27 June, 2018

ਉਮਰਾਂ ਦੀ ਸੜਕ 'ਤੇ ਮੀਲ ਪੱਥਰ ਹੋ ਗਿਆ

ਉਮਰਾਂ ਦੀ ਇਸ ਸੜਕ 'ਤੇ ਮੀਲ ਪੱਥਰ ਹੋ ਗਿਆ ਵਾਂ ਮੈਂ,
ਤੈਨੂੰ ਮਿਲ ਕੇ ਤੁਰਦਾ ਦਰਿਆ ਸੱਥਰ ਹੋ ਗਿਆ ਵਾਂ ਮੈਂ,

ਮਿਲਣ ਦੇ ਚਾਅ ਬਥੇਰੇ ਸੀ, ਰੂਹ ਦੇ ਅੰਬਰੀ ਭਾਵੇਂ ਹਨ੍ਹੇਰੇ ਸੀ,
ਚਿਹਰੇ ਤੇਰੇ ਦੇ ਨੂਰ ਅੱਗੇ ਹੁਣ ਸਰਸ਼ਾਰ ਹੋ ਗਿਆ ਵਾਂ ਮੈਂ,

ਤੈਥੋਂ ਕਲਮ ਮੇਰੀ ਨੂੰ ਗੀਤ ਮਿਲੇ, ਵਿਛੋੜੇ ਦੀ ਤੜਪ ਚੋੋਂ ਸੇਕ ਮਿਲੇ
ਮਿਲ ਕੇ ਤੈਨੂੰ ਯਕਦਮ ਠੰਡਾ ਠਾਰ ਹੋ ਗਿਆ ਵਾਂ ਮੈਂ

ਜਿਓਣ ਮਰਨ ਦਾ ਫ਼ਿਕਰ ਮੁੱਕਾ, ਤੇਰੇ ਬੋਲਾਂ ਨੂੰ ਰੂਹ 'ਚ ਵਸਾ
ਦੁਨਿਆਦਾਰ ਤੋਂ ਮੁਕਤ, ਹੁਣ ਫ਼ਕੀਰ ਹੋ ਗਿਆ ਵਾਂ ਮੈਂ

ਇਸ ਪਾਰ ਮਿਲੇ ਜਾਂ ਓਸ ਪਾਰ, ਜਿੱਥੇ ਵੀ ਮਿਲੇ ਮਿਲੀ ਯਾਰ
ਆਲਮ ਤੇਰਾ ਬੱਸ ਦੁਮੇਲ ਵਾਂਗ ਅਪਾਰ ਹੋ ਗਿਆ ਵਾਂ ਮੈਂ