26 ਸਤੰਬਰ ਨੂੰ ਪੂਣੇ ਤੋਂ ਯਾਤਰਾ ਆਰੰਭ ਹੋ ਰਹੀ ਸੀ ਪੰਜਾਬ ਲਈ, ਮੈਂ ਤੇ ਜਸਵਿੰਦਰ
ਦੀ ਬੁਕਿੰਗ ਤਾਂ ਕਈ ਦਿਨ ਪੁਰਾਣੇ ਸੀ ਅਤੇ ਸੀਟਾਂ ਆਹਮੋ-ਸਾਹਮਣੇ ਸਨ, ਠੀਕ
ਟਾਈਮ ਪੁੱਜ ਗਏ, ਰੋਟੀਆਂ ਲੈ ਲਈਆਂ ਸਨ, ਸੀਟਾਂ ਮੱਲ ਲਈਆਂ, ਪਹਿਲਾਂ-ਪਹਿਲ
ਵਾਲੀਂ ਝਿਜਕ ਸੀ ਨਾਲ ਦੇ ਮੁਸਾਫ਼ਰਾਂ ਨੂੰ ਬੁਲਾਉਣ ਦੀ ਅਤੇ ਸਾਡੇ ਹਮਸਫ਼ਰ ਸਨ,
1) ਇੱਕ ਕੁੜੀ, ਜੋ ਜਲੰਧਰ ਜਾ ਰਹੀ ਸੀ,
2) ਇੱਕ ਅਧਖੜ ਵਿਅਕਤੀ, ਜੋ ਕਿ ਪਠਾਨਕੋਟ ਜਾ ਰਿਹਾ ਸੀ,
3) ਇੱਕ ਸਿਆਣਾ ਜਿਹਾ ਨੌਜਵਾਨ, ਜੋ ਕਿ ਜੰਮੂ ਜਾ ਰਿਹਾ ਸੀ,
4) ਇੱਕ ਖੇਡਾਂ ਵੇਚਣ ਵਾਲਾ ਵਿਅਕਤੀ ਜਲੰਧਰ ਦਾ
5) ਇੱਕ MBA ਪਾਸ ਵਿਅਕਤੀ, ਜੋ ਜਲੰਧਰ ਜਾ ਰਿਹਾ ਸੀ ਅਤੇ HR ਡਿਪਾਰਟਮੈਂਟ ਦਾ ਜਾਪਦਾ ਸੀ
6) ਇੱਕ ਅਧਖੜ ਔਰਤ, ਜੋ ਜੰਮੂ ਜਾ ਰਹੀ ਸੀ।
(ਇਹ ਸਭ ਜਾਣਕਾਰੀ ਹੌਲੀ ਹੌਲੀ ਦੂਜੇ, ਤੀਜੇ ਦਿਨ ਮਿਲੀ, ਜਦੋਂ ਟੀ.ਟੀ. ਜਾਂ ਸਮਾਨ
ਵਰਤਾਉਣ ਵਾਲਿਆਂ ਨੇ ਹਰੇਕ ਨੂੰ ਪੁੱਛਿਆ)
ਪਹਿਲੀ ਵਾਰ ਵੇਖਣ ਤੋਂ ਕੋਈ ਵੀ ਪੰਜਾਬੀ ਨਹੀਂ ਸੀ ਜਾਪਦਾ ਅਤੇ ਖ਼ੈਰ ਗੱਲ ਤਾਂ
ਸਭ ਨੇ ਅੰਗਰੇਜ਼ੀ ਤੋਂ ਹੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਹਿੰਦੀ ਉੱਤੇ ਉੱਤਰਦੇ ਗਏ,
ਕੋਈ ਪਹਿਲੇ ਹੀ ਦਿਨ ਰਿਹਾ ਅਤੇ ਕੋਈ ਦੂਜੇ ਦਿਨ। ਮੈਨੂੰ ਕੁਝ ਸ਼ੱਕ ਪਹਿਲਾਂ ਸੀ
ਅਤੇ ਮੈਂ ਜਸਵਿੰਦਰ ਨੂੰ ਕਿਹਾ ਸੀ ਕਿ ਪੰਜਾਬੀ 'ਚ ਕੋਈ ਵੀ ਗਲ਼ ਕਰਨ ਤੋਂ
ਪਹਿਲਾਂ ਸਾਵਧਾਨ ਰਹੀ ਕਿਉਕਿ ਮਾਹੌਲ 'ਚ ਸਭ ਦੀਆਂ ਅੱਖਾਂ ਸਾਨੂੰ
ਸਾਫੇ ਬੰਨ੍ਹੇ ਵੇਖ ਕੇ ਹੱਸ ਰਹੀਆਂ ਸਨ। ਉਹ ਸਮਝਿਆ ਜਾਂ ਨਹੀਂ, ਪਰ
ਗੱਲਾਂ ਧਿਆਨ ਨਾਲ ਹੀ ਕੀਤੀਆਂ। ਸਭ ਆਪਸ 'ਚ ਹਿੰਦੀ 'ਚ
ਗਲ਼ ਕਰਦੇ ਸਨ ਅਤੇ ਅਸੀਂ ਤਾਂ ਪੰਜਾਬੀ 'ਚ ਹੀ ਕਰਨੀ ਸੀ, ਪਰ
ਅਸੀਂ ਖਿੱਚ ਰਹੇ ਸਾਂ ਕਿ ਪੰਜਾਬੀ ਹੀ ਬੋਲਣ ਅਤੇ ਜਦੋਂ ਅਸੀਂ ਉਨ੍ਹਾਂ
ਦੇ ਜਵਾਬ ਪੰਜਾਬੀ 'ਚ ਦਿੰਦੇ ਸਾਂ ਤਾਂ ਉਨ੍ਹਾਂ ਨੂੰ ਪੰਜਾਬੀ ਬੋਲਣ ਲਈ
ਮਜਬੂਰ ਹੋਣਾ ਪੈ ਰਿਹਾ ਸੀ, ਜੰਮੂ ਵਾਲੇ ਵੀ ਪੰਜਾਬੀ 'ਚ ਜਵਾਬ
ਦਿੰਦੇ ਸਨ। ਖੈਰ ਪਹਿਲੇ ਦਿਨ/ਰਾਤ ਤਾਂ ਪੰਜਾਬੀ ਬੋਲਣ ਵਾਲੇ ਸੱਜਣ
2 ਅਸੀਂ ਅਤੇ 3 ਦੂਜੇ ਮਿਲ ਗਏ, ਅਗਲੀ ਰਾਤ (ਆਖਰੀ ਰਾਤ)
ਬਾਕੀ ਰਹੀ ਕੁੜੀ, ਜੰਮੂ ਵਾਲੀ ਔਰਤ, ਅਤੇ ਪਠਾਨਕੋਟ ਵਾਲੇ ਵਿਅਕਤੀ ਨੇ
ਵੀ ਪੰਜਾਬੀ 'ਚ ਗੱਲ਼ ਕੀਤੀ ਅਤੇ ਸਮਝਾਈ। ਪਰ ਮੈਂ ਇਹ ਸਮਝ ਨੀਂ
ਸਕਿਆ ਕਿ ਜਦੋਂ ਸਭ ਜਾਣਦੇ ਸਨ (ਕਿ ਅਸੀਂ 2 ਤਾਂ ਪੱਕੇ ਹੀ ਪੰਜਾਬੀ ਹਾਂ)
ਜਾਂ ਜਾਣ ਗਏ ਸਨ (ਕਿ ਬਾਕੀ ਵੀ ਪੰਜਾਬੀ ਹਨ) ਤਾਂ ਅੰਗਰੇਜ਼ੀ/ਹਿੰਦੀ 'ਚ
