03 March, 2008

ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਹੁਣ ਰਿਹਾ ਹੀ ਨਾ....

ਹਾਂ, ਇਹੀ ਸਵਾਲ ਮੇਰੇ ਦਿਮਾਗ 'ਚ ਉਭਾਰਿਆ ਕਿਵੇਂ?
ਪਿੰਡ ਸੱਚਮੁੱਚ ਹੀ ਮੁੱਕ ਜਾਣਗੇ?
ਐਂ ਕਿਵੇਂ ਯਾਰ

ਇਹ ਸਹੀਂ ਹੈ, ਪਿੰਡ ਖਤਮ ਹੋ ਜਾਣਗੇ, ਇਸ ਸਾਲ ਦੇ ਅੰਤ ਤੱਕ
ਦੁਨਿਆਂ ਦੀ ਅੱਧੀ ਆਬਾਦੀ ਸ਼ਹਿਰਾਂ ਵਿੱਚ ਰਹਿਣ ਲੱਗੇਗੀ,
ਅਤੇ ਜਿਸ ਹਿਸਾਬ ਨਾਲ ਪਿੰਡ ਦੇ ਲੋਕ ਸ਼ਹਿਰਾਂ ਵੱਲ ਨੂੰ ਭੱਜ
ਰਹੇ ਹਨ, ਉਸ ਮੁਤਾਬਕ ਤਾਂ ਇਹ ਜਾਪਦਾ ਹੈ!
ਛੋਟੇ ਪਿੰਡ ਕਸਬੇ ਬਣਦੇ ਜਾਂਦੇ ਨੇ ਅਤੇ ਕਸਬੇ ਵਸਦੇ-ਰਸਦੇ
ਨਗਰ, ਜੋਂ ਮਹਾਂ-ਨਗਰ!!

ਮੈਨੂੰ ਸ਼ਾਇਦ ਯਾਦ ਹੈ ਕਿ ਮੈਂ ਪਹਿਲਾਂ ਵੀ ਲੇਖ ਲਿਖਿਆ ਸੀ,
ਇਸ ਬਾਰੇ ਕਿ ਕਿਵੇਂ ਮੇਰਾ ਪਿੰਡ 'ਚ ਦੋ ਦੁਕਾਨਾਂ ਤੋਂ 10
ਅਤੇ ਅੱਜ ਸੈਕੜੇ ਦੁਕਾਨਾਂ ਬਣ ਗਈਆਂ ਹਨ, ਮੇਰੇ
ਨੇੜਲਾ ਕਸਬਾ "ਬਾਘਾ ਪੁਰਾਣਾ", ਜਿੱਥੇ ਇੱਕ ਨਿੱਕੇ
ਜੇਹੇ ਚੌਂਕ 'ਚ ਭੋਰਾ ਭਰ ਵੀ ਭੀੜ ਨਹੀਂ ਸੀ, ਹੁਣ ਉੱਥੇ
ਲਾਈਟਾਂ ਵਾਲਾ ਚੌਂਕ ਵੀ ਕੰਮ ਨੀਂ ਸਾਰਦਾ ਹੈ!
ਮੇਰਾ ਜ਼ਿਲਾ 'ਮੋਗਾ', ਜਿੱਥੇ ਕਦੇ ਤੁਰ ਸਕਦਾ,
ਅੱਜ ਮੋਢੇ ਨਾ ਮੋਢਾ ਖਹਿਦਾ ਹੈ ਅਤੇ ਤੁਸੀਂ ਤੁਰ ਨਹੀਂ
ਸਕਦੇ ਹੋ!! ਗੱਡੀਆਂ, ਸਕੂਟਰਾਂ, ਮੋਟਰ ਸਾਈਕਲਾਂ
ਦੀ ਭੀੜ ਹੀ ਐਨੀ ਹੈ ਕਿ ਬਜ਼ਾਰ ਦਾ ਖੁਦ ਦਮ ਘੁਟਦਾ ਹੋਵੇਗਾ!!
ਖ਼ੈਰ ਸ਼ਹਿਰਾਂ ਨੇ ਸ਼ਹਿਰ ਬਣਦੇ ਹੀ ਰਹਿਣਾ ਹੈ, ਪਰ
ਪਿੰਡ ਦੀ ਬਦਲੀ ਹਾਲਤ ਕਰਕੇ ਲੋਕ ਗਲਤਫਹਿਮੀ
ਦੇ ਸ਼ਿਕਾਰ ਹੋ ਰਹੇ ਹਨ ਕਿ ਤਰੱਕੀ ਹੋ ਗਈ ਵੀ ਤਰੱਕੀ
ਹੋ ਗਈ, ਪਰ ਜਿਸ ਤਰ੍ਹਾਂ ਆਪਸੀ ਭਾਈਚਾਰਾ, ਪਿਆਰ,
ਸਤਿਕਾਰ ਅਤੇ ਸਾਂਝ ਖਤਮ ਹੋ ਗਈ ਹੈ, ਉਹ ਤਾਂ ਅੱਜ
ਦੇ 'ਤਰੱਕੀਪਸੰਦ' ਸ਼ਾਇਦ ਆਪਣੀ ਨਿੱਜੀ ਆਜ਼ਾਦੀ
ਨੂੰ ਮਾਣਨ ਵਿੱਚ ਮਸਤ ਹੋਏ ਭੁੱਲ ਹੀ ਗਏ ਹਨ, (ਸ਼ਾਇਦ
ਕਦੇ ਸਮਝ ਆਵੇ ਕਿ ਨਹੀਂ, ਰੱਬ ਹੀ ਜਾਣੇ!)

