24 August, 2007

ਭਾਰਤ ਅਤੇ ਪਾਇਰੇਸੀ ਅਤੇ ਅੱਜ ਦੀ ਪੀੜ੍ਹੀ

ਬੀਬੀਸੀ ਦੀਆਂ ਖ਼ਬਰਾਂ ਮੁਤਾਬਕ ਕੁਝ ਭਾਰਤੀ ਸਾਫਟਵੇਅਰ ਅਤੇ ਫਿਲਮ ਬਾਜ਼ਾਰ ਉੱਤੇ ਪਾਇਰੇਸੀ ਦੀ ਝਲਕ
ਅਨੁਮਾਨ ਦੇ ਮੁਤਾਬਕ ਪਾਇਰੇਸੀ (piracy) ਦੀ ਵਜ੍ਹਾ ਨਾਲ ਭਾਰਤ ਨੂੰ ਹਰੇਕ ਸਾਲ $500 ਮਿਲੀਅਨ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ
ਭਾਰਤੀ ਪੈਸਿਆਂ ਦੇ ਮੁਤਾਬਕ 2 ਅਰਬ ਰੁਪਿਆ ਬਣਦਾ ਹੈ, (ਹੋਰ ਆਸਾਨੀ ਨਾਲ ਸਮਝਣ ਲਈ 200 ਕਰੋੜ)

ਮਾਈਕਰੋਸਾਫਟ ਆਫਿਸ ਸਭ ਤੋਂ ਵੱਧ ਪਾਇਰੇਟ ਕੀਤਾ ਜਾਣ ਵਾਲਾ ਸਾਫਟਵੇਅਰ ਹੈ।
60% ਫਿਲਮਾਂ ਜਾਅਲੀ ਵਿਕਦੀਆਂ ਹਨ

ਭਾਰਤੀ ਬਾਜ਼ਾਰ ਵਿੱਚ 74% ਸਾਫਟਵੇਅਰ ਜਾਅਲੀ ਹਨ

ਇਹ ਤਾਂ ਸੁਰਖੀਆਂ ਹਨ, ਜੋ ਸ਼ਾਇਦ ਤੁਹਾਡਾ ਦਿਲ ਉਨ੍ਹਾਂ ਨਾ ਤੋੜਨ, ਜਿੰਨ੍ਹਾਂ ਇਹ ਲੇਖ ਪੜ੍ਹਨ ਤੋਂ ਬਾਅਦ
ਟੁੱਟੇ।


ਭਾਰਤ ਵਿੱਚ ਪਾਇਰੇਸੀ ਕਿੰਨੀ ਕੁ ਹੈ, ਇਹ ਤਾਂ ਭਾਰਤ ਵਾਸੀ ਪਹਿਲਾਂ ਹੀ ਜਾਣਦੇ
ਸਨ, ਤੁਸੀਂ ਜਾਣਦੇ ਹੋ, ਮੈਂ ਜਾਣਦਾ ਹੈ, ਪਰ ਇਹ ਜੇਹੜਾ ਹਿਸਾਬ-ਕਿਤਾਬ
ਸਾਹਮਣੇ ਆਇਆਂ ਹੈ, ਇਹ ਇੱਕ ਮੁੱਦਾ ਸਪਸ਼ਟ ਕਰਦਾ ਹੈ, ਸਾਫ਼ ਕਰਦਾ ਹੈ
ਕਿ ਨਵੀਂ ਪੀੜ੍ਹੀ ਦਾ ਕਸੂਰ ਕਿੰਨਾ ਹੈ।

* ਕਹਾਣੀ ਫਿਲਮਾਂ, ਗਾਣਿਆਂ ਤੋਂ ਗੱਲ ਸ਼ੁਰੂ ਕਰਦੇ ਹਾਂ:
ਇਮਾਨਦਾਰੀ ਨਾਲ ਗਿਣਤੀ ਕਰਿਓ ਕਿੰਨਾ ਵਾਰ ਤੁਸੀਂ ਅਸਲੀ
ਸੀਡੀ ਖਰੀਦੀ ਹੈ? (ਹਾਂ ਕੈਸਿਟ ਤਾਂ ਬਹੁਤੀ ਵਾਰ ਖਰੀਦ ਲੈਂਦੇ ਹੋਵੇਗੇ)

ਸ਼ਾਇਦ ਇੱਕ,ਦੋ ਜਾਂ ਚਾਰ ਵਾਰ, ਪਰ MP3 ਕਿੰਨੀ ਵਾਰ,
ਸ਼ਾਇਦ ਇਹ ਤਾਂ ਇੱਕ ਖਰੀਦੇ ਹਾਂ, ਜੇ ਮਿਲ ਜਾਵੇ ਨਹੀਂ ਤਾਂ ਦੋਸਤ
ਕੋਲੋਂ ਲੈ ਕੇ ਮੁੱਦਾ ਸਾਰ ਲਈਦਾ ਹੈ
ਇਹ ਤਾਂ ਗਲ਼ ਹੋਈ ਨਹੀਂ ਖਰੀਦੇ, ਪਰ ਕਾਹਤੋਂ?
ਹੁਣ ਜੇ ਸੀਡੀ ਦੀ ਗਲ਼ ਹੀ ਕਰੀਏ ਤਾਂ ਉਸ ਦੀ
ਕੀਮਤ 100 ਨੂੰ ਛੂੰਹਦੀ ਹੈ ਅਤੇ ਪੰਜਾਬੀ 'ਚ ਹਰੇਕ ਹੀ ਸ਼ਿੰਗਰ ਹੈ,
ਜੇ ਹਰ ਰੋਜ਼ ਨਵੀਂ ਕੈਸਿਟ ਨੀਂ ਆਉਦੀ ਤਾਂ ਹਰੇਕ ਹਫਤੇ 2-3 ਆ
ਹੀ ਜਾਂਦੀਆਂ ਹਨ, ਇਸ ਹਿਸਾਬ ਨਾਲ ਮਹੀਨੇ 'ਚ ਆਈਆਂ
ਨਵੀਆਂ ਸੀਡੀਆਂ 10 ਤੋਂ 12, ਹੁਣ ਹਰੇਕ ਮਹੀਨੇ 1000 ਰੁਪਏ
ਕੋਈ ਵੀ ਨੌਜਵਾਨ ਖਰਚ ਸਕੇਗਾ ਨਹੀਂ, ਤਾਂ ਫੇਰ MP3 ਹੀ ਹੱਲ਼ ਹੈ।
ਇਹ ਦਾ ਹੱਲ਼ ਤਾਂ ਕੰਪਨੀਆਂ ਨੂੰ ਕੀਮਤ ਘਟਾ ਕੇ ਸੋਚਣਾ ਹੀ ਪਵੇਗਾ।

ਪਰ ਇਹ MP3 ਕਿਉਂ ਠੀਕ ਨੀਂ,
> ਗਾਇਕ, ਸੰਗੀਤਕਾਰ, ਗੀਤਕਾਰ, ਅਤੇ ਢੋਲਕੀ ਛੈਣੇ ਵਜਾਉਣ ਵਾਲਿਆਂ ਦੀ
ਮੇਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ ਹੈ।
> ਸੰਗੀਤ ਦੀ ਪੂਰੀ ਕੁਆਲਟੀ ਤੁਹਾਨੂੰ ਮਿਲਦੀ ਨਹੀਂ ਹੈ
> ਦੇਸ਼ ਨੂੰ ਟੈਕਸ ਦਾ ਨੁਕਸਾਨ

(ਹੁਣ ਇਹ ਗੱਲ਼ ਬਹੁਤੇ ਗਾਇਕ ਟੀਵੀ ਉੱਤੇ ਬੈਠੇ ਕਰਦੇ ਨੇ, ਭਾਵੇਂ ਆਪ
ਕਾਲਜ ਦੇ ਦਿਨਾਂ 'ਚ ਕਦੇ ਵੀ ਅਸਲੀ ਸੀਡੀ/ਕੈਸਿਟ ਨਾ ਖਰੀਦੀ ਹੋਵੇ)

---
ਸਾਫਟਵੇਅਰ
---

ਸਾਫਟਵੇਅਰਾਂ ਨੂੰ ਅਸਲ 'ਚ ਸਭ ਤੋਂ ਵੱਧ ਮਾਰ ਪੈ ਰਹੀ ਹੈ, ਇਸ ਦੇ
ਵੱਡੇ ਵੱਡੇ ਕਾਰਨ ਹਨ ਅਤੇ ਛੋਟੇ ਵੀ, ਮੇਰਾ ਓਪਨ ਸੋਰਸ ਵੱਲ
ਰੁਝਾਨ ਇਸਕਰਕੇ ਨਹੀਂ ਹੈ ਕਿ ਇਸਦਾ ਸਰੋਤ ਮਿਲਦਾ ਹੈ, ਬਲਕਿ
ਇਹ ਮੁਫ਼ਤ ਹੈ, (ਫਰੀ) ਹੈ। ਅੱਜ ਦੇ ਬਹੁਤੇ ਨੌਜਵਾਨ ਕੰਪਿਊਟਰ
ਦੇ ਫੀਲਡ 'ਚ ਨੌਕਰੀਆਂ ਤਾਂ ਭਾਲਦੇ ਹਨ, ਪਰ ਸਾਫਟਵੇਅਰ
ਓਰੀਜ਼ਨਲ ਨਹੀਂ ਵਰਤਦੇ ਜਾਂ ਵਰਤਣਾ ਚਾਹੁੰਦੇ। ਹੁਣ ਆਪ
ਹੀ ਦੱਸੋ ਜਿੱਥੇ 2 ਅਰਬ ਰੁਪਏ ਹਰੇਕ ਵਰੇ ਡੁੱਬ ਜਾਂਦੇ ਹਨ, ਉਹ
ਸਾਫਟਵੇਅਰ ਮਾਹਰਾਂ ਨੂੰ ਤਨਖਾਹ ਦੇਣ ਦੇ ਕੰਮ ਹੀ ਆਉਣੇ ਸਨ
ਜੇ ਨਾ ਡੁੱਬਦੇ। ਪਰ ਉਹ ਕਿਧਰ ਗਏ, ਜੇਹੜੇ ਆਪਣਾ ਅਸਲੀ
ਸਾਫਟਵੇਅਰ ਖਰੀਦਣ ਦੀ ਬਜਾਏ ਜਾਅਲੀ ਸੀਡੀ ਖਰੀਦ ਕੇ
ਖਰਾਬ ਕਰ ਦਿੱਤੇ। ਇਹ ਤਾਂ ਆਪਣੇ ਪੈਰੀ ਆਪ ਕੁਹਾੜਾ ਮਾਰਨ
ਵਾਲੀ ਗ਼ੱਲ ਹੈ। ਅਸੀਂ ਆਪਣੀਆਂ ਨੌਕਰੀਆਂ ਆਪ ਹੀ ਗੁਆ ਰਹੇ
ਹਾਂ, ਆਪਣੀਆਂ ਤਨਖਾਹਾਂ ਆਪ ਹੀ ਘਟਾ ਰਹੇ ਹਾਂ।

ਪਾਇਰੇਸੀ ਦੇ ਖਾਸ ਨੁਕਸਾਨ ਮਿਊਜ਼ਕ ਇੰਡਸਟਰੀ ਤੋਂ ਅੱਡ
ਇੰਝ ਹਨ:
>ਨੌਕਰੀਆਂ ਦੇ ਵਾਧੇ 'ਚ ਕਮੀ,ਜਿਸ ਦੀ ਭਾਰਤ 'ਚ
ਬਹੁਤ ਲੋੜ ਹੈ (ਜਿਸ ਹਿਸਾਬ ਨਾਲ ਨੌਕਰੀਆਂ ਦੀ ਗਿਣਤੀ
ਵਧਣੀ ਚਾਹੀਦੀ ਸੀ, ਉਹ ਵੱਧ ਨਹੀਂ ਰਹੀ ਹੈ)

> ਤੁਹਾਨੂੰ ਮਿਲਣ ਵਾਲੇ ਪਾਇਰੇਟ ਸਾਫਟਵੇਅਰ ਅਕਸਰ ਵਾਇਰਸ ਨਾਲ
ਮਿਲੇ ਹੁੰਦੇ ਹਨ, ਸੋ ਤੁਹਾਡੀ ਸੁਰੱਖਿਆ ਨੂੰ ਖਤਰਾ ਹੀ ਰਹਿੰਦਾ ਹੈ।
ਸਪਸ ਮੇਲਾਂ ਅਤੇ ਹੋਰ ਖਤਰੇ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦੇ ਜਾ ਰਹੇ ਹਨ।

> ਤੁਸੀਂ ਇਹ ਸਾਫਟਵੇਅਰ ਅੱਗੇ ਦੋਸਤਾਂ 'ਚ ਸ਼ੇਅਰ ਕਰਕੇ
ਆਪਣੇ ਆਪ ਨੂੰ ਅਪਰਾਧੀ ਬਣਾ ਲੈਂਦੇ ਹੋ (ਭਾਵੇਂ ਤੁਸੀਂ ਜਾਣੋ ਜਾਂ ਨਾ,
ਇਹ ਕਾਨੂੰਨੀ ਅਪਰਾਧ ਹੈ ਅਤੇ ਕਰੋੜਾਂ ਰੁਪਏ ਦੇ ਜੁਰਮਾਨੇ ਤੋਂ ਬਿਨਾਂ,
3 ਤੋਂ 5 ਸਾਲ ਦੀ ਕੈਦ ਭਾਰਤੀ ਕਾਨੂੰਨ ਮੁਤਾਬਕ ਹੈ)

> ਦੇਸ਼ ਦੀ ਆਮਦਨ ਦਾ ਭਾਰੀ ਨੁਕਸਾਨ

> ਸਾਫਟਵੇਅਰ ਕੰਪਨੀਆਂ ਦੇ ਮੁਨਾਫ਼ੇ 'ਚ ਭਾਰੀ ਘਾਟਾ

> ਕੰਪਨੀ ਦੇ ਮੁਨਾਫ਼ੇ 'ਚ ਘਾਟੇ ਕਰਕੇ ਤਨਖਾਹਾਂ 'ਚ ਕਮੀ

> ਅਤੇ ਹਾਂ, ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੱਤ
ਤਾਂ ਤੁਸੀਂ ਅਣਜਾਣੇ 'ਚ ਮਾਰ ਰਹੇ ਹੋ।


ਇੱਥੇ ਵੀ ਮੁੱਦਾ ਕੀਮਤ ਦਾ ਆਉਦਾ ਹੈ,( ਵਿੰਡੋ ਵਿਸਟਾ
ਦੀ ਕੀਮਤ 14000 ਰੁਪਏ ਨੂੰ ਟੱਪ ਜਾਂਦੀ ਹੈ),
ਪਰ ਇੱਥੇ ਤੁਹਾਡੇ ਕੋਲ ਹੱਲ਼ ਹੈ,

ਓਪਨਸੋਰਸ (Free Software), ਬਸ ਕੁਝ ਟੱਕਰਾਂ
ਜ਼ਰੂਰ ਮਾਰਨੀਆਂ ਪੈਣਗੀਆਂ, ਪਰ ਤੁਹਾਨੂੰ ਸਭ ਕੁਝ ਕਰਨ ਲਈ
ਮੁਫ਼ਤ ਸਾਫਟਵੇਅਰ ਮਿਲ ਜਾਣਗੇ (ਓਪਨ ਸੋਰਸ, ਮੈਂ
ਟਰਾਇਲ, ਸ਼ੇਅਰਵੇਅਰ ਦੀ ਗ਼ਲ ਨਹੀਂ ਕਰਦਾ ਹਾਂ)।

ਹੁਣ ਮੁਫ਼ਤ ਅਤੇ ਮੁਕਤ ਕਿਵੇਂ ਹਨ, ਇਸ ਦੀ ਉਦਾਹਰਨ

> ਵਿੰਡੋਜ਼ ਓਪਰੇਟਿੰਗ ਸਿਸਟਮ ਦੇ ਸਾਹਮਣੇ ਲਿਨਕਸ ਮੁਫ਼ਤ
ਆਉਦਾ ਹੈ। ਵਿੰਡੋਜ਼ ਦੀ ਕੀਮਤ ਦੇ ਸਾਹਮਣੇ ਲਿਨਕਸ ਦੀ ਕੀਮਤ
ਬੱਸ ਸੀਡੀ ਦੇ ਬਰਾਬਰ ਹੈ (ਭਾਵ ਕਿ 0 ਤੋਂ ਲੈਕੇ 500 ਰੁਪਏ
ਤੱਕ), ਸੀਡੀ ਨਹੀਂ ਲੈਣੀ ਤਾਂ ਡਾਊਨਲੋਡ ਕਰ ਲਵੋ।

> ਤੁਸੀਂ ਮੁਫਤ/ਮੁਕਤ (ਓਪਨ ਸੋਰਸ) ਸਾਫਟਵੇਅਰ ਆਪਣੇ ਦੋਸਤ
ਮਿਤਰਾਂ 'ਚ ਜਿਵੇਂ ਮਰਜ਼ੀ ਵੰਡੀ ਜਾਓ ਕੋਈ ਲਾਅ (ਕਾਨੂੰਨ) ਨਹੀਂ
ਤੋੜ ਰਹੇ ਹੋ।

> ਸੁਰੱਖਿਆ ਦੇ ਪੱਖ ਤੋਂ ਸਭ ਤੋਂ ਸੁਰੱਖਿਅਤ ਸਾਫਟਵੇਅਰ ਹਨ

> ਤੁਹਾਡੇ ਵਰਗੇ ਕੰਪਿਊਟਰ ਵਰਤਣ ਵਾਲੇ ਕੋਲਾਂ ਦੀਆਂ ਨੌਕਰੀਆਂ
ਤੁਸੀਂ ਖੋਂਹਦੇ ਨਹੀਂ ਹੋ, ਬਲਕਿ ਪੈਦਾ ਕਰਨ 'ਚ ਯੋਗਦਾਨ ਦਿੰਦੇ ਹੋ।

> "ਤੁਹਾਡੇ ਸਾਫਟਵੇਅਰ, ਤੁਹਾਡੇ ਲਈ ਤੁਹਾਡੇ ਵਲੋਂ", ਲੋਕ ਤੁਹਾਨੂੰ
ਚੰਗਾ ਸਹਿਯੋਗ ਦਿੰਦੇ ਹਨ, (ਕਮਿਊਨਟੀ)

>ਦੇਸ਼, ਦੁਨਿਆਂ ਦੇ ਭਵਿੱਚ ਨੂੰ ਸੁਆਰਨ 'ਚ ਯੋਗਦਾਨ

ਸਿੱਟਾ:
ਇਹ ਪਾਇਰੇਸੀ ਦੀ ਲੜਾਈ ਕੰਪਨੀਆਂ, ਦੇਸ਼ ਅਤੇ ਕਾਨੂੰਨ ਨੇ ਆਪਣੇ ਆਪਣੇ
ਪੱਧਰ ਉੱਤੇ ਲੜੀ ਜਾਣੀ ਹੈ, ਪਰ ਲੜਾਈ ਸਫ਼ਲ ਕਦੋਂ ਹੋਣੀ ਹੈ, ਜਦੋਂ ਇਸ ਵਿੱਚ
ਲੋਕ, (ਹਾਂ ਤੁਸੀਂ ਅਤੇ ਮੈਂ) ਇੱਕਠੇ ਹੋਏ, ਇਸ ਪਾਇਰੇਸੀ ਨੂੰ ਖਤਮ ਕਰਨ ਲਈ
ਵਚਨਬੱਧ ਹੋਏ। ਜਦੋਂ ਸੰਕਲਪ ਕਰ ਲਿਆ ਕਿ ਸਾਫਟਵੇਅਰ ਅਤੇ ਗਾਣੇ ਅਸਲੀ
ਸੀਡੀ ਤੋਂ ਹੀ ਲਵਾਂਗੇ, ਇੱਥੇ ਗੱਲ਼ ਸਾਡੇ ਜਤਨਾਂ ਨਾਲ ਨਹੀਂ ਮੁੱਕਦੀ, ਕੰਪਨੀਆਂ
ਨੂੰ ਕੀਮਤ ਵਿੱਚ ਕਮੀਂ ਕਰਕੇ ਲੋਕਾਂ ਦਾ ਸਾਥ ਦੇਣਾ ਪਵੇਗਾ (ਮੋਜ਼ਬੀਅਰ ਦੇ 44
ਰੁਪਏ ਦੀ ਅਸਲੀ ਡੀਵੀਡੀ ਵੇਚ ਕੇ ਇਹ ਜ਼ਾਹਰ ਕਰ ਦਿੱਤਾ ਹੈ)।
ਹੁਣ ਇਸ ਪਾਇਰੇਸੀ ਲਈ ਅਸੀਂ ਸਾਰੇ ਰਲ਼ ਕੇ ਤਿਆਰੀ
ਕਰੀਏ ਅਤੇ ਹਟਾ ਦੇਈ ਇਸ ਗਲਤ ਸੋਚ ਨੂੰ ਆਪਣੇ ਦਿਮਾਗ 'ਚੋਂ, ਆਪਣੇ
ਆਲੇ ਦੁਆਲੇ ਤੋਂ ਅਤੇ ਇਸ ਦੁਨਿਆਂ ਤੋਂ।

ਖ਼ੈਰ ਇਹ ਤਾਂ ਲੜਾਈ ਹੈ, ਚੱਲਦੀ ਹੀ ਰਹਿਣੀ ਹੈ, ਪਰ ਪਾਇਰੇਟ ਸੀਡੀ ਲੈਣ ਵਾਰ
ਇੱਕ ਵਾਰ ਸੋਚਿਓ ਜ਼ਰੂਰ ਕਿ ਕਿਤੇ ਤੁਸੀਂ, ਤੁਹਾਡਾ ਭੈਣ/ਭਾਈ, ਜਾਂ ਤੁਹਾਡੇ ਬੱਚੇ
ਕੰਪਿਊਟਰ ਇੰਜਨੀਅਰ ਬਣਨ ਦਾ ਸੁਫਨਾ ਤਾਂ ਨਹੀਂ ਸਜਾਈ ਬੈਠੇ?

ਹਵਾਲਾ:
ਓਪਰੇਟਿੰਗ ਸਿਸਟਮਾਂ ਦੇ ਰੂਪ ਵਿੱਚ ਤਜਰਬੇ ਕਰਨ ਲਈ
ਓਪਨਸੂਸੇ

ਫੇਡੋਰਾ

ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਆਹ ਲਿੰਕ ਵੇਖਿਓ

ਲਿਨਕਸ ਡੈਸਕਟਾਪ ਸਰਵੇ 2007 ਦੇ ਨਤੀਜੇ

ਲਿਨਕਸ ਡੈਸਕਟਾਪ ਸਰਵੇ ਬਾਰੇ ਕੁਝ ਜਾਣਕਾਰੀ ਸਾਂਝੀ ਕਰ ਰਿਹਾ ਹਾਂ,

"Today, Linux desktops are a business, not just a hobby."

ਇਸ ਵਾਰ ਕੁੱਲ ਪਏ ਵੋਟ 38,500:
---
ਓਪਰੇਟਿੰਗ ਸਿਸਟਮ:
---
ਉਬਤੂੰ - 30%
ਓਪਨ-ਸੂਸੇ -21%
ਡੇਬੀਅਨ - 14%
ਫੇਡੋਰਾ/ਰੈੱਡ ਹੈੱਟ - 9%
ਹੋਰ - 18%

ਉਬਤੂੰ ਪਹਿਲੇਂ ਨੰਬਰ ਉੱਤੇ ਰਿਹਾ ਹੈ, ਪਰ ਪਿਛਲੇ ਵਰ੍ਹੇ ਦੇ ਮੁਤਾਬਕ ਵਾਧਾ ਕੇਵਲ 2%< ਤੋਂ ਘੱਟ ਹੀ ਰਿਹਾ ਹੈ,
ਓਪਨ-ਸੂਸੇ ਨੇ 8%> ਤੋਂ ਵੱਧ ਵਾਧਾ ਦਰਜ ਕੀਤਾ ਹੈ, ਜਦ ਕਿ ਫੇਡੋਰਾ ਵਿੱਚ ਰੈੱਡ ਹੈੱਟ ਮਿਲਾ ਵੀ
ਕਮੀ ਆਈ ਹੈ, ਭਾਵੇਂ ਕਿ ਰੈੱਡ ਹੈੱਟ ਅਧਾਰਿਤ ਡਿਸਟਰੀਬਿਊਸ਼ਨਾਂ ਨੂੰ ਵੀ ਸ਼ਾਮਲ
ਕਰ ਲਿਆ ਗਿਆ ਸੀ। ਓਪਨ-ਸੂਸੇ ਦੇ ਇੱਕਲੇ ਵਰਜਨ ਜੋ ਤਰੱਕੀ
ਕੀਤੀ ਹੈ, ਉਹ ਉਬਤੂੰ ਲਈ ਵੀ ਖਤਰੇ ਦੀ ਘੰਟੀ ਹੈ, ਜਿਸ ਵਿੱਚ ਉਬਤੂੰ,
ਕੁਬਤੂੰ ਅਤੇ ਹੋਰ ਡਿਸਟਰੀਬਿਊਸ਼ਨ ਸਮੇਤ ਹੈ।


---
ਡੈਸਕਟਾਪ ਮੈਨੇਜਰ
---
ਗਨੋਮ - 45%
ਕੇਡੀਈ - 35%
Xfce - 8%

ਪਿਛਲੇ ਵਰ੍ਹੇ ਨਾਲੋਂ KDE ਦਾ ਸ਼ੇਅਰ ਕੁਝ ਘਟਿਆ ਹੈ ਅਤੇ ਗਨੋਮ ਨੂੰ ਸਿੱਧੇ ਰੂਪ ਵਿੱਚ ਉਬਤੂੰ ਤੋਂ ਫਾਇਦਾ ਹੋਇਆ ਹੈ।
ਇਸ ਵਾਰ KDE4 ਦੀ ਉਡੀਕ ਮੇਰੇ ਹਿਸਾਬ ਨਾਲ ਬਹੁਤ ਲੰਮੀ ਹੋ ਗਈ ਹੈ, ਬੇਸਬਰੀ ਵਧੀ ਹੋਈ ਹੈ।
ਗਨੋਮ ਦੀ ਸਥਿਰ ਦਾ ਪੁਆਇੰਟ ਤਾਂ ਠੀਕ ਹੈ, ਪਰ ਟੀਮ ਬਹੁਤ ਹੀ ਰੁੱਖੀ ਜੇਹੀ ਹੈ (ਅੰਗਰੇਜ਼ੀ
'ਚ ਰਫ਼ ਕਹਿੰਦੇ ਨੇ ਸ਼ਾਇਦ), ਇਸ ਮੁਕਾਬਲੇ ਕੇਡੀਈ ਵਾਲੇ ਕੁਝ ਸਖਤ ਹਨ, ਪਰ
ਠੀਕ ਹਨ, ਜਿਉਦਿਆਂ 'ਚ ਆਉਦੇ ਨੇ।

---
ਵੈੱਬ ਬਰਾਊਜ਼ਰ
--
ਫਾਇਰਫਾਕਸ - 60%
ਕੋਨਕਿਊਰੋਰ - 14%
ਓਪੇਰਾ - 12%

ਓਪੇਰਾ 'ਚ ਹੋਇਆ ਵਾਧਾ ਮੰਨਣਯੋਗ ਹੈ, ਉਨ੍ਹਾਂ ਨੇ ਆਪਣੇ ਬਰਾਊਜ਼ਰ 'ਚ ਜੋ
ਫੀਚਰ ਸ਼ਾਮਲ ਕੀਤੇ ਹੋਏ ਹਨ, ਉਹ ਅਜੇ ਕਿਸੇ ਹੋਰ 'ਚ ਨਹੀਂ ਹੈ ਅਤੇ ਮੋਬਾਇਲ
ਉੱਤੇ ਜੋ ਉਨ੍ਹਾਂ ਦਾ ਵਰਜਨ ਹੈ, ਉਸ ਦਾ ਮੁਕਾਬਲਾ ਤਾਂ ਮੋਜ਼ੀਲਾ ਵਾਲੇ ਅਜੇ
ਕਰਦੇ ਨੀਂ ਜਾਪਦੇ ਹਨ।

--
ਈਮੇਲ ਕਲਾਇਟ
--
ਥੰਡਰਬਰਡ -37%
ਈਵੋਲੂਸ਼ਨ- 32%
ਕੇਮੇਲ- 17%
--
ਕੇਮੇਲ 'ਚ ਭਾਰੀ ਸੁਧਾਰ ਕਰਨ ਦੀ ਲੋੜ ਹੈ, ਅਤੇ KDE4 ਤੋਂ ਮੈਂ ਇਹੀ ਉਮੀਦ ਲਗਾ
ਰਿਹਾ ਹਾਂ, ਪਰ ਵੇਖੋ ਕੀ ਬਣਦਾ ਹੈ।

ਖ਼ੈਰ ਪਹਿਲੀ ਲਾਇਨ ਦੇ ਮੁਤਾਬਕ ਵਪਾਰਕ ਲੈਪਟਾਪ ਕੰਪਨੀਆਂ (ਡੈਲ ਅਤੇ ਹੋਰ)
ਐਵੇਂ ਨੂੰ ਇੰਸਟਾਲ ਕਰਕੇ ਦੇ ਰਹੀਆਂ ਹਨ, ਹਾਂ ਡੈਸਕਟਾਪ ਲਿਨਕਸ ਦੀ ਮਾਰਕੀਟ
ਜੇ ਚੰਗੀ ਨਹੀਂ ਹੈ ਤਾਂ ਮਾੜੀ ਨਹੀਂ ਹੈ, ਲੋਕ ਮੰਗਦੇ ਹਨ ਅਤੇ ਕੰਪਨੀਆਂ ਵੇਚਦੀਆਂ ਹਨ।

ਬਾਕੀ ਓਪਨ-ਸੂਸੇ ਨੇ ਹਾਰਡਵੇਅਰ ਅਤੇ ਇੰਟਰਫੇਸ ਦੇ ਰੂਪ ਵਿੱਚ ਜੋ ਉਸ ਦੀ
ਚੜ੍ਹਤ ਦੀ, ਉਸ ਨੂੰ ਬਰਕਰਾਰ ਰੱਖਦੇ ਹੋਏ ਫੇਰ ਦਾਖਲਾ ਲੈਕੇ ਚੜ੍ਹਦੀ ਕਲਾ ਦਾ
ਸਬੂਤ ਦਿੱਤਾ ਹੈ।

ਫਾਇਰਫਾਕਸ ਤਾਂ ਜ਼ਿੰਦਾਬਾਦ ਹੈ ਹੀ...



ਹੋਰ ਵਧੇਰੇ ਜਾਣਕਾਰੀ ਲਈ
ਵੇਖੋ: http://www.desktoplinux.com/news/NS8454912761.html

22 August, 2007

ਧਿਆਨ ਚੰਦ ਨੂੰ ਯਾਦ ਕਰਦਿਆਂ... (ਰੋਜ਼ਾਨਾ ਅਜੀਤ 'ਚੋਂ)

ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇਕ ਸਾਧਾਰਨ ਰਾਜਪੂਤ ਪਰਿਵਾਰ ਵਿਚ ਹੋਇਆ। ਇਸ ਵਰ੍ਹੇ ਸਾਡਾ ਮੁਲਕ ਹਾਕੀ ਦੇ ਇਸ ਸਿਤਾਰੇ ਦਾ 102ਵਾਂ ਜਨਮ ਦਿਨ ਮਨਾ ਰਿਹਾ ਹੈ। ਧਿਆਨ ਚੰਦ ਨੇ ਮੁਢਲੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਫੌਜ ਵਿਚ ਇਕ ਸਿਪਾਹੀ ਦੇ ਰੂਪ ਵਿਚ ਭਰਤੀ ਹੋ ਕੇ ਹਾਕੀ ਖੇਡਣੀ ਸ਼ੁਰੂ ਕੀਤੀ। ਸੂਬੇਦਾਰ ਮੇਜਰ ਤਿਵਾੜੀ ਤੋਂ ਹਾਕੀ ਦੀ ਅਜਿਹੀ ਗੁੜ੍ਹਤੀ ਲੲੀ ਕਿ ਹਾਕੀ ਦੇ ਮੈਦਾਨ ਅੰਦਰ ਉਹ ਦੁਨੀਆ ਦਾ ਮਹਾਨ ਖਿਡਾਰੀ ਬਣ ਗਿਆ। ਭਾਰਤੀ ਹਾਕੀ ਟੀਮ ਲੲੀ ਧਿਆਨ ਚੰਦ ਦੀ ਚੋਣ ਹੋ ਗੲੀ। ਪਹਿਲੀ ਭਾਰਤੀ ਹਾਕੀ ਟੀਮ ਨੇ 13 ਮੲੀ ਤੋਂ 17 ਜੁਲਾੲੀ, 1926 ਤੱਕ ਨਿਊਜ਼ੀਲੈਂਡ ਦਾ ਜੇਤੂ ਦੌਰਾ ਕੀਤਾ। ਇਸ ਵਿਚ ਧਿਆਨ ਚੰਦ ਨੇ ਸਭ ਤੋਂ ਵੱਧ ਗੋਲਾਂ ਦਾ ਯੋਗਦਾਨ ਪਾ ਕੇ ਆਪਣੀ ਪ੍ਰਤਿਭਾ ਦਿਖਾੲੀ। 1928 ਵਿਚ ਐਮਸਟਰਡਮ ਉਲੰਪਿਕ ਜਿਥੇ ਭਾਰਤ ਨੇ ਪਹਿਲਾ ਹਾਕੀ ਸੋਨ ਤਗਮਾ ਜਿੱਤਿਆ, ਵਿਚ ਧਿਆਨ ਚੰਦ ਇਕ ਹੀਰੋ ਬਣ ਕੇ ਨਿਤਰਿਆ। ਫਾੲੀਨਲ ਮੁਕਾਬਲੇ ਵਿਚ ਭਾਰਤ ਨੇ ਹਾਲੈਂਡ ਨੂੰ ਤਿੰਨ ਗੋਲਾਂ ਦੀ ਹਾਰ ਦਿੱਤੀ। ਦੋ ਗੋਲ ਧਿਆਨ ਚੰਦ ਦੇ ਹਿੱਸੇ ਆੲੇ। ਧਿਆਨ ਚੰਦ 10 ਗੋਲ ਕਰਕੇ ਪਹਿਲੀ ਉਲੰਪਿਕ ਦਾ ਟਾਪ ਸਕੋਰਰ ਰਿਹਾ।
ਉਲੰਪਿਕ ਖੇਡਣ ਤੋਂ ਬਾਅਦ ਧਿਆਨ ਚੰਦ ਨੇ ਕੁੱਲ 33 ਗੋਲ ਕਰਕੇ ਅਜਿਹਾ ਕੀਰਤੀਮਾਨ ਰਚਿਆ ਜੋ ਕਿਸੇ ਵੀ ਦੇਸ਼ ਦਾ ਕੋੲੀ ਕਪਤਾਨ ਨਹੀਂ ਕਰ ਸਕਿਆ। 1932 ਵਿਚ ਭਾਰਤੀ ਹਾਕੀ ਟੀਮ ਨੇ ਵੱਖ-ਵੱਖ ਮੁਲਕਾਂ ਵਿਰੁੱਧ ਮੈਚਾਂ ਵਿਚ ਕੁੱਲ 262 ਗੋਲ ਕੀਤੇ, ਜਿਨ੍ਹਾਂ ਵਿਚੋਂ 101 ਗੋਲ ਧਿਆਨ ਚੰਦ ਦੀ ਹਾਕੀ ਨਾਲ ਹੋੲੇ। 1938 ਵਿਚ ਨਿਊਜ਼ੀਲੈਂਡ ਟੂਰ ਸਮੇਂ ਭਾਰਤ ਨੇ 42 ਮੈਚਾਂ ਦੀ ਲੰਮੀ ਲੜੀ ਖੇਡੀ ਜਿਸ ਵਿਚ ਭਾਰਤ ਵੱਲੋਂ ਕੀਤੇ ਕੁੱਲ 684 ਗੋਲਾਂ ਵਿਚੋਂ ਇਕੱਲੇ ਧਿਆਨ ਚੰਦ ਨੇ 201 ਗੋਲ ਕੀਤੇ। ਬਰਲਿਨ ਉਲੰਪਿਕ ਵੇਲੇ ਧਿਆਨ ਚੰਦ ਦੀ ਖੇਡ ਪੂਰੇ ਜੋਬਨ ’ਤੇ ਸੀ। ਭਾਰਤੀ ਟੀਮ ਦੀ ਵਾਗਡੋਰ ਧਿਆਨ ਚੰਦ ਦੇ ਹਵਾਲੇ ਕੀਤੀ ਗੲੀ। ਉਧਰ ਦੂਜੇ ਪਾਸੇ ਜਰਮਨੀ ਦੇ ਤਾਨਾਸ਼ਾਹ ਸ਼ਾਸਕ ਹਿਟਲਰ ਨੇ ਜਰਮਨੀ ਦੀ ਟੀਮ ਨੂੰ ਬੜੀ ਸਖਤ ਸਿਖਲਾੲੀ ਦਿੱਤੀ ਤਾਂ ਜੋ ਭਾਰਤ ਹੱਥੋਂ ਉਲੰਪਿਕ ਖਿਤਾਬ ਖੋਹ ਲਿਆ ਜਾਵੇ। ਇਧਰ ਧਿਆਨ ਚੰਦ ਦੇ ਸਾਥੀ ਉਲੰਪਿਕ ਚੈਂਪੀਅਨ ਬਣਨ ਦੀ ਹੈਟ੍ਰਿਕ ਪੂਰੀ ਕਰਨ ਲੲੀ ਉਤਾਵਲੇ ਸਨ। ਬਰਲਿਨ ਉਲੰਪਿਕ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਇਕ ਅਭਿਆਸ ਮੈਚ ਵਿਚ ਜਰਮਨੀ ਤੋਂ ਹਾਰ ਗੲੀ। ਜਰਮਨੀ ਫਾੲੀਨਲ ਵਿਚ ਪੁੱਜ ਗਿਆ।
ਜਰਮਨੀ ਤੋਂ ਅਭਿਆਸ ਮੈਚ ਹਾਰਨ ਕਾਰਨ ਭਾਰਤੀ ਟੀਮ ’ਤੇ ਬੜਾ ਬੋਝ ਸੀ। ਵਾਧੂ ਆਤਮਵਿਸ਼ਵਾਸ ਵਿਚ ਡੁੱਬੀ ਜਰਮਨੀ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਉਹ ਫਾੲੀਨਲ ਮੁਕਾਬਲਾ ਇਕ ਨਹੀਂ, ਦੋ ਨਹੀਂ, ਸਗੋਂ ਪੂਰੇ ਅੱਠ ਗੋਲਾਂ ਨਾਲ ਹਾਰ ਗੲੀ। ਤਿੰਨ ਉਲੰਪਿਕਾਂ ਵਿਚ ਟਾਪ ਸਕੋਰਰ ਰਿਹਾ ਧਿਆਨ ਚੰਦ ਹਾਕੀ ਦਾ ਜਾਦੂਗਰ ਬਣ ਕੇ ਬਰਲਿਨ ਦੇ ਮੈਦਾਨ ਵਿਚੋਂ ਬਾਹਰ ਨਿਕਲਿਆ। ਹਿਟਲਰ ਵੱਲੋਂ ਦਿੱਤੀ ਲੋਭ ਲਾਲਸਾ ਨੂੰ ਤਿਆਗ ਕੇ ਉਸ ਨੇ ਵਤਨ ਦੀ ਮਿੱਟੀ ਦੇ ਪਿਆਰ ਨੂੰ ਤਰਜੀਹ ਦਿੱਤੀ। ਬਰਲਿਨ ਵਿਚ ਜਿਥੇ ਭਾਰਤੀ ਹਾਕੀ ਟੀਮ ਠਹਿਰੀ ਹੋੲੀ ਸੀ, ਜਰਮਨ ਵਾਸੀਆਂ ਨੇ ਉਹ ਜਗ੍ਹਾ ਹੀ ਹਾਕੀ ਨੂੰ ਸਮਰਪਿਤ ਕਰ ਦਿੱਤੀ ਅਤੇ ਉਸ ਗਲੀ ਦਾ ਨਾਂਅ ਧਿਆਨ ਚੰਦ ਦੇ ਨਾਂਅ ’ਤੇ ਰੱਖ ਦਿੱਤਾ। ਧਿਆਨ ਚੰਦ ਇਕ ਸਾਧਾਰਨ ਸਿਪਾਹੀ ਤੋਂ ਫੌਜ ਦਾ ਮੇਜਰ ਬਣ ਕੇ ਰਿਟਾਇਰ ਹੋਇਆ। ਹਾਕੀ ਦੇ ਆਦਰਸ਼ ਰਹੇ ਧਿਆਨ ਚੰਦ ਨੂੰ ਭਾਰਤ ਸਰਕਾਰ ਨੇ 1956 ਵਿਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਆ। 3 ਦਸੰਬਰ, 1979 ਨੂੰ ਸਵੇਰੇ 4.25 ਵਜੇ ਦਿੱਲੀ ਦੇ ਸਰਬ ਭਾਰਤੀ ਮੈਡੀਕਲ ਸੰਸਥਾ ਵਿਖੇ ਭਾਰਤੀ ਹਾਕੀ ਦੇ ਇਸ ਕੋਹਿਨੂਰ ਹੀਰੇ ਤੋਂ ਭਾਰਤ ਸਦਾ ਲੲੀ ਵਾਂਝਾ ਹੋ ਗਿਆ। ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਇਸ ਮਹਾਨ ਖਿਡਾਰੀ ਦੇ ਆਦਮਕੱਦ ਬੁੱਤ ਨੂੰ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗੲੀ ਹੈ। ਅੱਜਕਲ੍ਹ 29 ਅਗਸਤ ਨੂੰ ਰਾਸ਼ਟਰੀ ਖੇਡ ਐਵਾਰਡ ਵੰਡ ਸਮਾਰੋਹ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਹੁੰਦਾ ਹੈ।
-ਗੁਰਿੰਦਰ ਸਿੰਘ ਮੱਟੂ,
ਅਥਲੈਟਿਕਸ ਕੋਚ, ਅੰਮ੍ਰਿਤਸਰ।

13 August, 2007

ਪੰਜਾਬੀ ਪਰੋਜੈਕਟ ਨੂੰ ਮੁੜ-ਸੁਰਜੀਤ ਕਰਨ ਲਈ ਹੋਰ ਹੰਭਲਾ

ਚੈਨਲ ਉੱਤੇ ਪ੍ਰਭ ਸਿੰਘ ਜੀ ਨਾਂ ਦੇ ਵਿਅਕਤੀ ਨਾਲ ਮੁਲਾਕਾਤ ਹੋਈ,
ਉਨ੍ਹਾਂ ਨੇ ਅਨੁਵਾਦ ਪ੍ਰਤੀ ਕਾਫ਼ੀ ਸੁਝਾਅ ਰੱਖੇ, ਅਤੇ
ਬਦਲਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ। ਉਨ੍ਹਾਂ
ਨਾਲ ਮਿਲ ਕੇ ਹੈਰਾਨੀ ਇਹ ਸੀ ਕਿ ਉਹ ਇੰਗਲੈਂਡ
'ਚ ਹੀ ਜੰਮੇ ਪਲੇ ਹਨ ਅਤੇ ਪੰਜਾਬੀ ਨੂੰ ਬੇਹੱਦ ਪਿਆਰ
ਕਰਦੇ ਹਨ। ਬੋਲਦੇ ਅਤੇ ਪੜ੍ਹ-ਲਿਖ ਸਕਦੇ ਹਨ।
ਇਹ ਭਾਵਨਾ ਆਪਣੇ ਦੇਸ਼ 'ਚ ਉਲਟੀ ਹੈ, ਜਿੱਥੇ ਨਾਂ ਤਾਂ
ਪੰਜਾਬੀ ਹੈ, ਪਰ ਬੋਲਣ ਤੋਂ ਆਪਣੇ ਹੀ ਲੋਕ ਸ਼ਰਮਾਉਦੇ ਹਨ,
ਬੱਚਿਆਂ ਨੂੰ ਅੰਗਰੇਜ਼ੀ ਹੀ ਬੋਲਣਾ ਸਿਖਾਉਦੇ ਹਨ, ਅੰਗਰੇਜ਼ੀ
ਸਕੂਲਾਂ 'ਚ ਪੜ੍ਹਾਉਦੇ ਹਨ। ਖਾਸ ਗੱਲ ਇਹ ਕਿ ਉਹ
ਸੂਸੇ ਦੀ ਵਰਤੋਂ ਕਰਦੇ ਰਹੇ ਹਨ ਅਤੇ ਅੱਜ ਕੱਲ੍ਹ ਉਬਤੂੰ ਦਾ ਇਸਤੇਮਾਲ
ਕਰਦੇ ਹਨ। ਓਪਨ ਸੂਸੇ ਬਾਰੇ ਦੱਸਣ ਉੱਤੇ ਉਨ੍ਹਾਂ ਮੁੜ
ਵਰਤਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ
ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਪੰਜਾਬੀ ਕੰਪਿਊਟਰ
ਦੀ ਵਰਤੋਂ (ਖਾਸ ਕਰਕੇ ਲਿਨਕਸ) ਦੀ ਸਿਫਾਰਸ ਕਰਦੇ ਹਨ।
ਇਹ ਸ਼ਾਇਦ ਅਜੇ ਤੱਕ ਮਿਲੇ 5 ਕੁ ਪੰਜਾਬੀ ਲਿਨਕਸ ਵਰਤਣ
ਵਾਲਿਆਂ ਵਿੱਚੋਂ ਖਾਸ ਹਨ।
ਖੈਰ ਉਨ੍ਹਾਂ ਦੇ ਸੁਝਾਆਵਾਂ ਉੱਤੇ ਅਮਲ ਕਰਦਿਆਂ ਅੱਜ
ਫੇਰ ਪੁਰਾਣੇ ਲਿੰਕ ਖੋਲ੍ਹੇ ਅਤੇ ਤਾਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਕੁਝ ਲਿੰਕ ਅੱਪਡੇਟ ਕੀਤੇ, ਅਨੁਵਾਦ 'ਚ ਸੁਧਾਰ ਲਿਆਉਣ
ਲਈ ਇੱਕ ਸਪਰੈੱਡ ਸ਼ੀਟ ਬਣਾਉਣੀ ਸ਼ੁਰੂ ਕੀਤੀ ਹੈ:
ਸ਼ੀਟ ਉਪਲੱਬਧ ਹੈ

ਵਿਕਿ ਸਫ਼ਾ ਨਵਾਂ ਅੱਪਡੇਟ ਕੀਤਾ ਹੈ: ਗੁਰਮੁਖੀ ਪਰੋਜੈਕਟ

ਸਤਲੁਜ ਵੈੱਬ ਸਾਇਟ ਉੱਤੇ ਲਿੰਕ ਰੱਖੇ ਹਨ ਨਵੇਂ।

ਮੇਲਿੰਗ ਲਿਸਟਾਂ ਨੂੰ ਫੇਰ ਤੋਂ ਠੀਕ ਕੀਤਾ ਅਤੇ ਕੁਝ ਬਦਲਾਅ ਕੀਤੇ ਹਨ।

ਸ਼ਾਇਦ ਪਰੋਜੈਕਟ 'ਚ ਫੇਰ ਤੋਂ ਜਾਨ ਪੈ ਜਾਵੇ, ਹੁਣ ਤਾਂ ਲਟਕਿਆ ਪਿਆ ਹੈ।

ਪ੍ਰਭ ਸਿੰਘ ਜੀ ਦੀਆਂ ਗੱਲਾਂ ਨੇ ਕੰਮ ਕਰਨ ਲਈ ਮੁੜ ਉਤਸ਼ਾਹ ਪੈਂਦਾ ਕੀਤਾ ਹੈ,
ਉਨ੍ਹਾਂ ਦੇ ਕੀਮਤ ਸੁਝਾਵਾਂ ਦੇ ਨਾਲ ਇੱਕ ਵਾਰ ਰੌਣਕਾਂ ਪਰਤਣ ਦੀ ਉਮੀਦ ਕਰਦਾ ਹਾਂ।
ਅਜੇ ਵਿਅਕਤੀ ਕਾਸ਼ ਜੇ ਰੋਜ਼ ਨਾ ਸਹੀ ਤਾਂ ਮਹੀਨਿਆ ਬੱਧੀ ਹੀ ਮਿਲ ਜਾਇਆ
ਕਰਨ, ਪੂਰਾ ਮਹੀਨਾ ਕੰਮ ਤਾਂ ਕਰ ਸਕੀਏ।

ਥੰਮ੍ਹ - ਕੰਮ ਦੇ ਪ੍ਰਤੀ ਚਾਅ ਉਤਸ਼ਾਹ ਦੀ ਝਲਕ

ਅਜੇ ਸ਼ਨਿੱਚਰਵਾਰ ਨੂੰ ਇੱਕ ਬੱਗ ਫਾਇਲ ਕੀਤਾ ਸੀ
ਪੰਜਾਬੀ ਦਾ ਬੱਗ ਇੰਸਟਾਲੇਸ਼ਨ ਦੀ ਪਹਿਲੀ ਸਕਰੀਨ
ਉੱਤੇ ਪੰਜਾਬੀ ਦਾ 'ਜੱਜਾ' ਅੱਖਰ ਅੱਧਾ ਹੀ ਆਉਦਾ ਹੈ ਅਤੇ ਬਾਕੀ ਕੱਟਿਆ ਜਾਂਦਾ ਹੈ।
ਇਹ ਕੱਟਿਆ ਅੱਖਰ ਭਾਵੇਂ ਸਿਰਫ਼ ਪੰਜਾਬੀ ਯੂਜ਼ਰ ਹੀ ਵੇਖ ਸਕਦਾ ਹੈ ਅਤੇ ਪੰਜਾਬੀ
ਸੂਸੇ/ਨੋਵਲ ਦੀ ਉਸ ਲਿਸਟ ਵਿੱਚ ਨਹੀਂ
ਹੈ, ਜੋ ਕਿ ਭਾਰਤੀ ਭਾਸ਼ਾਵਾਂ ਨੂੰ ਸਹਿਯੋਗ
ਲਈ ਜਾਰੀ ਕੀਤੀ ਗਈ ਹੈ (ਉਸ ਵਿੱਚ ਹਿੰਦੀ,ਗੁਜਰਾਤੀ,ਮਰਾਠੀ,ਬੰਗਾਲੀ, ਤਾਮਿਲ
ਹੀ ਹਨ।)
ਅੱਜ ਸੋਮਵਾਰ ਨੂੰ ਮੇਰੇ ਘਰ ਆਉਦੇ ਤੱਕ ਉਸ ਬੱਗ ਬਾਰੇ ਇੰਨੀ ਜਾਣਕਾਰੀ ਇੱਕਠੀ
ਕੀਤੀ ਗਈ ਸੀ, ਜੋ ਕਿ ਮੈਂ ਸਮਝ ਨਾ ਸਕਿਆ, ਭਾਵੇਂ ਕਿ ਕੁਆਲਟੀ ਇੰਜੀਨਅਰ ਦੇ ਤੌਰ
ਉੱਤੇ ਕਾਫ਼ੀ ਜਾਣਕਾਰੀ ਇੱਕਠੀ ਕਰ ਚੁੱਕਿਆ ਸਾਂ। ਰਹੀ ਗੱਲ਼ ਬੱਗ ਠੀਕ ਕਰਨ ਦੀ, ਸ਼ਾਮ ਦੀ
ਆਖਰੀ ਮੇਲ 8 ਵਜੇ ਆਈ ਅਤੇ ਕਿਹਾ ਗਿਆ ਇਹ ਫਿਕਸ ਕਰਕੇ ਭੇਜਿਆ ਜਾ ਚੁੱਕਿਆ ਹੈ।
ਵਾਹ ਬਈ ਵਾਹ, ਕੰਮ ਪ੍ਰਤੀ ਇੰਨਾ ਉਤਸ਼ਾਹ, ਚਾਅ, ਬੱਸ ਇੱਕ ਹੀ ਦਿਨ 'ਚ ਫਿਕਸ ਕਰਕੇ
ਤੋਰ ਦਿੱਤਾ। ਅਜੇ ਤੱਕ ਮੈਂ ਟੈਸਟ ਨਹੀਂ ਕਰ ਸਕਿਆ, ਪਰ ਉਮੀਦ ਹੈ ਕਿ ਹੋ ਗਿਆ
ਹੋਵੇਗਾ, ਹੁਣ ਤੁਸੀਂ ਓਪਨ ਸੂਸੇ ਦੇ ਦੂਜੇ ਬੀਟਾ ਵਿੱਚ ਠੀਕ ਪੰਜਾਬੀ ਵੇਖ ਸਕੋਗੇ।

ਅਜੇ ਲੋਕ ਹੀ ਕੰਮ ਨੂੰ ਬਣਾਉਦੇ ਅਤੇ ਵਧਾਉਦੇ ਹਨ। ਹਰ ਥਾਂ ਮਿਲ ਜਾਣਗੇ,
ਅਤੇ ਹਰ ਡਿਪਾਰਟਮੈਂਟ ਵਿੱਚ ਵੀ, ਅਸਲ 'ਚ ਅਜੇ ਲੋਕ ਹੀ ਹੁੰਦੇ ਹਨ ਕਿਸੇ ਵੀ
ਘਰ, ਕੰਪਨੀ, ਦੇਸ਼ ਦੇ ਅਸਲੀ
"ਥੰਮ੍ਹ"। ਜਿੰਨੇ ਅਜੇ ਲੋਕ ਵੱਧ ਹੋਣਗੇ, ਉਨ੍ਹਾਂ ਉਸ
ਦੇਸ਼, ਕੰਪਨੀ ਦਾ ਸਫ਼ਲ ਹੋਣਾ ਤਹਿ ਹੈ। ਹੁਣ ਇੰਟਰਵਿਊ ਵੀ ਇਸੇ ਢੰਗ ਦੀਆਂ
ਹੁੰਦੀਆਂ ਹਨ ਕਿ ਸਮਰਪਿਤ ਬੰਦੇ ਲੱਭੇ ਜਾ ਸਕਣ, ਕੀ ਆਉਦਾ ਹੈ, ਕਿੰਨੀਆਂ
ਡਿਗਰੀਆਂ ਹਨ, ਇਹ ਕੋਈ ਮੈਹਣੇ ਨਹੀਂ ਰੱਖਦੀਆਂ, ਮੈਹਣੇ ਕੀ ਰੱਖਦਾ ਹੈ
ਕਿ ਬੰਦਾ ਕੰਮ ਨੂੰ ਉਤਸ਼ਾਹ, ਚਾਅ ਨਾਲ ਕਰਨਾ ਪਸੰਦ ਕਰਦਾ ਹੈ,
ਕੀ ਉਹ ਸਿੱਖਣ ਦੀ ਭਾਵਨਾ ਰੱਖਦਾ ਹੈ, ਪੈਸੇ ਪ੍ਰਤੀ ਪਿਆਰ ਰੱਖਣਾ
ਮਾੜਾ ਨਹੀਂ ਗਿਣਿਆ ਜਾਂਦਾ, ਪਰ ਜ਼ਰੂਰ ਖਿਆਲ ਰੱਖਦੇ ਹਨ ਕਿ
ਕਿਤੇ 'ਕੱਲੇ ਪੈਸੇ ਲਈ ਹੀ ਤਾਂ ਕੰਮ ਨਹੀਂ ਕਰਦਾ। ਮੇਰੀ ਕੰਪਨੀ
'ਚ ਤਾਂ ਅਜੇ ਤੱਕ ਮੈਂ ਏਦਾਂ ਹੁੰਦਾ ਤੱਕਿਆ ਹੈ, ਬਾਕੀ ਰੱਬ ਜਾਣੇ।

ਥੰਮ੍ਹ - ਕੰਮ ਦੇ ਪ੍ਰਤੀ ਚਾਅ ਉਤਸ਼ਾਹ ਦੀ ਝਲਕ

ਅਜੇ ਸ਼ਨਿੱਚਰਵਾਰ ਨੂੰ ਇੱਕ ਬੱਗ ਫਾਇਲ ਕੀਤਾ ਸੀ
ਪੰਜਾਬੀ ਦਾ ਬੱਗ ਇੰਸਟਾਲੇਸ਼ਨ ਦੀ ਪਹਿਲੀ ਸਕਰੀਨ
ਉੱਤੇ ਪੰਜਾਬੀ ਦਾ 'ਜੱਜਾ' ਅੱਖਰ ਅੱਧਾ ਹੀ ਆਉਦਾ ਹੈ ਅਤੇ ਬਾਕੀ ਕੱਟਿਆ ਜਾਂਦਾ ਹੈ।
ਇਹ ਕੱਟਿਆ ਅੱਖਰ ਭਾਵੇਂ ਸਿਰਫ਼ ਪੰਜਾਬੀ ਯੂਜ਼ਰ ਹੀ ਵੇਖ ਸਕਦਾ ਹੈ ਅਤੇ ਪੰਜਾਬੀ
ਸੂਸੇ/ਨੋਵਲ ਦੀ ਉਸ ਲਿਸਟ ਵਿੱਚ ਨਹੀਂ ਹੈ, ਜੋ ਕਿ ਭਾਰਤੀ ਭਾਸ਼ਾਵਾਂ ਨੂੰ ਸਹਿਯੋਗ
ਲਈ ਜਾਰੀ ਕੀਤੀ ਗਈ ਹੈ (ਉਸ ਵਿੱਚ ਹਿੰਦੀ,ਗੁਜਰਾਤੀ,ਮਰਾਠੀ,ਬੰਗਾਲੀ, ਤਾਮਿਲ
ਹੀ ਹਨ।)
ਅੱਜ ਸੋਮਵਾਰ ਨੂੰ ਮੇਰੇ ਘਰ ਆਉਦੇ ਤੱਕ ਉਸ ਬੱਗ ਬਾਰੇ ਇੰਨੀ ਜਾਣਕਾਰੀ ਇਕੱਠੀ
ਕੀਤੀ ਗਈ ਸੀ, ਜੋ ਕਿ ਮੈਂ ਸਮਝ ਨਾ ਸਕਿਆ, ਭਾਵੇਂ ਕਿ ਕੁਆਲਟੀ ਇੰਜੀਨਅਰ ਦੇ ਤੌਰ
ਉੱਤੇ ਕਾਫ਼ੀ ਜਾਣਕਾਰੀ ਇੱਕਠੀ ਕਰ ਚੁੱਕਿਆ ਸਾਂ। ਰਹੀ ਗੱਲ਼ ਬੱਗ ਠੀਕ ਕਰਨ ਦੀ, ਸ਼ਾਮ ਦੀ
ਆਖਰੀ ਮੇਲ 8 ਵਜੇ ਆਈ ਅਤੇ ਕਿਹਾ ਗਿਆ ਇਹ ਫਿਕਸ ਕਰਕੇ ਭੇਜਿਆ ਜਾ ਚੁੱਕਿਆ ਹੈ।
ਵਾਹ ਬਈ ਵਾਹ, ਕੰਮ ਪ੍ਰਤੀ ਇੰਨਾ ਉਤਸ਼ਾਹ, ਚਾਅ, ਬੱਸ ਇੱਕ ਹੀ ਦਿਨ 'ਚ ਫਿਕਸ ਕਰਕੇ
ਤੋਰ ਦਿੱਤਾ। ਅਜੇ ਤੱਕ ਮੈਂ ਟੈਸਟ ਨਹੀਂ ਕਰ ਸਕਿਆ, ਪਰ ਉਮੀਦ ਹੈ ਕਿ ਹੋ ਗਿਆ
ਹੋਵੇਗਾ, ਹੁਣ ਤੁਸੀਂ ਓਪਨ ਸੂਸੇ ਦੇ ਦੂਜੇ ਬੀਟਾ ਵਿੱਚ ਠੀਕ ਪੰਜਾਬੀ ਵੇਖ ਸਕੋਗੇ।

ਅਜੇ ਲੋਕ ਹੀ ਕੰਮ ਨੂੰ ਬਣਾਉਦੇ ਅਤੇ ਵਧਾਉਦੇ ਹਨ। ਹਰ ਥਾਂ ਮਿਲ ਜਾਣਗੇ,
ਅਤੇ ਹਰ ਡਿਪਾਰਟਮੈਂਟ ਵਿੱਚ ਵੀ, ਅਸਲ 'ਚ ਅਜੇ ਲੋਕ ਹੀ ਹੁੰਦੇ ਹਨ ਕਿਸੇ ਵੀ
ਘਰ, ਕੰਪਨੀ, ਦੇਸ਼ ਦੇ ਅਸਲੀ "ਥੰਮ੍ਹ"।

12 August, 2007

ਬਾਹਰਲੇ ਮੁਲਕ ਜਾਈਏ ਕਿ ਨਾ...

