01 January, 2009

ਵਰ੍ਹਾ 2008 ਅਤੇ ਮੇਰਾ ਵਹੀ ਖਾਤਾ

ਸਾਲ 2008 ਅੱਜ ਸਰਕਾਰੀ ਤੌਰ ਉੱਤੇ ਨਿਬੜ ਗਿਆ, ਇਸ ਵਰ੍ਹੇ ਦੀਆਂ
ਹੋਰ ਖ਼ਬਰਾਂ ਵਾਂਗ ਮੈਂ ਆਪਣੇ ਤੌਰ ਉੱਤੇ ਪੜਤਾਲ ਕਰਨ ਦੀ ਵਿਚਾਰ ਕੀਤੀ,
ਇਸ ਮੁਤਾਬਕ ਪਿੱਛੇ ਝਾਤ ਮਾਰਿਆ ਵਿੱਚ ਕੁਝ ਕੀਤੇ ਗਏ ਅਨੁਵਾਦ ਅਤੇ
ਪੰਜਾਬੀ ਲਈ ਕੀਤੇ ਖਾਸ ਜਤਨ ਹਨ:
* ਗਨੋਮ 2.22 ਅਤੇ 2.24 ਰੀਲਿਜ਼ ਪੰਜਾਬੀ ਵਿੱਚ - 100% ਸਫ਼ਲ
* ਕੇਡੀਈ 4.0 ਰੀਲਿਜ਼ - 100% ਸਫ਼ਲ
* ਫਾਇਰਫਾਕਸ 3.0 ਰੀਲਿਜ਼ - 100% ਸਫ਼ਲ
* ਮੋਜ਼ੀਲਾ ਦੀ ਪਾਰਟੀ ਸ਼ਾਮਲ ਹੋਣ ਦਾ ਜਤਨ - ਫੇਲ੍ਹ - ਕੈਨੇਡਾ ਅਮਬੈਸੀ ਨੇ ਵੀਜ਼ਾ ਕੀਤਾ ਰੱਦ
* ਓਪਨ ਆਫਿਸ 3.0 - ਪੰਜਾਬੀ - 50% ਫੇਲ੍ਹ - ਟੈਸਟ ਨਹੀਂ ਹੋ ਸਕੀ, ਅਨੁਵਾਦ ਪੂਰਾ ਸੀ
* ਓਪਨ-ਸੂਸੇ 11.0/11.1 ਰੀਲਿਜ਼ - 11.1 ਡੀਵੀਡੀ ਵਿੱਚ ਪੰਜਾਬੀ ਹੋਈ ਸ਼ਾਮਲ - ਸਭ ਤੋਂ ਵਧੀਆ ਰੀਲਿਜ਼
* ਫੋਡੇਰਾ 9/10 - 10 'ਚ ਕੁਝ ਸੁਧਾਰ ਸੀ, ਪਰ ਹਾਲਤ ਬਹੁਤੀ ਵਧੀਆ ਨਹੀਂ, ਕੇਵਲ ਇੰਪੁੱਟ ਢੰਗ ਨੂੰ ਛੱਡ ਕੇ
* Facebook ਅਨੁਵਾਦ - ਬਹੁਤ ਹੀ ਵਧੀਆ ਕੰਮ ਕੀਤਾ ਅਤੇ ਵਧੀਆ ਨਤੀਜੇ ਰਹੇ
* ਵਲਡ-ਪਰੈੱਸ ਦਾ ਅਨੁਵਾਦ ਚਾਲੂ - ਨਵਾਂ ਬਲੌਗ ਚਾਲੂ ਕੀਤਾ

