27 January, 2009

ਕੀ ਮੈਂ ਨਿਰਪੱਖ ਹੋ ਸਕਿਆ?

ਨਿਰਪੱਖ - ਕਿਸੇ ਦਾ ਪੱਖ ਨਾ ਲੈਣਾ, ਬਿਨਾਂ ਕਿਸੇ ਭੇਦ-ਭਾਵ ਤੋਂ
ਗੱਲ਼ ਕਰਨੀ
ਸ਼ਾਇਦ ਮੈਂ ਖੁਦ ਨੂੰ ਬਹੁਤ ਵਾਰ ਸੋਚਿਆ ਕਿ ਨਿਰਪੱਖ ਰੱਖਾਂ,
ਜਦੋਂ ਵੀ ਕਦੇ ਮੌਕਾ ਬਣਿਆ, ਪਰ ਹਮੇਸ਼ਾ ਸੁਆਲ ਟੱਕਰਦਾ ਰਿਹਾ,
ਨਿਰਪੱਖ ਕਿਵੇਂ ਬਣਿਆ ਜਾਵੇ, ਕੌਣ ਨਿਰਪੱਖ ਹੋ ਸਕਦਾ ਹੈ, ਕੌਣ
ਮੇਰਾ ਅਦਾਰਸ਼ ਬਣੇ? ਕੁਝ ਕੁ ਜੀਵਨ ਪੜ੍ਹੇ, ਕੁਝ ਕੁ ਵਿਚਾਰ
ਪੜ੍ਹੇ, ਕੁਝ ਕੁ ਤਜਰਬਿਆਂ ਤੋਂ ਸਿੱਖਿਆ, ਬਹੁਤ ਕੁਝ ਸੁਣਿਆ,
ਸਿੱਖ ਧਰਮ ਦੇ ਵਿਚਾਰਾਂ ਤੋਂ ਲੈ ਕੇ ਭਗਤ ਸਿੰਘ ਤੱਕ, ਅਕਬਰ
ਬਾਰੇ ਜਾਣਨ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜਾਂ ਬਾਰੇ ਸੁਣਿਆ ਕੀਤਾ,
ਕਦੇ ਅਮਰੀਕੀਆਂ ਦਾ ਇਤਹਾਸ ਸਮਝਿਆ ਤਾਂ ਕਦੇ ਰੂਸੀਆਂ ਬਾਰੇ
ਗੱਲਾਂ ਸਾਂਝੀਆਂ ਕੀਤੀਆਂ, ਕਦੇ ਪੰਡਤਾਂ ਬਾਰੇ ਸੁਣਿਆ ਤਾਂ ਕਦੇ
ਮੇਰਾ ਦੇਸ਼ ਮਹਾਨ ਵਰਗੇ ਨਾਅਰੇ ਗੂੰਜੇ ਮੇਰੇ ਦਿਮਾਗ ਅੰਦਰ, ਪਰ
ਖੁਦ ਨੂੰ ਕਦੇ ਵੀ ਨਿਰਪਖ ਨਾ ਰੱਖ ਸਕਿਆ, ਹਾਲਾਂ ਕਿ ਸਭ ਤੋਂ
ਛੋਟੇ ਫੈਸਲੇ ਉੱਤੇ ਵੀ ਨਿਰਪੱਖ ਨਾ ਹੋ ਸਕਿਆ ਫੇਰ ਭਾਵੇਂ ਅੱਖਾਂ
ਸਾਹਮਣੇ ਦਿਸਦੇ ਦੋ ਰੰਗ ਹੋਣ ਜਾਂ ਦੋ ਰਲਦੇ ਮਿਲਦੇ ਵਿਚਾਰ...

