10 June, 2008

ਯੋਗਤਾ ਜਾਂ ਕੋਟਾ - ਅਮਰੀਕੀ ਰਾਸ਼ਟਰਪਤੀ ਦੀ ਚੋਣ ਇੱਕ ਸਬਕ

ਮੈਨੂੰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਉਂਝ ਤਾਂ ਕੋਈ ਦਿਲਸਚਪੀ ਨਹੀਂ ਹੈ (ਅਤੇ ਹੋਣ
ਦਾ ਕਾਰਨ ਵੀ ਨਹੀਂ ਹੈ)। ਇੱਕ ਮਹਿਲਾ ਉਮੀਦਵਾਰ (ਹਿਲੇਰੀ ਕਲਿੰਟਨ) ਦੇ ਮੈਦਾਨ
ਵਿੱਚ ਹੋਣ ਕਰਕੇ ਮੈਨੂੰ ਕੁਝ ਸੀ। ਖ਼ੈਰ ਇਹ ਮੁਕਾਬਲਾ ਬੜਾ ਫਸਵਾਂ ਵੀ ਹੋਇਆ।
ਛੇ ਮਹੀਨਿਆਂ ਤੋਂ ਸਾਲ ਤੱਕ ਖਿੱਚਿਆ ਗਿਆ। ਇਸ ਵਿੱਚ ਬੜੀ ਢੁਕਵੀਂ ਗੱਲ
ਸੀ ਕਿ ਇੰਨ੍ਹੇ ਫਸਵੇਂ ਮਾਮਲੇ ਵਿੱਚ ਕਿਸੇ ਨੇ ਵੀ 'ਲੇਡੀਜ਼ ਫਸਟ' ਗੱਲ਼ ਨੀਂ ਕੀਤੀ,
ਆਖਰੀ ਮੌਕੇ ਵੀ ਇੱਕ ਹੀ ਕੰਪਨੀ ਵਿੱਚ ਕਿਸੇ ਨੇ ਹਿਲੇਰੀ ਨੂੰ ਕਿਹਾ ਨਹੀਂ ਕਿ
ਦੇਸ਼ ਦੀ ਪਹਿਲਾਂ ਲੇਡੀਜ਼ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ, ਕਿਸੇ ਨੇ
ਕਿਹਾ ਨਹੀਂ ਕਿ ਆਦਮੀ ਨੂੰ ਔਰਤ ਵਾਸਤੇ ਮੈਦਾਨ ਖਾਲੀ ਕਰ ਦੇਣਾ ਚਾਹੀਦਾ ਹੈ??
ਇਹ ਬਰਾਬਰੀ ਹੈ, ਸਮਾਜਿਕ ਬਰਾਬਰੀ, ਜਿੱਥੇ ਦੋਵਾਂ ਲਈ ਕੋਈ ਇਹ ਗੱਲ਼ ਨਾ ਕਰੇ
ਕਿ ਔਰਤ ਕਰਕੇ ਛੱਡ ਦਿੱਤਾ, (ਉਸ ਨੂੰ ਵਿਚਾਰੀ ਨੀਂ ਬਣਾਇਆ ਹੈ)।

ਜੇ ਕਿਤੇ ਇਹ ਭਾਰਤ ਵਿੱਚ ਹੁੰਦਾ ਤਾਂ ਨਾ ਚਾਹੁੰਦਿਆਂ ਹੋਇਆ ਵਿਰੋਧੀ ਪਾਰਟੀ
ਤੋਂ ਲੋਕਾਂ ਦੀਆਂ ਵੋਟਾਂ ਘਟਾਉਣ ਵਾਸਤੇ ਮਰਦ ਉਮੀਦਵਾਰ ਨੂੰ ਔਰਤ
ਵਾਸਤੇ ਇਸ ਫ਼ਰਕ ਤੋਂ ਦੂਣੇ ਨਾਲ ਵੀ ਦਾਆਵੇਦਾਰੀ ਛੱਡਣੀ ਪੈਂਦੀ।

