11 August, 2006

ਇੱਕ ਸ਼ਾਮ ਨੂੰ ਯਾਦ ਤੂੰ ਆਇਆਂ

**5 ਅਗਸਤ 2006**

ਕਾਹਨੂੰ ਓਏ ਰੱਬਾ ਵਿਛੋੜਾ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਕਾਹਤੋਂ ਪਰਦੇਸੀ ਦੇਸ ਛੱਡ ਮੈਂ ਆਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਹਾਏ ਓਏ ਮੇਰੇ ਸੱਜਣਾ ਹਰ ਵੇਲੇ ਤੇਰੀ ਯਾਦ ਆਉਦੀ ਰਹਿੰਦੀ
ਲੱਗੀ ਸੀਨੇ ਵਿੱਚ ਅੱਗ ਵਿਛੋੜੇ ਦੀ, ਰਹਿੰਦੀ ਪਲ ਪਲ ਤੜਪਾਉਦੀ
ਕੱਲ੍ਹ ਤੇਰੇ ਖਤ ਨੇ ਹੋਰ ਵੀ ਜਲਾਇਆ,ਮਹਿਬੂਬ ਮੇਰਾ ਦੂਰ ਰਹਿ ਗਿਆ

ਉਡੀਕਾਂ ਵਿੱਚ ਦਿਨ ਲੰਘਦਾ, ਯਾਦਾਂ ਨਾਲ ਰਾਤ ਨੀਂ,
ਵਗਦੇ ਨੇ ਹੰਝੂ ਜਿਵੇਂ ਹੋਵੇ ਸਾਉਣ ਮਹੀਨੇ ਬਰਸਾਤ ਨੀਂ
ਚੈਨ ਇਹਨਾਂ ਦਿਲ ਦਾ ਨਾਲ ਵਹਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਰਾਤੀਂ ਤੱਕਾਂ ਅੰਬਰੀਂ ਤਾਂ ਤੇਰਾ ਹੀ ਝੌਲਾ ਜੇਹਾ ਪੈਂਦਾ ਏ
ਜਾਣਾ ਵਤਨਾਂ ਨੂੰ ਪ੍ਰੀਤ, ਮਿਲਣਾ ਏ ਦੀਪ, ਦਿਲ ਹੌਕੇ ਲੈਂਦਾ ਏ
ਦਰਦ ਜੁਦਾਇਆਂ ਦਾ ਜਾਵੇ ਨਾ ਹੰਢਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਵਾਜ ਸੁਣ ਤੇਰੀ ਫੋਨ ਉੱਤੇ, ਚੈਨ ਕਦੇ ਹੁਣ ਆਉਦਾ ਨੀਂ
ਸੱਲ੍ਹ ਵਿਛੋੜੇ ਵਾਲਾ ਸਗੋਂ ਹੋਰ ਵੀ ਤੜਪਾਉਦਾ ਨੀਂ
ਕੇਹੜੇ ਗੜੇ 'ਚ ਰੋਜ਼ੀ ਰੋਟੀ ਨੇ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਤੁਰਿਆਂ ਸਾਂ ਜਦੋਂ ਤੇਰੀ ਉਦਾਸੀ ਅਜੇ ਵੀ ਨਹੀਂ ਭੁਲਦੀ
ਜੁਦਾ ਤੂੰ ਜੁਦਾ ਮੈਂ, ਦੋਵਾਂ ਦੀ ਜਵਾਨੀ ਵਿਛੋੜੇ 'ਚ ਰੁਲਦੀ
ਕਦੇ ਹਾਕ ਮਾਰ ਕੇ ਨਾ ਤੂੰ ਬੁਲਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਖੁਸ਼ ਰਹੀ ਸਦਾ ਤੇਰੇ ਹਾਸਿਆਂ ਦਾ ਪਰਦੇਸਿਆਂ ਨੂੰ ਆਸਰਾ
ਆਉਦੇ ਵਰ੍ਹੇ ਮੈਂ ਵੀ ਆਉਗਾ, ਸਮਝੀ ਨਾ ਕਿਤੇ ਲਾਰਾ

01 August, 2006

ਅੱਜ ਰਿਸ਼ਵਤ ਦੇਣੀ ਪਈ

ਅੱਜ ਰਿਸ਼ਵਤ ਦੇਣੀ ਪਈ

ਸ਼ੱਕਰਵਾਰ, ਮੈਂ ਤੇ ਜਸਵਿੰਦਰ, ਦੋਵੇਂ ਜਾਣ ਮੋਟਰਸਾਇਕਲ ਉੱਤੇ
ਦਫ਼ਤਰ ਵੱਲ ਜਾ ਰਹੇ ਸੀ, ਮੀਂਹ ਪੈ ਰਿਹਾ ਅਤੇ ਰੋਜ਼ਾਨਾ ਵਾਂਗ
ਟਰੈਫਿਕ ਜਾਮ ਸੀ, ਮੋੜ ਉੱਤੇ ਟਰੈਫਿਕ ਪੁਲਿਸ ਵਾਲੇ ਨੇ ਹੱਥ
ਦਿੱਤਾ ਅਤੇ ਸਾਨੂੰ ਕਹਿੰਦਾ ਲਾਇਸੈਂਸ ਕੱਢੋ। ਦੇ ਦਿੱਤੇ,
ਅਖੇ ਕਿੱਥੇ ਕੰਮ ਕਰਦੇ ਹੋ, ਕੋਈ ਐਡਨੱਟੀ ਕਾਰਡ ਹੈ,
ਮੈਂ ਇਲੈਕਟਰੋਨਿਕ ਕਾਰਡ ਵੇਖਾਇਆ, ਤਾਂ ਉਸ ਉੱਤੇ
'ਕੱਲਾ ਕਾਰਡ ਸੀ, ਨਹੀਂ ਜੀ, ਇਸ ਉੱਤੇ ਤਾਂ ਤੁਹਾਡੀ
ਕੰਪਨੀ ਦਾ ਨਾਂ ਹੀ ਨਹੀਂ ਹੈ, ਅੱਗੇ ਪਿੱਛੇ ਘੁੰਮ ਕੇ
ਗੱਡੀ ਦਾ ਨੰਬਰ ਵੇਖ ਲਿਆ, (ਜੋ ਕਿ ਪੰਜਾਬ ਦਾ ਸੀ,
ਅਤੇ ਗੱਡੀ ਸੀ ਮਹਾਂਰਾਸ਼ਟਰ ਵਿੱਚ), ਲਿਆਓ ਜੀ
ਐਨ ਓ ਸੀ (ਅਤੇ ਹੋਰ ਸਰਟੀਫਿਕੇਟ ਮੰਗਣ ਲੱਗਾ)
ਆਪੇ ਹੀ ਕਹਿੰਦਾ 400 ਰੁਪਏ ਲੱਗਣਗੇ ਕਚਿਹਰੀ ਵਿੱਚ,
ਦੋ ਸੌਂ ਵਿੱਚ ਗੱਲ ਕਰਨੀ ਹੈ ਤਾਂ ਆ ਜਾਓ।
ਚੱਲੋ ਮੇਰੇ ਸਾਹਮਣੇ ਆਪਣੇ ਹੱਥੀ ਪੈਸੇ ਦੇਣ ਦਾ ਪਹਿਲਾਂ
ਕੇਸ ਸੀ, ਕਹਿ ਕਹਾਂ ਕੇ 50 ਰੁਪਏ ਘੱਟ ਕੀਤੇ, ਮੇਰਾ
ਉੱਥੋਂ ਤੁਰਨ ਨੂੰ ਜੀਅ ਨਾ ਕਰੇ, ਸਾਲੇ ਆਪਣੇ ਕਮਾਏ ਹੋਏ
ਪੈਸੇ ਸਨ, ਬਹੁਤ ਦੁੱਖ ਹੋਇਆ, ਪਰ ਕੀ ਕਰ ਸਕਦੇ ਹਾਂ।
ਅਸੀਂ ਦਫ਼ਤਰ ਗਏ, ਪਰ ਮੀਂਹ ਹੋਣ ਕਰਕੇ ਵਾਪਿਸ ਆ
ਗਏ, ਕਿਉਕਿ ਬੁਰੀ ਤਰ੍ਹਾਂ ਭਿੱਜ ਗਏ ਸਾਂ, ਪਰ ਜੇਹੜਾ
ਸਨਮਾਨ ਪੁਲਿਸ ਵਾਲੇ ਨੇ ਕੀਤਾ, ਉਸ ਦਾ ਤਾਂ ਕਹਿਣਾ
ਹੀ ਕੀ ਸੀ।
ਅਖੇ ਜੀ ਮੇਰਾ ਭਾਰਤ ਮਹਾਨ।