ਜੇ ਮੈਂ ਸਿੱਖ ਧਰਮ ਵੱਲ ਝੁਕਾਅ ਰੱਖਾਂ ਤਾਂ ਮੈਂ (ਧਰਮ)-ਨਿਰਪੱਖ ਇਨਸਾਨ ਨਾਲ
ਨਹੀਂ ਰਹਿ ਸਕਦਾ, ਕਿਓ? ਸ਼ਾਇਦ ਮੈਂ ਕਾਮਰੇਡਾਂ ਦੇ ਵਿਰੁਧ ਰਹਾਂਗਾ,
ਤਾਂ ਕਿ ਉਹ ਇਨਸਾਨ ਹੀ ਹਨ

ਜੇ ਮੈਂ ਆਪਣੇ ਆਪ ਨੂੰ ਧਰਮ-ਨਿਰਪੱਖ ਮੰਨਾਂ ਤਾਂ ਕੀ ਇਹ ਸੰਭਵ ਹੈ ਕਿ
ਮੈਂ ਰੱਬ ਦਾ ਨਾਂ ਲਵਾਂ ਅਤੇ ਧਰਮ-ਨਿਰਪੱਖ ਹੋਵਾਂ?

ਜੇ ਮੈਂ ਆਪਣੇ ਆਪ ਨੂੰ ਭਾਰਤੀ ਕਹਾਂ ਤਾਂ ਸਾਰੀ ਦੁਨਿਆਂ, ਇਹ ਸੰਸਾਰ ਕੀ
ਵੰਡਿਆ ਗਿਆ? ਕੀ ਮੈਂ ਅਫਰੀਕੀ ਜਾਂ ਅਮਰੀਕੀ ਤੋਂ ਵੱਖਰਾ ਇਨਸਾਨ ਹਾਂ?
ਨਹੀਂ ਤਾਂ ਫੇਰ ਭਾਰਤੀ ਕਹਿਣਾ ਕਿਓ, ਇਨਸਾਨ ਹੀ ਕਿਓ ਨਹੀਂ।
ਸੰਸਾਰ ਸਭ ਦਾ ਹੈ ਤਾਂ ਖਿੱਤੇ ਵਿੱਚ ਵੰਡਿਆ ਕਿਓ, ਚੱਲੋ ਵੰਡਿਆ ਤਾਂ
ਸਮਝ ਗਿਆ ਕਿ ਪਰਬੰਧ ਲਈ, ਪਰ ਮਾਣ ਕਿਓ ਕੀ ਮੈਂ ਭਾਰਤੀ,
ਅਮਰੀਕੀ, ਰੂਸੀ ਕਿਓ? ਕੀ ਇੰਝ ਨਿਰਪੱਖ ਹੋਣਾ ਸੰਭਵ ਹੈ, ਸ਼ਾਇਦ
ਮੈਂ ਇਸ ਨੂੰ ਸਮਝ ਨੀਂ ਸਕਿਆ ਕਿਤੇ, ਪਰ ਆਖਰ ਮੈਂ ਨਿਰਪੱਖ
ਨੀਂ ਰਹਿ ਸਕਿਆ

ਮੈਂ ਜਿੰਦਗੀ ਦੀ ਸਭ ਤੋਂ ਛੋਟੀ ਉਲਝਣ ਤੋਂ ਸ਼ੁਰੂ ਕਰਾਂ ਤਾਂ ਮੈਨੂੰ
ਰੰਗਾਂ ਵਿੱਚ ਪੀਲਾ ਰੰਗ ਬਹੁਤ ਪਸੰਦ ਹੈ ਅਤੇ ਫੇਰ ਹਰਾ, ਲਾਲ,
ਹੁਣ ਮੈਨੂੰ ਕੋਈ ਰੰਗ ਚੁਣਨ ਲਈ ਕਹੇਗਾ ਤਾਂ ਮੈਂ ਰੰਗਾਂ ਦੀ ਚੋਣ
ਕਦੇ ਵੀ ਨਿਰਪੱਖਤਾ ਨਾਲ ਨਹੀਂ ਕਰ ਸਕਾਂਗਾ।