ਬਹੁਤ ਦੂਰ ਜਾਣ ਦੀ ਗਲ਼ ਨੀਂ ਹੈ, ਕੁਝ ਦੇਰ ਪਹਿਲਾਂ ਹੀ ਤਾਂ ਭਾਰਤ ਵਿੱਚ
ਪਹਿਲੀਂ ਔਰਤ ਉਮੀਦਵਾਰ ਚੁਣੀ ਗਈ ਸੀ। ਉਸ ਵੇਲੇ ਜੋ ਇੱਕ ਪਾਰਟੀ
ਨੇ ਚਾਲ ਚੱਲੀ ਅਤੇ ਦੂਜੀ ਪਾਰਟੀ ਦੇ ਇੱਕ ਚੰਗੇ ਉਮੀਦਵਾਰ ਨੂੰ ਠੱਬੀ ਲਾਉਣ
ਲਈ ਐਡਾ ਪੱਤਾ ਖੇਡਿਆ ਕਿ ਦੂਜੀ ਪਾਰਟੀ ਪਹਿਲਾਂ ਹੀ ਚਿੱਤ ਹੋ ਗਈ।
(ਸਾਰੇ ਵੋਟਰਾਂ ਨੂੰ ਇਹ ਪਰਚਾਰਿਆ ਗਿਆ ਕਿ ਪਹਿਲਾਂ ਔਰਤ ਰਾਸ਼ਟਰਪਤੀ
ਦੇ ਰਾਹ ਵਿੱਚ ਵਿਰੋਧੀ ਪਾਰਟੀ ਰੋੜੇ ਅਟਕਾ ਰਹੀ ਹੈ ਅਤੇ ਦੂਜੀ ਧਿਰ ਕੋਲ
ਕੋਈ ਰਾਹ ਹੀ ਨਹੀਂ ਰਿਹਾ ਜਵਾਬ ਵਾਸਤੇ)। ਖ਼ੈਰ ਇਰ ਰਾਜਨੀਤੀ ਹੈ,
ਜਿਸ ਨੇ ਇਹ ਰਾਹ ਦੇ ਰੋੜੇ ਬਣਾ ਕੇ ਔਰਤ ਨੂੰ ਵਿਚਾਰ ਦਸ਼ਾ 'ਚ ਖੜ੍ਹਾ ਕੀਤਾ ਹੈ,
ਕੇਵਲ ਔਰਤ ਹੀ ਕਿਉ, SC, BC ਜਮਾਤਾਂ ਅਤੇ ਜਰਨਲ ਉਮੀਦਵਾਰ ਬਣਾ ਕੇ
ਨਫ਼ਰਤ ਦੀ ਦੀਵਾਰ ਖੜੀ ਕਰਨਾ ਦਾ ਕੰਮ ਵੀ ਇਹ ਕਰਦੇ ਹਨ।

ਇਹ ਸਭ ਮੌਕੇ ਮੈਂ ਇਸੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਟਾ, ਰਿਜ਼ਰਵੇਸ਼ਨ,
ਅਤੇ ਰਾਖਵਾਂ ਕਰਨ ਦੀ ਨੀਤੀ ਨਾਲ ਦੇਸ਼ ਇੱਕ ਸੁਰ ਵਿੱਚ ਹੋਣ ਦੀ ਬਜਾਏ ਖਿੰਡ ਰਿਹਾ ਹੈ,
ਆਪਸ ਵਿੱਚ ਜਿਹੜੀ ਰਾਜਨੀਤੀ ਦੀ ਖੇਡ ਨੇਤਾ ਖੇਡ ਰਹੇ ਹਨ, ਉਹ ਦੇਸ਼ ਅਤੇ ਦੇਸ਼
ਦੇ ਨਾਗਰਿਕਾਂ ਦਾ ਘਾਣ ਕਰ ਰਹੀ ਹੈ। ਇਸ ਦੇ ਬਜਾਏ ਯੋਗ ਮੌਕੇ ਦੇ ਕੇ ਮੁਕਾਬਲਾ
ਬਰਾਬਰ ਦਾ ਰਹਿਣ ਦਿੱਤਾ ਜਾਵੇ। ਜੇ ਕੋਈ ਗਰੀਬ ਹੈ ਤਾਂ ਪੜ੍ਹਨ ਦਾ ਮੌਕਾ ਦਿਓ,
ਜੇ ਕੋਈ ਔਰਤ ਗਰੀਬ ਹੈ, ਕੁੜੀ ਪੜ੍ਹ ਨਹੀਂ ਸਕਦੀ ਤਾਂ ਪੂਰੀ ਮੱਦਦ ਦਿਓ, ਪਰ ਜਦੋਂ
ਉਹ ਟੈਸਟ ਵਿੱਚ ਬੈਠੇ, ਜਦੋਂ ਉਹ ਮੱਖ ਮੰਤਰੀ ਬਣਨ ਦੇ ਮੁਕਾਬਲੇ ਵਿੱਚ ਹੋਵੇ ਤਾਂ
ਉਸ ਦੇ ਔਰਤ ਹੋਣ ਨੂੰ ਭੁੱਲਾ ਦਿਓ, ਉਸ ਦੇ ਗੁਣਾਂ ਦੀ, ਔਗੁਣਾਂ ਦੀ ਬਰਾਬਰੀ ਕਰੋ,
ਤਾਂ ਕਿ ਕੱਲ੍ਹ ਨੂੰ ਉਸ ਨੂੰ ਵੀ ਨਿਮਾਣੀ ਨਾ ਹੋਣਾ ਪਵੇ, ਉਸ ਨੂੰ ਮਾਣ ਰਹੇ ਕਿ ਬਰਾਬਰੀ
ਦੇ ਮੁਕਾਬਲੇ 'ਚ ਜਿੱਤੀ ਹਾਂ।

ਅੰਤ ਵਿੱਚ, ਔਰਤ ਮਰਦ, ਜਾਤਾਂ ਦੇ ਵੱਖਰੇਵੇਂ ਵੀ ਰਾਜਨੀਤਿਕ ਪਾਰਟੀਆਂ ਦੀ
ਘਟੀਆਂ ਸੋਚ ਦਾ ਨਤੀਜਾ ਹਨ, ਜੋ ਕਿ ਸਾਡੇ ਵਰਗੇ ਵਿਕਾਸਸ਼ੀਲ ਦੇਸਾਂ ਵਿੱਚ ਹੀ
ਉਭਰਦੇ ਹਨ, ਜੇ ਤੁਸੀਂ ਆਪਣੇ ਆਪ ਨੂੰ ਵਿਕਸਤ ਮੁਲਕਾਂ ਵਿੱਚ ਵੇਖਣਾ ਚਾਹੁੰਦੇ ਹੋ ਤਾਂ
ਇਹ ਸੌੜੀਆਂ ਸੋਚਾਂ ਛੱਡੋ ਅਤੇ ਸਭ ਨੂੰ ਬਰਾਬਰੀ ਦੇ ਮੌਕੇ ਦਿਓ, ਸਮਾਜਵਾਦ ਸੰਵਿਧਾਨ
ਵਿੱਚ ਸ਼ਾਮਲ ਕਰਨ ਦੀ ਚੀਜ਼ ਨਹੀਂ ਹੈ, ਇਸ ਨੂੰ ਅਪਨਾਉਣ ਦੀ ਲੋੜ ਹੈ, ਘਰ ਘਰ
ਵਿੱਚ।

5 comments:

Mampi said...

ਜੇ ਆਪ ਦੀਆਂ ਗੱਲਾਂ ਅਖੌਤੀ ਲੀਡਰਾਂ ਨੇ ਮੰਨ ਲਈਆਂ ਤਾਂ ਉਹਨਾਂ ਦੀਆਂ ਰੋਟੀਆਂ ਕਿੱਥੇ ਸੇਕ ਹੋਣਗੀਆਂ?
Wish this nation had used better discretion in framing its policies. Wish, we, as people were strong enough to say 'no' to such policies. In 21st century, we are stuck up in middle-ages.

ਕਾਵਿ-ਕਣੀਆਂ said...

ਕਿੱਦਾਂ ਜਨਾਬ? ਚੱਕ ਦਿਓ ਫੱਟੇ ਲੀਡਰਾਂ ਦੇ! ਗੱਲ ਤੁਹਾਡੀ ਠੀਕ ਹੈ ਪਰ "ਕੌਣ ਸਾਹਿਬ ਨੂੰ ਆਖੇ, ਸਾਹਿਬ ਇੰਝ ਨਹੀਂ ਇੰਝ ਕਰ।"
ਹਾਂ ਇਕ ਹੋਰ ਗੱਲ ਕਿ ਪਰਵਾਸੀ ਅਖ਼ਬਾਰ ਹੁਣ ਯੁਨੀਕੋਡ ਵਿੱਚ ਤਬਦੀਲ ਹੋ ਗਿਆ ਹੈ, ਲਿੰਕ ਵਿੱਚ ਸੋਧ ਕਰ ਲੈਣਾ।

Anonymous said...

22g kotta tan banayeya geya si tan ke samaj da oh varag jisbu hun tak sirf siree jan naukar banna ke rakheya janda si oh apne pairan te khlo jave te je aaj is de jariye kujh log kamyab ho gaye te bakki sab lagge is da virod karan kiyou bayee ki is samaj vich naliyan saaf karan da jutiyan banaun da kamm sc st hi kyun karan koyee jatt kyun na kare ehi ta sadde samaj di marri gal a jattan nu jameena miliya jameena de naam te karze mile zehre hun maaf ho gaye te je koi sc parivaar aagge vadeya tan ohna nu ki hakk a dukhi hon da tuhade cho kinne bande is gal nu jande ne ke jattan de veha hunda a tan gaddiya ditiyan jandiya ne koi sc kar sakda eh

ਅ. ਸ. ਆਲਮ (A S Alam) said...

ਸ਼ਾਇਦ ਬਾਈ ਜੀ ਤੁਸੀ ਗੱਲ਼ ਨੀਂ ਠੀਕ ਢੰਗ ਨਾਲ ਨਹੀਂ ਲਿਆ, ਕੋਟਾ
ਲਾਉਣ ਵਾਸਤੇ ਜਾਤ ਦੱਸਣ ਦੀ ਕੀ ਲੋੜ। ਕੀ ਡੀਸੀ (DC) ਲੱਗੇ SC/ST
ਨੂੰ ਕੋਟੇ ਦੀ ਲੋੜ ਹੈ?
ਅੱਜ ਸਮੱਸਿਆ ਇਹ ਨਹੀਂ ਕਿ ਕੋਟਾ ਨਹੀਂ ਹੈ, ਬਲਕਿ ਕੋਟੇ ਦਾ ਫਾਇਦਾ
ਉਹੀ ਲੋਕ ਵਾਰ ਵਾਰ ਲੈਂਦੇ ਹਨ, ਜੋ ਅਮੀਰ ਵਰਗ ਵਿੱਚ ਆ ਗਏ!

ਨਾਲੀਆਂ ਸਾਫ਼ ਕਰਨ ਵਾਲਿਆਂ ਦੇ ਜਵਾਕਾਂ ਨੂੰ ਕਿਸੇ ਨੇ ਮਨ੍ਹਾ ਨੀਂ
ਕੀਤਾ ਸਕੂਲ 'ਚ, ਪਰ ਕੀ ਉਹ ਭੇਜਦੇ ਨੇ, ਜਿੱਥੇ ਕਿਤਾਬਾਂ ਮੁਫ਼ਤ,
ਪੜ੍ਹਾਈ ਮੁਫਤ, ਵਜੀਫਾ ਵੀ ਮਿਲਦਾ ਹੈ, ਬਹੁਤ ਘ਼ੱਟ ਹੋਣਗੇ, ਜੋ
ਜਾਂਦੇ ਹੋਣਗੇ, ਇਹ ਗੱਲ਼ ਪੱਕੀ ਹੈ ਕਿ ਉਹ ਡੀਸੀ ਦੀ ਗੱਲ ਤਾਂ
ਛੱਡੋ ਕਦੇ ਮਾਸਟਰ ਵੀ ਲੱਗ ਸਕਣਗੇ??

ਇਸ ਦੇ ਉਲਟ, ਜੇ ਇੱਕ ਡੀਸੀ ਲੱਗੇ ਬੰਦੇ ਦੇ ਜਵਾਕ ਕੋਟਾ ਵਰਤੀ
ਜਾਣਗੇ ਤਾਂ ਕੀ ਉਹ ਅਸਲ ਗਰੀਬ ਲੋਕਾਂ ਦਾ ਹੱਕ ਨੀਂ ਮਾਰੀ ਜਾਂਦੇ??

ਜਦੋਂ ਕਿ ਕੋਟੇ ਦਾ ਫਾਇਦਾ ਜਾਤਾਂ ਪਾਤਾਂ ਤੋਂ ਦੂਰ ਹੋਣਾ ਚਾਹੀਦਾ ਸੀ,
ਇਹ ਗਰੀਬ ਲੋਕਾਂ ਵਾਸਤੇ ਹੋਣਾ ਚਾਹੀਦਾ ਸੀ, ਜੋ ਕਿ ਪੜ੍ਹਾਈ ਨਹੀਂ
ਕਰ ਸਕਦੇ, ਜੋ ਕਿ ਕਿਤਾਬ ਨਹੀਂ ਖਰੀਦ ਸਕਦੇ, ਜਿੰਨ੍ਹਾਂ ਪੇਂਡੂ ਬੱਚਿਆਂ
ਕੋਲ ਸ਼ਹਿਰ ਦੇ ਬੱਚਿਆਂ ਜਿੰਨੀਆਂ ਸਹੂਲਤਾਂ ਨਹੀਂ ਹਨ। ਇਸ ਦਾ
ਜੱਟ, ਜਾਂ ਮਜ੍ਹਬੀ ਜਾਂ ਮਿਸਤਰੀ ਹੋਣ ਨਾਲ ਕੀ ਸਬੰਧ ਹੋਣਾ ਚਾਹੀਦਾ ਸੀ?

