27 April, 2007

ਪਾਕਿਸਤਾਨੀ ਵਿੱਚ ਇੱਕ ਹੋਰ ਸਿੱਖ


ਪਾਕਿਸਤਾਨ ਦੇ ਪਹਿਲੇ ਅੰਮ੍ਰਿਤਧਾਰੀ ਸਿੱਖ ਟਰੈਫਿਕ ਵਾਰਡਨ
ਡਾ: ਗੁਲਾਬ ਸਿੰਘ ਨੇ ਪਿਛਲੇ ਬੁੱਧਵਾਰ ਲਾਹੌਰ ਦੇ ਇਕ ਚੌਂਕ ਵਿਚ
ਆਪਣੀ ਡਿਊਟੀ ਸਾਂਭ ਲੲੀ ਹੈ। ਸਬ-ਇੰਸਪੈਕਟਰ ਦੇ ਤੌਰ ’ਤੇ
ਭਰਤੀ ਹੋੲੇ ਇਸ ਸਿੱਖ ਟਰੈਫਿਕ ਵਾਰਡਨ ਨੂੰ ਚੌਂਕ ਵਿਚ ਵੇਖਕੇ
ਲਾਹੌਰ ਦੇ ਲੋਕ ੳੁਸਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਲੰਘਣ ਦੇ ਨਾਲ
‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾੳੁਂਦੇ ਲੰਘਦੇ ਨੇ। ਬੱਸਾਂ ਅਤੇ
ਕਾਰਾਂ ਦੇ ਡਰਾੲੀਵਰਾਂ ਤੋਂ ਇਲਾਵਾ ਲੰਘਦੇ ਬੱਚੇ ਵੀ ੳੁਸਨੂੰ ਵੇਖਕੇ
‘ਬੱਲੇ ਬੱਲੇ’ ਕੀਤੇ ਬਿਨਾਂ ਨਹੀਂ ਰਹਿੰਦੇ। 1982 ਵਿਚ ਜਨਮਿਆ
25 ਵਰ੍ਹਿਆਂ ਦਾ ਇਹ ਨੌਜਵਾਨ ਸ੍ਰੀ ਨਨਕਾਣਾ ਸਾਹਿਬ ਨਾਲ
ਸੰਬੰਧਿਤ ਹੈ। ੳੁਸਦੇ ਪਿਤਾ ਸ: ਮੰਨਾ ਸਿੰਘ ਇਕ ਕਿਸਾਨ ਹਨ।
ਪੰਜ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਡਾ: ਗੁਲਾਬ ਸਿੰਘ ਸਭ ਤੋਂ ਛੋਟਾ
ਹੈ। ੳੁਸਨੇ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹੇ ਵਿਚੋਂ ਮੈਟਰਿਕ ਕੀਤੀ,
ਲਾਹੌਰ ਤੋਂ ਬੀ.ੲੇ. ਦੀ ਡਿਗਰੀ ਹਾਸਿਲ ਕੀਤੀ ਅਤੇ ਫਿਰ
ਬਹਾਵਲਪੁਰ ਤੋਂ ਹੋਮਿਊਪੈਥੀ ਵਿਚ ਡਾਕਟਰੇਟ ਦੀ ਡਿਗਰੀ
ਹਾਸਿਲ ਕੀਤੀ। ਕੁਝ ਸਮਾਂ ੳੁਸਨੇ ਇਕ ਹੋਮਿੳੁਪੈਥ ਵਜੋਂ
ਆਪਣਾ ਕਲੀਨਿਕ ਵੀ ਚਲਾਇਆ ਪਰ ੳੁਸਨੂੰ ਲੱਗਦਾ
ਹੈ ਕਿ ਪੁਲਿਸ ਦੀ ਨੌਕਰੀ ਦੇ ਨਾਲ ਇਹ ਕਲੀਨਿਕ ਚੱਲਦਾ
ਰੱਖਣਾ ਸੰਭਵ ਨਹੀਂ ਹੋਵੇਗਾ। ਲਾਹੌਰ ਦੀ ਡਿਫੈਂਸ ਹਾਊਸਿੰਗ