ਖ਼ੈਰ ਇਹ ਪਿੰਡ ਮੁੱਕਣ ਨਾਲ ਰੌਣਕਾਂ ਅਤੇ ਰਿਸ਼ਤੇ ਤਾਂ
ਖਤਮ ਹੋ ਹੀ ਜਾਣੇ ਹਨ, ਅਸੀਂ ਆਪਣੇ ਪਰਿਵਾਰਾਂ ਵਿੱਚੋਂ
ਵੀ ਗੁਆਚ ਜਾਣਾ ਹੈ, ਜਿਸ ਤਰ੍ਹਾਂ ਸ਼ਹਿਰਾਂ ਦਾ ਮਾਹੌਲ
ਹੈ, ਉਸ ਮੁਤਾਬਕ ਤਾਂ ਜੁਆਕਾਂ ਕੋਲ ਮਾਂ-ਪਿਓ ਲਈ ਟੈਮ
ਨਹੀਂ ਹੈ, ਪਿੰਡ ਦੇ ਲੋਕ ਅੱਧ-ਵਿਚਾਲੇ ਲਟਕ ਜਾਣਗੇ, ਅੱਜ
ਜਵਾਨੀ ਟਪਾ ਚੁੱਕੀ ਪੀੜ੍ਹੀ ਜੋ ਦਰਦ (ਜੁਦਾਈ ਦਾ) ਭੋਗ
ਰਹੀ ਹੈ, ਉਹ ਅੱਜ ਦੀ ਨੱਚਦੀ ਟੱਪਦੀ ਪੀੜ੍ਹੀ ਨੂੰ ਅਗਲੇ
15-20 ਸਾਲਾਂ ਨੂੰ ਸਮਝ ਆਵੇਗਾ, ਜਦੋਂ ਉਹਨਾਂ ਦੇ ਦੁੱਖ
ਸੁਣਨ ਵਾਲੇ (ਅੱਜ ਦੇ ਮਾਂ-ਪਿਓ) ਤੁਰ ਗਏ ਹੋਣਗੇ ਅਤੇ
ਜਵਾਕ (ਜੇਹੜੇ ਅੱਜ ਹਾਲੇ ਰੁੜਦੇ ਨੇ) ਸੁਣਨ ਨੂੰ ਤਿਆਰ
ਨਹੀਂ ਹੋਣਗੇ!
ਮੇਰੇ ਕੋਲ ਕੋਈ ਸੁਝਾਅ ਨਹੀਂ ਹੈ ਕਿ ਪਿੰਡਾਂ ਦੀ ਰੂਹ
ਧੜਕਦੀ ਕਿਵੇਂ ਰਹੇ, ਮੈਂ ਸ਼ਾਇਦ ਖੁਦ ਪਿੰਡ-ਨਿਕਾਲੇ
ਨੂੰ ਭੋਗ ਰਿਹਾ ਹਾਂ, ਮੇਰੀ ਤਾਂ ਆਪ ਕੋਈ ਵਾਹ ਨੀਂ ਜਾਂਦੀ,
ਬੱਸ ਯਾਦ ਆਉਦੀ ਹੈ...

