15 September, 2006

ਬੱਸ ਵਧਾਈਆਂ ਜੀ ਵਧਾਈਆਂ

ਬੱਸ ਵਧਾਈਆਂ ਜੀ ਵਧਾਈਆਂ

ਮੇਰਾ ਮਿੱਤਰ ਪਿਆਰ ਅਮਜਿੰਦਰ ਸਿੰਘ ਮਾਨ, ਜੋ ਪੜ੍ਹਨ ਲਈ
ਆਸਟਰੇਲੀਆ ਗਿਆ ਸੀ। ਮੈਂ ਉਸ ਨੂੰ ਵਿਆਹ ਉੱਤੇ
ਸੱਦਿਆ ਸੀ ਅਤੇ ਮਾਣ ਸੀ ਕਿ ਓਹ ਆਵੇਗਾ, ਪਰ
ਉਸਦੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ
ਭਰ ਆਈਆਂ। ਕੀ ਕਰੂੰ ਬੰਦਾ ਵਿੱਚ ਪਰਦੇਸਾਂ
ਜਾਕੇ।

ਮੈਂ ਵੀ ਕੁਝ ਸੋਚ ਸੀ ਕਿ ਮੈਂ ਵੀ ਜਾਵਾਗਾਂ, ਪਰ ਅੱਜ ਸਵੇਰੇ
ਜੋ ਉਸ ਨੇ ਕਹਾਣੀ ਸੁਣਾਈ ਉਹ ਸੁਣ ਕੇ ਤਾਂ ਜਾਪਦਾ ਹੈ
ਹੁਣ ਤਾਂ ਮੁੜ ਫੈਸਲਾ ਕਰਨਾ ਪਵੇਗਾ।

ਉਸ ਵਰਗੇ ਬਹਾਦਰ ਮੁੰਡੇ ਦਾ ਇਹ ਹਾਲ ਹੋ ਗਿਆ ਤਾਂ
ਮੈਂ ਕੀ ਕਰਾਗਾਂ ਜਾਕੇ ਉੱਥੇ। ਮੈਂ ਉਸ ਨੂੰ ਕਦੇ ਉਦਾਸ ਨਹੀਂ
ਸੀ ਦੇਖਿਆ, ਕਦੇ ਮਜਬੂਰ ਤਾਂ ਹੋ ਹੀ ਨਹੀਂ ਸਕਦਾ ਹੈ।
ਕੋਈ ਉਸ ਦਾ ਰਸਤਾ ਰੋਕ ਨਹੀਂ ਸਕਦਾ ਹੈ, ਫੇਰ ਰਾਤ
ਕਿਵੇਂ ਉਸ ਨੇ ਕਿਹਾ ਕਿ ਓਹ ਆ ਨਹੀਂ ਸਕਦਾ ਹੈ,
ਉਸ ਦੇ ਮਾਪੇ ਅਜੇ ਹਫ਼ਤਾ ਕੁ ਪਹਿਲਾਂ ਹੀ ਓਥੇ ਰਹਿ ਕੇ
ਆਏ ਹਨ, ਪਰ ਹੁਣ ਖਰਚੇ ਤੋਂ ਇੰਨਾ ਤੰਗ ਸੀ ਕਿ ਯੂਨੀਵਰਸਿਟੀ
ਦੀ ਫੀਸ ਦੇਣੀ ਓਸ ਵਾਸਤੇ ਬਹੁਤ ਔਖੀ ਸੀ, ਓਹ ਆਉਣਾ
ਚਾਹੁੰਦਾ ਸੀ, ਪਰ ਇੰਨਾ ਮਜਬੂਰ ਸੀ ਕਿ ਆ ਨਹੀਂ ਸਕਿਆ,
ਤੁਹਾਨੂੰ ਇਸ ਬਹਾਨਾ ਕਹਿ ਸਕਦੇ ਹੋ, ਪਰ ਮੈਂ ਜਾਣਦਾ ਹੈ
ਕਿ ਓਹ ਸੱਚਮੁੱਚ ਹੀ ਇੰਨਾ ਮਜਬੂਰ ਸੀ ਕਿ ਕੁਝ ਨਾ ਕਰ
ਸਕਿਆ। ਭਾਰਤ ਦੇ ਕਰੀਬ ਡੇਢ ਵਜੇ ਮੈਨੂੰ ਫੋਨ ਕਰਕੇ
ਮੈਨੂੰ ਜਗਾਉਦਾ ਹੈ, ਕਹਿੰਦਾ ਹੈ ਕਿ ਮੈਂ ਬਹੁਤ ਚਾਹੁੰਦਾ
ਸੀ ਆਉਣਾ, ਮੈਂ ਤੇਰੇ ਨਾਲ ਵਾਦਾ ਸੀ, ਪਰ ਪਤਾ ਨੀਂ
ਕੀ ਹੋ ਗਿਆ ਮੈਂ ਕੁਝ ਵੀ ਕਰ ਨਾ ਸਕਿਆ ਹਾਂ।
ਅਤੇ ਪਹਿਲਾਂ ਵੀ ਵਾਰ ਓਹ ਰੋ ਪਿਆ (ਮੈਂ ਉਸ ਦੇ ਹੰਝੂ
ਵੀ ਨਾ ਪੂੰਝ ਸਕਿਆ ਸਾਂ ਅਫਸੋਸ), ਕਿੰਨਾ ਚਿਰ
ਰੋਂਦਾ ਰਿਹਾ, ਕਾਲਜ ਦੇ ਦਿਨ ਯਾਦ ਕਰਕੇ, ਵਾਅਦੇ
ਯਾਦ ਕਰਕੇ, ਕਹੇ ਹੋਏ ਸ਼ਬਦ ਦੁਹਰਾ ਕੇ।
ਕਹਿੰਦਾ ਜਿਉਦੇ ਤਾਂ ਹਾਂ, ਪਰ ਸਾਡੀ ਸ਼ੋਸ਼ਲ ਲਾਇਫ
ਤਾਂ ਖਤਮ ਹੋ ਜਾਂਦੀ ਹੈ, ਬੱਸ 'ਵਧਾਈਆਂ' ਦੇਣ ਜੋਗੇ
ਹੀ ਰਹਿ ਜਾਈਦਾ ਹੈ। ਹਾਂ ਬੱਸ ਵਧਾਈਆਂ ਹੀ ਦੇਣ
ਜੋਗੇ। ਪੂਨੇ ਆ ਕੇ ਮੈਨੂੰ ਇੰਜ ਹੀ ਲੱਗਦਾ ਹੈ, ਇਸ ਤੋਂ
ਬਿਨਾਂ ਕੁਝ ਹੋਰ ਨਹੀਂ ਹੈ, ਬੱਸ ਵਧਾਈਆਂ ਦੇਣ ਜੋਗੇ
ਕਿਸੇ ਨਾਲ ਦੁੱਖ ਸੁੱਖ ਸਾਂਝੇ ਤਾਂ ਕਰ ਨਹੀਂ ਸਕਦੇ ਹਾਂ,
ਬੱਸ ਵਧਾਈਆਂ ਭਾਈ ਵਧਾਈਆਂ।

ਆਲਮ

11 August, 2006

ਇੱਕ ਸ਼ਾਮ ਨੂੰ ਯਾਦ ਤੂੰ ਆਇਆਂ

**5 ਅਗਸਤ 2006**

ਕਾਹਨੂੰ ਓਏ ਰੱਬਾ ਵਿਛੋੜਾ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਕਾਹਤੋਂ ਪਰਦੇਸੀ ਦੇਸ ਛੱਡ ਮੈਂ ਆਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਹਾਏ ਓਏ ਮੇਰੇ ਸੱਜਣਾ ਹਰ ਵੇਲੇ ਤੇਰੀ ਯਾਦ ਆਉਦੀ ਰਹਿੰਦੀ
ਲੱਗੀ ਸੀਨੇ ਵਿੱਚ ਅੱਗ ਵਿਛੋੜੇ ਦੀ, ਰਹਿੰਦੀ ਪਲ ਪਲ ਤੜਪਾਉਦੀ
ਕੱਲ੍ਹ ਤੇਰੇ ਖਤ ਨੇ ਹੋਰ ਵੀ ਜਲਾਇਆ,ਮਹਿਬੂਬ ਮੇਰਾ ਦੂਰ ਰਹਿ ਗਿਆ

ਉਡੀਕਾਂ ਵਿੱਚ ਦਿਨ ਲੰਘਦਾ, ਯਾਦਾਂ ਨਾਲ ਰਾਤ ਨੀਂ,
ਵਗਦੇ ਨੇ ਹੰਝੂ ਜਿਵੇਂ ਹੋਵੇ ਸਾਉਣ ਮਹੀਨੇ ਬਰਸਾਤ ਨੀਂ
ਚੈਨ ਇਹਨਾਂ ਦਿਲ ਦਾ ਨਾਲ ਵਹਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਰਾਤੀਂ ਤੱਕਾਂ ਅੰਬਰੀਂ ਤਾਂ ਤੇਰਾ ਹੀ ਝੌਲਾ ਜੇਹਾ ਪੈਂਦਾ ਏ
ਜਾਣਾ ਵਤਨਾਂ ਨੂੰ ਪ੍ਰੀਤ, ਮਿਲਣਾ ਏ ਦੀਪ, ਦਿਲ ਹੌਕੇ ਲੈਂਦਾ ਏ
ਦਰਦ ਜੁਦਾਇਆਂ ਦਾ ਜਾਵੇ ਨਾ ਹੰਢਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਵਾਜ ਸੁਣ ਤੇਰੀ ਫੋਨ ਉੱਤੇ, ਚੈਨ ਕਦੇ ਹੁਣ ਆਉਦਾ ਨੀਂ
ਸੱਲ੍ਹ ਵਿਛੋੜੇ ਵਾਲਾ ਸਗੋਂ ਹੋਰ ਵੀ ਤੜਪਾਉਦਾ ਨੀਂ
ਕੇਹੜੇ ਗੜੇ 'ਚ ਰੋਜ਼ੀ ਰੋਟੀ ਨੇ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਤੁਰਿਆਂ ਸਾਂ ਜਦੋਂ ਤੇਰੀ ਉਦਾਸੀ ਅਜੇ ਵੀ ਨਹੀਂ ਭੁਲਦੀ
ਜੁਦਾ ਤੂੰ ਜੁਦਾ ਮੈਂ, ਦੋਵਾਂ ਦੀ ਜਵਾਨੀ ਵਿਛੋੜੇ 'ਚ ਰੁਲਦੀ
ਕਦੇ ਹਾਕ ਮਾਰ ਕੇ ਨਾ ਤੂੰ ਬੁਲਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਖੁਸ਼ ਰਹੀ ਸਦਾ ਤੇਰੇ ਹਾਸਿਆਂ ਦਾ ਪਰਦੇਸਿਆਂ ਨੂੰ ਆਸਰਾ
ਆਉਦੇ ਵਰ੍ਹੇ ਮੈਂ ਵੀ ਆਉਗਾ, ਸਮਝੀ ਨਾ ਕਿਤੇ ਲਾਰਾ

01 August, 2006

ਅੱਜ ਰਿਸ਼ਵਤ ਦੇਣੀ ਪਈ

ਅੱਜ ਰਿਸ਼ਵਤ ਦੇਣੀ ਪਈ

ਸ਼ੱਕਰਵਾਰ, ਮੈਂ ਤੇ ਜਸਵਿੰਦਰ, ਦੋਵੇਂ ਜਾਣ ਮੋਟਰਸਾਇਕਲ ਉੱਤੇ
ਦਫ਼ਤਰ ਵੱਲ ਜਾ ਰਹੇ ਸੀ, ਮੀਂਹ ਪੈ ਰਿਹਾ ਅਤੇ ਰੋਜ਼ਾਨਾ ਵਾਂਗ
ਟਰੈਫਿਕ ਜਾਮ ਸੀ, ਮੋੜ ਉੱਤੇ ਟਰੈਫਿਕ ਪੁਲਿਸ ਵਾਲੇ ਨੇ ਹੱਥ
ਦਿੱਤਾ ਅਤੇ ਸਾਨੂੰ ਕਹਿੰਦਾ ਲਾਇਸੈਂਸ ਕੱਢੋ। ਦੇ ਦਿੱਤੇ,
ਅਖੇ ਕਿੱਥੇ ਕੰਮ ਕਰਦੇ ਹੋ, ਕੋਈ ਐਡਨੱਟੀ ਕਾਰਡ ਹੈ,
ਮੈਂ ਇਲੈਕਟਰੋਨਿਕ ਕਾਰਡ ਵੇਖਾਇਆ, ਤਾਂ ਉਸ ਉੱਤੇ
'ਕੱਲਾ ਕਾਰਡ ਸੀ, ਨਹੀਂ ਜੀ, ਇਸ ਉੱਤੇ ਤਾਂ ਤੁਹਾਡੀ
ਕੰਪਨੀ ਦਾ ਨਾਂ ਹੀ ਨਹੀਂ ਹੈ, ਅੱਗੇ ਪਿੱਛੇ ਘੁੰਮ ਕੇ
ਗੱਡੀ ਦਾ ਨੰਬਰ ਵੇਖ ਲਿਆ, (ਜੋ ਕਿ ਪੰਜਾਬ ਦਾ ਸੀ,
ਅਤੇ ਗੱਡੀ ਸੀ ਮਹਾਂਰਾਸ਼ਟਰ ਵਿੱਚ), ਲਿਆਓ ਜੀ
ਐਨ ਓ ਸੀ (ਅਤੇ ਹੋਰ ਸਰਟੀਫਿਕੇਟ ਮੰਗਣ ਲੱਗਾ)
ਆਪੇ ਹੀ ਕਹਿੰਦਾ 400 ਰੁਪਏ ਲੱਗਣਗੇ ਕਚਿਹਰੀ ਵਿੱਚ,
ਦੋ ਸੌਂ ਵਿੱਚ ਗੱਲ ਕਰਨੀ ਹੈ ਤਾਂ ਆ ਜਾਓ।
ਚੱਲੋ ਮੇਰੇ ਸਾਹਮਣੇ ਆਪਣੇ ਹੱਥੀ ਪੈਸੇ ਦੇਣ ਦਾ ਪਹਿਲਾਂ
ਕੇਸ ਸੀ, ਕਹਿ ਕਹਾਂ ਕੇ 50 ਰੁਪਏ ਘੱਟ ਕੀਤੇ, ਮੇਰਾ
ਉੱਥੋਂ ਤੁਰਨ ਨੂੰ ਜੀਅ ਨਾ ਕਰੇ, ਸਾਲੇ ਆਪਣੇ ਕਮਾਏ ਹੋਏ
ਪੈਸੇ ਸਨ, ਬਹੁਤ ਦੁੱਖ ਹੋਇਆ, ਪਰ ਕੀ ਕਰ ਸਕਦੇ ਹਾਂ।
ਅਸੀਂ ਦਫ਼ਤਰ ਗਏ, ਪਰ ਮੀਂਹ ਹੋਣ ਕਰਕੇ ਵਾਪਿਸ ਆ
ਗਏ, ਕਿਉਕਿ ਬੁਰੀ ਤਰ੍ਹਾਂ ਭਿੱਜ ਗਏ ਸਾਂ, ਪਰ ਜੇਹੜਾ
ਸਨਮਾਨ ਪੁਲਿਸ ਵਾਲੇ ਨੇ ਕੀਤਾ, ਉਸ ਦਾ ਤਾਂ ਕਹਿਣਾ
ਹੀ ਕੀ ਸੀ।
ਅਖੇ ਜੀ ਮੇਰਾ ਭਾਰਤ ਮਹਾਨ।

19 July, 2006

ਐ ਮੇਰੇ ਹਮਸਫ਼ਰ

ਐ ਮੇਰੇ ਹਮਸਫ਼ਰ

ਜਦੋਂ ਦਾ ਹੋ ਗਿਆ ਤੇਰੇ ਨਾਲ ਪਿਆਰ
ਤੈਨੂੰ ਕੀ ਕਹਾਂ ਕਿਧਰ ਗਿਆ ਮੇਰਾ ਕਰਾਰ

ਸੁੱਖ ਚੈਨ ਖੋ ਲਿਆ, ਝੱਲਾ ਬਣਾ ਛੱਡਿਆ,
ਲੈਕੇ ਇਕਰਾਰ, ਕਾਸਾ ਹੱਥ 'ਚ ਫੜਾ ਛੱਡਿਆ,
ਬਣ ਗਿਆ ਹੁਣ ਰੱਬ ਤੂੰ ਮੇਰੇ ਯਾਰ

ਵਹਾ ਲਿਆ ਕਿਨਾਰੇ ਤੋਂ, ਇੱਕ ਪੱਤੇ ਵਾਂਗ ਤੂੰ ਮੈਨੂੰ
ਜਾਪਦੀ ਦੀ ਮੰਜ਼ਲ, ਸਫ਼ਰ ਬਣਾ ਲਿਆ ਆਪਣੇ ਵਾਂਗ ਮੈਨੂੰ
ਤੁਰ ਪਏ ਕਦਮ ਤੇਰੇ ਪਿੱਛੇ, ਮੈਂ ਰੋਕਿਆ ਸੌਂ ਵਾਰ

ਗੁਲਾਬ ਜੇਹੀਏ ਕੰਡੇ ਦੀ ਬਣ ਗਈ ਏ ਪੀੜ ਨੀਂ
ਨੈਣਾ 'ਚ ਵਸਾ ਕੇ ਪਲਕਾਂ ਦੇ ਬੂਹੇ ਲਏ ਭੀੜ ਨੀਂ
ਭੁੱਲਿਆ ਸਾਨੂੰ ਜੱਗ, ਤੂੰ ਵੀ ਲਈ ਨਾ ਸਾਰ

ਤੈਨੂੰ ਮਿਲਣੇ ਦੀ ਕਿੰਨੀ ਏ ਉਡੀਕ ਨੀਂ
ਤੂੰ ਕੀ ਜਾਣੇ ਕਿਵੇਂ ਲੰਘੇ ਪਲ ਕਿਵੇ ਤਰੀਖ ਨੀਂ
ਤੜਪਦਾ ਦਿਲ ਮਿਲਣੇ ਨੂੰ ਲੋਚਦਾ ਵਾਰ ਵਾਰ

ਹਾਏ ਮੇਰੇ ਰੱਬਾ, ਛੇਤੀ ਲਿਆ ਓਹ ਟੈਮ ਓਏ,
ਕਦੋਂ ਹੋਣੇ ਦੀਦਾਰ ਸੋਹਣਿਆਂ ਦੇ, ਤਰਸੇ ਨੈਣ ਓਏ
ਇੱਕ ਤੇਰੇ ਕੋਲੋਂ ਮੰਗ ਡਾਢਿਆਂ, ਕਰੀਂ ਨਾ ਇਨਕਾਰ

ਮੈਂ ਨੀਂ ਕਹਿੰਦਾ, ਉਡੀਕਦਾ ਹਾਂ ਮੈਂ ਹੀ ਕੱਲਾ
ਤੜਪਦਾ ਹੋਵੇਗਾ ਤੇਰਾ ਵੀ ਤਾਂ ਦਿਲ ਝੱਲਾ
ਢਲਦੀ ਕਿਰਨਾ ਨਾਲ ਪ੍ਰੀਤ ਵੀ ਉਮੀਦ ਹੁੰਦੀ ਤਾਰ ਤਾਰ

***13 ਜੁਲਾਈ 2006 ਦੀ ਬੀਮਾਰ ਸ਼ਾਮ ਨੂੰ ਆਪਣੇ ਹਮਸਫ਼ਰ ਨੂੰ ਯਾਦ ਕਰਦਿਆਂ****

12 July, 2006

ਮੁੰਬਈ ਉੱਤੇ ਹਮਲਾ

ਮੁੰਬਈ ਉੱਤੇ ਹਮਲਾ


ਆਖਰ ਓਹਨਾਂ ਨੇ ਮੁੰਬਈ ਦੀ ਲੋਕਲ ਟਰੇਨਾਂ ਨੂੰ ਨਿਸ਼ਾਨਾ ਬਣਾਇਆ ਹੈ,
ਦਿਨ ਓਸੇਤਰਾਂ 11 ਜੁਲਾਈ ਰੱਖਿਆ, ਅੱਜ ਆਥਣ ਤੱਕ ਦੀਆਂ ਖ਼ਬਰਾਂ
ਮੁਤਾਬਕ 183 ਲੋਕ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹਨ।

ਹੁਣ ਏਨਾਂ ਨੂੰ ਕਾਇਰਤਾ ਦੀ ਕਾਹਣੀ ਕਹਿਣ 'ਚ ਹਰਜ਼ ਕੋਈ ਨਹੀਂ ਹੈ,
ਕਿਤੇ ਨਾ ਕਿਤੇ ਇਹ ਉਭਰਦੇ ਹੀ ਹਨ, ਪਰ ਇਹਨਾਂ ਨੂੰ ਰੋਕਣਾ
ਲਾਜ਼ਮੀ ਹੈ, ਘਰਾਂ ਨੂੰ ਪਰਤ ਰਹੇ ਬੇਕਸੂਰ ਲੋਕਾਂ ਨੂੰ ਮਾਰਨ ਨਾਲ
ਇਹਨਾਂ ਨੂੰ ਚਰਚਾ ਤਾਂ ਲਾਜ਼ਮੀ ਮਿਲਦੀ ਹੈ, ਪਰ ਖੁਦਾ, ਰੱਬ,
ਭਗਵਾਨ ਦੀ ਕਚਿਹਰੀ 'ਚ ਥਾਂ ਨੀਂ ਮਿਲ ਸਕਦੀ ਹੈ।

ਅਮਰੀਕਾ, ਪਾਕਿਸਤਾਨ ਦੀਆਂ ਸਰਕਾਰਾਂ ਤੋਂ ਬਿਨਾਂ
ਲਸ਼ਕਰ-ਏ-ਤੋਇਬਾ ਅਤੇ ਦੂਜੇ ਅੱਤਵਾਦੀ ਸੰਗਠਨ ਨੇ
ਇਸ ਦੀ ਨਿੰਦਿਆ ਕੀਤੀ ਹੈ, ਹੁਣ ਸਵਾਲ ਹੈ ਕਿ ਜੇ
ਇਹਨਾਂ ਨੇ ਨਹੀਂ ਕੀਤਾ ਤਾ ਕੌਣ ਜੁੰਮੇਵਾਰ ਹੈ, ਇਸ ਲਈ??

ਪੂਨਾ-
ਕੁਝ ਦਿਨ ਪਹਿਲਾਂ ਸ਼ਿਵ ਸੈਨਾ ਪਰਮੁੱਖ ਬਾਲ ਠਾਕਰੇ
ਦੀ ਪਤਨੀ ਦੀ ਮੂਰਤੀ ਉੱਤੇ ਮਿੱਟੀ ਲਾਈ ਗਈ ਤਾਂ
ਪੂਨੇ ਵਿੱਚ ਵੀ ਸ਼ਿਵ ਸੈਨਿਕਾਂ ਨੇ ਭੰਨ ਤੋੜ ਕੀਤੀ ਸੀ
ਅਤੇ ਬੰਬੇ ਤਾਂ ਬੱਸਾਂ ਵਗੈਰਾ ਸਾੜ ਦਿੱਤੀਆਂ ਸਨ।
ਉਦੋਂ ਪੂਨੇ ਦੁਕਾਨਾਂ ਵਗੈਰਾ ਬੰਦ ਕਰਵਾ ਦਿੱਤੀਆਂ ਸਨ।

ਹੁਣ ਕੱਲ੍ਹ ਇਹ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ
ਉਹ ਦੁਕਾਨਾਂ ਬੰਦ ਕਰਵਾ ਰਹੇ ਸਨ, ਸਰਕਾਰ ਨੇ ਵੀ
ਰੈੱਡ ਅਲਾਰਟ ਐਲਾਨਿਆ ਹੈ।

ਸੱਪ ਲੰਘਣ ਮਗਰੋਂ ਲਕੀਰ ਕੁੱਟਣ ਵਾਲੀ ਗੱਲ਼ ਹੈ ਹੁਣ ਤਾਂ,
ਪਰ ਇਹਨਾਂ ਸਭ ਘਟਨਾਵਾਂ ਪਿੱਛੇ ਖੁਫ਼ੀਆਂ ਵਿਭਾਗ
ਦੀ ਕਾਰਵਾਈ ਉੱਤੇ ਦੋਸ਼ ਲਾਉਣੇ ਲਾਜ਼ਮੀ ਹੋ ਜਾਂਦੇ ਹਨ
ਕਿ ਉਹ ਕਿੱਥੇ ਸੁੱਤੇ ਰਹਿੰਦੇ ਹਨ, ਸਿੱਧੇ ਰੂਪ ਵਿੱਚ ਉਹ
ਹੀ ਜੁੰਮੇਵਾਰ ਹਨ, ਭਾਵੇ ਮੈਂ ਇਹ ਦੋਸ਼ ਨਹੀਂ ਲਗਾ ਰਿਹਾ
ਕਿ ਉਹਨਾਂ ਕਿਓ ਨਹੀਂ ਰੋਕਿਆ, ਕਿਉਕਿ ਇਹ ਚੂਹੇ
ਬਿੱਲੀ ਦਾ ਖੇਡ (ਅੱਤਵਾਦੀਆਂ ਅਤੇ ਖੁਫ਼ੀਆ ਏਜੰਸੀਆਂ ਵਿਚਾਲੇ)
ਹਮੇਸ਼ਾ ਚੱਲਦਾ ਹੀ ਰਹਿੰਦਾ ਹੈ, ਪਰ ਤਾਂ ਵੀ ਉਹਨਾਂ
ਦੇ ਫੇਲ੍ਹ ਹੋਣ ਦਾ ਨਤੀਜਾ ਹੀ ਇਹ ਘਟਨਾਵਾਂ ਹੁੰਦੀਆਂ ਹਨ।
ਖੁਫ਼ੀਆ ਤੰਤਰ 'ਚ ਹੋਰ ਵੀ ਜਾਨ ਫੂਕਣ ਦੀ ਲੋੜ ਹੈ
ਅਤੇ ਉਹਨਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਇਹਨਾਂ
ਦੁਨਿਆਂ ਵਿਰੋਧੀਆਂ ਤਾਕਤਾਂ ਵਿਰੁੱਧ ਕਾਰਵਾਈਆਂ
ਜਾਰੀ ਰੱਖਣੀਆਂ ਚਾਹੀਦੀਆਂ ਹਨ, ਜਿੱਥੋਂ ਤੱਕ
ਸਰਕਾਰ ਦੀ ਭੂਮਿਕਾ ਹੈ, ਉਸ ਨੂੰ ਉਪਰੀ ਰੂਪ
ਵਿੱਚ ਫੌਜ ਅਤੇ ਖੁਫ਼ੀਆਂ ਵਿਭਾਗ ਨੂੰ ਲੋਕਾਂ ਲਈ
ਪੂਰੀ ਤਰਾਂ ਪਾਰਦਰਸ਼ੀ ਬਣਾਉਣਾ ਚਾਹੀਦਾ ਹੈ
ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ
ਮੀਡਿਆ ਅਤੇ ਵਿਰੋਧੀ ਧਿਰ ਇਹ ਜੁੰਮੇਵਾਰੀ ਨੂੰ
ਚੰਗੀ ਸਮਝਣ ਕਿ ਉਹਨਾਂ ਦਾ ਅਜੇਹੇ ਮੌਕੇ ਇੱਕਮੁੱਠ
ਰਹਿਣਾ ਕਿੰਨਾ ਲਾਜ਼ਮੀ ਹੈ।

ਰੱਬ ਸਭ ਸੰਸਾਰ ਨੂੰ ਸ਼ਾਂਤੀ ਅਤੇ ਦਿਮਾਗ
ਵਿੱਚ ਆਨੰਦ ਬਖਸ਼ੇ ਤਾਂ ਕਿ ਅਜੇ ਕਹਿਰ ਕਰਨ
ਤੋਂ ਪਹਿਲਾਂ ਉਹ ਜ਼ਾਲਮ ਕੁਝ ਤਾਂ ਸੋਚਣ।

ਰੱਬ ਰਾਖਾ

29 June, 2006

ਸ਼ਰੇਆਮ ਗੁੰਡਾਗਰਦੀ (ਇਜ਼ਰਾਈਲ)

ਸ਼ਰੇਆਮ ਗੁੰਡਾਗਰਦੀ?

ਆਹ ਵੇਖ ਲੋ ਇਜ਼ਰਾਈਲ, ਬਣਿਆ ਫਿਰਦਾ ਆਂ ਨਾ ਸਰਕਾਰੀ ਸਾਨ,
ਅਖੇ ਸਾਡਾ ਫੌਜੀ ਫੜ ਲਿਆ ਅਤੇ ਤਿੰਨ ਦਿਨ ਹੋਗੇ ਹੁਣ ਫੌਜਾਂ ਨੂੰ
ਦੂਜੇ ਦੇਸ਼ ਵਾੜੀ ਫਿਰਦਿਆਂ, ਵੈਸੇ ਵੀ ਪਹਿਲਾਂ ਕੇਹੜਾ ਆਪਣੀ
ਧਰਤੀ ਉੱਤੇ ਰਹਿੰਦਾ ਹੈ, ਉਹ ਵੀ ਧਰਤੀ ਫਿਲਸਤੀਨ ਦੀ ਹੀ ਹੈ।

ਅੱਜ ਤਾਂ ਬੇਸ਼ਰਮੀ ਦੀ ਹੱਦ ਕਰ ਦਿੱਤੀ ਹੈ ਕਿ ਉਹਨਾਂ ਦੇ ਮੰਤਰੀ
ਫੜ ਲਏ ਹਨ, ਫਿਲਸਤੀਨ ਦੀ 50 ਸਾਲਾਂ ਤੋਂ ਜੜ੍ਹ ਕੱਢਣ
ਉੱਤੇ ਤੁਲੇ ਹੋਏ ਹਨ ਇਹ ਇਜਰਾਈਲੀ, ਕੋਈ ਬੋਲ ਵੀ ਨਹੀਂ
ਸਕਦਾ ਹੈ, ਕਿਉਂਕਿ ਅਮਰੀਕਾ ਦਾ ਲਾਡਲਾ ਪੁੱਤ ਹੈ, ਪਰ
ਯਾਦ ਰੱਖੋ ਕਿ ਰੱਬ ਤੇ ਅੱਤ ਦਾ ਵੈਰ ਹੁੰਦਾ ਹੈ।

ਓਹਨਾਂ ਨੇ ਫੌਜੀ ਫੜਿਆ ਹੈ ਅਤੇ ਮੰਗ ਕੀਤੀ ਸੀ ਕਿ
ਇਜ਼ਰਾਈਲ ਫੌਜ ਵਲੋਂ ਜੇਲਾਂ 'ਚ ਕੈਦ ਕੀਤੇ ਔਰਤਾਂ ਅਤੇ
ਬੱਚੇ ਛੱਡੇ ਜਾਣ, ਜੋ ਕਿ ਐਡੀ ਵੱਡੀ ਗੱਲ ਨਹੀਂ ਅਤੇ ਇਹ
ਤਾਂ ਹੈ ਵੀ ਗਲਤ ਗਲ।

ਇਸਨੂੰ ਕਹਿੰਦੇ ਹਨ ਬਿਗਾਨੀ ਸ਼ੈਹ ਤੇ ਮੁੱਛਾਂ ਮਨਾਉਣੀਆਂ,
ਰੱਬ ਦੇ ਇਨਸਾਫ਼ ਨੂੰ ਦੇਰ ਭਾਵੇਂ ਜਾਵੇ, ਪਰ ਹੁੰਦਾ ਖਰਾ
ਹੈ, ਇਸਕਰਕੇ ਐ ਇਨਸਾਨੀਅਤ ਦੇ ਦੁਸ਼ਮਣੋਂ ਸਾਵਧਾਨ,
ਅੱਤਵਾਦ ਨੂੰ ਪੈਦਾ ਹੋਣ ਦੇਣ ਲਈ ਤੁਸੀਂ ਹੀ ਜੁੰਮੇਵਾਰ ਹੋ ਅਤੇ
ਤੁਸੀਂ ਹੀ ਉਸ ਨੂੰ ਵਧਾਉਦੇ ਹੋ, ਅਤੇ ਫਿਲਸਤੀਨ ਅੱਤਵਾਦੀ
ਕਦੇ ਨਹੀਂ ਹਨ, ਕਿਉਂਕਿ ਓਹ ਆਪਣੇ ਹੱਕ ਲਈ ਲੜ ਰਹੇ ਹਨ,
ਪਰ ਪੂਰੇ ਮੁਸਲਮਾਨ ਜਗਤ ਵਿੱਚ ਆਪਣੇ ਲਈ ਕੰਡੇ ਨਾ ਬੀਜੋ।
ਮੰਨਿਆ ਕਿ ਤੁਸੀਂ ਵੱਡੀ ਤਾਕਤ ਹੋ ਅੱਜ, ਪਰ ਡਰ ਮੰਨ
ਓਸ ਖੁਦਾ ਦਾ,

ਐ ਰੱਬਾ, ਤੇਰਾ ਹੀ ਆਸਰਾ ਹੈ, ਸਿਰਫ਼ ਇਨਸਾਫ਼ ਲਈ
ਹੀ ਪੁਕਾਰ ਹੈ।

22 May, 2006

ਉਦਾਸ ਜੇਹੇ ਦਿਨ

ਉਦਾਸ ਜੇਹੇ ਦਿਨ

ਨਿਗ੍ਹਾ ਬਦਲ ਗਈ ਜਹਾਂ ਦੀ
ਕਰਾਂ ਸਿਫ਼ਤ ਕੇਹੜੇ ਰਹਾਂ ਦੀ

ਵੇਖਿਆ ਮੈਂ ਕਿ ਕਿਸੇ ਦੀ ਤਰੱਕੀ ਤੋਂ ਕਿੰਨੇ ਸੜਦੇ ਨੇ ਲੋਕ
ਆਪ ਕਰਨਾ ਕੁਝ ਨੀਂ, ਇਲਜ਼ਾਮ ਦੂਜੇ 'ਤੇ ਧਰਦੇ ਨੇ ਲੋਕ

ਐ ਖੁਦਾ ਤੇਰੀ ਕੁਦਰਤ 'ਚ ਏਹ ਅਖਿਤਾਰ ਕਿਸੇ ਨੂੰ ਦਿੱਤਾ ਕਿਓ ਤੂੰ,
ਜਦੋਂ ਤੂੰ ਹੀ ਇਹ ਮਹਿਸੂਸ ਨੀਂ ਕਰਦਾ, ਤਾਂ ਕੋਈ ਕਿਓ?

*)ਰੱਬ ਮੇਰਾ ਤਾਂ ਤੂੰ, ਸਭ ਕੁਝ ਮੇਰਾ ਤੂੰ, ਥੋੜ੍ਹਾ ਏਤਬਾਰ ਕਰੀ
ਮੌਤ ਵਾਗੂੰ ਵਫ਼ਾ ਕਰੀਂ, ਜ਼ਿੰਦਗੀ ਵਾਂਗ ਪਿਆਰ ਕਰੀਂ

17 May, 2006

ਚੱਕੀ ਝੋਵੇ ਕੋਈ ਖਾਵੇ ਕੋਈ (ਓਪਨ ਸੋਰਸ)

ਮੁਕਤ ਸਰੋਤ - ਕੇਹੜੀ ਚੱਕੀ ਝੋਵੇ ਅਤੇ ਕੇਹੜਾ ਖਾਵੇ

ਵੱਡੀਆਂ ਵੱਡੀਆਂ ਕੰਪਨੀਆਂ ਨੇ ਰੁੱਖ ਕੀਤਾ ਹੈ ਮੁਕਤ ਸਰੋਤ
(ਓਪਨ ਸੋਰਸ) ਵੱਲ, ਜ਼ਰਾ ਝਲਕ ਪੰਨੇ ਦੇ ਹੇਠਾਂ ਵੇਖੋ।

ਵੱਡੀਆਂ ਕੰਪਨੀਆਂ ਨੂੰ ਇਸ ਵਿੱਚ ਕਿੰਨਾ ਫਾਇਦਾ ਹੈ, ਇਸ
ਦਾ ਹਿਸਾਬ ਤਾਂ ਸਿੱਧਾ ਹੀ ਮੈਂ ਦੱਸਦਾ ਹੈ, ਕੋਡ ਲਿਖੇ ਕੋਈ,
ਗਲਤੀਆਂ (ਬੱਗ) ਕੋਈ ਹਟਾਏ, ਸੋਧ ਕੋਈ ਕਰੇ, ਚਿੱਤਰ
ਕੋਈ ਬਣਾਏ, ਬਸ ਇਹਨਾਂ ਨੇ ਤਾਂ ਕੋਡ ਕੰਪਾਇਲ ਕਰਕੇ
ਬਾਈਨਰੀ ਫਾਇਲਾਂ ਬਣਾਈਆਂ, ਆਪਣੇ ਲੋਗੋ ਲਗਾਏ
ਅਤੇ ਚੱਲ ਮੇਰੇ ਭਾਈ ਵੇਚੋ, ਜਿੰਨੇ ਦਾ ਮਰਜ਼ੀ।
ਹੈ ਨਾ ਮੌਜ, ਨਾ ਹਿੰਗ ਲਗੇ ਨਾ ਫਟਕੜੀ, ਰੰਗ ਚੋਖਾ ਆਵੇ।

ਨਾ ਤਾਂ ਕਿਸੇ ਨੂੰ ਕੋਡਿੰਗ ਦੇ ਪੈਸੇ ਦੇਣੇ ਹਨ, ਨਾ ਟੈਸਟਿੰਗ
ਦੇ, ਜੇ ਕੋਈ ਸੁਧਾਰ ਦੀ ਲੋੜ ਤਾਂ ਆਪਣੇ ਬੰਦਿਆਂ ਤੋਂ ਕਰਵਾ
ਲਵੋ, ਨਹੀਂ ਤਾਂ ਠੀਕ ਹੈ, ਸਾਫਟਵੇਅਰ ਵੇਚਣ ਤੋਂ ਪੈਸੇ ਆਉਣ
ਤਾਂ ਆਪਣੀ ਜੇਬ 'ਚ।
ਵਾਹ ਕੇਡੀ ਮੌਜ ਹੈ

ਇਸ ਵਿੱਚ ਕੁਝ ਚੰਗੇ ਮੁੱਦੇ ਵੀ ਹਨ, ਓਪਨ ਸੋਰਸ ਲਈ,
ਪਰ ਓਪਰਲੀ ਸਥਿਤੀ ਤਾਂ ਆਹ ਹੀ ਜਾਪਦੀ ਹੈ।

ਮਟਰੋਲਾ
http://opensource.motorola.com/
ਡੈੱਲ
http://linux.dell.com/
ਗੁਗਲ
http://code.google.com/
ਨੋਕੀਆ
http://opensource.nokia.com/
ਓਰੇਕਲ
http://www.oracle.com/technology/community/opensource_projects.html
ਆਈ ਬੀ ਐਮ
http://www-128.ibm.com/developerworks/opensource/
ਐਚ ਪੀ
http://opensource.hp.com/
ਐਸ ਜੀ ਆਈ
http://oss.sgi.com/
ਸਨ
http://www.sunsource.net/
ਓਪੇਰਾ
http://www.Opera.com/

27 April, 2006

ਹੁਣ ਕੰਪਿਊਟਰ ਪੰਜਾਬੀ 'ਚ ਸਿੱਧਾ ਸੀਡੀ ਤੋਂ ਚਲਾਓ ਜੀ...

ਅੱਜ 27 ਅਪਰੈਲ 2006 ਨੂੰ ਮੈਨੂੰ ਪੰਜਾਬੀ ਲਾਈਵ ਸੀਡੀ ਜਾਰੀ ਕਰਦੇ
ਸਮੇਂ ਦਿਲੋਂ ਐਨੀ ਖੁਸ਼ੀ ਹੋ ਰਹੀ ਹੈ ਕਿ ਮੈਂ ਦੱਸ ਨਹੀਂ ਸਕਦਾ ਹਾਂ।
ਹੁਣ ਤੁਸੀਂ ਆਪਣੇ ਕੰਪਿਊਟਰ ਉੱਤੇ ਬਿਨਾਂ ਇੰਸਟਾਲ ਕੀਤੇ ਸਿੱਧੀ
ਸੀਡੀ ਪਾਓ ਅਤੇ ਪੰਜਾਬੀ ਚਲਾਓ।

ਆਹ ਕੰਮ ਨੂੰ ਗੁਰਸ਼ਰਨ ਸਿੰਘ ਖਾਲਸਾ ਅਤੇ ਮੈਂ ਬਹੁਤ ਜਤਨਾਂ ਨਾਲ
ਸ਼ੁਰੂ ਕੀਤਾ ਸੀ, ਸਾਲ 2004 ਦੇ ਅਪਰੈਲ ਮਹੀਨੇ ਵਿੱਚ ਕਿਸੇ ਦਿਨ
ਪੰਜਾਬੀ ਯੂਨੀਵਰਸਿਟੀ 'ਚ ਸਾਇੰਸ ਮੇਲਾ ਸੀ ਅਤੇ ਆਦੇਸ਼
ਕਾਲਜ ਦੇ ਵਿਦਿਆਰਥੀ ਹੋਣ ਨਾਤੇ ਅਸੀਂ ਵੀ ਜਾਣ ਦਾ ਪਰੋਗਰਾਮ
ਬਣਾਇਆ ਸੀ, ਲਗਾਤਾਰ 20 ਘੰਟੇ ਬਹਿ ਕੇ ਅਸੀਂ ਲਾਇਵ ਸੀਡੀ
ਨਾ ਬਣਾ ਸਕੇ, ਆਖਰ ਉੱਤੇ ਆ ਕੇ ਪੰਜਾਬੀ ਦੇ ਫੋਂਟ ਸਹੀਂ ਨਹੀਂ ਸਨ
ਚੱਲਦੇ, ਪਰ ਆਖਰ ਦੋ ਸਾਲਾਂ ਬਾਅਦ ਸਾਡਾ ਸੁਪਨਾ ਪੂਰਾ ਹੋ ਗਿਆ
ਅੱਜ ਜਸਵਿੰਦਰ ਸਿੰਘ ਅਤੇ ਹੋਰਾਂ ਦੀ ਮੇਹਨਤ ਸਦਕਾ ਅਸੀਂ
ਆਪਣਾ ਕੰਮ ਵੱਧ ਤੋਂ ਵੱਧ ਲੋਕਾਂ ਤੱਕ ਉਪਲੱਬਧ ਕਰਵਾਉਣ ਯੋਗ ਹੋ
ਗਏ ਹਾਂ।

ਤੁਸੀਂ ਵੀ ਡਾਊਨਲੋਡ ਕਰ ਸਕਦੇ ਹੋ
http://prdownloads.sourceforge.net/punlinux/Punjabi-gnome.iso?download

ਜੇਕਰ ਤੁਸੀਂ ਡਾਊਨਲੋਡ ਨਹੀਂ ਕਰ ਸਕਦੇ ਹੋ ਤਾਂ ਕਿਰਪਾ ਕਰਕੇ
ਸਾਨੂੰ ਈ-ਮੇਲ ਕਰ ਦਿਓ:
punlinux @ yahoo . com
ਅਸੀਂ ਵੱਧ ਤੋਂ ਵੱਧ ਮੇਹਨਤ ਕਰਾਗੇਂ ਕਿ ਤੁਹਾਨੂੰ ਸੀਡੀ ਪੁਚਾ
ਸਕੀਏ। (ਜੇਕਰ ਕਦੇ ਮੋਗਾ ਗੇੜਾ ਵਜੇ ਤਾਂ ਸਾਡੇ ਟਿਕਾਣੇ
ਤੋਂ ਸੀਡੀ ਲੈਣ ਦੀ ਕੋਸ਼ਿਸ਼ ਕਰਿਓ 093163260000
ਮੋਬਾਇਲ ਉੱਤੇ ਹੈਰੀ ਹੋਵੇਗਾ।)

ਸਾਨੂੰ ਹੁਣ ਤੁਹਾਡੇ ਸਹਿਯੋਗ ਦੀ ਲੋੜ ਹੈ, ਜੇਕਰ ਤੁਸੀਂ
ਏਹ ਸੀਡੀ ਦੀ ਵਰਤੋਂ ਕਰਕੇ ਆਪਣੇ ਸੁਝਾਅ, ਸਾਡੀਆਂ
ਗਲਤੀਆਂ ਬਾਰੇ ਜਾਣਕਾਰੀ ਦੇ ਸਕੋ।

ਆਖਰ 'ਚ ਏਹ ਜਤਨ ਲਈ ਪੂਰੀ ਪਨਲੀਨਕਸ ਟੀਮ
ਵਲੋਂ ਮੈਂ ਜਸਵਿੰਦਰ ਸਿੰਘ ਹੋਰਾਂ ਦਾ ਧੰਨਵਾਦ ਕਰਦਾ ਹਾਂ
ਅਤੇ ਸਭ ਵਲੋਂ ਸਹਿਯੋਗ ਦੀ ਉਮੈਦ ਰੱਖਦਾ ਹਾਂ।

ਆਪਣੀ ਟੀਮ ਉੱਤੇ ਬੜੇ ਮਾਣ ਨਾਲ
ਆਲਮ

24 April, 2006

ਪੰਜਾਬੀ (ਸਰਦਾਰ) ਹਰੇਕ ਥਾਂ ਮਿਲਦੇ ਆਂ...

ਗੱਲ ਏਦਾਂ ਹੋਈ ਕਿ ਮੈਂ ਅਤੇ ਜਸਵਿੰਦਰ ਫੂਲੇਵਾਲਾ ਬੇਮਕਸਦ ਹੀ
ਪੂਨੇ ਤੋਂ ਬਾਹਰ ਨਿਕਲ ਗਏ। ਤੁਰੇ ਗਏ ਤੁਰੇ ਗਏ, ਪਹਿਲਾਂ
ਫੌਜੀ ਛਾਉਣੀਆਂ ਆਈਆਂ, ਉੱਥੇ ਸਰਦਾਰ ਸਨ, ਪਰੇਡ ਕਰਦੇ
ਫਿਰਦੇ, ਫੇਰ ਸੁੰਨੇ ਜੇਹੇ ਪਿੰਡ ਆ ਗਏ, ਤਰਕਾਲਾਂ ਢਲ ਰਹੀਆਂ
ਸਨ, ਪੰਛੀਆਂ ਤਾਂ ਨਹੀਂ ਸਨ, ਪਰ ਫੇਰ ਵੀ ਸੋਹਣੇ ਦਰਖਤਾਂ ਦੀ
ਛਾਂ, ਜਿਵੇਂ ਕਿਸੇ ਸ਼ੈਹਰ ਤੋਂ ਦੂਰ ਦੁਰਾਡੇ ਪਿੰਡ ਵਿੱਚ ਬੋਹੜਾਂ ਹੇਠ
ਦੀ ਸੜਕ ਲੰਘਦੀ ਹੋਵੇ। ਸਾਹਮਣੇ ਪਹਾੜ ਵੀ ਸਨ, ਸੂਰਜ
ਛੇਤੀ ਹੀ ਓਸ ਦੇ ਓਹਲੇ ਛਿਪਦਾ ਜਾਪਿਆ, ਪਰ ਸਾਡਾ
ਸਫ਼ਰ ਖਤਮ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ,
ਮੋਟਰ ਸਾਇਕਲ ਵੀ ਜ਼ੋਰ ਲਾ ਰਿਹਾ ਸੀ ਅਤੇ ਉਸ ਦੀ ਸ਼ਾਨਦਾਰ
ਆਵਾਜ਼ ਸਾਨੂੰ ਅੱਗੇ ਵੱਲ ਖਿੱਚ ਰਹੀ ਸੀ।

ਸਾਰੇ ਰਾਹ ਕਿਤੇ ਕਿਤੇ ਟਰੱਕ ਟੱਕਰੇ, ਕਿਤੇ ਗੱਡੀਆਂ ਅਤੇ ਕੋਈ
ਵਿਰਲੀ ਹੀ ਕਾਰ ਸੀ, ਆਮ ਮਹਾਂਰਾਸ਼ਟਰ ਦੇ ਲੋਕ ਸਨ।
ਹਾਲਤ ਬਹੁਤ ਵਧੀਆ ਤਾਂ ਨਹੀਂ ਸੀ, ਪਰ ਸੰਤੋਸ਼ ਕਰਨ ਯੋਗ
ਸੀ। ਛੋਟੇ ਸ਼ੈਹਰ ਵੀ ਪੰਜਾਬ ਦੇ ਪਿੰਡ ਅਤੇ ਸ਼ੈਹਰਾਂ ਵਾਂਗ
ਪੱਛਮੀ ਸਭਿਅਤਾ ਅਤੇ ਪੂਨੇ ਵਰਗੇ ਮਹਾਂਨਗਰਾਂ ਤੋਂ ਕੋਹਾਂ
ਦੂਰ ਵੱਸਦੇ ਹਨ।

ਹੁਣ ਮੈਂ ਮੀਟਰ ਦੇਖਿਆ ਕਿ ਅਸੀਂ ਤਾਂ ਸ਼ੈਹਰ ਤੋਂ ਕਰੀਬ 29
ਕਿਲੋਮੀਟਰ ਦੂਰ ਸਾਂ ਅਤੇ ਸਾਡਾ ਮਕਸਦ 60 ਕਿਲੋਮੀਟਰ
ਜਾਣਾ ਸੀ, ਜਿਸ ਤੋਂ ਅਸੀਂ ਕਰੀਬ 1 ਕਿਲੋਮੀਟਰ ਦੂਰ ਸਾਂ,
ਪਹਾੜ ਦੇ ਕਾਫ਼ੀ ਉੱਤੇ ਚੜ੍ਹ ਆਏ ਸਾਂ, ਰਾਹ ਕਾਫ਼ੀ
ਪੱਧਰਾ ਹੋ ਗਿਆ, ਸਿਰਫ਼ ਕੁਝ ਹੀ ਚੜ੍ਹਾਈਆਂ-ਉਚਾਈਆਂ ਹੀ
ਸਨ।

ਅੱਗੇ ਮੋੜ ਆ ਗਿਆ, ਸੋਚਿਆ ਕਿ ਇੱਥੋਂ ਵਾਪਿਸ
ਚੱਲਦੇ ਹਾਂ, ਬੱਸ ਮੋਟਰ ਸੈਂਕਲ ਨੂੰ ਮੋੜਨ ਲਈ ਤਿਆਰ ਹੋਏ ਕਿ
ਟੈਲੀਫੋਨ ਟਾਵਰ ਹੇਠ ਸਰਦਾਰ ਜੀ ਮੂੰਹ ਧੋਂਈ ਜਾਂਦੇ ਸਨ,
ਚੱਲੋ ਅਸੀਂ ਹੱਥ ਚੱਕ ਦਿੱਤੇ ਅਤੇ ਓਹਨਾਂ ਵੀ, ਤੁਰ ਪਏ ਓਹਨਾਂ
ਵੱਲ, ਹੱਥ ਮਿਲਾਇਆ, ਗੱਲਾਂ ਬਾਤਾਂ ਕੀਤੀਆਂ, ਮਾਨਸਾ
ਜਿਲ੍ਹੇ ਦੇ ਇੱਕ ਪਿੰਡ ਦਾ ਕਰਜ਼ੇ ਦਾ ਮਾਰਿਆ ਜੱਟ ਸੀ, ਓਸ
ਨੂੰ ਆਈਡੀਆ ਵਾਲਿਆਂ ਨੇ ਭਰਤੀ ਕਰ ਲਿਆ ਸੀ ਟਾਵਰ
ਉੱਤੇ ਨੌਕਰੀ ਲਈ, ਹੁਣ ਮਹਾਂਰਾਸ਼ਟਰ ਦੇ ਇਸ ਪਹਾੜ ਉੱਤੇ
ਆ ਬੈਠਾ ਸੀ, ਇੱਕ ਹੋਰ ਪੰਜਾਬੀ ਵੀ ਨਾਲ ਸੀ, ਪਰ ਓਹ
ਮਿਲ ਨਹੀਂ ਸਕਿਆ ਸੀ।
ਚੱਲੋ ਖ਼ੈਰ ਸਾਨੂੰ ਤਸੱਲੀ ਹੋਈ ਕਿ ਓਸ ਨੂੰ ਮਿਲ ਕੇ ਸਾਨੂੰ
ਖੁਸ਼ੀ ਹੋਈ ਅਤੇ ਓਸ ਦੀ ਰੂਹ ਨੂੰ ਤਸੱਲੀ ਮੋਗੇ ਦੇ ਬੰਦੇ
ਓਸ ਕੋਲ ਮਿਲਣ ਆਉਣ ਕਰਕੇ ਹੋਈ, ਬਾਕੀ ਰਹੀਂ
ਗੱਲ ਪੰਜਾਬੀਆਂ ਦੀ ਹਰ ਥਾਂ ਮਿਲਣ ਦੀ ਓਹ ਤਾਂ
ਅਸੀਂ ਅੱਖੀਂ ਡਿੱਠਾ ਹੈ।

ਇਸ ਦੇ ਕਈ ਕਾਰਨ ਹੈ, ਜਿਵੇਂ ਕਿ ਪੰਜਾਬੀ ਕਿਸੇ ਵੀ
ਕੰਮ ਨੂੰ ਛੋਟਾ ਨਹੀਂ ਸਮਝਦਾ ਹੈ, ਮੰਗ ਕੇ ਖਾਣ ਨਾਲੋਂ
ਕਿਸੇ ਵੀ ਤਰ੍ਹਾਂ ਮੇਹਨਤ ਕਰਨਾ ਮਾੜਾ ਨਹੀਂ ਸਮਝਦਾ ਹੈ।
ਬੱਸ ਏਹ ਕਰਕੇ ਇਹ ਦੁਨਿਆਂ ਦੇ ਕਿਸੇ ਵੀ ਭਾਗ ਵਿੱਚ
ਮੇਹਨਤ ਕਰਦੇ ਮਿਲ ਜਾਣਗੇ, ਭਾਵੇਂ ਓਹ ਪੰਜਾਬ
ਦੇ ਪਿੰਡ ਹੋਣ, ਜਾਂ ਅਮਰੀਕਾ, ਕੈਨੇਡਾ ਜਾਂ ਭਾਵੇਂ
ਮਹਾਂਰਾਸ਼ਟਰ ਦੇ ਉਜਾੜ ਜਿਹੇ ਜੰਗਲ 'ਚ ਆਈਡੀਆ
ਦਾ ਟਾਵਰ ਹੋਵੇ

ਪੰਜਾਬੀਆਂ ਦੀ ਸ਼ਾਨ ਵੱਖਰੀ...