ਮੈਂ ਖੁਦ ਨੂੰ ਆਪਣੀ ਨਿਰਪੱਖਤਾ ਬਾਰੇ ਸਮਝਾ ਨਹੀਂ ਸਕਿਆ ਹਾਲੇ ਤੱਕ,
ਹਮੇਸ਼ਾ ਮੈਨੂੰ ਮੇਰਾ ਝੁਕਾ ਕਿਸੇ ਪਾਸੇ ਥੋੜ੍ਹਾ ਬਹੁਤ ਲੱਗਦਾ ਹੀ ਹੈ, ਤਰਕ
ਕਰਨ ਨਾਲ ਵੀ ਮੇਰਾ ਝੁਕਾ ਖਤਮ ਨਹੀਂ ਹੁੰਦਾ ਅਤੇ ਜ਼ਿੰਦਗੀ ਦੇ ਬਹੁਤ
ਸਾਰੇ ਅਜਿਹੇ ਦਰਿਆ ਆਉਂਦੇ ਹਨ, ਜਿੱਥੋਂ ਮੈਂ ਨਿਰਪੱਖਤਾ ਦੀ ਬੇੜੀ ਚੜ੍ਹ
ਪਾਰ ਜਾ ਹੀ ਨਹੀਂ ਸਕਿਆ।

ਕੀ ਨਿਰਪੱਖਤਾ ਬਿਨਾਂ ਜ਼ਿੰਦਗੀ ਅਧੂਰੀ ਹੈ? ਕੀ ਗਿਆਨ ਲੈਣ
ਅਤੇ ਸਮਝਣ ਦੇ ਮੱਤ ਲਈ ਨਿਰਪੱਖਤਾ ਦੀ ਲੋੜ ਹੈ?
ਅਤੇ ਸ਼ਾਇਦ ਸਭ ਤੋਂ ਪਹਿਲਾਂ ਸਵਾਲ ਕਿ
ਕੀ ਜ਼ਿੰਦਗੀ ਵਿੱਚ ਨਿਰਪੱਖ ਹੋਣਾ ਕੀ ਲਾਜ਼ਮੀ ਹੈ? ਸ਼ਾਇਦ ਇਹ ਸਵਾਲ
ਪਹਿਲਾਂ ਕਰਨਾ ਚਾਹੀਦੀ ਹੈ, ਫੇਰ ਬਹਿਸ ਅੱਗੇ ਤੋਰੀ ਚਾਹੀਦੀ ਸੀ।
ਪਰ ਮੈਂ ਨਿਰਪੱਖਤਾ ਦੇ ਬੇਮੁਹਾਣ ਵਹਿਣ 'ਚ ਦੂਰ ਆ ਗਿਆ ਅਤੇ
ਹੁਣ ਇਸ ਦਾ ਖਹਿੜਾ ਕਿਸੇ ਗੱਲ਼ ਨਾਲ ਹੀ ਛੁੱਟੇਗਾ, ਸ਼ਾਇਦ
ਕੋਈ ਨਿਰਪੱਖਤਾ ਦਾ ਜਵਾਬ ਦੇਵੇ ਤਾਂ...

18 January, 2009

ਦੁੱਖੀ ਹਿਰਦੇ - ਪ੍ਰਿੰ. ਦਰਸ਼ਣ ਸਿੰਘ ਸਮਾਧ ਵਾਲੇ

4 ਦਿਨ ਪਹਿਲਾਂ, 16 ਜਨਵਰੀ 2009 ਨੂੰ ਪ੍ਰਿੰ. ਦਰਸ਼ਣ ਸਿੰਘ ਬਰਾੜ ਸੁਰਗਵਾਸ
ਹੋ ਗਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ
ਵਿਖੇ ਮੈਨੂੰ ਇਨ੍ਹਾਂ ਦੇ ਕੋਲ 1997-2000 ਤੱਕ ਪੜ੍ਹਨ ਦਾ ਮੌਕਾ ਮਿਲਿਆ।
ਬਹੁਤ ਹੀ ਅਨੁਸ਼ਾਸ਼ਨ ਪਸੰਦ ਅਤੇ ਕਾਬਲੇ-ਤਾਰੀਫ਼ ਪਰਸ਼ਾਸ਼ਕ ਰਹੇ।
ਸਕੂਲ ਦੀਆਂ ਵਰਦੀਆਂ, +1,+2 ਦੇ ਵਿਦਿਆਰਥੀਆਂ ਦੀ ਨਿਯਮਤ
ਕਲਾਸਾਂ, ਰੋਜ਼ਾਨਾ ਕੰਮ ਨੋਟ ਕਰਨਾ ਅਤੇ ਸਕੂਲ ਦਾ ਸ਼ਾਨਦਾਰ
ਪਰਬੰਧ ਇਨ੍ਹਾਂ ਦੀ ਦੇਣ ਰਹੀ ਹੈ। ਉਹਨਾਂ 3-4 ਸਾਲਾਂ ਵਿੱਚ
ਮੈਂ ਖੁਦ ਆਪਣੀ ਅੱਖੀਂ ਸਕੂਲ ਨੂੰ ਮਾਡਲ ਸਕੂਲ ਬਣਦਾ ਤੱਕਿਆ
ਅਤੇ ਮੈਂ ਜਿਸ ਜਗ੍ਹਾ ਉੱਤੇ ਅੱਪੜਿਆ, ਉੱਥੇ ਉਹ ਸਕੂਲ ਦੇ ਪਰਸ਼ਾਸ਼ਕ (ਪ੍ਰਿੰਸੀਪਲ)
ਦੇ ਤੌਰ ਉੱਤੇ ਉਹਨਾਂ ਦਾ ਯੋਗਦਾਨ ਮੇਰੇ ਲਈ ਨਾ-ਭੁੱਲਣਯੋਗ ਹੈ।

ਪਿਛਲੇ ਕੁਝ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ
ਲੁਧਿਆਣੇ ਦਾਖਲ ਸਨ। ਮੇਰੇ ਇਹ ਤੀਸਰੇ ਅਧਿਆਪਕ ਨੇ,
ਜਿਹੜੇ ਜਿੰਦਗੀ ਦੀ ਦੌੜ ਨੂੰ ਪੂਰਾ ਕਰ ਚੱਲੇ ਨੇ...

08 January, 2009

KDE ਦੀਆਂ 50 ਹਜ਼ਾਰ ਲਾਈਨਾਂ ਦਾ ਅਨੁਵਾਦ

KDE ਪਰੋਜੈਕਟ ਨੂੰ
ਜਦੋਂ ਸ਼ੁਰੂ ਕੀਤਾ ਗਿਆ ਸੀ ਸੰਨ ਮਈ,ਜੂਨ 2004 ਵਿੱਚ ਤਾਂ ਇਹ ਪਤਾ ਨਹੀਂ ਸੀ
ਕਿ ਕਿੰਨੀ ਕੁ ਸਫ਼ਲਤਾ ਮਿਲੇਗੀ ਅਨੁਵਾਦ ਵਿੱਚ, ਵਰਤਣ ਵਿੱਚ। ਅੱਜ ਅਚਨਚੇਤ
ਹੀ ਇੱਕ ਮੀਲ-ਪੱਥਰ ਤਹਿ ਕਰ ਲਿਆ ਹੈ, ਉਹ ਹੈ 50 ਹਜ਼ਾਰ ਅਨੁਵਾਦ ਹੋਈਆਂ
ਲਾਇਨਾਂ ਦਾ।

ਜੂਨ 2004 - KDE 3.3 ਵਿੱਚ ਪਹਿਲੀ ਵਾਰ ਪੰਜਾਬੀ ਆਈ
ਜਨਵਰੀ 2009 - KDE4.2 ਵਿੱਚ 50 ਹਜ਼ਾਰ ਲਾਈਨਾਂ

ਮੇਰੇ ਅਨੁਵਾਦ ਵਿੱਚ ਸਭ ਤੋਂ ਵੱਧ ਤਰਜੀਹ ਰਹੀ ਵਿਦਿਅਕ (education)
ਐਪਲੀਕੇਸ਼ਨਾਂ ਨੂੰ, ਹੋਰ ਡੈਸਕਟਾਪ ਉੱਤੇ ਤੁਹਾਨੂੰ ਕੁਝ ਵੀ ਸ਼ਾਇਦ
ਹੀ ਅੰਗਰੇਜ਼ੀ ਵਿੱਚ ਨਜ਼ਰ ਆਵੇ, ਹਾਂ ਡੌਕੂਮੈਂਟੇਸ਼ਨ ਦਾ ਕੰਮ
ਹਾਲੇ ਨਹੀਂ ਪੂਰਾ ਕੀਤਾ ਗਿਆ KDE ਲਈ।

ਇਹ ਅਨੁਵਾਦ ਫਰਵਰੀ ਮਹੀਨੇ ਵਿੱਚ ਉਪਲੱਬਧ ਹੋਣ ਦੀ ਉਮੀਦ ਹੈ।

ਤੁਸੀਂ ਪੂਰਾ ਸਟੇਟਸ ਇੱਥੇ ਵੇਖ ਸਕਦੇ ਹੋ

ਇਹ ਸ਼ਾਇਦ ਤੁਹਾਡੇ ਕਿਸੇ ਦੇ ਵੀ ਭਾਵੇਂ ਕੰਮ ਨਾ ਆਵੇ, ਪਰ ਮੇਰੀ
ਰੂਹ ਨੂੰ ਕੁਝ ਸਕੂਨ ਜ਼ਰੂਰ ਦਿੰਦਾ ਹੈ ਅਤੇ 2009 ਵਰ੍ਹੇ ਦੀ ਪਹਿਲੀਂ
ਸਫ਼ਲਤਾ ਵਜੋਂ ਪੇਸ਼ ਹੋਇਆ ਹੈ।

ਖ਼ੈਰ ਸਫ਼ਰ ਕਦੇ ਖਤਮ ਨਹੀਂ ਹੁੰਦਾ, ਅਤੇ ਮੰਜ਼ਲਾਂ ਕਿਤੇ ਹੁੰਦੀਆਂ ਹੀ
ਨਹੀਂ, ਹੁਣ 52 ਹਜ਼ਾਰ ਲਾਈਨਾਂ ਤੋਂ ਬਾਅਦ 50% ਦੇ ਨੇੜ ਜਾਣ ਦੀ
ਕੋਸ਼ਿਸ਼ ਰਹੇਗੀ (ਜੋ ਕਿ ਹੁਣ ~40% ਹੈ)।

01 January, 2009

ਵਰ੍ਹਾ 2008 ਅਤੇ ਮੇਰਾ ਵਹੀ ਖਾਤਾ

ਸਾਲ 2008 ਅੱਜ ਸਰਕਾਰੀ ਤੌਰ ਉੱਤੇ ਨਿਬੜ ਗਿਆ, ਇਸ ਵਰ੍ਹੇ ਦੀਆਂ
ਹੋਰ ਖ਼ਬਰਾਂ ਵਾਂਗ ਮੈਂ ਆਪਣੇ ਤੌਰ ਉੱਤੇ ਪੜਤਾਲ ਕਰਨ ਦੀ ਵਿਚਾਰ ਕੀਤੀ,
ਇਸ ਮੁਤਾਬਕ ਪਿੱਛੇ ਝਾਤ ਮਾਰਿਆ ਵਿੱਚ ਕੁਝ ਕੀਤੇ ਗਏ ਅਨੁਵਾਦ ਅਤੇ
ਪੰਜਾਬੀ ਲਈ ਕੀਤੇ ਖਾਸ ਜਤਨ ਹਨ:
* ਗਨੋਮ 2.22 ਅਤੇ 2.24 ਰੀਲਿਜ਼ ਪੰਜਾਬੀ ਵਿੱਚ - 100% ਸਫ਼ਲ
* ਕੇਡੀਈ 4.0 ਰੀਲਿਜ਼ - 100% ਸਫ਼ਲ
* ਫਾਇਰਫਾਕਸ 3.0 ਰੀਲਿਜ਼ - 100% ਸਫ਼ਲ
* ਮੋਜ਼ੀਲਾ ਦੀ ਪਾਰਟੀ ਸ਼ਾਮਲ ਹੋਣ ਦਾ ਜਤਨ - ਫੇਲ੍ਹ - ਕੈਨੇਡਾ ਅਮਬੈਸੀ ਨੇ ਵੀਜ਼ਾ ਕੀਤਾ ਰੱਦ
* ਓਪਨ ਆਫਿਸ 3.0 - ਪੰਜਾਬੀ - 50% ਫੇਲ੍ਹ - ਟੈਸਟ ਨਹੀਂ ਹੋ ਸਕੀ, ਅਨੁਵਾਦ ਪੂਰਾ ਸੀ
* ਓਪਨ-ਸੂਸੇ 11.0/11.1 ਰੀਲਿਜ਼ - 11.1 ਡੀਵੀਡੀ ਵਿੱਚ ਪੰਜਾਬੀ ਹੋਈ ਸ਼ਾਮਲ - ਸਭ ਤੋਂ ਵਧੀਆ ਰੀਲਿਜ਼
* ਫੋਡੇਰਾ 9/10 - 10 'ਚ ਕੁਝ ਸੁਧਾਰ ਸੀ, ਪਰ ਹਾਲਤ ਬਹੁਤੀ ਵਧੀਆ ਨਹੀਂ, ਕੇਵਲ ਇੰਪੁੱਟ ਢੰਗ ਨੂੰ ਛੱਡ ਕੇ
* Facebook ਅਨੁਵਾਦ - ਬਹੁਤ ਹੀ ਵਧੀਆ ਕੰਮ ਕੀਤਾ ਅਤੇ ਵਧੀਆ ਨਤੀਜੇ ਰਹੇ
* ਵਲਡ-ਪਰੈੱਸ ਦਾ ਅਨੁਵਾਦ ਚਾਲੂ - ਨਵਾਂ ਬਲੌਗ ਚਾਲੂ ਕੀਤਾ

