ਉਦਾਸ ਜੇਹੇ ਦਿਨ
ਨਿਗ੍ਹਾ ਬਦਲ ਗਈ ਜਹਾਂ ਦੀ
ਕਰਾਂ ਸਿਫ਼ਤ ਕੇਹੜੇ ਰਹਾਂ ਦੀ
ਵੇਖਿਆ ਮੈਂ ਕਿ ਕਿਸੇ ਦੀ ਤਰੱਕੀ ਤੋਂ ਕਿੰਨੇ ਸੜਦੇ ਨੇ ਲੋਕ
ਆਪ ਕਰਨਾ ਕੁਝ ਨੀਂ, ਇਲਜ਼ਾਮ ਦੂਜੇ 'ਤੇ ਧਰਦੇ ਨੇ ਲੋਕ
ਐ ਖੁਦਾ ਤੇਰੀ ਕੁਦਰਤ 'ਚ ਏਹ ਅਖਿਤਾਰ ਕਿਸੇ ਨੂੰ ਦਿੱਤਾ ਕਿਓ ਤੂੰ,
ਜਦੋਂ ਤੂੰ ਹੀ ਇਹ ਮਹਿਸੂਸ ਨੀਂ ਕਰਦਾ, ਤਾਂ ਕੋਈ ਕਿਓ?
*)ਰੱਬ ਮੇਰਾ ਤਾਂ ਤੂੰ, ਸਭ ਕੁਝ ਮੇਰਾ ਤੂੰ, ਥੋੜ੍ਹਾ ਏਤਬਾਰ ਕਰੀ
ਮੌਤ ਵਾਗੂੰ ਵਫ਼ਾ ਕਰੀਂ, ਜ਼ਿੰਦਗੀ ਵਾਂਗ ਪਿਆਰ ਕਰੀਂ
ਪਿੰਡ ਆਲਮਵਾਲਾ ਕਲਾਂ ਦਾ ਮੁੰਡਾ,ਜੋ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਏ। ਖੁੱਲੇਪਨ ਦੀ ਵਕਾਲਤ ਕਰਦਾ, ਹਰ ਚੀਜ਼ ਲੱਗਦੀ ਤਾਰਾ ਜਿਸ ਨੂੰ ਜ਼ਿੰਦਗੀ 'ਚ ਕਦੇ ਨਾ ਕਦੇ ਭਟਕਣ ਮੁੱਕ ਜਾਂਦੀ ਏ ਤੇ ਜਾਪਦਾ ਹੈ ਵਕਤ ਠਹਿਰ ਗਿਆ ਹੈ... ਮੇਰਾ ਵਕਤ ਹੁਣ ਰੁਕਿਆ ਜਾਪਦਾ ਹੈ, ਜਿੱਥੇ ਬੀਤਿਆ, ਹੁਣ ਤੇ ਭਵਿੱਖ ਇਕੱਠੇ ਨੇ... ਉਦਾਸ ਰਾਹਾਂ ਤੋਂ ਗੁਜ਼ਰ ਕੇ ਹੁਣ ਸਿੱਧੇ ਪੱਧਰ ਰਾਹ 'ਤੇ ਆ ਗਿਆ ਹਾਂ ਸੱਚੀ ਸਮਾਂ ਕਦੇ ਨਹੀਂ ਰੁਕਦਾ ਪਰ, ਹੁਣ ਮੰਜ਼ਲ ਦੇ ਨਾਲ ਨਾਲ ਤੁਰਿਆ ਆਲਮ
22 May, 2006
17 May, 2006
ਚੱਕੀ ਝੋਵੇ ਕੋਈ ਖਾਵੇ ਕੋਈ (ਓਪਨ ਸੋਰਸ)
ਮੁਕਤ ਸਰੋਤ - ਕੇਹੜੀ ਚੱਕੀ ਝੋਵੇ ਅਤੇ ਕੇਹੜਾ ਖਾਵੇ
ਵੱਡੀਆਂ ਵੱਡੀਆਂ ਕੰਪਨੀਆਂ ਨੇ ਰੁੱਖ ਕੀਤਾ ਹੈ ਮੁਕਤ ਸਰੋਤ
(ਓਪਨ ਸੋਰਸ) ਵੱਲ, ਜ਼ਰਾ ਝਲਕ ਪੰਨੇ ਦੇ ਹੇਠਾਂ ਵੇਖੋ।
ਵੱਡੀਆਂ ਕੰਪਨੀਆਂ ਨੂੰ ਇਸ ਵਿੱਚ ਕਿੰਨਾ ਫਾਇਦਾ ਹੈ, ਇਸ
ਦਾ ਹਿਸਾਬ ਤਾਂ ਸਿੱਧਾ ਹੀ ਮੈਂ ਦੱਸਦਾ ਹੈ, ਕੋਡ ਲਿਖੇ ਕੋਈ,
ਗਲਤੀਆਂ (ਬੱਗ) ਕੋਈ ਹਟਾਏ, ਸੋਧ ਕੋਈ ਕਰੇ, ਚਿੱਤਰ
ਕੋਈ ਬਣਾਏ, ਬਸ ਇਹਨਾਂ ਨੇ ਤਾਂ ਕੋਡ ਕੰਪਾਇਲ ਕਰਕੇ
ਬਾਈਨਰੀ ਫਾਇਲਾਂ ਬਣਾਈਆਂ, ਆਪਣੇ ਲੋਗੋ ਲਗਾਏ
ਅਤੇ ਚੱਲ ਮੇਰੇ ਭਾਈ ਵੇਚੋ, ਜਿੰਨੇ ਦਾ ਮਰਜ਼ੀ।
ਹੈ ਨਾ ਮੌਜ, ਨਾ ਹਿੰਗ ਲਗੇ ਨਾ ਫਟਕੜੀ, ਰੰਗ ਚੋਖਾ ਆਵੇ।
ਨਾ ਤਾਂ ਕਿਸੇ ਨੂੰ ਕੋਡਿੰਗ ਦੇ ਪੈਸੇ ਦੇਣੇ ਹਨ, ਨਾ ਟੈਸਟਿੰਗ
ਦੇ, ਜੇ ਕੋਈ ਸੁਧਾਰ ਦੀ ਲੋੜ ਤਾਂ ਆਪਣੇ ਬੰਦਿਆਂ ਤੋਂ ਕਰਵਾ
ਲਵੋ, ਨਹੀਂ ਤਾਂ ਠੀਕ ਹੈ, ਸਾਫਟਵੇਅਰ ਵੇਚਣ ਤੋਂ ਪੈਸੇ ਆਉਣ
ਤਾਂ ਆਪਣੀ ਜੇਬ 'ਚ।
ਵਾਹ ਕੇਡੀ ਮੌਜ ਹੈ
ਇਸ ਵਿੱਚ ਕੁਝ ਚੰਗੇ ਮੁੱਦੇ ਵੀ ਹਨ, ਓਪਨ ਸੋਰਸ ਲਈ,
ਪਰ ਓਪਰਲੀ ਸਥਿਤੀ ਤਾਂ ਆਹ ਹੀ ਜਾਪਦੀ ਹੈ।
ਮਟਰੋਲਾ
http://opensource.motorola.com/
ਡੈੱਲ
http://linux.dell.com/
ਗੁਗਲ
http://code.google.com/
ਨੋਕੀਆ
http://opensource.nokia.com/
ਓਰੇਕਲ
http://www.oracle.com/technology/community/opensource_projects.html
ਆਈ ਬੀ ਐਮ
http://www-128.ibm.com/developerworks/opensource/
ਐਚ ਪੀ
http://opensource.hp.com/
ਐਸ ਜੀ ਆਈ
http://oss.sgi.com/
ਸਨ
http://www.sunsource.net/
ਓਪੇਰਾ
http://www.Opera.com/

27 April, 2006
ਹੁਣ ਕੰਪਿਊਟਰ ਪੰਜਾਬੀ 'ਚ ਸਿੱਧਾ ਸੀਡੀ ਤੋਂ ਚਲਾਓ ਜੀ...
ਅੱਜ 27 ਅਪਰੈਲ 2006 ਨੂੰ ਮੈਨੂੰ ਪੰਜਾਬੀ ਲਾਈਵ ਸੀਡੀ ਜਾਰੀ ਕਰਦੇ
ਸਮੇਂ ਦਿਲੋਂ ਐਨੀ ਖੁਸ਼ੀ ਹੋ ਰਹੀ ਹੈ ਕਿ ਮੈਂ ਦੱਸ ਨਹੀਂ ਸਕਦਾ ਹਾਂ।
ਹੁਣ ਤੁਸੀਂ ਆਪਣੇ ਕੰਪਿਊਟਰ ਉੱਤੇ ਬਿਨਾਂ ਇੰਸਟਾਲ ਕੀਤੇ ਸਿੱਧੀ
ਸੀਡੀ ਪਾਓ ਅਤੇ ਪੰਜਾਬੀ ਚਲਾਓ।
ਆਹ ਕੰਮ ਨੂੰ ਗੁਰਸ਼ਰਨ ਸਿੰਘ ਖਾਲਸਾ ਅਤੇ ਮੈਂ ਬਹੁਤ ਜਤਨਾਂ ਨਾਲ
ਸ਼ੁਰੂ ਕੀਤਾ ਸੀ, ਸਾਲ 2004 ਦੇ ਅਪਰੈਲ ਮਹੀਨੇ ਵਿੱਚ ਕਿਸੇ ਦਿਨ
ਪੰਜਾਬੀ ਯੂਨੀਵਰਸਿਟੀ 'ਚ ਸਾਇੰਸ ਮੇਲਾ ਸੀ ਅਤੇ ਆਦੇਸ਼
ਕਾਲਜ ਦੇ ਵਿਦਿਆਰਥੀ ਹੋਣ ਨਾਤੇ ਅਸੀਂ ਵੀ ਜਾਣ ਦਾ ਪਰੋਗਰਾਮ
ਬਣਾਇਆ ਸੀ, ਲਗਾਤਾਰ 20 ਘੰਟੇ ਬਹਿ ਕੇ ਅਸੀਂ ਲਾਇਵ ਸੀਡੀ
ਨਾ ਬਣਾ ਸਕੇ, ਆਖਰ ਉੱਤੇ ਆ ਕੇ ਪੰਜਾਬੀ ਦੇ ਫੋਂਟ ਸਹੀਂ ਨਹੀਂ ਸਨ
ਚੱਲਦੇ, ਪਰ ਆਖਰ ਦੋ ਸਾਲਾਂ ਬਾਅਦ ਸਾਡਾ ਸੁਪਨਾ ਪੂਰਾ ਹੋ ਗਿਆ
ਅੱਜ ਜਸਵਿੰਦਰ ਸਿੰਘ ਅਤੇ ਹੋਰਾਂ ਦੀ ਮੇਹਨਤ ਸਦਕਾ ਅਸੀਂ
ਆਪਣਾ ਕੰਮ ਵੱਧ ਤੋਂ ਵੱਧ ਲੋਕਾਂ ਤੱਕ ਉਪਲੱਬਧ ਕਰਵਾਉਣ ਯੋਗ ਹੋ
ਗਏ ਹਾਂ।
ਤੁਸੀਂ ਵੀ ਡਾਊਨਲੋਡ ਕਰ ਸਕਦੇ ਹੋ
http://prdownloads.sourceforge.net/punlinux/Punjabi-gnome.iso?download
ਜੇਕਰ ਤੁਸੀਂ ਡਾਊਨਲੋਡ ਨਹੀਂ ਕਰ ਸਕਦੇ ਹੋ ਤਾਂ ਕਿਰਪਾ ਕਰਕੇ
ਸਾਨੂੰ ਈ-ਮੇਲ ਕਰ ਦਿਓ:
punlinux @ yahoo . com
ਅਸੀਂ ਵੱਧ ਤੋਂ ਵੱਧ ਮੇਹਨਤ ਕਰਾਗੇਂ ਕਿ ਤੁਹਾਨੂੰ ਸੀਡੀ ਪੁਚਾ
ਸਕੀਏ। (ਜੇਕਰ ਕਦੇ ਮੋਗਾ ਗੇੜਾ ਵਜੇ ਤਾਂ ਸਾਡੇ ਟਿਕਾਣੇ
ਤੋਂ ਸੀਡੀ ਲੈਣ ਦੀ ਕੋਸ਼ਿਸ਼ ਕਰਿਓ 093163260000
ਮੋਬਾਇਲ ਉੱਤੇ ਹੈਰੀ ਹੋਵੇਗਾ।)
ਸਾਨੂੰ ਹੁਣ ਤੁਹਾਡੇ ਸਹਿਯੋਗ ਦੀ ਲੋੜ ਹੈ, ਜੇਕਰ ਤੁਸੀਂ
ਏਹ ਸੀਡੀ ਦੀ ਵਰਤੋਂ ਕਰਕੇ ਆਪਣੇ ਸੁਝਾਅ, ਸਾਡੀਆਂ
ਗਲਤੀਆਂ ਬਾਰੇ ਜਾਣਕਾਰੀ ਦੇ ਸਕੋ।
ਆਖਰ 'ਚ ਏਹ ਜਤਨ ਲਈ ਪੂਰੀ ਪਨਲੀਨਕਸ ਟੀਮ
ਵਲੋਂ ਮੈਂ ਜਸਵਿੰਦਰ ਸਿੰਘ ਹੋਰਾਂ ਦਾ ਧੰਨਵਾਦ ਕਰਦਾ ਹਾਂ
ਅਤੇ ਸਭ ਵਲੋਂ ਸਹਿਯੋਗ ਦੀ ਉਮੈਦ ਰੱਖਦਾ ਹਾਂ।
ਆਪਣੀ ਟੀਮ ਉੱਤੇ ਬੜੇ ਮਾਣ ਨਾਲ
ਆਲਮ

24 April, 2006
ਪੰਜਾਬੀ (ਸਰਦਾਰ) ਹਰੇਕ ਥਾਂ ਮਿਲਦੇ ਆਂ...
ਗੱਲ ਏਦਾਂ ਹੋਈ ਕਿ ਮੈਂ ਅਤੇ ਜਸਵਿੰਦਰ ਫੂਲੇਵਾਲਾ ਬੇਮਕਸਦ ਹੀ
ਪੂਨੇ ਤੋਂ ਬਾਹਰ ਨਿਕਲ ਗਏ। ਤੁਰੇ ਗਏ ਤੁਰੇ ਗਏ, ਪਹਿਲਾਂ
ਫੌਜੀ ਛਾਉਣੀਆਂ ਆਈਆਂ, ਉੱਥੇ ਸਰਦਾਰ ਸਨ, ਪਰੇਡ ਕਰਦੇ
ਫਿਰਦੇ, ਫੇਰ ਸੁੰਨੇ ਜੇਹੇ ਪਿੰਡ ਆ ਗਏ, ਤਰਕਾਲਾਂ ਢਲ ਰਹੀਆਂ
ਸਨ, ਪੰਛੀਆਂ ਤਾਂ ਨਹੀਂ ਸਨ, ਪਰ ਫੇਰ ਵੀ ਸੋਹਣੇ ਦਰਖਤਾਂ ਦੀ
ਛਾਂ, ਜਿਵੇਂ ਕਿਸੇ ਸ਼ੈਹਰ ਤੋਂ ਦੂਰ ਦੁਰਾਡੇ ਪਿੰਡ ਵਿੱਚ ਬੋਹੜਾਂ ਹੇਠ
ਦੀ ਸੜਕ ਲੰਘਦੀ ਹੋਵੇ। ਸਾਹਮਣੇ ਪਹਾੜ ਵੀ ਸਨ, ਸੂਰਜ
ਛੇਤੀ ਹੀ ਓਸ ਦੇ ਓਹਲੇ ਛਿਪਦਾ ਜਾਪਿਆ, ਪਰ ਸਾਡਾ
ਸਫ਼ਰ ਖਤਮ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ,
ਮੋਟਰ ਸਾਇਕਲ ਵੀ ਜ਼ੋਰ ਲਾ ਰਿਹਾ ਸੀ ਅਤੇ ਉਸ ਦੀ ਸ਼ਾਨਦਾਰ
ਆਵਾਜ਼ ਸਾਨੂੰ ਅੱਗੇ ਵੱਲ ਖਿੱਚ ਰਹੀ ਸੀ।
ਸਾਰੇ ਰਾਹ ਕਿਤੇ ਕਿਤੇ ਟਰੱਕ ਟੱਕਰੇ, ਕਿਤੇ ਗੱਡੀਆਂ ਅਤੇ ਕੋਈ
ਵਿਰਲੀ ਹੀ ਕਾਰ ਸੀ, ਆਮ ਮਹਾਂਰਾਸ਼ਟਰ ਦੇ ਲੋਕ ਸਨ।
ਹਾਲਤ ਬਹੁਤ ਵਧੀਆ ਤਾਂ ਨਹੀਂ ਸੀ, ਪਰ ਸੰਤੋਸ਼ ਕਰਨ ਯੋਗ
ਸੀ। ਛੋਟੇ ਸ਼ੈਹਰ ਵੀ ਪੰਜਾਬ ਦੇ ਪਿੰਡ ਅਤੇ ਸ਼ੈਹਰਾਂ ਵਾਂਗ
ਪੱਛਮੀ ਸਭਿਅਤਾ ਅਤੇ ਪੂਨੇ ਵਰਗੇ ਮਹਾਂਨਗਰਾਂ ਤੋਂ ਕੋਹਾਂ
ਦੂਰ ਵੱਸਦੇ ਹਨ।
ਹੁਣ ਮੈਂ ਮੀਟਰ ਦੇਖਿਆ ਕਿ ਅਸੀਂ ਤਾਂ ਸ਼ੈਹਰ ਤੋਂ ਕਰੀਬ 29
ਕਿਲੋਮੀਟਰ ਦੂਰ ਸਾਂ ਅਤੇ ਸਾਡਾ ਮਕਸਦ 60 ਕਿਲੋਮੀਟਰ
ਜਾਣਾ ਸੀ, ਜਿਸ ਤੋਂ ਅਸੀਂ ਕਰੀਬ 1 ਕਿਲੋਮੀਟਰ ਦੂਰ ਸਾਂ,
ਪਹਾੜ ਦੇ ਕਾਫ਼ੀ ਉੱਤੇ ਚੜ੍ਹ ਆਏ ਸਾਂ, ਰਾਹ ਕਾਫ਼ੀ
ਪੱਧਰਾ ਹੋ ਗਿਆ, ਸਿਰਫ਼ ਕੁਝ ਹੀ ਚੜ੍ਹਾਈਆਂ-ਉਚਾਈਆਂ ਹੀ
ਸਨ।
ਅੱਗੇ ਮੋੜ ਆ ਗਿਆ, ਸੋਚਿਆ ਕਿ ਇੱਥੋਂ ਵਾਪਿਸ
ਚੱਲਦੇ ਹਾਂ, ਬੱਸ ਮੋਟਰ ਸੈਂਕਲ ਨੂੰ ਮੋੜਨ ਲਈ ਤਿਆਰ ਹੋਏ ਕਿ
ਟੈਲੀਫੋਨ ਟਾਵਰ ਹੇਠ ਸਰਦਾਰ ਜੀ ਮੂੰਹ ਧੋਂਈ ਜਾਂਦੇ ਸਨ,
ਚੱਲੋ ਅਸੀਂ ਹੱਥ ਚੱਕ ਦਿੱਤੇ ਅਤੇ ਓਹਨਾਂ ਵੀ, ਤੁਰ ਪਏ ਓਹਨਾਂ
ਵੱਲ, ਹੱਥ ਮਿਲਾਇਆ, ਗੱਲਾਂ ਬਾਤਾਂ ਕੀਤੀਆਂ, ਮਾਨਸਾ
ਜਿਲ੍ਹੇ ਦੇ ਇੱਕ ਪਿੰਡ ਦਾ ਕਰਜ਼ੇ ਦਾ ਮਾਰਿਆ ਜੱਟ ਸੀ, ਓਸ
ਨੂੰ ਆਈਡੀਆ ਵਾਲਿਆਂ ਨੇ ਭਰਤੀ ਕਰ ਲਿਆ ਸੀ ਟਾਵਰ
ਉੱਤੇ ਨੌਕਰੀ ਲਈ, ਹੁਣ ਮਹਾਂਰਾਸ਼ਟਰ ਦੇ ਇਸ ਪਹਾੜ ਉੱਤੇ
ਆ ਬੈਠਾ ਸੀ, ਇੱਕ ਹੋਰ ਪੰਜਾਬੀ ਵੀ ਨਾਲ ਸੀ, ਪਰ ਓਹ
ਮਿਲ ਨਹੀਂ ਸਕਿਆ ਸੀ।
ਚੱਲੋ ਖ਼ੈਰ ਸਾਨੂੰ ਤਸੱਲੀ ਹੋਈ ਕਿ ਓਸ ਨੂੰ ਮਿਲ ਕੇ ਸਾਨੂੰ
ਖੁਸ਼ੀ ਹੋਈ ਅਤੇ ਓਸ ਦੀ ਰੂਹ ਨੂੰ ਤਸੱਲੀ ਮੋਗੇ ਦੇ ਬੰਦੇ
ਓਸ ਕੋਲ ਮਿਲਣ ਆਉਣ ਕਰਕੇ ਹੋਈ, ਬਾਕੀ ਰਹੀਂ
ਗੱਲ ਪੰਜਾਬੀਆਂ ਦੀ ਹਰ ਥਾਂ ਮਿਲਣ ਦੀ ਓਹ ਤਾਂ
ਅਸੀਂ ਅੱਖੀਂ ਡਿੱਠਾ ਹੈ।
ਇਸ ਦੇ ਕਈ ਕਾਰਨ ਹੈ, ਜਿਵੇਂ ਕਿ ਪੰਜਾਬੀ ਕਿਸੇ ਵੀ
ਕੰਮ ਨੂੰ ਛੋਟਾ ਨਹੀਂ ਸਮਝਦਾ ਹੈ, ਮੰਗ ਕੇ ਖਾਣ ਨਾਲੋਂ
ਕਿਸੇ ਵੀ ਤਰ੍ਹਾਂ ਮੇਹਨਤ ਕਰਨਾ ਮਾੜਾ ਨਹੀਂ ਸਮਝਦਾ ਹੈ।
ਬੱਸ ਏਹ ਕਰਕੇ ਇਹ ਦੁਨਿਆਂ ਦੇ ਕਿਸੇ ਵੀ ਭਾਗ ਵਿੱਚ
ਮੇਹਨਤ ਕਰਦੇ ਮਿਲ ਜਾਣਗੇ, ਭਾਵੇਂ ਓਹ ਪੰਜਾਬ
ਦੇ ਪਿੰਡ ਹੋਣ, ਜਾਂ ਅਮਰੀਕਾ, ਕੈਨੇਡਾ ਜਾਂ ਭਾਵੇਂ
ਮਹਾਂਰਾਸ਼ਟਰ ਦੇ ਉਜਾੜ ਜਿਹੇ ਜੰਗਲ 'ਚ ਆਈਡੀਆ
ਦਾ ਟਾਵਰ ਹੋਵੇ
ਪੰਜਾਬੀਆਂ ਦੀ ਸ਼ਾਨ ਵੱਖਰੀ...

18 April, 2006
ਸੋਹਣੇ ਸੋਹਣੇ ਜਾਪਦੇ ਦਿਨ ਰਾਤ ਹੁਣ...
ਪਤਾ ਨੀਂ ਕਿਵੇਂ ਉੱਡਣ ਲੱਗਾ ਹਵਾਵਾਂ 'ਚ,
ਦੂਰ ਕਿਵੇਂ ਸਾਗਰ ਦੀਆਂ ਬਾਹਵਾਂ 'ਚ,
ਗੁੰਮ ਨਾ ਜਾਵਾਂ ਕਿਤੇ ਤੇਰੀਆਂ ਅਦਾਵਾਂ 'ਚ
ਰੁਲ ਨਾ ਜਾਵਾਂ ਇਨ੍ਹਾਂ ਨਵੀਆਂ ਰਾਹਵਾਂ 'ਚ
ਕਿਵੇਂ ਗੁਆਚ ਗਿਆ ਮੈਂ, ਇਹ ਤਾਂ ਮੈਂ ਜਾਣਦਾ ਹੀ ਨਹੀਂ ਹਾਂ, ਪਰ ਹੋ ਗਿਆ ਏਹ,
ਕੁਝ ਤਾਂ ਹੋ ਗਿਆ, ਆਨੰਦ ਹੀ ਆਨੰਦ ਦੁਨਿਆਂ ਭਰ 'ਚ, ਹਰ ਪਾਸੇ
ਬਹਾਰ ਹੀ ਬਹਾਰ ਨਜ਼ਰ ਆਉਦੀ ਹੈ। ਸਭ ਕੁਝ ਚੰਗਾ ਹੀ ਚੰਗਾ
ਲੱਗਦਾ ਹੈ। ਕੁਝ ਵੀ ਤਾਂ ਬੁਰਾ ਨੀਂ,
ਕੁਝ ਤਾਂ ਹੋ ਗਿਆ ਹੈ, ਕਿਓ, ਪਹਿਲਾਂ ਤਾਂ ਏਦਾਂ ਨਹੀਂ ਲੱਗਾ, ਅਚਾਨਕ?
ਏਹ ਕੀ ਹੋ ਗਿਆ, ਕਿਓ ਹੋ ਗਿਆ?
ਬਹੁਤ ਸਾਰੇ ਸਵਾਲ ਮੇਰੇ ਜ਼ਿਹਨ 'ਚ ਘੁੰਮਦੇ ਲੱਗਦੇ ਹਨ।

10 April, 2006
ਆਖਰ ਕਦੇ ਤਾਂ ਪਈ ਕਦਰ
ਸ਼ਰਾਬ ਪੀਂਨਾ?
ਨਹੀਂ ਜੀ
ਹੋਰ ਕੋਈ ਨਸ਼ਾ ਤਾਂ ਨਹੀਂ ਕਰਦਾ?
ਨਹੀਂ ਜੀ
ਏਹ ਸਵਾਲਾਂ ਦੇ ਜਵਾਬ ਦਿੰਦਿਆਂ ਵਰ੍ਹੇ ਬੀਤ ਗਏ ਆਖਰ, ਪਰ ਹੁਣ
ਆਕੇ ਇਸ ਦਾ ਨਤੀਜਾ ਨਿਕਲਿਆ ਹੈ, ਕਿਸੇ ਨੇ ਤਾਂ ਜ਼ਿੰਦਗੀ ਵਿੱਚ
ਇਸ ਕੁਰਬਾਨੀ ਦੀ ਕਦਰ ਪਾਈ ਹੈ, ਨਹੀਂ ਤਾਂ ਪੰਜਾਬ ਵਿੱਚ ਸ਼ਰਾਬ ਨਾ
ਪੀਣ ਵਾਲੇ ਨੂੰ ਕਿਸੇ ਪਾਸੇ ਗਿਣਿਆ ਹੀ ਨੀਂ ਜਾਂਦਾ ਹੈ, ਪਤਾ ਨੀਂ
ਇਸ ਕੈਹਰ ਦੇ ਦਰਿਆ ਨੇ ਪਤਾ ਨੀਂ ਕਦੋਂ ਮੁੱਕਣਾ ਏ
ਏਹ 'ਕੱਲਾ ਨੀਂ, ਹੋਰ ਵੀ ਨਸ਼ਿਆ ਦਾ ਕੈਹਰ ਪੰਜਾਬ ਦੀ ਜਵਾਨੀ ਉੱਤੇ
ਟੁੱਟ ਕੇ ਪਿਆ ਹੈ ਅਤੇ ਰੋੜ੍ਹ ਦਿੱਤੀ ਹੈ ਜਵਾਨੀ, ਡੌਲਿਆਂ ਦਾ ਜ਼ੋਰ,
ਹਿੱਕਾਂ ਦੀ ਤਾਕਤ ਅਤੇ ਸਭ ਤੋਂ ਵੱਧ ਮਾਣ, ਜਿਸ ਨੂੰ ਸਾਰੀ ਦੁਨਿਆਂ
ਜਾਣਦੀ ਹੈ।

04 April, 2006
ਫਰਾਂਸ 'ਚ ਹੜਤਾਲ ਅਤੇ ਸਰਕਾਰ
ਕਿੰਨੇ ਚਿਰਾਂ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਪੰਜਾਬ
'ਚ ਹੜਤਾਲ ਹੋ ਗਈ, ਓਸ ਸਰਕਾਰੀ ਬੈਂਕ ਨੇ ਹੜਤਾਲ ਕਰ ਦਿੱਤੀ,
ਇਸ ਅਦਾਰੇ ਦੀ ਹੜਤਾਲ ਹੋ ਗਈ, ਪਰ ਕਦੇ ਯੂਰਪ ਦੇ ਦੇਸ਼ਾਂ
ਵਿੱਚ ਹੜਤਾਲ ਹੋਈ ਹੋਵੇ ਏਹ ਤਾਂ ਅਜੀਬ ਜੇਹਾ ਲੱਗਦਾ ਸੀ,
ਪਰ ਫਰਾਂਸ 'ਚ ਹੜਤਾਲ ਫੇਰ ਹੋ ਗਈ ਹੈ, ਮੇਰਾ ਮਤਲਬ ਕਿ
ਇੱਕ ਪਹਿਲਾਂ ਵੀ ਗੱਲ਼ ਸੁਣੀ ਸੀ, ਮਜ਼ਦੂਰ ਯੂਨੀਅਨਾਂ ਅਤੇ
ਲੋਕਾਂ ਵਲੋਂ, ਹੋਈ ਹੈ ਕਾਨੂੰਨ, ਜਿਸ ਨੂੰ ਸਰਕਾਰ ਨੇ ਬਣਾਇਆ
ਕਿ 26 ਸਾਲ ਤੱਕ ਬੰਦੇ ਨੂੰ ਪਹਿਲਾਂ ਦੋ ਵਰ੍ਹਿਆਂ ਦੌਰਾਨ
ਕੱਚਾ ਰੱਖਿਆ ਜਾਵੇਗਾ ਅਤੇ ਫੇਰ ਹੀ ਉਸ ਨੂੰ ਪੱਕਾ
ਕੀਤਾ ਜਾਵੇਗਾ।
ਹੁਣ ਇਹ ਤਾਂ ਸਾਫ਼ ਹੀ ਦਿਸਦਾ ਹੈ ਕਿ ਕੱਚੇ ਰੱਖੇ
ਬੰਦਾ ਦਾ ਕੀ ਹਾਲ ਹੁੰਦਾ ਹੈ, ਜਿੰਨਾਂ ਚਿਰ ਕੱਚਾ ਹੈ,
ਨਾ ਕੋਈ ਸਹੂਲਤ, ਨਾ ਕੋਈ ਹੋਰ ਕੁਝ, ਸਭ ਕੁਝ
ਰੱਬ ਆਸਰੇ ਹੀ ਹੁੰਦਾ ਹੈ, ਜੀ ਹਜ਼ੂਰੀ ਵੱਧ ਤਾਂ ਕਿ
ਕਿਤੇ ਕੱਢ ਹੀ ਨਾ ਦੇਣ (ਚਮਚਾਗਿਰੀ), ਜੇ ਕਿਸੇ
ਨੂੰ ਸ਼ੱਕ ਹੋਵੇ ਤਾਂ ਭਾਰਤ 'ਚ ਆ ਕੇ ਵੇਖ ਲੋ ਆਪੇ
ਪਤਾ ਲੱਗ ਜੂਗਾ ਕਿ ਕਿੰਨਾ ਦੁੱਖ ਏ ਕੱਚੀ ਨੌਕਰੀ ਦਾ।
ਅਤੇ ਸਰਕਾਰ, ਪਤਾ ਨੀਂ ਫਰਾਂਸ ਦੀ ਸਰਕਾਰ ਨੂੰ ਹੋਇਆ
ਹੈ ਕਿ ਜਿੰਨੇ ਵੀ ਪੁੱਠੇ ਸਿੱਧੇ ਕਾਨੂੰਨ ਸੋਚਦੀ ਹੈ, ਉਸ ਉੱਤੇ ਹੀ
ਕਾਨੂੰਨ ਬਣਾਉਣ ਤੁਰ ਪੈਂਦੀ ਹੈ, ਅੱਗੇ ਧਾਰਮਿਕ ਚਿੰਨ੍ਹਾਂ
ਉੱਤੇ ਪਾਬੰਦੀ ਲਗਾਉਣ ਦਾ ਮਸਲਾ ਠੰਡਾ ਨੀਂ ਹੋਇਆ,
ਹੁਣ ਨਵਾਂ ਚੱਕ ਲਿਆ, ਸ਼ੈਦ ਇੰਗਲੈਂਡ ਵਾਲੀ ਗਰਮੀ
ਅਜੇ ਮੱਠੀ ਨੀਂ ਪਈ ਹੈ ਇਹਨਾਂ ਦੇ ਖੂਨ 'ਚ।
ਸਰਕਾਰ ਆਪਣੇ ਫਰਜ਼ਾਂ ਦੀ ਪਛਾਣ ਕਰੇ ਅਤੇ ਨੌਜਵਾਨ
ਪੀੜ੍ਹੀ ਆਪਣੇ
-ਸਰਕਾਰ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਨਿਰਮਾਣ
ਕਰਨਾ ਏ ਜਾਂ ਉਸ ਨੂੰ ਬਰਬਾਦ,
ਸਰਕਾਰ ਨੂੰ ਨੌਜਵਾਨ ਨਾਮਾਇਦਿਆਂ ਦੀ ਚੋਣ ਕਰਕੇ
ਉਹਨਾਂ ਦੀ ਸਲਾਹ ਨੂੰ ਥਾਂ ਦੇਣਾ ਚਾਹੀਦਾ ਹੈ
-ਨੌਜਵਾਨ ਨੂੰ ਸਾੜ-ਫੂਕ ਤੋਂ ਬੱਚਣਾ ਚਾਹੀਦਾ ਹੈ, ਜਿਵੇਂ
ਕਿ ਪਿਛਲੀ ਹੜਤਾਲ ਸਮੇਂ ਕੀਤਾ ਸੀ।
ਪਰ ਅੰਤਮ ਗੱਲ਼ ਹੈ ਕਿ ਹੜਤਾਲ ਹੱਕਾਂ ਖਾਤਰ ਹੁੰਦੀਆਂ ਹਨ,
ਪਰ ਏਹ ਆਪਣਾ ਅਤੇ ਆਪਣੇ ਦੇਸ਼ ਦਾ ਹੈ ਤਾਂ ਨੁਕਸਾਨ ਹੀ
ਪੈਸੇ ਦਾ, ਸਮੇਂ ਦਾ, ਸੋ ਸਰਕਾਰਾਂ ਅਤੇ ਲੋਕਾਂ ਨੂੰ ਇਹ ਖਿਆਲ
ਰੱਖਣਾ ਚਾਹੀਦਾ ਹੈ ਕਿ ਇਹ ਨੁਕਸਾਨ ਤੱਕ ਗੱਲ਼ ਹੀ ਅੱਪੜਨ ਨਾ
ਦੇਣ।
ਬਾਕੀ ਵਈਂ ਰੱਬ ਤਾਂ ਰਾਖਾ ਹੈ ਹੀ ਆਪਣੀ ਕੁਦਰਤ ਦਾ...
ਲਿਖਤੁਮ

20 March, 2006
ਮੇਰਾ ਰਹਿਨੁਮਾ ਛੱਡ ਚੱਲਿਆ 'ਕੱਲਾ ਮੈਨੂੰ...ਅਲਵਿਦਾ ਅਲਵਿਦ
ਤੁਰਦਿਆਂ ਨੂੰ ਤਾਂ ਕਦੇ ਮਹਿਸੂਸ ਨੀਂ ਹੁੰਦਾ ਕਿ ਕੋਈ ਸਾਡੇ ਨਾਲ ਵੀ ਹੈ, ਗੱਲ਼ਾਂ ਕਰਦਿਆਂ
ਸੁਣਦਿਆਂ ਕਿੰਨਾਂ ਸਫ਼ਰ ਕੱਟ ਜਾਂਦਾ ਹੈ, ਇਹ ਪਤਾ ਹੀ ਨਹੀਂ ਲੱਗਦਾ ਹੈ, ਬੱਸ,
ਜਦੋਂ ਕੋਈ ਕਿਸੇ ਦੇ ਵਿਛੜ ਜਾਣ ਦਾ ਸਮਾਂ ਆਉਦਾ ਹੈ ਤਾਂ ਹੀ ਪਤਾ ਲੱਗਦਾ ਹੈ ਕਿ
ਕੀ ਹੋਣ ਜਾ ਰਿਹਾ ਹੈ (ਅਸਲ ਵਿੱਚ ਉਸ ਦੇ ਵਿਛੜਨ ਬਾਅਦ ਹੀ ਅਹਿਸਾਸ
ਹੁੰਦਾ ਹੈ।)
ਬਸ ਏਦਾਂ ਹੀ ਕੁਝ ਹੋਇਆ ਜਦ ਦੋ ਦਿਨ ਪਹਿਲਾਂ ਸਾਰਾ ਵੈਂਗ ਨੇ ਐਲਾਨ
ਕਰ ਦਿੱਤਾ ਕਿ ਉਹ ਰੈੱਡ ਹੈੱਟ ਛੱਡ ਕੇ ਜਾ ਰਹੀ ਹੈ, ਰੈੱਡ ਹੈੱਟ ਦੇ ਬਿਆਨ
ਕਰਤਾ ਦੇ ਮੂੰਹੋਂ ਏਹ ਗੱਲ਼ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ
ਨਜ਼ਰ ਆਈ ਹੈ।
ਖ਼ੈਰ ਤੁਰਦੇ ਕਦਮ ਅਤੇ ਵਹਿੰਦੇ ਦਰਿਆ ਕਦੇ ਰੁਕੇ ਆਂ, ਨਾ ਹੱਸਣ ਨਾਲ,
ਨਾ ਰੋਣ ਨਾਲ, ਗੱਲਾਂ ਨਾਲ, ਨਾ ਹੌਕਿਆਂ ਨਾਲ,
'ਤੁਰਦੇ ਰਹਿਣਾ ਜਿੰਦਗੀ, ਰੁੱਕਣਾ ਥੰਮਣਾ ਮੌਤ ਸਮਾਨ'
ਤੁਰ ਜਾਣਾ ਸੀ, ਅਤੇ ਤੁਰ ਗਈ ਹੈ।
ਇੱਕ ਹੋਰ ਦੋਸਤ ਨੂੰ ਅਲਵਿਦਾ ਕਹਿ ਚੱਲਿਆ ਹਾਂ

21 February, 2006
ਆਪਣੀ ਪੀੜ੍ਹੀ ਹੇਠ ਸੋਟਾ ਤਾਂ ਫੇਰ ਪਹਿਲਾਂ
ਅੱਜ ਮੈਂ ਇੱਕ ਕਹਾਣੀ ਪੜ੍ਹੀ ਹੈ, ਉਸ ਬਾਰੇ ਹੀ ਦੱਸ ਰਿਹਾ ਹਾਂ,
ਹੋਇਆ ਏਦਾਂ ਕਿ ਇੱਕ ਵੱਡੀ ਉਮਰ ਦੇ ਵਿਆਹੁਤਾ ਜੋੜੇ ਨੂੰ
ਕੁਝ ਸਮੱਸਿਆ ਆ ਰਹੀ ਸੀ ਸੁਣਨ-ਸਣਾਉਣ ਦੀ। ਬੰਦੇ ਨੇ
ਡਾਕਟਰ ਨੂੰ ਪੁੱਛਿਆ ਕਿ ਉਸ ਨੂੰ ਲੱਗਦਾ ਹੈ ਕਿ ਉਸ ਦੀ ਘਰਵਾਲੀ
ਨੂੰ ਸੁਣਦਾ ਘੱਟ ਹੈ, ਉਹ ਕਿਵੇਂ ਪਤਾ ਕਰ ਸਕਦਾ ਹੈ ਤਾਂ ਡਾਕਟਰ ਨੇ
ਕਿਹਾ, "ਪਹਿਲਾਂ 40 ਫੁੱਟ ਦੀ ਦੂਰੀ ਤੋਂ ਪੁੱਛੋ, ਫੇਰ 30 ਫੁੱਟ ਤੋਂ, ਫੇਰ
ਕੋਈ ਸਵਾਲ 10 ਫੁੱਟ ਤੋਂ ,ਏਦਾਂ ਕਰਦੇ ਕਰਦੇ ਉਦੋਂ ਤੱਕ ਸਵਾਲ ਪੁੱਛਦੇ
ਰਹੇ, ਜਦੋਂ ਤੱਕ ਤੁਹਾਨੂੰ ਆਪਣਾ ਜਵਾਬ ਨੀਂ ਮਿਲ ਜਾਂਦਾ।"
ਬੰਦਾ ਹੁਣ ਘਰ ਆ ਗਿਆ ਅਤੇ ਆਥਣੇ ਰਸੋਈ ਵਿੱਚ ਕੰਮ ਕਰਦੀ
ਘਰਵਾਲੀ ਨੂੰ ਬਰਾਂਡੇ ਦੇ ਦੂਜੇ ਕੋਨੇ ਵਿੱਚੋਂ ਆਵਾਜ਼ ਦਿੱਤੀ ਅਤੇ
ਪੁੱਛਿਆ, "ਭਾਗਵਾਨੇ ਅੱਜ ਕੀ ਬਣਾਇਆ ਹੈ ਖਾਣ ਲਈ?"
ਕੋਈ ਜਵਾਬ ਨੀਂ
ਹੁਣ ਬੰਦਾ ਬਰਾਂਡੇ ਦੇ ਅੰਦਰਲੇ ਕੋਨੇ ਵਿੱਚ ਆ ਗਿਆ ਅਤੇ
ਪੁੱਛਿਆ, " ਭਾਗਵਾਨੇ ਅੱਜ ਕੀ ਬਣਾਇਆ ਹੈ ਖਾਣ ਲਈ?"
ਕੋਈ ਜਵਾਬ ਨੀਂ
ਗੱਲ਼ ਕੀ, ਹੌਲੀ ਹੌਲੀ ਉਹ ਰਸੋਈ ਵਿੱਚ ਉਸ ਦੇ ਬਿਲਕੁੱਲ
ਆ ਗਿਆ ਅਤੇ ਪੁੱਛਿਆ, "ਭਾਗਵਾਨੇ ਅੱਜ ਕੀ ਬਣਾਇਆ ਹੈ
ਖਾਣ ਲਈ?"
ਤਾਂ ਘਰਵਾਲੀ ਅੱਗਿਓ ਬੋਲੀ, "ਅੱਗੇ ਤੁਹਾਨੂੰ 15 ਵਾਰ ਦੱਸਿਆ ਕਿ
ਪਨੀਰ ਦੀ ਸਬਜ਼ੀ ਬਣਾਈ ਹੈ, ਜੇ ਨਹੀਂ ਸੁਣਦਾਂ ਤਾਂ ਮੈਂ ਕੀ ਕਰ ਸਕਦੀ ਹਾਂ।"
ਸਬਕ - ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਤੋਂ ਕਦੇ ਵੀ ਪਰਹੇਜ਼ ਨਾ ਕਰੋ।

17 February, 2006
ਚੋਂਦਾ ਖੂਨ ਜ਼ਮੀਰ ਦਾ...
ਆਖਰ ਕਰਦਾ ਮੈਂ...
ਏਸ ਜ਼ਾਲਮ ਦੁਨਿਆਂ ਨੇ ਮੇਰੇ ਵਿੱਚੋਂ ਇਨਸਾਨੀਅਤ ਖਤਮ ਕਰਨ ਲਈ ਤਹੱਈਆ ਕੀਤਾ
ਹੋਇਆ ਹੈ। ਪਿੰਡ ਦੇ ਮੁੰਡੇ ਦੇ ਦਿਲ 'ਚੋਂ ਹੁਣ ਰਹੀ-ਸਹੀ ਮੁਹੱਬਤ ਚੋਂਹ ਰਹੀਂ ਹੈ...
ਨਹੀਂ ਮੇਰਾ ਦੋਸ਼ ਨੀਂ, ਨਹੀਂ ਨਹੀਂ ਮੇਰਾ ਕੋਈ ਦੋਸ਼ ਨੀਂ...

Subscribe to:
Posts (Atom)