਸਬਕ

ਮੈਨੂੰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਉਂਝ ਤਾਂ ਕੋਈ ਦਿਲਸਚਪੀ ਨਹੀਂ ਹੈ (ਅਤੇ ਹੋਣ
ਦਾ ਕਾਰਨ ਵੀ ਨਹੀਂ ਹੈ)। ਇੱਕ ਮਹਿਲਾ ਉਮੀਦਵਾਰ (ਹਿਲੇਰੀ ਕਲਿੰਟਨ) ਦੇ ਮੈਦਾਨ
ਵਿੱਚ ਹੋਣ ਕਰਕੇ ਮੈਨੂੰ ਕੁਝ ਸੀ। ਖ਼ੈਰ ਇਹ ਮੁਕਾਬਲਾ ਬੜਾ ਫਸਵਾਂ ਵੀ ਹੋਇਆ।
ਛੇ ਮਹੀਨਿਆਂ ਤੋਂ ਸਾਲ ਤੱਕ ਖਿੱਚਿਆ ਗਿਆ। ਇਸ ਵਿੱਚ ਬੜੀ ਢੁਕਵੀਂ ਗੱਲ
ਸੀ ਕਿ ਇੰਨ੍ਹੇ ਫਸਵੇਂ ਮਾਮਲੇ ਵਿੱਚ ਕਿਸੇ ਨੇ ਵੀ 'ਲੇਡੀਜ਼ ਫਸਟ' ਗੱਲ਼ ਨੀਂ ਕੀਤੀ,
ਆਖਰੀ ਮੌਕੇ ਵੀ ਇੱਕ ਹੀ ਕੰਪਨੀ ਵਿੱਚ ਕਿਸੇ ਨੇ ਹਿਲੇਰੀ ਨੂੰ ਕਿਹਾ ਨਹੀਂ ਕਿ
ਦੇਸ਼ ਦੀ ਪਹਿਲਾਂ ਲੇਡੀਜ਼ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ, ਕਿਸੇ ਨੇ
ਕਿਹਾ ਨਹੀਂ ਕਿ ਆਦਮੀ ਨੂੰ ਔਰਤ ਵਾਸਤੇ ਮੈਦਾਨ ਖਾਲੀ ਕਰ ਦੇਣਾ ਚਾਹੀਦਾ ਹੈ??
ਇਹ ਬਰਾਬਰੀ ਹੈ, ਸਮਾਜਿਕ ਬਰਾਬਰੀ, ਜਿੱਥੇ ਦੋਵਾਂ ਲਈ ਕੋਈ ਇਹ ਗੱਲ਼ ਨਾ ਕਰੇ
ਕਿ ਔਰਤ ਕਰਕੇ ਛੱਡ ਦਿੱਤਾ, (ਉਸ ਨੂੰ ਵਿਚਾਰੀ ਨੀਂ ਬਣਾਇਆ ਹੈ)।

ਜੇ ਕਿਤੇ ਇਹ ਭਾਰਤ ਵਿੱਚ ਹੁੰਦਾ ਤਾਂ ਨਾ ਚਾਹੁੰਦਿਆਂ ਹੋਇਆ ਵਿਰੋਧੀ ਪਾਰਟੀ
ਤੋਂ ਲੋਕਾਂ ਦੀਆਂ ਵੋਟਾਂ ਘਟਾਉਣ ਵਾਸਤੇ ਮਰਦ ਉਮੀਦਵਾਰ ਨੂੰ ਔਰਤ
ਵਾਸਤੇ ਇਸ ਫ਼ਰਕ ਤੋਂ ਦੂਣੇ ਨਾਲ ਵੀ ਦਾਆਵੇਦਾਰੀ ਛੱਡਣੀ ਪੈਂਦੀ।

ਬਹੁਤ ਦੂਰ ਜਾਣ ਦੀ ਗਲ਼ ਨੀਂ ਹੈ, ਕੁਝ ਦੇਰ ਪਹਿਲਾਂ ਹੀ ਤਾਂ ਭਾਰਤ ਵਿੱਚ
ਪਹਿਲੀਂ ਔਰਤ ਉਮੀਦਵਾਰ ਚੁਣੀ ਗਈ ਸੀ। ਉਸ ਵੇਲੇ ਜੋ ਇੱਕ ਪਾਰਟੀ
ਨੇ ਚਾਲ ਚੱਲੀ ਅਤੇ ਦੂਜੀ ਪਾਰਟੀ ਦੇ ਇੱਕ ਚੰਗੇ ਉਮੀਦਵਾਰ ਨੂੰ ਠੱਬੀ ਲਾਉਣ
ਲਈ ਐਡਾ ਪੱਤਾ ਖੇਡਿਆ ਕਿ ਦੂਜੀ ਪਾਰਟੀ ਪਹਿਲਾਂ ਹੀ ਚਿੱਤ ਹੋ ਗਈ।
(ਸਾਰੇ ਵੋਟਰਾਂ ਨੂੰ ਇਹ ਪਰਚਾਰਿਆ ਗਿਆ ਕਿ ਪਹਿਲਾਂ ਔਰਤ ਰਾਸ਼ਟਰਪਤੀ
ਦੇ ਰਾਹ ਵਿੱਚ ਵਿਰੋਧੀ ਪਾਰਟੀ ਰੋੜੇ ਅਟਕਾ ਰਹੀ ਹੈ ਅਤੇ ਦੂਜੀ ਧਿਰ ਕੋਲ
ਕੋਈ ਰਾਹ ਹੀ ਨਹੀਂ ਰਿਹਾ ਜਵਾਬ ਵਾਸਤੇ)। ਖ਼ੈਰ ਇਰ ਰਾਜਨੀਤੀ ਹੈ,
ਜਿਸ ਨੇ ਇਹ ਰਾਹ ਦੇ ਰੋੜੇ ਬਣਾ ਕੇ ਔਰਤ ਨੂੰ ਵਿਚਾਰ ਦਸ਼ਾ 'ਚ ਖੜ੍ਹਾ ਕੀਤਾ ਹੈ,
ਕੇਵਲ ਔਰਤ ਹੀ ਕਿਉ, SC, BC ਜਮਾਤਾਂ ਅਤੇ ਜਰਨਲ ਉਮੀਦਵਾਰ ਬਣਾ ਕੇ
ਨਫ਼ਰਤ ਦੀ ਦੀਵਾਰ ਖੜੀ ਕਰਨਾ ਦਾ ਕੰਮ ਵੀ ਇਹ ਕਰਦੇ ਹਨ।

ਇਹ ਸਭ ਮੌਕੇ ਮੈਂ ਇਸੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਟਾ, ਰਿਜ਼ਰਵੇਸ਼ਨ,
ਅਤੇ ਰਾਖਵਾਂ ਕਰਨ ਦੀ ਨੀਤੀ ਨਾਲ ਦੇਸ਼ ਇੱਕ ਸੁਰ ਵਿੱਚ ਹੋਣ ਦੀ ਬਜਾਏ ਖਿੰਡ ਰਿਹਾ ਹੈ,
ਆਪਸ ਵਿੱਚ ਜਿਹੜੀ ਰਾਜਨੀਤੀ ਦੀ ਖੇਡ ਨੇਤਾ ਖੇਡ ਰਹੇ ਹਨ, ਉਹ ਦੇਸ਼ ਅਤੇ ਦੇਸ਼
ਦੇ ਨਾਗਰਿਕਾਂ ਦਾ ਘਾਣ ਕਰ ਰਹੀ ਹੈ। ਇਸ ਦੇ ਬਜਾਏ ਯੋਗ ਮੌਕੇ ਦੇ ਕੇ ਮੁਕਾਬਲਾ
ਬਰਾਬਰ ਦਾ ਰਹਿਣ ਦਿੱਤਾ ਜਾਵੇ। ਜੇ ਕੋਈ ਗਰੀਬ ਹੈ ਤਾਂ ਪੜ੍ਹਨ ਦਾ ਮੌਕਾ ਦਿਓ,
ਜੇ ਕੋਈ ਔਰਤ ਗਰੀਬ ਹੈ, ਕੁੜੀ ਪੜ੍ਹ ਨਹੀਂ ਸਕਦੀ ਤਾਂ ਪੂਰੀ ਮੱਦਦ ਦਿਓ, ਪਰ ਜਦੋਂ
ਉਹ ਟੈਸਟ ਵਿੱਚ ਬੈਠੇ, ਜਦੋਂ ਉਹ ਮੱਖ ਮੰਤਰੀ ਬਣਨ ਦੇ ਮੁਕਾਬਲੇ ਵਿੱਚ ਹੋਵੇ ਤਾਂ
ਉਸ ਦੇ ਔਰਤ ਹੋਣ ਨੂੰ ਭੁੱਲਾ ਦਿਓ, ਉਸ ਦੇ ਗੁਣਾਂ ਦੀ, ਔਗੁਣਾਂ ਦੀ ਬਰਾਬਰੀ ਕਰੋ,
ਤਾਂ ਕਿ ਕੱਲ੍ਹ ਨੂੰ ਉਸ ਨੂੰ ਵੀ ਨਿਮਾਣੀ ਨਾ ਹੋਣਾ ਪਵੇ, ਉਸ ਨੂੰ ਮਾਣ ਰਹੇ ਕਿ ਬਰਾਬਰੀ
ਦੇ ਮੁਕਾਬਲੇ 'ਚ ਜਿੱਤੀ ਹਾਂ।

ਅੰਤ ਵਿੱਚ, ਔਰਤ ਮਰਦ, ਜਾਤਾਂ ਦੇ ਵੱਖਰੇਵੇਂ ਵੀ ਰਾਜਨੀਤਿਕ ਪਾਰਟੀਆਂ ਦੀ
ਘਟੀਆਂ ਸੋਚ ਦਾ ਨਤੀਜਾ ਹਨ, ਜੋ ਕਿ ਸਾਡੇ ਵਰਗੇ ਵਿਕਾਸਸ਼ੀਲ ਦੇਸਾਂ ਵਿੱਚ ਹੀ
ਉਭਰਦੇ ਹਨ, ਜੇ ਤੁਸੀਂ ਆਪਣੇ ਆਪ ਨੂੰ ਵਿਕਸਤ ਮੁਲਕਾਂ ਵਿੱਚ ਵੇਖਣਾ ਚਾਹੁੰਦੇ ਹੋ ਤਾਂ
ਇਹ ਸੌੜੀਆਂ ਸੋਚਾਂ ਛੱਡੋ ਅਤੇ ਸਭ ਨੂੰ ਬਰਾਬਰੀ ਦੇ ਮੌਕੇ ਦਿਓ, ਸਮਾਜਵਾਦ ਸੰਵਿਧਾਨ
ਵਿੱਚ ਸ਼ਾਮਲ ਕਰਨ ਦੀ ਚੀਜ਼ ਨਹੀਂ ਹੈ, ਇਸ ਨੂੰ ਅਪਨਾਉਣ ਦੀ ਲੋੜ ਹੈ, ਘਰ ਘਰ
ਵਿੱਚ।

28 May, 2008

"ਰੱਬਾਂ" ਵਿੱਚ ਘਿਰਿਆ ਮੈਂ

ਹਾਂ, ਕੁਝ ਅਜਿਹੀ ਹੀ ਸਥਿਤੀ ਜਾਪੀ, ਜਦੋਂ ਰੱਬ ਸ਼ਬਦਾਂ ਦਾ ਵਿਸ਼ਲੇਸ਼ਣ
ਚੰਗੀ ਤਰ੍ਹਾਂ ਕੀਤਾ, ਆਮ ਦਿਨਾਂ ਵਾਂਗਰ ਹੀ ਗੱਲਾਂ ਚੱਲ ਰਹੀਆਂ ਸਨ ਕਿ
ਗੱਲ ਚੱਲੀ "ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ" ਹਾਂ ਬਿਲਕੁੱਲ ਠੀਕ,
ਬਿਲਕੁੱਲ ਰੱਬ ਦਾ ਰੂਪ!!

ਤੇ ਮਾਂ? "ਮਾਂ ਰੱਬ ਦਾ ਦੂਜਾ ਰੂਪ ਹੈ" ਵਾਹ ਆਹ ਕੀ ਬਣਿਆ ਵਈ?
ਹਾਂ ਮਾਂ ਰੱਬ ਦਾ ਦੂਜਾ ਰੂਪ, ਦੂਜਾ ਦਰਜਾ ਮਾਂ ਦਾ ਹੈ!

ਮੇਰੇ ਕੋਲ ਤਾਂ ਦੋਵੇਂ ਹੀ ਹਨ ਫੇਰ, ਬੱਚਾ ਅਤੇ ਮਾਂ ਦੋਵੇਂ ਇੱਕਠੇ!
ਹੋ ਗਏ ਨਾ ਦੋ ਰੱਬ ਮੇਰੇ ਕੋਲ:-)

ਹੁਣ ਇੱਕ ਰੱਬ ਦਾ ਰੂਪ ਹੈ ਅਤੇ ਦੂਜਾ ਰੱਬ ਦਾ ਦੂਜਾ ਰੂਪ!
ਕਿੰਨਾ ਵਧੀਆ ਹੈ ਨਾ, ਘਰ ਬਣ ਗਿਆ ਸੁਰਗ ਦਾ ਝੂਟਾ!
ਬਿਲਕੁਲ ਇੰਝ ਘਰੇ ਆਉਣ ਦਾ ਚਾਅ ਚੜ੍ਹਿਆ ਰਹਿੰਦਾ ਹੈ
ਅਤੇ ਸਭ ਨੂੰ ਇੰਝ ਹੀ ਹੁੰਦਾ ਹੈ, ਵਿਆਹ ਅਤੇ ਬੱਚੇ ਹੋਣ
ਤੋਂ ਬਾਅਦ ਸੁਰਗ ਘਰ ਤਾਂ ਹੀ ਬਣ ਜਾਂਦਾ ਹੈ, ਇਹ
ਗੱਲ ਹੁਣ ਸਮਝ 'ਚ ਆ ਰਹੀ ਹੈ!

ਕਦੇ ਕਦੇ ਰੱਬਾਂ 'ਚ ਘਿਰੇ ਨੂੰ ਇਹ ਸਮਝ ਨਹੀਂ ਆਉਦੀ ਹੈ ਕਿ
ਮੈਂ ਬਣਦਾ ਸਤਿਕਾਰ ਇਨ੍ਹਾਂ ਦਾ ਕਰ ਵੀ ਸਕਦਾ ਹਾਂ ਕਿ ਨਹੀਂ???
ਹੁਣ ਮੰਦਰ,ਮਸੀਤ,ਗੁਰਦੁਆਰੇ 'ਚ ਜਾਣ ਕੇ ਲੱਭਣ ਦੀ ਲੋੜ
ਨੀਂ, ਪਰ ਘਰ ਅਤੇ ਦਿਲ ਉਨ੍ਹਾਂ ਪਾਕ, ਪਵਿੱਤਰ ਕਰਨਾ ਪਵੇਗਾ,
ਰੱਬਾ ਮੇਹਰ ਕਰੀਂ! ਨਹੀਂ ਸੱਚ ਰੱਬੋ ਮੇਹਰ ਕਰਿਓ!!

20 May, 2008

ਲੋਕ, ਤੇਲ ਦਾ ਭਾਅ, ਵਿਗੜਦੀ ਆਰਥਿਕ ਹਾਲਤ ਅਤੇ ਸਰਕਾਰ

ਕੱਲ੍ਹ ਦੇ ਬਿਜ਼ਨੈੱਸ ਟਾਈਮਜ਼ ਉੱਤੇ ਮੈਂ ਤੇਲ ਦੇ ਭਾਅ ਵੇਖ ਕੇ ਹੈਰਾਨ ਰਹਿ
ਗਿਆ। ਮੈਂ ਕਾਫ਼ੀ ਦਿਨਾਂ ਤੋਂ ਇਹ ਭਾਅ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ
ਕਿ ਅਸਲ ਵਿੱਚ ਪੈਟਰੋਲ/ਡੀਜ਼ਲ ਕੰਪਨੀਆਂ ਵਲੋਂ ਅਸਲ ਭਾਅ ਹੈ ਕਿ,
ਨਾ ਕਿ ਜੋ ਬਜ਼ਾਰ ਵਿੱਚ ਮਿਲਦਾ ਭਾਅ, ਲਵੋ ਫੇਰ ਸੁਣ ਲਵੋ ਭਾਰਤ
ਵਿੱਚ ਇਹ, ਪਰ ਪਹਿਲਾਂ ਮਾਰਕੀਟ ਭਾਅ ਲਵੋ:
ਪੈਟਰੋਲ: 65 ਰੁਪਏ ਲੀਟਰ (ਜਿੱਥੇ ਸਰਕਾਰੀ ਕੰਪਨੀ ਸਬਸਿਡੀ ਨਾਲ
55 ਰੁਪਏ ਵੇਚਦੀ ਹੈ)
ਡੀਜ਼ਲ: 45 ਰੁਪਏ ਲੀਟਰ (ਜਿੱਥੇ ਸਰਕਾਰੀ ਕੰਪਨੀ ਸਬਸਿਡੀ ਨਾਲ 40 ਤੋਂ
ਘੱਟ ਵੇਚਦੀ ਹੈ)।

ਹੁਣ ਅਸਲ ਰੇਟ (ਭਾਅ) ਸੁਣ ਲਵੋ (ਬਿਨਾਂ ਸੇਲ ਟੈਕਸ, ਬਿਨਾਂ ਹੋਰ
ਸਰਕਾਰੀ ਟੈਕਸਟ ਤੋਂ)
ਪੈਟਰੋਲ: 20.93 ਰੁਪਏ ਪ੍ਰਤੀ ਲੀਟਰ
ਡੀਜ਼ਲ: 20.96 ਰੁਪਏ ਪ੍ਰਤੀ ਲੀਟਰ


ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਤੀ ਨਹੀਂ ਸੀ, ਪਰ ਅੱਜ ਕੱਲ੍ਹ ਸਬਸਿਡੀ ਉੱਤੇ
305 ਰੁਪਏ ਮਿਲਦਾ ਹੈ, ਜਦੋਂ ਕਿ ਤੇਲ ਕੰਪਨੀਆਂ ਨੂੰ ਪੈ ਰਿਹਾ ਹੈ ਕਰੀਬ 610 ਰੁਪਏ ਦਾ।

ਇਸ ਸਭ ਕਰਕੇ ਰਿਲਾਇੰਸ ਵਰਗੀ ਵੱਡੀ ਕੰਪਨੀ ਨੇ ਤਾਂ ਪੰਪ ਹੀ ਬੰਦ ਕਰ ਦਿੱਤੇ
ਅਤੇ 1450 ਪੰਪਾਂ ਉੱਤੇ ਕੰਮ ਕਰਨ ਵਾਲੇ ਘਰ ਭੇਜ ਦਿੱਤੇ ਕਿਉਂਕਿ ਇਨ੍ਹਾਂ ਘਾਟਾ ਪਾਕੇ
ਤੇਲ ਨਹੀਂ ਵੇਚ ਸਕਦੇ ਉਹ। (ਖੈਰ ਸ਼ੈੱਲ ਦੇ ਪੰਪ ਹਾਲੇ ਚੱਲਦੇ ਹਨ।)

ਇਹ ਸਭ ਗੜਬੜ ਕਰਕੇ ਸਰਕਾਰੀ ਤੇਲ ਕੰਪਨੀਆਂ (ਇੰਡੀਅਨ ਆਇਲ, ਭਾਰਤ
ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ) ਨੂੰ ਰੋਜ਼ਾਨਾ 550 ਕਰੋੜ ਰੁਪਏ ਦਾ ਘਾਟਾ
ਪੈ ਰਿਹਾ ਹੈ ਅਤੇ ਇਹ ਘਾਟਾ ਇੰਨਾ ਵੱਡਾ ਹੋ ਗਿਆ ਹੈ ਕਿ ਇੱਕ ਹਫ਼ਤੇ ਵਿੱਚ ਕੰਪਨੀਆਂ
ਦਾ ਦੁਵਾਲਾ ਨਿਕਲ ਜਾਵੇਗਾ, ਜਿਸਕਰਕੇ ਕੋਈ ਵੀ ਬੈਂਕ ਹੁਣ ਇਨ੍ਹਾਂ ਨੂੰ ਲੋਨ ਦੇਣ
ਦੇ ਮੂਡ ਵਿੱਚ ਨਹੀਂ ਹਨ।

ਇਸ ਦੇ ਜਵਾਬ ਵਿੱਚ ਕੰਪਨੀਆਂ ਨੇ ਨਵੇਂ ਗੈਸ ਕੁਨੈਕਸ਼ਨ ਦੇਣੇ ਬੰਦ ਕਰਨ ਦਾ ਐਲਾਨ
ਕੀਤਾ ਸੀ ਪਰਸੋਂ (ਜਦੋਂ ਕਿ ਸਰਕਾਰ ਨੇ ਇਹ ਵਾਪਸ ਲੈ ਲਿਆ ਹੈ ਕੱਲ੍ਹ)।
ਸਭ ਤੋਂ ਵੱਧ ਘਾਟਾ ਕੰਪਨੀਆਂ ਨੂੰ ਡੀਜ਼ਲ ਉੱਤੇ ਪੈ ਰਿਹਾ ਹੈ, ਜਿਸ ਉੱਤੇ ਉਹਨਾਂ ਨੂੰ
ਕਰੀਬ 16 ਰੁਪਏ ਲੀਟਰ ਪਿੱਛੇ ਪੱਲਿਓ ਦੇਣੇ ਪੈ ਰਹੇ ਹਨ! ਪੈਟਰੋਲ ਉੱਤੇ 12 ਕੁ ਰੁਪਏ।

ਅੰਤਰਰਾਸ਼ਟਰੀ ਬਜ਼ਾਰ ਵਿੱਚ ਤੇਲ ਦੀ ਕੀਮਤ ਇਸ ਸਾਲ ਵੇਹਦੇ ਹੀ ਵੇਂਹਦੇ
96-98 ਡਾਲਰ ਪ੍ਰਤੀ ਬੈਰਲ (ਡਰੰਮ) ਤੋਂ 127 ਡਾਲਰ ਡਾਲਰ ਨੂੰ ਟੱਪ ਗਈ ਹੈ।
ਅਰਬ ਮੁਲਕਾਂ ਦੇ ਸਖਤ ਰਵੱਈਏ ਅਤੇ ਡਾਲਰ ਦੀ ਕਮਜ਼ੋਰੀ ਕਰਕੇ ਇਹ ਹਾਲਤ
ਹੋ ਵੀ ਵਿਗੜ ਦੀ ਸੰਭਵਾਨਾ ਹੈ!
ਖੈਰ ਇਹ ਤਾਂ ਗੱਲ ਕੰਟਰੋਲ ਤੋਂ ਬਾਹਰ ਹੈ, ਪਰ ਮੇਰਾ ਵਿਚਾਰ ਸਰਕਾਰ ਵੱਲ
ਉਂਗਲ ਕਰਨ ਦਾ ਹੈ, ਜੋ ਕਿ ਤਿੰਨ ਗੁਣਾ ਟੈਕਸ ਭਾਅ ਤੋਂ ਵੱਧ ਵਸੂਲ ਕਰਦੀ
ਹੈ ਅਤੇ ਹਾਲੇ ਵੀ ਲੋਕਾਂ ਅਤੇ ਤੇਲ ਕੰਪਨੀਆਂ ਉੱਤੇ ਵਾਧੂ ਭਾਰ ਲਹਾਉਣ ਦਾ
ਦਾਆਵਾ ਕਰਦੀ ਹੈ। ਮੰਨਿਆ ਕਿ ਟੈਕਸ ਨਾਲ ਸਰਕਾਰ ਨੂੰ ਬਹੁਤ ਆਮਦਨ
ਹੁੰਦੀ ਹੈ, ਪਰ ਕੀ ਇਹ ਕਿਸੇ ਚੀਜ਼ ਦੇ ਭਾਅ ਨਾਲੋਂ ਤਿੰਨਾ ਹੁਣ ਟੈਕਸ ਲਗਾ
ਕੇ ਉਸ ਵਾਸਤੇ ਕੰਪਨੀਆਂ ਨੂੰ ਡੋਬਣਾ ਅਤੇ ਲੋਕਾਂ ਨੂੰ ਮਹਿੰਗਾਈ ਦੇ ਮੂੰਹ ਵਿੱਚ
ਧੱਕਣਾ ਠੀਕ ਹੈ????

ਜਦੋਂ ਕਿ ਆਮਦਨ ਦੇ ਹੋਰ ਵੀ ਬਹੁਤ ਸਰੋਤ ਹੋ ਸਕਦੇ ਹਨ, ਬਾਹਰੋਂ ਆਉਣ
ਵਾਲੀਆਂ ਕੰਪਨੀਆਂ ਨੂੰ ਬੇਸ਼ੁਮਾਰ ਖੁੱਲ੍ਹਾ, ਟੈਕਸ ਰਿਆਇਤਾਂ ਦਿੱਤੀਆਂ ਹੋਈਆਂ ਹਨ,
ਜਦੋਂ ਕਿ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ, ਕਿਉਂਕਿ ਵੈਸੇ ਵੀ ਦੇਸ ਵਿੱਚ ਰੁਜ਼ਗਾਰ
ਸਸਤਾ ਹੈ, ਭਾਵੇ ਤੁਸੀਂ ਕੰਪਨੀਆਂ ਨੂੰ ਕੋਈ ਛੋਟ ਨਾ ਦਿਓ, ਤਾਂ ਵੀ ਉਹ
ਦੇਸ਼ 'ਚ ਆਉਣਗੀਆਂ ਹੀ। ਅੱਜ ਮੇਰੀ ਹੀ ਕੰਪਨੀ ਲਵੋ, ਜਿਸ ਨੂੰ
ਸਾਫਟਵੇਅਰ ਪਾਰਕ ਦੀ ਆੜ ਵਿੱਚ ਕੋਈ ਵੀ ਸਮਾਨ ਅਮਰੀਕਾ ਤੋਂ ਮੰਗਾਉਣ
ਉੱਤੇ ਕੋਈ ਕਸਟਮ, ਕੋਈ ਸੇਲ ਟੈਕਸ ਨਹੀਂ ਲੱਗਦਾ ਹੈ, ਕਿਓ???
ਜੇ ਉਹ ਅਮਰੀਕਾ ਤੋਂ ਸਰਵਰ ਮੰਗਾਉਣ ਉੱਤੇ ਕਿਰਾਇਆ ਖਰਚ ਸਕਦੀ ਹੈ
ਤਾਂ ਕਿ ਉਹ ਭਾਰਤ ਵਿੱਚ ਬਿਨਾਂ ਕਿਰਾਇਆ ਖਰਚੇ ਕੇਵਲ ਟੈਕਸ ਦੇਕੇ
ਉਹ ਖਰੀਦ ਨਹੀਂ ਸਕਦੀ, ਪਰ ਨਹੀਂ! ਇਹ ਕੇਵਲ ਅੱਖਾਂ ਮੀਚ
ਕੇ ਪੁਰਾਣੇ ਸਿਸਟਮ ਨੂੰ ਵਰਤਣ ਦਾ ਨਤੀਜਾ ਹੈ, ਜਦੋਂ ਕਿ ਨਵੇਂ
ਜ਼ਮਾਨੇ ਵਿੱਚ ਨਵੇਂ ਆਮਦਨ ਦੇ ਢੰਗ ਹੋ ਸਕਦੇ ਹਨ।

ਸੋ ਸਰਕਾਰ ਨੂੰ ਚਾਹੀਦਾ ਹੈ ਕਿ ਡੀਜ਼ਲ ਉੱਤੇ ਸਬਸਿਡੀ ਘੱਟ ਕਰੇ,
ਆਮਦਨ ਦੇ ਨਵੇਂ ਸਰੋਤ ਲੱਭੇ, ਜਿਸ ਵਿੱਚ ਬਾਹਰੀ IT ਕੰਪਨੀਆਂ
ਉੱਤੇ ਟੈਕਸ ਲਾਉਣੇ, ਦਿੱਤੇ ਟੈਕਸਾਂ ਵਿੱਚ ਛੋਟ ਵਾਪਸ ਲੈਣੀ, ਅਤੇ
ਡਾਲਰ ਦੇ ਬਦਲਵੇਂ ਰੂਪ ਲੱਭਣੇ ਤਾਂ ਅਮਰੀਕਾ ਦੇ ਡੂੰਘੇ ਹੁੰਦੇ
ਆਰਥਿਕ ਸੰਕਟ ਕਾਰਨ ਕੀਤੇ ਭਾਰਤ ਹੀ ਸੰਕਟ ਵਿੱਚ ਨਾ ਆ ਜਾਵੇ,
ਅਤੇ ਵਿਕਾਸਸ਼ੀਲ ਦੇਸ਼ ਵਿਕਾਸ ਕਰਦਾ ਰਹੇ!
ਰੱਬ ਸਭ ਦੁਨਿਆਂ ਨੂੰ ਤਰੱਕੀ ਬਖਸ਼ੇ ਅਤੇ ਲੋਕਾਂ ਨੂੰ ਸੁੱਖ-ਚੈਨ...

01 May, 2008

ਟੋਨ ਨਾਕੇ - ਪੰਜਾਬ ਦੀਆਂ ਸੜਕਾਂ ਉੱਤੇ ਫੈਲਦਾ ਪ੍ਰਾਈਵੇਟ ਲੁੱਟ ਜਾਲ

ਕੱਲ੍ਹ ਅਜੀਤ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲੀ ਖ਼ਬਰ ਕਰਕੇ ਮੇਰੇ
ਧੁਖਦੇ ਦਿਲ ਨੂੰ ਹਵਾ ਮਿਲੀ ਅਤੇ ਮੈਂ ਵੀ ਆਪਣੀ ਭੜਾਸ ਕੱਢ
ਲੈਣੀ ਹੀ ਠੀਕ ਸਮਝੀ, ਖ਼ਬਰ ਸੀ ਟੋਨ ਨਾਕੇ, ਇਸ ਮੁਤਾਬਕ
ਪੰਜਾਬ ਦੀਆਂ ਸਭ ਮੁੱਖ ਸੜਕਾਂ ਉੱਤੇ ਟੋਨ ਨਾਕੇ ਲਾਉਣ
ਦੀ ਤਿਆਰ ਹੋ ਰਹੀ ਹੈ ਅਤੇ ਆਉਣ ਵਾਲੇ ਦੋ ਕੁ ਸਾਲਾਂ
ਵਿੱਚ ਇਹ ਸਭ ਸੜਕਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ
ਦਿੱਤੀਆਂ ਜਾਣਗੀਆਂ।
ਇਹ ਤਾਂ ਸਾਰੇ ਪੰਜਾਬ ਦੀ ਗ਼ਲ ਹੋਈ, ਮੈਂ ਆਪਣੇ ਇਲਾਕੇ
ਬਾਰੇ ਦੱਸਾਂ ਤਾਂ ਮੋਗੇ ਤੋਂ ਕੋਟਕਪੂਰੇ ਵਾਲੇ ਰਾਹ ਉੱਤੇ (ਜੋ 40
ਕਿਲੋਮੀਟਰ ਬਣਦਾ ਹੈ) ਉੱਤੇ ਚੰਦਾਂ ਕੋਲ ਨਾਕਾ ਲਾਇਆ ਗਿਆ
ਹੈ, ਜਿੱਥੇ ਕਾਰਾਂ ਤੋਂ ਇੱਕ ਪਾਸੇ 34 ਰੁਪਏ, 12 ਘੰਟਿਆਂ 'ਚ ਵਾਪਸੀ
ਲਈ 54 ਰੁਪਏ ਲਏ ਜਾਂਦੇ ਹਨ, ਜਦ ਕਿ ਬੱਸ 500 ਰੁਪਏ ਵਿੱਚ
ਲੰਘਦੀ ਹੈ। ਸੜਕ ਚੌਹ ਮਾਰਗੀ ਬਣਾਈ ਗਈ ਹੈ ਬਿਨਾਂ ਡਿਵਾਈਡਰ।
ਲੋਕਾਂ ਨੂੰ ਅਕਸਰ ਕਹਿੰਦੇ ਸੁਣਿਆ ਹੈ ਕਿ ਚਲੋ ਸੜਕ ਤਾਂ ਵਧੀਆ ਬਣ ਗਈ ਹੈ, ਪਰ ਮੈਨੂੰ ਦੁੱਖ ਹੁੰਦਾ ਹੈ, ਜਦੋਂ ਉਹ ਅਸਲ ਅਸਲੀਅਤ
ਨੂੰ ਅੱਖੋਂ ਓਹਲੇ ਕਰ ਦਿੰਦੇ ਹਨ
ਕੀ ਤੁਸੀਂ ਮੋਗੇ ਤੋਂ ਕੋਟਕਪੂਰੇ ਵਾਲੀ ਸੜਕ ਖਰਾਬ ਵੇਖੀ ਹੈ (ਬੱਸ
ਜਦੋਂ ਇੱਕ ਵਾਰ ਜਦੋਂ ਪੁਲ ਬਣਦਾ ਸੀ)?
ਮੇਰੀ ਸੁਰਤ ਵਿੱਚ ਇੱਕ ਸੜਕ ਹੁੰਦੀ ਹੈ ਇੱਕ ਵਾਹਨ ਲਈ ਹੀ ਮੋਗੇ ਤੋਂ ਕੋਟ ਤੱਕ, ਫੇਰ ਪਾਸੇ 3 ਫੁੱਟ ਹੋਰ ਜੋੜੀ ਗਈ ਅਤੇ ਫੇਰ ਹੋਰ ਚੌੜਈ ਕੀਤੀ ਗਈ, ਕੀ ਇਹ ਪ੍ਰਾਈਵੇਟ ਵਾਲੇ ਕਰਦੇ ਰਹੇ?
ਕਦੇ ਪੈਸੇ ਲੱਗੇ ਪਹਿਲਾਂ? ਤਾਂ ਹੁਣ ਕਿਓ? ਚੌੜੀ ਕਰਨੀ ਤਾਂ
ਸਮੇਂ ਦੀ ਮੰਗ ਸੀ ਅਤੇ ਪਹਿਲਾਂ ਵੀ ਸੜਕ ਚੌੜੀ ਹੁੰਦੀ ਆਈ ਸੀ।
ਇਹ ਸਾਤਰਾਂ ਸਾਲ ਵਾਸਤੇ ਇੱਥੋਂ ਪੈਸੇ ਵਸੂਲ ਕਰਨਗੇ, ਇੰਨ੍ਹਾਂ ਦਾ ਵੀ
ਹਿਸਾਬ-ਕਿਤਾਬ ਕਰ ਲਈਏ ਜ਼ਰਾਂ
1 ਬੱਸ - 500 ਰੁਪਏ
100 ਬੱਸ - 500x100 = 50,000 ਰੁਪਏ ਰੋਜ਼ਾਨਾ (ਜਦੋਂ ਕਿ ਰੋਜ਼ ਲੰਘ ਵਾਲੀਆਂ ਬੱਸਾਂ ਦੀ ਗਿਣਤੀ ਲੱਗਭਗ 200 ਨੂੰ ਛੂਹਦੀ ਹੈ)

1 ਦਿਨ ਦੀ ਕਮਾਈ = 50 ਹਜ਼ਾਰ (ਕੇਵਲ ਬੱਸਾਂ ਦੀ ਗਿਣਤੀ)
30 ਦਿਨ = 15 ਲੱਖ ਰੁਪਏ
1 ਸਾਲ ਦੀ ਕਮਾਈ = 15, 00,000 x 12 ਮਹੀਨੇ
= 1,80,00,000 (1 ਕਰੋੜ ਅਤੇ 80 ਲੱਖ ਸਾਲਨਾ ਬੱਸਾਂ ਤੋਂ ਹੀ)

17 ਸਾਲਾਂ ਦੀ ਕਮਾਈ = 1 ਕਰੋੜ 80 ਲੱਖ x 17 = 30, 60,00,000

ਕੀ ਇਹ ਲਾਜ਼ਮੀ ਹੈ ਕਿ ਲੋਕਾਂ ਕੋਲੋਂ ਪੈਸੇ ਵਸੂਲੇ ਜਾਣ, ਕੀ ਸਰਕਾਰਾਂ ਦਾ ਫ਼ਰਜ਼ ਨੂੰ ਸਕੂਲ, ਸਿੱਖਿਆ, ਮੈਡੀਕਲ ਅਤੇ ਸੜਕਾਂ ਉਪਲੱਬਧ ਕਰਵਾਉਣਾ?
ਕੀ ਜੇ ਮੈਂ ਪੰਜਾਬ ਘੁੰਮਣਾ ਹੋਵੇ ਤਾਂ ਮੈਨੂੰ ਹਜ਼ਾਰਾਂ ਰੂਪਏ ਟੋਲ ਦੇਣੇ ਲਾਜ਼ਮੀ ਹਨ? ਕਿਓ?
ਮੇਰੇ ਸਵਾ ਲੱਖ ਦੇ ਕਰੀਬ ਸਾਲਨਾ ਟੈਕਸ ਸਰਕਾਰ ਨੂੰ ਜਾਂਦਾ ਹੈ, ਟੈਕਸ ਕਿਉਂ ਦਿੱਤਾ ਜਾਂਦਾ ਹੈ, ਕੀ ਸਿਰਫ਼ ਟੈਕ, ਤੋਪਾਂ, ਮਿਜ਼ਾਇਲ
ਬਣਾਉਣ ਵਾਸਤੇ?
ਜੇ ਸੜਕ ਉੱਤੇ ਚੱਲਣ ਦਾ ਟੈਕਸ ਅੱਡ ਦੇਣਾ ਪੈਣਾ ਹੈ, ਜੇ ਸਰਕਾਰੀ
ਸਕੂਲਾਂ ਵਿੱਚ ਪੜ੍ਹਨ ਵਾਸਤੇ ਸਹੂਲਤ ਨਹੀਂ ਅਤੇ ਪ੍ਰਾਈਵੇਟ ਸਕੂਲਾਂ
ਦੀਆਂ ਫੀਸਾਂ ਵੀ ਮੈਂ ਖੁਦ ਭਰਨੀਆਂ ਨੇ, ਪ੍ਰਾਈਵੇਟ ਡਾਕਟਰਾਂ ਨੂੰ
ਪੈਸੇ ਮੈਂ ਖੁਦ ਹੀ ਦੇਣੇ ਹਨ, ਥਾਣਿਆਂ 'ਚ 'ਸੇਵਕ' ਪੁਲਿਸ ਵਾਲਿਆਂ
ਤੋਂ ਗਾਲ੍ਹਾਂ ਸੁਣਨੀਆਂ ਅਤੇ ਰਿਸਵਤ ਦੇਣੀ ਹੈ ਤਾਂ ਟੈਕਸ ਕਿਸ ਵਾਸਤੇ?
ਹੌਲੀ ਹੌਲੀ ਕਰਕੇ ਸਭ ਕੁਝ ਪ੍ਰਾਈਵੇਟ ਕਰਨ ਨਾਲੋਂ ਤਾਂ ਚੰਗਾ ਹੈ
ਕਿ ਸਰਕਾਰ ਖੁਦ ਨੂੰ ਪ੍ਰਾਈਵੇਟ ਕਰ ਦੇਵੇ ਤਾਂ ਸਵਾ ਲੱਖ ਟੈਕਸ
ਬਚੇ ਅਤੇ ਉਹ ਪੈਸਾ ਮੈਂ ਸੜਕਾਂ ਉਤੋਂ ਲੰਘਦਿਆਂ, ਸਕੂਲ ਜਾਂਦਿਆਂ
ਅਤੇ ਡਾਕਟਰਾਂ ਨੂੰ ਦਿੰਦਿਆ ਸ਼ਰਮ ਮਹਿਸੂਸ ਨਾ ਕਰਾਂ।
ਸੱਚਮੁੱਚ ਹੀ ਇਹ ਸਰਕਾਰਾਂ ਦੀ ਲਾਹਪਰਵਾਹੀ ਦੀ ਹੱਦ ਹੈ।
ਸੈਂਟਰ ਸਰਕਾਰ ਕੋਲ ਇਹ ਪੱਕੀ ਖ਼ਬਰ ਹੈ ਕਿ ਨਕਸਵਾੜੀ
ਲਹਿਰ ਨੂੰ ਪੰਜਾਬ, ਹਰਿਆਣੇ 'ਚ ਸੁਰਜੀਤ ਕਰਨ ਦੇ ਭਰਪੂਰ
ਜਤਨ ਜਾਰੀ ਹਨ, ਤਾਮਿਲਨਾਡੂ, ਕੇਰਲ, ਆਧਰਾਂ ਪਰਦੇਸ,
ਬਿਹਾਰ, ਓੜੀਸਾ, ਝਾਰਖੰਡ, ਉੱਤਰਪਰਦੇਸ ਵਿੱਚ ਇੰਨ੍ਹਾਂ ਦਾ
ਪਹਿਲਾਂ ਹੀ ਤਕੜਾ ਪਰਭਾਵ ਹੈ, ਫੇਰ ਇਹੋ ਜੇਹੇ ਪ੍ਰਾਈਵੇਟ
ਠੇਕੇ ਦੇ ਕੇ ਲੋਕਾਂ ਦੀ ਸੰਘੀ ਘੁੱਟੀ ਜਾ ਰਹੀ ਹੈ, ਇਸ ਨਾਲ
ਨਕਸਲਵਾੜੀ ਦੇ ਲੀਡਰਾਂ ਨੂੰ ਲੋਕਾਂ ਨੂੰ ਹਲੂਣਾ ਦੇਣਾ ਆਸਾਨ
ਹੋ ਜਾਂਦਾ ਅਤੇ ਅਤੇ ਸੰਘਰਸ਼ ਦਾ ਰਾਹ ਓਹੀ ਲੋਕ ਫੜ ਲੈਣਗੇ,
ਜੋ ਅੱਜ ਇਸ ਲੁੱਟ ਨੂੰ ਠੀਕ ਕਹਿ ਰਹੇ ਹਨ, ਇਹ ਮਹਾਂਰਾਸ਼ਟਰ
ਨਹੀਂ ਹੈ, ਗੁਜਰਾਤ ਵੀ ਨਹੀਂ ਹੈ, ਜਿੱਥੇ ਲੋਕ ਮਰਨ-ਮਾਰਨ ਤੋਂ ਡਰਦੇ
ਨੇ।
ਅੱਜ ਲੋੜ ਹੈ ਸਮੇਂ ਦੀ ਸਰਕਾਰ ਨੂੰ ਸੰਭਲਣ ਦੀ ਅਤੇ ਵੇਲੇ ਨੂੰ ਸੰਭਾਲਣ
ਦੀ, ਨਾ ਕਿ ਆਪਣੀ ਜੇਬਾਂ ਭਰਨ ਦੀ ਅਤੇ ਲੋਕ ਦੀ ਲੁੱਟ ਹੋਣ ਲੈਣ ਦੀ, ਲੋਕ ਤਾਂ ਅੱਗੇ ਹੀ ਬਹੁਤ ਤੰਗ ਨੇ, ਹੋਰ ਤੰਗੀਆਂ ਵਧਾਉਣ ਨਾਲ
ਵਕਤ ਨੇੜੇ ਆ ਜਾਂਦੇ ਨੇ। ਜੇ ਸਰਕਾਰਾਂ ਕੁੰਭਕਰਨੀ ਨੀਂਦ
ਸੁੱਤੀਆਂ ਰਹਿਣਗੀਆਂ ਤਾਂ ਲੋਕ ਡਾਗਾਂ ਲੈ ਕੇ ਜਗਾਉਣੀਆਂ ਜਾਣਦੇ ਨੇ।
"ਲੁੱਟ ਲੈ, ਲਾਹ ਲੈ, ਘੁੱਟੀ ਜਾ ਦੋਸਤ ਸੰਘੀ ਨੂੰ ਜਦ ਤੱਕ ਸੁੱਤੀ ਅਣਖ ਪਈ ਏ ਮੇਰੀ
ਪਰ ਖ਼ੈਰ ਮਨਾ ਲੈ, ਖ਼ਬਰੇ ਜਾਗਣ 'ਤੇ ਮਾਨਣ ਲਈ ਜਾਨ ਬਚੇ ਨਾ ਤੇਰੀ"