ਕੁਝ ਦਿਨਾਂ ਬਾਅਦ, ਕੁਝ ਕਾਰਨਾਂ ਕਰਕੇ ਹਰ ਵਾਰ ਇਹੀ
ਸਵਾਲ ਮੁੜ ਮੁੜ ਸਾਹਮਣੇ ਆਉਦਾ ਰਹਿੰਦਾ ਹੈ ਕਿ ਇੱਥੇ
ਰਹੀਏ ਕਿ ਬਾਹਰਲੇ ਮੁਲਕ ਜਾਈਏ। ਪਤਾ ਨੀਂ ਕਿਉਂ
ਇਹ ਸਵਾਲ ਖਤਮ ਨਹੀਂ ਹੋ ਜਾਂਦਾ, ਪਤਾ ਨੀਂ ਇਹ ਭਟਕਣ
ਖਤਮ ਕਿਉਂ ਨਹੀਂ ਹੁੰਦੀ, ਹਰ ਵਾਰ ਮਹੀਨੇ ਦੋ ਮਹੀਨੇ
ਫੇਰ ਸਾਹਮਣੇ ਆਉਦਾ ਹੈ।
ਹੁਣ ਕੁਝ ਘਰੇਲੂ ਕਾਰਨਾਂ ਕਰਕੇ ਬਾਹਰ ਜਾਣ ਦਾ ਮੂਡ
ਬਣ ਗਿਆ ਹੈ। ਹੁਣ ਪੂਨੇ ਬੈਠੇ ਵੀ ਘਰੋਂ ਤਾਂ ਦੂਰ ਹਾਂ,
ਨਾ ਤਾਂ ਇੰਨਾ ਦੂਰ ਹਾਂ ਕਿ ਘਰ ਜਾ ਹੀ ਨਹੀਂ ਸਕਦੇ
ਅਤੇ ਨਾ ਹੀ ਇੰਨਾ ਨੇੜੇ ਕਿ ਹਰ ਹਫ਼ਤੇ ਨਹੀਂ ਤਾਂ ਹਰੇਕ
ਮਹੀਨੇ ਜਾ ਸਕੀਏ।
*ਬਾਹਰ ਜਾਣ ਨਾਲ ਕੁਝ ਪੈਸੇ ਕਮਾਏ ਜਾਣਗੇ
*ਕੁਝ ਜਵਾਕਾਂ ਦਾ ਭਵਿੱਖ ਬਣੇਗਾ,
*ਕੁਝ ਘਰ ਦੀ ਹਾਲਤ ਸਾਵੀਂ ਹੋ ਜਾਵੇਗੀ (ਹੁਣ ਮਾੜੀ ਨਹੀਂ ਹੈ, ਪਰ ਮੈਂ
ਸਹਾਰਾ ਨਹੀਂ ਬਣ ਸਕਿਆ ਹਾਲੇ ਤੱਕ ਘਰਦਿਆਂ ਦਾ)।
*ਕੁਝ ਤਕਨੀਕੀ ਮਾਹਰ ਬਣ ਜਾਵੇਗੇ
* ਕੁਝ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਹੋਰ ਇੱਕਠੇ ਕਰ ਲਵਾਂਗੇ

ਜਿੱਥੋਂ ਤੱਕ ਬਾਹਰਲੇ ਲੋਕਾਂ ਦੇ ਵਿਚਾਰ ਸੁਣੇ ਹਨ, ਉਹ
ਰਲਮੇਂ ਮਿਲਵੇਂ ਹੀ ਹਨ, ਕੁਝ ਚੰਗਾ ਦੱਸਦੇ ਹਨ, ਕੁਝ
ਠੀਕ ਠਾਕ, ਕੁਝ ਮਾੜਾ (ਪਰ ਵਾਪਸ ਮੁੜ ਦਾ ਕੇਸ ਤਾਂ ਸਿਰਫ਼
ਇੱਕ ਹੀ ਸੁਣਿਆ ਹੈ ਸਭ ਕੇਸਾਂ ਵਿੱਚੋਂ, ਹੋਰ ਕੋਈ ਵਾਪਸ ਮੁੜ
ਨੀਂ ਆਇਆਂ ਭਾਰਤ)
*ਬਾਕੀ ਭਾਰਤ ਵਿੱਚ ਵੀ ਪੰਜਾਬ ਤੋਂ ਬਾਹਰ ਰਹਿ ਕੇ ਉਸੇ ਤਰ੍ਹਾਂ
ਦਾ ਵਤੀਰਾ ਵੇਖਣ ਨੂੰ ਮਿਲ ਜਾਂਦਾ ਹੈ (ਸ਼ਾਇਦ ਇੱਥੇ
ਬਾਹਰਲੇ ਮੁਲਕਾਂ ਤੋਂ ਵੱਧ ਤਾਂ ਭਲਾ ਹੋਵੇ)।

*ਤਨਖਾਹਾਂ ਨਾਲ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਬਣਦਾ ਹੈ,
ਉਹ ਤਾਂ ਉੱਥੇ ਵੀ ਉਹੀ ਹੈ,
*ਬਾਕੀ ਘਰੋਂ ਦੂਰ ਹਾਂ ਤਾਂ ਇੱਥੇ ਵੀ ਹਾਂ ਅਤੇ ਉੱਥੇ ਵੀ ਹਾਂ ਹੀ,

ਫੇਰ ਕਿਉਂ ਨਾ ਬਾਹਰ ਹੀ ਜਾਇਆ ਜਾਏ, ਉੱਥੇ ਵੀ
ਵੇਖ ਹੀ ਲਈਏ ਰੰਗ ਕਰਤਾਰ ਦੇ..

ਬਾਹਰ ਜਾਕੇ ਮੈਨੂੰ ਤਾਂ ਖੇਤੀਬਾੜੀ ਕਰਨ ਦਾ ਹੀ ਹੈ, ਜੇਹੜੀ
ਜ਼ਮੀਨ ਮੈਂ ਪੰਜਾਬ 'ਚ ਹਾਸਲ ਸ਼ਾਇਦ ਕਦੇ ਨਾ ਕਰ ਸਕਾਂ
(ਅੱਜ ਦੀ ਕਮਾਈ ਨਾਲ ਤਾਂ ਦੋ ਜਵਾਕਾਂ ਦੇ ਟੱਬਰ ਦਾ ਗੁਜ਼ਾਰਾ
ਹੀ ਸੰਭਵ ਹੈ), ਉਹ ਮੈਂ ਲੈ ਸਕਾਗਾਂ।
ਪਹਿਲੀ ਉਮੀਦ ਅਸਟਰੇਲੀਆ ਦੀ ਲੈ ਕੇ ਚੱਲਦਾ ਹੈ, ਕੈਨੇਡਾ
ਬਾਰੇ ਮੇਰੇ ਵਿਚਾਰ ਕੁਝ ਢਿੱਲੇ ਹਨ। ਗਰੇਵਾਲ ਆਂਟੀ
ਦਾ ਲੜਕਾ ਬਾਹਰ ਗਿਆ ਹੋਇਆ ਹੈ, ਉਨ੍ਹਾਂ ਨਾਲ ਵੀ ਸਲਾਹ
ਕੀਤੀ ਹੈ, ਉਨ੍ਹਾਂ ਦੀ ਵੀ ਰਾਏ ਹੈ ਕਿ ਜਾਣਾ ਚਾਹੀਦਾ ਹੈ,
ਘਰ ਦੇ ਤਾਂ ਬਹੁਤ ਦੇਰ ਦੇ ਜ਼ੋਰ ਦਿੰਦੇ ਹਨ ਕਿ ਹੁਣ ਤਾਂ 3
ਸਾਲ ਹੋ ਗਏ ਨੌਕਰੀ ਕਰਦੇ ਨੂੰ ਹੁਣ ਤਾਂ ਅਪਲਾਈ ਕਰ ਦੇ,
ਪਰ ਮੇਰੇ ਆਲਸ ਨੇ ਕਿਸੇ ਪਾਸੇ ਜਾਣ ਲਈ ਰਾਹ ਨਹੀਂ ਦਿੱਤਾ।
ਹਾਲੇ ਵੀ ਕੋਈ ਪੱਕਾ ਫੈਸਲਾ ਨੀਂ ਕਿ ਕੀ ਕਰਨਾ ਹੈ, ਹਾਲੇ ਕੋਈ
ਨਾਲ ਤੁਰਨ ਨੂੰ ਤਿਆਰ ਨਹੀਂ ਹੈ, ਇਸਕਰਕੇ ਇੱਕਲੇ ਨੂੰ ਹੋਰ
ਹੀ ਜਾਪਦਾ ਹੈ, ਖ਼ੈਰ ਬਹੁਤ ਸਾਰੇ ਕਦਮ ਇੱਕਲਿਆਂ ਹੀ ਲੈਣੇ ਪੈਂਦੇ ਹਨ,
ਅਤੇ ਬਾਹਰ ਜਾਣ ਦਾ ਕਦਮ ਵੀ ਸ਼ਾਇਦ ਇਸੇਤਰ੍ਹਾਂ ਦਾ ਹੀ ਹੈ...

04 August, 2007

KDE4 ਬੀਟਾ1 (Beta1) - ਭਲਕ ਦੀ ਝਲਕ

KDE4 ਦੀ ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਹੈ। ਸ਼ਾਇਦ ਡੇਢ ਕੁ ਸਾਲ
ਤੋਂ ਗੱਲਾਂ ਚੱਲਦੀਆਂ ਹਨ, ਪਰ ਅਜੇ ਤੱਕ ਕਿਤੇ ਆਪ ਚਲਾ ਕੇ ਵੇਖ ਨਾ ਸਕਿਆ।
ਹੁਣ ਤੱਕ 3 ਐਲਫ਼ਾ ਆ ਗਏ ਹਨ, ਅੱਜ ਕੱਲ੍ਹ ਰਾਤ ਬੀਟਾ 1 ਵੀ ਆ ਗਿਆ।
ਇਸ ਵਾਰ ਟੈਸਟ ਕਰਨ ਦਾ ਮੌਕਾ ਮਿਲ ਗਿਆ, ਕਿਉਂਕਿ ਸੂਸੇ ਇੰਸਟਾਲ
ਕੀਤਾ ਹੋਇਆ ਸੀ ਅਤੇ ਉਹ KDE4 ਦੇ ਪੈਕੇਜ ਛੇਤੀ ਹੀ ਜਾਰੀ ਕਰ ਦਿੰਦੇ ਹਨ,
ਅਸਲ ਵਿੱਚ KDE ਵਾਲੇ ਬਹੁਤੇ ਲੋਕ ਹੀ ਸੂਸੇ ਵਿੱਚ ਹਨ ਭਾਵ ਕਿ ਸੂਸੇ
ਵਾਲੇ ਹੀ KDE ਨੂੰ ਹੈਂਡਲ ਕਰਦੇ ਹਨ।

ਖੈਰ ਪਿਛਲੇ ਹਫ਼ਤੇ ਇੰਸਟਾਲ ਕੀਤੇ ਸੂਸੇ ਵਿੱਚ ਕਾਫ਼ੀ ਟੈਸਟਿੰਗ ਕਰਨ
ਬਾਅਦ ਹੁਣ KDE4 ਪੈਕੇਜ ਇੰਸਟਾਲ ਅੱਜ ਕਰ ਲਏ। ਵਕਤ ਕੁਝ ਨਹੀਂ
ਲੱਗਿਆ ਅਤੇ ਇੱਕ ਵਾਰ ਕਰੈਸ਼ ਹੋਣ ਤੋਂ ਬਿਨਾਂ ਕੋਈ ਸਮੱਸਿਆ ਵੀ ਨਹੀਂ ਆਈ ਹੈ,
ਮੁੜ-ਚਾਲੂ ਕਰਨ ਬਾਅਦ ਉਂਝ ਤਾਂ KDE3.5 ਹੀ ਚੱਲਦਾ ਰਿਹਾ, ਪਰ
ਕੁਝ ਕਾਰਜ KDE4 ਦੇ ਵੀ ਚੱਲੇ। ਖਾਸ ਕਰਕੇ ਜੇ ਤੁਸੀਂ ਟਰਮੀਨਲ ਤੋਂ
ਚਲਾਉਦੇ ਹੋ ਤਾਂ KDE4 ਹੀ ਚੱਲਦਾ ਹੈ। ਕੇਮੇਲ, ਕੇਟ,
ਕੇਬਬੇਲ, ਓਲੁਕਾਰ, ਕੋਨਕਿਊਰੋਰ, ਅਤੇ ਮੇਰਾ ਸਭ ਤੋਂ ਪਸੰਦੀਦਾ
ਫਾਇਲ ਮੈਨੇਜਰ ਡਾਲਫਿਨ ਕੁਝ ਮੁੱਖ ਕਾਰਜ ਸਨ।
ਕੇਮੇਲ ਵਿੱਚ ਬਹੁਤ ਕੁਝ ਸੁਧਾਰਿਆ ਗਿਆ ਹੈ। ਟਰੀ ਵਿਊ ਵਿੱਚ
ਫੋਲਡਰ ਦੇ ਆਕਾਰ ਆਉਣ ਨਾਲ ਪਹਿਲੀਂ ਵਾਰ ਪਤਾ ਲੱਗਾ ਕਿ
ਕੁਝ ਬਹੁਤ ਹੀ ਬੇਕਾਰ ਮੇਲ-ਫੋਲਡਰਾਂ ਨੇ 24 MB ਜਗ੍ਹਾ ਘੇਰੀ


ਹੋਈ ਸੀ, ਸੋ ਉਹ ਹਟਾਏ ਅਤੇ ਫਿਲਟਰਾਂ ਨੂੰ ਮੁੜ ਨਿਰਧਾਰਤ
ਕੀਤਾ। ਇਸਤਰ੍ਹਾਂ ਕੇਮੇਲ ਪਹਿਲਾਂ ਕਾਰਜ ਹੋ ਗਿਆ, ਜੋ ਮੈਂ
ਵਰਤਣਾ ਸ਼ੁਰੂ ਕਰ ਦਿੱਤਾ ਹੈ (ਸੂਸੇ ਵਾਲਿਆਂ ਦੇ ਇਹ ਵਾਦਾ
ਮੰਨ ਕੇ ਹਰੇਕ ਹਫ਼ਤੇ ਉਹ KDE4 ਲਈ ਪੈਕੇਜ ਬਣਾਉਦੇ ਹਨ)।

ਦੂਜੀ ਸਭ ਤੋਂ ਵੱਡੀ ਗੱਲ਼ ਸਧਾਰਨ (ਸੈਂਪਲ) ਜੇਹਾ ਥੀਮ ਅਤੇ
ਬਹੁਤ ਹੀ ਹਲਕੇ ਜਿਹੇ (ਬਿਨਾਂ ਭੜਕਾਉ ਦਿੱਖ ਦੇ) ਆਈਕਾਨ ਹਨ।
ਮੱਲੋ-ਮੱਲੀ ਛੂਹਣ ਨੂੰ ਦਿਲ ਕਰਦਾ ਹੈ।

ਤੀਜੀ ਗੱਲ਼ ਰੈਡਰਿੰਗ ਫਾਰ ਪੰਜਾਬੀ (ਪੰਜਾਬੀ ਭਾਸ਼ਾ ਲਈ ਫੋਂਟਾਂ
ਦੀ ਦਿੱਖ) ਇਹ ਤਾਂ ਤੁਸੀਂ ਤਸਵੀਰ ਵੇਖ ਕੇ ਹੀ ਸਮਝ ਸਕਦੇ ਹੋ।
ਕੋਨਕਿਊਰੋਰ (KDE4) ਵਿੱਚ ਬੀਲਾਗ ਹੀ ਵੇਖ ਲਵੋ।


ਬਹੁਤ ਹੀ ਵਧੀਆ ਦਿੱਖ ਹੈ, ਕਰਸਰ ਦੀ ਹਿੱਲਜੁੱਲ ਵੀ ਬਿਲਕੁੱਲ ਦਰੁਸਤ
ਹੈ, ਭਾਵੇ ਤੁਸੀਂ ਅੱਧਾ ਅੱਖਰ ਪਾਇਆ ਹੈ ਜਾਂ ਨਹੀਂ, ਕੋਈ ਫ਼ਰਕ ਨਹੀਂ
ਪੈਂਦਾ। ਇਹ ਬਹੁਤ ਹੀ ਵਧੀਆਂ ਹੋਇਆ ਹੈ। KDE3 ਨੂੰ ਜੇ ਤੁਸੀਂ
ਵਰਤਿਆ ਹੈ ਤਾਂ ਤੁਹਾਨੂੰ ਸੱਚਮੁੱਚ ਹੀ ਬਹੁਤ ਆਨੰਦ ਆਵੇਗਾ ਕਿ
ਇਹ ਤਾਂ ਕਮਾਲ ਹੀ ਹੋ ਗਿਆ।

ਫੇਰ ਡਾਲਫਿਨ ਬਾਰੇ ਗੱਲ ਕਰੀਏ ਤਾਂ ਇਹ ਦੇ ਟੂਲਬਾਰ ਨੇ ਸਭ ਤੋਂ ਵੱਧ
ਯੋਗਦਾਨ ਪਾਇਆ ਹੈ ਇਸ ਦੀ ਸ਼ਕਲ ਬਣਾਉਣ ਵਿੱਚ। ਇਹ KDE3
ਲਈ ਵੀ ਉਪਲੱਬਧ ਤਾਂ ਸੀ, ਪਰ KDE4 ਲਈ ਹੀ ਮੁੱਖ ਰੂਪ ਵਿੱਚ
ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਸਭ ਤੋਂ ਵੱਡੀ ਦਿੱਸਣ ਵਾਲੀ
ਤਬਦੀਲੀ ਕੀਤੀ ਗਈ ਹੈ।



ਤਸਵੀਰਾਂ/ਗਾਣਿਆਂ ਦੀ ਝਲਕ ਵੇਖਾਉਣ ਤੋਂ ਇਲਾਵਾ ਵੰਡਣ ਵਾਲੀ
ਝਲਕ, ਵੇਰਵਾ ਅਤੇ ਕਾਲਮ ਝਲਕ ਬਹੁਤ ਹੀ ਵਧੀਆ ਹੈ।
ਆਕਸੀਜਨ (ਥੀਮ) ਨੇ ਸਾਰੇ KDE4 ਨੂੰ ਚਾਰ ਚੰਨ ਲਾ ਦਿੱਤੇ ਹਨ।


ਆਖਰੀ ਵਰਤਿਆ ਕਾਰਜ ਸੀ ਓਕੁਲਰ (ਸ਼ਾਇਦ ਫੋਟੋ,
PDF ਅਤੇ ਹੋਰ ਬਹੁਤੇ ਸਾਰੇ ਫਾਰਮੈਟਾਂ ਲਈ ਸਹਾਇਕ ਇੱਕਲਾ ਕਾਰਜ)।
ਬਹੁਤੀ ਵਾਰ ਤਾਂ ਇਹ ਆਪੇ ਹੀ ਖੁੱਲ੍ਹ ਜਾਂਦਾ ਸੀ ਅਤੇ ਹੈਰਾਨੀ
ਹੁੰਦੀ ਸੀ ਕਿ ਕਿਵੇਂ ਛੂਹ ਨਾਲ ਇਹ ਜਿਉਂਦਾ ਜਾਪਦਾ ਸੀ,
(ਭਾਵ ਕਿ ਜਦੋਂ ਆਕਾਰ ਬਦਲੋਗੇ ਤਾਂ ਤਸਵੀਰ ਵੱਡੀ ਛੋਟੀ
ਆਟੋਮੈਟਿਕ ਹੀ ਹੋ ਜਾਂਦੀ ਸੀ।

ਇੱਕ ਝਲਕ ਇਸ ਦੀ ਵੀਂ।

ਸਮੱਸਿਆਵਾਂ
ਕੁਝ ਕਾਰਜ ਅਕਸਰ ਕਰੈਸ਼ ਹੁੰਦੇ ਰਹੇ ਹਨ, ਜਿਵੇਂ ਕਿ ਕੇਟ, ਕੋਪੀਟੀ, ਸੋ
ਵਰਤਣ ਸਮੇਂ ਧਿਆਨ ਰੱਖਣਾ ਪੈਂਦਾ ਹੈ, (ਜਾਂ ਕਹਿ ਲਵੋ ਕਿ ਵਰਤਣਯੋਗ
ਹੀ ਨਹੀਂ ਹਨ)।
ਦੂਜੀ ਸਮੱਸਿਆ ਰੈਡਰਿੰਗ ਨਾਲ ਸਬੰਧਿਤ ਹੈ, ਇਹ ਕਿਊ-ਟੀ (QT)
ਨਾਲ ਸਬੰਧਿਤ ਹੈ ਅਤੇ ਇਹ ਸਭ KDE4 ਵਿੱਚ ਤੰਗ ਕਰਦੀ ਜਾਪਦੀ ਹੈ।
ਅਸਲ ਵਿੱਚ ਜਿੱਥੇ ਕਿਤੇ ਵੀ ਲੋਕਲ ਭਾਸ਼ਾ ਲਈ ਨੰਬਰ ਦਿੱਤੇ ਗਏ ਹਨ
ਪਰੋਗਰਾਮਿੰਗ ਦੇ ਦੌਰਾਨ, ਉੱਥੇ ਗੁਰਮੁਖੀ ਵੇਖਾਈ ਦਿੰਦੀ ਹੈ।
ਜੋ ਕਿ ਪੰਜਾਬ ਵਿੱਚ ਤਾਂ ਬਹੁਤੀ ਪੜ੍ਹਨਯੋਗ ਨਹੀਂ, ਸ਼ਾਇਦ ਬਹੁਤੇ
ਪੰਜਾਬੀ ਵੀਰ ਤਾਂ ਸਮਝ ਵੀ ਨਾ ਸਕਣ, ਇਸ ਦਾ ਹੱਲ ਰੀਲਿਜ਼ ਤੋਂ
ਪਹਿਲਾਂ ਕਰਨਾ ਹੀ ਪਵੇਗਾ ਨਹੀਂ ਤਾਂ KDE4 ਵਿੱਚ ਪੰਜਾਬੀ ਲਈ ਗੰਭੀਰ
ਸਮੱਸਿਆ ਸਾਹਮਣੇ ਆਵੇਗੀ।

ਸਮੱਸਿਆ ਦੀ ਡਾਲਫਿਨ ਦੇ ਮੇਰੀ ਪਸੰਦ ਡਾਈਲਾਗ 'ਚ ਝਲਕ

ਹੋਰ KDE4 ਬਾਰੇ ਜਾਣਕਾਰੀ ਲਈ ਮਹੱਤਵਪੂਰਨ ਹੈ:
ਸ਼ਾਇਦ ਮੈਂ ਬਹੁਤੇ ਐਪਲੀਕੇਸ਼ਨ ਇੰਸਟਾਲ ਨਹੀਂ ਕਰ ਸਕਿਆ,
ਪਰ ਤੁਸੀਂ ਜਾਣਕਾਰੀ ਕੇਡੀਈ ਦੀ ਸਾਇਟ ਤੋਂ ਲੈ ਸਕਦੇ ਹੋ।
http://kde.org/announcements/announce-4.0-beta1.php

ਇੰਸਟਾਲ ਕਰਕੇ ਵਰਤਣ ਵਾਸਤੇ openSUSE ਸਭ ਤੋਂ
ਵਧੀਆ ਹੈ। ਜਾਣਕਾਰੀ ਲਈ ਵੇਖੋ:
http://en.opensuse.org/KDE4


ਹੋਰ ਕੁਝ ਮਹੱਤਵਪੂਰਨ ਕਾਰਜ ਵਿੱਚ ਪਲਾਜ਼ਮਾ, ਸਾਲਡ
ਅਤੇ ਮਾਰਬਲ ਸ਼ਾਮਲ ਕੀਤੇ ਗਏ ਹਨ। ਵਿਦਿਅਕ ਸਾਫਟਵੇਅਰ
ਵੀ KDE4 ਵਿੱਚ ਆਏ ਹਨ, ਜਿੰਨ੍ਹਾਂ ਵਿੱਚ ਕੈਲਜ਼ੀਅਮ ਖਾਸ ਹੈ।
ਅੱਜ ਲਈ ਇੰਨ੍ਹਾਂ ਹੀ, ਬਾਕੀ ਫੇਰ ਸਹੀਂ

03 August, 2007

ਅਨੁਵਾਦ ਪਰੋਜੈਕਟ - ਇੱਕ ਤਕਨੀਕੀ ਸੁਝਾਅ

ਅਨੁਵਾਦ ਲਈ ਸਹੀ ਬਹੁਵਚਨ,
ਜਦੋਂ ਅੰਗਰੇਜ਼ੀ ਵਿੱਚ ਦੋ ਇੱਕ ਲਾਇਨ ਦੀਆਂ ਦੋ ਲਾਈਆਂ ਬਣ
ਜਾਂਦੀਆਂ ਹਨ ਤਾਂ ਇੰਨ੍ਹਾਂ ਲਈ ਇਸ ਦੀ ਲੋੜ ਪੈਂਦੀ ਹੈ।
ਅਕਸਰ ਇਸ ਦਾ ਫਾਰਮੈਟ ਇੰਝ ਹੁੰਦਾ ਹੈ।
----------
#, c-format
msgid "Loading %d file…"
msgid_plural "Loading %d files…"
msgstr[0] "ਫਾਇਲ %d ਲੋਡ ਹੋ ਰਹੀ ਹੈ…"
msgstr[1] "ਫਾਇਲਾਂ %d ਲੋਡ ਹੋ ਰਹੀਆਂ ਹਨ…"
----------

ਇਸ ਵਾਸਤੇ ਜ਼ਰੂਰੀ ਹੈ ਕਿ PO ਫਾਇਲ ਦੇ ਹੈਡਰ ਵਿੱਚ ਇਹ ਦੱਸਿਆ
ਜਾਵੇ ਕਿ ਤੁਹਾਡੀ ਭਾਸ਼ਾ ਵਿੱਚ ਬਹੁਵਚਨ ਕਿੰਨੇ ਹੁੰਦੇ ਹਨ
(ਪੰਜਾਬੀ ਵਿੱਚ ਤਾਂ ਦੋ ਹੀ ਹੁੰਦੇ ਹਨ ਇਕੱ ਵਚਨ ਅਤੇ ਬਹੁਵਚਨ,
ਪਰ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤੋਂ ਵੱਧ ਵੀ ਹੁੰਦੇ ਹਨ)

ਹੇਠ ਦਿੱਤੀ ਲਾਇਨ ਹੈਡਰ ਵਿੱਚ ਦੇਣੀ ਲਾਜ਼ਮੀ ਹੈ ਨਹੀਂ ਤਾਂ
gettext ਕਮਾਂਡ ਠੀਕ ਤਰ੍ਹਾਂ ਪਛਾਣ ਲਈ ਫੇਲ੍ਹ ਹੋ ਜਾਂਦੀ ਹੈ।
"Plural-Forms: nplurals=2; plural=n != 1;\n"

ਸਾਢੇ ਤਿੰਨ ਸਾਲ ਅਨੁਵਾਦ ਕਰਨ ਬਾਅਦ ਵੀ ਇਹ ਜਾਣਨ ਲਈ ਅਸਫ਼ਲ
ਰਿਹਾ ਕਿ ਸਹੀਂ ਕੀ ਹੈ, ਇਸ ਦਾ ਅਹਿਸਾਸ ਉਦੋਂ ਹੋਇਆ, ਜਦੋਂ
ਕੇਡੀਈ (KDE) ਪਰਬੰਧ ਨੇ ਸਹੀਂ ਅੰਤਰ ਦੱਸਿਆ।
ਪੰਜਾਬੀ ਵਾਂਗ ਬਹੁਤ ਸਾਰੀਆਂ ਭਾਸ਼ਾਂਵਾਂ ਦਾ ਵੀ ਇਹੀ ਹਾਲ ਹੈ।
ਹੁਣ ਹੇਠ ਦਿੱਤੀ ਸਤਰ ਵਿੱਚ ਅੰਤਰ ਖੁਦ ਵੇਖ ਲਵੋ ਜੀ।

-"Plural-Forms: nplurals=2; plural=(n != 1);\n"
+"Plural-Forms: nplurals=2; plural=n != 1;\n"

\n ਤੋਂ ਪਹਿਲਾਂ ਇੱਕ ਖਾਲੀ ਥਾਂ (ਸਪੇਸ) ਛੱਡਣੀ ਲਾਜ਼ਮੀ ਹੈ ਅਤੇ ਕੋਈ ਬਰੈਕਟ
ਨਹੀਂ ਵਰਤਣੀ ਹੈ।

ਖੈਰ ਹੁਣ ਸੁਧਾਰ ਕਰਨ ਦਾ ਸਮਾਂ ਆ ਗਿਆ ਹੈ ਅਤੇ ਕਾਰਵਾਈ
ਜਾਰੀ ਹੈ। ਹੋਰ PO ਫਾਇਲਾਂ ਵਿੱਚ ਅਨੁਵਾਦ ਕਰਨ ਵਾਲੇ ਵੀਰਾਂ
ਨੂੰ ਸੁਝਾਅ ਹੈ ਕਿ ਬਹੁ ਵਚਨ ਦਾ ਧਿਆਨ ਰੱਖਣ ਇਹ ਅਕਸਰ
ਬਹੁਤ ਵੱਡੀ ਗਲਤੀ ਨੂੰ ਜਨਮ ਦੇ ਸਕਦਾ ਹੈ, ਅੱਜ ਨਾ ਭਲਕ।

ਧੰਨਵਾਦ

01 August, 2007

ਫੇਡੋਰਾ ਪੰਜਾਬੀ ਅਨੁਵਾਦ ਨੂੰ ਵੀ ਅਲਵਿਦਾ

ਫੇਡੋਰਾ ਪੰਜਾਬੀ ਟਰਾਂਸਲੇਸ਼ਨ ਦਾ ਕੰਮ ਤਾਂ ਕਾਫ਼ੀ ਦਿਨ ਪਹਿਲਾਂ ਛੱਡ ਦਿੱਤਾ ਸੀ,
ਹੁਣ ਫੇਡੋਰਾ ਵਾਲਿਆਂ ਲਈ ਇਹ ਖੁੱਲ੍ਹੇ ਰੂਪ ਵਿੱਚ ਛੱਡ ਦਿੱਤਾ ਹੈ। 3 ਸਾਲਾਂ
ਦੀ ਲਗਾਤਾਰ ਮੇਹਨਤ ਬਾਅਦ ਇਹ ਛੱਡਣ ਲੱਗਿਆ ਦੁੱਖ ਤਾਂ ਜ਼ਰੂਰ ਹੋਇਆ,
ਪਰ ਫੇਰ ਵੀ ਤਸੱਲੀ ਸੀ ਕਿ ਮੇਰਾ ਰਹਿਬਰ ਵੀ ਤਾਂ ਨਹੀਂ ਰਿਹਾ ਹੁਣ, ਇੱਥੇ
ਕੰਮ ਕਰਨ ਦਾ ਕੋਈ ਫਾਇਦਾ ਨਹੀਂ ਸੀ ਲੱਗਦਾ, ਕੋਈ ਪੁੱਛਣ ਵਾਲਾ
ਨਹੀਂ ਸੀ, 'ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪਰਧਾਨ' ਵਾਲੀ ਗੱਲ਼ ਹੈ।
ਨਾ ਹੀ ਪਰੋਜੈਕਟ ਨੂੰ ਆਪਣੇ ਅਨੁਵਾਦਾਂ ਦੀ ਕਦਰ ਹੈ, ਇਹ ਗੱਲੋਂ
ਮੈਂ ਸੂਸੇ, ਮੈਂਡਰਿਕ ਦਾ ਕਾਇਲ ਹਾਂ, ਬਹੁਤ ਨਹੀ ਤਾਂ ਘੱਟੋ-ਘੱਟ ਯਾਦ
ਤਾਂ ਰੱਖਦੇ ਹਨ। ਕੰਪਨੀਆਂ ਭਾਵੇਂ ਛੋਟੀਆਂ ਹੀ ਹਨ, ਪਰ ਆਪਣੀ
ਔਕਾਤ ਮੁਤਾਬਕ ਕਦਰ ਜ਼ਰੂਰ ਕਰਦੀਆਂ ਹਨ। ਫੇਡੋਰਾ
ਮੁਫ਼ਤ ਦਾ ਕੰਮ ਕਰਵਾ ਕੇ ਵੀ ਛੜਾ ਚਲਾਉਦਾ ਹੈ। ਕੁਝ ਵੱਧ
ਹੀ ਵਪਾਰਕ ਬਣ ਗਿਆ ਹੈ। ਫੇਡੋਰਾ ਪਰੋਜੈਕਟ ਦਾ ਇਹ
ਹਾਲ ਹੈ। ਖ਼ੈਰ ਹੁਣ ਤੋਂ ਜਸਵਿੰਦਰ ਸਿੰਘ ਫੂਲੇਵਾਲਾ ਹੀ ਇਹ
ਕੰਮ ਸੰਭਾਲੇਗਾ ਅਤੇ ਉਸ ਦੇ ਸਿਰ ਹੀ ਇਹ ਜੁੰਮੇਵਾਰੀ ਹੈ ਕਿ
ਕਿੰਨਾ ਕੰਮ ਬਾਕੀ ਹੈ ਅਤੇ ਕਾਹਤੋਂ। ਖ਼ੈਰ ਉਸ ਨੂੰ ਮੁਬਾਰਕਾਂ
ਦਿੰਦਾ ਹੋਇਆ ਹੁਣ ਅਲਵਿਦਾ ਮੰਗਦਾ ਹੈ ਅਤੇ ਰੱਬ ਨੂੰ
ਅਰਦਾਸ ਕਰਦਾ ਹੈ ਕਿ ਹੁਣ ਮੈਨੂੰ ਇਸ ਵਾਸਤੇ ਵਾਪਸ
ਨਾ ਆਉਣਾ ਪਵੇ ਕਦੇ।
ਆਮੀਨ!