29 March, 2007

ਲਿਨਕਸ ਉੱਤੇ ਗੂਗਲ ਟਾਕ (gtalk) ਵਰਤਣਾ

ਗੂਗਲ ਟਾਕ ਨਾਲ ਟੱਕਰਾਂ ਮਾਰਦੇ ਨੂੰ ਕਈ ਦਿਨ ਹੋ ਗਏ ਹਨ,
ਕਾਰਨ ਤਾਂ ਸਿੱਧਾ ਸੀ ਕਿ ਲਿਨਕਸ ਉੱਤੇ ਕਿਵੇਂ ਵਰਤੀਏ, ਹੁਣ ਇਹ
ਦਾ ਹੱਲ਼ ਵੀ ਲੱਭ ਗਿਆ ਹੈ, kopete (ਪੈਕੇਜ kdepim)
ਇੰਸਟਾਲ ਕਰਨ ਬਾਅਦ, ਇੱਕ ਪੈਕੇਜ ਹੋਰ ਇੰਸਟਾਲ ਕਰਨਾ
ਪੈਂਦਾ ਹੈ qca-tls (ਫੇਡੋਰਾ ਲਈ), ਅਤੇ ਇਹ ਚਾਲੂ ਹੋ
ਗਿਆ, ਵੈੱਬ ਕੈਮਰੇ ਤੋਂ ਲੈਕੇ ਹਰ ਸਹੂਲਤ ਵਧੀਆ
ਚੱਲਦੀ ਹੈ!

ਲਿਨਕਸ ਉੱਤੇ ਵਰਤਣ ਲਈ ਮੱਦਦ ਵਾਸਤੇ ਸਭ ਤੋਂ ਮਹੱਤਵਪੂਰਨ
ਸਾਇਟ ਹੈ:
KDE support

28 March, 2007

ਇੱਕ ਸਰਕਾਰੀ ਸ਼ੈਹਰੀ ਸਕੂਲ ਦਾ ਦੌਰਾ

ਅੱਜ ਮੌਕਾ ਬਣਿਆ ਫ਼ਿਰੋਜ਼ਪੁਰ ਜਾਣ ਦਾ, ਇੱਕ ਸਰਕਾਰੀ ਸਕੂਲ ਜਾਣ ਸੀ,
ਸ਼ੈਹਰ ਦੇ ਬਿਲਕੁਲ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲ, ਜਿੱਥੇ 5 ਜਮਾਤਾਂ,
ਇੱਕ ਅਧਿਆਪਕ, ਇੱਕ ਚਪੜਾਸੀ, ਬੱਸ,
ਕੁਝ ਫੋਟੋ ਵਿੱਚ ਲਿਖਣ ਤੋਂ ਦੱਸਣ ਤੋਂ ਪਹਿਲਾਂ, ਕੁਝ ਇਤਹਾਸ ਦੀ ਜਾਣਕਾਰੀ
ਦਿੰਦਾ ਹੈ- 21 ਅਪਰੈਲ 1937 ਨੂੰ ਬਣਾਇਆ ਗਿਆ ਸੀ ਇਹ ਸਕੂਲ,
ਉਦਾਘਟਨ ਕਰਨ ਵਾਸਤੇ ਵੱਡੇ ਵਜ਼ੀਰ ਸਨ, ਹਾਲੇ ਤਾਂ ਉਹੀ ਇਮਾਰਤ
ਚੱਲ ਰਹੀ ਹੈ,

ਮੇਰਾ ਮੁੱਖ ਮੁੱਦਾ ਉਨ੍ਹਾਂ ਲੋਕਾਂ ਨੂੰ ਦੱਸਣਾ ਹੈ, ਜੋ ਕਹਿੰਦੇ ਹਨ ਕਿ
ਸਰਕਾਰੀ ਟੀਚਰ ਲੱਗ ਕੇ ਤਾਂ ਮੌਜਾਂ ਹੀ ਮੌਜਾਂ ਹਨ,