ਅਥਾਰਟੀ ਵਿਖੇ ਰਹਿੰਦਾ ਡਾ: ਗੁਲਾਬ ਸਿੰਘ ਇਸ ਵੇਲੇ ਲਾਹੌਰ
ਛਾੳੁਣੀ ਦੀ ਅਜ਼ੀਜ਼ ਭੱਟੀ ਰੋਡ ਵਿਖੇ ਆਲਿਫ ਲਾਮ ਮੀਮ
ਚੌਂਕ ’ਚ ਡਿਊਟੀ ’ਤੇ ਤਾਇਨਾਤ ਹੈ। ਸਬ-ਇੰਸਪੈਕਟਰ ਦੀਆਂ
ਅਸਾਮੀਆਂ ਨਿਕਲਣ ’ਤੇ ਆਪਣੀ ਅਰਜ਼ੀ ਦੇਣ ਦੇ ਬਾਵਜੂਦ ੳੁਸਨੇ
ਆਪਣੇ ਘਰ ਵਾਲਿਆਂ ਨੂੰ ਇਸ ਬਾਰੇ ਨਹੀਂ ਦੱਸਿਆ ਸੀ ਪਰ ਜਦ
ੳੁਸਦੀ ਚੋਣ ਹੋ ਗੲੀ ਤਾਂ ਪਰਿਵਾਰ ਨੂੰ ਹੈਰਾਨੀ ਦੇ ਨਾਲ-ਨਾਲ ਖੁਸ਼ੀ ਵੀ ਹੋੲੀ।
ਗੁਲਾਬ ਸਿੰਘ ੳੁਰਦੂ, ਪੰਜਾਬੀ, ਪਸ਼ਤੋ, ਸਰਾਇਕੀ ਅਤੇ ਸਿੰਧੀ ਭਾਸ਼ਾਵਾਂ ਤਾਂ
ਸਹਿਜੇ ਹੀ ਬੋਲ ਲੈਂਦਾ ਹੈ। ੳੁਂਜ ੳੁਹ ਅੰਗਰੇਜ਼ੀ ਵੀ ਬੋਲ ਲੈਂਦਾ ਹੈ ਪਰ
ਇਸ ਵਿਚ ੳੁਸਨੂੰ ਪੂਰੀ ਮੁਹਾਰਤ ਹਾਸਿਲ ਨਹੀਂ। ਹਰਭਜਨ ਮਾਨ,
ਅਬਰਾਰ-ੳੁਲ-ਹੱਕ ਅਤੇ ਵਾਰਿਸ ਬੇਗ ਆਦਿ ਦੀ ਗਾਇਕੀ ਪਸੰਦ
ਕਰਦਾ ਡਾ: ਗੁਲਾਬ ਸਿੰਘ ਭੰਗੜੇ ਦਾ ਸ਼ੌਕ ਵੀ ਰੱਖਦਾ ਹੈ। ਡਾ: ਗੁਲਾਬ
ਸਿੰਘ ਦਾ ਕਹਿਣਾ ਹੈ ਕਿ ੳੁਸਦਾ ਕੜਾ ਅਤੇ ੳੁਸਦੀ ਕਿਰਪਾਨ ੳੁਸਦੀ
ਡਿਊਟੀ ਵਿਚ ਆੜੇ ਨਹੀਂ ਆੳੁਣ ਲੱਗੇ। ਪਾਕਿਸਤਾਨੀ ਮੀਡੀਆ ਦੇ ਇਕ
ਹਿੱਸੇ ਵਿਚ ਛਪੀ ਆਪਣੀ ਇੰਟਰਵਿਊ ਵਿਚ ਡਾ: ਗੁਲਾਬ ਸਿੰਘ
ਨੇ ਕਿਹਾ ਹੈ ਕਿ ੳੁਸਦੀ ਟਰੇਨਿੰਗ ਦੌਰਾਨ ੳੁਸਦੇ ਸਾਥੀਆਂ ਵੱਲੋਂ ੳੁਸਨੂੰ ਕਦੇ
ਇਹ ਅਹਿਸਾਸ ਨਹੀਂ ਕਰਾਇਆ ਗਿਆ ਕਿ ੳੁਹ ਵੱਖਰੇ ਧਰਮ ਨਾਲ ਸੰਬੰਧ
ਰੱਖਦਾ ਹੈ। ਇਸ ਦੇ ਇਲਾਵਾ ੳੁਸ ਲੲੀ ਵੱਖਰੇ ਖਾਣੇ ਦਾ ਪ੍ਰਬੰਧ ਵੀ ਕੀਤਾ
ਗਿਆ। ਡਾ: ਗੁਲਾਬ ਸਿੰਘ ਦਾ ਕਹਿਣਾ ਹੈ ਕਿ ੳੁਹ ਆਪਣੀ ਡਿਊਟੀ ਤਨਦੇਹੀ ਨਾਲ
ਨਿਭਾੲੇਗਾ ਅਤੇ ਭ੍ਰਿਸ਼ਟਾਚਾਰ ਰਹਿਤ ਵਾਤਾਵਰਣ ਲੲੀ ਯਤਨਸ਼ੀਲ ਰਹੇਗਾ।

(ਧੰਨਵਾਦ ਸਹਿਤ ਅਜੀਤ ਜਲੰਧਰ ਵਿੱਚੋਂ)

23 April, 2007

Difference Between Focus on Problems, and Focus on Solutions

When NASA began the launch of astronauts into space,

they found out that the pens wouldn't work at zero

gravity (Ink won't flow down to the writing surface).

In order to solve this problem, they hired Andersen

Consulting (Accenture today). It took them one decade

and $12 million. They developed a pen that worked at

zero gravity, upside down, underwater, in practically

any surface including crystal and in a temperature

range from below freezing to over 300 degrees C.



and what did Russians do...........................



The Russians used a Pencil !!!



So, learn to focus on solutions not on problems

16 April, 2007

ਸਾਫਟਵੇਅਰ ਵਿੱਚ ਓਪਨ ਸੋਰਸ ਉੱਤੇ ਨਵਾਂ ਹਮਲਾ - ਗੇਮ ਤੋਂ ਪਿਡਗਿਨ

ਕੀ ਤੁਸੀਂ ਇੱਕ ਚੈਟਿੰਗ (IM) ਕਲਾਂਇਟ ਨਾਲ ਯਾਹੂ, ਹਾਟਮੇਲ, ਗੂਗਲ ਟਾਕ
ਅਤੇ ਹੋਰ ਉੱਤੇ ਗੱਲਬਾਤ ਕਰ ਸਕਦੇ ਹੋ, ਜੋ ਮੁਫ਼ਤ ਵੀ ਹੋਵੇ, ਜੇ ਤੁਸੀਂ
ਜਾਣਦੇ ਹੋ ਤਾਂ ਸ਼ਾਇਦ ਤੁਸੀਂ ਕਦੇ ਗੇਮ (Gaim) ਦਾ ਨਾਂ ਸੁਣਿਆ ਹੋਵੇ,
ਹਾਂ ਉਹੀ ਗੇਮ ਹੁਣ ਉਪਲੱਬਧ ਨਹੀਂ ਰਿਹਾ ਹੈ।
ਹਾਂ ਸੱਚ ਹੈ, ਉਸ ਦਾ ਨਾਂ ਬਦਲਿਆ ਗਿਆ ਹੈ ਅਤੇ ਨਵਾਂ ਨਾਂ ਹੈ
ਪਿਡਗਿਨ (pidgin)। ਹੁਣ ਜੇ ਤੁਸੀਂ ਕਦੇ Gaim ਲੱਭ ਜਾਓ ਤਾਂ
ਤੁਹਾਨੂੰ pidgin ਹੀ ਮਿਲੇਗਾ। ਇਹ ਕਾਰਵਾਈ ਵਰਜਨ 2.0 ਤੋਂ
ਸ਼ੁਰੂ ਹੋਵੇਗੀ। ਪਹਿਲਾਂ ਜਾਰੀ ਕੀਤੇ ਉਂਝ ਹੀ ਰਹਿਣਗੇ।

ਕੁਝ ਦਿਨ ਪਹਿਲਾਂ AOL ਵਲੋਂ ਕੀਤੀ ਕਾਨੂੰਨੀ ਕਾਰਵਾਈ ਕਰਕੇ
ਇਹ ਬਦਲਾ ਕਰਨਾ ਪਿਆ ਹੈ।

ਅਕਸਰ ਕੋਡ ਸਾਂਝਾ ਨਾ ਕਰਨ ਵਾਲੀਆਂ ਬਹੁਤੀਆਂ ਕੰਪਨੀਆਂ ਵਲੋਂ
ਸਮੇਂ ਸਮੇਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਓਪਨ ਸੋਰਸ ਉੱਤੇ ਹਮਲੇ
ਕੀਤੇ ਅਤੇ ਕਰਵਾਏ ਜਾਂਦੇ ਰਹੇ ਹਨ। ਇਹ ਹਮਲੇ ਦਾ ਨਵਾਂ ਸ਼ਿਕਾਰ
ਇਹ ਤੇਜ਼ੀ ਨਾਲ ਹਰਮਨਪਿਆਰਾ ਹੁੰਦਾ ਜਾ ਰਿਹਾ ਹੈ IM ਕਲਾਂਇਟ
ਗੇਮ ਬਣਿਆ ਹੈ। ਡੀਵੈਲਪਰਾਂ ਅਤੇ ਵਰਤਣ ਵਾਲਿਆਂ ਨੂੰ ਨੁਕਸਾਨ
ਕਰਨ ਦੇ ਇਰਾਦੇ ਨਾਲ ਇਹ ਕੀਤੀ ਗਈ ਕਾਰਵਾਈ ਨਿੰਦਣਯੋਗ
ਹੈ।
ਪਹਿਲਾਂ ਵੀ SCO ਅਤੇ IBM ਵਿੱਚ ਚੱਲੇ ਕੇਸ ਤਾਂ ਲਿਨਕਸ ਨੂੰ
ਜੜ੍ਹ ਤੋਂ ਪੁੱਟਣ ਦਾ ਹੀ ਜਤਨ ਕੀਤਾ ਸੀ, ਹੁਣ ਉਸ ਹਾਰ ਬਾਅਦ
ਛੋਟੇ ਛੋਟੇ ਛਾਪਮਾਰ ਹਮਲੇ ਜਾਰੀ ਹਨ।
ਇਹ ਕਾਰਵਾਈਆਂ ਕਾਨੂੰਨੀ ਤੌਰ ਉੱਤੇ ਭਾਵੇ ਠੀਕ ਹਨ, ਪਰ ਨੈਤਿਕ
ਰੂਪ ਵਿੱਚ ਕਦੇ ਨਹੀਂ।

ਸਾਰੀ ਜਾਣਕਾਰੀ ਉਪਲੱਬਧ ਹੈ:
http://pidgin.im/

14 April, 2007

ਗੂਗਲ ਸਮਰ ਆਫ਼ ਕੋਡ ਨਿਕਲ ਗਿਆ...

ਮੈਨੂੰ ਅਫ਼ਸੋਸ ਹੈ ਕਿ ਗੂਗਲ ਸਮਰ ਆਫ ਕੋਡ 2007 ਦਾ ਟਾਇਮ ਖਤਮ ਹੋ ਚੁੱਕਿਆ ਹੈ,
ਅੱਜ ਬੜੇ ਦਿਨਾਂ ਬਾਅਦ ਸਾਇਟ ਵੇਖੀ। ਚੱਲੋ ਕੋਈ ਗੱਲ਼ ਨੀਂ, ਜੇ ਕਿਸੇ ਵੀਰ
ਕੋਲ ਕੰਮ ਕਰਨ ਦਾ ਸਮਾਂ ਹੋਵੇ ਅਤੇ ਦਿਲ ਕਰੇ ਤਾਂ ਵੇਖ ਲਿਓ ਅਤੇ ਅਗਲੇ ਵਰ੍ਹੇ ਖਿਆਲ
ਰੱਖਿਓ:
http://code.google.com/soc/
ਉੱਥੇ ਕਿੰਨੇ ਹੀ ਓਪਨ ਸੋਰਸ ਪ੍ਰੋਜੈਕਟ ਦਿੱਤੇ ਹਨ, ਜਿੱਥੇ (ideas) ਵਿੱਚ ਉਨ੍ਹਾਂ ਪ੍ਰੋਜੈਕਟਾਂ ਬਾਰੇ
ਵੇਰਵਾ ਹੈ, ਜਿੰਨਾਂ ਉੱਤੇ ਤੁਸੀਂ ਕੰਮ ਕਰ ਸਕਦੇ ਹੋ।