ਹੋਰਾਂ ਨਿੱਜੀ ਜਤਨਾਂ ਵਿੱਚ:
* Apple MacBook - ਵਰਤੋਂ ਕੀਤੇ 6-7 ਮਹੀਨੇ, ਸਭ ਤੋਂ ਵਧੀਆ ਓਪਰੇਟਿੰਗ ਸਿਸਟਮ - ਸਟੇਬਲ, ਸ਼ਾਨਦਾਰ,
ਪਰ ਮੈਂ ਵਰਤਣ ਦੇ ਯੋਗ ਨਹੀਂ
* ਵਿੰਡੋਜ਼ ਵਿਸਟਾ - ਸ਼ਾਨਦਾਰ, ਵਧੀਆ, ਹਾਰਡਵੇਅਰ ਲਈ ਤਿਆਰ, ਨਵੀਂ ਨਕੋਰ, ਮੈਂ ਬਹੁਤ ਜਚੀ ਅਤੇ ਦੋ ਲੈਪਟਾਪ
ਉੱਤੇ ਵਰਤੋਂ ਕੀਤੀ।
* OneCare ਮਾਈਕਰੋਸਾਫਟ ਵਲੋਂ - ਵਧੀਆ ਸਰਵਿਸ, ਜੇ ਚਾਲੂ ਰੱਖਣ ਅਤੇ ਸੌਖੀ ਵੀ!
* ਡੈੱਲ ਲੈਪਟਾਪ - Vostro - ਸਭ ਤੋਂ ਸਸਤੀ ਅਤੇ ਘਟੀਆ ਸੀਰਿਜ਼, ਵਰਤੋਂ ਦੇ ਯੋਗ, ਪਰ "ਸੁਆਦ" ਨੀਂ ਆਇਆ।
* ਮੋਬਾਇਲ:
N82 ਨੋਕੀਆ - ਸਭ ਤੋਂ ਵਧੀਆ, ਹਰ ਤਰ੍ਹਾਂ ਨਾਲ *****
ਸੋਨੀ ਰਿਕਸਨ -W350 - ਠੀਕ-ਠਾਕ, ਫਲਿੱਪ ਨਾ ਹੁੰਦਾ ਤਾਂ ਕਯਾ ਮੌਜ ਸੀ, ਬਹੁਤ ਹੀ ਪਤਲਾ! ****
-W302 - ਪਤਲਾ ਪਤੰਗ, ਪਰ ਘਟੀਆ ਕੁਆਲਟੀ ਅਤੇ ਭਾਰੀ**
- W750i - ਬਹੁਤ ਵਧੀਆ, ਪਰ ਕੁਝ ਕੁ ਸਮੱਸਿਆ ਸੀ ਸਲਾਇਡ ਕਰਕੇ, ਪਰ ਰੰਗ-ਰੂਪ ਅਤੇ ਫੀਚਰਾਂ ਨਾਲ ਭਰਪੂਰ*****
ਮਟਰੋਲਾ - A1600 - ਨਿਹਾਇਤ ਹੀ ਬੇਕਾਰ, ਘਟੀਆ ਅਤੇ ਕਿਸੇ ਕੰਮ ਦਾ ਨਹੀਂ, ਹਾਂ ਸੱਚ ਮਹਿੰਗਾ ਵੀ!
ਓਵਰ-ਆਲ, ਨੋਕੀਆ ਲਈ ਵਾਪਸੀ ਕੀਤੀ ਹੈ, ਸਾਫਟਵੇਅਰ ਪੱਖੋਂ ਅਤੇ ਟੂਲ ਬਹੁਤ ਹੀ ਵਧੀਆ ਹਨ,
ਜਿਸ ਵਿੱਚ OVI ਸਰਵਿਸ, ਨੈੱਟ ਉੱਤੇ ਕੁਨੈਕਸ਼ਨ ਆਦਿ ਬਹੁਤ ਵਧੀਆ!
* ਕਾਰ - GM Spark - ਬਹੁਤ ਹੀ ਵਧੀਆ, ਸ਼ਾਨਦਾਰ ਗੱਡੀ, ਛੋਟੀ ਜਿਹੀ, ਤਾਕਤਵਰ, ਬੱਸ
* ਤੇਲ - ਸ਼ੈੱਲ ਪੰਪ ਦੀ ਵਰਤੋਂ ਨਾਲ ਪੂਰੀ ਤਰ੍ਹਾਂ ਸੁਖੀ, ਬਹੁਤ ਵਧੀਆ ਸਰਵਿਸ ਪੰਪ ਉੱਤੇ!

ਹੋਰ ਬਹੁਤ ਹੋ ਗਿਆ ਬਾਈ, ਬੱਸ ਹੋਰ ਚੇਤੇ ਨੀਂ ਸੀ ਗੁਜ਼ਰੇ ਸਾਲ ਬਾਰੇ, ਕੁਲ ਮਿਲਾ ਕੇ ਨੌਕਰੀ
ਦੇ ਖਤਰੇ ਤੋਂ ਬਿਨਾਂ ਸਭ ਠੀਕ-ਠਾਕ ਰਿਹਾ...

2 comments:

Editor said...

ਆਲਮ ਜੀ ਤੁਸੀ ਪੰਜਾਬੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਬਹੁਤ ਅੱਛਾ ਕੰਮ ਕਰ ਰਹੇ ਹੋ। ਮੈ ਇਹ ਸਭ ਦੇਖ ਕੇ ਹੈਰਾਨ ਹਾਂ। ਅਫਸੋਸ ਵੀ ਹੇ ਰਿਹਾ ਹੈ ਕਿ ਇਨ੍ਹਾਂ ਕੁਝ ਹੋ ਰਿਹਾ ਹੈ, ਪਰ ਇਸ ਸਭ ਦੀ ਜਾਣਕਾਰੀ ਹਰ ਪੰਜਾਬੀ ਤੱਕ ਨਹੀਂ ਪਹੁੰਚ ਰਹੀ। ਇਸ ਮੰਸ਼ੇ ਨਾਲ ਹੀ ਮੈਂ ਲਫ਼ਜ਼ਾਂ ਦਾ ਪੁਲ http://lafzandapul.blogspot.com/ ਸ਼ੁਰੂ ਕੀਤਾ ਹੈ, ਜਿਸਦਾ ਮਕਸਦ ਪੰਜਾਬੀ ਲਈ ਹੋ ਰਹੇ ਕੰਮ ਨੂੰ ਇਕ ਪਲੇਟਫਾਰਮ 'ਤੇ ਇੱਕਠਾ ਕਰਨਾ ਹੈ। ਤੁਹਾਡਾ ਬਲੋਗ ਵੀ ਮੈਂ ਉਸ ਨਾਲ ਜੋੜ ਦਿੱਤਾ ਹੈ 'ਤੇ ਚਾਹੁੰਦਾ ਹਾਂ ਕਿ ਤੁਸੀ ਇਸ ਕੰਮ ਵਿੱਚ ਸਾਡੀ ਮਦਦ ਕਰੋ। ਹੁੰਗਾਰੇ ਦੀ ਉਡੀਕ ਵਿੱਚ
ਦੀਪ ਜਗਦੀਪ ਸਿੰਘ
lafzandapul@gmail.com

Anonymous said...

ਦੀਪ ਜਗਦੀਪ ਜੀ
ਤੁਹਾਡੇ ਜਤਨਾਂ ਦਾ ਸਵਾਗਤ ਹੈ ਅਤੇ ਤੁਹਾਨੂੰ ਜੋ ਵੀ ਸੰਭਵ ਹੋ ਸਕਿਆ,
ਮੱਦਦ ਜ਼ਰੂਰ ਕਰਾਗਾਂ, ਜੇ ਕਿਤੇ ਵੀ ਤੁਹਾਨੂੰ ਲੱਗਿਆ ਕਿ ਮੈਂ ਕਿਤੇ ਵੀ ਪੰਜਾਬੀ ਵਾਸਤੇ ਤੁਹਾਡੀ ਕੋਈ ਵੀ ਮੱਦਦ ਕਰ ਸਕਦਾ ਹਾਂ, ਤਾਂ ਬੇਝਿਜਕ ਕਹਿਣਾ

ਧੰਨਵਾਦ ਸਹਿਤ
ਆਲਮ