ਸ਼ਨਿੱਚਰਵਾਰ 14 ਫਰਵਰੀ ਨੂੰ ਗਨੂਫਾਈ 09 ਦੀ ਕਨਫਰੰਸ ਸੀ ਅਤੇ ਇਸ ਵਿੱਚ
ਮੋਜ਼ੀਲਾ ਵਾਲੇ ਵੀ ਭਾਗ ਲੈ ਰਹੇ ਸਨ, ਸੇਥ (ਮੋਜ਼ੀਲਾ ਵਿੱਚ ਲੋਕਲਾਈਜ਼ੇਸ਼ਨ ਦਾ
ਹੈੱਡ) ਵਲੋਂ ਮੋਜ਼ੀਲਾ ਅਨੁਵਾਦ ਬਾਰੇ ਵਿਚਾਰ ਦਿੱਤੇ ਗਏ ਅਤੇ ਕੁਝ ਤਕਨੀਕੀ
ਜਾਣਕਾਰੀ ਸਾਂਝੀ ਕਰਨ ਵਾਸਤੇ ਅਰੁਣ ਨਾਂ ਦਾ ਡਿਵੈਲਪਰ ਸੀ। ਸੋ ਇਸ ਮਿਲਗੋਭੇ ਵਿੱਚ ਜੋ ਉਹਨਾਂ ਗੱਲਾਂ ਕੀਤੀਆਂ, ਉਹ ਕੁੱਲ ਮਿਲਾ ਕੇ ਅਧਾਰ ਤੋਂ
ਲਟਕਦੇ ਸੁਫਨੇ ਲੱਗੇ। ਵੱਡੀਆਂ ਵੱਡੀਆਂ ਗੱਲਾਂ ਤਾਂ ਸਨ, ਪਰ ਮੈਨੂੰ ਬੇਸ
ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਥੇ ਹੈ, ਜਿਸ ਉੱਤੇ ਉਹ ਸੁਫਨੇ ਬਣਾ
ਰਹੇ ਸਨ। ਉਹਨਾਂ ਮੁਤਾਬਕ ਸਾਨੂੰ ਅਨੁਵਾਦ ਲਈ ਫਾਇਲ ਫਾਰਮੈਟ
ਬਦਲਣਾ ਚਾਹੀਦਾ ਹੈ, ਬਹੁਵਚਨਾਂ ਲਈ ਬਦਲਣਾ ਹੈ, ਲਿੰਗ-ਪੁਲਿੰਗ
ਦਾ ਖਿਆਲ ਰੱਖਣਾ ਚਾਹੀਦਾ ਹੈ, ਉਹ L20N ਦੀ ਗੱਲ਼ ਕਰਦੇ ਸਨ,
ਪਰ ਖੁਦ ਦਾ ਪਰੋਜੈਕਟ ਤਾਂ L10N ਲਈ ਤਿਆਰ ਨਹੀਂ ਲੱਗਦਾ, ਉਹਨਾਂ
ਨੂੰ ਇਹ ਨਹੀਂ ਪਤਾ ਕੀ ਅਨੁਵਾਦ ਟੀਮਾਂ ਕਿਵੇਂ ਕੰਮ ਕਰਦੀਆਂ ਹਨ, ਕੋਆਰਡੀਨੇਟਰ
ਕੀ ਹੁੰਦੇ ਹਨ, ਪਰੋਜੈਕਟ ਲੀਡਰ (ਅਨੁਵਾਦ ਲਈ) ਕਿਵੇਂ ਚੱਲਦਾ ਹੈ,
ਸੋ ਉਹ ਅੱਗੇ ਕੀ ਕਰਨਗੇ। ਆਪਣਾ ਮਾਰਕੀਟ ਸ਼ੇਅਰ ਤਾਂ ਵੱਧਦਾ ਦਿਸਦਾ ਹੈ,
ਪਰ ਅਧਾਰ, ਕਮਿਊਨਟੀ ਨੂੰ ਵਧਾਉਣ ਬਾਰੇ ਗੰਭੀਰ ਸੋਚ ਮੈਨੂੰ ਸੇਥ ਦੇ
ਵਿਚਾਰਾ ਵਿੱਚੋਂ ਨਜ਼ਰ ਨਹੀਂ ਆਈ, ਜੋ ਮਲੂਕਤਾ ਸੀ, ਉਹ ਬਿਜ਼ਨਸ ਵਿੱਚ
ਨਹੀਂ ਚਾਹੀਦੀ। ਖ਼ੈਰ ਉਹ ਕੁਝ ਡਿਨਰ ਦਾ ਇਤਜ਼ਾਮ ਕਰਨਾ ਚਾਹੁੰਦਾ ਸੀ,
ਪਰ ਬਹੁਤੇ ਅਨੁਵਾਦ ਨਹੀਂ ਗਏ, ਕਿਉਂਕਿ ਐਨਾ ਟਾਈਮ ਨਹੀਂ ਸੀ ਅਤੇ ਕੋਈ
ਵੀ ਦਿਲਚਸਪੀ ਨਹੀਂ ਸੀ ਰੱਖਦਾ, ਕੰਮ ਕਰੋ ਅਤੇ ਮੌਜਾਂ ਲਵੋ, ਕਿਹੜਾ
ਕਿਸੇ ਤੋਂ ਪੈਸੇ ਲੈਣੇ ਆਂ, ਵਲੰਟੀਅਰ ਦੇ ਤੌਰ ਉੱਤੇ ਕੰਮ ਕਰਦੇ ਹਾਂ ਤੇ
ਐਸ਼ ਨਾਲ ਕੰਮ ਕਰਦੇ ਹਾਂ, ਇਹ ਭਾਵ ਉਹ ਸਮਝ ਨਹੀਂ ਸਕਿਆ ਸ਼ਾਇਦ…
2 comments:
ਬਾਈ ਜੀ ਵਧੀਆਂ ਕੰਮ ਕਰ ਰਹੇ ਹੋ 'ਤੇ ਕਰਦੇ ਰਹੋ ਮਸਤ ਰਹੋ, ਕੰਪਨਿਆਂ ਸਰਕਾਰਾਂ ਨੇ ਨਾ ਕੁਝ ਦਿੱਤਾ ਹੈ ਨਾ ਦੇਣਾ ਹੈ। ਇਹ ਤਾਂ ਆਪ ਕਰਜੇ ਚੁੱਕ ਕੇ ਕੰਮ ਸਾਰਦੀਆਂ ਨੇ। ਮਲਿਕ ਭਾਗੋ ਦੀ ਰੋਟੀ ਕਾਹਨੂੰ ਖਾਣੀ ਹੋਈ ਆਪਾਂ, ਆਓ ਰਲ ਕੇ ਲਫ਼ਜ਼ਾਂ ਦੀਆਂ ਫਲੀਆਂ ਖਾਈਏ। ਬਾਬਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ।
ਬੇਨਤੀ ਹੈ ਕਮੈਂਟਸ ਚੋਂ ਵਰਡ ਵੇਰੀਫਿਕੇਸ਼ਨ ਹਟਾ ਦੋ। ਕੰਮ ਸੌਖਾ ਹੋਜੂ
ਟਿੱਪਣੀ ਲਈ ਧੰਨਵਾਦ ਜੀ, ਵਰਲਡ ਵੈਰੀਫਿਕੇਸ਼ਨ ਹਟਾਉਣ ਨਾਲ ਸਪਮ ਆ ਰਹੇ ਸਨ (ਕਾਫ਼ੀ ਦੇ ਤੋਂ), ਸੋ ਇਸਕਰਕੇ ਇਹ ਰੱਖਣਾ ਲਾਜ਼ਮੀ ਹੋ ਗਿਆ ਹੈ।
Post a Comment