->ਫ਼ਿਰੋਜ਼ਪੁਰ ਸ਼ੈਹਰ ਦੇ ਵਿੱਚ ਸਕੂਲ,

ਫਿਰੋਜ਼ਪੁਰ ਸ਼ਹਿਰ ਦਾ ਸਰਕਾਰੀ ਸਕੂਲ


-> ਪ੍ਰਾਇਮਰੀ ਸਕੂਲ
-> 5 ਜਮਾਤਾਂ (ਪਹਿਲੀਂ ਤੋਂ ਪੰਜਵੀਂ ਤੱਕ)
-> 5 ਤੋਂ ਵੱਧ ਹਾਜ਼ਰੀ ਰਜਿਸਟਰ

-> 6 ਬੋਰਡ, ਜਿੰਨ੍ਹਾਂ ਉੱਤੇ ਲਿਖਿਆ ਜਾਂਦਾ ਹੈ ਕਿ ਕਿੰਨੇ ਹਜ਼ਾਰ, ਕਿੰਨੇ ਗੈਰਹਾਜ਼ਰ

ਕੋਈ ਰੋਜ਼ਾਨਾ ਬੋਰਡ ਵਿੱਚੋਂ ਦੋ ਤਿੰਨ ਦੀ ਝਲਕ



-> ਸਰਕਾਰ ਦੀ ਮਿਡ-ਡੇ ਸਕੀਮ, ਦੁਪੈਹਰੇ ਰੋਟੀ ਬਣਾ ਕੇ ਵੀ ਖਵਾਓ
-> ਪੱਕਾ ਹੈ ਕਿ ਰੋਟੀ ਖਵਾਉਣ ਵਾਸਤੇ ਬਾਲਣ, ਦਾਲਾਂ ਢੋਣ ਤੋਂ ਬਿਨਾਂ
ਉਹਨਾਂ ਦਾ ਰਜਿਸਟਰਾਂ 'ਚ ਲਿਖਣਾ ਵੀ ਲਾਜ਼ਮੀ ਹੋਵੇਗਾ
-> ਟੀਚਰ 1 (ਉਹ ਵੀ ਅਧਿਆਪਕਾਂ)
-> ਚਪੜਾਸੀ 1
-> ਇੱਕ ਦਫ਼ਤਰ, ਜਿਸ ਵਿੱਚ ਸਕੂਲ ਦੇ ਪਰਬੰਧ ਦੀ
ਸਾਰੀ ਜਾਣਕਾਰੀ ਵੀ ਦਰਜ ਕਰਨਾ ਨਿਸ਼ਚਿਤ ਰੂਪ ਵਿੱਚ ਉਸ
ਅਧਿਆਪਕਾ ਦਾ ਹੀ ਕੰਮ ਹੈ
->ਸਵੇਰ ਦੀ ਪਰੇਡ ਵੀ ਉਸ ਦੇ ਜੁੰਮੇ
->ਸਰਕਾਰੀ ਡਾਕ ਬਣਾਉਣੀ
->ਤਨਖਾਹ ਲਈ ਆਰਡਰ
->ਤਨਖਾਹ ਕਢਵਾਉਣੀ ਅਤੇ ਰਜਿਸਟਰਾਂ 'ਚ ਲਿਖਣੀ

ਹੋਰ ਪਤਾ ਨੀਂ ਕੀ ਕੁਝ ਕਰਨਾ ਪੈਂਦਾ ਹੈ, ਇਹ ਤਾਂ ਮੈਂ ਜਾਣ
ਨੀਂ ਸਕਿਆ ਦੋ ਕੁ ਘੰਟਿਆਂ 'ਚ, ਬੱਸ ਇੰਨਾ ਕੁ ਹੀ ਜਾਣ ਸਕਿਆ
ਕਿ ਇਹ ਤਾਂ ਰੋਜ਼ ਦੇ ਹੀ ਕੰਮ ਹਨ, ਹੁਣ ਤੁਸੀਂ ਆਪ ਹੀ
ਦੱਸੋ ਕਿ ਇਹ ਕਿਵੇਂ ਪੜ੍ਹਾਉਦੇ ਹੋਣਗੇ ਅਤੇ ਕਿਵੇਂ
ਸਰਕਾਰੀ ਸਕੂਲਾਂ ਵਿੱਚ ਚੰਗੇ ਬੱਚੇ ਆਉਣ,
ਸਕੂਲ ਦੀ ਹਾਲਤ ਵੇਖ ਤਾਂ ਮੈਂ ਬਾਘੇਪੁਰਾਣੇ ਦੇ
ਸਰਕਾਰੀ ਸਕੂਲ ਦੇ ਭਵਿੱਖ ਦੀ ਹਾਲਤ ਉੱਤੇ ਰੋਣ ਆ
ਰਿਹਾ ਸੀ ਕਿ __ਵੇ ਰੱਬਾ ਇੰਝ ਨਾ ਕਰੀਂ__

ਉੱਤੋਂ ਸਰਕਾਰ ਵਲੋਂ ਸਰਕਾਰੀ ਸਕੂਲ ਦੀਆਂ ਕੰਧਾਂ
ਇਸ਼ਤਹਾਰ ਲਾਉਣ ਨੂੰ ਮਿਲੀਆਂ, ਮੁੱਖ ਦਰਵਾਜ਼ੇ ਦੀ ਮੁੱਖ
ਕੰਧ ਉੱਤੇ ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ
ਇਸ਼ਤਹਾਰ ਲਾ ਕੇ ਰਹਿੰਦੀ ਕਸਰ ਵੀ ਕੱਢ ਗਿਆ

ਸਰਕਾਰੀ ਸਕੂਲ ਦੇ ਨਾਲ ਨਾਲ ਇਸ਼ਤਹਾਰ ਬੋਰਡ ਵੀ




ਬੱਸ ਇੱਕ ਗੱਲ਼ ਵੇਖ ਕੇ ਮੇਰੀ ਰੂਹ ਦੇ ਜ਼ਖਮਾਂ ਉੱਤੇ
ਕੁਝ ਮੱਲ੍ਹਮ ਲੱਗੀ ਕਿ ਜਾਣ ਵਾਲੇ ਸਭ ਬੱਚਿਆਂ
ਸਕੂਲ ਨੂੰ ਮੱਥਾ ਟੇਕਿਆ ਅਤੇ ਉਸ ਅਧਿਆਪਕਾ ਨੂੰ
ਵੀ ਜੋ ਇਹ ਸਭ ਕੁਝ ਸੰਭਾਲਦੀ ਹੈ। ਲੱਗਾ ਕਿ
ਇਹ ਸਕੂਲ ਕਿਓਂ ਆਉਦੇ ਕਈ ਵਰ੍ਹੇ ਅਜੇ ਵਿੱਦਿਆ
ਦਾ ਅੱਧਾ-ਅਧੂਰਾ ਗਿਆਨ ਵੰਡਦੇ ਰਹਿਣਗੇ।

ਪਰ "ਇਹ ਮੇਰਾ ਪੰਜਾਬ ਨਹੀਂ ਏ, ਇਹ ਤਾਂ ਮੇਰਾ ਪੰਜਾਬ..."

