11 April, 2007

"ਟੇਡੀ ਉਂਗਲ" ਤੋਂ ਰੱਬ ਬਚਾਏ!

ਹੁਣੇ ਹੁਣੇ ਤਾਜ਼ਾ ਸੂਹ ਮੁਤਾਬਕ ਕੰਪਨੀ ਦੇ ਕੁਝ ਬੰਦੇ
(ਅਤੇ ਬੁੜੀਆਂ ਵੀ) ਪੰਜਾਬੀ ਟੀਮ ਮਤਲਬ ਕਮਿਊਨਟੀ ਵਿੱਚ
ਤਰੇੜਾਂ ਪਾਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇੱਕ ਪੰਜਾਬੀ ਟੀਮ ਦੇ ਮੈਂਬਰ ਅਤੇ ਕੰਪਨੀ ਦੇ ਬੰਦੇ ਨਾਲ ਹੋਈ ਮੀਟਿੰਗ ਦੌਰਾਨ ਉਸ
ਬੰਦੇ ਨੇ ਇਹ ਘਟੀਆ ਕੋਸ਼ਿਸ਼ ਕੀਤੀ। ਪਹਿਲਾਂ ਵੀ ਇੰਝ ਹੀ ਜਤਨ
ਕੀਤੇ ਜਾਂਦੇ ਹਨ।

ਆਖਰੀ ਲਫ਼ਜ਼, ਜੋਂ ਕੱਲ੍ਹ ਕਹੇ ਗਏ "ਅਗਰ ਘੀ ਸੀਦੀ
ਉਂਗਲੀ ਸੇ ਨਹੀਂ ਨਿਕਲਤਾ ਤੋਂ ਟੇਢੀ ਸੇ ਨਿਕਾਲਤੇ ਹੈ"
ਮੈਨੂੰ ਹਰਦਮ ਯਾਦ ਰਹਿਣਗੇ।
ਦੁੱਖ ਤਾਂ ਇਸ ਗੱਲ਼ ਤਾਂ ਹੈ ਕਿ ਕਹਿਣ ਵਾਲੇ ਨਾਲੋਂ
5/6 ਗੁਣਾਂ ਕੰਮ ਕੀਤਾ ਹੈ ਪੰਜਾਬੀ ਟੀਮ ਨੇ ਅਤੇ
ਉਸ ਦੇ ਉਲ਼ਟ ਟੀਮ ਨੇ ਪੰਜਾਬੀ ਨੂੰ ਇੱਕਠਾ ਰੱਖਣ
ਦਾ ਜਤਨ ਕੀਤਾ ਹੈ, ਜਦ ਕਿ ਉਨ੍ਹਾਂ ਨੇ "ਟੇਡੀ
ਉਂਗਲ" ਕਰਕੇ ਆਪਣੀ ਟੀਮ ਆਪਣੀ ਭਾਸ਼ਾ "ਵੰਡ ਕੇ"
ਅੱਡ ਹੀ ਬਣਾ ਲਈ।

ਮੈਂ ਜਦੋਂ ਦਾ ਕੰਪਨੀ ਵਿੱਚ ਆਇਆਂ ਤਾਂ ਉਸ ਸਮੇਂ ਹੀ ਮੈਨੂੰ ਇਹ ਪਤਾ
ਲੱਗ ਗਿਆ ਕਿ ਇਹ ਕਿੰਨੀ ਵੱਡੀ ਗੜਬੜ ਹੋ ਗਈ ਹੈ ਅਤੇ ਕੀਤੀ
ਜਾ ਰਹੀ ਹੈ। ਓਪਨ ਸੋਰਸ ਵਿੱਚ ਕੰਮ ਕਰਨ ਵਾਲੀਆਂ ਟੀਮਾਂ ਬਾਰੇ
ਬਾਹਰੋਂ ਕੀ ਅਤੇ ਅੰਦਰੋਂ ਕੀ ਵਿਚਾਰ ਰੱਖਦੇ ਹਨ। ਖ਼ੈਰ ਆਪਣੇ
ਮਕਸਦ ਵਿੱਚ ਇਹ ਸਫ਼ਲ ਰਹੇ। ਪਹਿਲਾਂ ਤਾਂ ਇਹ
ਕੰਮ ਫਰੰਗੀਆਂ ਨੇ ਕੀਤਾ ਸੀ, ਹੁਣ ਸਾਡੇ ਨਾਲ
ਵਾਲੇ ਭਾਰਤੀ ਹੀ ਇਹ ਕਰਦੇ ਜਾਪਦੇ ਹਨ। ਇਹ ਨਹੀਂ ਕਹਿ
ਸਕਦੇ ਕਿ ਇਹ ਕੀ ਫਾਇਦਾ ਲੈਣਾ ਚਾਹੁੰਦੇ ਹਨ, ਸ਼ਾਇਦ ਆਪਣੀ
ਤਨਖਾਹ ਲਈ, ਅਹੁਦਾ ਵਧਾਉਣ ਲਈ, ਦੂਜੇ ਨੂੰ ਨੀਵਾਂ ਵੇਖਾਉਣ ਲਈ,
ਹੋਰ ਵੀ ਇੰਝ ਦੇ ਘਟੀਆ ਕੁਝ ਹੋਰ ਵੀ ਉਹ ਸੋਚ ਸਕਦੇ ਹਨ,
ਪਰ ਸਭ ਤੋਂ ਵੱਡੇ ਦੋ ਨੁਕਸਾਨ ਹੋ ਸਕਦੇ ਹਨ:
ਕੰਪਨੀ ਦਾ ਮਾੜਾ ਪਰਭਾਵ ਬਾਹਰ ਦਿੰਦੇ ਹਨ ਕਿ ਉਹ
ਕਮਿਊਨਟੀ ਮੈਂਬਰਾਂ ਬਾਰੇ ਕੀ ਸੋਚਦੇ ਹਨ, ਇਸ ਨਾਲ
ਆਪਣੀ ਕਦਰ ਘਟਾਉਦੇ ਹਨ।
ਅਤੇ ਦੂਜਾ ਕਮਿਊਨਟੀ ਵਲੋਂ ਕੀਤੇ ਮੁਫ਼ਤ ਕੰਮ ਦੀ
ਕਦਰ ਕਰਨ ਦੀ ਬਜਾਏ ਆਪਣਾ ਉੱਲੂ ਸਿੱਧਾ ਕਰਨ
ਲਈ ਉਸ ਨੂੰ ਤੋੜ ਕੇ ਆਪਣਾ ਮਕਸਦ ਪੂਰਾ ਕਰਨਾ ਦਾ ਜਤਨ
ਕਰਦੇ ਹਨ, ਜਿਸ ਨਾਲ ਕਮਿਊਨਟੀ ਖਤਮ ਹੋਣ ਨਾਲ
ਭਾਸ਼ਾ ਦਾ ਪੱਧਰ ਘੱਟ ਜਾਵੇਗਾ, ਜਿਸ ਨਾਲ ਲੰਮੇ ਸਮੇਂ ਵਿੱਚ ਕੰਪਨੀ ਦਾ
ਨੁਕਸਾਨ ਹੀ ਹੋਵੇਗਾ।

ਖ਼ੈਰ ਪੰਜਾਬੀ ਕਦੇ ਡੋਲੇ ਨਹੀਂ ਅਤੇ ਡੋਲਣਗੇ ਵੀ ਨਹੀਂ, ਪਰ
ਹੁਣ ਵੇਲਾ ਹੈ ਆਪਣੇ ਆਪ ਨੂੰ ਬਚਾ ਕੇ ਰੱਖਣ ਦਾ,
ਜੇ ਪੰਜਾਬੀ ਟੀਮ ਦੇ ਮੈਂਬਰ ਆਪਣੇ ਆਪ ਨੂੰ
ਇੱਕਜੁੱਟ ਰੱਖ ਸਕੇ ਤਾਂ ਸਮਾਂ ਸੁਨੈਹਰੀ ਹੋਵੇਗਾ ਅਤੇ
ਉਨ੍ਹਾਂ ਦੇ ਮੁਹਰੇ ਝੁਕੇਗਾ, ਪਰ ਜੇ ਕਿਤੇ ਨਾ ਟਿਕ
ਸਕੇ ਅਤੇ ਸਸਤੀ ਸ਼ੋਹਰਤ ਵਿੱਚ ਵਿਕ ਗਏ ਤਾਂ ਫੇਰ
ਰੱਬ ਰਾਖਾ!

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ!

ਆਲਮ

No comments: