19 August, 2008

ਸੋਨੇ ਦੀ ਸੰਗਲੀ ਵਾਲਾ ਗੁਲਾਮ...

ਆਪੇ ਬਣੇ ਗੁਲਾਮ, ਆਪੇ ਫਾਈਆਂ ਪਾ ਲਈਆਂ
ਆਪੇ ਪੈਰਾਂ ਵਿੱਚ ਬੇੜੀਆਂ ਪਾ ਲਈਆਂ,
ਪਹਿਲਾਂ ਰਹੇ ਗੁਲਾਮ ਨੀਲੇ ਲਾਲ ਵਾਲਿਆਂ ਦੇ
ਹੁਣ ਬਣੇ ਗੁਲਾਮ ਲਾਲ ਟੋਪਿਆਂ ਵਾਲਿਆਂ ਦੇ
ਕਦੇ ਸਾਹ ਲੈਣ ਉੱਤੇ ਪਾਬੰਦੀ ਸੀ, ਕਦੇ ਬੋਲਣ ਉੱਤੇ ਪਾਬੰਦੀ ਸੀ
ਕਦੇ ਹੁੰਦੇ ਸਾਂ ਸਰੀਰ ਬੰਨ੍ਹੇ, ਹੁਣ ਨੇ ਇਨ੍ਹਾਂ ਦਿਮਾਗ ਬੰਨ੍ਹੇ।
ਕਦੇ ਸੰਗਲ ਸਨ ਨਾਲ ਲਟਕਦੇ।
ਹੁਣ ਦਿਮਾਗ 'ਚ ਈ-ਸੰਗਲ ਨੇ ਝਟਕਦੇ।
ਬੋਲਣ ਤੋਂ ਉਹੀ ਡਰ ਹਾਲੇ ਰਹਿ ਗਿਆ।
ਗੁਲਾਮ ਹੋ ਕੇ ਅੱਜ ਫੇਰ ਰਹਿ ਗਿਆ।

ਬੋਲਣ ਤੋਂ ਡਰ ਗਿਆ ਹਾਂ ਮੈਂ,
ਪੱਥਰ ਨਾਲ ਭਰ ਗਿਆ ਹਾਂ ਮੈਂ,
ਆਪਣੀ ਜੁਬਾਨ ਨੂੰ ਸੀਅ ਲੈਣ ਦਾ ਵਾਅਦਾ ਕਰ ਬੈਠਾ।
ਗੁਆ ਆਜ਼ਾਦੀ ਆਪਣੀ, ਸੰਗਲੀ ਵਾਲਾ ਕੁੱਤਾ ਬਣ ਬੈਠਾ।
ਗੁਲਾਮੀ ਤਾਂ ਗੁਲਾਮੀ ਹੈ, ਭਾਵੇਂ ਸੋਨੇ ਦੀ ਸੰਗਲੀ ਨਾਲ ਹੋਵੇ।
ਹੱਥ ਕਟਾ ਕੇ ਆਪਣੇ ਆਲਮ ਹੁਣ ਆਪਣੇ ਖੂਨੀ ਹੁੰਝੂਆਂ ਨਾਲ ਰੋਵੇ।

ਦਿੱਤੀ ਆਜ਼ਾਦੀ ਸਾਨੂੰ ਖੂਨ ਡੋਲ ਭਗਤ ਸਿੰਘ ਹੋਰਾਂ,
ਅੱਜ ਕੀਤਾ ਸਾਨੂੰ ਗੁਲਾਮ ਇਹ ਸਮੇਂ ਦੀ ਝੂਠੀਆਂ ਲੋੜਾਂ,
ਕੀ ਬਿਨਾਂ ਇਸ ਦੇ ਨੀਂ ਸਰਦਾ, ਕੀ ਹਨ ਸਾਨੂੰ ਥੋੜ੍ਹਾਂ,

ਉੱਠ ਕੇ ਇਹ ਜੰਜ਼ੀਰ ਤੋੜਨ ਨੂੰ ਜੀ ਕਰਦਾ ਏ ਬੜਾ,
ਸਰਮਾਏਦਾਰ ਖੜਾ ਕੀਤਾ ਕਾਲਾ-ਬੋਲਾ ਵਰੋਲਾ ਖੜ੍ਹਾ,
ਨਾ ਮੈਨੂੰ ਕੁਝ ਅੱਗੇ ਦਿੱਸਦਾ ਏ, ਨਾ ਪਿੱਛੇ ਨਜ਼ਰ ਆਵੇ,
ਵਗਦਾ ਵਗਦਾ ਖਿੱਚੀ ਜਾਵੇ, ਬੱਸ ਖਿੱਚੀ ਜਾਵੇ,

ਸੋਚ ਵੀ ਮਰ ਗਈ ਮੇਰੀ, ਸੁਪਨੇ ਵੀ ਦਫ਼ਨ ਹੋ ਗਏ
ਮੇਰੀ ਜ਼ਮੀਰ ਦੀ ਨੰਗੀ ਲਾਸ਼ ਬਿਨਾਂ ਕਫ਼ਨ ਦੇ ਗਏ
ਹਾਲੇ ਕਹਿੰਦੇ ਨੇ ਉਹ ਕਿ ਮੈਂ ਉਨ੍ਹਾਂ ਨਾਲ ਧੋਖਾ ਕਰਦਾ ਹਾਂ,
ਕਿਉਂਕਿ ਉਨ੍ਹਾਂ ਦੇ ਵਿਰੁਧ ਬੋਲਣ ਦੀ ਹਿੰਮਤ ਕਰਦਾ ਹਾਂ,
ਲਿਖੇ ਦੋ ਸ਼ਬਦ ਮਰਜਾਣੀ ਅੰਗਰੇਜ਼ੀ ਦੇ, ਝੌਂਕੇ ਨੂੰ ਤੂਫਾਨ ਉਨ੍ਹਾਂ ਬਣਾ ਦਿੱਤਾ,
100 ਚੰਗਾ ਲਿਖੇ ਦਾ ਮਾਣ ਨਾ ਦਿੱਤਾ ਕਦੇ, 1 ਉਲਟ ਲਿਖੇ ਤੋਂ ਪੈਰੋ ਪੁਟਾ ਦਿੱਤਾ,

ਨੌਕਰੀਆਂ ਵੀ ਗੁਲਾਮੀ ਨੇ, ਜੋ ਮੇਰੀ ਦਾਦੀ ਸੁਣਾਉਦੀ ਸੀ,
ਮਾਸਟਰ, ਡਾਕਟਰ, ਫੌਜੀ ਸਭ ਨੂੰ "ਨੌਕਰ" ਆਖ ਬਲਾਉਦੀ ਸੀ,
ਹੱਸਦਾ ਸਾਂ ਕਿ ਕਿਉ ਉਹ ਸਭ ਨੂੰ ਇੰਝ ਕਹਿੰਦੀ ਹੈ, ਸ਼ਾਇਦ ਨਹੀਂ ਹੈ ਸਮਝਦੀ,
ਪਰ ਅੱਜ ਮੈਨੂੰ ਆਪਣੀ ਹਾਲਤ ਵੇਖ ਸਮਝ ਆਇਆ ਕਿ ਮੈਂ ਨਹੀਂ ਸਾਂ ਸਮਝਦਾ,

ਹਾਂ, ਮੈਂ ਆਪੂੰ ਬਣਿਆ ਗੁਲਾਮ, ਸੋਨੇ ਦੀ ਸੰਗਲੀ ਵਾਲਾ ਗੁਲਾਮ
ਜ਼ਮੀਰ ਮਰਿਆ ਜਿਸ ਦਾ, ਦਿਮਾਗ ਹੋਇਆ ਨਿਲਾਮ,
ਪੈਸੇ ਦੇ ਜ਼ੋਰ ਉੱਤੇ ਮਾੜਾ ਬਣਿਆ ਪਲਵਾਨ,
ਪੈਸੇ ਦੀ ਮੰਡੀ ਵਿੱਚ ਸਰਮਾਏਦਾਰ ਰੰਡੀਆਂ ਦੇ ਪਰਧਾਨ,
ਰਹਿਣਾ ਹੈ ਜੇ ਏਥੇ, ਮੱਥਾ ਟੇਕ ਕਰੋ ਸਲਾਮ,

1 comment:

Anonymous said...

ਆਲਮ ਜੀ ਸਿਰੇ ਲਾਤੀ...

ਇੱਕ ਮਿੱਤਰ ਪਿਆਰੇ ਨੇ ਕੁਝ ਸਮਾਂ ਪਹਿਲਾਂ ਇਹ ਲਾਈਨਾਂ ਲਿਖੀਆਂ ਸੀ :--

ਇਹ ਤੇਰੀ ਸੋਚ
ਏਨੀਆਂ ਉਮੀਦਾਂ , ਇਨੇ ਦੋਸ਼
ਨਾਂ ਡਰ , ਨਾ ਰਿਹ ਹੁਣ ਖਾਮੋਸ਼
ਇੱਕ ਹੋਰ ਸਾਲ ਬੀਤ ਿਗਆ
ਹੁਣ ਤਾਂ ਕੋਈ ਹੰਭਲਾ ਮਾਰ

ਇਹ ਤੇਰੀ ਫਿਤਰਤ
ਬੱਸ ਵੇਖੀ ਜਾਂਵੇ ਲਾਈ ਜਾਂਵੇ ਦੋਸ਼
ਉੱਠ ਐ ਨੌਜਵਾਨ

http://parchanve.wordpress.com/2007/12/31/javaani-nu/

ਆਜੋ ਹਿੰਮਤ ਕਰਕੇ, ਬਹੁਤ ਚਿਰ ਨੌਕਰ ਰਹਿ ਲੇ, ਜਿਵੇਂ ਤੁਸੀਂ ਕੰਮਪਿਊਟਰ ਯੁੱਗ ਵਿੱਚ ਪੰਜਾਬੀ ਨੂੰ ਨਵੀਂ ਰਾਹੇ ਪਾਇਆ | ਓਵੇਂ ਹੀ ਸਰਮਾਏਦਾਰੀ ਦੇ ਬਦਲ ਵਿੱਚ, ਕੰਮ ਸੱਭਿਆਚਾਰ ਵਿਕਸਤ ਕੀਤਾ ਜਾ ਸਕਦਾ ਹੈ|
ਹੰਭਲਾ ਤਾਂ ਮਾਰ ਕੇ ਦੇਖੀਏ |
ਇਨਕਲਾਬ ਜਿੰਦਾਬਾਦ