ਹਾਂ ਯਾਰ ਇੱਕ ਵਾਰ ਫੇਰ ਪੰਗਾ ਲੈ ਲਿਆ, ਲੈਣ ਤਾਂ ਗਿਆ ਕਿਸੇ ਹੋਰ ਵਾਸਤੇ
ਕੋਈ ਹੋਰ ਮੋਬਾਇਲ ਲੈਣ, ਪਰ ਲੈ ਲਿਆ
ਸੋਨੀ ਈਰੀਸਨ P990i ਫੋਨ।
ਇਹ ਫੋਨ ਲੈਣ ਦੀ ਬੜੇ ਚਿਰਾਂ ਦੀ ਰੀਝ ਸੀ, ਪਰ ਕੀਮਤ ਹੀ ਬਹੁਤ ਸੀ।
ਅਜੇ ਦਸ ਦਿਨ ਪਹਿਲਾਂ ਪੁੱਛਿਆ ਸੀ 30000 ਰੁਪਏ ਨਕਦ ਸੀ। ਇਸਕਰਕੇ
ਛੱਡ ਦਿੱਤਾ, ਰਹਿਣ ਦਿਓ, ਹੋਰ ਸਸਤੇ ਲੱਭਣ ਤੁਰ ਗਏ। ਅੱਜ ਜਦੋਂ ਆਇਆਂ W650i ਲੈਣ
ਤਾਂ ਦੁਕਾਨ ਵਾਲੇ ਨੇ ਇਹ ਵੇਖ ਦਿੱਤਾ ਅਤੇ ਰੇਟ ਦੱਸਿਆ 19300 ਰੁਪਏ। ਹੈਂ?
ਮੈਂ ਤਾਂ ਡਰ ਹੀ ਗਿਆ। ਖੈਰ ਕੁਝ ਸੋਚਣ-ਵਿਚਾਰਨ ਉਪਰੰਤ ਲੈ ਹੀ ਲਿਆ।
ਪੈਸੇ ਤਾਂ ਜੇਬ 'ਚ ਸਨ ਹੀ ਨਹੀਂ ਅਤੇ ਲਾਉਣੇ ਵੀ ਕਿੱਥੇ ਸਨ, ਪਰ
ਕਿਸ਼ਤਾਂ ਉੱਤੇ ਲੈ ਲਿਆ ਕਿਉਂਕਿ ਇੰਟਰਫੇਸ ਮੈਨੂੰ ਬਹੁਤ ਪਸੰਦ
ਆ ਗਿਆ ਸੀ, ਪਰ ਪਹਿਲੀ ਨਜ਼ਰ 'ਚ ਸਪੀਡ ਬਹੁਤ ਹੌਲੀ ਜਾਪੀ।
ਖੈਰ ਇੱਕ ਉਦਾਸ ਜੇਹੀ ਨਜ਼ਰ ਨਾਲ ਲੈ ਕੇ ਘਰ ਨੂੰ ਆ ਰਿਹਾ ਸੀ, ਜਦੋਂ
ਕਿ ਦਿਲ 'ਚ ਕੁਝ ਖੁਸ਼ੀ ਜੇਹੀ ਵੀ ਸੀ। ਉਂਝ ਹਾਲੇ ਸਮੱਸਿਆਵਾਂ ਖਤਮ ਨਹੀਂ ਸੀ
ਹੋਈਆਂ। ਇੱਕ 1GB ਕਾਰਡ ਉੱਤੇ ਲੱਗੇ 1800 ਰੁਪਏ ਵੀ ਕੁਝ
ਖਟਕ ਰਹੇ ਸਨ (ਮੋਬਾਇਲ ਨਾਲ 64MB ਹੀ ਉਪਲੱਬਧ ਸੀ)।
ਬਣਾਉਣ ਦਾ ਸਮਾਂ ਅਕਤੂਬਰ 2006 ਸੀ (ਬਹੁਤ ਪੁਰਾਣਾ ਸੀ)। ਛੇਤੀ
ਹੀ ਗਲਤੀਆਂ ਆਉਦੀਆਂ ਸਨ। WMA ਫਾਇਲਾਂ ਨਹੀਂ ਸੀ ਚਲਾਉਦਾ ਸੀ।
ਹੌਲੀ ਤਾਂ ਬਹੁਤ ਹੀ ਸੀ। ਹੈਂਗ (hang) ਵੀ ਹੋ ਜਾਂਦਾ ਸੀ। ਖੈਰ ਆਖਰ
ਨੈੱਟ ਉੱਤੇ ਖੋਜਣ ਉਪਰੰਤ ਲੱਭਿਆ ਕਿ ਜਿਹੜਾ ਵਰਜਨ ਮੇਰੇ ਕੋਲ ਸੀ, ਉਹ ਤਾਂ
ਬਹੁਤ ਹੀ ਪੁਰਾਣਾ ਸੀ
--
ਫੋਨ - CXC162037 R5F001
ਬਲਿਊਟੁੱਥ - CXC162058 R3A01
Organizer - CXC162036 R4A01
----
ਇਹ ਤਾਂ ਕਮਾਲ ਹੋਈ ਪਈ ਸੀ, ਯਾਰ ਬਹੁਤ ਹੀ ਪੁਰਾਣਾ। ਹੁਣ ਸੋਚਿਆ ਕਿ