ਗਲ਼ ਕਿਓ? ਸ਼ਾਇਦ ਉਹੀ ਸ਼ੈਹਰੀ ਮਾਹੌਲ, ਜੋ ਪੰਜਾਬੀ ਨੂੰ ਬੇਕਾਰ ਕਹਿੰਦਾ ਹੈ,
ਅਤੇ ਅੰਗਰੇਜ਼ੀ/ਹਿੰਦੀ ਨੂੰ ਉੱਤਮ ਸਮਝਦਾ ਹੈ। ਮੈਨੂੰ ਇਸ ਦਾ ਦੁੱਖ ਸੀ ਕਿ
ਆਪਣੇ ਲੋਕ ਹੀ ਬੇਗਾਨੀ ਸਮਝਦੇ ਹਨ ਮਾਂ-ਬੋਲੀ ਨੂੰ, ਮੈਨੂੰ ਹਿੰਦੀ/ਅੰਗਰੇਜ਼ੀ
ਨਾਲ ਗਿਲਾ ਨੀਂ, ਪਰ ਪੰਜਾਬੀ ਨੂੰ ਦਰ-ਕਿਨਾਰ ਕਰਨ ਵਾਲਿਆਂ, ਨੀਵੀਂ
ਸਮਝ ਵਾਲਿਆਂ ਨਾਲ ਗਿਲਾ ਜ਼ਰੂਰ ਹੈ ਕਿ ਇੰਝ ਕਰਨਾ ਨੀਂ ਚਾਹੀਦਾ ਹੈ।
ਵੈਸੇ ਭਈਆ ਭਾਸ਼ਾ ਨਾਲ ਪੰਜਾਬੀ ਦਾ ਨੁਕਸਾਨ ਕੁਝ ਵੀ ਹੋਵੇ, ਪਰ
ਫਰੰਗੀ ਭਾਸ਼ਾ ਵੀ ਭਈਆ ਭਾਸ਼ਾ ਦੇ ਉੱਤੋਂ ਦੀ ਹੈ, ਅਤੇ ਫਸਟ ਕਲਾਸ
ਲੋਕ ਭਈਆ ਭਾਸ਼ਾ ਬੋਲਣ ਤੋਂ ਸ਼ਰਮਾਉਦੇ ਹਨ।
1 comment:
ਮੇਰਾ ਆਪਣੀ ਮਾਂ ਬੋਲੀ, ਪੰਜਾਬੀ ਨਾਲ ਵਖੱਰਾ ਜਿਹਾ ਰਵੱਈਆ ਹੈ। ਮੇਰੀ ਭਾਸ਼ਾ ਮੇਰੀ ਆਪਣੀ ਹੈ, ਮੇਰਾ ਨਿਰਜਤਨ ਪ੍ਰਗਟਾਉ। ਜਿਸ ਨੂੰ ਅੰਗ੍ਰਜ਼ੀ ਵਿੱਚ nuance ਕਹਿੰਦੇ ਨੇ, ਉਹ ਆਪਣੀ ਮਾਂ ਬੋਲੀ ਵਿੱਚ ਹੀ ਸੰਭਵ ਵੈ। ਇਸ ਤੋਂ ਇਲਾਵਾ ਮੇਰਾ ਵਿਰਸਾ ਹੈ,.. ਕਿਵੇਂ ਛੱਡ ਦੇਵਾਂ?
ਪਰ...ਮੈਂ ਬਚਪਨ ਤੋਂ ਅੰਗ੍ਰੇਜ਼ੀ ਪੜਿਆ ਹਾਂ; ਤੇ ਇਸ ਰਾਹੀਂ ਸੰਸਾਰ ਦੀ ਬੇਹਤਰੀਨ ਸੋਚ, ਗਿਆਨ, ਕਲਾ ਤੇ ਭਾਵ ਨੂੰ ਅਨੁਭਵ ਕੀਤਾ ਹੈ। ਅਸੀਂ ਪਛਮ ਤੋਂ ਕੀ ਕੁਝ ਨਹੀਂ ਸਿੱਖ ਸਕਦੇ..?
ਨਿਰੋਲ ਭਾਸ਼ਾ ਤੇ ਭਾਸ਼ਾ-ਕੋਸ਼ ਪੱਖੋਂ ਇਕ ਨੁਕਤਾ ਉਦਾਹਰਣ ਲਈ ਬਹੁਤ ਹੈ ਕਿ ਅੰਗ੍ਰੇਜ਼ੀ ਵਿੱਚ ਭਾਵ ਵਿਅਕਤ ਕਰਣ ਵਾਸਤੇ ਬੇਸ਼ੁਮਾਰ ਵਿਸ਼ੇਸਣ ਅਤੇ ਵਿਸ਼ਸ਼ੇਣੀ ਵਾਕੰਸ਼ ਹਨ ( ਸਾਡੇ ਟੀ ਵੀ ਵਾਲੇ ਹੁਣ ਇਨ੍ਹਾਂ ਦਾ ਕੁਝ ਅਨੁਕਰਣ ਕਰ ਰਹੇ ਨੇ)।
ਇਸ ਕਾਰਣ ਮੇਰਾ ਰਵੱਈਆ ਇਹ ਰਿਹਾ ਹੈ ਕਿ ਰਚਨਾਤਮਕਤਾ ਤੇ ਸੋਚ ਦੀ ਬਾਰੀਕੀ, ਜਿੱਥੋਂ ਮਿਲਦੀ ਹੈ, ਨਤਮਸਤਕ ਸਵੀਕਾਰ ਕਰੋ। ਸਭ ਕੁਝ ਪਰਮਾਤਮਾ ਨੇ, ਜਾਂ ਕੁਦਰਤ ਨੇ ਬਣਾਇਆ ਹੈ।
ਪਰ ਅਫਸੋਸ ਓਦੋਂ ਹੁੰਦਾ ਹੈ ਜਦੋਂ ਕਈ ਜਣਿਆਂ ਨੂੰ ਸਤਹੀ ਤਲ ਤੇ ਕਿਸੇ ਇਕ ਪੱਖ ਲੈਂਦੇ ਦੇਖਦਾਂ ਹਾਂ ।
ਮੈਂ ਆਧੁਨਿਕਤਾ ਤੇ corporate culture ਦਾ balance ਚਾਹੁੰਦਾ ਹਾਂ । ਜਿਨ੍ਹਾਂ ਨੂੰ ਪਾਤਰ ਦਾ ਪਤਾ ਹੈ ਉਨ੍ਹਾਂ ਨੂੰ Brad Pitt ਜਾਂ britney ਦਾ ਨਹੀਂ ਪਤਾ ਤੇ ਜਿਨ੍ਹਾਂ ਨੂੰ ਇਨ੍ਹਾਂ ਦਾ ਪਤਾ ਹੈ ਉਹ ਪੰਜਾਬੀ ਨਹੀਂ ਕੁਝ ਹੋਰ ਹੀ ਹਨ। ਗੁਰੂ ਨਾਨਕ ਤੇ ਭਾਈ ਗੁਰਦਾਸ ਦੀ ਤਾਂ ਗਲ ਹੀ ਛੱਡੋ।
ਮੂਰਖ ਸੇਚ ਹੈ ਜੋ ਆਪਣੀ ਭਾਸ਼ਾ ਨੂੰ ਵਿਕਸਿਤ ਕਰਣ ਦੀ ਬਜਾਏ ਇਸ ਨੂੰ ਛੱਡ ਕੇ ਫੈਸ਼ਨਪ੍ਰਸਤੀ ਪਿੱਛੇ ਅੰਗ੍ਰਜ਼ੀ ਪਿੱਛੇ ਭੱਜਦੀ ਹੈ।
ਸਾਡੀ ਭਾਸ਼ਾ ਸਾਡੀ ਜੀਵਨ ਜਾਚ ਤੇ ਸਾਡੇ ਮਨ ਨੂੰ ਪ੍ਰਤੀਬਿੰਬਤ ਕਰਦੀ ਹੈ। ਰੱਬ ਕਰੇ ਸਾਡੀ ਸੋਚ ਗਹਿਰੀ ਅਤੇ ਵਿਸ਼ਾਲ ਹੋਵੇ।
Post a Comment