08 January, 2009

KDE ਦੀਆਂ 50 ਹਜ਼ਾਰ ਲਾਈਨਾਂ ਦਾ ਅਨੁਵਾਦ

KDE ਪਰੋਜੈਕਟ ਨੂੰ
ਜਦੋਂ ਸ਼ੁਰੂ ਕੀਤਾ ਗਿਆ ਸੀ ਸੰਨ ਮਈ,ਜੂਨ 2004 ਵਿੱਚ ਤਾਂ ਇਹ ਪਤਾ ਨਹੀਂ ਸੀ
ਕਿ ਕਿੰਨੀ ਕੁ ਸਫ਼ਲਤਾ ਮਿਲੇਗੀ ਅਨੁਵਾਦ ਵਿੱਚ, ਵਰਤਣ ਵਿੱਚ। ਅੱਜ ਅਚਨਚੇਤ
ਹੀ ਇੱਕ ਮੀਲ-ਪੱਥਰ ਤਹਿ ਕਰ ਲਿਆ ਹੈ, ਉਹ ਹੈ 50 ਹਜ਼ਾਰ ਅਨੁਵਾਦ ਹੋਈਆਂ
ਲਾਇਨਾਂ ਦਾ।

ਜੂਨ 2004 - KDE 3.3 ਵਿੱਚ ਪਹਿਲੀ ਵਾਰ ਪੰਜਾਬੀ ਆਈ
ਜਨਵਰੀ 2009 - KDE4.2 ਵਿੱਚ 50 ਹਜ਼ਾਰ ਲਾਈਨਾਂ

ਮੇਰੇ ਅਨੁਵਾਦ ਵਿੱਚ ਸਭ ਤੋਂ ਵੱਧ ਤਰਜੀਹ ਰਹੀ ਵਿਦਿਅਕ (education)
ਐਪਲੀਕੇਸ਼ਨਾਂ ਨੂੰ, ਹੋਰ ਡੈਸਕਟਾਪ ਉੱਤੇ ਤੁਹਾਨੂੰ ਕੁਝ ਵੀ ਸ਼ਾਇਦ
ਹੀ ਅੰਗਰੇਜ਼ੀ ਵਿੱਚ ਨਜ਼ਰ ਆਵੇ, ਹਾਂ ਡੌਕੂਮੈਂਟੇਸ਼ਨ ਦਾ ਕੰਮ
ਹਾਲੇ ਨਹੀਂ ਪੂਰਾ ਕੀਤਾ ਗਿਆ KDE ਲਈ।

ਇਹ ਅਨੁਵਾਦ ਫਰਵਰੀ ਮਹੀਨੇ ਵਿੱਚ ਉਪਲੱਬਧ ਹੋਣ ਦੀ ਉਮੀਦ ਹੈ।

ਤੁਸੀਂ ਪੂਰਾ ਸਟੇਟਸ ਇੱਥੇ ਵੇਖ ਸਕਦੇ ਹੋ

ਇਹ ਸ਼ਾਇਦ ਤੁਹਾਡੇ ਕਿਸੇ ਦੇ ਵੀ ਭਾਵੇਂ ਕੰਮ ਨਾ ਆਵੇ, ਪਰ ਮੇਰੀ
ਰੂਹ ਨੂੰ ਕੁਝ ਸਕੂਨ ਜ਼ਰੂਰ ਦਿੰਦਾ ਹੈ ਅਤੇ 2009 ਵਰ੍ਹੇ ਦੀ ਪਹਿਲੀਂ
ਸਫ਼ਲਤਾ ਵਜੋਂ ਪੇਸ਼ ਹੋਇਆ ਹੈ।

ਖ਼ੈਰ ਸਫ਼ਰ ਕਦੇ ਖਤਮ ਨਹੀਂ ਹੁੰਦਾ, ਅਤੇ ਮੰਜ਼ਲਾਂ ਕਿਤੇ ਹੁੰਦੀਆਂ ਹੀ
ਨਹੀਂ, ਹੁਣ 52 ਹਜ਼ਾਰ ਲਾਈਨਾਂ ਤੋਂ ਬਾਅਦ 50% ਦੇ ਨੇੜ ਜਾਣ ਦੀ
ਕੋਸ਼ਿਸ਼ ਰਹੇਗੀ (ਜੋ ਕਿ ਹੁਣ ~40% ਹੈ)।

1 comment:

ਦੀਪਇੰਦਰ ਸਿੰਘ said...

ਵੀਰੇ ਤੁਹਾਡੀ ਲਗਨ ਤੇ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਤੁਸੀਂ ਕਾਫੀ ਮਿਹਨਤ ਕਰ ਰਹੇ ਹੋ। ਪਰ, ਮੁਆਫ ਕਰਨਾ ਮੇਰਾ ਤਕਨੀਕੀ ਗਿਆਨ ਕਾਫੀ ਸੀਮਤ ਹੈ। ਮੈ ਸਮਝ ਨਹੀਂ ਪਾਇਆ ਕਿ KDE ਕੀ ਹੈ, ਇਸਦੇ ਅਨੁਵਾਦ ਦਾ ਕੀ ਮਤਲਬ ਹੈ ਤੇ, ਮਸਲਨ, ਮੈਂ ਇਸਨੂੰ ਕਿੱਥੇ ਵਰਤ ਸਕਦਾ ਹਾਂ? ਜੇ ਹੋ ਸਕੇ ਤਾਂ ਜ਼ਿਕਰ ਕਰਨਾ।