ਬਾਕੀ ਅੱਜ ਪਿੰਡ 'ਚ ਤੁਸੀਂ ਇਹ ਕਿਵੇਂ ਪ੍ਰਭਾਸਿਤ (ਡੀਫਾਇਨ) ਕਰ
ਸਕਦੇ ਹੋ ਕਿ ਜੱਟ ਕੌਣ ਏ? ਜੇ ਮੈਂ ਆਪਣੇ ਪਿੰਡ ਦੀ ਹੀ ਉਦਾਹਰਨ
ਦੇਵਾਂ ਤਾਂ ਸਾਡੇ ਪਿੰਡ 4-5 ਘਰ ਮਜ਼ਬੀ ਸਿੰਘਾਂ ਦੇ ਨੇ, ਜਿੰਨਾਂ ਕੋਲ
ਸਾਰੇ ਪਿੰਡ ਦੀ ਪੈਲੀ ਗਹਿਣੇ ਪਈ ਏ, ਹੁਣ ਉਹ ਜੱਟ ਨੇ ਜਾਂ ਜੇਹੜਾ
ਅਸਲ 'ਜੱਟ' ਦਿਹਾੜੀ ਕਰਕੇ ਗੁਜ਼ਾਰਾ ਕਰਦਾ ਏ, ਉਹ ਜੱਟ ਏ?

ਹੁਣ ਜੇ ਵਿਆਹ ਦੀ ਗੱਲ਼ ਕਰਦੇ ਹੋ ਤਾਂ ਸਾਕ ਤਾਂ ਪੈਲੀ ਨੂੰ ਏ, ਲਾਲਿਆਂ
ਦੀ ਹੱਟੀ ਨੂੰ, ਅਤੇ ਡੀਸੀ ਦੇ ਨੌਕਰੀ ਨੂੰ, ਇਹ ਪੈਸੇ ਨੂੰ ਸਲਾਮਾਂ ਨੇ
ਨਾ ਕਿ 'ਜੱਟਾਂ' ਨੂੰ। ਜਿਵੇਂ ਉਤੇ ਕਿਹਾ ਏ ਕਿ ਜਿੰਨਾਂ ਕੋਲ ਪੈਲੀ ਏ
ਕਿ ਉਹ ਜੱਟ ਹੀ ਨੇ?

ਬਾਕੀ ਕੋਟਾ ਤਾਂ ਲੋਕਾਂ ਨੂੰ ਬਰਾਬਰ ਲਿਆਉਣ ਵਾਸਤੇ ਹੁੰਦਾ ਹੈ, ਨਾ ਕਿ
ਨਫ਼ਰਤ ਫੈਲਾਉਣ ਵਾਸਤੇ (ਜੋ ਅੱਜ ਹੋ ਰਿਹਾ ਏ)।

ਅਜੇ ਕੱਲ੍ਹ ਹੀ ਤਾਂ ਗੁਜਰਾਂ ਨੇ ਕੋਟਾ ਲੈ ਲਿਆ ਬੀਸੀ ਦਾ ਅਤੇ ਸਮਾਜ ਦੇ
'ਨੀਵੇਂ' ਵਰਗ 'ਚ ਸ਼ਾਮਲ ਹੋਏ ਨੇ।

Anonymous said...

22 G menu tan eh pata hai ke kinne ku dc honge SC ST cat de te ohna cho kinne dubara reservation bhalde ne gal tan eh vi hai je koi tawan tawan INTELLIGENT paida vi hunda ohde naal vi vitkakara kita janda ohnu is ehsaas vich jeen layi majboor kita janda a tan ke oh apni asli line chadd eh sochan layio majboor oh janda ke ki main SACHI HI CHOTE DARJE DA INSAAN han . HAN MAIN IS GAL DA VIROD KARANGA KE JASADON ik DC de BACHE IK MUKAM HASSLE KAR LAIN ta is parivar nu RESEVATION MILNI BAND HO JAANI CHAHIDI HAI GHAT TO GHAT IK DC DI AUL:AAD HI QUOTA LE SAKE NA ke DC DE POTE .