18 January, 2009

ਦੁੱਖੀ ਹਿਰਦੇ - ਪ੍ਰਿੰ. ਦਰਸ਼ਣ ਸਿੰਘ ਸਮਾਧ ਵਾਲੇ

4 ਦਿਨ ਪਹਿਲਾਂ, 16 ਜਨਵਰੀ 2009 ਨੂੰ ਪ੍ਰਿੰ. ਦਰਸ਼ਣ ਸਿੰਘ ਬਰਾੜ ਸੁਰਗਵਾਸ
ਹੋ ਗਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ
ਵਿਖੇ ਮੈਨੂੰ ਇਨ੍ਹਾਂ ਦੇ ਕੋਲ 1997-2000 ਤੱਕ ਪੜ੍ਹਨ ਦਾ ਮੌਕਾ ਮਿਲਿਆ।
ਬਹੁਤ ਹੀ ਅਨੁਸ਼ਾਸ਼ਨ ਪਸੰਦ ਅਤੇ ਕਾਬਲੇ-ਤਾਰੀਫ਼ ਪਰਸ਼ਾਸ਼ਕ ਰਹੇ।
ਸਕੂਲ ਦੀਆਂ ਵਰਦੀਆਂ, +1,+2 ਦੇ ਵਿਦਿਆਰਥੀਆਂ ਦੀ ਨਿਯਮਤ
ਕਲਾਸਾਂ, ਰੋਜ਼ਾਨਾ ਕੰਮ ਨੋਟ ਕਰਨਾ ਅਤੇ ਸਕੂਲ ਦਾ ਸ਼ਾਨਦਾਰ
ਪਰਬੰਧ ਇਨ੍ਹਾਂ ਦੀ ਦੇਣ ਰਹੀ ਹੈ। ਉਹਨਾਂ 3-4 ਸਾਲਾਂ ਵਿੱਚ
ਮੈਂ ਖੁਦ ਆਪਣੀ ਅੱਖੀਂ ਸਕੂਲ ਨੂੰ ਮਾਡਲ ਸਕੂਲ ਬਣਦਾ ਤੱਕਿਆ
ਅਤੇ ਮੈਂ ਜਿਸ ਜਗ੍ਹਾ ਉੱਤੇ ਅੱਪੜਿਆ, ਉੱਥੇ ਉਹ ਸਕੂਲ ਦੇ ਪਰਸ਼ਾਸ਼ਕ (ਪ੍ਰਿੰਸੀਪਲ)
ਦੇ ਤੌਰ ਉੱਤੇ ਉਹਨਾਂ ਦਾ ਯੋਗਦਾਨ ਮੇਰੇ ਲਈ ਨਾ-ਭੁੱਲਣਯੋਗ ਹੈ।

ਪਿਛਲੇ ਕੁਝ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ
ਲੁਧਿਆਣੇ ਦਾਖਲ ਸਨ। ਮੇਰੇ ਇਹ ਤੀਸਰੇ ਅਧਿਆਪਕ ਨੇ,
ਜਿਹੜੇ ਜਿੰਦਗੀ ਦੀ ਦੌੜ ਨੂੰ ਪੂਰਾ ਕਰ ਚੱਲੇ ਨੇ...

1 comment:

Rajindarjit said...

ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿਛੇ ਸਮੂਹ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!
ਢੀਂਡਸਾ