ਜਿੱਥੇ ਪਿੱਪਲਾਂ ਦੀ ਠੰਡੀ ਠੰਡੀ ਛਾਂ!
ਬਹਿ ਕੱਤਦੀ ਸੀ ਚਰਖਾ ਜਿੱਥੇ ਮਾਂ!
ਉਹ ਮੇਰਾ ਪਿੰਡ ਸੱਜਣਾ, ਓਹ ਮੇਰਾ ਪਿੰਡ ਸੱਜਣਾ!!!!
ਜਿੱਥੇ ਪਿਆਰ ਵਾਲੇ ਵਗਦੇ ਝਨਾਂ, ਓਹ ਮੇਰਾ ਪਿੰਡ ਸੱਜਣਾ!
ਜਿੱਥੇ ਬੋਲਦੇ ਬਨੇਰਿਆਂ 'ਤੇ ਕਾਂ, ਓਹ ਮੇਰਾ ਪਿੰਡ ਸੱਜਣਾ!

3 comments:

Gursharn Singh said...

"Lagi Nazar Punjab Nu Isdi Nazar Utaro,
Saad Kee Mirchan Kaudiyian Isde Sirr Toon Warro" - Surjit Patar

Countryside of punjab is not the same it used to be around 1988. There was trust and love among the people, I remember visiting my Nanke pind and enjoying my time over there. Being 'dohta' of the village I was allowed to do anything I wanted. I could go to just any house in the village and would receive love and affection for all people. But times have changed. People no more trust each other and common values have deteriorated. Earlier a village girl used to be treated as 'Pind dee Dhee' but thats not the case now a days. Other thing that has contributed is technology and materialization.

I don't say that people should live in dark ages, but they should at least preserve their culture and values.

ਕਾਵਿ-ਕਣੀਆਂ said...

ਸਭ ਕੁਝ ਵਾਰੇ ਬੰਦਾ ਸਮਝਦਾ ਹੈ ਕਿ ਬੰਦਾ ਆਪਣੇ ਹੱਥਾਂ ਥੱਲੇ ਰੱਖ ਸਕਦਾ ਹੈ ਪਰ ਬੰਦੇ ਦੀ ਸੋਚ ਸੀਮਤ ਹੈ, ਪਰ ਕੁਦਰਤ ਨੂੰ ਜੋ ਭਾਉਂਦਾ ਹੈ ਉਹ ਵਾਪਰ ਕੇ, ਹੋ ਕੇ ਹੀ ਰਹਿੰਦਾ ਹੈ।
ਸ਼ਾਇਦ ਜੋ ਅੱਜ ਦੀ ਦੁਨੀਆਂ ਵਿੱਚ ਜਿਉਂਦੇ ਜਾਗਦੇ, ਵਸਦੇ ਰਸਦੇ ਸ਼ਹਿਰ ਹਨ ਕਦੇ ਪਿੰਡ ਹੁੰਦੇ ਹੋਣਗੇ, ਤਬਦੀਲੀ ਤੋਂ ਅਸੀਂ ਬਹੁਤ ਡਰਦੇ ਹਾਂ, ਪਰ ਦੂਜੇ ਪਾਸੇ ਤਬਦੀਲੀ ਸਾਡੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ। ਅਸੀਂ ਸਮੇਂ ਨੂੰ ਸਾਡੀ ਸੋਚ ਮੁਤਾਬਕ ਚੱਲਣ ਲਈ ਆਖਦੇ ਹਾਂ ਪਰ ਸਮਾਂ ਕਿਸੇ ਦੇ ਪਿਓ ਦਾ ਨਹੀਂ! ਇਹ ਸਭ ਜਾਣਦੇ ਵੀ ਹਨ ਪਰ ਫਿਰ ਵੀ ਸਮੇਂ ਨੂੰ ਠਹਿਰਾਉਣ ਲਈ ਅਸੀਂ ਬੇਲੋੜਾ ਜੋਰ ਲਾਉਂਦੇ ਹੀ ਰਹਿੰਦੇ ਹਾਂ!
------
ਕਮਲ ਕੰਗ http://kujhsochan.blogspot.com

