30 June, 2009

ਸ਼ੇਰ - ਏ - ਪੰਜਾਬ ਦੀ ਬਰਸੀ ਲੰਘ ਗਈ

ਕੱਲ੍ਹ ਦਾ ਦਿਨ ਲੰਘ ਗਿਆ, 29 ਜੂਨ ਲੰਘ ਗਈ, ਮੈਨੂੰ ਇੰਟਰਨੈੱਟ ਉੱਤੇ
ਕੋਈ ਜਾਣਕਾਰੀ ਨੀਂ ਮਿਲੀ, ਬਹੁਤੀਆਂ ਪੰਜਾਬੀ ਵੈੱਬਸਾਈਟਾਂ ਨੇ ਦੱਸਿਆ ਹੀ
ਨਹੀਂ, ਮੈਂ ਕੋਈ ਧਿਆਨ ਹੀ ਨਾ ਰੱਖਿਆ। ਚੱਲੋ ਲੰਘ ਗਏ ਤਾਂ ਭੁੱਲ
ਜਾਈਏ, ਛੱਡ ਬੀਤੇ ਨੂੰ ਥੋੜੇ ਚੇਤੇ ਰੱਖੀਦਾ ਹੈ।
ਪਰ ਸ਼ਾਇਦ ਇਹ ਭੁੱਲਣਾ ਨਹੀਂ ਸੀ ਚਾਹੀਦਾ, ਇਹ ਪਲ, ਇਹ ਸਮਾਂ
ਸੀ, ਜਿਸ ਉੱਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ,
ਹਾਂ, ਪੰਜਾਬ ਦੇ ਮਹਾਨ ਬਾਦਸ਼ਾਹ ਸ਼ੇਰ-ਏ-ਪੰਜਾਬ ਦੀ ਕੱਲ੍ਹ ਬਰਸੀ ਸੀ,
ਉਸ ਨੂੰ ਯਾਦ ਕਰਨ ਦਾ ਸਮਾਂ ਨਾਲ ਤਾਂ ਕਿਸੇ ਰਾਜਨੀਤਿਕ ਪਾਰਟੀ ਕੋਲ
ਸੀ ਅਤੇ ਸ਼ਾਇਦ ਨਾ ਉਸ ਸੂਰਮੇ ਬਹਾਦਰ ਦੇ ਲੋਕਾਂ ਕੋਲ। ਸ਼ਾਇਦ ਬਹੁਤੇ
ਤਾਂ ਮੇਰੇ ਵਾਂਗ ਜਾਣਦੇ ਵੀ ਨਾ ਹੋਣ ਕਿ ਮਹਾਰਾਜਾ ਰਣਜੀਤ ਸਿੰਘ ਦੀ
ਬਰਸੀ ਸੀ ਕੱਲ੍ਹ। ਪਤਾ ਨੀਂ ਕੋਈ ਕੀ ਸੋਚਦਾ ਹੋਵੇਗਾ ਇਸ ਬਾਰੇ,
ਪਰ ਮੈਨੂੰ ਸ਼ਰਮ ਆ ਰਹੀ ਹੈ ਕਿ 'ਆਪਣੇ ਆਪ 'ਚ ਰਹੇ ਗੁਆਚਿਆ
ਬੰਦਿਆ...' ਵਾਂਗ ਭੁੱਲ ਹੀ ਗਏ, ਇੱਕ ਵਾਰ ਨਾਂ ਹੀ ਲੈ ਲੈਂਦੇ।
ਇਹ ਸ਼ਾਇਦ ਮੇਰੀ ਆਦਤ ਹੋ ਗਈ ਹੈ ਜਾਂ ਮੇਰੇ ਖੂਨ 'ਚ ਰਚ ਗਿਆ ਹੈ
ਭੁੱਲ ਜਾਣਾ...
ਮੈਂ ਸ਼ਾਇਦ ਪੰਜਾਬੀਆਂ ਵਿੱਚ ਇੱਕ ਹਾਂ, ਸੋ ਸ਼ਾਇਦ ਪੂਰੀ ਕੌਮ ਹੀ ਭੁਲੱਕੜ
ਹੋ ਦੀ ਜਾ ਰਹੀ ਏ ਕੀ ਨਹੀਂ????

26 June, 2009

ਜੇਹਲਮ ਪੰਜਾਬੀ ਕੀਬੋਰਡ ਲੇਆਉਟ 2.1 – ਟੈਸਟ ਲਈ

ਜੇਹਲਮ ਲੇਆਉਟ ਵਰਜਨ ਵਿੱਚ ਕੁਝ ਸੁਧਾਰ ਕੀਤੇ ਗਏ, ਮੈਂ ਕਿਉਂਕਿ ਖੁਦ

ਕਦੇ ਵਿੰਡੋਜ਼ ਉੱਤੇ ਵਰਤਿਆ ਨਹੀਂ ਸੀ, ਇਸਕਰਕੇ ਸਮੱਸਿਆਵਾਂ ਬਾਰੇ ਬੁਹੁਤੀ

ਜਾਣਕਾਰੀ ਵੀ ਨਹੀਂ ਸੀ। ਪਰ ਕੁਝ ਕੁ ਸ਼ਿਕਾਇਤਾਂ ਆਉਣ ਤੋਂ ਬਾਅਦ ਅੱਪਡੇਟ

ਕੀਤਾ ਹੈ। ਸ਼ਿਕਾਇਤਾਂ ਮੁਤਾਬਕ ਜੇ ਕੋਈ ਵੀ ਅੱਖਰ ਪੰਜਾਬੀ ਕੀਬੋਰਡ ਵਿੱਚ

ਖਾਲੀ ਛੱਡ ਦਿੱਤਾ ਜਾਵੇ ਤਾਂ ਲੇਆਉਟ ਵਰਤਣ ਦੌਰਾਨ ਉਹ ਕੰਮ ਨਹੀਂ ਸੀ ਕਰਦਾ। ਲੀਨਕਸ ਉੱਤੇ ਇੰਝ ਨਹੀਂ ਹੁੰਦਾ। ਜੇ ਤੁਸੀਂ ਅੱਖਰ ਖਾਲੀ ਛੱਡ ਦਿੱਤਾ ਤਾਂ

ਉਸ ਦੀ ਥਾਂ ਉੱਤੇ ਅੰਗਰੇਜ਼ੀ ਦਾ ਅੱਖਰ ਆਪਣੇ ਆਪ ਹੀ ਕੰਮ ਕਰਦਾ ਰਹਿੰਦਾ ਹੈ। ਸੋ ਇਹ ਵੱਡਾ ਸੁਧਾਰ ਹੈ।

^ –> ੳ (ਨਵੇਂ ਅੱਖਰ)

* –> ੲ (ਨਵੇਂ ਅੱਖਰ)

> –> ੴ (ਨਵੇਂ ਅੱਖਰ)

< –> ☬ (ਨਵੇਂ ਅੱਖਰ)

?-> ? (ਖਾਲੀ ਥਾਂ ਭਰੀ)

: –> : (ਖਾਲੀ ਥਾਂ ਭਰੀ)

‘ – > ‘ (ਖਾਲੀ ਥਾਂ ਭਰੀ)

“ –> “ (ਖਾਲੀ ਥਾਂ ਭਰੀ)

- -> - (ਖਾਲੀ ਥਾਂ ਭਰੀ)

= –>= (ਖਾਲੀ ਥਾਂ ਭਰੀ)

+ –>+ (ਖਾਲੀ ਥਾਂ ਭਰੀ)

ਬਾਕੀ ਇਸ ਬਾਰੇ ਜਾਣਕਾਰੀ ਵੈੱਬ ਸਾਈਟ ਉੱਤੇ ਦਿੱਤੇ ਬੱਗ ਮੁਤਾਬਕ

ਹੈ।

ਇਸ ਦਾ ਸਕਰੀਨ-ਸ਼ਾਟ ਬਣਾਉਣ ਲਈ ਮੈਨੂੰ ਕੋਈ ਵਧੀਆ ਢੰਗ ਨਹੀਂ

ਮਿਲਿਆ ਹੈ।

ਨਵਾਂ ਪੈਕੇਜ ਬਣਾਇਆ ਗਿਆ ਹੈ, ਡਾਊਨਲੋਡ ਕਰੋ ਹਾਲੇ ਕੇਵਲ ਵਿੰਡੋਜ਼ ਲਈ

ਜੇ ਤੁਹਾਨੂੰ ਕੋਈ ਵੀ ਸੁਧਾਰ ਦੀ ਲੋੜ ਜਾਪੇ ਜਾਂ ਕੁਝ ਹੋਰ ਗਲਤੀ ਬਾਰੇ ਜਾਣਕਾਰੀ ਹੋਵੇ ਤਾਂ ਦੱਸਣਾ। ਛੇਤੀ ਹੀ ਯੂਨੀਕੋਡ 5.1 ਲਈ ਅੱਪਡੇਟ ਕੀਤਾ

ਜਾਵੇਗਾ

15 June, 2009

ਫੇਡੋਰਾ ੧੧ ਹੋਇਆ ਜਾਰੀ - ਪੰਜਾਬੀ ਕੰਪਿਊਟਰ ਲਈ ਇੱਕ ਕਦਮ ਹੋਰ...

