16 April, 2007

ਸਾਫਟਵੇਅਰ ਵਿੱਚ ਓਪਨ ਸੋਰਸ ਉੱਤੇ ਨਵਾਂ ਹਮਲਾ - ਗੇਮ ਤੋਂ ਪਿਡਗਿਨ

ਕੀ ਤੁਸੀਂ ਇੱਕ ਚੈਟਿੰਗ (IM) ਕਲਾਂਇਟ ਨਾਲ ਯਾਹੂ, ਹਾਟਮੇਲ, ਗੂਗਲ ਟਾਕ
ਅਤੇ ਹੋਰ ਉੱਤੇ ਗੱਲਬਾਤ ਕਰ ਸਕਦੇ ਹੋ, ਜੋ ਮੁਫ਼ਤ ਵੀ ਹੋਵੇ, ਜੇ ਤੁਸੀਂ
ਜਾਣਦੇ ਹੋ ਤਾਂ ਸ਼ਾਇਦ ਤੁਸੀਂ ਕਦੇ ਗੇਮ (Gaim) ਦਾ ਨਾਂ ਸੁਣਿਆ ਹੋਵੇ,
ਹਾਂ ਉਹੀ ਗੇਮ ਹੁਣ ਉਪਲੱਬਧ ਨਹੀਂ ਰਿਹਾ ਹੈ।
ਹਾਂ ਸੱਚ ਹੈ, ਉਸ ਦਾ ਨਾਂ ਬਦਲਿਆ ਗਿਆ ਹੈ ਅਤੇ ਨਵਾਂ ਨਾਂ ਹੈ
ਪਿਡਗਿਨ (pidgin)। ਹੁਣ ਜੇ ਤੁਸੀਂ ਕਦੇ Gaim ਲੱਭ ਜਾਓ ਤਾਂ
ਤੁਹਾਨੂੰ pidgin ਹੀ ਮਿਲੇਗਾ। ਇਹ ਕਾਰਵਾਈ ਵਰਜਨ 2.0 ਤੋਂ
ਸ਼ੁਰੂ ਹੋਵੇਗੀ। ਪਹਿਲਾਂ ਜਾਰੀ ਕੀਤੇ ਉਂਝ ਹੀ ਰਹਿਣਗੇ।

ਕੁਝ ਦਿਨ ਪਹਿਲਾਂ AOL ਵਲੋਂ ਕੀਤੀ ਕਾਨੂੰਨੀ ਕਾਰਵਾਈ ਕਰਕੇ
ਇਹ ਬਦਲਾ ਕਰਨਾ ਪਿਆ ਹੈ।

ਅਕਸਰ ਕੋਡ ਸਾਂਝਾ ਨਾ ਕਰਨ ਵਾਲੀਆਂ ਬਹੁਤੀਆਂ ਕੰਪਨੀਆਂ ਵਲੋਂ
ਸਮੇਂ ਸਮੇਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਓਪਨ ਸੋਰਸ ਉੱਤੇ ਹਮਲੇ
ਕੀਤੇ ਅਤੇ ਕਰਵਾਏ ਜਾਂਦੇ ਰਹੇ ਹਨ। ਇਹ ਹਮਲੇ ਦਾ ਨਵਾਂ ਸ਼ਿਕਾਰ
ਇਹ ਤੇਜ਼ੀ ਨਾਲ ਹਰਮਨਪਿਆਰਾ ਹੁੰਦਾ ਜਾ ਰਿਹਾ ਹੈ IM ਕਲਾਂਇਟ
ਗੇਮ ਬਣਿਆ ਹੈ। ਡੀਵੈਲਪਰਾਂ ਅਤੇ ਵਰਤਣ ਵਾਲਿਆਂ ਨੂੰ ਨੁਕਸਾਨ
ਕਰਨ ਦੇ ਇਰਾਦੇ ਨਾਲ ਇਹ ਕੀਤੀ ਗਈ ਕਾਰਵਾਈ ਨਿੰਦਣਯੋਗ
ਹੈ।
ਪਹਿਲਾਂ ਵੀ SCO ਅਤੇ IBM ਵਿੱਚ ਚੱਲੇ ਕੇਸ ਤਾਂ ਲਿਨਕਸ ਨੂੰ
ਜੜ੍ਹ ਤੋਂ ਪੁੱਟਣ ਦਾ ਹੀ ਜਤਨ ਕੀਤਾ ਸੀ, ਹੁਣ ਉਸ ਹਾਰ ਬਾਅਦ
ਛੋਟੇ ਛੋਟੇ ਛਾਪਮਾਰ ਹਮਲੇ ਜਾਰੀ ਹਨ।
ਇਹ ਕਾਰਵਾਈਆਂ ਕਾਨੂੰਨੀ ਤੌਰ ਉੱਤੇ ਭਾਵੇ ਠੀਕ ਹਨ, ਪਰ ਨੈਤਿਕ
ਰੂਪ ਵਿੱਚ ਕਦੇ ਨਹੀਂ।

ਸਾਰੀ ਜਾਣਕਾਰੀ ਉਪਲੱਬਧ ਹੈ:
http://pidgin.im/

1 comment:

Sukhwant Singh Dhillon said...

it is try to make punjabi king