11 May, 2007

ਪਰਿੰਟਰ/ਸਕੈਨਰ ਅਤੇ ਹੋਰ ਹਾਰਡਵੇਅਰ ਲਿਨਕਸ ਲਈ

ਜਦੋਂ 4 ਸਾਲ ਪਹਿਲਾਂ ਲਿਨਕਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ
ਤਾਂ ਕਹਿੰਦੇ ਸੀ ਲਿਨਕਸ ਉੱਤੇ ਕੁਝ ਕੰਮ ਨਹੀਂ ਕਰਦਾ, ਨਾ
ਪਰਿੰਟਰ ਅਤੇ ਨਾ ਸਕੈਨਰ। ਖ਼ੈਰ ਇਹ ਟੱਕਰਾਂ ਮੈਂ ਖੁਦ ਵੀ
ਮਾਰ ਹੰਭਿਆ ਅਤੇ ਮੰਨ ਲਿਆ ਕਿ ਠੀਕ ਹੈ। HP ਤੱਕ
ਦੀ ਕੋਈ ਵੀ ਕੰਪਨੀ ਕੋਈ ਸਹਿਯੋਗ ਨਹੀਂ ਸੀ ਦਿੰਦੇ
ਅਤੇ ਲਿਨਕਸ ਫੋਰਮ ਜਿਸ ਹਾਰਵੇਅਰ (ਪਰਿੰਟਰ/ਸਕੈਨਰ) ਬਾਰੇ
ਸਿਫਾਰਸ਼ ਕਰਦੀਆਂ ਸਨ, ਉਹ ਭਾਰਤ ਵਿੱਚ ਮਿਲਦਾ ਨਹੀਂ ਸੀ, ਪਰ
ਅੱਜ ਲਿਨਕਸ ਫਾਰ ਯੂ (LFY) ਮੈਗ਼ਜ਼ੀਨ ਵਿੱਚ ਲੇਖ ਵੇਖ ਕੇ ਖੋਜ
ਮੁੜ ਸ਼ੁਰੂ ਕੀਤੀ ਅਤੇ ਮੈਨੂੰ ਆਪਣੀ ਪੁਰਾਣੀਆਂ ਫੋਟੋ ਸੰਭਾਲਣ ਦਾ
ਚੰਗਾ ਬਦਲ ਲੱਭਣ ਦੀ ਤਾਂਘ ਮੁੜ ਜੰਮ ਪਈ।

ਖੋਜ ਕਰਨ ਸਾਰ ਹੀ ਇੰਨੇ ਵਧੀਆ ਨਤੀਜੇ ਮਿਲੇ ਕਿ ਮੈਂ
ਖੁਦ ਹੈਰਾਨ ਰਹਿ ਗਿਆ। HP ਦੀ ਗੱਲ਼ ਤਾਂ ਛੱਡੋ, ਐਪਸਨ,
ਕੈਨਨ ਤੱਕ, ਸਭ ਡਰਾਇਵਰ ਦੇ ਰਹੇ ਸਨ (ਇਹ ਗੱਲ਼
ਵੱਖਰੀ ਹੈ ਕਿ ਕੰਨ ਘੁੰਮਾ ਕੇ ਫੜਦੇ ਹਨ, ਭਾਵ ਕਿ ਗਾਰੰਟੀ ਨੀਂ
ਦੇਣੀ ਅਤੇ ਨਾ ਮੁੱਖ ਵੈਬਸਾਇਟ ਉੱਤੇ ਲਿਖਣਾ, ਵੱਖਰੀ ਸਾਇਟ
ਬਣਾ ਕੇ ਉੱਥੋ ਡਾਊਨਲੋਡ ਦਿੰਦੇ ਹਨ)।
ਖਰੀਦਣ ਤੋਂ ਪਹਿਲਾਂ ਕੁਝ ਖੋਜ ਕਰਨ ਲਈ ਜਾਵੇ ਤਾਂ
ਬਹੁਤ ਹੀ ਵਧੀਆ ਹੋ ਸਕਦਾ ਹੈ।
ਹੁਣ ਕੰਮ ਦੀ ਗੱਲ਼, ਲਿਨਕਸ ਨਾਲ ਪਰਿੰਟਰ/ਸਕੈਨਰ/ਲੈਪਟਾਪ
ਅਤੇ ਹੋਰ ਹਾਰਡਵੇਅਰ ਵਾਸਤੇ
ਖਾਸ ਲਿੰਕ:

ਲਿਨਕਸ ਅਤੇ ਲੈਪਟਾਪ:
http://www.tuxmobil.org/laptop_manufacturer.html
(ਛੋਟੀ ਜੇਹੀ ਖ਼ਬਰ ਹੈ ਕਿ ਡੈੱਲ ਨੇ ਲਿਨਕਸ ਨਾਲ ਆਪਣੇ ਲੈਪਟਾਪ
ਵੇਚਣੇ ਸ਼ੁਰੂ ਕੀਤੇ ਹਨ-ਉਬਤੂੰ ਨਾਲ)

USB ਜੰਤਰ:
http://www.qbik.ch/usb/devices
(ਇੱਥੇ ਤੁਸੀਂ ਵੈੱਬ ਕੈਮ, ਵੀਡਿਓ ਕੈਮਰੇ, ਸਕੈਨਰ, ਪ ਰਿੰਟਰ,
ਟੀਵੀ ਟਿਊਨਰ ਕਾਰਡ ਅਤੇ ਹੋਰ ਬਹੁਤ ਸਾਰੇ ਹਾਰਡਵੇਅਰ
ਬਾਰੇ ਜਾਣਕਾਰੀ ਵੇਖ ਸਕਦੇ ਹੋ)
[Philips ਦੇ ਨਤੀਜੇ ਸਭ ਤੋਂ ਵਧੀਆ ਲੱਗੇ]

ਕੰਪਨੀ ਦੇ ਸਭ ਉਤਪਾਦਾਂ ਬਾਰੇ ਜਾਣਕਾਰੀ ਵੇਖਣ
ਲਈ (ਭਰਪੂਰ ਜਾਣਕਾਰੀ ਸਮੇਤ):
http://www.linuxquestions.org/hcl/

HP ਦੀ ਲਿਨਕਸ ਵਾਸਤੇ ਡਰਾਇਵਰ:
http://hplip.sourceforge.net/

ਸਕੈਨਰ:
ਮੁੱਖ ਬੈਕਐਂਡ:http://www.sane-project.org/
ਲਿਨਕਸ ਡਰਾਇਵਰ: (ਬਹੁਤ ਸਾਰੇ ਹਾਰਡਵੇਅਰਾਂ ਬਾਰੇ)
http://www.linux-drivers.org/

ਈਪਸਨ (Epson) ਦੇ ਸਕੈਨਰ/ਪਰਿੰਟਰ ਬਾਰੇ ਲਿਨਕਸ:
http://www.avasys.jp/english/linux_e/dl_scan.html


--
ਮੇਰੀ ਚੋਣ:
ਸਕੈਨਰ ਕੈਨਨ LiED 25- 4000 ਰੁ:
ਸਭ ਤੋਂ ਸਸਤਾ, ਲਿਨਕਸ ਲਈ ਕੰਮ ਕਰਦਾ ਅਤੇ ਆਮ ਵਰਤੋਂ
ਮੁਤਾਬਕ ਠੀਕ ਰੈਜ਼ੋਲੇਸ਼ਨ ਦਾ ਸਕੈਨਰ ਹੈ।

--
ਅਪੀਲ: ਇਹ ਸਾਇਟ ਲੋਕਾਂ ਨੇ ਆਪ ਆਪਣੇ ਸਹਿਯੋਗ ਨਾਲ
ਸਭ ਦੀ ਮੱਦਦ ਲਈ ਬਣਾਈਆਂ ਹਨ, ਅਤੇ ਆਪਣਾ ਵੀ
ਫ਼ਰਜ਼ ਬਣਦਾ ਹੈ ਕਿ ਆਪਾਂ ਵੀ ਇਸ ਵਿੱਚ ਸਹਿਯੋਗ ਦੇਈਏ,
ਸੋ ਜੋ ਹਾਰਡਵੇਅਰ (ਪਰਿੰਟਰ/ਸਕੈਨਰ/ਵੈੱਬ ਕੈਮ) ਲਿਨਕਸ
ਉੱਤੇ ਟੈਸਟ ਕਰੀਏ (ਚੱਲੇ ਚਾਹੇ ਨਾ), ਉਸ ਬਾਰੇ ਨਤੀਜੇ
ਇਨ੍ਹਾਂ ਸਾਇਟਾਂ ਉੱਤੇ ਭੇਜ ਦੇਈਏ ਤਾਂ ਕਿ ਭਲਕ ਨੂੰ ਆਪਣੇ ਵਾਂਗ
ਹੀ ਕੋਈ ਇਸ ਦਾ ਫਾਇਦਾ ਲੈ ਸਕੇ।

No comments: