05 April, 2007

ਮੋਬਾਇਲ 'ਚ ਆਇਆ ਭੂਤ

ਪਿਛਲੇ ਹਫ਼ਤੇ ਪੰਜਾਬ ਫੇਰੀ ਦੌਰਾਨ, ਇਹ ਮੁੱਦਾ ਕਾਫ਼ੀ ਗਰਮ
ਸੀ ਕਿਸੇ ਖਾਸ ਨੰਬਰ ਤੋਂ ਫੋਨ ਆਉਣ ਦੌਰਾਨ, ਲਾਲ ਲਾਇਟ
ਨਿਕਲਦੀ ਹੈ ਅਤੇ ਚਲਾਉਣ ਵਾਲਾ ਬੰਦਾ ਮਰ ਜਾਂਦਾ ਹੈ।
ਇਹ ਗੱਲ ਤਾਂ ਡਰਾਇਵਰ ਨੇ ਵੀ ਦੱਸੀ ਸੀ ਕਿ ਚੱੜਿਕ
ਦਾ ਇੱਕ ਬੰਦੇ ਨੇ ਲਾਲ ਬੱਤੀ ਉੱਤੇ ਭੂਤ ਦੇ ਨੰਬਰ ਤੋਂ ਫੋਨ
ਚੱਕ ਲਿਆ ਅਤੇ ਆਨ ਕਰਨ ਸਾਰ ਹੀ ਮਰ ਗਿਆ।

ਖੈਰ ਖ਼ਬਰਾਂ ਮੁਤਾਬਕ ਇਹ CDMA ਮੋਬਾਇਲ
ਦੀ ਸਮੱਸਿਆ ਹੈ, ਕੋਈ ਗਲਤ ਵਰਤੋਂ ਕਰਨ ਵਾਲਾ
ਫੋਨ ਉੱਤੇ ਸੰਪਰਕ ਕਰਦਾ ਹੈ ਅਤੇ ਤੁਹਾਨੂੰ ਕਾਲ
ਆਉਦੀ ਹੈ, ਇੱਥੋਂ ਤੱਕ ਕੋਈ ਸਮੱਸਿਆ ਹੀ ਨਹੀਂ ਹੈ,
ਪਰ ਜਦੋਂ ਤੁਸੀਂ ਫੋਨ ਚੱਕਦੇ ਹੋ ਤਾਂ ਕੀ ਹੁੰਦਾ ਹੈ
ਕਿ ਤੁਸੀਂ ਦੂਜੇ ਪਾਸੇ ਤੋਂ ਆਵਾਜ਼ ਸੁਣ ਸਕਦੇ ਹੋ
ਭਾਵ ਕਿ ਸੰਚਾਰ ਹੋਣ ਲੱਗਦਾ ਹੈ, ਜਿਸ
ਨੂੰ ਕੰਪਿਊਟਰ ਦੇ ਭਾਸ਼ਾ ਮੁਤਾਬਕ ਡਾਟਾ ਟਰਾਂਸਫਰ
ਕਿਹਾ ਜਾਂਦਾ ਹੈ। ਜਦੋਂ ਡਾਟਾ ਟਰਾਂਸਫਰ ਹੋਵੇਗਾ,
ਫੇਰ ਭਾਵੇ ਆਵਾਜ਼ ਹੋਵੇ ਜਾਂ ਗਲਤ ਕੋਡ, ਉਸ ਨਾਲ
ਤੁਹਾਡੇ ਕੰਪਿਊਟਰ ਉੱਤੇ ਡਾਟਾ ਉੱਤੇ ਕਾਰਵਾਈ
ਹੁੰਦੀ ਰਹਿੰਦੀ ਹੈ (ਪ੍ਰੋਸੈਸਿੰਗ) ਅਤੇ ਗਲਤ ਡਾਟਾ
ਵੀ ਉਸਦਾ ਭਾਗ ਬਣ ਕੇ ਮੋਬਾਇਲ ਦੇ ਸਿਸਟਮ
ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ, ਭਾਵ ਕਿ
ਬੈਟਰੀ ਦਾ ਤਾਪਮਾਨ ਇਸ ਹੱਦ ਤੱਕ ਵਧਾ ਦਿੰਦਾ ਹੈ
ਕਿ ਉਹ ਗਰਮ ਹੋ ਕੇ ਫਟ ਜਾਂਦੀ ਹੈ, ਅਤੇ ਬਹੁਤ
ਆਦਮੀ ਤਾਂ ਸਦਮੇ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਗਲਤ ਕਾਲਾਂ ਭੇਜੀਆਂ ਸਾਇਬਰ ਕਰਾਈਮ
(ਸਾਇਬਰ ਗੁਨਾਹ) ਕਹਾਉਦੇ ਹਨ ਅਤੇ
ਇਹ ਬਹੁਤ ਹੀ ਸੰਗਠਿਤ ਢੰਗ ਅਤੇ ਬਹੁਤ
ਹੀ ਉੱਚ ਤਕਨੀਕ ਨਾਲ ਹੀ ਕੀਤੇ ਜਾ ਸਕਦੇ ਹਨ,
ਜਿੰਨ੍ਹਾਂ ਨੂੰ ਪੁਲਿਸ ਵਲੋਂ ਫੜਨਾ ਨਾ ਸਿਰਫ਼
ਔਖਾ ਹੈ, ਬਲਕਿ ਅਸੰਭਵ ਜਿਹਾ ਕੰਮ ਹੈ,
ਪਰ ਦੋ ਗੱਲਾਂ ਸਪਸ਼ਟ ਹਨ, ਇੱਕ ਤਾਂ
ਪੰਜਾਬ ਦੇ ਮੋਬਾਇਲਾਂ 'ਚ ਆਇਆਂ ਭੂਤ
ਆਵੇ ਅਫਵਾਹ ਘੱਟ ਅਤੇ ਇਲੈਕਟਰੋਨਿਕ
ਮਾਹਰਤ ਦਾ ਭੈੜਾ ਰੂਪ, ਸੱਚਾਈ ਹੈ,
ਅਤੇ ਦੂਜੀ ਕਿ CDMA ਮੋਬਾਇਲ ਕੰਪਨੀਆਂ
(ਰਿਲਾਇੰਸ ਅਤੇ ਟਾਟਾ ਇੰਡੀਕਾਮ) ਦੇ ਭਵਿੱਖ
ਨੂੰ ਖ਼ਤਰਾ ਖੜ੍ਹਾ ਦਿੱਸਦਾ ਹੈ, ਸੰਭਵ ਹੈ ਕਿ
ਹੱਲ਼ ਤਾਂ ਛੇਤੀ ਕਰ ਲੈਣਗੀਆਂ, ਪਰ ਉਦੋਂ ਤੱਕ
ਲੋਕਾਂ ਦੇ ਦਿਲਾਂ ਉੱਤੇ ਭੂਤ ਵਾਲੇ ਮੋਬਾਇਲ
ਖਤਰਾ ਖੜ੍ਹਾ ਰੱਖਣਗੇ।

ਹੁਣ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਬਾਰੇ
ਜ਼ੋਰਦਾਰ ਹੰਭਲੇ ਦੀ ਲੋੜ ਹੈ, ਜੇ ਅੱਜ ਇਹ ਮੋਬਾਇਲਾਂ
ਉੱਤੇ ਇੰਝ ਹਮਲੇ ਹੋ ਸਕਦੇ ਹਨ, ਤਾਂ ਇਹ ਸਮਝਣਾ
ਔਖਾ ਨਹੀਂ ਹੈ ਕਿ ਸੰਸਾਰ ਭਰ ਦੇ ਦੇਸ਼ ਅਤੇ
ਆਪਸ 'ਚ ਲੜ ਭਿੜਨ ਵਾਲੇ ਲੋਕ
ਕਿੰਨੇ ਕੁ ਸੁਰੱਖਿਅਤ ਹਨ।

ਆਓ ਆਉਣ ਵਾਲੇ ਸਮੇਂ ਵਿੱਚ ਇਹ ਕਿਸਮ ਦੇ
ਅਪਰਾਧਾਂ ਦੇ ਖਿਲਾਫ਼ ਆਪਣੇ ਅਤੇ ਆਪਣੇ
ਆਲੇ ਦੁਆਲੇ ਦੇ ਲੋਕਾਂ ਨੂੰ ਜਾਗਰੂਪ ਕਰੀਏ ਤਾਂ
ਕਿ ਗਲਤ ਹਰਕਤਾਂ ਕਰਨ ਵਾਲਿਆਂ ਬਾਰੇ ਜਾਣਕਾਰੀ
ਲੱਭੀ ਜਾ ਸਕੇ। ਅੱਜ ਕੰਪਿਊਟਰਾਂ ਦੇ ਵਿਗਿਆਨਕ
ਜੁੱਗ ਵਿੱਚ ਲੋਕਾਂ ਦੇ ਆਪਸੀ ਭਰੋਸੇ ਅਤੇ ਵਿਸ਼ਵਾਸ਼
ਨਾਲ ਹੀ ਇਸ ਕਿਸਮ ਦੇ ਭਿਆਨਕ ਅਪਰਾਧਾਂ ਉੱਤੇ
ਕਾਬੂ ਪਾਇਆ ਜਾ ਸਕਦਾ ਹੈ, ਨਾ ਕਿ ਇੱਕਲੀਆਂ
ਉੱਨਤ ਤਕਨੀਕਾਂ, ਫਾਇਰਵਾਲਾਂ ਜਾਂ ਹਥਿਆਰ ਨਾਲ।
ਇਹ ਮੇਰਾ ਵਿਸ਼ਵਾਸ਼ ਹੈ।

No comments: