18 June, 2008

ਫਾਇਰਫਾਕਸ 3 - ਪੰਜਾਬੀ ਵਿੱਚ!

ਇਸ ਵਾਰ ਫਾਇਰਫਾਕਸ 3 ਪੰਜਾਬੀ ਵਿੱਚ ਰੀਲਿਜ਼ ਹੋ ਗਿਆ ਹੈ (ਕੱਲ੍ਹ)।

ਕੱਲ੍ਹ ਡਾਊਨੋਲਡ ਦਾ ਇਹ ਆਲਮ ਸੀ ਕਿ ਭਾਰਤ ਵਿੱਚ ਸਵੇਰ ਤੋਂ ਹੀ ਇਹ ਸਾਈਟ ਖੁੱਲ੍ਹ ਹੀ ਨਹੀਂ ਸੀ ਰਹੀ।
ਮੌਜੀਲਾ ਨੇ ਬਹੁਤ ਵਧੀਆ ਚਾਰਟ/ਗਰਾਫ਼ ਦਿੱਤਾ ਹੋਇਆ ਸੀ। ਅੱਜ ਦੀ ਰਿਪੋਰਟ ਮੁਤਾਬਕ 8 ਮਿਲੀਅਨ
(80 ਲੱਖ ਡਾਊਨਲੋਡ) 24 ਘੰਟਿਆਂ ਵਿੱਚ ਹੋਏ।
ਡਾਊਨਲੋਡ ਬਾਰੇ ਜਾਣਕਾਰੀ ਲਈ ਵੇਖੋ: ਵਰਲਡ ਰਿਕਾਰਡ

---
ਤਕਨੀਕੀ ਡਾਟਾ:
ਕੁੱਲ ਡਾਊਨਲੋਡ : 83 ਟੈਰਾਬਾਈਟ
17000 ਡਾਊਨਲੋਡ ਪ੍ਰਤੀ ਮਿੰਟ ਜਾਂ 283 ਡਾਊਨਲੋਡ ਪ੍ਰਤੀ ਸਕਿੰਟ!
ਵੱਧੋ-ਵੱਧ ਸਰਵਰ ਆਉਟਪੁੱਟ: 20 ਗੀਗਾਬਾਈਟ ਪ੍ਰਤੀ ਸਕਿੰਟ
---


ਇਸ ਵਿੱਚ ਇਹ ਸਾਰੇ ਪਲੇਟਫਾਰਮਾਂ ਲਈ ਰੀਲਿਜ਼ ਹੋਇਆ ਹੈ ਅਤੇ ਇੱਕਲੀ ਪੰਜਾਬੀ ਹੀ ਭਾਰਤੀ ਭਾਸ਼ਾ ਹੈ,
ਜਿਸ ਵਾਸਤੇ ਇਹ ਸਭ ਪਲੇਟਫਾਰਮਾਂ ਵਾਸਤੇ ਰੀਲਿਜ਼ ਹੋਇਆ ਹੈ। ਇਸ ਵਾਰ ਦੇ ਅਨੁਵਾਦ ਵਿੱਚ
ਹੋਰ ਚੀਜ਼ਾਂ ਤੋਂ ਇਲਾਵਾ ਕੁਝ ਮੁੱਢਲੇ ਵੈੱਬ ਸਾਈਟ ਪੇਜ਼ ਵੀ ਪੰਜਾਬੀ ਵਿੱਚ ਉਪਲੱਬਧ ਹਨ!
ਇਸ ਵਾਰ ਅਨੁਵਾਦ ਨੂੰ ਹੋਰ ਸੌਖਾਲਾ ਕਰਨ ਲਈ ਬਹੁਤ ਸ਼ਬਦ ਆਮ ਬੋਲ ਚਾਲ ਦੀ ਭਾਸ਼ਾ
ਮੁਤਾਬਕ ਰੱਖੇ ਗਏ ਹਨ
ਝਰੋਖਾ - > ਵਿੰਡੋ
ਕਾਰਜ - > ਐਪਲੀਕੇਸ਼ਨ
ਵਧੇਰੇ ਜਾਣਕਾਰੀ ਲਈ http://code.google.com/p/gurmukhi/wiki/PunjabiTraslationPhase2 ਵੇਖੋ।

ਡਾਊਨਲੋਡ:
http://www.mozilla.com/en-US/firefox/all.html


ਵਿੰਡੋਜ਼: http://download.mozilla.org/?product=firefox-3.0&os=win&lang=pa-IN
ਮੈਕ: http://download.mozilla.org/?product=firefox-3.0&os=osx&lang=pa-IN
ਲੀਨਕਸ: http://download.mozilla.org/?product=firefox-3.0&os=linux&lang=pa-IN

ਇਸ ਵਾਰ ਖਾਸ ਗੱਲ਼ ਇਹ ਰਹੀ ਹੈ, ਮੈਕ ਦੀ ਘਾਟ, ਜੋ ਕਿ ਪਿਛਲੀ ਵਾਰ ਖਿਟਕਦੀ ਰਹੀ, ਉਸ ਵਾਸਤੇ ਟੀਮ
ਵਿੱਚੋਂ 3 ਤੋਂ 4 ਮਸ਼ੀਨਾਂ ਰਹੀਆਂ ਅਤੇ ਤੁਹਾਡੇ ਲੋਕਾਂ ਦਾ ਲਗਾਤਾਰ ਜਵਾਬ ਦੇਣ ਕਰਕੇ ਇਹ ਰੀਲਿਜ਼ ਸੰਭਵ ਹੋ ਸਕਿਆ।
ਡਾਊਨਲੋਡ ਕਰਕੇ ਚਲਾਉਣ ਤੋਂ ਬਾਅਦ ਕੁਝ ਵੈੱਬਸਾਈਟ ਪੰਜਾਬੀ ਵਿੱਚ ਵੇਖਾਈ ਦੇਣਗੀਆਂ।

ਪੰਜਾਬੀ ਟੀਮ:
ਇਸ ਵਾਰ ਤੁਹਾਡਾ ਸਭ ਦਾ ਬਹੁਤ ਯੋਗਦਾਨ ਰਿਹਾ, ਫੇਰ ਵੀ ਮੈਂ ਕੁਝ ਵੀਰਾਂ ਦਾ ਖਾਸ ਤੌਰ ਉੱਤੇ
ਧੰਨਵਾਦ ਕਰਨਾ ਚਾਹੁੰਦਾ ਹਾਂ, ਜਿੰਨ੍ਹਾਂ ਖਾਸ ਤੌਰ ਉੱਤੇ ਅੱਪਡੇਟ ਦਿੱਤੇ, ਆਪਣੇ ਰੁਝੇਵੇਂ ਭਰੀ ਜਿੰਦਗੀ
ਵਿਚੋਂ ਟਾਈਮ ਕੱਢ ਕੇ ਸਾਡਾ ਸਾਥ ਦਿੱਤਾ:
Arvinder Kang
ਗਰੇਵਾਲ ਰਾਏਕੋਟੀ (Pav Grewal)

ਹਰੇਕ ਟੈਸਟ ਰੀਲਿਜ਼ ਦੌਰਾਨ ਇਨ੍ਹਾਂ ਨੇ ਯੋਗਦਾਨ ਦਿੱਤਾ ਅਤੇ ਇਹਨਾਂ ਦੀ ਮੱਦਦ
ਨਾਲ ਪੰਜਾਬੀ ਟੀਮ ਨੇ ਲਿਟਮਸ ਟੈਸਟਿੰਗ ਵੀ ਪੂਰੀ ਕੀਤੀ ਹੈ!
ਉਮੀਦ ਹੈ ਕਿ ਭਵਿੱਖ ਵਿੱਚ ਵੀ ਤੁਹਾਡਾ ਸਭ ਦਾ ਸਹਿਯੋਗ ਇਸੇਤਰ੍ਹਾਂ ਬਣਿਆ ਰਹੇਗਾ।

ਕੁਝ ਬਟਨ ਅਤੇ ਲੋਗੋ ਤੁਸੀਂ ਵੀ ਡਾਊਨਲੋਡ ਕਰਕੇ ਲਗਾ ਸਕਦੇ ਹੋ!
http://www.spreadfirefox.com/?q=affiliates/homepage


ਅਖੀਰ ਵਿੱਚੋਂ ਡਾਊਨਲੋਡ ਕਰਨ, ਵਰਤਣ ਅਤੇ ਸਾਨੂੰ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ
ਅਤੇ ਹਮੇਸ਼ਾ ਵਾਂਗ ਕੋਈ ਸੁਝਾਅ, ਕਮੀ ਪੇਸ਼ੀ ਜਾਂ ਸਿਕਾਇਤ ਹੋਵੇ ਤਾਂ ਮੇਲਿੰਗ ਲਿਸਟ ਉੱਤੇ ਭੇਜਣ
ਦੀ ਖੇਚਲ ਕਰਨੀ।

4 comments:

Mampi said...

I downloaded it today and its going great so far.

Anonymous said...

ssa veer that is great that firefox punjabi version has been released but

kujh shabad jinna da tusi jikar keeta..

ਝਰੋਖਾ - > ਵਿੰਡੋ
ਕਾਰਜ - > ਐਪਲੀਕੇਸ਼ਨ

main pehlan aavade blog (harmeetsinghsidhu.blogspot.com) ch likhya si rc3 wele ke eh jyaada odd je nai haige punjabi maa boli layi?
or again we hav to say this is need of time? baaki comment kariyo jaroor.. othe padd ke..

ਅ. ਸ. ਆਲਮ (A S Alam) said...

ਇਸ ਬਾਰੇ ਪਹਿਲਾਂ ਵੀ ਚਰਚਾ ਹੋਈ ਸੀ ਅਤੇ
ਗੱਲ਼ ਇਹੀ ਹੈ ਕਿ ਕੱਟੜ ਪੰਜਾਬੀ ਦੀ ਬਜਾਏ,
ਜੋ ਲੋਕ (ਕੰਪਿਊਟਰ ਵਰਤਣ ਵਾਲੇ ਵਿਦਿਆਰਥੀ,
ਇੰਜਨੀਅਰ ਅਤੇ ਮਾਹਰ) ਬੋਲਦੇ ਹਨ, ਸਮਝਦੇ ਹਨ
ਉਹੀ ਵਰਤੀ ਜਾਵੇ। ਝਰੋਖਾ ਵਰਗੇ ਸ਼ਬਦ ਟਕਸਾਲੀ
ਤਾਂ ਲੱਗਦੇ ਹਨ, ਪਰ ਇਹ ਨਵੇਂ ਯੂਜ਼ਰ, ਜੋ ਕਿ
ਪੰਜਾਬੀ 'ਚ ਕੰਪਿਊਟਰ ਵਰਤਣਾ ਚਾਹੁੰਦੇ ਹਨ, ਉਨ੍ਹਾਂ
ਵਾਸਤੇ ਕਾਫ਼ੀ ਔਖੇ ਹੋ ਜਾਂਦੇ ਹਨ, ਸਮਝਣੇ।

ਬਾਕੀ ਭਾਸ਼ਾ ਇੱਕ ਵਗਦਾ ਦਰਿਆ ਹੈ, ਜਿਸ ਵਿੱਚ
ਨਵੇਂ ਸ਼ਬਦ ਹਮੇਸ਼ਾਂ ਦੂਜੀਆਂ ਭਾਸ਼ਾ 'ਚ ਆਉਦੇ ਜਾਂਦੇ
ਰਹਿੰਦੇ ਹਨ, ਇਸ ਵਿੱਚ ਇਹ ਕੋਈ ਵੱਡੀ ਗੱਲ਼ ਨੀਂ
ਕਿ ਆਪਾਂ ਇਹ ਸ਼ਬਦ ਵਰਤਣ ਲੱਗੀਏ, ਕਿਉਕਿ ਇਹ
ਆਪਣੇ ਲਈ ਅਣਜਾਣੇ ਨਹੀਂ ਹਨ ਅਤੇ ਆਮ ਵਰਤਣ
ਅਤੇ ਸਮਝਣ ਵਿੱਚ ਵੀ ਸੌਖੇ ਹਨ।
ਫੇਰ ਸੁਧਾਰ ਦੀ ਗੁਜਾਇਸ ਤਾਂ ਕਦੇ ਖਤਮ ਨਹੀਂ ਹੁੰਦੇ,
ਸੁਝਾਅ ਲਿਸਟ ਉੱਤੇ ਭੇਜ ਸਕਦੇ ਹੋ

Anonymous said...

chalo theek.. waise ve ajj kall punjabi ch eho jehe 200 to uppar shabad hann jo pehlan wali punjabi naal mael nai khaande.. udharan bhaut hann.. anyways.. tarakki karo jive marji karo.. yug parvirtan ho reha.. :)