ਹੁਣ ਵੀ ਤੁਸੀਂ ਇੰਨ੍ਹਾਂ ਉੱਤੇ ਕੰਮ ਕਰ ਸਕਦੇ ਹੋ, ਬੱਸ ਪੈਸੇ ਨਹੀਂ ਮਿਲਣਗੇ।
ਕੁਝ ਖਾਸ ਸਾਇਟਾਂ, ਜਿੰਨ੍ਹਾਂ ਦਾ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ:
http://wiki.mozilla.org/Community:SummerOfCode07 (MOzilla, Java based)
http://wiki.openmoko.org/wiki/Summer_of_code (New and Fast growing Plam OS
software, 1 of my friend help can you for "How to INPUT Indian language")
http://live.gnome.org/SummerOfCode2007/Ideas (Gnome - Desktop for Linux)
http://techbase.kde.org/Projects/Summer_of_Code/2007/Ideas (KDE - Desktop for
Linux)
http://fedoraproject.org/wiki/FedoraBounties (Fedora)
http://wiki.services.openoffice.org/wiki/Summer_of_Code_2007 ( Java C/C++
based BIG project)

ਇਹ ਕੁਝ ਖਾਸ ਪ੍ਰੋਜੈਕਟ ਹਨ, ਜਿੰਨਾਂ ਉੱਤੇ ਕੰਮ ਕਰਨਾ ਆਸਾਨ ਹੈ,
ਖਾਸ Language: C/C++, java, python (ਬਾਕੀ ਆਪ ਵੇਖ ਲਿਓ, ਸਭ ਜਾਣਕਾਰੀ ਹੈ)
ਅਤੇ ਕੁਝ ਪ੍ਰੋਜੈਕਟਾਂ ਵਿੱਚ ਜਾਣਕਾਰੀ ਹੈ ਕਿ ਤੁਸੀਂ Indian Language (internationalization) and
Software Developer ਕੰਮ ਕਰ ਸਕਦੇ ਹੋ।

ਨਵੇਂ ਉਤਸ਼ਾਹੀ ਨੌਜਵਾਨਾਂ ਕੋਲ ਕਰਨ ਲਈ ਬਹੁਤ ਕੁਝ ਹੈ ਓਪਨ ਸੋਰਸ ਵਿੱਚ, ਬੇਅੰਤ ਪ੍ਰੋਜੈਕਟਾਂ ਵਿੱਚ
ਪੈਸੇ ਦੇ ਨਾਲ ਨਾਲ ਸ਼ੋਹਰਤ ਮਿਲਦੀ ਹੈ, ਜੋ ਕਿ ਉਨ੍ਹਾਂ ਨੂੰ ਨੌਕਰੀ ਸਮੇਂ ਕੰਪਨੀਆਂ
ਵਿੱਚ ਆਪਣਾ ਤਜਰਬਾ ਵੇਖਾਉਣ ਵਿੱਚ ਮੱਦਦ ਕਰਦੀ ਹੈ। ਇਹ ਪੰਜਾਬ ਦੇ
ਬੇਰੁਜ਼ਗਾਰ ਨੌਜਵਾਨਾਂ ਲਈ ਬਹੁਤ ਹੀ ਲਾਹੇਵੰਦ ਹੋ ਸਕਦਾ ਹੈ, ਜੋ ਕਿ ਸੋਚਦੇ ਹਨ
ਕਿ ਕੋਈ ਕੰਮ ਤਾਂ ਮਿਲਦਾ ਨਹੀਂ ਹੈ। ਹੁਣ ਤੁਸੀਂ ਪ੍ਰੋਜੈਕਟ ਕਰੋ ਅਤੇ ਸਾਰੀ ਦੁਨਿਆਂ
ਤੁਹਾਨੂੰ ਜਾਣੇਗੀ, ਕੰਪਨੀਆਂ ਜਾਣਨਗੀਆਂ ਅਤੇ ਤੁਹਾਨੂੰ ਹੋਣ ਵਾਲੇ ਫਾਇਦਿਆਂ ਵਿੱਚ:
* ਤਜਰਬਾ, ਸਾਫਟਵੇਅਰ ਵਿੱਚ ਕੰਮ ਦਾ (ਨਵੇਂ ਅਤੇ ਬੇਅੰਤ ਪ੍ਰੋਜੈਕਟ ਮੌਕੇ)
* ਤਜਰਬਾ, ਸਾਫਟਵੇਅਰ ਟੀਮਾਂ ਵਿੱਚ ਕੰਮ ਕਰਨਾ ਦਾ (ਹਰੇਕ ਆਈ ਟੀ ਕੰਪਨੀ ਦਾ ਭਾਗ, ਪਰ
ਪੰਜਾਬੀਆਂ 'ਚ ਇਹ ਥੋੜ੍ਹੀ ਘਾਟ ਖਟਕਦੀ ਹੈ)
* ਤਜਰਬਾ, ਇੰਟਰਨੈੱਟ ਉੱਤੇ ਕੰਮ ਕਰਨਾ ਦਾ, ਜੋ ਕਿ ਅੱਜਕੱਲ੍ਹ ਲੱਗਭਗ ਸਭ
ਸਾਫਟਵੇਅਰ ਕੰਪਨੀਆਂ ਵਿੱਚ ਆਮ ਹੈ (ਭਾਵ ਤੁਹਾਡਾ ਪ੍ਰੋਜੈਕਟ ਲੀਡਰ ਅਮਰੀਕਾ ਵਿੱਚ ਹੋਵੇ
ਅਤੇ ਤੁਹਾਡਾ ਕੋਈ ਸਾਥੀ ਇੰਗਲੈਂਡ ਦੇ ਘਰੋਂ ਕੰਮ ਕਰਦਾ ਹੋਵੇ ਤਾਂ ਇਹ ਸਮਝ ਵਿਕਸਿਤ ਹੋਣੀ
ਚੰਗੀ ਹੈ)
* ਗੂੜਾ ਤਜਰਬਾ, ਬਹੁਤ ਪ੍ਰੋਜੈਕਟ ਚੱਲ ਰਹੇ ਹਨ, ਤੁਸੀਂ ਉਨ੍ਹਾਂ ਵਿੱਚ ਆਪਣੇ ਆਪ
ਨੂੰ ਕਿਵੇਂ ਕਰਨਾ ਹੈ, ਕਿਵੇਂ ਲੋਕਾਂ ਨਾਲ ਸਾਂਝ ਪਾਉਣੀ ਹੈ ਅਤੇ ਕਿਵੇਂ ਆਪਣਾ
ਕੰਮ ਸਭ ਨਾਲ ਕਰਨਾ ਹੈ।
*ਆਨੰਦ, ਓਪਨ ਸੋਰਸ ਵਿੱਚ ਕੰਮ ਦਾ ਆਨੰਦ, ਜੋ ਤੁਹਾਨੂੰ ਆਪਣੇ ਵਿਚਾਰ
ਖੁੱਲ੍ਹੇ ਰੱਖਣ ਦਾ ਮੌਕਾ ਦਿੰਦਾ ਹੈ।
* ਜ਼ਰੂਰਤ ਲਈ ਪੈਸਾ (ਪਰ ਸ਼ਾਇਦ ਇਸ ਵਾਰ ਨਾ ਮਿਲ ਸਕੇ, ਪਰ
ਸ਼ਾਇਦ ਤੁਹਾਨੂੰ ਐਸਾ ਖਜ਼ਾਨਾ ਲੱਭ ਪਵੇ, ਜੋ ਪੰਜਾਬੀ ਦੀ ਖੇਤੀ ਵਾਂਗ ਨਕਦੀ
ਤਾਂ ਨਹੀਂ, ਪਰ ਉਸ ਤੋਂ ਬਿਨਾਂ ਬਹੁਤ ਕੁਝ ਹੈ)।

ਹੋਰ ਕੋਈ ਵੀ ਜਾਣਕਾਰੀ ਹੋਵੇ ਤਾਂ ਲਿਖਣਾ/ਪੁੱਛਣ ਤੋਂ ਸੰਕੋਚ ਨਾ ਕਰੀਓ, ਤੁਹਾਡੀ
ਮੱਦਦ ਲਈ ਪੰਜਾਬੀ ਟੀਮ ਹਮੇਸ਼ਾਂ ਤਿਆਰ:
IRC: #punjabi
www.satluj.org

ਤੁਹਾਡਾ ਆਪਣਾ
ਆਲਮ

11 April, 2007

"ਟੇਡੀ ਉਂਗਲ" ਤੋਂ ਰੱਬ ਬਚਾਏ!

ਹੁਣੇ ਹੁਣੇ ਤਾਜ਼ਾ ਸੂਹ ਮੁਤਾਬਕ ਕੰਪਨੀ ਦੇ ਕੁਝ ਬੰਦੇ
(ਅਤੇ ਬੁੜੀਆਂ ਵੀ) ਪੰਜਾਬੀ ਟੀਮ ਮਤਲਬ ਕਮਿਊਨਟੀ ਵਿੱਚ
ਤਰੇੜਾਂ ਪਾਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇੱਕ ਪੰਜਾਬੀ ਟੀਮ ਦੇ ਮੈਂਬਰ ਅਤੇ ਕੰਪਨੀ ਦੇ ਬੰਦੇ ਨਾਲ ਹੋਈ ਮੀਟਿੰਗ ਦੌਰਾਨ ਉਸ
ਬੰਦੇ ਨੇ ਇਹ ਘਟੀਆ ਕੋਸ਼ਿਸ਼ ਕੀਤੀ। ਪਹਿਲਾਂ ਵੀ ਇੰਝ ਹੀ ਜਤਨ
ਕੀਤੇ ਜਾਂਦੇ ਹਨ।

ਆਖਰੀ ਲਫ਼ਜ਼, ਜੋਂ ਕੱਲ੍ਹ ਕਹੇ ਗਏ "ਅਗਰ ਘੀ ਸੀਦੀ
ਉਂਗਲੀ ਸੇ ਨਹੀਂ ਨਿਕਲਤਾ ਤੋਂ ਟੇਢੀ ਸੇ ਨਿਕਾਲਤੇ ਹੈ"
ਮੈਨੂੰ ਹਰਦਮ ਯਾਦ ਰਹਿਣਗੇ।
ਦੁੱਖ ਤਾਂ ਇਸ ਗੱਲ਼ ਤਾਂ ਹੈ ਕਿ ਕਹਿਣ ਵਾਲੇ ਨਾਲੋਂ
5/6 ਗੁਣਾਂ ਕੰਮ ਕੀਤਾ ਹੈ ਪੰਜਾਬੀ ਟੀਮ ਨੇ ਅਤੇ
ਉਸ ਦੇ ਉਲ਼ਟ ਟੀਮ ਨੇ ਪੰਜਾਬੀ ਨੂੰ ਇੱਕਠਾ ਰੱਖਣ
ਦਾ ਜਤਨ ਕੀਤਾ ਹੈ, ਜਦ ਕਿ ਉਨ੍ਹਾਂ ਨੇ "ਟੇਡੀ
ਉਂਗਲ" ਕਰਕੇ ਆਪਣੀ ਟੀਮ ਆਪਣੀ ਭਾਸ਼ਾ "ਵੰਡ ਕੇ"
ਅੱਡ ਹੀ ਬਣਾ ਲਈ।

ਮੈਂ ਜਦੋਂ ਦਾ ਕੰਪਨੀ ਵਿੱਚ ਆਇਆਂ ਤਾਂ ਉਸ ਸਮੇਂ ਹੀ ਮੈਨੂੰ ਇਹ ਪਤਾ
ਲੱਗ ਗਿਆ ਕਿ ਇਹ ਕਿੰਨੀ ਵੱਡੀ ਗੜਬੜ ਹੋ ਗਈ ਹੈ ਅਤੇ ਕੀਤੀ
ਜਾ ਰਹੀ ਹੈ। ਓਪਨ ਸੋਰਸ ਵਿੱਚ ਕੰਮ ਕਰਨ ਵਾਲੀਆਂ ਟੀਮਾਂ ਬਾਰੇ
ਬਾਹਰੋਂ ਕੀ ਅਤੇ ਅੰਦਰੋਂ ਕੀ ਵਿਚਾਰ ਰੱਖਦੇ ਹਨ। ਖ਼ੈਰ ਆਪਣੇ
ਮਕਸਦ ਵਿੱਚ ਇਹ ਸਫ਼ਲ ਰਹੇ। ਪਹਿਲਾਂ ਤਾਂ ਇਹ
ਕੰਮ ਫਰੰਗੀਆਂ ਨੇ ਕੀਤਾ ਸੀ, ਹੁਣ ਸਾਡੇ ਨਾਲ
ਵਾਲੇ ਭਾਰਤੀ ਹੀ ਇਹ ਕਰਦੇ ਜਾਪਦੇ ਹਨ। ਇਹ ਨਹੀਂ ਕਹਿ
ਸਕਦੇ ਕਿ ਇਹ ਕੀ ਫਾਇਦਾ ਲੈਣਾ ਚਾਹੁੰਦੇ ਹਨ, ਸ਼ਾਇਦ ਆਪਣੀ
ਤਨਖਾਹ ਲਈ, ਅਹੁਦਾ ਵਧਾਉਣ ਲਈ, ਦੂਜੇ ਨੂੰ ਨੀਵਾਂ ਵੇਖਾਉਣ ਲਈ,
ਹੋਰ ਵੀ ਇੰਝ ਦੇ ਘਟੀਆ ਕੁਝ ਹੋਰ ਵੀ ਉਹ ਸੋਚ ਸਕਦੇ ਹਨ,
ਪਰ ਸਭ ਤੋਂ ਵੱਡੇ ਦੋ ਨੁਕਸਾਨ ਹੋ ਸਕਦੇ ਹਨ:
ਕੰਪਨੀ ਦਾ ਮਾੜਾ ਪਰਭਾਵ ਬਾਹਰ ਦਿੰਦੇ ਹਨ ਕਿ ਉਹ
ਕਮਿਊਨਟੀ ਮੈਂਬਰਾਂ ਬਾਰੇ ਕੀ ਸੋਚਦੇ ਹਨ, ਇਸ ਨਾਲ
ਆਪਣੀ ਕਦਰ ਘਟਾਉਦੇ ਹਨ।
ਅਤੇ ਦੂਜਾ ਕਮਿਊਨਟੀ ਵਲੋਂ ਕੀਤੇ ਮੁਫ਼ਤ ਕੰਮ ਦੀ
ਕਦਰ ਕਰਨ ਦੀ ਬਜਾਏ ਆਪਣਾ ਉੱਲੂ ਸਿੱਧਾ ਕਰਨ
ਲਈ ਉਸ ਨੂੰ ਤੋੜ ਕੇ ਆਪਣਾ ਮਕਸਦ ਪੂਰਾ ਕਰਨਾ ਦਾ ਜਤਨ
ਕਰਦੇ ਹਨ, ਜਿਸ ਨਾਲ ਕਮਿਊਨਟੀ ਖਤਮ ਹੋਣ ਨਾਲ
ਭਾਸ਼ਾ ਦਾ ਪੱਧਰ ਘੱਟ ਜਾਵੇਗਾ, ਜਿਸ ਨਾਲ ਲੰਮੇ ਸਮੇਂ ਵਿੱਚ ਕੰਪਨੀ ਦਾ
ਨੁਕਸਾਨ ਹੀ ਹੋਵੇਗਾ।

ਖ਼ੈਰ ਪੰਜਾਬੀ ਕਦੇ ਡੋਲੇ ਨਹੀਂ ਅਤੇ ਡੋਲਣਗੇ ਵੀ ਨਹੀਂ, ਪਰ
ਹੁਣ ਵੇਲਾ ਹੈ ਆਪਣੇ ਆਪ ਨੂੰ ਬਚਾ ਕੇ ਰੱਖਣ ਦਾ,
ਜੇ ਪੰਜਾਬੀ ਟੀਮ ਦੇ ਮੈਂਬਰ ਆਪਣੇ ਆਪ ਨੂੰ
ਇੱਕਜੁੱਟ ਰੱਖ ਸਕੇ ਤਾਂ ਸਮਾਂ ਸੁਨੈਹਰੀ ਹੋਵੇਗਾ ਅਤੇ
ਉਨ੍ਹਾਂ ਦੇ ਮੁਹਰੇ ਝੁਕੇਗਾ, ਪਰ ਜੇ ਕਿਤੇ ਨਾ ਟਿਕ
ਸਕੇ ਅਤੇ ਸਸਤੀ ਸ਼ੋਹਰਤ ਵਿੱਚ ਵਿਕ ਗਏ ਤਾਂ ਫੇਰ
ਰੱਬ ਰਾਖਾ!

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ!

ਆਲਮ

05 April, 2007

ਮੋਬਾਇਲ 'ਚ ਆਇਆ ਭੂਤ

ਪਿਛਲੇ ਹਫ਼ਤੇ ਪੰਜਾਬ ਫੇਰੀ ਦੌਰਾਨ, ਇਹ ਮੁੱਦਾ ਕਾਫ਼ੀ ਗਰਮ
ਸੀ ਕਿਸੇ ਖਾਸ ਨੰਬਰ ਤੋਂ ਫੋਨ ਆਉਣ ਦੌਰਾਨ, ਲਾਲ ਲਾਇਟ
ਨਿਕਲਦੀ ਹੈ ਅਤੇ ਚਲਾਉਣ ਵਾਲਾ ਬੰਦਾ ਮਰ ਜਾਂਦਾ ਹੈ।
ਇਹ ਗੱਲ ਤਾਂ ਡਰਾਇਵਰ ਨੇ ਵੀ ਦੱਸੀ ਸੀ ਕਿ ਚੱੜਿਕ
ਦਾ ਇੱਕ ਬੰਦੇ ਨੇ ਲਾਲ ਬੱਤੀ ਉੱਤੇ ਭੂਤ ਦੇ ਨੰਬਰ ਤੋਂ ਫੋਨ
ਚੱਕ ਲਿਆ ਅਤੇ ਆਨ ਕਰਨ ਸਾਰ ਹੀ ਮਰ ਗਿਆ।

ਖੈਰ ਖ਼ਬਰਾਂ ਮੁਤਾਬਕ ਇਹ CDMA ਮੋਬਾਇਲ
ਦੀ ਸਮੱਸਿਆ ਹੈ, ਕੋਈ ਗਲਤ ਵਰਤੋਂ ਕਰਨ ਵਾਲਾ
ਫੋਨ ਉੱਤੇ ਸੰਪਰਕ ਕਰਦਾ ਹੈ ਅਤੇ ਤੁਹਾਨੂੰ ਕਾਲ
ਆਉਦੀ ਹੈ, ਇੱਥੋਂ ਤੱਕ ਕੋਈ ਸਮੱਸਿਆ ਹੀ ਨਹੀਂ ਹੈ,
ਪਰ ਜਦੋਂ ਤੁਸੀਂ ਫੋਨ ਚੱਕਦੇ ਹੋ ਤਾਂ ਕੀ ਹੁੰਦਾ ਹੈ
ਕਿ ਤੁਸੀਂ ਦੂਜੇ ਪਾਸੇ ਤੋਂ ਆਵਾਜ਼ ਸੁਣ ਸਕਦੇ ਹੋ
ਭਾਵ ਕਿ ਸੰਚਾਰ ਹੋਣ ਲੱਗਦਾ ਹੈ, ਜਿਸ
ਨੂੰ ਕੰਪਿਊਟਰ ਦੇ ਭਾਸ਼ਾ ਮੁਤਾਬਕ ਡਾਟਾ ਟਰਾਂਸਫਰ
ਕਿਹਾ ਜਾਂਦਾ ਹੈ। ਜਦੋਂ ਡਾਟਾ ਟਰਾਂਸਫਰ ਹੋਵੇਗਾ,
ਫੇਰ ਭਾਵੇ ਆਵਾਜ਼ ਹੋਵੇ ਜਾਂ ਗਲਤ ਕੋਡ, ਉਸ ਨਾਲ
ਤੁਹਾਡੇ ਕੰਪਿਊਟਰ ਉੱਤੇ ਡਾਟਾ ਉੱਤੇ ਕਾਰਵਾਈ
ਹੁੰਦੀ ਰਹਿੰਦੀ ਹੈ (ਪ੍ਰੋਸੈਸਿੰਗ) ਅਤੇ ਗਲਤ ਡਾਟਾ
ਵੀ ਉਸਦਾ ਭਾਗ ਬਣ ਕੇ ਮੋਬਾਇਲ ਦੇ ਸਿਸਟਮ
ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ, ਭਾਵ ਕਿ
ਬੈਟਰੀ ਦਾ ਤਾਪਮਾਨ ਇਸ ਹੱਦ ਤੱਕ ਵਧਾ ਦਿੰਦਾ ਹੈ
ਕਿ ਉਹ ਗਰਮ ਹੋ ਕੇ ਫਟ ਜਾਂਦੀ ਹੈ, ਅਤੇ ਬਹੁਤ
ਆਦਮੀ ਤਾਂ ਸਦਮੇ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਗਲਤ ਕਾਲਾਂ ਭੇਜੀਆਂ ਸਾਇਬਰ ਕਰਾਈਮ
(ਸਾਇਬਰ ਗੁਨਾਹ) ਕਹਾਉਦੇ ਹਨ ਅਤੇ
ਇਹ ਬਹੁਤ ਹੀ ਸੰਗਠਿਤ ਢੰਗ ਅਤੇ ਬਹੁਤ
ਹੀ ਉੱਚ ਤਕਨੀਕ ਨਾਲ ਹੀ ਕੀਤੇ ਜਾ ਸਕਦੇ ਹਨ,
ਜਿੰਨ੍ਹਾਂ ਨੂੰ ਪੁਲਿਸ ਵਲੋਂ ਫੜਨਾ ਨਾ ਸਿਰਫ਼
ਔਖਾ ਹੈ, ਬਲਕਿ ਅਸੰਭਵ ਜਿਹਾ ਕੰਮ ਹੈ,
ਪਰ ਦੋ ਗੱਲਾਂ ਸਪਸ਼ਟ ਹਨ, ਇੱਕ ਤਾਂ
ਪੰਜਾਬ ਦੇ ਮੋਬਾਇਲਾਂ 'ਚ ਆਇਆਂ ਭੂਤ
ਆਵੇ ਅਫਵਾਹ ਘੱਟ ਅਤੇ ਇਲੈਕਟਰੋਨਿਕ
ਮਾਹਰਤ ਦਾ ਭੈੜਾ ਰੂਪ, ਸੱਚਾਈ ਹੈ,
ਅਤੇ ਦੂਜੀ ਕਿ CDMA ਮੋਬਾਇਲ ਕੰਪਨੀਆਂ
(ਰਿਲਾਇੰਸ ਅਤੇ ਟਾਟਾ ਇੰਡੀਕਾਮ) ਦੇ ਭਵਿੱਖ
ਨੂੰ ਖ਼ਤਰਾ ਖੜ੍ਹਾ ਦਿੱਸਦਾ ਹੈ, ਸੰਭਵ ਹੈ ਕਿ
ਹੱਲ਼ ਤਾਂ ਛੇਤੀ ਕਰ ਲੈਣਗੀਆਂ, ਪਰ ਉਦੋਂ ਤੱਕ
ਲੋਕਾਂ ਦੇ ਦਿਲਾਂ ਉੱਤੇ ਭੂਤ ਵਾਲੇ ਮੋਬਾਇਲ
ਖਤਰਾ ਖੜ੍ਹਾ ਰੱਖਣਗੇ।

