ਅੱਜ ਬੜੇ ਚਿਰਾਂ ਬਾਅਦ ਅੱਜ ਫੇਰ ਟਰਾਂਸਲੇਸ਼ਨ ਕੀਤੀ ਅਤੇ ਬੜਾ ਵਧੀਆ ਟਾਈਮ
ਰਿਹਾ ਤਰਕਾਲਾਂ ਦਾ। ਕੁਝ ਕੁ ਕੰਮ ਸੀ ਗਨੋਮ ਅਤੇ ਢੇਰ ਸਾਰਾ ਕੇਡੀਈ ਦਾ।
ਗਨੋਮ ਅਤੇ ਕੇਡੀਈ ਲਈ ਕੁਝ ਗਲਤੀਆਂ ਦੂਰ ਕਰਨ ਵਾਲੀਆਂ ਸਨ, ਗਨੋਮ ਪਾਵਰ
ਮੈਨੇਜਰ ਸਭ ਤੋਂ ਮਾੜੀ ਹਾਲਤ 'ਚ ਸੀ ਅਤੇ ਕੇਡੀਈ 'ਚ ਇੱਕ ਗੰਭੀਰ ਗਲਤੀ ਸੀ,
ਜਿਸ ਨੂੰ ਅਣਲਾਕ ਨੂੰ ਅਣਜਾਣ ਲਿਖਿਆ ਹੋਇਆ ਸੀ, ਸੋ ਇਹ ਠੀਕ ਕੀਤੀਆਂ।
ਫੇਰ ਿਦਲ ਅਜਿਹਾ ਲੱਗਾ ਕਿ ਕੇਡੀਈ ਦੀਆਂ ਕੁਝ ਐਪਲੀਕੇਸ਼ਨ ਦੀ ਟਰਾਂਸਲੇਸ਼ਨ ਖਤਮ
ਕਰ ਦਿੱਤੀ। ਗਨੋਮ ਲਈ ਚੀਜ਼ (ਵੈੱਬ-ਕੈਮ) ਐਪਲੀਕੇਸ਼ਨ ਦਾ ਅਨੁਵਾਦ ਕੀਤਾ।
ਪਤਾ ਨੀਂ ਕਿਓ, ਪਰ ਮੈਨੂੰ ਟਰਾਂਸੇਲਸ਼ਨ ਕਰਕੇ ਸਭ ਤੋਂ ਵੱਧ ਆਨੰਦ ਆਉਦਾ ਹੈ ਅਤੇ
ਕਹਿ ਸਕਦੇ ਹਾਂ ਕਿ ਮੇਰੇ ਸ਼ੌਕ ਹੈ ਅਨੁਵਾਦ ਕਰਨਾ, ਹੁਣ ਗਾਣੇ ਸੁਣਨ ਤੋਂ ਬਾਅਦ
ਇਸ ਦਾ ਹੀ ਨੰਬਰ ਆਉਦਾ ਹੈ।
ਪਿੰਡ ਆਲਮਵਾਲਾ ਕਲਾਂ ਦਾ ਮੁੰਡਾ,ਜੋ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਏ। ਖੁੱਲੇਪਨ ਦੀ ਵਕਾਲਤ ਕਰਦਾ, ਹਰ ਚੀਜ਼ ਲੱਗਦੀ ਤਾਰਾ ਜਿਸ ਨੂੰ ਜ਼ਿੰਦਗੀ 'ਚ ਕਦੇ ਨਾ ਕਦੇ ਭਟਕਣ ਮੁੱਕ ਜਾਂਦੀ ਏ ਤੇ ਜਾਪਦਾ ਹੈ ਵਕਤ ਠਹਿਰ ਗਿਆ ਹੈ... ਮੇਰਾ ਵਕਤ ਹੁਣ ਰੁਕਿਆ ਜਾਪਦਾ ਹੈ, ਜਿੱਥੇ ਬੀਤਿਆ, ਹੁਣ ਤੇ ਭਵਿੱਖ ਇਕੱਠੇ ਨੇ... ਉਦਾਸ ਰਾਹਾਂ ਤੋਂ ਗੁਜ਼ਰ ਕੇ ਹੁਣ ਸਿੱਧੇ ਪੱਧਰ ਰਾਹ 'ਤੇ ਆ ਗਿਆ ਹਾਂ ਸੱਚੀ ਸਮਾਂ ਕਦੇ ਨਹੀਂ ਰੁਕਦਾ ਪਰ, ਹੁਣ ਮੰਜ਼ਲ ਦੇ ਨਾਲ ਨਾਲ ਤੁਰਿਆ ਆਲਮ
27 August, 2008
19 August, 2008
ਸੋਨੇ ਦੀ ਸੰਗਲੀ ਵਾਲਾ ਗੁਲਾਮ...
ਆਪੇ ਬਣੇ ਗੁਲਾਮ, ਆਪੇ ਫਾਈਆਂ ਪਾ ਲਈਆਂ
ਆਪੇ ਪੈਰਾਂ ਵਿੱਚ ਬੇੜੀਆਂ ਪਾ ਲਈਆਂ,
ਪਹਿਲਾਂ ਰਹੇ ਗੁਲਾਮ ਨੀਲੇ ਲਾਲ ਵਾਲਿਆਂ ਦੇ
ਹੁਣ ਬਣੇ ਗੁਲਾਮ ਲਾਲ ਟੋਪਿਆਂ ਵਾਲਿਆਂ ਦੇ
ਕਦੇ ਸਾਹ ਲੈਣ ਉੱਤੇ ਪਾਬੰਦੀ ਸੀ, ਕਦੇ ਬੋਲਣ ਉੱਤੇ ਪਾਬੰਦੀ ਸੀ
ਕਦੇ ਹੁੰਦੇ ਸਾਂ ਸਰੀਰ ਬੰਨ੍ਹੇ, ਹੁਣ ਨੇ ਇਨ੍ਹਾਂ ਦਿਮਾਗ ਬੰਨ੍ਹੇ।
ਕਦੇ ਸੰਗਲ ਸਨ ਨਾਲ ਲਟਕਦੇ।
ਹੁਣ ਦਿਮਾਗ 'ਚ ਈ-ਸੰਗਲ ਨੇ ਝਟਕਦੇ।
ਬੋਲਣ ਤੋਂ ਉਹੀ ਡਰ ਹਾਲੇ ਰਹਿ ਗਿਆ।
ਗੁਲਾਮ ਹੋ ਕੇ ਅੱਜ ਫੇਰ ਰਹਿ ਗਿਆ।
ਬੋਲਣ ਤੋਂ ਡਰ ਗਿਆ ਹਾਂ ਮੈਂ,
ਪੱਥਰ ਨਾਲ ਭਰ ਗਿਆ ਹਾਂ ਮੈਂ,
ਆਪਣੀ ਜੁਬਾਨ ਨੂੰ ਸੀਅ ਲੈਣ ਦਾ ਵਾਅਦਾ ਕਰ ਬੈਠਾ।
ਗੁਆ ਆਜ਼ਾਦੀ ਆਪਣੀ, ਸੰਗਲੀ ਵਾਲਾ ਕੁੱਤਾ ਬਣ ਬੈਠਾ।
ਗੁਲਾਮੀ ਤਾਂ ਗੁਲਾਮੀ ਹੈ, ਭਾਵੇਂ ਸੋਨੇ ਦੀ ਸੰਗਲੀ ਨਾਲ ਹੋਵੇ।
ਹੱਥ ਕਟਾ ਕੇ ਆਪਣੇ ਆਲਮ ਹੁਣ ਆਪਣੇ ਖੂਨੀ ਹੁੰਝੂਆਂ ਨਾਲ ਰੋਵੇ।
ਦਿੱਤੀ ਆਜ਼ਾਦੀ ਸਾਨੂੰ ਖੂਨ ਡੋਲ ਭਗਤ ਸਿੰਘ ਹੋਰਾਂ,
ਅੱਜ ਕੀਤਾ ਸਾਨੂੰ ਗੁਲਾਮ ਇਹ ਸਮੇਂ ਦੀ ਝੂਠੀਆਂ ਲੋੜਾਂ,
ਕੀ ਬਿਨਾਂ ਇਸ ਦੇ ਨੀਂ ਸਰਦਾ, ਕੀ ਹਨ ਸਾਨੂੰ ਥੋੜ੍ਹਾਂ,
ਉੱਠ ਕੇ ਇਹ ਜੰਜ਼ੀਰ ਤੋੜਨ ਨੂੰ ਜੀ ਕਰਦਾ ਏ ਬੜਾ,
ਸਰਮਾਏਦਾਰ ਖੜਾ ਕੀਤਾ ਕਾਲਾ-ਬੋਲਾ ਵਰੋਲਾ ਖੜ੍ਹਾ,
ਨਾ ਮੈਨੂੰ ਕੁਝ ਅੱਗੇ ਦਿੱਸਦਾ ਏ, ਨਾ ਪਿੱਛੇ ਨਜ਼ਰ ਆਵੇ,
ਵਗਦਾ ਵਗਦਾ ਖਿੱਚੀ ਜਾਵੇ, ਬੱਸ ਖਿੱਚੀ ਜਾਵੇ,
ਸੋਚ ਵੀ ਮਰ ਗਈ ਮੇਰੀ, ਸੁਪਨੇ ਵੀ ਦਫ਼ਨ ਹੋ ਗਏ
ਮੇਰੀ ਜ਼ਮੀਰ ਦੀ ਨੰਗੀ ਲਾਸ਼ ਬਿਨਾਂ ਕਫ਼ਨ ਦੇ ਗਏ
ਹਾਲੇ ਕਹਿੰਦੇ ਨੇ ਉਹ ਕਿ ਮੈਂ ਉਨ੍ਹਾਂ ਨਾਲ ਧੋਖਾ ਕਰਦਾ ਹਾਂ,
ਕਿਉਂਕਿ ਉਨ੍ਹਾਂ ਦੇ ਵਿਰੁਧ ਬੋਲਣ ਦੀ ਹਿੰਮਤ ਕਰਦਾ ਹਾਂ,
ਲਿਖੇ ਦੋ ਸ਼ਬਦ ਮਰਜਾਣੀ ਅੰਗਰੇਜ਼ੀ ਦੇ, ਝੌਂਕੇ ਨੂੰ ਤੂਫਾਨ ਉਨ੍ਹਾਂ ਬਣਾ ਦਿੱਤਾ,
100 ਚੰਗਾ ਲਿਖੇ ਦਾ ਮਾਣ ਨਾ ਦਿੱਤਾ ਕਦੇ, 1 ਉਲਟ ਲਿਖੇ ਤੋਂ ਪੈਰੋ ਪੁਟਾ ਦਿੱਤਾ,
ਨੌਕਰੀਆਂ ਵੀ ਗੁਲਾਮੀ ਨੇ, ਜੋ ਮੇਰੀ ਦਾਦੀ ਸੁਣਾਉਦੀ ਸੀ,
ਮਾਸਟਰ, ਡਾਕਟਰ, ਫੌਜੀ ਸਭ ਨੂੰ "ਨੌਕਰ" ਆਖ ਬਲਾਉਦੀ ਸੀ,
ਹੱਸਦਾ ਸਾਂ ਕਿ ਕਿਉ ਉਹ ਸਭ ਨੂੰ ਇੰਝ ਕਹਿੰਦੀ ਹੈ, ਸ਼ਾਇਦ ਨਹੀਂ ਹੈ ਸਮਝਦੀ,
ਪਰ ਅੱਜ ਮੈਨੂੰ ਆਪਣੀ ਹਾਲਤ ਵੇਖ ਸਮਝ ਆਇਆ ਕਿ ਮੈਂ ਨਹੀਂ ਸਾਂ ਸਮਝਦਾ,
ਹਾਂ, ਮੈਂ ਆਪੂੰ ਬਣਿਆ ਗੁਲਾਮ, ਸੋਨੇ ਦੀ ਸੰਗਲੀ ਵਾਲਾ ਗੁਲਾਮ
ਜ਼ਮੀਰ ਮਰਿਆ ਜਿਸ ਦਾ, ਦਿਮਾਗ ਹੋਇਆ ਨਿਲਾਮ,
ਪੈਸੇ ਦੇ ਜ਼ੋਰ ਉੱਤੇ ਮਾੜਾ ਬਣਿਆ ਪਲਵਾਨ,
ਪੈਸੇ ਦੀ ਮੰਡੀ ਵਿੱਚ ਸਰਮਾਏਦਾਰ ਰੰਡੀਆਂ ਦੇ ਪਰਧਾਨ,
ਰਹਿਣਾ ਹੈ ਜੇ ਏਥੇ, ਮੱਥਾ ਟੇਕ ਕਰੋ ਸਲਾਮ,

15 August, 2008
ਆਜ਼ਾਦੀ ਦਿਵਸ ਅਤੇ ਪੰਜਾਬ ਦੀ ਵੰਡ..
ਅੱਜ 15 ਅਗਸਤ ਹੈ, ਜਦੋਂ ਕਿ ਭਾਰਤ ਆਜ਼ਾਦ ਹੋਏ ਨੂੰ 60 ਸਾਲ ਪੂਰੇ ਹੋ ਚੁੱਕੇ ਹਨ।
ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਿਆਂ ਪੰਜਾਬੀਆਂ ਨੂੰ
ਆਜ਼ਾਦੀ ਦੀ ਕੀਮਤ ਵੀ ਸਭ ਤੋਂ ਵੱਧ ਦੇਣੀ ਪਈ, ਜਦੋਂ ਕਿ ਪੰਜਾਬੀ ਕੌਮ ਨੂੰ
ਭਾਰਤ ਅਤੇ ਪਾਕਿਸਤਾਨ ਨੇ ਵੰਡ ਦਿੱਤਾ, ਪੰਜਾਬ ਦੇ ਪਾਣੀ ਵੰਡ ਦਿੱਤੇ, ਪੰਜ
ਦਰਿਆਵਾਂ ਦੀ ਸਾਂਝ ਖਤਮ ਕਰ ਦਿੱਤੀ, ਸਭਿਆਚਾਰ ਵੰਡ ਦਿੱਤਾ, ਭਾਈਚਾਰਾ
ਵੰਡਿਆ ਗਿਆ, ਉਹ ਪੰਜਾਬ, ਜੋ ਕੁਦਰਤ ਦੀ ਦੇਣ ਸੀ, ਮਨੁੱਖ ਨੇ ਵੰਡ ਦਿੱਤਾ।
ਇਹ ਦਰਦ ਪੰਜਾਬ ਦੇ ਹਿੱਸੇ ਆਇਆ ਹੈ, ਕੁਦਰਤ ਦੀ ਦੇਣ ਨੇ ਹੀ ਇਸ
ਨੂੰ ਮੁੱਢ ਕਦੀਮੋਂ ਦੋਖੀਆਂ ਦੇ ਹੱਥ ਦੇ ਛੱਡਿਆ, ਸਿਕੰਦਰ ਤੋਂ ਤੈਮੂਰ ਲੰਗ,
ਮੰਗੋਲਾਂ ਤੋਂ ਅਫਗਾਨਾਂ ਤੱਕ, ਸਭ ਨੇ ਵੱਢ ਖਾਂਦਾ, ਰਹਿੰਦੀ ਕਸਰ ਅੰਗਰੇਜ਼
ਕੱਢ ਗਏ ਅਤੇ ਪੰਜਾਬ ਨੂੰ ਵਿੱਚੋਂ ਵੱਢ ਗਏ, ਟੁਕੜਿਆਂ 'ਚ ਜਿਉਦਾ ਪੰਜਾਬ
ਅੱਜ ਤੜਪਦੇ ਹਨ, ਅਤੇ ਹੌਲੀ ਹੌਲੀ ਖਤਮ ਕਰ ਰਹੇ ਨੇ ਆਪਸੀ ਸਾਂਝ, ਬੱਸ
ਬੋਲੀ ਹੀ ਰਹਿ ਗਈ ਸਾਂਝੀ, ਖੁਦਾ ਖ਼ੈਰ ਕਰੇ ਅਤੇ ਪੰਜਾਬ ਦੀ ਸਾਂਝ ਨੂੰ, ਜੋ
ਜਿਉਦੀ ਕਰੇ, ਇਸ 14 ਅਤੇ 15 ਅਗਸਤ ਦੇ ਚੱਕਰ 'ਚੋਂ ਕੱਢ ਕੇ

09 August, 2008
ਰੂਸ ਅਤੇ ਅਮਰੀਕਾ - ਜਾਰਜੀਆ 'ਚ ਆਹੋ-ਸਾਹਮਣੇ (ਅਪਰਤੱਖ)
ਤਾਜ਼ੀਆਂ ਖ਼ਬਰਾਂ ਮੁਤਾਬਕ ਰੂਸ ਨੇ ਜਾਰਜੀਆ ਦੇ ਗੋਰੀ ਸ਼ਹਿਰ ਉੱਤੇ ਭਾਰੀ ਬੰਬਾਰੀ ਕੀਤੀ ਹੈ।
ਅਮਰੀਕਾ ਅਤੇ ਯੂਰਪ ਦੇ ਹੋਰ ਮੁਲਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਮੈਂ ਬਹੁਤਾ ਇਸ ਘਟਨਾ
ਬਾਰੇ ਜਾਣਦਾ ਤਾਂ ਨਹੀਂ ਹਾਂ, ਪਰ ਉਨ੍ਹਾਂ ਜਰੂਰ ਜਾਣਦਾ ਹਾਂ, ਜੋ ਕਿ ਲਗਭਗ 8-9 ਸਾਲ ਪਹਿਲਾਂ
ਯੂਗੋਸਲਾਵੀਆ ਉੱਤੇ ਅਮਰੀਕਾ ਬੰਬਾਰੀ ਦੌਰਾਨ ਉਸ ਦੇ 3 ਭਾਗ ਬਣਾਏ ਸਨ ਯੂਰਪ ਅਤੇ ਅਮਰੀਕਾ
ਦੇ ਸ਼ਾਂਤੀ ਸੈਨਾਵਾਂ ਨੇ। ਖ਼ੈਰ ਸਿੱਧੇ ਰੂਪ ਵਿੱਚ ਰੂਸ ਦੀ ਕਾਰਵਾਈ ਜਾਰਜੀਆ ਦੇ ਓਸਟੀਆ ਖੇਤਰ ਵਿੱਚ ਉਸ ਦੀ ਨਕਲ ਲੱਗ ਰਹੀ ਹੈ।
ਉਸ ਸਮੇਂ ਰੂਸ ਉਸ ਦਾ ਭਾਰੀ ਵਿਰੋਧ ਕਰਦਾ ਰਿਹਾ ਕਿ ਦੇਸ਼ਾਂ ਨੂੰ ਤੋੜਨ ਦੀ ਕਾਰਵਾਈ ਠੀਕ ਨਹੀਂ, ਪਰ
ਉਨ੍ਹਾਂ ਨੇ ਕਿਸ ਅਧਾਰ ਉੱਤੇ ਕੀਤੀ, ਸ਼ਾਇਦ ਇਹੀ ਜਾਰਜੀਆ ਦੇ ਜੰਗ ਦਾ ਕਾਰਨ ਹੈ। ਸੰਯੁਕਤ ਰਾਸ਼ਟਰ
ਦੀ ਬੈਠਕ 'ਚ ਰੂਸ ਨੂੰ ਰੋਕਣ ਦੀ ਤਾਕਤ ਉਨ੍ਹੀਂ ਕੁ ਹੀ ਹੈ, ਜਿੰਨ੍ਹਾਂ ਕਿ ਅਮਰੀਕਾ ਨੂੰ (ਭਾਵ ਕਿ ਸਿਫ਼ਰ)।
ਖ਼ੈਰ ਜੰਗ ਕਦੇ ਵੀ ਚੰਗੀ ਨਹੀਂ, ਪਰ ਇਹ ਸਮਝ ਦਾ ਵੇਲਾ ਪਹਿਲਾਂ ਸੀ, ਅਤੇ ਇੱਕ ਧਿਰ ਨੂੰ ਦੂਜੇ ਤੋਂ ਪਹਿਲਾਂ
ਇਹ ਖਿਆਲ ਰੱਖਣਾ ਚਾਹੀਦਾ ਹੈ। ਇਹ ਕੰਮ ਅੱਜ ਤੋਂ ਦੱਸ ਸਾਲ ਪਹਿਲਾਂ ਕਰਨਾ ਚਾਹੀਦਾ ਸੀ, ਜਦੋਂ
ਕਲਿੰਟਨ ਨੇ ਹਮਲੇ ਦਾ ਹੁਕਮ ਦਿੱਤਾ ਸੀ ਅਤੇ ਅੱਜ ਜੋ ਵੀ ਇਰਾਕ, ਅਫਗਾਨਿਤਾਨ 'ਚ ਹੋ ਰਿਹਾ ਹੈ, ਇਹ
ਵੀ ਆਉਣ ਵਾਲੇ ਸਮੇਂ 'ਚ ਦੁਨਿਆਂ 'ਚ ਹੋਰ ਦੁੱਖ ਦੇਵੇਗਾ, ਭਾਵੇ ਕਿ ਇਸ ਦਾ ਅਹਿਸਾਸ ਹਾਲੇ ਕਈ
ਵਰ੍ਹੇ ਠੈਹਰ ਕੇ ਹੋਵੇ।
ਨਿਊਟਨ ਦਾ ਤੀਜਾ ਸਿਧਾਂਤ ਭੌਤਿਕ ਰੂਪ 'ਚ ਨਹੀਂ ਤਾਂ ਪਰ ਜਹਿਨੀ ਤੌਰ ਉੱਤੇ ਲਾਗੂ ਹੁੰਦਾ ਹਾ ਸੰਸਾਰ
ਭਰ 'ਚ। ਹਰੇਕ ਐਕਸ਼ਨ ਲਈ ਰਿਐਕਸ਼ਨ ਹੁੰਦਾ ਹੈ। ਇਸ ਵਾਸਤੇ ਜਾਰਜੀਆ ਵਰਗੇ 'ਰਿਐਕਸ਼ਨ"
ਰੋਕਣ ਲਈ ਕੁਝ ਖਾਸ ਨਹੀਂ, ਕੇਵਲ ਐਕਸ਼ਨ ਨਾ ਕਰਨ ਦੀ ਲੋੜ ਹੈ।
"ਜੰਗ ਰਹੇ ਔਰ ਅਮਨ ਭੀ ਹੋ, ਯੇ ਕੈਸੇ ਮੁਨਕਿਨ ਹੈ, ਤੁਮ ਭੀ ਕਹੋ..."

28 July, 2008
KDE 4 & Windows - ਸਾਂਝ
KDE4 ਰੀਲਿਜ਼ ਹੋਇਆ ਨੂੰ ਚਿਰ ਹੋ ਗਿਆ ਹੈ, ਅਤੇ ਵਿੰਡੋਜ਼ ਵਾਸਤੇ ਵੀ ਮਾਰਚ 'ਚ
ਰੀਲਿਜ਼ ਹੋ ਗਿਆ ਸੀ, ਕਦੇ ਟਰਾਈ ਹੀ ਨਹੀਂ ਕੀਤਾ ਹੈ, ਐਤਵਾਰ ਨੂੰ ਵਿਹਲੇ ਸਾਂ ਤਾਂ
ਟਰਾਈ ਮਾਰੀ ਤਾਂ ਕੁਝ ਚੰਗਾ ਜਿਹਾ ਲੱਗਾ ਅਤੇ ਇਹ ਲਵੋ ਨਤੀਜੇ,
ਵਿੰਡੋਜ਼ ਦੀ ਮਸ਼ੀਨ ਉੱਤੇ ਕੇਡੀਈ ਦੀ ਇਹ ਚਾਲ, ਪਰੋਜੈਕਟ ਬਹੁਤ
ਹੀ ਵਧੀਆ ਹੈ, ਸ਼ਾਨਦਾਰ ਹੈ ਅਤੇ ਵਿਸਟਾ ਉੱਤੇ ਟੈਸਟ ਕਰਨ ਦੌਰਾਨ
ਬਹੁਤ ਹੀ ਆਨੰਦ ਆਇਆ ਹੈ।
ਵਿੰਡੋਜ਼ ਦੇ ਮੇਨੂ ਵਿੱਚ ਕੇਡੀਈ ਐਪਲੀਕੇਸ਼ਨ
ਕੁੱਲ ਮਿਲਾ ਕੇ ਕਾਫ਼ੀ ਐਪਲੀਕੇਸ਼ਨ ਆ ਗਏ ਹਨ, ਅਤੇ ਹੁਣ ਤੁਸੀਂ
ਵਿੰਡੋਜ਼ ਵਰਤੋਂ ਤਾਂ ਵੀ ਆਪਣੀ ਪਸੰਦ ਦੇ ਐਪਲੀਕੇਸ਼ਨ ਲਈ KDE ਨੂੰ
ਮਿਸ ਨਹੀਂ ਕਰੋਗੇ। ਕੁਝ ਖਾਸ ਐਪਲੀਕੇਸ਼ਨ ਬਾਰੇ ਜਾਣਕਾਰੀ ਅੱਗੇ ਦੇ
ਰਿਹਾ ਹਾਂ:
ਕੋਪੋਟੇ (kopete): ਮਲਟੀ-ਪਰੋਟੋਕਾਲ ਗੱਲਬਾਤ ਕਲਾਇਟ (ਯਾਹੂ, ਗੂਗਲ ਟਾਕ ਆਦਿ ਲਈ)
ਕੇਮੇਲ (kmail): ਮੇਲ ਕਲਾਇਟ ਆਉਟ-ਲੁੱਕ ਵਾਂਗ
ਡਾਲਫਿਨ (dolphin): ਫਾਇਲ ਬਰਾਊਜ਼ਰ
ਕੇਨੋਟ (knotes): ਡੈਸਕਟਾਪ ਨੋਟ ਟੇਕਰ ਸਹੂਲਤ
ਜੂਕ (juk): ਮਲਟੀਮੀਡਿਆ ਪਲੇਅਰ
ਕੇਟ (kate): ਮਾਹਰ ਟੈਕਸਟ ਐਡੀਟਰ
ਖੇਡਾਂ: kdegames ਵਿੱਚ ਬਹੁਤ ਪੈਕੇਜ ਸ਼ਾਮਲ ਹਨ
ਪੂਰਾ ਭਰਿਆ ਡੈਸਕਟਾਪ ਕੇਡੀਈ ਐਪਲੀਕੇਸ਼ਨਾ ਨਾਲ ਵੇਖੋ
ਮੇਰੀ ਸਭ ਤੋਂ ਵੱਧ ਪਸੰਦ ਅਤੇ ਦਿਲੀ ਤਮੰਨਾ ਕੇਡੀਈ ਦੇ ਵਿਦਿਅਕ ਐਪਲੀਕੇਸ਼ਨਾਂ
ਨੂੰ ਆਮ ਵਿਦਿਆਰਥੀਆਂ ਲਈ ਮੁਫ਼ਤ ਉਪਲੱਬਧ ਕਰਵਾਉਣਾ ਸੀ ਅਤੇ ਇਸ ਸੰਭਵ ਹੋ ਗਿਆ ਹੈ।
ਹੁਣ ਕੇਡੀਈ ਦੇ ਢੇਰ ਸਾਰੇ ਵਿਦਿਅਕ ਐਪਲੀਕੇਸ਼ਨ, ਜੋ ਪਹਿਲਾਂ ਕੇਵਲ ਲੀਨਕਸ ਉੱਤੇ
ਹੀ ਚੱਲਦੀਆਂ ਸਨ, ਅੱਜ ਵਿੰਡੋ ਲਈ ਵੀ ਹਨ,
ਕੈਮਿਸਟਰੀ ਲਈ ਤੱਤਾਂ ਦੀ ਸਾਰਣੀ
ਹੋਰ ਵਿਦਿਅਕ (Education) ਐਪਲੀਕੇਸ਼ਨਾਂ ਵਿੱਚ ਹਨ, ਭੂਗੋਲ, ਗਣਿਤ
ਅੰਗਰੇਜ਼ੀ ਸਿੱਖਣ ਲਈ ਆਦਿ। ਜੇ ਤੁਹਾਡੇ ਕੋਲ ਸਕੂਲ ਹੋਵੇ ਅਤੇ ਤੁਸੀਂ
ਆਪਣੇ ਛੋਟੇ ਭੈਣ/ਭਰਾ ਦੀ ਮੱਦਦ ਕਰ ਸਕੋ ਜਾਂ ਸਕੂਲ ਵਿੱਚ ਮੁਫ਼ਤ ਵਿਦਿਅਕ
ਸਾਫਟਵੇਅਰ ਵੰਡ ਸਕੋ ਤਾਂ ਬਹੁਤ ਹੀ ਵਧੀਆ ਮੌਕਾ ਹੈ।
ਬਾਕੀ ਕੇਡੀਈ ਦੇ ਇਹ ਕਦਮ ਦੀ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਹੈ ਬਹੁਤ
ਬਹੁਤ ਇਸ ਕਦਮ ਲਈ।
ਸਾਰੇ ਸਕਰੀਨ ਸ਼ਾਟ ਹਨ :http://picasaweb.google.com/jattontesting/KDEOnWindowsVista
ਰੀਲਿਜ਼ ਹੋ ਗਿਆ ਸੀ, ਕਦੇ ਟਰਾਈ ਹੀ ਨਹੀਂ ਕੀਤਾ ਹੈ, ਐਤਵਾਰ ਨੂੰ ਵਿਹਲੇ ਸਾਂ ਤਾਂ
ਟਰਾਈ ਮਾਰੀ ਤਾਂ ਕੁਝ ਚੰਗਾ ਜਿਹਾ ਲੱਗਾ ਅਤੇ ਇਹ ਲਵੋ ਨਤੀਜੇ,
ਵਿੰਡੋਜ਼ ਦੀ ਮਸ਼ੀਨ ਉੱਤੇ ਕੇਡੀਈ ਦੀ ਇਹ ਚਾਲ, ਪਰੋਜੈਕਟ ਬਹੁਤ
ਹੀ ਵਧੀਆ ਹੈ, ਸ਼ਾਨਦਾਰ ਹੈ ਅਤੇ ਵਿਸਟਾ ਉੱਤੇ ਟੈਸਟ ਕਰਨ ਦੌਰਾਨ
ਬਹੁਤ ਹੀ ਆਨੰਦ ਆਇਆ ਹੈ।
ਵਿੰਡੋਜ਼ ਦੇ ਮੇਨੂ ਵਿੱਚ ਕੇਡੀਈ ਐਪਲੀਕੇਸ਼ਨਕੁੱਲ ਮਿਲਾ ਕੇ ਕਾਫ਼ੀ ਐਪਲੀਕੇਸ਼ਨ ਆ ਗਏ ਹਨ, ਅਤੇ ਹੁਣ ਤੁਸੀਂ
ਵਿੰਡੋਜ਼ ਵਰਤੋਂ ਤਾਂ ਵੀ ਆਪਣੀ ਪਸੰਦ ਦੇ ਐਪਲੀਕੇਸ਼ਨ ਲਈ KDE ਨੂੰ
ਮਿਸ ਨਹੀਂ ਕਰੋਗੇ। ਕੁਝ ਖਾਸ ਐਪਲੀਕੇਸ਼ਨ ਬਾਰੇ ਜਾਣਕਾਰੀ ਅੱਗੇ ਦੇ
ਰਿਹਾ ਹਾਂ:
ਕੋਪੋਟੇ (kopete): ਮਲਟੀ-ਪਰੋਟੋਕਾਲ ਗੱਲਬਾਤ ਕਲਾਇਟ (ਯਾਹੂ, ਗੂਗਲ ਟਾਕ ਆਦਿ ਲਈ)
ਕੇਮੇਲ (kmail): ਮੇਲ ਕਲਾਇਟ ਆਉਟ-ਲੁੱਕ ਵਾਂਗ
ਡਾਲਫਿਨ (dolphin): ਫਾਇਲ ਬਰਾਊਜ਼ਰ
ਕੇਨੋਟ (knotes): ਡੈਸਕਟਾਪ ਨੋਟ ਟੇਕਰ ਸਹੂਲਤ
ਜੂਕ (juk): ਮਲਟੀਮੀਡਿਆ ਪਲੇਅਰ
ਕੇਟ (kate): ਮਾਹਰ ਟੈਕਸਟ ਐਡੀਟਰ
ਖੇਡਾਂ: kdegames ਵਿੱਚ ਬਹੁਤ ਪੈਕੇਜ ਸ਼ਾਮਲ ਹਨ
ਪੂਰਾ ਭਰਿਆ ਡੈਸਕਟਾਪ ਕੇਡੀਈ ਐਪਲੀਕੇਸ਼ਨਾ ਨਾਲ ਵੇਖੋਮੇਰੀ ਸਭ ਤੋਂ ਵੱਧ ਪਸੰਦ ਅਤੇ ਦਿਲੀ ਤਮੰਨਾ ਕੇਡੀਈ ਦੇ ਵਿਦਿਅਕ ਐਪਲੀਕੇਸ਼ਨਾਂ
ਨੂੰ ਆਮ ਵਿਦਿਆਰਥੀਆਂ ਲਈ ਮੁਫ਼ਤ ਉਪਲੱਬਧ ਕਰਵਾਉਣਾ ਸੀ ਅਤੇ ਇਸ ਸੰਭਵ ਹੋ ਗਿਆ ਹੈ।
ਹੁਣ ਕੇਡੀਈ ਦੇ ਢੇਰ ਸਾਰੇ ਵਿਦਿਅਕ ਐਪਲੀਕੇਸ਼ਨ, ਜੋ ਪਹਿਲਾਂ ਕੇਵਲ ਲੀਨਕਸ ਉੱਤੇ
ਹੀ ਚੱਲਦੀਆਂ ਸਨ, ਅੱਜ ਵਿੰਡੋ ਲਈ ਵੀ ਹਨ,
ਕੈਮਿਸਟਰੀ ਲਈ ਤੱਤਾਂ ਦੀ ਸਾਰਣੀਹੋਰ ਵਿਦਿਅਕ (Education) ਐਪਲੀਕੇਸ਼ਨਾਂ ਵਿੱਚ ਹਨ, ਭੂਗੋਲ, ਗਣਿਤ
ਅੰਗਰੇਜ਼ੀ ਸਿੱਖਣ ਲਈ ਆਦਿ। ਜੇ ਤੁਹਾਡੇ ਕੋਲ ਸਕੂਲ ਹੋਵੇ ਅਤੇ ਤੁਸੀਂ
ਆਪਣੇ ਛੋਟੇ ਭੈਣ/ਭਰਾ ਦੀ ਮੱਦਦ ਕਰ ਸਕੋ ਜਾਂ ਸਕੂਲ ਵਿੱਚ ਮੁਫ਼ਤ ਵਿਦਿਅਕ
ਸਾਫਟਵੇਅਰ ਵੰਡ ਸਕੋ ਤਾਂ ਬਹੁਤ ਹੀ ਵਧੀਆ ਮੌਕਾ ਹੈ।
ਬਾਕੀ ਕੇਡੀਈ ਦੇ ਇਹ ਕਦਮ ਦੀ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਹੈ ਬਹੁਤ
ਬਹੁਤ ਇਸ ਕਦਮ ਲਈ।
ਸਾਰੇ ਸਕਰੀਨ ਸ਼ਾਟ ਹਨ :http://picasaweb.google.com/jattontesting/KDEOnWindowsVista
26 July, 2008
ਕੈਨੇਡਾ ਹਾਈ ਕਮਿਸ਼ਨ ਵੀ ਐਨਾ ਹੌਲੀ??
27 ਜੂਨ ਨੂੰ ਭੇਜੇ ਐਪਲੀਕੇਸ਼ਨ ਵਾਸਤੇ ਹਾਲੇ ਤੱਕ ਪਾਸਪੋਰਟ ਨਹੀਂ ਆਇਆਂ
ਅਤੇ ਮੋਜ਼ੀਲਾ ਕਨਫਰੰਸ ਲੰਘ ਗਈ ਹੈ:-(
ਕੈਨੇਡਾ ਹਾਈ ਕਮਿਸ਼ਨ ਐਨਾ ਹੌਲੀ ਕੰਮ ਕਰਦਾ ਕਿ ਇੱਕ ਮਹੀਨੇ ਬਾਅਦ
ਵੀ ਕੰਮ ਨਾ ਹੋਵੇ? ਸ਼ਾਇਦ ਹੌਲੀ ਹੈ, ਪਰ ਇਹ ਉਮੀਦ ਨਹੀਂ ਸੀ।
ਵੈਸੇ ਜੇ ਤੁਹਾਨੂੰ ਕਦੇ ਕੈਨੇਡਾ ਜਾਣ ਦਾ ਮੌਕਾ ਮਿਲੇ ਤਾਂ
ਦਿੱਲੀ ਹਾਈ ਕਮਿਸ਼ਨ ਅਪਲਾਈ
ਕਰਨ ਦੀ ਬਜਾਏ ਵੀ.ਐਫ.ਐਸ ਦੇ ਰਾਹੀ ਅਪਲਾਈ
ਕਰੋ, ਜੋ ਕਿ ਤੁਹਾਡੀ ਐਪਲੀਕੇਸ਼ਨ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਵਾਪਸ ਭੇਜ ਦਿੰਦੇ ਹਨ।
ਵਾਕਿਆ ਹੀ ਕਾਫ਼ੀ ਤੇਜ਼ ਪਰੋਸੈਸ ਹੈ, ਮੈਂ ਸੋਚਿਆ ਦਿੱਲੀ ਹਾਈ ਕਮਿਸ਼ਨ ਵੀ
ਇੰਝ ਹੀ ਕੰਮ ਕਰਦਾ ਹੋਵੇਗਾ, ਬੱਸ ਹਾਈ ਕਮਿਸ਼ਨ ਵਾਲੇ ਕੋਰੀਅਰ ਲੈ ਲੈਂਦੇ ਹਨ
ਅਤੇ VFS ਵਾਲੇ ਨਹੀਂ ਲੈਂਦੇ, ਸੋਚਿਆ ਸੀ ਕਿ ਐਵੇਂ ਜਾਣ ਉੱਤੇ 2000 ਲੱਗੇਗਾ ਬੰਬੇ,
ਇਸਕਰਕੇ ਕੋਰੀਅਰ ਕਰ ਦਿੱਤਾ, ਪਰ ਉਨ੍ਹਾਂ ਆਹ ਕੰਮ ਕੀਤਾ, ਮਹੀਨੇ 'ਚ ਕੇਸ ਫਾਈਨਲ
ਨੀਂ ਕੀਤਾ, ਕਾਹਣੀ ਤਾਂ ਹੋਰ ਵੀ ਹੈ, ਪਰ ਕਹਿਣ ਦਾ ਕੋਈ ਫਾਇਦਾ ਨੀਂ ਹੈ,
ਬੱਸ ਬਾਈ ਜੇ ਕੇਸ ਲਾਉਣਾ VFS ਸੈਂਟਰ 'ਚ ਹੀ ਅਪਲਾਈ ਕਰੋ, ਇਹੀ ਬੇਨਤੀ ਹੈ!

18 July, 2008
ਇੰਟੈੱਲ (Intel) ਦਾ ਚੇਹਰਾ ਹੋਇਆ ਨੰਗਾ
ਇੰਟੈੱਲ, ਜਿਸ ਤੁਸੀਂ
ਸਭ ਆਪਣੇ ਕੰਪਿਊਟਰਾ ਵਿੱਚ ਵਰਤਦੇ ਹੋ (ਸਭ=ਬਹੁਤੇ) ਅਤੇ ਸੀ.ਪੀ.ਯੂ
ਬਣਾਉਣ ਵਿੱਚ ਇੱਕ ਮੋਹਰੀ ਕੰਪਨੀ ਦੇ ਰੂਪ ਵਿੱਚ ਮਸ਼ਹੂਰ ਹੈ ਇਹ, ਹੁਣ
ਛੇਤੀ ਹੀ ਯੂਰਪੀਅਨ ਯੂਨੀਅਨ ਕਮਿਸ਼ਨ ਵਲੋਂ ਲਾਏ ਦੋਸ਼ਾਂ ਦਾ ਸਾਹਮਣਾ
ਕਰਨ ਜਾ ਰਹੀ ਹੈ, ਜਿਸ ਮੁਤਾਬਕ ਇੰਟੈੱਲ ਨੇ ਆਪਣੇ ਮੁਕਾਬਲੇ
ਦੀਆਂ ਕੰਪਨੀਆਂ (ਏ.ਐਮ.ਡੀ (AMD) ਹੀ ਹੈ), ਦਾ ਮਾਲ ਘੱਟ
ਵਿਕਾਉਣ ਲਈ ਘਟੀਆਂ ਅਤੇ ਕਮੀਨੇ ਹੱਥ ਕੰਡੇ ਵਰਤੇ ਹਨ।
ਇਹ ਬੀ.ਬੀ.ਸੀ ਦੀ ਤਾਜ਼ਾ ਖ਼ਬਰ ਹੈ।
ਖ਼ਬਰ ਮੁਤਾਬਕ ਇੰਟੈੱਲ ਨੇ ਡੀਲਰਾਂ ਨੂੰ AMD ਦੇ ਪਰੋਡੱਕਟ
ਨਾ ਰੱਖਣ ਅਤੇ ਕੇਵਲ ਇੰਟੈੱਲ ਹੀ ਵੇਚਣ ਲਈ ਪੈਸੇ ਦੇਣ ਦਾ
ਦੋਸ਼ ਹੈ। ਇਸ ਵਿੱਚ ਇਹ ਵੀ ਸਾਫ਼ ਹੀ ਕਿਹਾ ਗਿਆ ਹੈ ਕਿ
ਇੰਟੈੱਲ ਨੇ ਆਪਣੀ ਤਾਕਤ (ਪੈਸੇ) ਦਾ ਇਸਤੇਮਾਲ ਕਰਕੇ
ਮੁਕਾਬਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਾਹਕਾਂ/ਕੰਪਨੀਆਂ ਨੂੰ
AMD ਨਾ ਖਰੀਦਣ ਜਾਂ ਆਰਡਰ ਲੇਟ ਉੱਤੇ ਭਾਰੀ ਡਿਸਕਾਉਟ
ਦਿੱਤੇ ਜਾ ਰਹੇ ਹਨ।
ਜੇ ਇਹ ਕੇਸ ਸਿੱਧ ਹੋ ਜਾਂਦਾ ਹੈ ਤਾਂ ਇੰਟੈੱਲ ਨੂੰ ਆਪਣੇ ਕੁੱਲ ਮੁਨਾਫੇ
ਦਾ 10% ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਹ ਹਾਲਤ ਤਾਂ ਭਾਰਤ ਵਿੱਚ ਵੀ ਹੈ, ਸ਼ਾਇਦ ਕੋਈ ਪੁੱਛਣ ਵਾਲਾ ਹੀ ਨਹੀਂ ਹੈ।
ਭਾਰਤ ਵਿੱਚ ਡੈੱਲ ਕੰਪਨੀ ਕੇਵਲ ਇੰਟੈੱਲ ਹੀ ਵੇਚਦੀ ਹੈ, ਅਤੇ ਜਦੋਂ
AMD ਲੈਪਟਾਪ ਦੀ ਗੱਲ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਹਿੰਗਾ ਪਵੇਗਾ,
ਇਹ ਬਾਹਰੋਂ ਮੰਗਵਾਉਣਾ ਪਵੇਗਾ, ਇਸ ਉੱਤੇ ਟੈਕਸ ਲੱਗੇਗਾ ਅਤੇ ਮੈਨੂੰ
ਇਹ ਕੁੱਲ ਮਿਲਾ ਕੇ 4 ਹਜ਼ਾਰ ਰੁਪਏ ਮਹਿੰਗਾ ਦਿੱਤਾ।
ਇਹ ਤਾਂ 'ਚੋਰਾਂ ਨਾਲ ਕੁੱਤੀ ਰਲਣ਼' ਵਾਲੀ ਗੱਲ਼ ਹੈ। ਇੰਝ ਹੀ ਹਾਲ ਭਾਰਤ
ਵਿੱਚ ਮਾਈਕਰੋਸਾਫਟ ਦਾ ਹੈ। ਜੇ ਮੈਂ ਵਿੰਡੋਜ਼ ਇੰਸਟਾਲ ਨਹੀਂ ਲੈਂਦਾ ਤਾਂ ਵੀ
ਲੈਪਟਾਪ ਉਸ ਕੀਮਤ ਦਾ ਹੀ ਹੈ, ਜਿੰਨ੍ਹੇ ਦਾ ਬਿਨਾਂ ਇੰਸਟਾਲ ਕੀਤਿਆਂ ਤਾਂ
ਕੀ ਮਾਈਕਰੋਸਾਫ਼ਟ ਮੁਫ਼ਤ ਸਾਫਟਵੇਅਰ ਵੇਚ ਰਹੀ ਹੈ? ਇਹ ਤਾਂ ਹੋ ਨਹੀਂ
ਸਕਦਾ, ਫੇਰ ਬਿਨਾਂ ਵਿੰਡੋਜ਼ ਤੋਂ ਲੈਪਟਾਪ ਦੀ ਕੀਮਤ ਘੱਟ ਕਿਓ ਨਹੀਂ?
ਖ਼ੈਰ ਇਹ ਸਵਾਲ ਤਾਂ ਗੁੰਡਾਗਰਦੀ ਦਾ ਹੈ ਅਤੇ ਹਾਲੇ ਭਾਰਤ ਵਰਗੇ ਮੁਲਕਾਂ
ਨੂੰ ਯੂਰਪੀਅਨ ਯੂਨੀਅਨ ਤੋਂ ਸਿੱਖਣ ਦੀ ਲੋੜ ਹੈ।
ਪੂਰੀ ਖ਼ਬਰ ਅੰਗਰੇਜ਼ੀ ਵਿੱਚ ਪੜ੍ਹੋ

16 July, 2008
ਇੱਕ ਪਰਾਈਵੇਟ ਕਾਲਜ ਦੀ ਲਾਪਰਵਾਹੀ ਅਤੇ ਬਦਮਾਸ਼ੀ...
ਕਿਰਨ ਦਾ ਇੱਕ ਪੇਪਰ GNM ਨਰਸਿੰਗ ਦਾ ਬਾਕੀ ਸੀ, ਉਸ ਨੇ ਤਿੰਨ ਸਾਲ ਦੀ
ਪੜ੍ਹਾਈ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਤੋਂ ਕੀਤੀ ਸੀ, ਇੱਕ ਪੇਪਰ
ਆਪਣੀ ਲਾਪਰਵਾਹੀ ਨਾਲ ਰਹਿ ਸੀ ਅਤੇ ਬਾਅਦ ਵਿੱਚ ਹੁਣ ਦਿੱਤਾ,
ਪਿਛਲੇ ਸਾਲ ਸਤੰਬਰ ਵਿੱਚ ਪੇਪਰ ਲੈਣ ਸਮੇਂ ਵੀ ਕਾਲਜ ਵਾਲਿਆਂ ਨੇ ਬੜਾ
ਬਕਵਾਸ ਕੀਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ, ਪਰ ਖ਼ੈਰ ਕਿਵੇਂ ਨਾ ਕਿਵੇਂ
ਕਰਕੇ ਪੇਪਰ 'ਚ ਬਿਠਾ ਲਿਆ ਅਤੇ ਮੈਂ ਉਸੇ ਹੀ ਦਿਨ ਚੰਡੀਗੜ੍ਹ ਰੋਲ ਨੰਬਰ
ਲੈਣ ਲਈ ਭੇਜਿਆ, ਨਰਸਿੰਗ ਕੌਂਸਲ ਪੰਜਾਬ (PNRC) ਵਾਲਿਆਂ ਨੇ ਇਸ ਲਈ ਕਾਲਜ ਵਾਲਿਆਂ
ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲਜ ਵਾਲੇ ਇਸ ਵਾਲੇ ਸਾਨੂੰ ਕੋਸਦੇ ਰਹੇ, ਖ਼ੈਰ
ਉਸ ਸਮੇਂ ਤੱਕ ਮੈਂ ਬਹੁਤ ਇਸ ਮੁੱਦੇ ਬਾਰੇ ਜਾਣਦਾ ਨਹੀਂ ਸਾਂ, ਪਰ ਇਸ ਮਗਰੋਂ
ਰਿਜੇਲਟ ਲੇਟ ਹੋ ਗਿਆ, ਚੰਡੀਗੜ੍ਹ ਵਾਲੇ ਕਹਿਣ ਕਿ ਫਰੀਦਕੋਟ (ਬਾਬਾ
ਫਰੀਦ ਯੂਨੀਵਰਸਿਟੀ) ਅਤੇ ਉਹ ਕਹਿੰਦੇ ਕਿ ਅਸੈੱਸਮੈਂਟ ਕਾਲਜ ਵਾਲਿਆਂ
ਭੇਜੀ ਹੀ ਨਹੀਂ, ਫੇਰ ਕਾਲਜ ਵਾਲੇ ਦਾ ਉਹੀ ਪੈਸੇ ਖਾਣ ਦਾ ਬਹਾਨਾ ਕਿ
ਅਸੀਂ ਤਾਂ ਕੱਠੀਆਂ ਹੀ ਭੇਜੀਆਂ ਸਨ। ਖ਼ੈਰ 500 ਰੁਪਏ ਲੈਕੇ ਕਾਲਜ
ਵਾਲਿਆਂ ਮਸਲਾ ਸੁਧਾਰਿਆਂ ਅਤੇ 19 ਜੂਨ ਨੂੰ ਰਿਜੇਲਟ ਯੂਨੀਵਰਸਿਟੀ ਤੋਂ ਮਿਲ ਗਿਆ,
ਹੁਣ ਮਾਰਚ 'ਚ ਪੇਪਰ ਦੇਣ ਦਾ ਮੌਕਾ ਤਾਂ ਲੰਘ ਹੀ ਗਿਆ ਸੀ, ਕਿਉਂਕਿ ਰਿਜੇਲਟ ਵਾਸਤੇ
ਕਾਲਜ ਵਾਲਿਆਂ ਨੇ ਭਕਾਈ ਕਰਵਾਈ, ਹੁਣ ਰਿਲੇਜਟ ਮਿਲ ਗਿਆ ਤਾਂ ਸਤੰਬਰ ਦੇ ਪੇਪਰ
ਦੀ ਡੇਟ ਵੀ ਖਤਮ ਹੋ ਰਹੀ ਸੀ ਤਾਂ ਕਾਲਜ ਜਾਣਾ ਹੀ ਸੀ, ਕਾਲਜ ਵਾਲੇ ਕਹਿੰਦੇ ਕਿ ਸਾਡੇ
ਕੋਲ ਰਿਜਲਟ ਹੀ ਨਹੀਂ ਆਇਆਂ, ਚੰਡੀਗੜ੍ਹ ਜਾਓ, ਉੱਥੇ ਗਏ ਤਾਂ ਕਹਿੰਦੇ ਕਿ
ਅਸੀਂ ਡਿਸਪੈਂਚ ਕਰ ਦਿੱਤਾ ਹੈ ਅਤੇ ਆਹ ਡਿਸਪੈਂਚ ਨੰਬਰ ਹੈ, ਕਾਲਜ ਵਾਲਿਆਂ ਨੇ
ਵੇਖਾ ਦਿੱਤਾ ਕਿ ਸਾਨੂੰ ਕੋਈ ਚਿੱਠੀ ਮਿਲੀ ਹੀ ਨਹੀਂ, ਪਰ ਇਹ ਲਿਖ ਕੇ ਦੇਣ ਨੂੰ ਤਿਆਰ ਨਹੀਂ
ਕਿ ਚਿੱਠੀ ਮਿਲੀ ਨਹੀਂ, ਹੁਣ ਤਾਰੀਖ ਲੰਘ ਗਈ ਇਸੇ ਹੀ ਕੰਮ ਵਿੱਚ, ਜਦੋਂ ਅੱਜ ਬਾਜੀ
(ਦਾਦਾ ਜੀ) ਹੋਰੀ ਗਏ ਤਾਂ ਉਹੀ ਗੱਲ਼ ਕਿ ਰਿਜੇਲਟ ਨਹੀਂ ਆਇਆ, ਪਰ ਅਸੀਂ
ਲਿਖ ਕੇ ਨਹੀਂ ਦੇਣਾ, ਆਖਰੀ ਕੀ ਕੀਤਾ ਜਾਵੇ। ਕਾਲਜ ਦੀ ਪ੍ਰਿੰਸੀਪਲ
ਸ੍ਰੀਮਤੀ ਸੁਨੀਤਾ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਨੇ ਕਿਰਨ ਨੂੰ ਕਿਹਾ ਹੈ
ਕਿ "ਜਾਂ ਤਾਂ ਜੁਆਕ ਜੰਮ ਲਵੋ ਜਾਂ ਪੇਪਰ ਦੇ ਲਵੋ"
ਇਹ ਕਿਸ ਤਰ੍ਹਾਂ ਦੀ ਭਾਸ਼ਾ ਹੈ, ਇਹ ਕੀ ਬੋਲਣ ਦਾ ਢੰਗ ਹੈ, ਤੁਹਾਡੇ ਸਟੂਡੈਂਟ ਹਨ, ਭਾਵੇਂ ਕੱਲ੍ਹ ਦੇ
ਹਨ, ਇਸ ਗੱਲ਼ ਲਈ ਉਨ੍ਹਾਂ ਨੂੰ ਸਾਬਸ਼ ਤਾਂ ਕੀ ਕਹਿਣਾ ਕਿ ਹਾਲੇ ਵੀ ਪੇਪਰ ਦਿੰਦੇ ਹਨ,
ਉਨ੍ਹਾਂ ਨੂੰ ਉਤਸ਼ਾਹਿਤ ਤਾਂ ਕਰਨੀ ਹੈ, ਉਨ੍ਹਾਂ ਦੀ ਮੱਦਦ ਤਾਂ ਕੀ ਕਰਨੀ ਹੈ ਕਿ ਤੁਸੀਂ
ਧੱਕੇ ਕਾਹਤੋਂ ਖਾਂਦੇ ਹਨ, ਅਸੀਂ ਛੇਤੀ ਕੰਮ ਕਰ ਦਿੰਦੇ ਹਾਂ, ਉਲਟਾ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਕਿੰਨੀ ਘਟੀਆਂ ਗੱਲ਼ ਹੈ ਕਿ ਉਹ ਪ੍ਰਿੰਸੀਪਲ ਵੀ ਮਾਂ ਬਣੀ ਹੋਵੇਗੀ ਅਤੇ ਉਸਦੇ ਵੀ
ਬੱਚੇ ਹੋਣਗੇ, ਕੀ ਉਸ ਨੇ ਇੱਕ ਪਲ਼ ਵੀ ਇਹ ਨਾ ਸੋਚਿਆ?
ਕੀ ਬੱਚੇ ਹੋਣ ਤੋਂ ਬਾਅਦ ਬੰਦੇ ਨੂੰ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ, ਜਾਂ ਬੱਚੇ ਹੋਣੇ ਹੀ ਨਹੀਂ
ਚਾਹੀਦੇ। ਇਹ ਸ਼ਾਇਦ ਸਾਡੀ ਘਟੀਆ ਸੋਚ ਦਾ ਨਤੀਜਾ ਹੈ ਅਤੇ ਪ੍ਰਿੰਸੀਪਲ ਵਰਗੇ
ਅਹੁਦੇ ਉੱਤੇ ਹੋਕੇ ਵੀ ਜਿਸ "ਔਰਤ" ਦੀ ਇਹ ਸੋਚ ਹੋਵੇ, ਉਹ ਬਹੁਤ ਘਟੀਆ
ਘਰ ਜੰਮੀ ਹੋਈ ਧੀ ਹੋਵੇਗੀ।
ਖ਼ੈਰ ਹਾਲੇ ਮਸਲਾ ਹੱਲ਼ ਨਹੀਂ ਹੋਇਆ ਅਤੇ ਕਾਲਜ ਵਲੋਂ ਆਪਣੇ ਸੱਚਮੁੱਚ ਹੀ
ਘਟੀਆ ਕਿਰਦਾਰ ਦਾ ਮੁਜ਼ਾਰਾ ਹਾਲੇ ਵੀ ਜਾਰੀ ਹੈ, ਇੱਕ ਹੋਰ ਕੁੜੀ, ਜੋ ਕਿ
ਕਿਰਨ ਦੀ ਹਮ-ਜਮਾਤਣ ਸੀ, ਦੇ ਦੋ ਸਾਲ ਪੇਪਰ ਨਹੀਂ ਦਿੱਤੇ (ਪਤਾ ਨਹੀਂ ਕਿਸ
ਕਾਰਨ ਕਰਕੇ), ਤਾਂ ਕਾਲਜ ਵਾਲਿਆਂ ਬੜੀ ਬੇਸ਼ਰਮੀ ਨਾਲ 17,000 ਰੁਪਏ ਦੀ
ਮੰਗ ਕੀਤੀ ਗਈ, ਇਹ ਗੱਲ਼ ਤਾਂ ਚੰਡੀਗੜ੍ਹ ਨਰਸਿੰਗ ਕੌਂਸਲ ਜਾ ਕੇ ਪਤਾ ਲੱਗੀ
ਕਿ ਇੰਝ ਦੀ ਕੋਈ ਵੀ ਫੀਸ ਜਾਂ ਚਾਰਜ ਹਨ ਹੀ ਨਹੀਂ।
ਇੱਕ ਸਰਕਾਰੀ ਕਾਲਜ ਦੇ ਭਾਰਤ 'ਚ ਇੰਝ ਦੇ ਬਕਵਾਸ ਕਰਨ (ਅਸਲ
'ਚ ਗੁੰਡਾਗਰਦੀ ਕਰਨ) ਦੀ ਗੱਲ਼ ਤਾਂ ਸਮਝ ਆ ਸਕਦੀ ਹੈ ਕਿ ਉਨ੍ਹਾਂ
ਨੂੰ ਕਾਲਜ ਚੱਲਣ ਜਾਂ ਨਾ-ਚੱਲਣ ਨਾਲ ਕੋਈ ਮਤਲਬ ਨਹੀਂ ਹੈ, ਪਰ
ਇੱਕ ਪ੍ਰਾਈਵੇਟ ਕਾਲਜ ਵਲੋਂ, ਅਤੇ ਉਹ ਵੀ ਮਾਲਤੀ ਥਾਪਰ ਵਰਗੀ
ਹਸਤੀ (ਕਾਂਗਰਸ ਦੇ ਪੰਜਾਬ ਪੱਧਰ ਦੇ ਲੀਡਰਾਂ 'ਚ ਸ਼ਾਮਲ ਹੈ ਮੈਂਡਮ)
ਦੇ ਕਾਲਜ ਵਿੱਚ ਇੰਝ ਦੇ ਪਰਬੰਧ ਦਾ ਹੋਵੇ ਤਾਂ ਲੱਖ ਲਾਹਨਤਾਂ ਨੇ।
ਦੁਕਾਨਦਾਰੀ ਤਾਂ ਚਲਾਉਣੀ ਹੈ, ਜੇ ਤੁਸੀਂ ਇੰਝ ਹੀ ਚਲਾਉਗੇ ਤਾਂ ਤੁਹਾਡੇ
ਸਟੂਡੈਂਟ ਬਾਹਰ ਕਿਸੇ ਨੂੰ ਕੀ ਕਹਿਣਗੇ ਕਿ ਸਾਡੇ ਕਾਲਜ ਵਾਲਿਆਂ ਨੂੰ
ਬੋਲਣ ਦੀ ਵੀ ਤਮੀਜ਼ ਨਹੀਂ?
ਕੀ ਕਰੀਏ, ਪੰਜਾਬ 'ਚ ਬਹੁਤੇ ਪ੍ਰਾਈਵੇਟ ਕਾਲਜਾਂ ਦਾ ਇਹੀ ਹਾਲ ਹੈ,
ਜਦੋਂ ਕਿ ਪ੍ਰਾਈਵੇਟ ਪੈਸੇ ਤਾਂ ਲੁੱਟਦੇ ਹਨ, ਪਰ ਉਨ੍ਹਾਂ ਤੋਂ ਚੰਗੀ ਰਵੱਈਆ
ਰੱਖਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਤਾਂ ਮੈਨੂੰ
ਪੂਨੇ ਆ ਕੇ ਪਤਾ ਲੱਗਾ ਹੈ, ਗਾਹਕ ਨੂੰ ਗਾਹਕ ਸਮਝਣਾ ਚਾਹੀਦਾ ਹੈ,
ਜਦੋਂ ਪੈਸੇ ਲੈਣੇ ਹਨ ਤਾਂ ਬੋਲੋ ਤਾਂ ਚੰਗੀ ਤਰ੍ਹਾਂ, ਜੇ ਬੋਲ ਨੀਂ ਸਕਦੇ ਤਾਂ
ਘੱਟੋ-ਘੱਟ ਮਾੜਾ ਤਾਂ ਨਾ ਬੋਲੋ...
ਇਹ ਆਪਣੇ ਲੋਕ ਇਹ ਪੂਨੇ ਤੋਂ ਸਿੱਖਣਗੇ (ਅੰਗਰੇਜ਼ਾਂ ਤੋਂ ਸਿੱਖਣ ਨੂੰ
ਤਾਂ ਗੋਲੀ ਮਾਰੋ) ਜਾਂ ਬਾਹਰੋਂ ਆ ਕੇ ਕੇਵਲ ਗੋਰਿਆਂ ਦੇ ਗੁਣ ਹੀ ਗਾਉਦੇ ਰਹਿਣਗੇ?
Dr.Sham Lal Thapar Nursing School, Moga

08 July, 2008
ਰੈੱਡ ਹੈੱਟ ਵਿੱਚ 4 ਵਰ੍ਹੇ...
ਹਾਂ, ਵਕਤ ਲੰਘਦਿਆਂ ਪਤਾ ਹੀ ਨੀਂ ਲੱਗਦਾ, ਅੱਜ ਚਾਰ ਸਾਲ ਹੋ ਗਏ ਰੈੱਡ ਹੈੱਟ
'ਚ ਕੰਮ ਕਰਦਿਆਂ। ਮੇਰੇ ਲਈ ਬੜੇ ਮਾਣ ਵਾਲੀ ਗੱਲ਼ ਹੈ ਕਿ ਚਾਰ ਸਾਲ ਲਗਾਤਾਰ
ਇੱਕ ਹੀ ਕੰਪਨੀ ਵਿੱਚ ਰਿਹਾ ਅਤੇ ਹਾਲੇ ਵੀ ਹਾਂ। ਇਹਨਾਂ ਚਾਰ ਸਾਲਾਂ ਵਿੱਚ
ਜਿੰਦਗੀ ਕਿੰਨੀਆਂ ਮੰਜ਼ਲਾਂ ਸਰ ਕਰ ਗਈ ਅਤੇ ਕਿੰਨਾ ਕੁਝ ਸਿੱਖਿਆ, ਜੋ
ਆਉਣ ਵਾਲੇ ਸਫ਼ਰ ਲਈ ਮੀਲ ਪੱਥਰ ਸਾਬਤ ਹੋਏ ਅਤੇ ਹੋਣਗੇ।
ਚਾਰ ਸਾਲ ਪਹਿਲਾਂ, 8 ਜੁਲਾਈ ਨੂੰ ਪੂਨੇ ਜੁਆਇੰਨ ਕੀਤਾ ਸੀ, ਜਦੋਂ ਕਿ ਰੈੱਡ ਹੈੱਟ
ਦਾ ਆਪਣਾ ਦਫ਼ਤਰ ਵੀ ਨਹੀਂ ਸੀ ਹੁੰਦਾ, ਉਦੋਂ ਕੇਵਲ ਹੋਰ ਕੰਪਨੀ ਦੇ ਦਫ਼ਤਰ 'ਚ
ਬੈਠਦੇ ਸਾਂ, ਪੰਜ ਭਾਸ਼ਾਵਾਂ ਦੇ ਟਰਾਂਸਲੇਟਰ ਸਨ ਅਤੇ ਸਾਡੀ ਮੈਨੇਜਰ ਸਾਰਾ ਵੈਂਗ
ਰਿਮੋਟ (ਬਰਿਸਬੇਨ) ਹੁੰਦੀ ਸੀ, ਉਹ ਸਾਨੂੰ ਮਿਲਣ, ਟਰੇਨਿੰਗ ਦੇਣ ਲਈ ਆਈ
ਹੋਈ ਸੀ।
ਸਵੇਰੇ ਦਿੱਲੀਓ 7 ਵਜੇ ਫਲਾਈਟ ਸੀ ਸਹਾਰਾ ਦੀ, ਰਾਤੀਂ ਦਿੱਲੀ ਮਾਮਾ ਜੀ ਅਤੇ
ਦੋਸਤ ਨਰਿੰਦਰਪਾਲ ਸਿੰਘ ਨਾਲ ਆਇਆ ਹੋਇਆ ਸੀ। ਏਅਰਪੋਰਟ ਤੋਂ ਟੈਕਸੀ
ਉੱਤੇ ਹੋਟਲ, ਨਹਾ ਧੋ ਕੇ, ਤਿਆਰ ਹੋ ਕੇ ਦਫ਼ਤਰ ਗਿਆਰਾਂ ਵਜੇ ਅੱਪੜ੍ਹਿਆ।
ਸਾਰਾ ਹਾਲੇ ਆਈ ਨਹੀਂ ਸੀ, ਪਰ ਛੇਤੀ ਹੀ ਹੋਰ ਕਈ ਜਾਣੇ ਆ ਗਏ।
ਪਹਿਲਾਂ ਦਿਨ ਤਾਂ ਖਾਣ-ਪੀਣ, ਜਾਣ ਪਛਾਣ ਕਰਨ ਨਾਲ ਲੰਘ ਗਿਆ।
ਕਿਸੇ ਨੂੰ ਵੀ ਨਹੀਂ ਜਾਣਦਾ ਇੱਥੇ, ਕੇਵਲ ਸਾਰਾ ਨੂੰ ਹੀ ਮਿਲਿਆ ਸਾਂ।
ਖ਼ੈਰ ਹੁਣ ਰੈੱਡ ਹੈੱਟ ਦਾ ਆਪਣਾ ਦਫ਼ਤਰ ਹੈ, ਜਿੱਥੇ ਸੌ ਤੱਕ ਬੰਦੇ ਕੰਮ ਕਰਦੇ ਹਨ,
ਜਿੱਥੇ ਹੁਣ ਕਈਆਂ ਨੂੰ ਤਾਂ ਜਾਣਦੇ ਵੀ ਨਹੀਂ ਹਾਂ:-)
ਮੈਂ ਵੀ ਹੁਣ ਟਰਾਂਸਲੇਟਰ ਤੋਂ ਕੁਆਲਟੀ ਇੰਜੀਨੀਅਰ ਬਣ ਗਿਆ, ਤਨਖਾਹ ਚਾਰਾਂ ਸਾਲਾਂ
ਵਿੱਚ ਦੁਗਣੀ ਹੋ ਗਈ, ਵਿਆਹ ਹੋ ਗਿਆ, ਬੱਚੇ ਹੋ ਗਏ, ਜਿੰਦਗੀ ਦਾ ਇੱਕ ਹਿੱਸਾ
ਬਣ ਗਿਆ ਪੂਨਾ ਅਤੇ ਚਾਰ ਸਾਲਾਂ ਇੱਥੇ ਹੋ ਗਏ, ਵਕਤ ਬਹੁਤ ਛੇਤੀ ਲੰਘ ਗਿਆ,
ਸ਼ਾਇਦ ਵਕਤ ਦੀ ਚਾਲ ਤਾਂ ਉਹੀ ਰਹਿੰਦੀ ਹੈ, ਮਹਿਬੂਬ ਮਿਲਣ ਦੇ ਬਾਅਦ ਵਕਤ
ਗੁਜ਼ਰਨ ਵਾਂਗ ਇਹ ਗੁਜ਼ਰ ਗਿਆ ਪਲ਼ਾਂ 'ਚ ਹੀ।
ਗੁਜ਼ਰੇ ਵੇਲੇ ਨੂੰ ਯਾਦ ਕਰਨ ਦਾ ਕੀ ਫਾਇਦਾ ਸੁਣਦੇ ਹਾਂ, ਪਰ ਛੱਡੀ ਨੀਂ ਜਾਂਦੀ ਤਨ ਉੱਤੇ ਹੰਢਾਏ ਵਕਤ ਦੇ ਪਹਿਚਾਨ
ਆਉਣ ਵਾਲੇ ਦੀ ਪਛਾਣ, ਜੁਬਾਨ, ਸਭ ਗੁਜ਼ਰੇ ਦੀ ਨਿਸ਼ਾਨੀ ਏ, ਅੱਜ, ਭਲਕ ਉੱਤੇ ਦਿੱਸਦੇ ਨੇ ਮੇਰੇ ਗੁਜ਼ਰੇ ਦੇ ਨਿਸ਼ਾਨ

23 June, 2008
ਪੰਜਾਬੀ ਫਾਇਰਫਾਕਸ ਦੀ ਖ਼ਬਰ ਮਹਾਂਰਾਸ਼ਟਰ ਦੇ ਅਖ਼ਬਾਰ ਦੀ ਸੁਰਖੀ - ਵਧਾਈਆਂ
ਹਾਂ ਜੀ, ਫਾਇਰਫਾਕਸ ਦੇ ਪੰਜਾਬੀ ਵਿੱਚ ਰੀਲਿਜ਼ ਹੋਣ ਦੀ ਖ਼ਬਰ ਮਹਾਂਰਾਸ਼ਟਰ ਦੇ
ਡੀਐਨਏ ਅਖ਼ਬਾਰ ਵਿੱਚ ਰੰਗਦਾਰ ਪੇਜ਼ ਉੱਤੇ ਛਪੀ ਹੈ, ਬਿਲਕੁਲ, ਜੇ ਯਕੀਨ
ਨਹੀਂ ਆਉਦਾ ਤਾਂ ਏਥੇ ਵੇਖੋ
ਮੇਰੇ ਘਰ ਪੂਨੇ ਵਿੱਚ ਇਹ ਰੋਜ਼ਾਨਾ ਆਉਣ ਵਾਲਾ ਪੇਪਰ ਹੈ, ਅੱਜ ਅਚਾਨਕ
ਮੇਰੀ ਨਿਗ੍ਹਾ ਪੈ ਗਈ, ਹੈਂ ਪੰਜਾਬੀ ਦੀ ਖ਼ਬਰ ਏਥੇ, ਬਹੁਤ ਖੁਸ਼ੀ ਹੋਈ
ਪੜ੍ਹ ਕੇ, ਖ਼ਬਰ ਵਿੱਚ ਹਿੰਦੀ 'ਚ ਰੀਲਿਜ਼ ਨਾ ਹੋਣ ਉੱਤੇ ਸਵਾਲ
ਕੀਤੇ ਗਏ ਸਨ। ਉਨ੍ਹਾਂ ਦੇ ਜਵਾਬ ਵਿੱਚ ਮੋਜ਼ੀਲਾ ਦੇ ਸਪੋਕਸ-ਮੈਨ
ਵਲੋਂ ਜਵਾਬ 'ਚ ਕਿਹਾ ਗਿਆ ਉਹ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ
ਕਰ ਸਕੇ ਅਤੇ ਉਨ੍ਹਾਂ ਨੂੰ ਹੋਰ ਮੇਹਨਤ ਕਰਨ ਦੀ ਲੋੜ ਹੈ।
ਇਸ ਸਬੰਧ ਵਿੱਚ ਮੈਂ ਉਸ ਨਾਲ ਸਹਿਮਤ ਹਾਂ, ਮੋਜ਼ੀਲਾ ਵਾਲੇ
ਕਿਸੇ ਵੀ ਭਾਸ਼ਾ ਦੀ ਖੁੱਲ੍ਹ ਕੇ ਹਿਮਾਇਤ ਨਹੀਂ ਕਰਦੇ, ਇਹ ਨਹੀਂ
ਕਰਦੇ ਕਿ ਇਹ ਭਾਸ਼ਾ ਹੀ ਕਰਨੀ ਹੈ, (ਕਿਉਂਕਿ ਉਹ ਕਦੇ ਵੀ
ਟਰਾਂਸਲੇਟਰ ਨਹੀਂ ਰੱਖਦੇ ਹਨ।)
ਦੂਜੀ ਗੱਲ ਹੈ ਕਿ ਕੁਝ ਸਮੱਸਿਆਵਾਂ ਤਾਂ ਹਨ, ਪਰ ਫਾਇਦੇ ਵੀ
ਹਨ, ਇਹ ਗੱਲ਼ ਠੀਕ ਹੈ ਕਿ ਤੁਹਾਨੂੰ ਇਹ ਢੰਗ, ਕਾਰਵਾਈ
ਰੋਜ਼ ਵੇਖਣੀ ਪੈਂਦੀ ਹੈ (ਫਾਲੋ ਕਰਨੀ ਪੈਂਦੀ ਹੈ), ਨਿੱਕੀ ਨਿੱਕੀ
ਗਲਤੀ ਦਾ ਧਿਆਨ ਰੱਖਦੇ ਹਨ, ਪਰ ਇਹੀ ਤਾਂ ਤਾਕਤ ਹੈ,
ਇਸ ਦਾ ਤਾਂ ਹੀ ਫਾਇਦਾ ਹੈ, ਤੁਹਾਨੂੰ ਤੁਹਾਡਾ ਪੈਕੇਜ ਕੇਵਲ
15 ਮਿੰਟ 'ਚ ਤਿਆਰ ਮਿਲ ਜਾਂਦਾ ਹੈ। ਇਹ ਪਰੋਸੈਸ ਹੈ,
ਸਭ ਤੋਂ ਸ਼ਾਨਦਾਰ, ਪਰ ਤੁਹਾਨੂੰ ਇਸ ਵਾਸਤੇ ਧਿਆਨ ਰੱਖਣਾ ਪੈਂਦਾ ਹੈ,
ਜੋ ਕਿ ਅਕਸਰ ਭਾਰਤੀ ਕਮਿਊਨਟੀਆਂ ਕਦੇ ਨਹੀਂ ਕਰਦੀਆਂ,
ਉਹ ਉਸ ਤੇਜ਼ੀ ਨੂੰ ਨਹੀ ਫੜਦੀਆਂ, ਉਹ ਜਤਨ ਕਰਨ ਦੀ
ਖੇਚਲ ਨਹੀਂ ਕਰਦੀਆਂ, ਜੋ ਕਰਨੇ ਚਾਹੀਦੇ ਹਨ, ਮੰਨਿਆ ਕਿ
ਪੰਜਾਬੀ ਅਤੇ ਗੁਜਰਾਤੀ ਬਹੁਤ ਚਿਰ ਪਹਿਲਾਂ ਦੀਆਂ ਭਾਸ਼ਾਵਾਂ ਹਨ,
ਪਰ ਸਿੰਹਾਲਾ (ਸ੍ਰੀਲੰਕਾ ਦੀ ਭਾਸ਼ਾ) ਕੁਝ ਚਿਰ 'ਚ ਹੀ ਧਿਆਨ ਨਾਲ
ਕਾਰਵਾਈ ਕਰਦੇ ਹੋਏ ਰੀਲਿਜ਼ ਹੋ ਚੁੱਕੀ ਹੈ।
ਖ਼ੈਰ, ਜਦੋਂ ਪਰੋਸੈੱਸ ਬਦਲਣ ਦੀ ਤਾਕਤ ਨਾ ਹੋਵੇ ਤਾਂ ਉਸ ਮੁਤਾਬਕ
ਚੱਲਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਮੋਜ਼ੀਲਾ ਵਰਗਾ ਪਰੋਸੈਸ, ਜਿਸ
ਦੇ ਸ਼ਾਨਦਾਰ ਫਾਇਦੇ ਵੀ ਹਨ। ਇਸ ਵਾਸਤੇ ਮੋਜ਼ੀਲਾ ਨੂੰ ਕੋਸਣਾ ਗਲਤ ਹੈ,
ਜੋ ਕਿ ਏਥੇ ਚੱਲ ਰਿਹਾ ਹੈ!
ਖ਼ੈਰ ਇਹ ਗੱਲਾਂ 'ਚ ਡੂੰਘੇ ਚੱਲੇ ਗਏ, ਮੈਂ ਤਾਂ ਸਿਰਫ਼ ਧਿਆਨ ਖਿੱਚਣਾ
ਚਾਹੁੰਦਾ ਸੀ ਪੰਜਾਬੀ ਅਖ਼ਬਾਰਾਂ ਦੀ ਕਿਸੇ ਨੇ ਧਿਆਨ ਰੱਖਿਆ?
ਕੀ ਕਿਸੇ ਨੇ ਗੱਲ਼ ਕੀਤੀ ਹੈ, ਪਰ ਸ਼ਾਇਦ ਨਹੀਂ। ਸਾਡੀ ਪੰਜਾਬੀ
ਟੀਮ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਹੈ ਅਜਿਹੇ ਕੰਮ ਦੀ ਅਤੇ ਉਨ੍ਹਾਂ
ਕੋਲ ਟਾਈਮ ਨੂੰ ਇਹ ਲੱਭਣ ਦਾ।
ਖ਼ੈਰ ਇੱਕ ਵਾਰ ਫੇਰ ਪੰਜਾਬੀ ਟੀਮ ਨੂੰ ਵਧਾਈਆਂ ਕਿ ਕਿਸੇ ਨੇ
ਤਾਂ ਗੱਲ਼ ਕੀਤੀ!!

Subscribe to:
Posts (Atom)