10 September, 2008

ਬ੍ਰਹਿਮੰਡ ਦੀ ਖੋਜ ਵਾਸਤੇ ਸੰਸਾਰ ਦਾ ਸਾਂਝਾ ਉਪਰਾਲਾ

ਅੱਜ ਦੀਆਂ ਖ਼ਬਰਾਂ ਮੁਤਾਬਕ
ਸੰਸਾਰ ਦਾ ਸਭ ਤੋਂ ਮਹਿੰਗਾ ਅਤੇ ਵੱਡਾ ਤਜਰਬਾ ਸ਼ੁਰੂ ਗਿਆ ਹੈ, ਬ੍ਰਹਿਮੰਡ ਦੀ ਖੋਜ ਦਾ, ਸੰਸਾਰ ਦੇ ਜਨਮ ਦਾ।
ਫਰਾਂਸ ਅਤੇ ਸਵਿਟਜਰਲੈਂਡ ਦੀ ਸਰਹੱਦ ਉੱਤੇ ਬਣੀ ਇਹ ਲੈਬ ਵਿੱਚ 27 ਕਿਲੋਮੀਟਰ ਲੰਮੀ ਟਿਊਬ
ਵਿੱਚ ਹੋ ਰਿਹਾ ਇਹ ਟੈਸਟ ਵਿਗਿਆਨਕ ਲਈ ਇੱਕ ਬਹੁਤ ਵੀ ਮਹਾਨ ਜਤਨ ਹੈ, ਜਿਸ ਨਾਲ ਉਹ
ਬ੍ਰਹਿਮੰਡ ਦੇ ਕਈ ਅਣ-ਸੁਲਝੇ ਸਵਾਲ ਹੱਲ ਕਰਨ ਦੀ ਉਮੀਦ ਰੱਖਦੇ ਹਨ, ਭਾਵੇਂ ਕਿ ਨਤੀਜਿਆਂ ਦਾ
ਵਿਸ਼ਲੇਸਣ ਲੰਮਾ ਚਿਰ ਚੱਲਣ ਦੀ ਉਮੀਦ ਹੈ। ਇਸ ਤਜਰਬੇ ਲਈ ਯੂਰਪ ਦੇ ਅਗਾਂਹਵਧੂ ਮੁਲਕਾਂ ਅਤੇ
ਉਨ੍ਹਾਂ ਦੇ ਵਿਗਿਆਨਕ ਨੂੰ ਵਧਾਈ ਦੇਣੀ ਚਾਹੁੰਦਾ ਹਾਂ।



