ਕੱਲ੍ਹ ਦਿਨੇ ਦਿੱਲੀ ਏਅਰਪੋਰਟ ਉੱਤੇ ਉੱਤਰਨ ਉਪਰੰਤ ਮੈਂ ਆਟੋ
ਨੂੰ ਪੁੱਛਿਆ, "ਆਈ ਐਸ ਬੀ ਟੀ ਜਾਣਾ ਹੈ?"
ਕਹਿੰਦਾ, "200 ਰੁਪਏ"
ਮੈਂ ਮਨ 'ਚ ਗਾਲ੍ਹ ਕੱਢੀ, "ਤੇਰੀ ਮਾਂ ਦੀ... ਸਾਲਿਆ.."
ਬੋਲਿਆ, " 150 ਹੀ"
ਆਟੋ ਵਾਲਾ ਬੋਲਿਆ, " ਨਹੀਂ, 180 ਦੇ ਦਿਓ"
ਮੈਂ ਤੁਰ ਪਿਆ, ਫੇਰ ਬੋਲਿਆ "ਚਲੋ 170 ਦੇ ਦਿਓ"
ਮੈਂ ਥੱਕਿਆ ਹੋਇਆ ਸੀ ਅਤੇ ਭੁੱਖ ਵੀ ਲੱਗੀ, ਅਤੇ 160 ਉੱਤੇ ਗਲ਼ ਕਰਕੇ
ਤੁਰ ਪਿਆ ਉਸ ਨਾਲ।
ਰਾਹ ਵਿੱਚ ਬੱਸ ਸਟੈਂਡ ਉੱਤੇ ਰੋਕ ਕੇ ਕਹਿੰਦਾ ਕਿ ਆਉਨਾ ਹਾਂ,
ਮੈਂ ਉਡੀਕਦਾ ਰਿਹਾ, ਕੁਝ ਦੇਰ ਬਾਅਦ ਆਕੇ ਕਹਿੰਦਾ, "ਸਰਦਾਰ ਜੀ
ਦੂਜੇ ਆਟੋ 'ਚ ਆ ਜਾਓ"
ਮੈਂ ਚਲਾ ਗਿਆ, ਮੈਨੂੰ ਕਹਿੰਦਾ, "ਮੈਨੂੰ 100 ਦਿਓ ਅਤੇ ਬਾਕੀ ਪੈਸੇ ਇਸ ਨੂੰ
ਬਸ ਸਟੈਂਡ ਉੱਤੇ ਜਾ ਕੇ ਦੇ ਦਿਓ"
ਮੈਂ ਸੋਚਿਆ ਕਿ ਕੁਝ ਮਜਬੂਰੀ ਹੋਵੇਗੀ, ਅਤੇ ਦੂਜੇ ਆਟੋ ਵਿੱਚ ਬਹਿ ਗਿਆ,
ਕੁਝ ਦੂਰ ਜਾਕੇ ਆਟੋ ਵਾਲਾ ਕਹਿੰਦਾ, "ਸਰਦਾਰ ਜੀ ਰਾਸਤਾ ਜਾਨਤੋਂ ਹੋ ਆਗੇ?"
ਫੇਰ ਮੇਰਾ ਪਾਰਾ ਚੜ੍ਹ ਗਿਆ, "ਤੇਰੀ ਓ ਮਾਂ ਦੀ.. ਕੁੱਤਿਆ, ਸਾਲਿਆ"
ਆਖਰੀ ਗਾਲਾਂ ਤਾਂ ਉਸ ਨੂੰ ਸੁਣਨੀਆਂ ਹੀ ਪਈਆਂ। ਖ਼ੈਰ ਹੁਣ ਉਹ ਆਟੋ ਨੂੰ
ਰੋਕੇ ਦੂਜੇ ਉਡੀਕਣਾ ਸ਼ੁਰੂ ਕੀਤਾ, ਆਖਰ ਕੁਝ ਉਡੀਕ ਅਤੇ ਬਹਿਸ ਬਾਅਦ
ਇੱਕ ਮਿਲ ਹੀ ਗਿਆ।
ਆਖ਼ਰ ਅੱਧੇ ਘੰਟੇ ਦਾ ਸਫ਼ਰ ਡੇਢ ਕੁ ਘੰਟੇ ਵਿੱਚ ਖਤਮ ਕਰਕੇ ਮੈਂ ਬੱਸ ਸਟੈਂਡ
ਉੱਤੇ ਅੱਪੜਿਆ। ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਅਤੇ
ਪੱਗਾਂ ਵਾਲੇ ਬੰਦੇ ਵੇਖ ਕਿ ਚਿੱਤ ਨੂੰ ਕੁਝ ਧਰਵਾਸ ਜੇਹਾ ਆਇਆ ਕਿ ਹੁਣ
ਮੇਰੇ ਆਪਣੇ ਆ ਗਏ।
ਸਚਮੁੱਚ ਹੀ ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ ਹੈ। ਜੁੱਤੀਆਂ ਦਾ ਹੀ ਜ਼ਮਾਨਾ ਹੈ,
ਇਸ ਮੌਕੇ ਉੱਤੇ ਮੈਨੂੰ ਦਿੱਲੀ ਦੇ ਟਰੱਕ ਦੇ ਪਿੱਛੇ ਲਿਖਿਆ ਵਾਕ ਯਾਦ ਆਇਆ
ਜੁੱਤੀ ਦਾ ਨਿਸ਼ਾਨ ਬਣਾ ਕੇ ਅੱਗੇ ਲਿਖਿਆ ਸੀ "ਫਰੀ ਸੇਵਾ"
ਦਿੱਲੀ ਕੀ ਸਾਰੇ ਥਾਵੀਂ ਫਰੀ ਸੇਵਾ ਕਰੋ ਅਤੇ ਕੰਮ ਕਰਵਾਓ, ਨਹੀਂ ਤਾਂ ਲੋਕ
ਸਿਰ 'ਚ ਗਲੀਆਂ ਕਰਦੇ ਨੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਲਿਖਤੁਮ
ਆਲਮ
No comments:
Post a Comment