ਅੱਪਡੇਟ ਕਰੀਏ, ਪਰ ਲੋਕਾਂ ਦੀ ਰਾਏ ਮੁਬਾਬਕ ਇਹ ਬਹੁਤ ਵੱਡਾ ਖਤਰਾ ਹੈ,
70% ਵਾਰ ਠੀਕ ਤਰ੍ਹਾਂ ਅੱਪਡੇਟ ਨਹੀਂ ਹੁੰਦਾ ਅਤੇ ਕੰਪਨੀ ਨੂੰ ਵਾਪਸ
ਦੇਣ ਤੋਂ ਬਿਨਾਂ ਚਾਰਾ ਨਹੀਂ ਰਹਿੰਦਾ, ਪਰ ਸੋਚਿਆ ਕਿ ਹੁਣ ਉੱਖਲੀ
'ਚ ਸਿਰ ਦਿੱਤਾ ਤਾਂ ਮੋਲ੍ਹਿਆਂ ਦਾ ਕੀ ਡਰ। ਘਰੇ ਤਾਂ ਰਿਲਾਇੰਸ
ਦਾ ਕਾਰਡ ਵਾਲਾ ਨੈੱਟ ਸੀ, ਪੈਕੇਜ ਦਾ ਆਕਾਰ 80MB ਅਤੇ 24MB ਸੀ।
ਡਾਊਨਲੋਡ ਲਾ ਦਿੱਤਾ ਅਤੇ ਕਰੀਬ 6 ਘੰਟਿਆਂ 'ਚ ਖਤਮ ਹੋਇਆ।
ਦੁਪੈਹਰੇ ਅੱਪਡੇਟ ਲਈ ਚਾਲੂ ਕੀਤਾ ਅਤੇ ਸ਼ਾਮ 6 ਵਜੇ ਘਰੇ ਭੱਜੇ ਕਿ
ਵੇਖੀਏ ਕਿ ਕੀ ਬਣਿਆ ਹੈ। ਅੱਪਡੇਟ ਉੱਥੇ ਹੀ ਖੜਾ ਜਾਪਿਆ ਅਤੇ
ਫੇਰ ਸ਼ੁਰੂ ਕੀਤਾ ਤਾਂ ਵਿੱਚ ਹੀ ਰਹਿ ਗਿਆ। ਓਏ ਹੋਏ?
ਡਰਦੇ ਡਰਦੇ ਮੁੜ ਸ਼ੁਰੂ ਕੀਤਾ ਅਤੇ 15 ਮਿੰਟ ਸ਼ੁਰੂ ਕਰਨ ਲਈ ਲੱਗ ਗਏ,
ਪਰ ਜਦੋਂ ਰੀ-ਬੂਟ (ਮੁੜ-ਚਾਲੂ) ਹੋਇਆ ਤਾਂ ਮੈਂ ਸਮਝ ਗਿਆ ਕਿ
ਬਣ ਗਈ ਗਲ਼। ਹਾਂ ਸੱਚੀ ਗੱਲ ਬਣ ਗਈ ਸਈ। ਸਭ ਕੁਝ ਅੱਪਡੇਟ
ਹੋ ਗਿਆ, ਹੁਣ ਸੰਰਚਨਾ ਇਹ ਹੈ:
--
ਫੋਨ - CXC162037 R9F011
ਬਲਿਊਟੁੱਥ - CXC162058 R5A01
Organizer - CXC162036 R5A17
--
ਹੁਣ ਬਹੁਤ ਵਧੀਆ ਸੀ ਸਭ ਕੁਝ, ਕੁਝ ਖਾਸ ਫ਼ਰਕ ਪਏ:
* ਸਪੀਡ ਤੇਜ਼ ਹੋ ਗਈ ਹੈ
* ਕਰੈਸ਼ ਕਦੇ ਨਹੀਂ ਹੋਇਆ
* ਹੈਂਗ਼ ਵੀ ਨਹੀਂ ਹੋਇਆ
* WMA ਵੀ ਚੱਲਿਆ(ਗਾਣੇ)
*ਇੰਟਰਫੇਸ ਕੁਝ ਸਾਫ਼ ਹੋ ਗਿਆ
* ਨੈੱਟ ਵੀ ਬਹੁਤ ਤੇਜ਼ ਸੀ
*ਇੰਟਰਫੇਸ ਚੰਗਾ ਲੱਗਾ
ਹੁਣ ਬਣ ਗਈ ਸੀ ਗੱਲ਼, ਕਯਾ ਬਾਤਾਂ ਨੇ, ਨੈੱਟ ਚੱਲ
ਪਿਆ ਅਤੇ ਜੀ-ਮੇਲ ਵਧੀਆ ਚੈੱਕ ਹੋ ਗਈ।
GPS ਵੀ ਉਪਲੱਬਧ ਹੈ (ਤੁਹਾਨੂੰ ਪੈਸੇ ਦੇਣੇ ਪੈਣਗੇ ਵੱਖਰੇ)।
ਕੀ-ਬੋਰਡ ਛੋਟਾ ਤਾਂ ਸੀ, ਪਰ ਹੱਥ ਤੇਜ਼ ਚੱਲਦੇ ਹਨ ਫੇਰ ਵੀ।
ਬਾਕੀ ਚੰਗੇ ਫੀਚਰ ਹਨ।
ਖ਼ੈਰ ਹੁਣ ਅੱਪਡੇਟ ਬਾਅਦ ਮੈਨੂੰ ਲਾਏ ਪੈਸਿਆਂ ਉੱਤੇ ਤਸੱਲੀ
ਸੀ ਅਤੇ ਮੇਰੀ ਚਿਰਾਂ ਦੀ ਰੀਝ ਪੂਰੀ ਹੋ ਗਈ ਹੈ। ਪਤਾ
ਨੀਂ ਅਜੇ ਮੈਂ ਇਹ ਫੋਨ ਰੱਖਾਗਾਂ ਕਿ ਨਹੀਂ, ਪਰ ਹਾਲ ਦੀ
ਘੜੀ ਇਹ ਮੇਰੇ ਕੋਲ ਹੈ ਅਤੇ ਫੋਨ ਨੰਬਰਾਂ ਉੱਤੇ ਫੋਟੋ ਲਾਉਣ
ਤੋਂ ਇਲਾਵਾ ਹੋਰ ਫੀਚਰ ਵੇਖਣ 'ਚ ਮਸਤ ਹਾਂ।
ਛੇਤੀ ਹੀ ਮਟਰੋਲਾ E6 ਨਾਲ ਅੰਤਰ ਲਿਖਾਗਾਂ।
2 comments:
veer ji mere kol v p990i hai,bhut slow chalda hai,main isnu update karna hai ,par mainu eh nhi pta k kiwe update kra,pls tusi meri help karo,mainu dasso k kiwe update hovega mera p990i. eh hang v bhut hunda hai..
ਅੱਪਡੇਟ ਜਾਂ ਰੀ-ਇੰਸਟਾਲ ਕਰਨ ਨਾਲ ਹੌਲੀ ਹੋਣ ਦੀ ਸਮੱਸਿਆ ਤਾਂ ਸੁਲਝ ਜਾਵੇਗੀ ਹੀ, ਨਾਲ ਹੀ ਨਾਲ ਹੈਂਗ ਹੋਣ ਦੀ ਸਮੱਸਿਆ ਵੀ ਮੁੱਕ ਜਾਵੇਗੀ। ਤੁਹਾਨੂੰ ਆਪਣੇ ਕੰਪਿਊਟਰ ਉੱਤੇ ਅੱਪਡੇਟ ਵਾਲਾ ਸਾਫਟਵੇਅਰ ਇੰਸਟਾਲ ਕਰਨਾ ਪਵੇਗਾ ਅਤੇ ਮੋਬਾਇਲ ਨੂੰ ਅੱਪਡੇਟ ਕਰਨਾ ਪਵੇਗਾ। ਤੁਸੀਂ ਆਪਣਾ ਡਾਟਾ ਕੰਪਿਊਟਰ ਉੱਤੇ ਬੈਕਅੱਪ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇੰਟਰਨੈੱਟ ਤੋਂ ਵੱਡੀ ਮਾਤਰਾ ਵਿੱਚ ਡਾਟਾ ਡਾਊਨਲੋਡ ਕਰਨਾ ਹੁੰਦਾ ਹੈ, ਇਸਕਰਕੇ ਬਰਾਂਡਬੈਂਡ ਕੁਨੈਕਸ਼ਨ ਰਾਹੀਂ ਕਰਨ ਦੀ ਕੋਸ਼ਿਸ਼ ਕਰਨਾ।
ਐਪਲੀਕੇਸ਼ਨ ਡਾਊਨਲੋਡ:
http://www.sonyericsson.com/cws/support/softwaredownloads/detailed/updateservice/p990i
ਤੁਹਾਡੇ ਮੋਬਾਇਲ ਬਾਰੇ ਪੂਰੀ ਜਾਣਕਾਰੀ ਹੈ:
http://www.sonyericsson.com/cws/support/phones/topic/updateserviceapplication/p990i
Post a Comment