27 April, 2007

ਪਾਕਿਸਤਾਨੀ ਵਿੱਚ ਇੱਕ ਹੋਰ ਸਿੱਖ


ਪਾਕਿਸਤਾਨ ਦੇ ਪਹਿਲੇ ਅੰਮ੍ਰਿਤਧਾਰੀ ਸਿੱਖ ਟਰੈਫਿਕ ਵਾਰਡਨ
ਡਾ: ਗੁਲਾਬ ਸਿੰਘ ਨੇ ਪਿਛਲੇ ਬੁੱਧਵਾਰ ਲਾਹੌਰ ਦੇ ਇਕ ਚੌਂਕ ਵਿਚ
ਆਪਣੀ ਡਿਊਟੀ ਸਾਂਭ ਲੲੀ ਹੈ। ਸਬ-ਇੰਸਪੈਕਟਰ ਦੇ ਤੌਰ ’ਤੇ
ਭਰਤੀ ਹੋੲੇ ਇਸ ਸਿੱਖ ਟਰੈਫਿਕ ਵਾਰਡਨ ਨੂੰ ਚੌਂਕ ਵਿਚ ਵੇਖਕੇ
ਲਾਹੌਰ ਦੇ ਲੋਕ ੳੁਸਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਲੰਘਣ ਦੇ ਨਾਲ
‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾੳੁਂਦੇ ਲੰਘਦੇ ਨੇ। ਬੱਸਾਂ ਅਤੇ
ਕਾਰਾਂ ਦੇ ਡਰਾੲੀਵਰਾਂ ਤੋਂ ਇਲਾਵਾ ਲੰਘਦੇ ਬੱਚੇ ਵੀ ੳੁਸਨੂੰ ਵੇਖਕੇ
‘ਬੱਲੇ ਬੱਲੇ’ ਕੀਤੇ ਬਿਨਾਂ ਨਹੀਂ ਰਹਿੰਦੇ। 1982 ਵਿਚ ਜਨਮਿਆ
25 ਵਰ੍ਹਿਆਂ ਦਾ ਇਹ ਨੌਜਵਾਨ ਸ੍ਰੀ ਨਨਕਾਣਾ ਸਾਹਿਬ ਨਾਲ
ਸੰਬੰਧਿਤ ਹੈ। ੳੁਸਦੇ ਪਿਤਾ ਸ: ਮੰਨਾ ਸਿੰਘ ਇਕ ਕਿਸਾਨ ਹਨ।
ਪੰਜ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਡਾ: ਗੁਲਾਬ ਸਿੰਘ ਸਭ ਤੋਂ ਛੋਟਾ
ਹੈ। ੳੁਸਨੇ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹੇ ਵਿਚੋਂ ਮੈਟਰਿਕ ਕੀਤੀ,
ਲਾਹੌਰ ਤੋਂ ਬੀ.ੲੇ. ਦੀ ਡਿਗਰੀ ਹਾਸਿਲ ਕੀਤੀ ਅਤੇ ਫਿਰ
ਬਹਾਵਲਪੁਰ ਤੋਂ ਹੋਮਿਊਪੈਥੀ ਵਿਚ ਡਾਕਟਰੇਟ ਦੀ ਡਿਗਰੀ
ਹਾਸਿਲ ਕੀਤੀ। ਕੁਝ ਸਮਾਂ ੳੁਸਨੇ ਇਕ ਹੋਮਿੳੁਪੈਥ ਵਜੋਂ
ਆਪਣਾ ਕਲੀਨਿਕ ਵੀ ਚਲਾਇਆ ਪਰ ੳੁਸਨੂੰ ਲੱਗਦਾ
ਹੈ ਕਿ ਪੁਲਿਸ ਦੀ ਨੌਕਰੀ ਦੇ ਨਾਲ ਇਹ ਕਲੀਨਿਕ ਚੱਲਦਾ
ਰੱਖਣਾ ਸੰਭਵ ਨਹੀਂ ਹੋਵੇਗਾ। ਲਾਹੌਰ ਦੀ ਡਿਫੈਂਸ ਹਾਊਸਿੰਗ
ਅਥਾਰਟੀ ਵਿਖੇ ਰਹਿੰਦਾ ਡਾ: ਗੁਲਾਬ ਸਿੰਘ ਇਸ ਵੇਲੇ ਲਾਹੌਰ
ਛਾੳੁਣੀ ਦੀ ਅਜ਼ੀਜ਼ ਭੱਟੀ ਰੋਡ ਵਿਖੇ ਆਲਿਫ ਲਾਮ ਮੀਮ
ਚੌਂਕ ’ਚ ਡਿਊਟੀ ’ਤੇ ਤਾਇਨਾਤ ਹੈ। ਸਬ-ਇੰਸਪੈਕਟਰ ਦੀਆਂ
ਅਸਾਮੀਆਂ ਨਿਕਲਣ ’ਤੇ ਆਪਣੀ ਅਰਜ਼ੀ ਦੇਣ ਦੇ ਬਾਵਜੂਦ ੳੁਸਨੇ
ਆਪਣੇ ਘਰ ਵਾਲਿਆਂ ਨੂੰ ਇਸ ਬਾਰੇ ਨਹੀਂ ਦੱਸਿਆ ਸੀ ਪਰ ਜਦ
ੳੁਸਦੀ ਚੋਣ ਹੋ ਗੲੀ ਤਾਂ ਪਰਿਵਾਰ ਨੂੰ ਹੈਰਾਨੀ ਦੇ ਨਾਲ-ਨਾਲ ਖੁਸ਼ੀ ਵੀ ਹੋੲੀ।
ਗੁਲਾਬ ਸਿੰਘ ੳੁਰਦੂ, ਪੰਜਾਬੀ, ਪਸ਼ਤੋ, ਸਰਾਇਕੀ ਅਤੇ ਸਿੰਧੀ ਭਾਸ਼ਾਵਾਂ ਤਾਂ
ਸਹਿਜੇ ਹੀ ਬੋਲ ਲੈਂਦਾ ਹੈ। ੳੁਂਜ ੳੁਹ ਅੰਗਰੇਜ਼ੀ ਵੀ ਬੋਲ ਲੈਂਦਾ ਹੈ ਪਰ
ਇਸ ਵਿਚ ੳੁਸਨੂੰ ਪੂਰੀ ਮੁਹਾਰਤ ਹਾਸਿਲ ਨਹੀਂ। ਹਰਭਜਨ ਮਾਨ,
ਅਬਰਾਰ-ੳੁਲ-ਹੱਕ ਅਤੇ ਵਾਰਿਸ ਬੇਗ ਆਦਿ ਦੀ ਗਾਇਕੀ ਪਸੰਦ
ਕਰਦਾ ਡਾ: ਗੁਲਾਬ ਸਿੰਘ ਭੰਗੜੇ ਦਾ ਸ਼ੌਕ ਵੀ ਰੱਖਦਾ ਹੈ। ਡਾ: ਗੁਲਾਬ
ਸਿੰਘ ਦਾ ਕਹਿਣਾ ਹੈ ਕਿ ੳੁਸਦਾ ਕੜਾ ਅਤੇ ੳੁਸਦੀ ਕਿਰਪਾਨ ੳੁਸਦੀ
ਡਿਊਟੀ ਵਿਚ ਆੜੇ ਨਹੀਂ ਆੳੁਣ ਲੱਗੇ। ਪਾਕਿਸਤਾਨੀ ਮੀਡੀਆ ਦੇ ਇਕ
ਹਿੱਸੇ ਵਿਚ ਛਪੀ ਆਪਣੀ ਇੰਟਰਵਿਊ ਵਿਚ ਡਾ: ਗੁਲਾਬ ਸਿੰਘ
ਨੇ ਕਿਹਾ ਹੈ ਕਿ ੳੁਸਦੀ ਟਰੇਨਿੰਗ ਦੌਰਾਨ ੳੁਸਦੇ ਸਾਥੀਆਂ ਵੱਲੋਂ ੳੁਸਨੂੰ ਕਦੇ
ਇਹ ਅਹਿਸਾਸ ਨਹੀਂ ਕਰਾਇਆ ਗਿਆ ਕਿ ੳੁਹ ਵੱਖਰੇ ਧਰਮ ਨਾਲ ਸੰਬੰਧ
ਰੱਖਦਾ ਹੈ। ਇਸ ਦੇ ਇਲਾਵਾ ੳੁਸ ਲੲੀ ਵੱਖਰੇ ਖਾਣੇ ਦਾ ਪ੍ਰਬੰਧ ਵੀ ਕੀਤਾ
ਗਿਆ। ਡਾ: ਗੁਲਾਬ ਸਿੰਘ ਦਾ ਕਹਿਣਾ ਹੈ ਕਿ ੳੁਹ ਆਪਣੀ ਡਿਊਟੀ ਤਨਦੇਹੀ ਨਾਲ
ਨਿਭਾੲੇਗਾ ਅਤੇ ਭ੍ਰਿਸ਼ਟਾਚਾਰ ਰਹਿਤ ਵਾਤਾਵਰਣ ਲੲੀ ਯਤਨਸ਼ੀਲ ਰਹੇਗਾ।

(ਧੰਨਵਾਦ ਸਹਿਤ ਅਜੀਤ ਜਲੰਧਰ ਵਿੱਚੋਂ)

No comments: