13 November, 2018

ਇਕਸਾਰਤਾ

ਸ਼ਾਇਦ ਕੁਦਰਤ 'ਚ ਇਕਸਾਰਤਾ ਦੀ ਕਮੀ ਹੈ। ਕੁਦਰਤ ਕਦੇ ਵੀ ਇਕਸਾਰਤਾ ਨੂੰ ਪਸੰਦ ਨਹੀਂ ਕਰਦੀ। 
ਇਹ ਹਮੇਸ਼ਾਂ ਵੱਖਰੇਵੇਂ ਬਣਾਈ ਰੱਖਦੀ ਹੈ। ਹਰ ਇਨਸਾਨ ਦੂਜੇ ਤੋਂ ਵੱਖਰਾ ਹੈ, ਰੰਗ ਨਾ ਸਹੀ, 
ਰੂਪ ਨਾ ਸਹੀ, ਸੋਚ ਵੇਖ ਲਵੋ,ਸੁਭਾਅ ਵੇਖ ਲਵੋ। ਕੁਦਰਤ ਨੂੰ ਹਮੇਸ਼ਾ ਵੱਖਰੇਵਾਂ ਪਸੰਦ ਹੈ। 
ਇਹ ਕਦੇ ਵੀ  ਸੰਪੂਰਨਤਾ ਵੱਲ ਨਹੀਂ ਜਾਂਦੀ, ਕਿਸੇ ਨੂੰ ਚੀਜ਼, ਤੱਤ ਨੂੰ ਸੰਪੂਰਨ ਨਹੀਂ ਹੋਣ ਦਿੰਦੀ। 
ਜੇ ਕੋਈ ਚੀਜ਼ ਸੰਪੂਰਨ ਹੁੰਦੀ ਹੈ ਤਾਂ ਉਸ ਦੀ ਲੋੜ ਕੁਦਰਤ 'ਚ ਨਹੀਂ ਹੁੰਦੀ ਹੈ। ਸ਼ਾਇਦ ਉਹ 
ਰੱਬ ਬਣ ਜਾਂਦੀ ਹੈ, ਉਹ ਕੁਦਰਤ ਤੋਂ ਬਾਹਰ ਹੋ ਜਾਂਦੀ ਹੈ।

ਸੂਰਜ ਦੁਆਲੇ ਘੁੰਮਣ ਵਾਲੇ ਗ੍ਰਹਿ ਚਾਲ ਤਾਂ ਬਣਾਈ ਰੱਖਦੇ ਹਨ, ਪਰ ਚਾਲ ਪੂਰਨ ਨਹੀਂ ਹੈ।
ਉਸ ਵਿੱਚ ਹਰ ਵਾਰ ਕੁਝ ਮਿੰਟ ਸਕਿੰਟ ਦਾ ਵਾਧਾ-ਘਾਟਾ ਚੱਲਦਾ ਹੈ। ਸੂਰਜ ਵੀ ਪੂਰਨ ਨਹੀਂ
ਹੈ, ਇਕਸਾਰ ਨਹੀਂ ਹੈ, ਉਸ ਦਾ ਆਕਾਰ ਬਦਲ ਰਿਹਾ ਹੈ, (ਬੇਸ਼ਕ ਐਨਾ ਹੌਲੀ ਹੈ ਕਿ ਇਨਸਾਨ

ਦੀ ਉਮਰ ਮਾਪ ਲਈ ਥੋੜ੍ਹੀ ਹੈ)। ਹੜ੍ਹ, ਤੂਫਾਨ, ਛੱਲਾਂ ਇਕਸਾਰ ਨਹੀਂ ਹੁੰਦੀਆਂ। ਰੁਟੀਨ,
ਇਕਸਾਰਤਾ ਕੁਦਰਤ ਦੀ ਖੇਡ 'ਚ ਜਾਣੀ-ਪਛਾਣੀ ਚੀਜ਼ ਨਹੀਂ ਹੈ।
ਕਹਿਣ ਵਾਲੇ ਕਹਿ ਸਕਦੇ ਹਨ ਕਿ ਸਮਾਂ ਸਥਿਰ, ਇਕਸਾਰ ਹੈ, ਪਰ ਜਾਣਨ ਵਾਲੇ ਜਾਣਦੇ ਹਨ ਕਿ
ਸਮਾਂ ਇਕਸਾਰ ਨਹੀਂ ਰਹਿੰਦਾ। ਇਹ ਕੁਦਰਤ ਤੋਂ ਬਾਹਰ ਕਿਵੇਂ ਹੋ ਸਕਦਾ ਹੈ। ਕੁਝ ਗ੍ਰਹਿ
ਉੱਤੇ ਇਸ ਦੀ ਚਾਲ ਤੇਜ਼ ਹੈ ਅਤੇ ਕੁਝ ਤੇ ਹੌਲੀ। ਅੰਨ੍ਹੇ ਖੂਹਾਂ (ਬਲੈਕ ਹੋਲ) ਵਿੱਚ ਤੁਸੀਂ
ਆਪਣੀ ਉਮਰ ਨੂੰ ਛਲ ਸਕਦੇ ਹੋ। ਆਇਨਸਾਈਨ ਦੀ ਥਿਊਰੀ ਹੈ ਇਹ।

ਜੇ ਇਸ਼ਕ ਮੁਕੰਮਲ ਹੋਵੇ ਤਾਂ ਦੋਵਾਂ ਜਾਣਿਆਂ ਨੂੰ ਦੁਨਿਆਂ 'ਚ ਕਿਸੇ ਚੀਜ਼ ਦੀ ਲੋੜ ਨਾ ਹੋਵੇ।
ਉਹ ਕੁੱਲੀ 'ਚ ਵੀ ਰਹਿ ਲੈਣ ਸ਼ਾਇਦ, ਉਹ ਚੱਲ ਰਹੇ ਸਿਸਟਮ ਨੂੰ ਵਿਗਾੜ ਦੇਣਗੇ।
ਕਿੰਨਾ ਕੁਝ ਏ ਜੋ ਸਿਰਫ਼ ਇਸ ਉਘੜ-ਦੁਘੜੇ ਹੋਣ ਕਰਕੇ ਹੀ ਚੱਲਦਾ ਹੈ।


ਇਹ ਵਿਗਾੜ, ਇਹ ਫ਼ਰਕ, ਇਹ ਵਾਧਾ-ਘਾਟਾ ਹੀ ਕੁਦਰਤ 'ਚ ਚੱਲਦਾ ਹੈ। ਉਹ ਲਗਾਤਾਰ
ਇਹ ਵਾਧਾ-ਘਾਟਾ ਬਣਾਈ ਰੱਖਦੀ ਹੈ। ਬੱਚਿਆਂ ਵਾਂਗ ਢਾਹ ਲਿਆ ਬਣਾ ਲਿਆ ਇਸੇ

ਦੇ ਤਹਿਤ ਹੈ।

21 August, 2018

ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦਿਆ....

ਅਚਾਨਕ ਕੁਝ ਦਿਨ ਪਹਿਲਾਂ ਸ਼ਿਵ ਦੀਆਂ ਰਚਨਾਵਾਂ ਪੜ੍ਹਨ ਲਈ ਹੱਥ ਆਈਆਂ....
ਜਿਵੇਂ ਜਿਵੇਂ ਉਸ ਨੂੰ ਪੜ੍ਹਾਂ, ਉਸ ਦੀ ਪੰਜਾਬੀ ਦੇ ਲਫ਼ਜਾਂ ਦੀ ਪਕੜ ਨੂੰ
ਸਜਦਾ ਕਰੀ ਜਾਵਾਂ... ਐਸੇ ਐਸੇ ਠੇਠ ਪੰਜਾਬੀ ਦੇ ਸ਼ਬਰ (ਲਫ਼ਜ਼) ਸਨ ਕਿ
ਮੈਨੂੰ ਵੀ ਸਮਝ ਔਖੇ ਆ ਰਹੇ ਸਨ, ਜਦੋਂ ਕਿ ਮੈਨੂੰ ਲੱਗਦਾ ਸੀ ਮੈਂ
ਪੇਂਡੂ ਪੰਜਾਬੀ ਠੀਕ-ਠਾਕ ਸਮਝ ਲੈਂਦਾ ਹਾਂ।

ਉਘਾੜੇ ਹੋਏ ਸ਼ਬਦਾਂ ਦੇ ਨਿਗ੍ਹਾ ਮਾਰਿਓ

ਵੰਨਗੀ ਵਜੋਂ 'ਰੋਜੜੇ'
ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾਂ ਕਰ ਗਈ ਦਾਨ ਵੇ।
ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ।

ਮੇਰੇ ਲੇਖਾਂ ਦੀ ਬਾਂਹ ਵੇਖਿਓ ਕੋਈ ਸੱਦਿਓ ਅੱਜ ਲੁਕਮਾਨ ਵੇ।
ਇਕ ਜੁਗੜਾ ਹੋਇਆ ਅੱਥਰੇ ਨਿੱਤ ਮਾੜੇ ਹੁੰਦੇ ਜਾਣ ਵੇ।

ਮੈਂ ਭਰ ਭਰ ਦਿਆਂ ਕਟੋਰੜੇ ਬੁੱਲ੍ਹ ਚੱਖਣ ਨਾ ਮੁਸਕਾਣ ਵੇ।
ਮੇਰੇ ਦੀਦੇ ਅੱਜ ਬਦੀਦੜੇ ਪਏ ਨੀਂਦਾਂ ਤੋਂ ਸ਼ਰਮਾਣ ਵੇ।

ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ।
ਅੱਜ ਸੱਦੋ ਸਾਕ ਸਕੀਰੀਆਂ ਕਰੋ ਧਾਮਾਂ ਕੁੱਲ ਜਹਾਨ ਵੇ।

ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਹੰਝੂ ਕਰ ਗਈ ਦਾਨ ਵੇ।
ਅੱਜ ਪਿੱਟ ਪਿੱਟ ਹੋਇਆ ਨੀਲੜਾ ਸਾਡੇ ਨੈਣਾਂ ਦਾ ਅਸਮਾਨ ਵੇ।


ਇਹ ਸ਼ਬਦ ਕੇਵਲ ਸ਼ਬਦ ਨਹੀਂ ਲਿਖੇ, ਬਲਕਿ ਇਹਨਾਂ ਦੇ ਵਰਤੇ ਜਾਣ ਦੀ ਵਜ੍ਹਾ ਖਾਸ
ਹੈ:

- ਮਣਸ ਦੀ ਥਾਂ ਮਸਲ ਕੇ ਵੀ ਹੋ ਸਕਦਾ ਸੀ
- ਯਾਦ ਦਾਨ ਕਰਕੇ ਗਈ ਹੈ
- ਰੋਜੇ ਰੱਖਣਾ ਖਾਣ-ਪੀਣ ਤੋਂ ਮਨਮਰਜ਼ੀ ਨਾਲ ਲਗਾਈ ਰੋਕ ਹੈ
- ਲੁਕਮਾਨ ਸ਼ਬਦ
- ਜੁੱਗ ਦੀ ਥਾਂ ਜੁਗੜਾ
- ਅੱਥਰੇ
- ਬਦੀਦੜੇ
- ਡਾਣ੍ਹ -
- ਪਿੱਟ ਪਿੱਟ ਹੋਇਆ ਨੀਲੜਾ - ਪਿੱਟ ਪਿੱਟ ਕੇ ਐਨਾ ਰੋਇਆ ਕਿ ਨੈਣ ਨੀਲੇ ਹੋ ਗਏ

ਜਿੰਨੀਆਂ ਰਚਨਾਵਾਂ ਪੜ੍ਹਾਂ, ਪੰਜਾਬੀ ਦੇ ਸ਼ੁਦਾਈ ਹੋਣ ਨੂੰ ਜੀ ਕਰੇ,
ਐਹੋ ਜਿਹੇ ਸ਼ਬਦ ਪੰਜਾਬੀ 'ਚ ਮੌਜੂਦ ਹਨ ਕਿ ਇਹਨਾਂ ਨੂੰ ਮੌਜੂਦਾ
ਦੌਰ 'ਚ ਜਿਉਂਦੇ ਰੱਖਣਾ ਜ਼ਰੂਰੀ ਹੈ ਤਾਂ ਕਿ ਲੋਕ ਦੇ ਦਿਮਾਗਾਂ 'ਚੋਂ
ਵਿਸਰ ਨਾ ਜਾਣ...


ਸ਼ਿਵ ਕੁਮਾਰ ਦੀਆਂ ਰਚਾਨਵਾਂ ਪੰਜਾਬੀ-ਕਵਿਤਾ ਵੈੱਬ ਸਾਈਟ ਉੱਤੇ ਪੜ੍ਹੋ।

14 August, 2018

ਭੀੜ 'ਚ ਗੁਆਚਾਂ ਮੈਂ...

ਕਦੇ ਕਦੇ ਦਿਲ ਕਰਦੈ ਕਿ
ਭੀੜ 'ਚ ਗੁੰਮ ਜਾਵਾਂ
ਵਿਸਰ ਜਾਵਾਂ ਖੁਦ ਨੂੰ
ਕਿਸੇ ਨੂੰ ਨਾ ਧਿਆਵਾਂ
ਨਾ ਮੈਂ ਕਿਸੇ ਨੂੰ ਬੁਲਾਵਾਂ
ਨਾ ਕੋਈ ਮੈਨੂੰ ਬੁਲਾਏ....

ਆੜ 'ਚ ਵਗਦਾ ਪਾਣੀ
ਕੱਖ ਘਾਹ ਨੂੰ ਵਹਾ ਲੈਂਦਾ
ਬੱਸ ਇੰਜ ਮੇਰੇ ਵਜੂਦ ਨੂੰ
ਕੋਈ ਵਹਾ ਲੈ ਜਾਏ

ਜਾਂ ਜਿਵੇਂ ਵਗਦੀ ਹਵਾ
'ਚ ਉਡਦੇ ਨੇ ਟਾਹਣੀਓ ਟੁੱਟੇ ਪੱਤੇ
ਮੈਂ ਵੀ ਧਰਤ ਤੇ ਪਿਆ
ਹਵਾ ਦੇ ਬੁੱਲ੍ਹੇ ਨੂੰ
ਉਡੀਕਦਾ ਵਾਂ...



ਮੈਂ ਤੁਰਦਾ ਰਹਿੰਦਾ ਹਾਂ
ਦਰਿਆ ਵਾਂਗ ਉੱਤੋਂ
ਸ਼ਾਂਤ
ਤੂੰ ਹਵਾ ਵਾਂਗ ਅਦਿੱਖ
ਤੇ ਖਾਮੋਸ਼ ਰੁਕਮਦੀ ਰਹਿ...


ਜਾਂ ਮੈਨੂੰ ਜਾਂਚ ਆਈ
ਪੱਥਰ ਤੋਂ ਟਿਕਣ ਦੀ ਉਮਰ ਭਰ
ਪਰ ਤੂੰ ਕੋਈ ਬੂੰਦ ਬਣ ਕੇ
ਮੈਨੂੰ ਚੀਰਦੀ ਰਹਿ....

ਕਹਿਕਸ਼ਾਂ (Milkyway) ਦੀ ਰੋਸ਼ਨੀ
ਵਾਂਗ ਹੈ ਬਹੁਤਾਤ ਹੈਂ ਤੂੰ
ਪਰ ਆਲਮ ਦੇ ਹਨ੍ਹੇਰਿਆਂ
ਦੇ ਸਾਹਮਣੇ ਕੁਝ ਨਹੀਂ...

ਜਾਂ ਤੇਰੇ ਰਾਹਾਂ ਦੀ ਰੇਤ
ਬਣ ਪਿਆ ਹੋਵਾਂ
ਤੇਰੀ ਪੈੜ 'ਚ ਹੋ ਲਵਾਂ ਕੇਰਾਂ
ਤੇ ਉਸੇ ਛਿਣ ਹੀ ਮੁਕ ਜਾਵਾਂ...

ਚੰਦ ਦੇ ਕੋਲ ਤਾਰਾ ਬਣ
ਜਾਵਾਂ,
ਹੋਵਾਂ ਜ਼ਰੂਰ, ਪਰ ਪਛਾਣ
ਨਾ ਹੋਵੇ ਕੋਈ...

ਕਦੇ ਕਦੇ ਲੱਗਦੈ
ਭੀੜ 'ਚ ਗੁੰਮ ਜਾਵਾਂ
ਬੱਸ ਭੀੜ 'ਚ ਬੇਪਛਾਣ ਹੋ ਜਾਵਾਂ...
 

29 July, 2018

ਖੁਸ਼ਬੂ ਤੇ ਰੰਗਾਂ 'ਚ ਬੀਤਿਆ ਦਿਨ....

ਖਿੜਿਆ ਹੋਇਆ ਦਿਨ ਸੀ, ਥੋੜ੍ਹੀ ਜਿਹੀ ਗਰਮੀ ਸੀ ਅਤੇ ਅੱਜ ਪਰਿਵਾਰ ਨਾਲ
ਨਿਕਲੇੇ ਬਣਾਵਟੀ ਬੀਚ ਦੀ ਸੈਰ ਤੇ....


 ਟੁੱਟ ਪਰ ਜੇ ਮੇਰੇ ਤਾਂ ਅਸਮਾਨੀ ਡਿੱਗੀ ਮੈਂ...



ਸੁੰਨੇ ਸੁੰਨੇ ਰਾਹਾਂ 'ਚ....

ਮੇਰੀਆਂ ਖ੍ਹੋੜਾਂ ਨਾ ਭਰਨ ਕਦੇ, ਪਰ ਮੈਂ ਜਿਉਂਦਾ ਹਾਂ ਅਜੇ....


ਪੀਲੇ ਪੱਤ ਵੇਖ ਕੇ ਸਮਝੀ ਨਾ ਹਾਰਿਆ ਮੈਂ, ਹਾਲੇ ਹੋਰ ਹੈ ਜਾਨ ਬਾਕੀ...


ਮੈਂ 'ਚ ਸੌਂ ਰਿਹਾ, ਤੁਸੀਂ ਉਠਾਇਓ ਨਾ ਹਾਲੇ ਮੈਨੂੰ....




ਮੈਂ ਤੇ ਮੇਰੇ ਸਾਥੀ ਕਲੀਆਂ ਦੇ ਨਾਲ...


ਬਰਸੀਮ 'ਚ ਲੱਗੇ ਫੁੱਲ ਏਦਾਂ ਦੇ ਈ ਹੁੰਦੇ ਆ ਨਾ....


ਮੈਨੂੰ ਕੁਦਰਤ ਦੇ ਦਿੱਤੀ ਆ ਵਾੜ, ਮੈਂ ਕਾਹਤੋਂ ਡਰਾ...


ਫ਼ਲ ਚਿੱਟੇ ਵੀ ਹੁੰਦੇ ਆ.. ਹੈਰਾਨ ਨਾ ਹੋਇਓ

ਕੁਝ ਖਿੜ ਗਏ ਹਨ, ਕੁਝ ਹਾਲੇ ਖਿੜ੍ਹਨੇ ਹਨ, ਰੰਗ ਪੀਲਾ ਬਹੁਤ ਸੋਹਣਾ ਲੱਗਿਆ...



ਕਦੇ ਕਦੇ ਮੈਂ ਵੀ ਜ਼ਿੰਦਗੀ ਵਾਗੂੰ ਉਲਝ ਜਾਂਦਾ, ਪਰ ਇਹੀ ਕੁਦਰਤ ਦਾ ਵਿਧਾਨ ਆ, ਹੁਣ ਖਿਲਰਨ ਦਾ ਵਕਤ ਆ ਤਾਂ ਕਿ ਅਗਲੀ ਪੀੜ੍ਹੀ ਲਈ ਬੀਅ ਲੈ ਜਾ ਸਕਾਂ ਮੈਂ... ਆ ਹਵਾਏ ਲੈ ਜਾ ਮੈਨੂੰ...


ਮੇਰਾ ਸ਼ਕਲ ਤੋਂ ਆਇਆ ਕੁਝ ਯਾਦ ਏ?


ਪੱਤਰ ਮੇਰੇ ਰੰਗਲੇ, ਦਿੰਦੇ ਕੁਦਰਤ ਦੀ ਭਾਅ...


ਅੱਕ ਦਾ ਧਧੂਰਾ ਤਾਂ ਨੀਂ ਕਿਤੇ ਇਹ?














ਬਿਤਾਈ ਉਮਰ, ਹੁਣ ਸੁੱਕ ਕੇ ਕੱਖ ਹੋਇਆ


ਪੰਧ...


 ਜ਼ਿੰਦਗੀ ਦੇ ਮੋੜ ਅਚਾਨਕ ਤੇ ਤੇਜ਼ ਆਉਂਦੇ ਹਨ....



26 July, 2018

Bike,loneliness and Me on Road July 25

July 25, 2018
Route221 Rosser, St francs Xavier Route 26





Another evening, another route...

Road, Field, Wind, Bike, loneliness and Me....

I love driving bike. It is always awesome when
Air passing around you, pushing hard, and bike
make feeling fun.











I always forgot everything, while on bike, sound of bike mixed with passing air, it allow to stay in arm of open nature....

Simple journey, no stop, no rush, passing farm land, river, towns, under clouds, sky and drops of rain...



24 July, 2018

I am half native speaker..


Panjabi (or Punjabi) Language and its Scripts
 
Panjabi has two different scripts:

Gurmukhi – Primary writing Method in Eastern or Indian Panjabi (ਪੰਜਾਬੀ, ਗੁਰਮੁਖੀ)

Shahmukhi – Primary writing Method in Western or Pakistani Panjabi (شاہ مکھی)
based on Arabic script.

Panjabi is spoken only one way. Every Native Panjabi speaker in the world can
listen, understand and talk with each other, but when it is time to write in one
of above said scripts, then native speaker can only write or read it either 
Eastern/Indian or Western/Pakistani.

This way Panjabi is one of rare languages, which is written in such scripts that native
speaker can write or read in one script, but not other.

You can rarely find a person, who can read both script for Panjabi.


I am native Panjabi speaker, but able to write only in Gurmukhi script 
(that is Eastern/India Punjabi). I can’t even read Panjabi written 
Shahmukhi (Western/Pakistani) script at all.

So I am half native Panjabi.

You can rarely find a person, who can read both script for Panjabi.