15 April, 2008

ਮੈਕ ਲਈ ਜੇਹਲਮ ਲੇਆਉਟ

ਮੈਕ ਓਪਰੇਟਿੰਗ ਸਿਸਟਮ ਵਾਸਤੇ ਕੀਬੋਰਡ ਲੇਆਉਟ
ਇਸਕ੍ਰਿਪਟ ਅਤੇ ਫਨੋਟਿਕ ਉਪਲੱਬਧ ਹਨ, ਭਾਵੇਂ ਕਿ
ਪੂਰੀ ਤਰ੍ਹਾਂ ਠੀਕ ਨਹੀਂ ਹਨ, ਪਰ ਚੰਗਾ ਕੰਮ ਕਰਦੇ ਹਨ।

ਜੇਹਲਮ ਵੀ ਇੰਪੋਰਟ ਕਰ ਦਿੱਤਾ ਗਿਆ ਹੈ, ਐਡੀਟਰ
ਟੂਲ (ਯੂਨੀਕੋਡ) ਵਾਸਤੇ ਉਪਲੱਬਧ ਸੀ ਅਤੇ ਇਹ ਹੋ
ਗਿਆ।

ਇਸ ਲੇਆਉਟ ਵਾਸਤੇ ਫਾਈਲ ਯੂਨੀਕੋਡ ਐਡੀਟਰ ( Ukelele)
ਵਿੱਚ ਖੋਲ੍ਹ ਕੇ ਬਦਲੀ ਜਾ ਸਕਦੀ ਹੈ, ਇਸ ਦਾ ਲਿੰਕ
ਛੇਤੀ ਹੀ ਦੇਵਾਂਗਾ, ਪਰ ਹੁਣ ਲਿਖਣਾ ਬਹੁਤ ਸੌਖਾ
ਹੋ ਗਿਆ ਹੈ,
ਇਸ ਲੇਆਉਟ ਵਿੱਚ ਮੇਲਿੰਗ ਲਿਸਟ ਉੱਤੇ
ਭੇਜੇ ਸੁਝਾਅ ਮੁਤਾਬਕ ਖੰਡੇ ਅਤੇ ਓਟ ਨੂੰ
ਥਾਂ ਦਿੱਤੀ ਗਈ ਹੈ ਅਤੇ ਸਭ ਵਿਰਾਮ-ਚਿੰਨ੍ਹ
ਸੌਖੀ ਤਰ੍ਹਾਂ ਕੰਮ ਕਰਦੇ ਹਨ,
ਇੰਸਟਾਲ:
ਜਿਵੇਂ ਕਿ ਮੈਕ ਯੂਜ਼ਰ ਜਾਣਦੇ ਹੀ ਹਨ, ਇੰਸਟਾਲ
ਕਰਨਾ ਉਸਤਰ੍ਹਾਂ ਹੀ ਸੌਖਾ ਕੰਮ ਹੈ, ਇਸ ਵਾਸਤੇ
ਤੁਹਾਨੂੰ ਫਾਈਲ ਨੂੰ ਕੇਵਲ
~/Library/Keyboard Layouts
ਵਿੱਚ ਕਾਪੀ ਹੀ ਕਰਨਾ ਹੈ, ਜੋ ਕਿ ਬਹੁਤ
ਹੀ ਆਸਾਨ ਹੈ।

ਲਾਗ-ਆਉਟ ਕਰਕੇ ਲਾਗਇਨ ਕਰੋ ਅਤੇ ਕੀਬੋਰਡ
ਸ਼ਾਮਲ ਕਰ ਲਵੋ, ਬੱਸ ਇੰਨਾ ਕੁ ਕੰਮ ਹੈ,

ਜੇਹਲਮ ਕੀਬੋਰਡ ਲੇਆਉਟ ਮੈਕ ਲਈ ਡਾਊਨਲੋਡ ਕਰੋ


12 April, 2008

ਮੈਕ ਉੱਤੇ ਰਿਲਾਇੰਸ ਦੇ ਮਾਡਮ ਦੀ ਸਮੱਸਿਆ - 1850 ਰੁ:

ਜਿੰਨੀ ਕੁ ਖੁਸ਼ੀ ਮੈਕ ਨੂੰ ਖਰੀਦ ਕੇ ਅਤੇ ਵੇਖ ਹੋਈ ਸੀ, ਉਸ
ਦਾ ਚਾਅ ਛੇਤੀ ਹੀ ਲਹਿ ਗਿਆ ਜਾਪਿਆ, ਜਦੋਂ ਰਿਲਾਇੰਸ
ਦਾ ਮਾਡਮ (EC325) ਨਾ ਚੱਲਿਆ। ਬਹੁਤ ਟੱਕਰਾਂ ਮਾਰੀਆਂ,
ਨਾ ਚੱਲਿਆ, ਬਹੁਤ ਖਰਾਬ ਜੇਹਾ ਲੱਗਿਆ ਕਿ ਮੈਕ, ਜਿਸ ਤੋਂ
ਉਮੀਦ ਸੀ ਕਿ ਹਰੇਕ ਹਾਰਡਵੇਅਰ ਚੱਲਦਾ ਹੈ, ਪਹਿਲਾਂ ਹੀ
ਸਮੱਸਿਆ ਆ ਗਈ।
ਖੈਰ ਕੁਦਰਤੀ ਸਬੱਬ ਬਣਿਆ ਅਤੇ ਮੈਂ ਮੈਕ ਦੀ ਦੁਕਾਨ (ਜਿੱਥੋ ਖਰੀਦਿਆ ਸੀ), ਉੱਤੇ ਚੱਲਿਆ ਗਿਆ, ਉੱਥੇ ਪੁੱਛਿਆ ਤਾਂ ਇੰਜਨੀਅਰ ਵੇਹਲਾ
ਨਹੀਂ, ਅਤੇ ਕਿਹਾ ਗਿਆ ਕਿ ਬਾਅਦ ਵਿੱਚ ਫੋਨ ਕਰੇਗਾ, ਅੰਤ
ਉਸ ਦਾ ਫੋਨ ਆਇਆ ਅਤੇ ਕਹਿੰਦਾ ਕਿ ਮਾਡਮ
ਰਾਈਵਰ ਇੰਸਟਾਲ ਕਰਨ ਦੇ 1850 ਰੁਪਏ ਲੱਗਣਗੇ,
ਜੋ ਕਿ ਆਫੀਸ਼ਲ ਹਨ, ਅਤੇ ਮੈਂ ਤੁਹਾਡੇ ਘਰ ਆ ਕੇ ਵੀ ਇੰਸਟਾਲ
ਕਰ ਜਾਵਾਂਗਾ ਅਤੇ ਮੈਨੂੰ ਕੇਵਲ ਵਨ ਥਾਉਜ਼ੈਂਟ (1000) ਰੁਪਏ
ਹੀ
ਦੇ ਦਿਓ।
ਤੇਰੀ ਓਏ ਕੰਜਰ ਦੀ.... ਪਹਿਲਾਂ ਤਾਂ ਬਹੁਤ ਗਾਲ੍ਹਾਂ ਕੱਢਣ ਨੂੰ ਚਿੱਤ ਕੀਤਾ, ਫੇਰ ਸੋਚਿਆ ਪਹਿਲਾਂ ਮਸਲਾ ਹੋ ਲੈਣ ਦੇ ਫੇਰ ਕੱਢਾਂਗੇ।

ਦਫ਼ਤਰ ਬੈਠ ਕੇ ਹੀ ਨੈਂਟ ਉੱਤੇ ਖੋਜ ਕੀਤੀ ਅਤੇ ਲਿੰਕ ਮਿਲ ਗਿਆ
ਇਸ ਮਾਡਲ ਵਾਸਤੇ ਮੈਕ ਡਰਾਇਵਰ ਦਾ ਅਤੇ ਹਾਂ ਇੰਸਟਾਲ ਹੋ ਗਿਆ
ਅਤੇ ਵਧੀਆ ਚੱਲਣ ਵੀ ਲੱਗਾ, ਕਰਨਾ ਕੀ ਸੀ, ਸਿਰਫ਼ ਪੈਕੇਜ ਇੰਸਟਾਲ। ਇੰਨੇ ਨਾਲ ਗੱਲ਼ ਬਣ ਗਈ ਅਤੇ ਮੇਰਾ ਹਜ਼ਾਰ - 2 ਹਜ਼ਾਰ
ਬਚ ਗਿਆ।।।

ਖ਼ੈਰ ਲੁੱਟ ਦੀ ਗੱਲ਼ ਹੈ, ਗੂਗਲ ਉੱਤੇ ਦੂਜਾ ਕੁ ਲਿੰਕ ਹੀ ਹੈ ਅਤੇ ਪੈਸੇ
ਮੂੰਹ ਟੱਡਣ ਲੱਗੇ ਵੇਂਹਦੇ ਹੀ ਨੀਂ, ਸੋਚਿਆ ਸਰਦਾਰ ਹੈ, ਜੋ ਇੱਕ ਦਿਨ
ਚ ਹੀ 67000 ਦਾ ਲੈਪਟਾਪ ਲੈ ਗਿਆ, ਸ਼ਾਇਦ ਇੰਨੇ ਕੁ ਵੀ ਖਰਚ
ਦੇਵੇ, ਪਰ ਇਹ ਨਹੀਂ ਸੀ ਪਤਾ ਕਿ ਇਹੋ ਜੇਹੀਆਂ ਸਮੱਸਿਆ ਵਾਂ ਰੋਜ਼
ਆਉਦੀਆਂ ਨੇ ਅਤੇ ਰੋਜ਼ ਹੱਲ਼ ਕਰਦੇ ਵਾਂ


10 April, 2008

ਮੈਕ ਵੀ ਆ ਗਿਆ - ਲੈਪਰਡ - ਮੈਕ-ਬੁਕ

yes, I purchased Mac Book (ਆਮ). Yes, it was too costly,
but I was one of my biggest desire to work on it.

It is white one, it has an Apple on Top, It has very
different keyboard from normal. It has Very Very
Cool Graphic.

More feature include:
2GB RAM
Intel Core 2 Duo 2GHz
160GB - HDD (SATA)
13'' (I like this very much)
Mac OS Leopard 10.5.2
DVD - RW (Dual Layer)
Built-in iSight camera


I had plan to take Mac OS Leopard, but they
said, it will take 2 week to make available, ok,
I asked my RH Friend Amit to give me DVD. After
3 Days, I got it. I wanted to install on my
Dell E1405 (with has Default Windows XP and
OpenSUSE installed). I collected all documentation,
whole patches, just ready to install, but shit,
Mac is providing DL DVD (dual Layer), while
my laptop has only DVD-RW.

Final I visited their Store (which is just next
building to my office). I liked Mac Mini
very much, It was Nice one with DL-DVD-RW.
it only need Monitor, keyboard and mouse.
4 USB port and 2GB RAM, it is really good idea to enjoy
Mac (although it is also costly than normal).

Final I make decision to buy Laptop only as
Kanwal need a laptop, so I can give Dell to him
(surely he will never like anything other than
Windows).

so there is my choice: MacBook White (MB403LL)
Features are already give.
It cost me around 66,450Rs
Yes, it is costly, but it is super, it is best.

Plan:
I have plan to install OpenSUSE with this, so
that Translation can continue with it. but will
wait if I can manage CVS, SVN from it.
ਹਾਂ, ਬੇਸ਼ਕ ਪੰਜਾਬੀ ਲਈ ਸੇਵਾ ਤਾਂ ਪਹਿਲਾਂ ਕੰਮ ਹੈ!!!
Still a lot of new challenges are ahead, lot of new learning,
and a lot of fun.
ਹੁਣ ਜੇ ਕਿਸੇ ਨੂੰ ਕਹੀਏ ਤਾਂ ਕੀ?
ਬਾਕੀ ਗਲਾਂ ਬਾਅਦ ਸੋਹਣੀਏ ਪਹਿਲਾਂ ਸਰਦਾਰ ਆਂ...

ਇੱਕ ਭੁੱਲੀ ਵਿਸਰੀ ਯਾਦ 'ਹਰੀ ਸਿੰਘ ਨਲਵੇ' ਦੀ

ਇੱਕ ਹਰੀ ਸਿੰਘ ਨਲਵੇ ਦਾ ਕਿਲ੍ਹੇ ਦੇ ਦਰਵਾਜ਼ੇ ਦੀ ਫੋਟੋ
ਮਿਲੀ ਹੈ:



ਜਾਣਕਾਰੀ ਮੁਤਾਬਕ ਇਹ ਕਿਲਾ ਕਟਾਸ ਰਾਜ ਵਿੱਚ ਹੈ, ਇਸ ਨੂੰ ਅਫਗਾਨਿਸਤਾਨ
ਤੱਕ ਪੰਜਾਬ ਦੀਆਂ ਸਰਹੱਦਾਂ ਲਗਾਉਣ ਵਾਲੇ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਬਣਾਇਆ ਸੀ,
ਜਿਸ ਨੂੰ ਹੁਣ ਲਹਿੰਦੇ ਪੰਜਾਬ ਦੀ ਸਰਕਾਰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਕਰਹੀ ਹੈ।

03 April, 2008

ਜੈਮਪ ਅਤੇ ਵਿੰਡੋ: ਕੋਡਿੰਗ ਹੋਈ ਫਿਕਸ: ਪੰਜਾਬੀ ਚੱਲੇ ਵਧੀਆ

ਜੈਮਪ ਦਾ ਵਿੰਡੋਜ਼ ਵਰਜਨ ਪੰਜਾਬੀ ਵਿੱਚ ਪੂਰੀ ਤਰ੍ਹਾਂ ਠੀਕ ਕੰਮ ਕਰਦਾ ਹੈ।
ਨਵਾਂ ਵਰਜਨ 2.4 ਪੰਜਾਬੀ ਵਿੱਚ ਉਪਲੱਬਧ ਹੈ ਅਤੇ ਤੁਸੀਂ ਇਸ ਨੂੰ ਪੰਜਾਬੀ ਵਿੱਚ
ਵਰਤ ਸਕਦੇ ਹੋ।
ਪਹਿਲਾਂ ਜੈਮਪ ਨੂੰ ਵਰਤਣ ਦੌਰਾਨ, ਇਹ ਖਾਲੀ ਡੱਬੇ ਜੇਹੇ ਵੇਖਾਉਦਾ ਸੀ,
ਜੋ ਕਿ ਅਸਲ ਵਿੱਚ ਪੈਂਗੋ ਦੀ ਸਮੱਸਿਆ ਸੀ ਅਤੇ ਇਸ ਨੂੰ ਟਰੈਕ ਕਰਨ ਵਾਸਤੇ
ਬੱਗ ਵੀ ਫਾਈਲ ਕੀਤਾ ਗਿਆ ਸੀ (ਇਸ ਲਈ ਇੱਕ ਬਲੌਗ ਪੋਸਟ ਵੀ ਕੀਤੀ ਸੀ)।
ਇਹ ਬੱਗ ਹੁਣ ਜੈਮਪ ਵਿੱਚ ਫਿਕਸ ਹੈ। ਅੱਜੇ ਹੀ ਕੀਤੇ ਟੈਸਟ ਵਿੱਚ ਮੈਂ
ਪੁਰਾਣੇ ਜੈਮਪ ਨੂੰ ਇਸਤੇਮਾਲ ਕਰ ਰਿਹਾ ਸਾਂ ਕਿ ਸੋਚਿਆ ਕਿ ਜੈਮਪ,
ਪਿਡਗਿਨ ਦੇ ਨਵੇਂ ਵਰਜਨ ਤਾਂ ਵੇਖੀਏ, ਜੈਮਪ ਦੇ 2.4 ਵਰਜਨ ਨੂੰ ਅੱਪਡੇਟ
ਕਰਨ ਤੋਂ ਬਾਅਦ ਤਾਂ ਚਿੱਤ ਖੁਸ਼ ਹੋ ਗਿਆ, ਬਹੁਤ ਖੁਸ਼ ਹੋਇਆ,
ਪੰਜਾਬੀ ਚੱਲਣ ਨਾਲ ਬੜੇ ਚਿਰਾਂ ਤੋਂ ਲਟਕਦੀ ਸਮੱਸਿਆ ਹੱਲ਼ ਹੋ ਗਈ ਹੈ।
ਭਾਵੇਂ ਕਿ ਪਿਡਗਿਨ ਵਿੱਚ ਪੰਜਾਬੀ ਭਾਸ਼ਾ ਨਾ ਹੋਣ ਕਰਕੇ ਕੁਝ ਨਿਰਾਸ਼ਾ ਹੋਈ
ਹੈ, ਪਰ ਜੈਮਪ ਫਿਕਸ ਹੋਣ ਕਰਕੇ ਹੁਣ ਪਿਡਗਿਨ ਵੀ ਫਿਕਸ ਕਰਵਾਉਣ
ਦਾ ਹੌਸਲਾ ਬਣਿਆ ਹੈ। ਓਪਨ ਸੋਰਸ ਜ਼ਿੰਦਾਬਾਦ!!!


Gimp for Windows:
http://www.gimp.org/windows/

ਜੈਮਪ ਬਾਰੇ:
GIMP is the GNU Image Manipulation Program. It is a freely distributed piece
of software for such tasks as photo retouching, image composition and image
authoring. It works on many operating systems, in many languages.

02 April, 2008

ਉੱਤਰ ਭਾਰਤੀਆਂ ਦੇ ਖਿਲਾਫ਼ ਦੋਸ਼ਾਂ 'ਚ ਕਿੰਨੀ ਕੁ ਸਚਾਈ

ਜਿਵੇਂ ਕਿ ਮਹਾਂਰਾਸ਼ਟਰ ਵਿੱਚ ਉੱਤਰ ਭਾਰਤੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼
ਲੱਗਦੇ ਰਹੇ ਹਨ, ਜਿਸ ਵਿੱਚ ਕਾਨੂੰਨ ਨਾ ਮੰਨਣੇ, ਗਲਤ ਕੰਮਾਂ ਵਿੱਚ ਅਕਸਰ
ਸ਼ਾਮਲ ਹੋਣਾ ਆਦਿ ਸ਼ਾਮਲ ਹਨ। ਇਸ ਮੁੱਦਾ ਦਾ ਕੋਈ ਅਧਾਰ ਤਾਂ ਹੋਵੇਗਾ ਹੀ,
ਇਸ ਦੀ ਇੱਕ ਝਲਕ ਮੈਨੂੰ ਰੇਲਗੱਡੀ ਵਿੱਚ ਜਾਂਦੇ ਹੋਏ ਮਿਲ ਹੀ ਗਈ।

ਭੁਪਾਲ ਤੋਂ ਇੱਕ ਹਿੰਦੂ ਸੱਜਣ ਚੜ੍ਹੇ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਸੀ,
ਉਹ ਵੈਸ਼ਨੂੰ ਦੇਵੀ ਜਾ ਰਹੇ ਸਨ, ਪੂਣੇ ਤੋਂ ਭੁਪਾਲ ਤੱਕ ਤਾਂ ਸਫ਼ਰ ਬੜਾ ਸ਼ਾਂਤ ਅਤੇ
ਆਨੰਦਮਈ ਹੀ ਰਿਹਾ ਸੀ, ਸਭ ਆਪਣੇ ਆਪਣੇ ਕੰਮਾਂ ਵਿੱਚ ਮਸਤ ਸਨ, ਕਿਤੇ
ਕਿਤੇ ਫੌਜੀ (ਜੋ ਕਿ NDA ਵਿੱਚ ਪੜ੍ਹਦੇ ਸਨ ਅਤੇ ਆਪਣੇ ਘਰਾਂ ਨੂੰ ਜਾ ਰਹੇ ਸਨ)
ਰੌਲਾ ਪਾਉਦੇ ਸਨ ਜਾਂ ਜ਼ੋਰ ਨਾਲ ਦਰਵਾਜ਼ਾ ਛੱਡਦੇ ਸਨ। ਪਿਛਲੀ ਰਾਤ
ਵਧੀਆ ਸੁੱਤਾ ਰਿਹਾ, ਲਾਈਟਾਂ ਬੁੱਝੀਆਂ ਸਨ (ਜ਼ਿਕਰ ਕਰ ਰਿਹਾ ਹਾਂ, ਕਿਉਂਕਿ
ਫੇਰ ਦਿੱਲੀ ਤੋਂ ਅੱਗੇ ਦੀ ਰਾਤ ਆਵੇਗੀ)।

ਭੁਪਾਲ ਚੜ੍ਹੇ ਸੱਜਣ ਨੇ ਆਪਣੇ ਸਾਹਮਣੇ ਬੈਠੇ ਦੱਖਣ ਭਾਰਤੀ ਬੰਦੇ ਨਾਲ ਗੱਲਾਂ-ਬਾਤਾਂ
ਸ਼ੁਰੂ ਕੀਤੀਆਂ ਅਤੇ ਕਿਹਾ ਕਿ ਆਗਰੇ ਤੋਂ ਅੱਗੇ ਤੁਸੀਂ ਵੇਖਿਓ ਕੀ ਹਾਲ ਹੁੰਦਾ ਹੈ 3-AC
ਦਾ, ਮੈਨੂੰ ਗੱਲਾਂ ਵਿੱਚ ਕੁਝ ਦਿਲਚਸਪੀ ਹੋ ਗਈ ਅਤੇ ਮੈਂ ਗੌਰ ਨਾਲ ਸੁਣਨ ਲੱਗਾ।
ਉਹ ਨੇ ਕਿਹਾ, "ਆਗਰੇ ਤੋਂ ਅੱਗੇ ਤਾਂ ਉੱਤਰ ਭਾਰਤ ਦੇ ਲੋਕ ਆ ਜਾਣਗੇ ਅਤੇ ਗੱਡੀ
ਵਿੱਚ ਮਾਹੌਲ ਪਰਿਵਾਰ ਵਾਲਾ ਰਹੇਗਾ ਨਹੀਂ, ਆਪਾਂ ਸੀਟਾਂ ਟੀਟੀ ਤੋਂ ਹੁਣੇ ਹੀ ਅਡਜੱਸਟ
ਕਰਵਾ ਲਈਏ"
ਮੈਨੂੰ ਇਹ ਵੇਖਣ ਵਿੱਚ ਦਿਲਚਸਪੀ ਜਾ ਪਈ ਕਿ ਐਡਾ ਵੀ ਕੇਹੜਾ ਤੁਫਾਨ ਆਉਣ ਵਾਲਾ ਹੈ।
ਖ਼ੈਰ ਆਗਰਾ ਵੀ ਆ ਗਿਆ, ਉੱਥੋਂ ਛੇ ਸੱਤ ਅਧਖੜ ਉਮਰ ਦੇ ਵਿਅਕਤੀ ਚੜ੍ਹ ਆਏ, ਉਹ
ਖਾਂਦੀ ਪੀਤੀ ਵਿੱਚ ਸਨ, ਮੇਰੇ ਤੋਂ ਅੱਗੇ 6 ਸੀਟਾਂ ਵਿੱਚ ਸਮਾ ਗਏ, ਆਥਣ ਹੋਣ ਤੱਕ ਦਿੱਲੀ
ਅੱਪੜਣ ਵਾਲੇ ਸਾਂ, ਇਸ ਸਾਰੇ ਰਾਹ ਜੂਆ ਖੇਡਦੇ ਰਹੇ (ਸ਼ਾਇਦ ਹੋਲੀ ਦਾ ਦਿਨ ਹੋਣ ਕਰਕੇ, ਪਰ
ਪੱਕਾ ਪਤਾ ਨੀਂ), ਰਾਹ ਵਿੱਚ ਇੱਕ ਅਜੀਬ ਜੇਹਾ ਪਰਿਵਾਰ ਚੜ੍ਹਿਆ, ਜਿਸ ਵਿੱਚ ਬੁੜੀਆਂ (30-35 ਉਮਰ)
ਅੱਡ ਅੱਡ ਸੀਟਾਂ ਉੱਤੇ ਜਾ ਬੈਠੀਆਂ ਅਤੇ ਬੰਦੇ ਆਉਣ ਜਾਣ ਉੱਤੇ ਰਹੇ (ਸ਼ਾਇਦ ਕਦੇ ਨਾ ਸਮਝ ਸਕਾਂ
ਕਿ ਕੀ ਸੀ)।
ਹੁਣ 9 ਵੱਜ ਗਏ, ਅਤੇ ਗੱਡੀ ਰੁਕਣ ਸਾਰ ਦਾਰੂ ਨੂੰ ਬੋਤਲ ਆ ਗਏ ਅਤੇ ਟੀਟੀ ਨੂੰ ਪੈਸੇ
ਦੇ ਕੇ ਸੀਟਾਂ ਪੱਕੀਆਂ ਹੋ ਗਈਆਂ 6 ਦੀਆਂ 6। ਭਾਵੇਂ ਕਿਸੇ ਨਾਲ ਬੋਲੇ ਲੜੇ ਨਹੀਂ, ਪਰ
ਦਾਰੂ ਦਾ ਦੌਰ ਐਨਾ ਵੀ ਵਧੀਆ ਮਾਹੌਲ ਨਹੀਂ ਸੀ ਸਿਰਜਦਾ ਪਰਿਵਾਰਾਂ ਲਈ।

ਇਸ ਨਾਲ ਹੀ ਦਿੱਲੀ ਤੋਂ ਪੰਜਾਬੀ ਸਰਦਾਰ ਆਉਣ ਲੱਗੇ ਅਤੇ ਡੱਬੇ ਵਿੱਚ 5 ਬੰਦੇ, 24-25
ਸਮਾਨ ਦੇ ਟੈਂਚੀਕੇਸ ਸਨ, ਜਿਓ ਲੱਗੇ ਧੱਕਣ ਅਗਾਂਹ ਨੂੰ, ਸਾਰੀ ਰਾਤ ਭੱਜ ਦੌੜ ਜਾਰੀ ਰਹੀ,
ਅਖੀਰ ਇੱਕ ਸਰਦਾਰ, ਜੋ ਕਿ ਔਰਗਾਬਾਦ ਤੋਂ ਚੜ੍ਹਿਆ ਸੀ, ਨੇ ਔਖਾ ਹੋ ਕੇ ਕਿਹਾ ਤਾਂ
ਸਾਰੇ ਲੱਗੇ ਬਿੱਚ ਬਿੱਚ ਕਰਨ, ਫੇਰ ਕਿਤੇ ਡੇਢ ਵਜੇ ਲਾਈਟਾਂ ਬੰਦ ਹੋਈਆਂ ਅਤੇ ਕੁਝ
ਸ਼ਾਂਤੀ ਹੋਈ।
ਖ਼ੈਰ ਮੇਰਾ ਟਿਕਾਣਾ ਤਾਂ ਆ ਪੁੱਜਿਆ ਸੀ, ਚਾਰ ਕੁ ਵਜੇ ਲੁਧਿਆਣੇ ਟੇਸ਼ਨ ਉੱਤੇ ਬਾਈ ਉੱਤਰ
ਗਿਆ, ਪਰ ਉੱਤਰ ਭਾਰਤੀਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਹਾਲੇ ਮਨ 'ਚ ਖਟਕ ਰਹੇ
ਸਨ।

25 March, 2008

‘ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ’ (ਸ਼ੁਸ਼ੀਲ ਦੁਸਾਂਝ)

ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਵਿਚ ਮਾਂ-ਬੋਲੀ ਬਾਰੇ ਇਕ ਪੂਰਾ ਅਧਿਆਇ ਹੈ। ਉਹਦੇ ਵਿਚ ਰਸੂਲ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਦਾ ਹੈ-
‘ਅਬੂਤਾਲਿਬ ਇਕ ਵਾਰੀ ਮਾਸਕੋ ਗਿਆ। ਉਥੇ ਉਸ ਨੂੰ ਕਿਸੇ ਰਾਹ ਜਾਂਦੇ ਨਾਲ ਗੱਲ ਕਰਨੀ ਪੈ ਗਈ, ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿੱਥੇ ਹੈ? ਹੋਇਆ ਇਹ ਕਿ ਉਹ ਅੰਗਰੇਜ਼ ਨਿਕਲਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਮਾਸਕੋ ਦੇ ਗਲੀਆਂ-ਬਾਜ਼ਾਰਾਂ ਵਿਚ ਬਹੁਤ ਸਾਰੇ ਵਿਦੇਸ਼ੀ ਦੇਖਣ ਵਿਚ ਆਉਂਦੇ ਹਨ।
ਅੰਗਰੇਜ਼ ਅਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸ ਨੂੰ ਸਵਾਲ ਕਰਨ ਲੱਗ ਪਿਆ-ਪਹਿਲਾਂ ਅੰਗਰੇਜ਼ੀ ਵਿਚ, ਫਿਰ ਫਰਾਂਸੀਸੀ ਵਿਚ, ਸਪੇਨੀ ਵਿਚ ਤੇ ਸ਼ਾਇਦ ਹੋਰ ਵੀ ਕਈ ਬੋਲੀਆਂ ਵਿਚ।
ਆਪਣੀ ਥਾਂ, ਅਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਵਿਚ, ਫਿਰ ਲਾਕ, ਅਵਾਰ, ਲੇਜ਼ਗੀਨ, ਦਾਰਗ਼ੀਨ ਤੇ ਅਖੀਰ ਕੂਮੀਕ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਇਕ ਦੂਜੇ ਨੂੰ ਜ਼ਰਾ ਵੀ ਸਮਝਣ ਤੋਂ ਬਿਨਾਂ ਉਹ ਆਪੋ-ਆਪਣੇ ਰਾਹ ਪੲੇ।
ਕਿਸੇ ਬਹੁਤੇ ਪੜ੍ਹੇ ਦਾਗ਼ਿਸਤਾਨੀ ਨੇ, ਜਿਹੜਾ ਅੰਗਰੇਜ਼ੀ ਦੇ ਪੂਰੇ ਢਾਈ ਲਫਜ਼ ਜਾਣਦਾ ਸੀ, ਮਗਰੋਂ ਅਬੂਤਾਲਿਬ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ-
‘ਦੇਖਿਆ, ਸੱਭਿਆਚਾਰ ਦੀ ਕਿੰਨੀ ਮਹੱਤਤਾ ਹੈ। ਜੇ ਤੂੰ ਸੱਭਿਆਚਾਰ ਵਾਲਾ ਆਦਮੀ ਹੁੰਦਾ ਤਾਂ ਅੰਗਰੇਜ਼ ਨਾਲ ਗੱਲ ਤਾਂ ਕਰ ਸਕਦਾ, ਸਮਝਿਆ?’
‘ਹਾਂ, ਸਮਝ ਤਾਂ ਗਿਆਂ’ ਅਬੂਤਾਲਿਬ ਨੇ ਜਵਾਬ ਦਿੱਤਾ। ‘ਸਿਰਫ਼ ਇਹ ਸਮਝ ਨਹੀਂ ਆਈ ਕਿ ਅੰਗਰੇਜ਼ ਨੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਕਿਉਂ ਸਮਝਿਆ ਜਾੲੇ? ਉਹ ਵੀ ਤਾਂ ਉਨ੍ਹਾਂ ਬੋਲੀਆਂ ਵਿਚੋਂ ਇਕ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਵਿਚ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।’

ਅੱਜ ਲੋਕ-ਭਾਸ਼ਾਵਾਂ ਦੇ ਮਾਮਲੇ ਵਿਚ ਲਗਭਗ ਇਹ ਹੀ ਸਥਿਤੀ ਹੈ। ਵਿਸ਼ਵ ਬਾਜ਼ਾਰ ਦੀਆਂ ਸ਼ਕਤੀਆਂ ਨੇ ਇਹ ਧੁੰਮਾਉਣ ਲਈ ਪੂਰਾ ਤਾਣ ਲਾਇਆ ਹੋਇਆ ਹੈ ਕਿ ਅੱਜ ਦੇ ਯੁੱਗ ਵਿਚ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ, ਉਹ ਸੱਭਿਅਕ ਹੀ ਨਹੀਂ। ਜਦਕਿ ਇਹ ਕਿਸੇ ਦੇ ਸੱਭਿਅਕ ਹੋਣ ਦਾ ਕੋਈ ਮਾਪਦੰਡ ਨਹੀਂ ਹੈ। ਸਗੋਂ ਅਸੱਭਿਅਕ ਤਾਂ ਉਹ ਹੈ, ਜਿਹੜਾ ਆਪਣੀ ਬੋਲੀ, ਆਪਣੀ ਭਾਸ਼ਾ ਤੋਂ ਮੁਨਕਰ ਹੈ। ਠੀਕ ਹੈ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਪਰ ਅੰਗਰੇਜ਼ੀ ਨਾਲ ਹੀ ਬੰਦੇ ਦਾ ਪਾਰ-ਉਤਾਰਾ ਹੋਣਾ ਹੈ, ਇਹ ਗਲਤ ਹੈ। ਭਾਸ਼ਾਵਾਂ ਤਾਂ ਜਿੰਨੀਆਂ ਆਉਂਦੀਆਂ ਹੋਣ, ਓਨਾ ਹੀ ਚੰਗਾ ਹੈ ਪਰ ਇਹ ਸਭ ਕੁਝ ਆਪਣੀ ਭਾਸ਼ਾ ਦੀ ਕਬਰ ’ਤੇ ਉਸਰੇ, ਇਹ ਖੁਦਕੁਸ਼ੀ ਕਰਨ ਵਾਂਗ ਹੈ।
ਅੰਗਰੇਜ਼ੀ ਦਾ ਕੋਈ ਵਿਰੋਧ ਨਹੀਂ ਹੈ ਪਰ ਜਿਸ ਅੰਗਰੇਜ਼ੀ ਦੇ ਢੋਲ ਵਜਾੲੇ ਜਾ ਰਹੇ ਹਨ, ਉਹਦਾ ਸੱਚ ਵੀ ਤਾਂ ਜਾਣ ਲੈਣਾ ਚਾਹੀਦਾ ਹੈ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਕਹਿ-ਕਹਿ ਕੇ ੲੇਨੀ ਬੁਰੀ ਤਰ੍ਹਾਂ ਸਾਡੇ ਮਗਰ ਪਾ ਦਿੱਤਾ ਗਿਆ ਹੈ ਕਿ ਬੰਦਾ ਸੋਚਣ ਲੱਗ ਪੈਂਦਾ ਹੈ ਕਿ ਜੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਮੇਰਾ ਤਾਂ ਜੀਣਾ ਹੀ ਵਿਅਰਥ ਹੈ। ਅੰਗਰੇਜ਼ੀ ਨਾ ਸਿੱਖ ਸਕਣ ਦੀ ਨਮੋਸ਼ੀ ਨੇ ਹੀ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਨਸਿਕ ਰੋਗੀ ਤੱਕ ਬਣਾ ਧਰਿਆ ਹੈ ਜਦਕਿ ਸੱਚ ਇਹ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਹੀ ਨਹੀਂ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਵਜੋਂ ਧੁੰਮਾਉਣ ’ਚ ਜੁਟੀਆਂ ‘ਤਾਕਤਾਂ’ ਨੂੰ ਹੀ ਸਵਾਲ ਹੈ ਕਿ ਜੇਕਰ ਬਰਤਾਨੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਵਰਤੀ ਜਾਣ ਵਾਲੀ ਅੰਗਰੇਜ਼ੀ ਵਿਚ ਵੀ ਕਾਫ਼ੀ ਸਾਰਾ ਫ਼ਰਕ ਹੈ ਤਾਂ ਇਹ ਕੌਮਾਂਤਰੀ ਭਾਸ਼ਾ ਕਿਵੇਂ ਹੋਈ? ਇਸ ਤੋਂ ਵੀ ਅੱਗੇ ਜੇਕਰ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ ਤਾਂ ਵੀ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਦਾ ਦਰਜਾ ਕਿਸੇ ਵੀ ਸੂਰਤ ਵਿਚ ਹਾਸਲ ਕਰਨ ਦੇ ਯੋਗ ਨਹੀਂ ਹੈ। ਸੰਸਾਰ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਸਮੋਈ ਬੈਠੇ ਚੀਨ ਅਤੇ ਭਾਰਤ ਦੇ ਨਾਲ-ਨਾਲ ਸਾਰੇ ੲੇਸ਼ੀਆ ਅਤੇ ਅਫਰੀਕਾ ਦੇ ਕਿਸੇ ਵੀ ਮੁਲਕ ਵਿਚ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ। ਯੂਰਪ ਅਤੇ ਅਮਰੀਕਾ ਦੇ ਕੁਝ ਮੁਲਕਾਂ ਵਿਚ ਵੀ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਦੁਨੀਆ ਦੀ ਬਹੁਤੀ ਆਬਾਦੀ ਅੰਗਰੇਜ਼ੀ ਨਾਂਅ ਦੀ ਸ਼ੈਅ ਤੋਂ ਜਾਣੂ ਤੱਕ ਹੀ ਨਹੀਂ। ਇਸ ਲਿਹਾਜ਼ ਨਾਲ ਕਿਵੇਂ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਤੇ ਜਿਹੜੇ ਲੋਕ ਅੰਗਰੇਜ਼ੀ ਨੂੰ ਰੁਜ਼ਗਾਰ ਨਾਲ ਜੋੜ ਕੇ ਪੇਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸ਼ੀਸ਼ਾ ਹੈ ਕਿ ਅੰਗਰੇਜ਼ੀ ਤੋਂ ਅਨਜਾਣ ਦੁਨੀਆ ਦੀ 75-80 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਆਪੋ-ਆਪਣੀ ਭਾਸ਼ਾ ਵਿਚ ਹੀ ਚੱਲ ਰਹੀ ਹੈ।
ਦਰਅਸਲ, ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾਵਾਂ ਦਾ ਆਪਸੀ ਸਬੰਧ ਸਮਾਜਿਕ ਅਤੇ ਭੂਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਕਿਸੇ ਵੀ ਇਕ ਭਾਸ਼ਾ ਨੂੰ ਦੂਸਰੀ ਭਾਸ਼ਾ ਜਾਂ ਸਮਾਜ ’ਤੇ ਥੋਪਣਾ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਵਿਸ਼ਵ ਵਿਆਪੀ ਬਾਜ਼ਾਰੀ ਸ਼ਕਤੀਆਂ ਦੀ ਸਾਡੇ ਵਰਗੇ ਸਮਾਜਾਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ ਹਨ।
ਪੰਜਾਬੀ ਬੋਲੀ, ਭਾਸ਼ਾ ਤੇ ਸੱਭਿਆਚਾਰ ਨਾਲ ਵੀ ਇਹੋ ਕੁਝ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਮਾਮਲੇ ਵਿਚ ਇਕ ਦੁੱਖਦਾਇਕ ਪਹਿਲੂ ਇਹ ਵੀ ਹੈ ਕਿ ਅਸੀਂ ‘ਬਾਹਰਲਿਆਂ’ ਨਾਲ ਤਾਂ ਲੜ ਹੀ ਰਹੇ ਹਾਂ, ਸਾਨੂੰ ‘ਆਪਣਿਆਂ’ ਨਾਲ ਵੀ ਆਢਾ ਲੈਣਾ ਪੈ ਰਿਹਾ ਹੈ, ਕਿਉਂਕਿ ਸਾਡੇ ਇਨ੍ਹਾਂ ‘ਆਪਣਿਆਂ’ ਦੀ ਹੀ ਨਾਲਾਇਕੀ ਹੈ ਕਿ ਅੱਜ ਤੱਕ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ਨੂੰ ਸਤਿਕਾਰ ਵਾਲਾ ਰੁਤਬਾ ਨਹੀਂ ਮਿਲਿਆ। ਅੰਗਰੇਜ਼ੀ ਜ਼ਹਿਨੀਅਤ ਦੇ ਗੁਲਾਮ ਸਾਡੇ ਸਿਆਸੀ ਆਗੂ ਪਿੰਡਾਂ ਵਿਚ ਜਾ ਕੇ ਵੋਟਾਂ ਤਾਂ ਸ਼ੁੱਧ ਪੰਜਾਬੀ ਵਿਚ ਮੰਗਦੇ ਹਨ ਪਰ ਆਪਣੇ ਦਫ਼ਤਰਾਂ ਵਿਚ ਪੰਜਾਬੀ ਨੂੰ ਵੜਨ ਤੱਕ ਨਹੀਂ ਦਿੰਦੇ। ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਕਚਹਿਰੀਆਂ, ਤਹਿਸੀਲਾਂ ਆਦਿ ਵਿਚ ਵੀ ਪਹਿਲੋਂ ਹੀ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਹੁਣ ਤਾਂ ਸਕੂਲਾਂ, ਕਾਲਜਾਂ ਵਿਚੋਂ ਵੀ ਪੰਜਾਬੀ ਨੂੰ ਬੇਦਖ਼ਲ ਕਰਨ ਦੀਆਂ ਘਾੜਤਾਂ ਘੜ ਲਈਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿਚ ਪੰਜਾਬੀ ਦੇ ਉਪਰ ਅੰਗਰੇਜ਼ੀ ਨੂੰ ਬਿਠਾ ਦਿੱਤਾ ਗਿਆ ਹੈ। ਉਂਝ ਵੀ ਸਰਕਾਰੀ ਸਕੂਲੀ ਸਿੱਖਿਆ ਦਾ ਪੂਰੀ ਤਰ੍ਹਾਂ ਭੋਗ ਹੀ ਪੈਣ ਜਾ ਰਿਹਾ ਹੈ ਤੇ ਖੁੰਬਾਂ ਵਾਂਗ ਉੱਗ ਰਹੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਹੋਰ ਵੀ ਜ਼ੁਲਮ ਹੋ ਰਿਹਾ ਹੈ। ਇਨ੍ਹਾਂ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਹਾਕਮਾਂ ਦੇ ਨੱਕ ਹੇਠ ਹੀ ਨਹੀਂ ਹੋ ਰਿਹਾ ਸਗੋਂ ਮਰਜ਼ੀ ਨਾਲ ਵਾਪਰ ਰਿਹਾ ਹੈ। ਨਹੀਂ ਤਾਂ ਕੀ ਕਾਰਨ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਅੱਜ ਤੱਕ ਸ਼ਾਮਿਲ ਨਹੀਂ ਕੀਤੀ ਗਈ। ਹਾਲਾਤ ਕਾਫ਼ੀ ਦੁਖੀ ਕਰਨ ਵਾਲੇ ਹਨ ਪਰ ਕਾਲਮ ਦੀ ਸੀਮਾ ਹੈ ਕਿ ਅਸੀਂ ਹੋਰ ਵਿਸਥਾਰ ਵਿਚ ਨਹੀਂ ਜਾ ਸਕਦੇ। ਪਿਛਲੇ ਦਿਨਾਂ ਦੌਰਾਨ ਪੰਜਾਬੀ ਦੇ ਹੱਕ ਦੀ ਲੜਾਈ ਲੜਨ ਵਾਲੀਆਂ ਕੁਝ ਧਿਰਾਂ ਨੇ ਖੁੱਲ੍ਹੇਆਮ ਜੰਗ ਦਾ ਐਲਾਨ ਕੀਤਾ ਹੈ, ਇਹਦੀ ਚਰਚਾ ਜ਼ਰੂਰੀ ਹੈ।
ਪਿਛਲੇ ਦਿਨੀਂ ਚੰਡੀਗੜ੍ਹ ਅਤੇ ਜਲੰਧਰ ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੀ ਅਗਵਾਈ ਵਿਚ ‘ਪੰਜਾਬ ਜਾਗ੍ਰਿਤੀ ਮੰਚ’ ਅਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਹੋਰਨਾਂ ਸਾਹਿਤਕ ਜਥੇਬੰਦੀਆਂ ਨੂੰ ਮਾਂ-ਬੋਲੀ ਦੇ ਸੰਘਰਸ਼ ਵਿਚ ਇਕੱਠੇ ਹੋਣ ਦਾ ਸੱਦਾ ਦਿੱਤਾ। ਇਹਦੇ ਨਤੀਜੇ ਕਾਫੀ ਚੰਗੇ ਨਿਕਲ ਰਹੇ ਹਨ। ਪੰਜਾਬ ਵਿਚ ਕੁਝ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ। ਚੰਡੀਗੜ੍ਹ ਵਿਚ ‘ਪੰਜਾਬੀ ਬਚਾਓ ਮੰਚ’ ਵੀ ਲਗਾਤਾਰ ਸਰਗਰਮ ਹੋਇਆ ਹੈ। ਅੰਮ੍ਰਿਤਸਰ ਵਿਚ ‘ਜਨਵਾਦੀ ਲੇਖਕ ਸੰਘ’ ਨੇ ‘ਬੋਲੀ ਦਿਵਸ’ ਮਨਾਉਂਦਿਆਂ ਮਾਂ-ਬੋਲੀ ਨੂੰ ਹੱਕੀ ਸਥਾਨ ਦਿਵਾਉਣ ਦੀ ਲੜਾਈ ਵਿਚ ਪੇਸ਼-ਪੇਸ਼ ਰਹਿਣ ਦਾ ਐਲਾਨ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ ਤੇ ਇਹਦੇ ਪ੍ਰਧਾਨ ਪ੍ਰੋ: ਅਨੂਪ ਵਿਰਕ ਤੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਸਿਰਫ਼ ਪੰਜਾਬ ਹੀ ਨਹੀਂ, ਪੰਜਾਬੋਂ ਬਾਹਰ ਬੈਠੀਆਂ ਆਪਣੀ ਭਾਸ਼ਾ, ਬੋਲੀ ਤੇ ਸੱਭਿਆਚਾਰ ਲਈ ਕੰਮ ਕਰਦੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਣ ਦੇ ਯਤਨ ਕਰਨ ਦਾ ਐਲਾਨ ਕੀਤਾ ਹੈ। ਇਹ ਚੰਗੀ ਸ਼ੁਰੂਆਤ ਹੈ। ਲੋੜ ਦਰਅਸਲ ਇਹ ਹੈ ਕਿ ਦੋਵੇਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਜਾਗ੍ਰਿਤੀ ਮੰਚ, ਪੰਜਾਬੀ ਬਚਾਓ ਮੰਚ, ਪੰਜਾਬੀ ਸੱਥ ਅਤੇ ਹੋਰ ਸਰਗਰਮ ਜਥੇਬੰਦੀਆਂ ਅਤੇ ਅਦਾਰੇ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਵਾਉਣ ਲਈ ਸਾਂਝੇ ਹੰਭਲੇ ਮਾਰਦੇ ਹੋੲੇ ਆਪਣਾ ਘੇਰਾ ਹੋਰ-ਹੋਰ ਵਿਸ਼ਾਲ ਕਰਦੇ ਜਾਣ। ਪੰਜਾਬੀ ਭਾਸ਼ਾ, ਬੋਲੀ ਅਤੇ ਸੱਭਿਆਚਾਰ ਦੀ ਲੜਾਈ ਹੁਣ ਕਿਸੇ ’ਕੱਲੇ ਕਾਰੇ ਬੰਦੇ ਜਾਂ ਜਥੇਬੰਦੀ ਦਾ ਕੰਮ ਨਹੀਂ ਰਿਹਾ। ਇਹਦੇ ਲਈ ਹਰ ਪੰਜਾਬੀ ਬੰਦੇ ਦੀ ਆਵਾਜ਼ ਲੋੜੀਂਦੀ ਹੈ। ਪੰਜਾਬੀਆਂ ਨੂੰ ਸਮਝਣਾ ਪਵੇਗਾ ਕਿ ਤੁਸੀਂ ਤਾਂ ਹੀ ਬਚੋਗੇ ਜੇ ਤੁਹਾਡੀ ਭਾਸ਼ਾ, ਤੁਹਾਡੀ ਬੋਲੀ ਬਚੇਗੀ। ਆਵਾਮ ਦੀ ਲੜਾਈ ਬਣਾਇਆਂ ਹੀ ਹਾਕਮਾਂ ਦੇ ਕੰਨਾਂ ਵਿਚ ਆਵਾਜ਼ ਪੈਣੀ ਹੈ। ਲੋਕਾਂ ਦਾ ਦਬਾਅ ਹੀ ਹੁਣ ਬਚਾਅ ਦਾ ਇਕੋ-ਇਕ ਤਰੀਕਾ ਹੈ।

ਰਸੂਲ ਹਮਜ਼ਾਤੋਵ ਦੇ ਇਸ ਕਥਨ ਨਾਲ ਹੀ ਆਪਣੀ ਗੱਲ ਖਤਮ ਕਰਦੇ ਹਾਂ-
‘ਮੇਰੇ ਲਈ, ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।
ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ।’


ਸੁਸ਼ੀਲ ਦੁਸਾਂਝ
98726-08511
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

17 March, 2008

ਪੰਜਾਬੀ ਦੇ ਨਵੇਂ ਹਾਮੀ ਅਤੇ ਨਵੇਂ ਲਿੰਕ

ਅੱਜ ਸਵੇਰੇ ਕਮਲ ਕੰਗ ਹੋਰਾਂ ਦੀ ਟਿੱਪਣੀ ਵੇਖਣ ਨੂੰ ਮਿਲੀ, ਜਿਸ
ਵਿੱਚ ਉਨ੍ਹਾਂ ਦੇ ਬਲੌਗ ਦਾ ਲਿੰਕ ਸੀ ਅਤੇ ਉੱਥੇ ਬਹੁਤ ਸਾਰੇ ਲਿੰਕ,
ਖ਼ੈਰ ਬਹੁਤੇ ਲਿੰਕ ਯੂਨੀਕੋਡ 'ਚ ਨਹੀਂ ਸਨ, ਪਰ ਫੇਰ ਵੀ
ਦੇਸ਼-ਸੇਵਕ, ਪਰਵਾਸੀ ਅਤੇ ਸਪੋਕਸਮੈਨ ਦੇ ਲਿੰਕ ਮਿਲ ਗਏ
ਅਤੇ ਇਹ ਲਿੰਕ ਤੁਸੀਂ ਬਲੌਗ ਦੇ ਅਖੀਰ ਵਿੱਚ ਵੇਖ ਸਕਦੇ ਹੋ।

ਯੂਨੀਕੋਡ ਹਾਲੇ ਵੀ ਪੰਜਾਬੀ ਲਈ ਪਰਾਇਆ ਹੀ ਹੈ, ਪਤਾ ਨੀਂ ਹੋਰ
ਕਿੰਨੀ ਕੁ ਦੇਰ ਇਹ ਵਰਤਾਰਾ ਰਹੇਗਾ!!!

03 March, 2008

ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਹੁਣ ਰਿਹਾ ਹੀ ਨਾ....

ਹਾਂ, ਇਹੀ ਸਵਾਲ ਮੇਰੇ ਦਿਮਾਗ 'ਚ ਉਭਾਰਿਆ ਕਿਵੇਂ?
ਪਿੰਡ ਸੱਚਮੁੱਚ ਹੀ ਮੁੱਕ ਜਾਣਗੇ?
ਐਂ ਕਿਵੇਂ ਯਾਰ

ਇਹ ਸਹੀਂ ਹੈ, ਪਿੰਡ ਖਤਮ ਹੋ ਜਾਣਗੇ, ਇਸ ਸਾਲ ਦੇ ਅੰਤ ਤੱਕ
ਦੁਨਿਆਂ ਦੀ ਅੱਧੀ ਆਬਾਦੀ ਸ਼ਹਿਰਾਂ ਵਿੱਚ ਰਹਿਣ ਲੱਗੇਗੀ,
ਅਤੇ ਜਿਸ ਹਿਸਾਬ ਨਾਲ ਪਿੰਡ ਦੇ ਲੋਕ ਸ਼ਹਿਰਾਂ ਵੱਲ ਨੂੰ ਭੱਜ
ਰਹੇ ਹਨ, ਉਸ ਮੁਤਾਬਕ ਤਾਂ ਇਹ ਜਾਪਦਾ ਹੈ!
ਛੋਟੇ ਪਿੰਡ ਕਸਬੇ ਬਣਦੇ ਜਾਂਦੇ ਨੇ ਅਤੇ ਕਸਬੇ ਵਸਦੇ-ਰਸਦੇ
ਨਗਰ, ਜੋਂ ਮਹਾਂ-ਨਗਰ!!

ਮੈਨੂੰ ਸ਼ਾਇਦ ਯਾਦ ਹੈ ਕਿ ਮੈਂ ਪਹਿਲਾਂ ਵੀ ਲੇਖ ਲਿਖਿਆ ਸੀ,
ਇਸ ਬਾਰੇ ਕਿ ਕਿਵੇਂ ਮੇਰਾ ਪਿੰਡ 'ਚ ਦੋ ਦੁਕਾਨਾਂ ਤੋਂ 10
ਅਤੇ ਅੱਜ ਸੈਕੜੇ ਦੁਕਾਨਾਂ ਬਣ ਗਈਆਂ ਹਨ, ਮੇਰੇ
ਨੇੜਲਾ ਕਸਬਾ "ਬਾਘਾ ਪੁਰਾਣਾ", ਜਿੱਥੇ ਇੱਕ ਨਿੱਕੇ
ਜੇਹੇ ਚੌਂਕ 'ਚ ਭੋਰਾ ਭਰ ਵੀ ਭੀੜ ਨਹੀਂ ਸੀ, ਹੁਣ ਉੱਥੇ
ਲਾਈਟਾਂ ਵਾਲਾ ਚੌਂਕ ਵੀ ਕੰਮ ਨੀਂ ਸਾਰਦਾ ਹੈ!
ਮੇਰਾ ਜ਼ਿਲਾ 'ਮੋਗਾ', ਜਿੱਥੇ ਕਦੇ ਤੁਰ ਸਕਦਾ,
ਅੱਜ ਮੋਢੇ ਨਾ ਮੋਢਾ ਖਹਿਦਾ ਹੈ ਅਤੇ ਤੁਸੀਂ ਤੁਰ ਨਹੀਂ
ਸਕਦੇ ਹੋ!! ਗੱਡੀਆਂ, ਸਕੂਟਰਾਂ, ਮੋਟਰ ਸਾਈਕਲਾਂ
ਦੀ ਭੀੜ ਹੀ ਐਨੀ ਹੈ ਕਿ ਬਜ਼ਾਰ ਦਾ ਖੁਦ ਦਮ ਘੁਟਦਾ ਹੋਵੇਗਾ!!
ਖ਼ੈਰ ਸ਼ਹਿਰਾਂ ਨੇ ਸ਼ਹਿਰ ਬਣਦੇ ਹੀ ਰਹਿਣਾ ਹੈ, ਪਰ
ਪਿੰਡ ਦੀ ਬਦਲੀ ਹਾਲਤ ਕਰਕੇ ਲੋਕ ਗਲਤਫਹਿਮੀ
ਦੇ ਸ਼ਿਕਾਰ ਹੋ ਰਹੇ ਹਨ ਕਿ ਤਰੱਕੀ ਹੋ ਗਈ ਵੀ ਤਰੱਕੀ
ਹੋ ਗਈ, ਪਰ ਜਿਸ ਤਰ੍ਹਾਂ ਆਪਸੀ ਭਾਈਚਾਰਾ, ਪਿਆਰ,
ਸਤਿਕਾਰ ਅਤੇ ਸਾਂਝ ਖਤਮ ਹੋ ਗਈ ਹੈ, ਉਹ ਤਾਂ ਅੱਜ
ਦੇ 'ਤਰੱਕੀਪਸੰਦ' ਸ਼ਾਇਦ ਆਪਣੀ ਨਿੱਜੀ ਆਜ਼ਾਦੀ
ਨੂੰ ਮਾਣਨ ਵਿੱਚ ਮਸਤ ਹੋਏ ਭੁੱਲ ਹੀ ਗਏ ਹਨ, (ਸ਼ਾਇਦ
ਕਦੇ ਸਮਝ ਆਵੇ ਕਿ ਨਹੀਂ, ਰੱਬ ਹੀ ਜਾਣੇ!)

ਖ਼ੈਰ ਇਹ ਪਿੰਡ ਮੁੱਕਣ ਨਾਲ ਰੌਣਕਾਂ ਅਤੇ ਰਿਸ਼ਤੇ ਤਾਂ
ਖਤਮ ਹੋ ਹੀ ਜਾਣੇ ਹਨ, ਅਸੀਂ ਆਪਣੇ ਪਰਿਵਾਰਾਂ ਵਿੱਚੋਂ
ਵੀ ਗੁਆਚ ਜਾਣਾ ਹੈ, ਜਿਸ ਤਰ੍ਹਾਂ ਸ਼ਹਿਰਾਂ ਦਾ ਮਾਹੌਲ
ਹੈ, ਉਸ ਮੁਤਾਬਕ ਤਾਂ ਜੁਆਕਾਂ ਕੋਲ ਮਾਂ-ਪਿਓ ਲਈ ਟੈਮ
ਨਹੀਂ ਹੈ, ਪਿੰਡ ਦੇ ਲੋਕ ਅੱਧ-ਵਿਚਾਲੇ ਲਟਕ ਜਾਣਗੇ, ਅੱਜ
ਜਵਾਨੀ ਟਪਾ ਚੁੱਕੀ ਪੀੜ੍ਹੀ ਜੋ ਦਰਦ (ਜੁਦਾਈ ਦਾ) ਭੋਗ
ਰਹੀ ਹੈ, ਉਹ ਅੱਜ ਦੀ ਨੱਚਦੀ ਟੱਪਦੀ ਪੀੜ੍ਹੀ ਨੂੰ ਅਗਲੇ
15-20 ਸਾਲਾਂ ਨੂੰ ਸਮਝ ਆਵੇਗਾ, ਜਦੋਂ ਉਹਨਾਂ ਦੇ ਦੁੱਖ
ਸੁਣਨ ਵਾਲੇ (ਅੱਜ ਦੇ ਮਾਂ-ਪਿਓ) ਤੁਰ ਗਏ ਹੋਣਗੇ ਅਤੇ
ਜਵਾਕ (ਜੇਹੜੇ ਅੱਜ ਹਾਲੇ ਰੁੜਦੇ ਨੇ) ਸੁਣਨ ਨੂੰ ਤਿਆਰ
ਨਹੀਂ ਹੋਣਗੇ!
ਮੇਰੇ ਕੋਲ ਕੋਈ ਸੁਝਾਅ ਨਹੀਂ ਹੈ ਕਿ ਪਿੰਡਾਂ ਦੀ ਰੂਹ
ਧੜਕਦੀ ਕਿਵੇਂ ਰਹੇ, ਮੈਂ ਸ਼ਾਇਦ ਖੁਦ ਪਿੰਡ-ਨਿਕਾਲੇ
ਨੂੰ ਭੋਗ ਰਿਹਾ ਹਾਂ, ਮੇਰੀ ਤਾਂ ਆਪ ਕੋਈ ਵਾਹ ਨੀਂ ਜਾਂਦੀ,
ਬੱਸ ਯਾਦ ਆਉਦੀ ਹੈ...

ਜਿੱਥੇ ਪਿੱਪਲਾਂ ਦੀ ਠੰਡੀ ਠੰਡੀ ਛਾਂ!
ਬਹਿ ਕੱਤਦੀ ਸੀ ਚਰਖਾ ਜਿੱਥੇ ਮਾਂ!
ਉਹ ਮੇਰਾ ਪਿੰਡ ਸੱਜਣਾ, ਓਹ ਮੇਰਾ ਪਿੰਡ ਸੱਜਣਾ!!!!
ਜਿੱਥੇ ਪਿਆਰ ਵਾਲੇ ਵਗਦੇ ਝਨਾਂ, ਓਹ ਮੇਰਾ ਪਿੰਡ ਸੱਜਣਾ!
ਜਿੱਥੇ ਬੋਲਦੇ ਬਨੇਰਿਆਂ 'ਤੇ ਕਾਂ, ਓਹ ਮੇਰਾ ਪਿੰਡ ਸੱਜਣਾ!

26 February, 2008

ਗੱਡੀ ਦੀ ਪਹਿਲੀ ਸਰਵਿਸ - 0 ਰੁਪਏ, 0 ਕਿਲੋਮੀਟਰ

ਸ਼ਿਵਰਲੈੱਟ ਦੀ ਸਪਾਰਕ ਗੱਡੀ
ਦੀ ਸਰਵਿਸ ਕਰਵਾਉਣੀ ਸੀ, ਮਹੀਨਾ ਹੋ ਗਿਆ ਗੱਡੀ ਨੂੰ, ਪਰ ਹਾਲੇ ਤਾਂ ਇਹ 400 ਕੁ ਸੌ ਕਿਲੋਮੀਟਰ ਹੀ
ਚੱਲੀ ਸੀ, ਇਸਕਰਕੇ ਪਿਛਲੇ ਸ਼ਨਿੱਚਰਵਾਰ ਗੱਡੀ ਲੈ ਕੇ ਲੋਨਾਵਾਲਾ, ਖੰਡਾਲਾ ਨਿਕਲ ਗਏ ਅਤੇ
ਉਸ ਤੋਂ ਅੱਗੇ ਰਾਹ ਲੱਭਦੇ ਲੱਭਦੇ ਅਲੀਬਾਗ ਚੱਲੇ ਗਏ, ਸਮੁੰਦਰ ਦੇ ਕਿਨਾਰੇ ਲਹਿਰਾਂ ਦਾ
ਜ਼ੋਰ ਸੀ ਅਤੇ ਬਹੁਤਾ ਦੇਰ ਠੈਹਰੇ ਨਹੀਂ। ਖ਼ੈਰ ਆਥਣੇ ਆਉਦਿਆਂ ਨੂੰ ਤੇਲ ਦੀ ਟੈਂਕੀ
ਅੱਧੀ ਅਤੇ ਮੀਟਰ - 740 ਕਿਲੋਮੀਟਰ ਸੀ। ਇਹ ਤਾਂ ਕਿਲੋਮੀਟਰ ਵਧਾਉਣ ਦਾ
ਢੰਗ ਸੀ।

ਗੱਡੀ ਲਈ ਤਾਂ ਕਿਸੇ ਹੋਰ ਡੀਲਰ ਕੋਲੋਂ ਸੀ, ਪਰ ਸਰਵਿਸ ਤਲੇਰਾ ਕੋਲੋਂ ਕਰਵਾਈ,
5 ਲੀਟਰ ਤਾਂ ਤੇਲ ਹੀ ਘੱਟ ਲੱਗਣਾ ਵੇ ਭੇਜਣ ਉੱਤੇ

ਕੱਲ੍ਹ ਗੱਡੀ ਦੀ ਸਰਵਿਸ ਵਾਸਤੇ ਟਾਇਮ ਲੈ ਲਿਆ ਸੀ ਅਤੇ ਅੱਜ
ਗੱਡੀ ਲੈਣ ਡਰਾਇਵਰ ਆ ਗਿਆ, ਆਇਆ ਤਾਂ ਕੁਝ ਲੇਟ ਪਰ,
ਕੁੱਲ ਮਿਲਾ ਕੇ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਇਨ੍ਹਾਂ ਨਾਲ,
ਬੰਦੇ ਦੇ ਡਰੈੱਸ ਪਾਈ ਹੋਈ ਸੀ, ਆਈ ਡੀ ਕੋਲ ਸੀ ਅਤੇ
ਉਸ ਨੇ ਗੱਡੀ ਦੀ ਪੂਰੀ ਜਾਂਚ ਕੀਤੀ, ਝਰੀਟਾਂ ਦੇ ਨਿਸ਼ਾਨ ਲਾਏ
ਅਤੇ ਅੰਦਰੂਨੀ ਸਮਾਨ ਦੀ ਜਾਂਚ ਕੀਤੀ, ਤੇਲ ਦਾ ਨਿਸ਼ਾਨ
ਗਿਣਿਆ, ਸਾਇਨ ਕਰਕੇ ਕਾਗ਼ਜ਼ ਮੈਨੂੰ ਦਿੱਤਾ ਅਤੇ ਕਾਪੀ ਆਪ
ਲੈ ਗਿਆ ਗੱਡੀ ਦੇ ਨਾਲ,

ਪਹਿਲੀਂ ਸਰਵਿਸ ਵੇਲੇ ਤਾਂ ਕੇਵਲ ਚੈੱਕਅੱਪ ਹੀ ਕਰਨਾ ਸੀ ਅਤੇ
ਮੇਰੀ ਗੱਡੀ ਦਾ ਟਾਈਮ ਠੀਕ ਨੀਂ ਸੀ ਰਹਿੰਦਾ, ਉਹ ਠੀਕ ਕਰਨਾ ਸੀ,
ਕੁੱਲ ਮਿਲਾ ਕੇ ਇਹੀ ਵੱਡੀ ਗੜਬੜ ਸੀ, ਆਥਣੇ ਗੱਡੀ ਸਾਢੇ ਕੁ
6 ਵਜੇ ਵੇਹਲੀ ਹੋ ਗਈ, ਦੋਵੇਂ ਕੋਟਿੰਗਾਂ ਕਰ ਦਿੱਤੀਆਂ ਸਨ ਅਤੇ
ਘਰੇ ਛੱਡ ਗਿਆ ਡਰਾਇਵਰ (ਉਹੀ ਵਰਦੀ ਵਿੱਚ ਅਤੇ ਬਿਨਾਂ
ਕਿਸੇ ਵਾਧੂ ਪੈਸੇ ਮੰਗੇ ਤੋਂ)। ਖ਼ੈਰ ਹਨੇਰਾ ਹੋਣ ਕਰਕੇ ਗੱਡੀ ਦੀ
ਜਾਂਚ ਤਾਂ ਕਰ ਨਾ ਸਕਿਆ, ਪਰ ਠੀਕ ਹੀ ਹੋਣੀ ਚਾਹੀਦੀ ਹੈ।

ਪਰ ਗੱਡੀ ਦਾ ਟਾਈਮ ਠੀਕ ਕਰਨ ਵਾਸਤੇ ਇਸ ਦਾ ਸਪੀਡੋ
ਮੀਟਰ ਵਾਲਾ ਸਾਰਾ ਡਿਜ਼ਟਲ ਢਾਂਚਾ ਹੀ ਬਦਲ ਦਿੱਤਾ ਸੀ,
ਤਾਂ ਗੱਡੀ ਦੇ ਕਿਲੋਮੀਟਰ ਫੇਰ 0 ਹੋ ਗਏ:-(
ਮੈਨੂੰ ਅਜੀਬ ਜੇਹਾ ਲੱਗਾ! ਯਾਰ ਮਸਾਂ ਤਾਂ 770 ਕਿਲੋਮੀਟਰ
ਕੀਤੇ ਸੀ, ਅੱਜ ਫੇਰ 0 ਤੋਂ:-(
ਚੱਲ ਗੱਡੀ ਕੁੱਲ ਮਿਲਾ ਕੇ 770 ਵੱਡ ਚੱਲੀ ਹੋਈ ਹੈ, ਅੱਜ
ਦੀ ਤਾਰੀਖ ਵਿੱਚ ਕਿਲੋਮੀਟਰ ਪਿੱਛੇ ਚਲੇ ਗਏ!!!
ਅਤੇ ਗੱਡੀ ਇੱਕ ਵਾਰ ਫੇਰ ਨਵੀਂ ਨਵੀਂ:-)

20 February, 2008

ਮਾਂ-ਬੋਲੀ ਦਿਵਸ-ਇਕ ਇਤਿਹਾਸਕ ਪ੍ਰਾਪਤੀ

(ਰੋਜ਼ਾਨਾ ਅਜੀਤ ਦੇ ਪੱਤਰਿਆਂ ਤੋਂ ਇੰਟਰਨੈੱਟ ਉੱਤੇ ਯੂਨੀਕੋਡ ਵਾਸਤੇ)

ਜੀ ਹਾਂ, ਅੱਜ ਵਾਂਗ 21 ਫਰਵਰੀ ਹੀ ਤਾਂ ਸੀ ਉਸ ਦਿਨ। ਬੰਗਾਲੀ ਮਾਂ ਦੇ ਯੋਧੇ ਪੁੱਤਰ ਜਦੋਂ ਆਪਣੀ ਮਾਂ-ਬੋਲੀ ਦੇ ਦੋਖੀਆਂ ਦੀ ਨਫ਼ਰਤ
ਦਾ ਸ਼ਿਕਾਰ ਬਣੇ ਤੇ ਦੁਨੀਆ ਨੂੰ ਇੱਕ ਮਿਸਾਲ ਦੇ ਗੲੇ। ਹੋਇਆ ਇੰਜ ਕਿ 21 ਮਾਰਚ 1948 ਨੂੰ ਪਾਕਿਸਤਾਨ ਦੀ ਹਕੂਮਤ ਨੇ ਇਕ
ਕਾਨੂੰਨ ਪਾਸ ਕੀਤਾ, ਜਿਸ ਦੇ ਤਹਿਤ ਉਰਦੂ ਨੂੰ ਸਾਰੇ ਰਾਸ਼ਟਰ, ਜਿਸ ਵਿਚ ਪੂਰਬੀ ਪਾਕਿਸਤਾਨ, ਜੋ ਕਿ ਬੰਗਾਲ ਨੂੰ ਕੱਟ ਕੇ ਬਣਾਇਆ
ਗਿਆ ਸੀ, ਵੀ ਸ਼ਾਮਿਲ ਸੀ, ਦੀ ਭਾਸ਼ਾ ਐਲਾਨਿਆ ਗਿਆ। ਪਾਕਿਸਤਾਨ ਦਾ ਵਡੇਰਾ ਹਿੱਸਾ, ਜੋ ਪੱਛਮੀ ਪਾਕਿਸਤਾਨ ਦੇ ਨਾਂਅ ਨਾਲ
ਜਾਣਿਆ ਜਾਂਦਾ ਸੀ ਤੇ ਜਿੱਥੇ 60 ਫ਼ੀਸਦੀ ਤੋਂ ਵੱਧ ਆਬਾਦੀ ਪੰਜਾਬੀਆਂ ਦੀ ਸੀ, ਨੇ ਇਸ ਐਲਾਨਨਾਮੇ ਨੂੰ ਪ੍ਰਵਾਨ ਕਰ ਲਿਆ ਪਰ
ਪੂਰਬੀ ਪਾਕਿਸਤਾਨ ਦੇ ਬੰਗਾਲੀ ਪੁੱਤਰਾਂ ਨੂੰ ਇਹ ਨਾ-ਗਵਾਰ ਹੋ ਗੁਜ਼ਰਿਆ। ਉਨ੍ਹਾਂ ਉਸੇ ਵੇਲੇ ਤੋਂ ਥਾਂ-ਪਰ-ਥਾਂ ਵਿਰੋਧ ਕਰਨੇ ਸ਼ੁਰੂ ਕਰ
ਦਿੱਤੇ ਤੇ ਆਪਣੀ ਬੋਲੀ ਦੇ ਹੱਕ ਵਿਚ ਇਕ ਲੋਕ-ਮੁਹਿੰਮ ਛੇੜ ਲੲੀ। ਇਹ ਮੁਹਿੰਮ ਜ਼ੋਰ ਫੜਦੀ ਗੲੀ। ਇਸ ਦੀ ਅਗਵਾੲੀ ਵਿਦਿਆਰਥੀ
ਕਰ ਰਹੇ ਸਨ। ਅਧਿਆਪਕ ਕੀ, ਵਕੀਲ ਕੀ, ਜੱਜ ਕੀ, ਕਾਰਖਾਨੇਦਾਰ ਕੀ, ਮਜ਼ਦੂਰ ਕੀ, ਦੁਕਾਨਦਾਰ ਕੀ ਤੇ ਘਰ ਦੀਆਂ ਸੁਆਣੀਆਂ
ਕੀ, ਸਾਰੇ ਇਸ ਲਹਿਰ ਨਾਲ ਜੁੜ ਰਹੇ ਸਨ। ਇਹ ਲਹਿਰ ਤਕੜੀ ਹੋ ਰਹੀ ਸੀ। 11 ਮਾਰਚ 1948 ਨੂੰ ਢਾਕਾ ਯੂਨੀਵਰਸਿਟੀ ਤੇ ਕਾਲਜਾਂ
ਨੇ ਹੜਤਾਲ ਕੀਤੀ ਤੇ ਬੰਗਾਲੀ ਨੂੰ ਸਰਕਾਰੀ ਵਰਤੋਂ ਵਿਚੋਂ ਹਟਾਉਣ ਦਾ ਵਿਰੋਧ ਕੀਤਾ। ਇਸ ਵਿਦਰੋਹੀ ਰੁਖ਼ ਦੇ ਦੂਰਰਸੀ ਸਿੱਟਿਆਂ ਤੋਂ
ਖਬਰਦਾਰ ਹੁੰਦਿਆਂ ਤਤਕਾਲੀਨ ਮੁੱਖ ਮੰਤਰੀ ਖਵਾਜ਼ਾ ਨਜ਼ਾਮੂਦੀਨ ਨੇ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ, ਜਿਸ ਵਿਚ ਇਹ
ਕਿਹਾ ਗਿਆ ਕਿ ਬੰਗਾਲੀ ਨੂੰ ਉਰਦੂ ਦੇ ਬਰਾਬਰ ਮੰਨਿਆ ਜਾਵੇਗਾ। ਪਰ ਇਸੇ ਮਹੀਨੇ ਮੁਹੰਮਦ ਅਲੀ ਜਿਨਾਹ ਨੇ 21 ਮਾਰਚ ਨੂੰ
ਢਾਕਾ ਯੂਨੀਵਰਸਿਟੀ ਦੇ ਹਾਲ ਵਿਚ ਕਨਵੋਕੇਸ਼ਨ ਐਲਾਨ ਕੀਤਾ ਕਿ ‘ਸਿਰਫ਼ ਤੇ ਸਿਰਫ਼ ਉਰਦੂ’ ਹੀ ਪਾਕਿਸਤਾਨ ਦੀ ਕੌਮੀ
ਜ਼ਬਾਨ ਹੈ। ਉਨ੍ਹਾਂ ਬੰਗਾਲੀ ਦੇ ਸਮਰਥਕਾਂ ਨੂੰ ਪਾਕਿਸਤਾਨ ਦੇ ਦੁਸ਼ਮਣ ਕਿਹਾ। ਉਸ ਦੇ ਭਾਸ਼ਣ ਵਿਚ ਵਿਦਿਆਰਥੀਆਂ ਵੱਲੋਂ
ਵਾਰ-ਵਾਰ ਟੋਕਾ-ਟਾਕੀ ਹੋੲੀ। ਚਾਰ ਸਾਲਾਂ ਵਿਚ ਬੰਗਾਲੀ ਸਮਰਥਕਾਂ ਦਾ ਘੇਰਾ ਵੀ ਵਧਿਆ ਤੇ ਪ੍ਰਭਾਵ ਵੀ। ਨਿੱਕੇ-ਮੋਟੇ ਵਿਰੋਧ
ਪ੍ਰਦਰਸ਼ਨ ਸਖ਼ਤ ਐਕਸ਼ਨਾਂ ’ਤੇ ਉਤਰ ਰਹੇ ਸਨ। ਪਾਕਿਸਤਾਨ ਦੀ ਕੇਂਦਰੀ ਹਕੂਮਤ ਦੀ ਬੁਖਲਾਹਟ ਸੁਭਾਵਿਕ ਸੀ ਤੇ ਉਸ ਵੱਲੋਂ ਪੁਲਿਸ ਤੇ
ਪ੍ਰਬੰਧਕੀ ਅਮਲੇ-ਫੈਲੇ ਨੂੰ ਦਿਸ਼ਾ-ਨਿਰਦੇਸ਼ ਦੇਣੇ ਵੀ ਸੁਭਾਵਿਕ ਸਨ। 27 ਜਨਵਰੀ 1952 ਨੂੰ ਇਕ ਕਮੇਟੀ ਨੇ ਸਿਫਾਰਸ਼ ਕੀਤੀ ਕਿ
ਬੰਗਾਲੀ ਨੂੰ ਅਰਬੀ-ਫਾਰਸੀ ਰਸਮੁਲਖਤ ਵਿਚ ਲਿਖਿਆ ਜਾੲੇ ਜਿਸ ਦੀ ਸਖ਼ਤ ਮੁਖਾਲਫਤ ਹੋੲੀ। ਇਸ ਫ਼ੈਸਲੇ ਖਿਲਾਫ਼ ਇਕ ਵੱਡੇ
ਐਕਸ਼ਨ ਦੀ ਜ਼ਮੀਨ ਤਿਆਰ ਹੋੲੀ। ਅਖੀਰ ਉਹ ਦਿਨ ਆਇਆ ਜਦੋਂ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 21 ਫਰਵਰੀ
1952 ਨੂੰ ਇਕ ਵਿਆਪਕ ਹੜਤਾਲ ਦਾ ਸੱਦਾ ਦਿੱਤਾ ਤੇ ਆਪਣੀ ਮਾਂ-ਬੋਲੀ ਲੲੀ ਜੀਣ-ਮਰਨ ਦਾ ਪ੍ਰਣ ਲਿਆ। ਬੁਖਲਾਇਆ
ਸਰਕਾਰੀ ਪ੍ਰਬੰਧ 20 ਫਰਵਰੀ ਦੀ ਸ਼ਾਮ ਨੂੰ ਹੀ ਦਫ਼ਾ 144 ਲਾਉਣ ਲੲੀ ਮਜਬੂਰ ਹੋ ਗਿਆ। ਹੜਤਾਲ ਕਰਨ ਵਾਲਿਆਂ ਦੀ ਦ੍ਰਿੜ੍ਹਤਾ
ਨੇ ਇਨ੍ਹਾਂ ਦਫਾਵਾ ਦੇ ਗ਼ੁਲਾਮ ਹੋਣੋ ਸਾਫ਼ ਇਨਕਾਰ ਕਰ ਦਿੱਤਾ ਤੇ ਚੜ੍ਹਦੀ ਸਵੇਰੇ ਆਪਣੇ ਮੁਕੱਦਸ ਮਨਸੂਬੇ ਨੂੰ ਅਮਲੀ ਜਾਮਾ
ਪਹਿਨਾਉਣ ਲੲੀ ਵਧੇਰੇ ਤਤਪਰ ਹੋ ਗੲੇ। ਵਿਦਿਆਰਥੀਆਂ ਦਾ ਤਕੜਾ ਹਜ਼ੂਮ ਢਾਕਾ ਯੂਨੀਵਰਸਿਟੀ ਦੇ ਬਾਹਰ ਦਫਾ 144 ਭੰਗ
ਕਰਕੇ ਇਕੱਤਰ ਹੋ ਗਿਆ। ਪਾਕਿਸਤਾਨ ਦੀ ਹਕੂਮਤ ਵੱਲੋਂ ਤਾਇਨਾਤ ਪੁਲਿਸ ਤੇ ਫੌਜ ਦੇ ਕਾਰਿੰਦੇ ਹਰ ਹੀਲੇ ਇਹ ਮੁਜ਼ਾਹਰਾ ਰੈਲੀ
ਰੋਕਣ ਲੲੀ ਬਜ਼ਿਦ ਸਨ ਪਰ ਲੋਕ ਰੋਹ ਦਾ ਸਿਖ਼ਰ ਉਨ੍ਹਾਂ ਤੋਂ ਕਿਤੇ ਵੱਧ ਆਪਣੇ ਉਦੇਸ਼ ਵਿਚ ਪ੍ਰਪੱਕ ਸੀ। ਇਸ ਦਿਨ ਸਵੇਰੇ ਨੌਂ ਵਜੇ ਹੀ
ਵਿਦਿਆਰਥੀ ਯੂਨੀਵਰਸਿਟੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗੲੇ। ਨਾਲ ਦੀ ਨਾਲ ਸਾਰਾ ਆਲਾ-ਦੁਆਲਾ ਪੁਲਿਸ ਫੋਰਸ ਨਾਲ ਘਿਰ ਗਿਆ।
ਸਰਕਾਰੀ ਹੁਕਮਾਂ ਦੀ ਬੱਝੀ ਪੁਲਿਸ ਨੇ ਅਖੀਰ ਗੋਲੀ ਚਲਾ ਦਿੱਤੀ ਤੇ ਅਬਦੁਲ ਸਲਾਮ, ਰਫ਼ੀਕ-ਉ-ਦੀਨ, ਅਬੁਲ ਬਰਕਤ, ਅਬਦੁਲ
ਜੱਬਾਰ ਸਮੇਤ ਕੲੀ ਬੰਗਾਲੀਆਂ ਨੇ ਹਿੱਕਾਂ ਵਿਚ ਗੋਲੀਆਂ ਖਾਧੀਆਂ।
ਅਬੁਲ ਬਰਕਤ, ਅਬਦੁਲ ਜੱਬਾਰ ਤੇ ਰਫੀਕ-ਉ-ਦੀਨ ਮੌਕੇ ’ਤੇ ਸ਼ਹਾਦਤ ਦਾ ਜਾਮ ਪੀ ਗੲੇ ਤੇ ਸਫੀਰ ਰਹਿਮਾਨ ਜੋ ਕਿ ਢਾਕਾ
ਹਾੲੀ ਕੋਰਟ ਵਿਚ ਮੁਲਾਜ਼ਮ ਸੀ, ਹੋਰ ਤਿੰਨ ਜ਼ਖਮੀਆਂ ਸਣੇ ਅਗਲੇ ਦਿਨ ਸਵੇਰੇ ਸ਼ਹਾਦਤ ਨੂੰ ਮਿਲਿਆ। ਇਨ੍ਹਾਂ ਸ਼ਹੀਦਾਂ ਦਾ
ਜਦੋਂ ਸਮੂਹਿਕ ਜਨਾਜ਼ਾ ਤੁਰਿਆ ਤਾਂ ਕੲੀ ਭੜਕੇ ਸਮਰਥਕ ਭੰਨ-ਤੋੜ ’ਤੇ ਉਤਾਰੂ ਹੋ ਗੲੇ। ਪੁਲਿਸ ਨੇ ਜਨਾਜ਼ੇ ’ਤੇ ਗੋਲੀ ਚਲਾੲੀ ਤੇ
ਫਿਰ ਕੲੀ ਹੋਰ ਬੰਗਾਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਯੂਨੀਵਰਸਿਟੀ ਸਾਹਮਣੇ 24 ਫਰਵਰੀ ਨੂੰ ਵਿਦਿਆਰਥੀਆਂ ਨੇ
ਇਕ ਸ਼ਹੀਦੀ ਸਮਾਰਕ ਬਣਾ ਦਿੱਤਾ ਜਿਸ ਨੂੰ ਪੁਲਿਸ ਨੇ 26 ਤਾਰੀਖ਼ ਨੂੰ ਢਾਹ ਦਿੱਤਾ। ਸਰਕਾਰੀ ਮੀਡੀਆ ਹਰ ਹੀਲਾ ਵਰਤ
ਕੇ ਸ਼ੋਰ ਪਾ ਰਿਹਾ ਸੀ ਕਿ ਬੰਗਾਲੀ ਦੀ ਲਹਿਰ ਇਕ ਰਾਜਨੀਤਕ ਢਕਵੰਜ ਹੈ ਤੇ ਇਸ ਨੂੰ ਹਿੰਦੂ ਅਤੇ ਕਮਿਊਨਿਸਟ ਹਵਾ ਦੇ
ਰਹੇ ਹਨ। ਪਰ ਅਜਿਹੇ ਖੋਖਲੇ ਪ੍ਰਾਪੇਗੰਡੇ ਨਾਲ ਬੰਗਾਲੀ ਅਵਾਮ ਪ੍ਰਭਾਵਿਤ ਨਾ ਹੋਇਆ ਤੇ ਆਪਣੇ ਮਿਸ਼ਨ ਨੂੰ ਅੱਗੇ ਲੈ ਕੇ
ਚਲਦਾ ਗਿਆ। ਪਹਿਲੀ ਵਰ੍ਹੇਗੰਢ ’ਤੇ ਲੋਕਾਂ ਨੇ ਕਾਲੇ ਬਿੱਲੇ ਲਾ ਕੇ ਵਿਰੋਧ ਪ੍ਰਗਟਾਇਆ ਤੇ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ
ਅਦਾਰੇ ਬੰਦ ਕਰਵਾੲੇ। ਉਨ੍ਹਾਂ ਇਹ ਵਿਚਾਰ ਬੁਲੰਦ ਕੀਤਾ ਕਿ ਭਾਸ਼ਾ ਮਾਂ ਹੈ ਤੇ ਭਾਸ਼ਾ ਦਾ ਨਿਰਾਦਰ ਕਰਨ ਵਾਲਾ ਦੁਸ਼ਮਣ। ਭਾਸ਼ਾ
ਨੂੰ ਸਹੀ ਤੇ ਸਨਮਾਨਯੋਗ ਥਾਂ ਦਿਵਾਉਣਾ ਉਹਦੇ ਬੋਲਣ ਵਾਲਿਆਂ ਦਾ ਪਹਿਲਾ ਤੇ ਪਵਿੱਤਰ ਫਰਜ਼ ਹੈ। ਭਾਸ਼ਾ ਆਪਣੇ ਬੱਚਿਆਂ
ਨੂੰ ਪਾਲਦੀ ਹੀ ਨਹੀਂ, ਉਨ੍ਹਾਂ ਨੂੰ ਜੀਣ ਜੋਗੇ ਵੀ ਬਣਾਉਂਦੀ ਹੈ। ਸਰਕਾਰੀ ਅਮਲੇ ਵੱਲੋਂ ਗਿਰਾੲੇ ਸ਼ਹੀਦੀ ਮੀਨਾਰ ਨੂੰ
ਮੁੜ ਡਿਜ਼ਾੲੀਨ ਕੀਤਾ ਗਿਆ ਤੇ ਉਸਾਰਿਆ ਗਿਆ।
ਅਖੀਰ 29 ਫਰਵਰੀ 1956 ਨੂੰ ਪਾਕਿਸਤਾਨ ਸਰਕਾਰ ਆਪਣੇ ਸੰਵਿਧਾਨ ਵਿਚ ਇਹ ਤਬਦੀਲੀ ਕਰਨ ਲੲੀ
ਮਜਬੂਰ ਹੋ ਗਿਆ ਕਿ ਬੰਗਾਲੀ ਤੇ ਉਰਦੂ ਦੋਵੇਂ ਹੀ ਪਾਕਿਸਤਾਨ ਦੀਆਂ ਕੌਮੀ ਭਾਸ਼ਾਵਾਂ ਹਨ। ਪਰ ਪਾਕਿਸਤਾਨ ਦੀ
ਹਕੂਮਤ ਵੱਲੋਂ ਬੰਗਾਲੀ ਦਾ ਦਮਨ ਗਾਹੇ-ਬਗਾਹੇ ਜਾਰੀ ਰਿਹਾ ਜੋ ਅਖੀਰ ਬੰਗਲਾਦੇਸ਼ ਦੀ ਕਾਇਮੀ ਦੀ ਜੜ੍ਹ ਬਣਿਆ।
1972 ਵਿਚ ਬੰਗਲਾਦੇਸ਼ ਦੇ ਸੰਵਿਧਾਨ ਮੁਤਾਬਿਕ ਬੰਗਾਲੀ ਨੂੰ ਰਾਸ਼ਟਰ ਦੀ ਭਾਸ਼ਾ ਬਣਾਇਆ ਗਿਆ। ਆਪਣੀ
ਕਾਇਮੀ ਤੋਂ ਫੌਰਨ ਬਾਅਦ ਬੰਗਲਾਦੇਸ਼ ਵੱਲੋਂ ਯੂਨੈਸਕੋ ਨੂੰ ਇਹ ਰਾੲੇ ਭੇਜੀ ਗੲੀ ਕਿ 21 ਫਰਵਰੀ ਨੂੰ ਮਾਂ-ਬੋਲੀ
ਦਿਹਾੜਾ ਐਲਾਨਿਆ ਜਾੲੇ। ਇਸ ਤਜਵੀਜ਼ ਨੂੰ ਇਟਲੀ, ਆਇਵਰੀ ਕੋਸਟ, ਇੰਡੋਨੇਸ਼ੀਆ, ਓਮਾਨ, ਗਾਂਭੀਆ,
ਚੀਨ, ਪਾਕਿਸਤਾਨ, ਫਿਲਪਾੲੀਨਜ਼, ਭਾਰਤ, ਮਲੇਸ਼ੀਆ, ਰੂਸ, ਮਿਸਰ, ਸ੍ਰੀਲੰਕਾ, ਸਾਊਦੀ ਅਰਬੀਆ,
ਸੂਰੀਨਾਮ, ਆਦਿ ਵੱਲੋਂ ਸਮਰਥਨ ਦਿੱਤਾ ਗਿਆ। ਮਾਂ-ਬੋਲੀ ਦੇ ਹੱਕ ਵਿਚ ਨਿੱਤਰਨ ਵਾਲਿਆਂ ਦੀ ਤਾਦਾਦ
ਵਧਦੀ ਗੲੀ। ਕੈਨੇਡਾ ਵਿਚ ਸਥਾਪਿਤ ਮਾਂ-ਬੋਲੀ ਪਿਆਰਿਆਂ ਦੀ ਸੰਸਥਾ ਜਿਸ ਵਿਚ ਅੰਗਰੇਜ਼, ਕੁਟੁਚੀ, ਕੈਂਟੋਨੀਜ਼,
ਜਰਮਨ, ਫਿਲੀਪੀਨੋ, ਬੰਗਾਲੀ ਤੇ ਹਿੰਦੀ ਦੇ ਨੁਮਾਇੰਦੇ ਸ਼ਾਮਿਲ ਹੋੲੇ, ਨੇ ਵੀ 21 ਫਰਵਰੀ ਦੇ ਹੱਕ ਵਿਚ
ਜ਼ੋਰਦਾਰ ਆਵਾਜ਼ ਉਠਾੲੀ। ਅਖੀਰ ਕੲੀ ਮੀਟਿੰਗਾਂ ਵਿਚਾਰਾਂ ਤੋਂ ਬਾਅਦ ਯੂਨੈਸਕੋ ਦੀ 17 ਨਵੰਬਰ 1999 ਦੀ
ਜਨਰਲ ਕਾਨਫ਼ਰੰਸ ਵਿਚ 21 ਫਰਵਰੀ ਨੂੰ ਮਾਂ-ਬੋਲੀ ਦਿਨ ਦਾ ਦਰਜਾ ਮਿਲ ਗਿਆ। ਇਹ ਬੰਗਲਾਦੇਸ਼ ਦੀ
ਤਾਂ ਹੈ ਹੀ ਸੀ ਪਰ ਉਸ ਤੋਂ ਵੱਧ ਬੰਗਾਲੀਆਂ ਦੀ ਕਿਤੇ ਵੱਡੀ ਪ੍ਰਾਪਤੀ ਸੀ। ਇਸ ਦੇ ਨਾਲ ਇਕੱਲੇ ਬੰਗਾਲੀਆਂ
ਦੇ ਗੌਰਵ ਵਿਚ ਵਾਧਾ ਨਹੀਂ ਹੋਇਆ ਬਲਕਿ ਉਹ ਸਭ ਵਡਿਆੲੇ ਗੲੇ ਜਿਹੜੇ ਆਪਣੀਆਂ ਮਾਤ ਭਾਸ਼ਾਵਾਂ ਦੇ
ਕਦਰਦਾਨ ਦੇ ਵਿਕਾਸ ਦੇ ਮੁੱਦੲੀ ਸਨ।
ਕੀ ਅਸੀਂ ਪੰਜਾਬੀ ਅਵਾਮ ਦੇ ਮਨਾਂ ਵਿਚ ਭੋਰਾ ਜਿੰਨਾ ਬੰਗਾਲੀਆਂ ਵਰਗਾ ਜਜ਼ਬਾ ਪਾ ਪਾਵਾਂਗੇ ਕਿ
ਮਾਂ-ਬੋਲੀ ਹੀ ਉੱਤਮ ਹੈ ਤੇ ਮਾਂ-ਬੋਲੀ ਵੱਲੋਂ ਹੋ ਕੇ ਹੀ ਸਾਰੀਆਂ ਗਿਆਨ ਸ਼ਾਖਾਵਾਂ ਦੀ ਖਿੜਕੀ ਖੁੱਲ੍ਹਦੀ ਹੈ।
ਪੰਜਾਬੀ ਚੰਗਾ ਜੀ ਰਹੇ ਹਨ, ਚੰਗੇ ਪੈਸੇ ਕਮਾ ਰਹੇ ਹਨ, ਚੰਗਾ ਖਾਂਦੇ ਹੰਢਾਉਂਦੇ ਹਨ ਪਰ ਕੀ
ਕਾਰਨ ਹੈ ਕਿ ਉਹ ਮਾਂ-ਬੋਲੀ ਦੇ ਨਿੱਘ ਤੋਂ ਅਵੇਸਲੇ ਹਨ?


(ਲੇਖਕ - ਤਲਵਿੰਦਰ ਸਿੰਘ
-61, ਫਰੈਂਡਜ਼ ਕਲੋਨੀ, ਅੰਮ੍ਰਿਤਸਰ
ਫੋਨ : 98721-78035)
--

10 February, 2008

ਮਹਾਂਰਾਸ਼ਟਰ, ਮਰਾਠੀ ਅਤੇ ਲੋਕ - ਪੰਜਾਬੀ ਸਬਕ ਸਿੱਖਣ

ਮੁੰਬਈ ਵਿੱਚ ਪਿਛਲੇ ਹਫ਼ਤੇ ਤੋਂ ਜੋ ਵੀ ਗਤੀ ਵਿਧੀਆਂ ਹੋ ਰਹੀਆਂ ਹਨ,
ਜਿਸ ਤਰ੍ਹਾਂ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਵਲੋਂ
ਉੱਤਰ ਭਾਰਤੀਆਂ ਖਿਲਾਫ਼ ਮਾਰਕੁੱਟ ਅਤੇ ਗੁੰਡਾਗਰਦੀ ਕੀਤੀ ਗਈ ਹੈ,
ਉਹ ਅਸਲ ਵਿੱਚ ਭਾਸ਼ਾ ਅਤੇ ਪਿਛੜੇ ਹੋਣ ਦਾ ਦੁੱਖ ਹੈ। ਬਾਹਰੋਂ
ਆਏ ਲੋਕਾਂ ਵਲੋਂ ਜਿਸ ਤਰ੍ਹਾਂ ਮੁੰਬਈ ਨੂੰ ਆਪਣਾ ਦੱਸਣਾ ਅਤੇ
ਲੋਕਲ ਲੋਕਾਂ ਨੂੰ ਅਣਡਿੱਠਾ ਕਰਨ ਦਾ ਇਹ ਨਤੀਜਾ ਹੈ,
ਬਿਹਾਰੀ ਲੋਕਾਂ ਬਾਰੇ ਤਾਂ ਅੱਗੇ ਹੀ ਮਸ਼ਰੂਹ ਹੈ ਕਿ ਕਿਤੇ
ਵੀ ਸਰਕਾਰੀ ਨੌਕਰੀ ਨਿਕਲੇ ਉਹ ਭਰਦੇ ਹਨ ਅਤੇ ਬੜੀ
ਸ਼ਾਨ ਨਾਲ ਲੈਂਦੇ ਵੀ ਹਨ। ਇਸ ਨਾਲ ਅਕਸਰ ਇਹ ਸਮੱਸਿਆਵਾਂ
ਖੜ੍ਹੀਆਂ ਹੁੰਦੀਆਂ ਹਨ, ਜਦੋਂ ਖਾਸ ਤੌਰ ਉੱਤੇ ਦੂਜੇ ਸੂਬੇ ਵਿੱਚ
ਜਾਂਦੇ ਹੋ ਅਤੇ ਉਨ੍ਹਾਂ ਦੇ ਲੋਕਲ ਲੋਕਾਂ, ਤਿਉਹਾਰਾਂ ਦਾ
ਖਿਆਲ ਨਹੀਂ ਰੱਖਦੇ, ਹਾਂ ਭਾਰਤ ਇੱਕ ਮੁਲਕ ਹੈ ਅਤੇ
ਅਸੀਂ ਸਾਰੇ ਦੇਸ਼ ਦੇ ਨਾਗਰਿਕ ਹਾਂ, ਜਿੱਥੇ ਮਰਜ਼ੀ ਜਾ ਅਤੇ ਆ
ਸਕਦੇ ਹਾਂ, ਪਰ ਫੇਰ ਵੀ ਸਾਨੂੰ ਜਿੱਥੇ ਵੀ ਜਾਈਏ, ਉੱਥੇ
ਦੇ ਮਾਹੌਲ ਦਾ ਖਿਆਲ ਰੱਖਣਾ ਚਾਹੀਦਾ ਹੈ, ਫੇਰ ਉਹ ਭਾਵੇਂ
ਭਾਰਤ ਦੇ ਅੰਦਰ ਹੋਵੇ ਜਾਂ ਬਾਹਰ (ਅਮਰੀਕਾ, ਕੇਨੈਡਾ)।
ਮੈਂ ਗੁੰਡਾਗਰਦੀ ਦੀ ਹਮਾਇਤ ਨਹੀਂ ਕਰਦਾ ਅਤੇ ਨਾ ਹੀ
ਮੈਂ ਭਾਰਤ ਵਿੱਚ ਖੇਤਰਵਾਦ ਦਾ ਹਾਮੀ ਹਾਂ, ਪਰ ਜੇ ਤੁਸੀਂ
ਕਦੇ ਜਾ ਕੇ ਆਪਣੀ ਧੌਂਸ ਜਮਾਉਣੀ ਹੈ ਤਾਂ ਅੱਗੇ ਜਵਾਬ
ਮਿਲਣ ਦੀ ਉਮੀਦ ਰੱਖਣੀ ਲਾਜ਼ਮੀ ਹੈ।
ਇਸ ਸਾਰੇ ਮਸਲੇ ਵਿੱਚ ਕੁਝ ਤੱਥ ਸਾਹਮਣੇ ਆਏ ਹਨ, ਜਿਸ
ਤੋਂ ਪੰਜਾਬੀਆਂ ਨੂੰ ਕੁਝ ਸਬਕ ਲੈਣੇ ਚਾਹੀਦੇ ਹਨ,
1) ਮਰਾਠੀ ਦੇ ਨਾਂ ਉੱਤੇ ਹਿੰਦੂ ਅਤੇ ਮੁਸਲਮਾਨ ਇੱਕਠੇ ਨੇ,
ਭਾਸ਼ਾ ਲਈ ਇੱਕਠੇ ਨੇ, ਉਹ ਹਿੰਦੀ ਪਰੈੱਸ ਤੱਕ ਤਾਂ ਬਾਈਕਾਟ ਕਰ
ਸਕਦੇ ਨੇ, ਸਾਰੇ ਬਿਆਨ ਮਰਾਠੀ 'ਚ ਦਿੰਦੇ ਨੇ, ਪਰ ਪੰਜਾਬੀ ਨੇਤਾ,
ਬਿਲਕੁਲ ਉਲਟ, ਜਿੰਨਾਂ ਹੋ ਸਕੇ ਹਿੰਦੀ 'ਚ ਬਿਆਨ ਦਿੰਦੇ ਨੇ,
ਹਿੰਦੀ ਪਰੈੱਸ ਨੂੰ ਤਰਜੀਹ ਦਿੰਦੇ ਹਨ। ਕੀ ਹਿੰਦੀ ਬੋਲਣੀ ਲਾਜ਼ਮੀ ਹੈ?

2) ਪੰਜਾਬ ਦੀ ਸ਼ਿਵ ਸੈਨਾ (ਜੋ ਮਹਾਂਰਾਸ਼ਟਰ ਦੀ ਸ਼ਿਵ ਸੈਨਾ
ਦਾ ਭਾਗ ਹੋਣ ਦਾ ਦਾਅਵਾ ਕਰਦੀ ਹੈ) ਵਿੱਚ ਇੱਕ ਭੋਰਾ ਵੀ ਤੰਤ ਨਹੀਂ ਹੈ
ਮੁੰਬਈ ਵੀ ਸ਼ਿਵ ਸੈਨਾ ਦਾ, ਜੇ ਹੁੰਦਾ ਤਾਂ ਉਹ ਪੰਜਾਬੀ ਨੂੰ ਸਿੱਖੀ ਦੀ
ਬੋਲੀ ਦੱਸ ਕੇ ਹਿੰਦੀ ਵਿੱਚ ਬੋਲਣਾ ਆਪਣਾ ਧਰਮ ਨਾ ਦੱਸਦੇ। ਓਏ
ਮਰਾਠੀ ਨੂੰ ਸ਼ਿਵ ਸੈਨਾ ਜਿੰਨਾ ਪਿਆਰ ਕਰਦੀ ਹੈ, ਕੀ ਉਨ੍ਹਾਂ ਤੁਸੀਂ ਪੰਜਾਬੀ
ਨੂੰ ਕਦੇ ਕੀਤਾ ਹੈ, ਕਦੇ ਸੋਚਿਆ ਵੀ ਹੈ ਅਤੇ ਪੰਜਾਬੀ ਸੂਬੇ ਲਈ ਤਾਂ ਗੱਲ ਹੀ
ਛੱਡੋ, ਕਦੇ ਕਿਹਾ ਵੀ ਪੰਜਾਬੀ ਸਾਡੀ ਮਾਂ ਬੋਲੀ ਹੈ?

3) ਇਹ ਗੁੰਡਾਗਰਦੀ ਮੁਤਾਬਕ, ਜੇ ਭਾਰਤ ਵਿੱਚ ਹੀ ਬਿਗਾਨੇ ਦੇਸ਼
ਦਾ ਅਹਿਸਾਸ ਸਹਿਣਾ ਪਵੇਗਾ ਤਾਂ ਭਾਰਤ 'ਚ ਧੱਕੇ ਖਾਣ ਦੀ ਕੀ ਲੋੜ,
ਅਮਰੀਕਾ, ਕਨੈਡਾ, ਆਸਟਰੇਲੀਆ ਜਾਉ, ਅਤੇ ਗੋਰਿਆਂ ਤੋਂ ਗਾਲ੍ਹਾਂ
ਖਾਓ, ਸ਼ਾਇਦ ਇਸੇਕਰਕੇ ਬਹੁਤ ਪੰਜਾਬੀ ਬਾਹਰ ਨੂੰ ਭੱਜਦੇ ਹਨ:-)

ਖ਼ੈਰ ਅਜੇ ਭਾਰਤੀ ਸੂਬਿਆਂ ਤੋਂ ਉਭਰਦੇ ਨੀਂ ਲੱਗਦੇ, ਜਦੋਂ ਕਿ ਸਾਰਾ ਸੰਸਾਰ
ਹੀ ਇੱਕ ਛੋਟਾ ਜੇਹਾ ਪਿੰਡ ਬਣਦਾ ਜਾ ਰਿਹਾ ਹੈ, ਡਕਦੇ ਕਦੇ ਮੈਂ ਸੋਚਦਾ ਹਾਂ
ਕਿ ਕਦੋਂ ਉਹ ਦਿਨ ਆਉਣਗੇ, ਜਦੋਂ ਮੈਂ ਬਿਨਾਂ ਵੀਜ਼ਾ ਸਾਰੀ ਦੁਨਿਆਂ
'ਚ ਜਾ ਆ ਸਕਾਗਾਂ, ਜਿਵੇਂ ਹੁਣ ਅੰਮ੍ਰਿਤਸਰ, ਲੁਧਿਆਣਾ ਆ ਜਾ ਸਕਦਾ ਹੈ,
ਸੱਚੀ ਮੈਂ ਅਫਗਾਨਸਤਾਨ ਵਿੱਚ ਜੇਹਲਮ ਦਾ ਕੰਢਾ, ਅਤੇ ਕਜ਼ਾਕਸਤਾਨ
ਦੀ ਖੁਸ਼ਕ ਧਰਤੀ ਉੱਤੇ ਵਸਦੇ ਨਖਲਸਤਾਨ ਨੂੰ ਆਪਣੀ ਗੱਡੀ ਉੱਤੇ ਜਾ ਕੇ
ਵੇਖਣਾ ਚਾਹੁੰਦਾ ਹਾਂ, ਰੱਬਾ ਮੇਹਰ ਕਰੀਂਙ

06 February, 2008

ਮੀਡਿਆ ਸੋਵੀਅਤਾਂ (ਰੂਸ) ਦੇ ਖਿਲਾਫ਼ ਹੀ ਕਿਓ?

ਬਹੁਤ ਚਿਰਾਂ ਤੋਂ ਮਹਿਸੂਸ ਕਰਦਾ ਸਾਂ ਕਿ ਟੀਵੀ ਚੈਨਲਾਂ
ਉੱਤੇ ਲਗਾਤਾਰ ਆ ਰਹੇ ਪਰੋਗਰਾਮ ਸੋਵੀਅਤ ਯੂਨੀਅਨ ਦੀ
ਭੰਡੀ ਕਰਨ ਵਿੱਚ ਕਦੇ ਪਿੱਛੇ ਨੀਂ ਹੱਟਦੇ। ਇਹ ਗੱਲ ਮੈਂ
ਹਿਸਟਰੀ, ਡਿਸਕਰਵੀ ਵਰਗੇ ਵਧੀਆ ਚੈਨਲ ਉੱਤੇ ਸਭ
ਤੋਂ ਵੱਧ ਵੇਖੀ ਹੈ।
ਇਸ ਦੀ ਸਭ ਤੋਂ ਵੱਡੀ ਮਿਸਾਲ ਪਿਛਲੇ ਹਫ਼ਤੇ ਦੀ ਹੈ,
ਜਿਸ ਵਿੱਚ ਸਟਾਲਿਨਗਰਾਡ ਦੀ ਲੜਾਈ, ਵੀਅਤਨਾਮ
ਦੀ ਲੜਾਈ, ਕੁਝ ਜੋਤਸ਼ੀਆਂ ਦੀ ਭਵਿੱਖਬਾਣੀ ਵਾਲੇ
ਪਰੋਗਰਾਮ, ਕੁਝ ਛੋਟੀਆਂ ਮੋਟੀਆਂ ਖੋਜਾਂ, ਕੁਝ
ਸੈਟੇਲਾਈਟ ਬਾਰੇ ਪਰੋਗਰਾਮ, ਕੁਝ ਆਮ ਜਾਣਕਾਰੀ
ਦੇ ਪਰੋਗਰਾਮ (ਭਾਵ ਕਿ ਕੋਸ਼ਿਸ਼ ਤਾਂ ਇਹ ਕੀਤੀ ਜਾਂਦੀ ਹੈ
ਕਿ ਹਰੇਕ ਪਰੋਗਰਾਮ ਵਿੱਚ ਭੰਡੀ ਕੀਤੀ ਜਾਵੇ)।

ਜਿਵੇਂ ਕਿ:
ਸਟਾਲਿਨਗਰਾਦ ਦੀ ਲੜਾਈ ਵਿੱਚ ਵਾਰ ਵਾਰ
ਜ਼ਿਕਰ ਕੀਤਾ ਗਿਆ ਹੈ, ਸੋਵੀਅਤ ਲੋਕਾਂ ਨੂੰ ਲੀਡਰ ਬਚਾ
ਨਾ ਸਕੇ, ਉਹਨਾਂ ਦੀ ਲੀਡਰਸ਼ਿਪ ਦੇ ਗਲਤ ਨਤੀਜੇ ਨਿਕਲੇ,
ਫੌਜੀ ਕਮਾਂਡਰ ਆਪਸ ਵਿੱਚ ਝਗਦੇ ਸਨ, ਫੌਜ ਕੋਲ
ਹਥਿਆਰ ਮਾੜੇ ਸਨ, ਇਹੀ ਨੀਂ ਬਲਕਿ ਇਸ ਤੋਂ
ਅੱਗੇ ਉਹ ਰੂਸੀਆਂ ਨੂੰ ਮਾੜੇ ਸਿੱਧ ਕਰਨ ਲਈ ਜਰਮਨੀ
ਦੀ ਤਾਰੀਫ਼ ਕਰਨੋਂ ਵੀ ਨੀਂ ਟਲਦੇ, ਉਹ ਕਹਿੰਦੇ ਰਹੇ,
ਜਰਮਨੀ ਦੀ ਫੌਜ ਬਹੁਤ ਬਹਾਦਰ ਸੀ, ਉਹ ਇੱਕ ਇੰਚ
ਵੀ ਪਿੱਛੇ ਨੀਂ ਹਟਦੀ ਸੀ, ਹਿਲਟਰ ਨੇ ਆਪਣੀ ਫੌਜ
ਦੀ ਚੰਗੀ ਤਰ੍ਹਾਂ ਵਰਤੋਂ ਕੀਤੀ, ਕਿਤੇ ਇਹੀ ਹਮਲਾ
ਦੋ ਮਹੀਨੇ ਪਹਿਲਾਂ ਕਰ ਦਿੰਦਾ ਦਾ ਰੂਸ ਮਲੀਆਮੇਟ
ਹੋ ਜਾਣਾ ਸੀ।
ਖ਼ੈਰ ਇਹ ਲੜਾਈ ਤਾਂ ਰੂਸ ਜਿੱਤ ਗਿਆ ਸੀ ਅਤੇ
ਜਰਮਨੀ ਉਤੇ ਸੋਵੀਅਤ ਝੰਡਾ ਝੂਲਦਾ ਰਿਹਾ, ਪਰ
ਟੀਵੀ ਚੈਨਲਾਂ ਅਤੇ ਮੀਡਿਆ ਦੇ ਪਤਾ ਨੀ ਕਿੱਥੇ ਕੁ
ਦਿਮਾਗ ਲੱਗਾ ਵੇ, ਪਤਾ ਨੀਂ ਫਰੀਡਮ ਦੀ ਅੰਨੀ
ਪੱਟੀ ਚੜ੍ਹੀ ਵੇ ਜਾਂ ਆਪਣਾ ਹੰਕਾਰ ਵੀ ਵੱਧ ਗਿਆ ਹੈ ਕਿ
ਸੋਵੀਅਤ ਨੂੰ ਭੰਡਣ ਲਈ ਹਿਟਲਰ ਜਿੰਦਾਬਾਦ ਕਹਿਣ
ਤੋਂ ਵੀ ਨਹੀਂ ਟਲਦੇ,
ਉਹ ਦੂਜੀ ਉਦਾਹਰਨ ਵੀਅਤਨਾਮ ਲੜਾਈ ਵਿੱਚ ਆਖਰੀ
ਦਿਨਾਂ ਦੀ ਹੈ, ਜਿੱਥੇ ਅਮਰੀਕੀ ਫੌਜੀ ਹਲਕਿਆਂ ਕੁੱਤਿਆਂ ਵਾਗੂੰ ਮਰ
ਰਹੇ ਸਨ ਅਤੇ ਟੀਵੀ ਚੈਨਲ ਵੇਖੋ ਕਿਵੇਂ ਪਰਚਾਰ ਕਰਦੇ ਨੇ ਕਿ
ਹਾਰੇ ਹੋਏ, ਭੱਜੇ ਜਾਂਦੇ ਸਿਪਾਹੀਆਂ ਦੀ ਵੀ ਕਿਵੇਂ ਤਾਰੀਫ਼ ਕਰਦੇ ਨੇ:
ਵੀਅਤਨਾਮ ਤੋਂ ਭੱਜ ਅਮਰੀਕੀ ਕੰਬੋਡੀਆ ਦੇ ਤੱਟਾਂ ਉੱਤੇ ਆ ਗਏ,
ਉਥੇ ਭਾਰੀ ਗੋਲਾਬਾਰੀ ਹੋ ਰਹੀ ਸੀ ਅਤੇ ਅਮਰੀਕਾ ਦਾ 4 ਹੈਲੀਕਪਟਰ
ਵੀ ਸੁੱਟੇ ਗਏ ਸਨ, ਬਾਕੀ ਬਚੇ ਬਹੁਤ ਬੁਰੇ ਹਾਲ ਵਿੱਚ ਸਨ,
ਅੰਤ ਨੂੰ ਸਭ ਵੱਡਾ ਬੰਬ ਸੁੱਟ ਕੇ ਵੀ ਅਮੀਰਕਾ ਦੇ ਕਈ ਫੌਜੀ
ਗੁਆਚ ਗਏ, ਜੇਹੜੇ ਬਚ ਗਏ ਸਨ, ਉਹਨਾਂ ਦੀ ਜਾਨ
ਮੂੰਹ 'ਚ ਆਈ ਸੀ, ਚੈਨਲ ਉੱਤੇ ਵਾਰ ਵਾਰ ਕਹਿ ਰਹੇ ਸਨ ਕਿ
ਉਹਨਾਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਹੈ, ਪਰ ਚੈਨਲ
ਵਾਲੇ ਤਾਰੀਫ਼ ਕਰੀ ਜਾ ਰਹੇ ਸਨ, ਬੜੀ ਬਹਾਦਰੀ ਨਾਲ ਲੜ ਰਹੇ ਸਨ,
ਬਹੁਤ ਫੌਜੀਆਂ ਨੂੰ ਬਚਾ ਲਿਆ, 3 ਫੌਜੀਆਂ ਦਾ ਪਤਾ ਨਾ ਲੱਗਾ, ਪਰ
ਫੇਰ ਵੀ ਇਹ ਬਹੁਤ ਵੱਡਾ ਮਿਸ਼ਨ ਸੀ.....
ਯਾਰ ਹੱਦ ਗਈ, ਕੋਈ ਤਾਂ ਪਾਸਾ ਰੱਖੋ, ਜੇ ਤੁਸੀਂ ਕੰਬੋਡੀਆਂ ਵਿੱਚ
ਅਮਰੀਕੀਆਂ ਨੂੰ ਭਜਾਉਣ ਵਾਲਿਆਂ ਦੀ ਤਾਰੀਫ਼ ਨੀਂ ਕਰ ਸਕਦੇ ਤਾਂ
ਘੱਟੋ-ਘੱਟ ਅਮਰੀਕੀ ਦੀ ਹਾਰ ਨੂੰ ਜਿੱਤ 'ਚ ਬਦਲਣ ਦਾ ਜਤਨ ਤਾਂ
ਨਾ ਕਰੋ ਅਤੇ ਇਨ੍ਹਾਂ ਕਰਨੋ ਰਿਹਾ ਨੀਂ ਜਾਂਦਾ ਤਾਂ ਝੂਠ ਨਾਲ ਲੋਕਾਂ
ਨੂੰ ਭਰਮਾਉਣ ਨਾਲੋਂ ਚੰਗਾ ਹੈ ਪਰੋਗਰਾਮ ਨਾ ਵੇਖਿਓ।

ਹੁਣ ਇਹ ਮੀਡਿਆ ਚੈਨਲ ਕੇਵਲ ਅਮਰੀਕਾ ਬਰੈਂਡ ਹੀ ਬਣ
ਗਏ, ਜਿਸ ਵਿੱਚ ਸਾਫ਼ ਗੱਲ ਕਰਨ ਦਾ ਹੌਸਲਾ ਨੀਂ, ਜਿੱਤ ਨੂੰ
ਜਿੱਤ ਕਹਿਣ, ਹਾਰ ਨੂੰ ਹਾਰ ਮੰਨਣ ਦੀ ਜੁਰਤ ਨਹੀਂ ਹੈ, ਬੱਸ
ਅਮਰੀਕਾ ਦੀ ਹਰ ਚੀਜ਼ ਠੀਕ ਹੈ, ਉਹੀ ਠੀਕ ਹੈ, ਪਰ
ਇਹ ਠੀਕ ਵੀ ਹੈ
"ਤਕੜੇ ਦਾ ਸੱਤੀ ਵੀਹੀ ਸੌਂ"
ਪਰ "ਟੈਮ ਕਦੇ ਰੁਕਦਾ ਨੀਂ", ਸਿਕੰਦਰ ਆਇਆ ਗਿਆ,
ਬਰਤਾਨੀਆ, ਜਿਸ ਦਾ ਸੂਰਜ ਕਦੇ ਡੁੱਬਦਾ ਨੀਂ ਸੀ, ਉਹ
ਕੇਵਲ ਅਮਰੀਕੀ ਦੀ ਪੂਛ ਬਣ ਗਿਆ, ਅਮਰੀਕਾ
ਦੀ ਦੁਰਦਸ਼ਾ ਵੀ ਦੂਰ ਨੀਂ।

23 January, 2008

20ਵੀ ਸਦੀ ਦੀ ਚਮਕੌਰ ਦੀ ਗੜ੍ਹੀ - ਸਟਾਲਿਨਗਰਾਦ

ਹਾਂ, ਸਟਾਇਲਗਰਾਦ ਹੀ ਇੱਕ ਅਜੇਹੀ ਲੜਾਈ ਹੋਵੇਗੀ, ਜਿਸ ਨੂੰ 20 ਸਦੀ ਦੀ
ਚਮਕੌਰ ਦੀ ਗੜ੍ਹੀ ਕਹਿ ਸਕਦੇ ਹਾਂ। ਢਾਈ ਲੱਖ ਜਰਮਨ 6ਵੀ ਡਿਵੀਜ਼ਨ ਦੇ ਖਿਲਾਫ਼
40,000 ਸੋਵੀਅਤ (ਰੂਸੀ ਕਹਿਣਾ ਠੀਕ ਨਾ ਹੋਵੇਗਾ) ਫੌਜੀ, 181 ਦਿਨਾਂ ਦਾ ਘੇਰਾ, ਦਾਣਾ ਪਾਣੀ, ਕਾਰਖਾਨੇ,
ਘਰ, ਸੜਕਾਂ, ਇਨਸਾਨ, ਸਭ ਕੁਝ ਖਤਮ, ਪਰ ਇਨਸਾਨ ਦੇ ਜੰਝਾਰੂ ਜ਼ਜ਼ਬੇ
ਨੂੰ ਤੋੜ ਨਾ ਸਕੀਆਂ ਜਰਮਨ ਦੀਆਂ ਅਜਿੱਤ ਆਰੀਆਈ ਫੌਜਾਂ...
ਇਸ ਮਹੀਨੇ ਹੋਈ ਮਹਾਨ ਸੋਵੀਅਤ ਜਿੱਤ ਨੂੰ ਮੇਰੇ ਵਲੋਂ ਸੰਖੇਪ ਜੇਹੀ ਸਰਧਾਂਜ਼ਲੀ
ਨਕਸ਼ਾ

"While Soviet soldiers defended their positions and took the Germans under fire, factory workers repaired damaged Soviet tanks and other weapons close to the battlefield, sometimes on the battlefield itself."

ਸਟਾਲਿਨਗਰਾਦ ਦੀ ਲੜਾਈ - ਵਿਕਿਪੀਡੀਆ

The BBC's Russian Affairs Analyst, Stephen Dalziel says that there are many positive aspects of the Soviet Union's legacy: "Russia in 1917 was a very backward, illiterate society. And what the revolution did give the vast majority of the population was literacy, a basic education. In fact, the Soviet education system was one of the most rounded, well-developed education systems the world has ever seen."

The impact of the Russian revolution on 20th century history has been profound. Many historians see it as probably the defining event of the century.

For many in the former soviet Union and around the world, the Revolution was an attempt to create a better society which went dreadfully and cruelly wrong

--------

ਉੱਤੇ ਦਿੱਤੇ ਹਵਾਲੇ ਹੀ ਰਹਿ ਗਏ, ਮੇਰੇ ਕੋਲ ਟਾਈਮ ਨੀਂ ਮਿਲਿਆ ਅਤੇ ਹਫ਼ਤਾ ਇੰਝ
ਹੀ ਲੰਘ ਗਿਆ ਹੈ। ਸੋ ਇੰਝ ਹੀ ਅਧੂਰਾ ਪੇਸ਼ ਕਰ ਰਿਹਾ ਹਾਂ।

16 January, 2008

ਤੈਨੂੰ ਕਿੱਦਾਂ ਮੈਂ ਆਖਾਂ ਅਲਵਿਦਾ ਜਿਓਣ ਜੋਗਿਆ...

ਅੱਜ ਅਲਵਿਦਾ ਕਹਿ ਦਿੱਤਾ ਆਪਣੇ ਨੂੰ, ਵਿਦਾ ਕਰ ਦਿੱਤਾ
ਆਪਣੇ ਘਰ ਤੋਂ, ਘਰ ਦੇ ਅੱਗਿਓ ਖਾਲੀ ਖਾਲੀ ਵੇਹੜਾ
ਮੇਰੇ ਸੀਨੇ ਵਿੱਚ ਖਾਲੀ ਹੋਏ ਥਾਂ ਨੂੰ ਵੇਖਾਉਦਾ ਸੀ ਅਤੇ
ਰੋਂਦਾ ਦਿਲ ਸ਼ਾਇਦ ਅੱਖਾਂ ਦੇ ਹੰਝੂ ਨੂੰ ਓਹਲੇ ਕਰਦਾ ਸੀ।
ਹਾਂ ਅੱਜ ਤੁਰ ਗਿਆ ਮੇਰਾ ਇੱਕ ਬੇਲੀ, ਇੱਕ ਪਿਆਰ,
ਇੱਕ ਸ਼ੌਕ, ਅੱਜ ਰਹਿ ਗਿਆ ਉਸ ਰਾਹ ਉੱਤੇ ਮੈਂ ਕੱਲਾ
ਜਿੱਥੇ ਅਸੀਂ ਦੋਵੇਂ ਚੱਲਦੇ ਸਾਂ, ਜਿੱਥੇ ਉਸ ਨੇ ਹਰ ਪਲ
ਨੂੰ ਹੁਲਾਰਾ ਦਿੱਤਾ, ਸਾਹਰਾ ਬਣਿਆ, ਜਿੱਥੇ ਉਸ ਨੇ
ਕਦੇ ਮੈਨੂੰ ਡੋਲਣ ਨਾ ਦਿੱਤਾ, ਜਿੱਥੇ ਉਸ ਦੇ ਬਿਨਾਂ
ਮੈਨੂੰ ਕੋਈ ਲਿਜਾ ਨਾ ਸਕਿਆ।
ਅੱਜ ਸਾਂਝ ਦਿਲਾਂ ਦੀ ਟੁੱਟ ਗਈ,
ਮੇਰੀ ਮਹਿਬੂਬ ਮੇਰੇ ਨਾਲ ਰੁੱਠ ਗਈ,
ਤੁਰ ਗਈ ਹੋਰ ਬਿਗਾਨੇ ਨਾਲ,
ਕਹਿ ਗਈ ਤਾਹਨੇ ਨਾਲ
"ਅਲਵਿਦਾ ਸੱਜਣਾ ਤੈਨੂੰ ਰੱਬ ਖੁਸ਼ ਰੱਖੇ,
ਸਭ ਵੱਲ ਤੱਕੇ, ਪਰ ਮੁੜ ਮੈਨੂੰ ਨਾ ਤੱਕੇ,
ਮੈਂ ਰੋਵਾਂ ਯਾਦ ਭਾਵੇਂ ਵਿੱਚ ਰੋਜ਼ ਵੇ ਸੱਜਣਾ,
ਵਿਛੜ ਗਏ ਨੂੰ ਝੋਵਾਂ ਰੋਜ਼ ਵੇ ਸੱਜਣਾ,
ਤੜਕੇ ਉੱਠ ਕਿਸੇ ਨੇ ਰਾਣੀ ਕਹਿ ਬਲਾਉਣਾ ਨੀਂ,
ਮਾਣ ਮੇਰਾ, ਪਿਆਰ ਮੇਰਾ ਕਹਿ ਕਿਸੇ ਬਲਾਉਣਾ ਨੀਂ,
ਵਿਛੜ ਗਿਆ ਦੀਆਂ ਗੱਲਾਂ ਕਰਦਾ ਜੱਗ ਦਿਨ ਚਾਰ,
ਮਿਲਦਿਆਂ ਦੇ ਮੇਲੇ, ਦਿਲ ਮਿਲਿਆਂ ਦੀ ਬਹਾਰ,
ਕਿਸੇ ਗ਼ੈਰ ਦੇ ਹੱਥੀਂ ਮੈਨੂੰ ਤੇਰਾ ਪਿਆਰ ਮਿਲ ਨਾ ਸਕੇ ਕਦੇ
ਮੈਨੂੰ ਤੇਰੀ ਮਜਬੂਰੀ ਪਤਾ, ਚਾਹੇ ਦਿਲ ਤੇਰਾ ਕਹਿ ਨਾ ਸਕੇ ਕਦੇ
ਬਸ ਸੱਜਣਾ ਅੱਜ ਮੇਰੇ ਵਲੋਂ ਤੈਨੂੰ ਅਲਵਿਦਾ
ਅਲਵਿਦਾ ਅਲਵਿਦਾ ਸੱਜਣਾ ਵੇ ਅਲਵਿਦਾ"

ਮੇਰੇ ਮੁਰਝਾਏ ਚਿਹਰੇ ਉੱਤੇ ਆਖਰੀ ਖੁਸ਼ੀ ਸਵੇਰ ਹੁੰਦਿਆਂ ਗੁਆਚ
ਗਈ, ਘਰੋਂ ਨਿਕਲ ਵੇਲੇ ਤਾਂ ਯਾਦ ਨਾ ਰਿਹਾ, ਪਰ ਜਦੋਂ ਕਿਸੇ
ਹਵਾਲੇ ਕੀਤਾ ਉਸ ਨੂੰ ਤਾਂ ਮੇਰਾ ਹੱਥ ਕੰਬ ਗਿਆ, ਮੇਰੇ ਬੋਲ ਕੰਬ
ਗਏ, ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਮੇਰੇ ਬੁੱਲਾਂ ਦੇ ਲਫ਼ਜ਼ ਮੇਰੇ
ਦਿਮਾਗ ਅਤੇ ਦਿਲ ਕੋਲੋਂ ਪਾਣੀ ਬਿਨਾਂ ਝੋਨੇ ਦੇ ਖੇਤ ਵਾਂਗ ਖਿਲਰੇ
ਹੋਏ ਸਨ, ਬੱਸ ਰਸਮੀ ਜੇਹੀ ਕਾਰਵਾਈ ਕਰਕੇ ਮੈਂ ਘਰ ਅੰਦਰ ਨੂੰ
ਮੂੰਹ ਭੁਵਾ ਲਿਆ। ਮੁੜ ਕੇ ਵੇਖਣ ਦਾ ਹੌਸਲਾ ਮੈਂ ਕਰ ਨਾ ਸਕਿਆ,
(ਸ਼ਾਇਦ ਜੇ ਕਰ ਲੈਂਦਾ ਤਾਂ ਮੈਂ ਅੱਖਾਂ 'ਚੋਂ ਹੰਝੂ ਰੋਕ ਨਾ ਸਕਦਾ
ਅਤੇ ਖੌਰੇ ਮੈਂ ਉਸ ਨੂੰ ਜਾਣ ਹੀ ਨਾ ਦਿੰਦਾ, ਹੁਣ ਤੱਕ ਮੇਰੀ ਦਿਲੀਂ
ਚਾਅ ਹੈ ਕਿ ਹੇ ਰੱਬਾ ਕਿਤੇ ਸਭ ਵਾਅਦੇ ਖਤਮ ਹੋ ਜਾਣ, ਸਭ
ਜੁਬਾਨਾਂ ਫਨਾ ਹੋ ਜਾਣ ਅਤੇ ਮੈਨੂੰ ਮੇਰੀ ਮਹਿਬੂਬ ਮਿਲ ਜਾਵੇ, ਬੱਸ
ਇੱਕ ਵਾਰ ਮੈਨੂੰ ਮੇਰੀ ਗਲਤੀ ਮੁਆਫ਼ ਕਰ, ਮੇਰੀ ਜੁਬਾਨ 'ਚੋਂ ਨਿਕਲੇ
ਲਫ਼ਜ਼ ਮੁਆਫ਼ ਦੇ, ਪਰ ਨਹੀਂ ਹੋਇਆ:-( )। ਮੇਰੇ ਬੁੱਲ ਹੁਣ ਇਸ
ਅਹਿਸਾਸ ਵਿੱਚ ਚੁੱਪ ਸਨ ਅਤੇ ਲਫ਼ਜ ਸਾਰਾ ਦਿਨਾ ਕੇਵਲ ਇਹੀ ਰਹਿ ਗਿਆ
"ਤੈਨੂੰ ਕਿੱਦਾਂ ਆਖਾਂ ਮੈਂ ਅਲਵਿਦਾ, ਜਿਉਣ ਜੋਗੀਆਂ ਤੇਰੇ ਬਿਨ ਦਿਲ ਕਦੇ ਲੱਗਣਾ ਨਹੀਂ..."