ਹੁਣ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਬਾਰੇ
ਜ਼ੋਰਦਾਰ ਹੰਭਲੇ ਦੀ ਲੋੜ ਹੈ, ਜੇ ਅੱਜ ਇਹ ਮੋਬਾਇਲਾਂ
ਉੱਤੇ ਇੰਝ ਹਮਲੇ ਹੋ ਸਕਦੇ ਹਨ, ਤਾਂ ਇਹ ਸਮਝਣਾ
ਔਖਾ ਨਹੀਂ ਹੈ ਕਿ ਸੰਸਾਰ ਭਰ ਦੇ ਦੇਸ਼ ਅਤੇ
ਆਪਸ 'ਚ ਲੜ ਭਿੜਨ ਵਾਲੇ ਲੋਕ
ਕਿੰਨੇ ਕੁ ਸੁਰੱਖਿਅਤ ਹਨ।

ਆਓ ਆਉਣ ਵਾਲੇ ਸਮੇਂ ਵਿੱਚ ਇਹ ਕਿਸਮ ਦੇ
ਅਪਰਾਧਾਂ ਦੇ ਖਿਲਾਫ਼ ਆਪਣੇ ਅਤੇ ਆਪਣੇ
ਆਲੇ ਦੁਆਲੇ ਦੇ ਲੋਕਾਂ ਨੂੰ ਜਾਗਰੂਪ ਕਰੀਏ ਤਾਂ
ਕਿ ਗਲਤ ਹਰਕਤਾਂ ਕਰਨ ਵਾਲਿਆਂ ਬਾਰੇ ਜਾਣਕਾਰੀ
ਲੱਭੀ ਜਾ ਸਕੇ। ਅੱਜ ਕੰਪਿਊਟਰਾਂ ਦੇ ਵਿਗਿਆਨਕ
ਜੁੱਗ ਵਿੱਚ ਲੋਕਾਂ ਦੇ ਆਪਸੀ ਭਰੋਸੇ ਅਤੇ ਵਿਸ਼ਵਾਸ਼
ਨਾਲ ਹੀ ਇਸ ਕਿਸਮ ਦੇ ਭਿਆਨਕ ਅਪਰਾਧਾਂ ਉੱਤੇ
ਕਾਬੂ ਪਾਇਆ ਜਾ ਸਕਦਾ ਹੈ, ਨਾ ਕਿ ਇੱਕਲੀਆਂ
ਉੱਨਤ ਤਕਨੀਕਾਂ, ਫਾਇਰਵਾਲਾਂ ਜਾਂ ਹਥਿਆਰ ਨਾਲ।
ਇਹ ਮੇਰਾ ਵਿਸ਼ਵਾਸ਼ ਹੈ।