28 March, 2007

ਇੱਕ ਸਰਕਾਰੀ ਸ਼ੈਹਰੀ ਸਕੂਲ ਦਾ ਦੌਰਾ

ਅੱਜ ਮੌਕਾ ਬਣਿਆ ਫ਼ਿਰੋਜ਼ਪੁਰ ਜਾਣ ਦਾ, ਇੱਕ ਸਰਕਾਰੀ ਸਕੂਲ ਜਾਣ ਸੀ,
ਸ਼ੈਹਰ ਦੇ ਬਿਲਕੁਲ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲ, ਜਿੱਥੇ 5 ਜਮਾਤਾਂ,
ਇੱਕ ਅਧਿਆਪਕ, ਇੱਕ ਚਪੜਾਸੀ, ਬੱਸ,
ਕੁਝ ਫੋਟੋ ਵਿੱਚ ਲਿਖਣ ਤੋਂ ਦੱਸਣ ਤੋਂ ਪਹਿਲਾਂ, ਕੁਝ ਇਤਹਾਸ ਦੀ ਜਾਣਕਾਰੀ
ਦਿੰਦਾ ਹੈ- 21 ਅਪਰੈਲ 1937 ਨੂੰ ਬਣਾਇਆ ਗਿਆ ਸੀ ਇਹ ਸਕੂਲ,
ਉਦਾਘਟਨ ਕਰਨ ਵਾਸਤੇ ਵੱਡੇ ਵਜ਼ੀਰ ਸਨ, ਹਾਲੇ ਤਾਂ ਉਹੀ ਇਮਾਰਤ
ਚੱਲ ਰਹੀ ਹੈ,

ਮੇਰਾ ਮੁੱਖ ਮੁੱਦਾ ਉਨ੍ਹਾਂ ਲੋਕਾਂ ਨੂੰ ਦੱਸਣਾ ਹੈ, ਜੋ ਕਹਿੰਦੇ ਹਨ ਕਿ
ਸਰਕਾਰੀ ਟੀਚਰ ਲੱਗ ਕੇ ਤਾਂ ਮੌਜਾਂ ਹੀ ਮੌਜਾਂ ਹਨ,

->ਫ਼ਿਰੋਜ਼ਪੁਰ ਸ਼ੈਹਰ ਦੇ ਵਿੱਚ ਸਕੂਲ,

ਫਿਰੋਜ਼ਪੁਰ ਸ਼ਹਿਰ ਦਾ ਸਰਕਾਰੀ ਸਕੂਲ


-> ਪ੍ਰਾਇਮਰੀ ਸਕੂਲ
-> 5 ਜਮਾਤਾਂ (ਪਹਿਲੀਂ ਤੋਂ ਪੰਜਵੀਂ ਤੱਕ)
-> 5 ਤੋਂ ਵੱਧ ਹਾਜ਼ਰੀ ਰਜਿਸਟਰ

-> 6 ਬੋਰਡ, ਜਿੰਨ੍ਹਾਂ ਉੱਤੇ ਲਿਖਿਆ ਜਾਂਦਾ ਹੈ ਕਿ ਕਿੰਨੇ ਹਜ਼ਾਰ, ਕਿੰਨੇ ਗੈਰਹਾਜ਼ਰ

ਕੋਈ ਰੋਜ਼ਾਨਾ ਬੋਰਡ ਵਿੱਚੋਂ ਦੋ ਤਿੰਨ ਦੀ ਝਲਕ



-> ਸਰਕਾਰ ਦੀ ਮਿਡ-ਡੇ ਸਕੀਮ, ਦੁਪੈਹਰੇ ਰੋਟੀ ਬਣਾ ਕੇ ਵੀ ਖਵਾਓ
-> ਪੱਕਾ ਹੈ ਕਿ ਰੋਟੀ ਖਵਾਉਣ ਵਾਸਤੇ ਬਾਲਣ, ਦਾਲਾਂ ਢੋਣ ਤੋਂ ਬਿਨਾਂ
ਉਹਨਾਂ ਦਾ ਰਜਿਸਟਰਾਂ 'ਚ ਲਿਖਣਾ ਵੀ ਲਾਜ਼ਮੀ ਹੋਵੇਗਾ
-> ਟੀਚਰ 1 (ਉਹ ਵੀ ਅਧਿਆਪਕਾਂ)
-> ਚਪੜਾਸੀ 1
-> ਇੱਕ ਦਫ਼ਤਰ, ਜਿਸ ਵਿੱਚ ਸਕੂਲ ਦੇ ਪਰਬੰਧ ਦੀ
ਸਾਰੀ ਜਾਣਕਾਰੀ ਵੀ ਦਰਜ ਕਰਨਾ ਨਿਸ਼ਚਿਤ ਰੂਪ ਵਿੱਚ ਉਸ
ਅਧਿਆਪਕਾ ਦਾ ਹੀ ਕੰਮ ਹੈ
->ਸਵੇਰ ਦੀ ਪਰੇਡ ਵੀ ਉਸ ਦੇ ਜੁੰਮੇ
->ਸਰਕਾਰੀ ਡਾਕ ਬਣਾਉਣੀ
->ਤਨਖਾਹ ਲਈ ਆਰਡਰ
->ਤਨਖਾਹ ਕਢਵਾਉਣੀ ਅਤੇ ਰਜਿਸਟਰਾਂ 'ਚ ਲਿਖਣੀ

ਹੋਰ ਪਤਾ ਨੀਂ ਕੀ ਕੁਝ ਕਰਨਾ ਪੈਂਦਾ ਹੈ, ਇਹ ਤਾਂ ਮੈਂ ਜਾਣ
ਨੀਂ ਸਕਿਆ ਦੋ ਕੁ ਘੰਟਿਆਂ 'ਚ, ਬੱਸ ਇੰਨਾ ਕੁ ਹੀ ਜਾਣ ਸਕਿਆ
ਕਿ ਇਹ ਤਾਂ ਰੋਜ਼ ਦੇ ਹੀ ਕੰਮ ਹਨ, ਹੁਣ ਤੁਸੀਂ ਆਪ ਹੀ
ਦੱਸੋ ਕਿ ਇਹ ਕਿਵੇਂ ਪੜ੍ਹਾਉਦੇ ਹੋਣਗੇ ਅਤੇ ਕਿਵੇਂ
ਸਰਕਾਰੀ ਸਕੂਲਾਂ ਵਿੱਚ ਚੰਗੇ ਬੱਚੇ ਆਉਣ,
ਸਕੂਲ ਦੀ ਹਾਲਤ ਵੇਖ ਤਾਂ ਮੈਂ ਬਾਘੇਪੁਰਾਣੇ ਦੇ
ਸਰਕਾਰੀ ਸਕੂਲ ਦੇ ਭਵਿੱਖ ਦੀ ਹਾਲਤ ਉੱਤੇ ਰੋਣ ਆ
ਰਿਹਾ ਸੀ ਕਿ __ਵੇ ਰੱਬਾ ਇੰਝ ਨਾ ਕਰੀਂ__

ਉੱਤੋਂ ਸਰਕਾਰ ਵਲੋਂ ਸਰਕਾਰੀ ਸਕੂਲ ਦੀਆਂ ਕੰਧਾਂ
ਇਸ਼ਤਹਾਰ ਲਾਉਣ ਨੂੰ ਮਿਲੀਆਂ, ਮੁੱਖ ਦਰਵਾਜ਼ੇ ਦੀ ਮੁੱਖ
ਕੰਧ ਉੱਤੇ ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ
ਇਸ਼ਤਹਾਰ ਲਾ ਕੇ ਰਹਿੰਦੀ ਕਸਰ ਵੀ ਕੱਢ ਗਿਆ

ਸਰਕਾਰੀ ਸਕੂਲ ਦੇ ਨਾਲ ਨਾਲ ਇਸ਼ਤਹਾਰ ਬੋਰਡ ਵੀ




ਬੱਸ ਇੱਕ ਗੱਲ਼ ਵੇਖ ਕੇ ਮੇਰੀ ਰੂਹ ਦੇ ਜ਼ਖਮਾਂ ਉੱਤੇ
ਕੁਝ ਮੱਲ੍ਹਮ ਲੱਗੀ ਕਿ ਜਾਣ ਵਾਲੇ ਸਭ ਬੱਚਿਆਂ
ਸਕੂਲ ਨੂੰ ਮੱਥਾ ਟੇਕਿਆ ਅਤੇ ਉਸ ਅਧਿਆਪਕਾ ਨੂੰ
ਵੀ ਜੋ ਇਹ ਸਭ ਕੁਝ ਸੰਭਾਲਦੀ ਹੈ। ਲੱਗਾ ਕਿ
ਇਹ ਸਕੂਲ ਕਿਓਂ ਆਉਦੇ ਕਈ ਵਰ੍ਹੇ ਅਜੇ ਵਿੱਦਿਆ
ਦਾ ਅੱਧਾ-ਅਧੂਰਾ ਗਿਆਨ ਵੰਡਦੇ ਰਹਿਣਗੇ।

ਪਰ "ਇਹ ਮੇਰਾ ਪੰਜਾਬ ਨਹੀਂ ਏ, ਇਹ ਤਾਂ ਮੇਰਾ ਪੰਜਾਬ..."

ਸਾਰੀਆਂ ਫੋਟੋ ਇੱਥੇ ਵੇਖੋ।

1 comment:

Jasdeep said...

ਆਲਮ ਜੀ , ਸਤਿ ਸ਼ਰੀ ਅਕਾਲ ..
ਤੁਹਾਡੇ ਬਾਰੇ ਜਾਣਕਾਰੀ ਤਾਂ ਕਾਫੀ ਸਮੇਂ ਤੋਂ ਹੈ ‌‌.. ਪਰ ਪੱਤਰ ਵਿਹਾਰ ਅੱਜ ਕਰਨ ਲੱਗਾ ਹਾਂ ..
ਤੁਸੀਂ ਪੰਜਾਬੀ ਦੀ ਏਨੀ ਸੇਵਾ ਕੀਤੀ ਹੈ.. ਇਸ ਕੰਮ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ..

ਮੈਂ ਪੰਜਾਬੀ ਲਿਖਣ ਲਈ http://www.kaulonline.com/unimukhi/ ਦੀ ਮਦਦ ਲੈਂਦਾ ਹਾਂ ..
ਪਰ ਇਸ ਤਰਾਂ ਲਿਖੀ ਪੰਜਾਬੀ ਮੋਜ਼ਿਲਾ ਅਤੇ IE ਤੇ ਅੱਡ ਅੱਡ ਤਰਾਂ ਨਾਲ render ਹੁੰਦੀ ਹੈ..
look at my blog www.parchanve.blogspot.com
ਕਿਰਪਾ ਕਰਕੇ ਮਦਦ ਕਰੋ..

ਬਾਕੀ ਮੈਂ ਵੀ ਇਸ ਕਾਰਜ ਵਿੱਚ ਹਿੱਸਾ ਪਾਉਣਾ ਚਾਹੁੰਦਾ ਹਾਂ , ਸੇਧ ਦਿਓ ...


ਧੰਨਵਾਦ ..
ਜਸਦੀਪ (Java Programmer )
E-mail :-jsbhangra@gmail.com