ਫੇਡੋਰਾ ੧੧ ਰੀਲਿਜ਼ ਹੋ ਗਿਆ ਹੈ। ਇਸ ਗਨੋਮ ੨.੨੬ ਅਤੇ ਕੇਡੀਈ ੪.੨ ਸ਼ਾਮਲ ਕੀਤਾ ਗਿਆ ਹੈ।
ਤੁਸੀਂ ਫੇਡੋਰਾ ਵਰਤਣ ਵਾਸਤੇ ਲਾਈਵ ਸੀਡੀ (ਜੋ ਕਿ ਕੰਪਿਊਟਰ ਤੋਂ ਸਿੱਧਾ ਓਪਰੇਟਿੰਗ ਸਿਸਟਮ ਚਲਾਉਣ
ਲਈ ਸਹਾਇਕ ਹੈ) ਲੈ ਸਕਦੇ ਹੋ:

ਲਾਈਵ ਸੀਡੀ

ਡਾਊਨਲੋਡ ਕਰਨ ਬਾਅਦ ਇਸ ਨੂੰ ਸੀਡੀ ਉੱਤੇ ਲਿਖ ਲਵੋ ਅਤੇ ਬੂਟ ਕਰੋ।
ਬੂਟ ਕਰਨ ਦੇ ਬਾਅਦ ਲਾਗਇਨ ਸਕਰੀਨ ਉਤੇ ਭਾਸ਼ਾ ਦੀ ਚੋਣ (Language) ਤੋਂ ਕਰੋ
ਅਤੇ ਪੰਜਾਬੀ ਚੁਣੋ। ਇਸ ਨਾਲ ਤੁਸੀਂ ਪੰਜਾਬੀ ਵਿੱਚ ਇੰਟਰਫੇਸ ਵੇਖ ਸਕਦੇ ਹੋ ਅਤੇ
ਪੰਜਾਬੀ ਵਿੱਚ ਪੂਰਾ ਓਪਰੇਟਿੰਗ ਸਿਸਟਮ ਇਸਤੇਮਾਲ ਕਰ ਸਕਦੇ ਹੋ, ਉਹ ਵੀ
ਬਿਨਾਂ ਇੰਸਟਾਲ ਕੀਤੇ ਆਪਣੇ ਕੰਪਿਊਟਰ ਉੱਤੇ (ਤੁਹਾਡੇ ਕੰਪਿਊਟਰ ਦਾ ਪੂਰਾ ਡਾਟਾ
ਸੁਰੱਖਿਅਤ ਰਹੇਗਾ।

ਫੇਡੋਰਾ ਰੀਲਿਜ਼ ਬਾਰੇ ਹੋਰ ਜਾਣਕਾਰੀ ਵੇਖਣ ਲਈ ਵੇਖੋ

ਫੇਡੋਰਾ ੧੧

ਰੀਲਿਜ਼ ਨੋਟਿਸ ਪੜ੍ਹੋ


ਜੇ ਤੁਸੀਂ KDE ਦੀ ਲਾਈਵ ਸੀਡੀ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਕਰੋ:
ਕੇਡੀਈ ਲਾਈਵ ਸੀਡੀ

ਫੇਡੋਰਾ ਬਾਰੇ ਢੇਰ ਸਾਰੀ ਜਾਣਕਾਰੀ ਉਪਲੱਬਧ ਹੈ ਅਤੇ ਤੁਹਾਨੂੰ ਕੋਈ ਵੀ ਜਾਣਕਾਰੀ
ਜਾਂ ਸਮੱਸਿਆ ਆਵੇ ਤਾਂ ਸੰਪਰਕ ਕਰਨਾ ਨਾ ਭੁੱਲਣਾ
ਅਤੇ ਹਾਂ ਇੱਕ ਵਾਰ ਡਾਊਨਲੋਡ ਕਰਕੇ ਪੰਜਾਬੀ ਵਿੱਚ ਵਰਤ ਕੇ ਵੇਖਣਾ

ਤੁਹਾਡੇ ਸਹਿਯੋਗ ਲਈ ਤੁਹਾਡਾ ਧੰਨਵਾਦ
ਅ. ਸ. ਆਲਮ ਅਤੇ ਪੂਰੀ ਪੰਜਾਬੀ ਟੀਮ