ਹੋਰਾਂ ਨਿੱਜੀ ਜਤਨਾਂ ਵਿੱਚ:
* Apple MacBook - ਵਰਤੋਂ ਕੀਤੇ 6-7 ਮਹੀਨੇ, ਸਭ ਤੋਂ ਵਧੀਆ ਓਪਰੇਟਿੰਗ ਸਿਸਟਮ - ਸਟੇਬਲ, ਸ਼ਾਨਦਾਰ,
ਪਰ ਮੈਂ ਵਰਤਣ ਦੇ ਯੋਗ ਨਹੀਂ
* ਵਿੰਡੋਜ਼ ਵਿਸਟਾ - ਸ਼ਾਨਦਾਰ, ਵਧੀਆ, ਹਾਰਡਵੇਅਰ ਲਈ ਤਿਆਰ, ਨਵੀਂ ਨਕੋਰ, ਮੈਂ ਬਹੁਤ ਜਚੀ ਅਤੇ ਦੋ ਲੈਪਟਾਪ
ਉੱਤੇ ਵਰਤੋਂ ਕੀਤੀ।
* OneCare ਮਾਈਕਰੋਸਾਫਟ ਵਲੋਂ - ਵਧੀਆ ਸਰਵਿਸ, ਜੇ ਚਾਲੂ ਰੱਖਣ ਅਤੇ ਸੌਖੀ ਵੀ!
* ਡੈੱਲ ਲੈਪਟਾਪ - Vostro - ਸਭ ਤੋਂ ਸਸਤੀ ਅਤੇ ਘਟੀਆ ਸੀਰਿਜ਼, ਵਰਤੋਂ ਦੇ ਯੋਗ, ਪਰ "ਸੁਆਦ" ਨੀਂ ਆਇਆ।
* ਮੋਬਾਇਲ:
N82 ਨੋਕੀਆ - ਸਭ ਤੋਂ ਵਧੀਆ, ਹਰ ਤਰ੍ਹਾਂ ਨਾਲ *****
ਸੋਨੀ ਰਿਕਸਨ -W350 - ਠੀਕ-ਠਾਕ, ਫਲਿੱਪ ਨਾ ਹੁੰਦਾ ਤਾਂ ਕਯਾ ਮੌਜ ਸੀ, ਬਹੁਤ ਹੀ ਪਤਲਾ! ****
-W302 - ਪਤਲਾ ਪਤੰਗ, ਪਰ ਘਟੀਆ ਕੁਆਲਟੀ ਅਤੇ ਭਾਰੀ**
- W750i - ਬਹੁਤ ਵਧੀਆ, ਪਰ ਕੁਝ ਕੁ ਸਮੱਸਿਆ ਸੀ ਸਲਾਇਡ ਕਰਕੇ, ਪਰ ਰੰਗ-ਰੂਪ ਅਤੇ ਫੀਚਰਾਂ ਨਾਲ ਭਰਪੂਰ*****
ਮਟਰੋਲਾ - A1600 - ਨਿਹਾਇਤ ਹੀ ਬੇਕਾਰ, ਘਟੀਆ ਅਤੇ ਕਿਸੇ ਕੰਮ ਦਾ ਨਹੀਂ, ਹਾਂ ਸੱਚ ਮਹਿੰਗਾ ਵੀ!
ਓਵਰ-ਆਲ, ਨੋਕੀਆ ਲਈ ਵਾਪਸੀ ਕੀਤੀ ਹੈ, ਸਾਫਟਵੇਅਰ ਪੱਖੋਂ ਅਤੇ ਟੂਲ ਬਹੁਤ ਹੀ ਵਧੀਆ ਹਨ,
ਜਿਸ ਵਿੱਚ OVI ਸਰਵਿਸ, ਨੈੱਟ ਉੱਤੇ ਕੁਨੈਕਸ਼ਨ ਆਦਿ ਬਹੁਤ ਵਧੀਆ!
* ਕਾਰ - GM Spark - ਬਹੁਤ ਹੀ ਵਧੀਆ, ਸ਼ਾਨਦਾਰ ਗੱਡੀ, ਛੋਟੀ ਜਿਹੀ, ਤਾਕਤਵਰ, ਬੱਸ
* ਤੇਲ - ਸ਼ੈੱਲ ਪੰਪ ਦੀ ਵਰਤੋਂ ਨਾਲ ਪੂਰੀ ਤਰ੍ਹਾਂ ਸੁਖੀ, ਬਹੁਤ ਵਧੀਆ ਸਰਵਿਸ ਪੰਪ ਉੱਤੇ!

ਹੋਰ ਬਹੁਤ ਹੋ ਗਿਆ ਬਾਈ, ਬੱਸ ਹੋਰ ਚੇਤੇ ਨੀਂ ਸੀ ਗੁਜ਼ਰੇ ਸਾਲ ਬਾਰੇ, ਕੁਲ ਮਿਲਾ ਕੇ ਨੌਕਰੀ
ਦੇ ਖਤਰੇ ਤੋਂ ਬਿਨਾਂ ਸਭ ਠੀਕ-ਠਾਕ ਰਿਹਾ...