ਅ. ਸ. ਆਲਮ (A S Alam) said...

ਕਦੇ ਨਾ ਕਦੇ ਪਿੰਡ ਹੋਣ ਦੀ ਗੱਲ਼ 'ਚ ਪੂਰੀ ਸਚਾਈ ਆਖਣੀ ਢੁੱਕਵੀਂ ਨਹੀਂ ਜਾਪਦੀ ("ਠੀਕ" ਇਸ ਲਈ ਨਹੀਂ ਵਰਤਿਆ ਕਿ ਮੈਂ ਕੋਈ ਇਤਹਾਸਕਾਰ ਨਹੀਂ) ਕਿਉਂਕਿ ਲੁਧਿਆਣਾ ਅੰਗਰੇਜ਼ਾਂ ਦੇ ਆਉਣ ਵੇਲੇ
ਸ਼ਹਿਰ ਸੀ, ਰਾਮਦਾਸ ਨਗਰ ਹੀ ਵਸਾਇਆ ਸੀ, (ਅਤੇ ਚੰਡੀਗੜ੍ਹ ਵੀ ਸ਼ੈਹਰ ਹੀ ਵਸਿਆ ਹੈ) ਜੇ ਉਦੋਂ ਸ਼ੈਹਰ ਛੋਟੇ ਸਨ ਤਾਂ ਪਿੰਡ ਤਾਂ ਬਹੁਤ ਹੀ ਛੋਟੇ ਸਨ, ਯੂਰਪ ਦੇ ਇਤਹਾਸ ਵਿੱਚ
ਵੀ ਸ਼ੈਹਰ ਬਹੁਤ ਪੁਰਾਣੇ ਵਸਦੇ ਨੇ ਅਤੇ ਪਿੰਡ ਵੀ, ਪਰ ਬਜ਼ਾਰੀਕਰਨ ਨਾਲ ਪਿੰਡ ਮੁਕਣ ਦੀ ਹਾਲਤ, ਗੁਆਚਣ ਵਾਲਾ ਸਭਿਆਚਾਰ ਕਦੇ ਨੀਂ ਮਿਲਣਾ, ਭਾਵੇਂ ਕਿ ਜਾਣਦਾ ਹਾਂ ਕਿ ਤਰੱਕੀ ਕੁਦਰਤ ਦਾ ਨਿਯਮ ਹੈ ਅਤੇ ਇਸ ਨੂੰ ਰੋਕਣ ਵਾਲਾ ਕੋਈ ਹੁੰਦਾ ਹੀਂ ਨਹੀਂ, ਨਹੀਂ ਤਾਂ ਸ਼ਾਇਦ ਧਰਤੀ ਉੱਤੇ ਇਨਸਾਨ ਕਦੇ ਨਾ ਹੋ ਕੇ ਅੱਜ ਵੀ ਡਾਇਨਾਸੋਰ ਹੀ ਭਾਉਦੇ!