21 August, 2018

ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦਿਆ....

ਅਚਾਨਕ ਕੁਝ ਦਿਨ ਪਹਿਲਾਂ ਸ਼ਿਵ ਦੀਆਂ ਰਚਨਾਵਾਂ ਪੜ੍ਹਨ ਲਈ ਹੱਥ ਆਈਆਂ....
ਜਿਵੇਂ ਜਿਵੇਂ ਉਸ ਨੂੰ ਪੜ੍ਹਾਂ, ਉਸ ਦੀ ਪੰਜਾਬੀ ਦੇ ਲਫ਼ਜਾਂ ਦੀ ਪਕੜ ਨੂੰ
ਸਜਦਾ ਕਰੀ ਜਾਵਾਂ... ਐਸੇ ਐਸੇ ਠੇਠ ਪੰਜਾਬੀ ਦੇ ਸ਼ਬਰ (ਲਫ਼ਜ਼) ਸਨ ਕਿ
ਮੈਨੂੰ ਵੀ ਸਮਝ ਔਖੇ ਆ ਰਹੇ ਸਨ, ਜਦੋਂ ਕਿ ਮੈਨੂੰ ਲੱਗਦਾ ਸੀ ਮੈਂ
ਪੇਂਡੂ ਪੰਜਾਬੀ ਠੀਕ-ਠਾਕ ਸਮਝ ਲੈਂਦਾ ਹਾਂ।

ਉਘਾੜੇ ਹੋਏ ਸ਼ਬਦਾਂ ਦੇ ਨਿਗ੍ਹਾ ਮਾਰਿਓ

ਵੰਨਗੀ ਵਜੋਂ 'ਰੋਜੜੇ'
ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾਂ ਕਰ ਗਈ ਦਾਨ ਵੇ।
ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ।

ਮੇਰੇ ਲੇਖਾਂ ਦੀ ਬਾਂਹ ਵੇਖਿਓ ਕੋਈ ਸੱਦਿਓ ਅੱਜ ਲੁਕਮਾਨ ਵੇ।
ਇਕ ਜੁਗੜਾ ਹੋਇਆ ਅੱਥਰੇ ਨਿੱਤ ਮਾੜੇ ਹੁੰਦੇ ਜਾਣ ਵੇ।

ਮੈਂ ਭਰ ਭਰ ਦਿਆਂ ਕਟੋਰੜੇ ਬੁੱਲ੍ਹ ਚੱਖਣ ਨਾ ਮੁਸਕਾਣ ਵੇ।
ਮੇਰੇ ਦੀਦੇ ਅੱਜ ਬਦੀਦੜੇ ਪਏ ਨੀਂਦਾਂ ਤੋਂ ਸ਼ਰਮਾਣ ਵੇ।

ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ।
ਅੱਜ ਸੱਦੋ ਸਾਕ ਸਕੀਰੀਆਂ ਕਰੋ ਧਾਮਾਂ ਕੁੱਲ ਜਹਾਨ ਵੇ।

ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਹੰਝੂ ਕਰ ਗਈ ਦਾਨ ਵੇ।
ਅੱਜ ਪਿੱਟ ਪਿੱਟ ਹੋਇਆ ਨੀਲੜਾ ਸਾਡੇ ਨੈਣਾਂ ਦਾ ਅਸਮਾਨ ਵੇ।


ਇਹ ਸ਼ਬਦ ਕੇਵਲ ਸ਼ਬਦ ਨਹੀਂ ਲਿਖੇ, ਬਲਕਿ ਇਹਨਾਂ ਦੇ ਵਰਤੇ ਜਾਣ ਦੀ ਵਜ੍ਹਾ ਖਾਸ
ਹੈ:

- ਮਣਸ ਦੀ ਥਾਂ ਮਸਲ ਕੇ ਵੀ ਹੋ ਸਕਦਾ ਸੀ
- ਯਾਦ ਦਾਨ ਕਰਕੇ ਗਈ ਹੈ
- ਰੋਜੇ ਰੱਖਣਾ ਖਾਣ-ਪੀਣ ਤੋਂ ਮਨਮਰਜ਼ੀ ਨਾਲ ਲਗਾਈ ਰੋਕ ਹੈ
- ਲੁਕਮਾਨ ਸ਼ਬਦ
- ਜੁੱਗ ਦੀ ਥਾਂ ਜੁਗੜਾ
- ਅੱਥਰੇ
- ਬਦੀਦੜੇ
- ਡਾਣ੍ਹ -
- ਪਿੱਟ ਪਿੱਟ ਹੋਇਆ ਨੀਲੜਾ - ਪਿੱਟ ਪਿੱਟ ਕੇ ਐਨਾ ਰੋਇਆ ਕਿ ਨੈਣ ਨੀਲੇ ਹੋ ਗਏ

ਜਿੰਨੀਆਂ ਰਚਨਾਵਾਂ ਪੜ੍ਹਾਂ, ਪੰਜਾਬੀ ਦੇ ਸ਼ੁਦਾਈ ਹੋਣ ਨੂੰ ਜੀ ਕਰੇ,
ਐਹੋ ਜਿਹੇ ਸ਼ਬਦ ਪੰਜਾਬੀ 'ਚ ਮੌਜੂਦ ਹਨ ਕਿ ਇਹਨਾਂ ਨੂੰ ਮੌਜੂਦਾ
ਦੌਰ 'ਚ ਜਿਉਂਦੇ ਰੱਖਣਾ ਜ਼ਰੂਰੀ ਹੈ ਤਾਂ ਕਿ ਲੋਕ ਦੇ ਦਿਮਾਗਾਂ 'ਚੋਂ
ਵਿਸਰ ਨਾ ਜਾਣ...


ਸ਼ਿਵ ਕੁਮਾਰ ਦੀਆਂ ਰਚਾਨਵਾਂ ਪੰਜਾਬੀ-ਕਵਿਤਾ ਵੈੱਬ ਸਾਈਟ ਉੱਤੇ ਪੜ੍ਹੋ।

4 comments:

Unknown said...

ਮਣਸ ਦਾ ਮਤਲਬ??

ਅ.ਪ.ਸ. said...

ਮੈਂ ਇਸ ਦਾ ਮਤਲਬ ਕੁੱਝ ਇਸ ਤਰਾਂ ਸਮਝਿਆ

ਅੱਜ ਪਿੱਟ ਪਿੱਟ ਹੋਇਆ ਨੀਲੜਾ ਸਾਡੇ ਨੈਣਾਂ ਦਾ ਅਸਮਾਨ ਵੇ।

ਜਦੋਂ ਧੁਰੋਂ ਮੀਹਂ ਵੱਸ ਕੇ ਹੱਟ ਜਾਂਦਾ ਹੈ ਅਤੇ ਬੱਦਲ ਛਟ ਜਾਂਦੇ ਹਨ, ਅਤੇ ਉਸ ਤੋਂ ਬਾਅਦ ਅਸਮਾਨ ਸਾਫ਼ ਨੀਲਾ ਹੋ ਜਾਂਦਾ ਹੈ, ਉਂਝ ਹੀ ਰੋ ਰੋ ਕੇ ਜਦ ਇਹਨਾਂ ਨੈਣਾ ਦੇ ਅਥਰੂ ਮੁੱਕ ਜਾਂਦੇ ਹਨ, ਅਤੇ ਸਾਫ਼ ਦਿਖਾਈ ਦੇਣ ਲੱਗਦਾ ਹੈ ਤਾਂ ਇਹਨਾਂ ਅੱਖੀਆਂ ਦਾ ਅਸਮਾਨ ਨੀਲੜਾ ਹੋ ਜਾਂਦਾ ਹੈ

ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਹੰਝੂ ਕਰ ਗਈ ਦਾਨ ਵੇ।

ਮਣਸ = ਤਰਸ / ਰਹਿਮ ਖਾ ਕੇ,

ਜਿੱਦਾਂ ਕਿਸੇ ਭੁੱਖੇ ਨੂੰ ਦੇਖ ਕੇ ਅਸੀਂ ਰੋਟੀ ਦਾਨ ਕਰ ਦੇਂਦੇ ਹਾਂ, ਉਸ ਤਰ੍ਹਾਂ ਸਾਡੇ ਤੜਪਦੇ ਦਿਲ ਤੇ ਤਰਸ ਖਾ ਕੇ ਤੇਰੀ ਯਾਦ ਨੇ ਹੰਜੂਆਂ ਦਾ ਦਾਨ ਦਿੱਤਾ ਹੈ - ਇਹ ਹੰਝੂ ਵਹਾ ਕੇ ਅਸੀਂ ਦਿਲ ਦਾ ਦਰਦ ਕੁਝ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਆਖਿਰ ਸਾਡਾ ਦਿਲ ਸਾਫ ਹੋ ਜਾਂਦਾ ਹੈ - ਆਸਮਾਨ ਨੀਲੜਾ ਹੋ ਜਾਂਦਾ ਹੈ

ਬਟਾਲਵੀ ਦਾ ਵਿਛੋੜੇ ਨਾਲ ਵੱਖ ਹੀ ਯਾਰਾਨਾ ਹੈ

P.S. - ਇਹ ਸਿਰਫ਼ ਮੇਰੀ ਸੋਚ ਤੇ ਕਲਪਣਾ ਦਾ ਘੁੱਟ ਹੈ - ਭੁੱਲ ਚੁੱਕ ਨਜ਼ਰਅੰਦਾਜ਼ ਕਰਨਾ

Hdpcgames said...


Thanks for the GTA San Andreas Download PC Highly Compressed
please give me this too Adobe Illustrator CS6 Crack , and Adobe Premiere Pro Crack . and Wondershare Video Converter Crack

Unknown said...

ਮੈਂ ਭਰ ਭਰ ਦਿਆਂ ਕਟੋਰੜੇ ਬੁਲ੍ਹ ਚੱਖਣ ਨਾ ਮੁਸਕਾਣ ਵੇ