ਮੇਰਾ ਧਿਆਨ ਬ੍ਰਹਿਮੰਡ ਦੇ ਅਜੀਬ ਵਰਤਾਰੇ ਵੱਲ ਗਿਆ, ਜੋ ਕਿ ਦੱਸਿਆ ਜਾਂਦਾ ਹੈ ਕਿ ਬ੍ਰਹਿਮੰਡ 'ਚ
ਗਲੈਕਸੀਆਂ, ਗੈਸਾਂ, ਧੂੜ-ਕਣ, ਚੰਦ-ਤਾਰੇ ਆਦਿ ਮਿਲ ਕੇ ਕੇਵਲ 4% ਭਾਗ ਹੀ ਬਣਾਉਦੇ ਹਨ, ਫੇਰ
96% ਹੈ ਕੀ? ਇਹੀ ਤਾਂ ਸਵਾਲ ਹੈ, ਜਿਸ ਦਾ ਜਵਾਬ ਵਿਗਿਆਨਕ ਇਹ ਤਜਰਬੇ ਤੋਂ ਲੈਣ ਦੀ ਉਮੀਦ
ਰੱਖਦੇ ਹਨ। ਇਹ 96% ਨੂੰ ਅਦ੍ਰਿਸ਼ ਕਿਹਾ ਗਿਆ ਹੈ, ਜਿਸ ਵਿੱਚ 23% ਗੁਪਤ ਮਾਦਾ (ਮੈਟਰ) ਅਤੇ 73%
ਗੁਪਤ ਊਰਜਾ ਹੈ। ਇਹ ਗੁਪਤ ਹੈ, ਕਿਉਕਿ ਇਸ ਬਾਰੇ ਜਾਣਕਾਰੀ ਨਹੀਂ ਹੈ, ਜਾਣਕਾਰੀ ਇਸ ਕਰਕੇ ਨਹੀਂ ਹੈ,
ਕਿਉਂਕਿ ਇਸ ਨੂੰ ਵੇਖਣਾ, ਮਾਪਣਾ ਸੰਭਵ ਨਹੀਂ ਹੈ। ਇਹ ਹੋਈ ਨਾ ਅਜੀਬ ਜੇਹੀ ਗੱਲ਼, ਜਿਸ ਨੂੰ ਵੇਖ ਨੀਂ ਸਕਦੇ,
ਉਸ ਦਾ ਪਤਾ ਕਰਨਾ ਹੈ। ਪਰਮਾਣ ਵਿੱਚ ਪਰੋਟਾਨ, ਨਿਊਟਰਾਨ ਹੁੰਦੇ ਹਨ, ਇਹ ਤਾਂ ਵਿਗਿਆਨਕ ਜਾਣਦੇ ਹਨ,
ਪਰ ਉਸ ਵਿੱਚ ਜਾਨ ਕਿਵੇਂ ਪੈਂਦੀ ਹੈ, ਉਸ 'ਚ ਮਾਦਾ ਕਿਵੇਂ ਆਉਦਾ ਹੈ, ਕਿਓ ਇਲੈਕਟਰੋਨ ਦੁਆਲੇ ਘੁੰਮਦੇ ਹਨ,
ਜਾਂ ਵੱਡੇ ਰੂਪ 'ਚ ਕਿਹਾ ਜਾਵੇ ਤਾਂ ਧਰਤੀ ਸੂਰਜ ਦੁਆਲੇ ਕਿਓ ਘੁੰਮਦੀ ਹੈ, ਕਿਓ ਚੰਦ ਧਰਤੀ ਦੁਆਲੇ ਹੀ ਘੁੰਮਦਾ ਹੈ,
ਕਿਉਂ ਸੂਰਜ ਵੱਲ ਨਹੀਂ ਜਾਂਦਾ, ਭਾਵੇਂ ਕਿ ਜੀਵਨ ਕਿਓ ਧੜਕਦਾ ਹੈ, ਇਹ ਸ਼ਿਵ ਦੀ ਭਟਕਣ ਨੂੰ ਲੱਭਦੇ ਨੇ ਸ਼ਾਇਦ।

ਇਹ ਸਭ ਤਾਂ ਨਤੀਜੇ ਮਿਲਣ ਬਾਅਦ ਪਤਾ ਲੱਗੇਗਾ, ਪਰ ਤੁਹਾਨੂੰ ਭਾਰਤੀ ਟੀਵੀ ਚੈਨਲ ਦੇ ਮੂਰਖਤਾ ਭਰੇ
ਕਾਰਨਾਮਿਆਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਰਹੇ ਦਸ ਦਿਨ ਪਹਿਲਾਂ।
ਦੁਨਿਆਂ ਖਤਮ ਹੋਣ ਜਾ ਰਹੀ ਹੈ, ਵਿਗਿਆਨਕ ਤਜਰਬਾ ਕਰਕੇ ਲੋਕਾਂ ਨੂੰ ਮਾਰਨ ਲੱਗੇ ਨੇ, ਧਰਤੀ ਦਾ
ਨਾਸ਼ ਕਰਨਗੇ ਆਦਿ, ਸਭ ਚੈਨਲ ਨੇ ਚੰਗੀ ਤਰ੍ਹਾਂ ਨਿੰਦਿਆਂ ਇਸ ਨੂੰ, ਹੁਣ ਜਦ ਠੀਕ-ਠਾਕ ਹੋ ਗਿਆ ਹੈ ਤਾਂ
ਇਸ ਨੂੰ ਵੇਦਾਂ ਦਾ ਵਿਗਿਆਨ ਹੀ ਦੱਸਦੇ ਨੇ, ਨਟਰਾਜ ਦੀ ਮੂਰਤੀ ਦੀ ਮਹਿਮਾ ਹੀ ਗਾਉਣ ਲੱਗੇ ਹੋਏ ਸਨ, ਹੋਰ ਪਤਾ
ਨੀਂ ਕੀ ਕੀ? ਖ਼ੈਰ ਇਹ ਚੈਨਲਾਂ ਨੇ ਆਪਣਾ ਤੋਰੀ-ਫੁਲਕਾ ਚਲਾਉਣਾ ਹੈ, ਭਾਵੇਂ ਕੋਈ ਵੀ ਖ਼ਬਰ ਹੋਵੇ।
ਪਰ ਇਹ ਤਜਰਬੇ ਨੇ ਇਨਸਾਨ ਦੀ ਜਿੰਦਗੀ ਕਿੰਨੀ ਬਦਲਣੀ ਹੈ, ਅਤੇ ਕੀ ਕੁਝ ਹੋਰ ਸਿਖਾਉਣਾ ਹੈ,
ਅਤੇ ਉਹ ਸਭ ਭਵਿੱਖ 'ਚ ਕੀ ਫਾਇਦਾ ਦੇਵੇਗਾ, ਇਹ ਹਾਲੇ ਅਣਜਾਣ ਹੈ ਹੀ ਹੈ, ਪਰ
ਮੇਰੇ ਬਾਪੂ ਜੀ ਦੇ ਮੁਤਾਬਕ ਡਿਸਕਵਰੀ (ਖੋਜ) ਅਸਲ 'ਚ ਕੁਝ ਨੀਂ, ਬੱਸ ਕਿਸੇ ਨੂੰ ਜਾਣਦਾ ਦਾ ਨਾਂ
ਹੈ, ਜੋ ਚੀਜ਼ ਕੱਲ੍ਹ ਵੀ ਸੀ, ਅੱਜ ਵੀ ਹੈ, ਭਲਕ ਵੀ ਰਹੇਗੀ ਉਂਝ ਹੀ, ਬੱਸ ਆਪਾਂ ਨੂੰ ਜਾਣ ਲਿਆ,
ਸਮਝ ਲਿਆ, ਇਸਕਰਕੇ ਖੋਜ ਹੋ ਗਈ, ਜਿਵੇਂ ਕਿ ਆਕਸੀਜਨ ਦੀ ਖੋਜ ਦੋ ਕੁ ਸਦੀਆਂ
ਪਹਿਲਾਂ ਹੋਈ, ਪਰ ਆਕਸੀਜਨ ਤਾਂ ਹਮੇਸ਼ਾ ਆਦਿ-ਯੁੱਗ ਤੋਂ ਰਹੀ ਹੈ ਨਾਲ ਆਪਣੇ,
ਬੱਸ ਕੁਝ ਜਾਣਾਗੇ ਕੁਝ ਨਵਾਂ, ਜਿਸ ਨੂੰ ਆਪਣੀ, ਆਉਣ ਵਾਲੀਆਂ ਨਸਲਾਂ ਦਾ ਵਿਕਾਸ ਹੋਵੇਗਾ

1 comment:

ਅ. ਸ. ਆਲਮ (A S Alam) said...

ਭਾਰਤੀ ਟੀਵੀ ਚੈਨਲਾਂ ਦੀ ਗ਼ੈਰ-ਜੁੰਮੇਵਾਰਨਾ ਖ਼ਬਰਾਂ ਦਾ ਨਤੀਜਾ
ਅੱਜ ਸਾਹਮਣੇ ਆ ਗਿਆ ਹੈ, ਮੱਧ-ਪ੍ਰਦੇਸ ਵਿੱਚ ਇੱਕ 16 ਸਾਲ ਦੀ
ਕੁੜੀ ਨੇ ਇਸ ਘਟਨਾ ਤੋਂ ਪਹਿਲਾਂ ਹੀ ਜ਼ਹਿਰ ਖਾ ਕੇ ਆਤਮ-ਹੱਤਿਆ
ਕਰ ਲਈ, ਜਿਸ ਨੇ ਪੁਲਿਸ ਨੂੰ ਇਹ ਬਿਆਨ ਦਿੱਤਾ ਕਿ ਟੀਵੀ
ਚੈਨਲ ਉੱਤੇ ਉਸਨੇ ਸੁਣਿਆ ਅਤੇ ਇਹ ਭਿਆਨਕ ਅੰਤ ਤੋਂ ਪਹਿਲਾਂ ਹੀ
ਆਪਣੀ ਜਿੰਦਗੀ ਖਤਮ ਕਰਨ ਦੀ ਸੋਚੀ। ਪੂਰੀ ਖ਼ਬਰ ਹਿੰਦੀ 'ਚ ਵੇਖੋ