ਸਾਰੀਆਂ ਫੋਟੋ ਇੱਥੇ ਵੇਖੋ।

15 March, 2007

ਯੂਨੀਕੋਡ ਸਟੈਂਡਰਡ - ਫਾਇਦੇ ਅਤੇ ਨੁਕਸਾਨ

ਯੂਨੀਕੋਡ (Unicode) - ਮੇਰੀ ਇਸ ਪੰਜਾਬੀ ਲਿਖਣ ਦਾ ਅਧਾਰ,
ਅੱਜ ਕੱਲ੍ਹ ਸਭ ਓਪਰੇਟਿੰਗ ਸਿਸਟਮ ਵਿੱਚ ਭਾਸ਼ਾਵਾਂ ਲਿਖਣ ਲਈ ਵੀ ਮੁੱਢਲਾ ਅਧਾਰ ਹੈ।
ਅੱਜਕੱਲ੍ਹ ਯੂਨੀਕੋਡ UTF-8 ਸਭ ਤੋਂ ਹਰਮਨ ਪਿਆਰਾ ਹੈ।


ਯੂਨੀਕੋਡ
ਯੂਨੀਕੋਡ ਇੱਕ ਚਾਰਟ ਵਾਂਗ ਹੈ, ਜਿਸ ਵਿੱਚ ਦੁਨਿਆਂ ਦੀਆਂ ਸਾਰੀਆਂ ਨਹੀਂ ਤਾਂ ਬਹੁਤੀਆਂ ਭਾਸ਼ਾਵਾਂ
ਲਈ ਹਰੇਕ ਅੱਖਰ ਵਾਸਤੇ ਇੱਕ ਪੱਕਾ ਖਾਨਾ ਦਿੱਤਾ ਹੋਇਆ ਹੈ। ਜਿਵੇਂ ਉੜੇ (ੳ) ਲਈ ਵੱਖਰਾ
ਕੱਕੇ (ਕ) ਲਈ ਵੱਖਰਾ, ਇੰਝ ਹਰੇਕ ਭਾਸ਼ਾ ਲਈ ਵੱਖਰਾ ਥਾਂ ਨਿਸ਼ਚਿਤ ਕੀਤਾ ਗਿਆ ਹੈ ਅਤੇ
ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰੇਕ ਭਾਸ਼ਾ ਵਿੱਚ ਕੁਝ ਖਾਲੀ ਥਾਂ ਵੀ ਹੋਣ।

ਹੁਣ ਬਹੁਤ ਓਪਰੇਟਿੰਗ ਸਿਸਟਮ, ਜਿੰਨ੍ਹਾਂ ਵਿੱਚ ਵਿੰਡੋ ਐਕਸ ਪੀ, ਵਿਸਟਾ, ਲਿਨਕਸ
ਦੀਆਂ ਸਾਰੀਆਂ ਡਿਸਟਰੀਬਿਊਸ਼ਨਾਂ ਸ਼ਾਮਲ ਹਨ, ਯੂਨੀਕੋਡ ਲਈ ਤਿਆਰ ਹਨ,
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਮੇਰੇ ਇਹ ਲਿਨਕਸ ਰਾਹੀਂ ਲਿਖੀ ਪੰਜਾਬੀ
ਨੂੰ ਵਿੰਡੋ ਉੱਤੇ ਵੀ ਪੜ੍ਹ ਸਕਦੇ ਹੋ, ਉਹ ਵੀ ਬਿਨ੍ਹਾਂ ਵੱਖਰੇ ਫੋਂਟ ਇੰਸਟਾਲ ਕੀਤੇ, ਬਿਨਾਂ
ਇੰਕੋਡਿੰਗ ਬਦਲੇ, (ਜਿਵੇਂ ਕਿ ਹਾਲੀਂ ਕੁਝ ਪੰਜਾਬ ਅਖ਼ਬਾਰਾਂ ਦੀਆਂ ਸਾਇਟਾਂ
ਲਈ ਕਰਨਾ ਪੈਂਦਾ ਹੈ)।
ਬੱਸ ਪੰਜਾਬੀ ਦੇ ਯੂਨੀਕੋਡ ਫੋਂਟ ਹੋਣ ਅਤੇ ਸਭ ਕੁਝ ਪੰਜਾਬੀ 'ਚ ਵੇਖੋ:
0 ਵੈੱਬਸਾਇਟਾਂ
0 ਈ-ਮੇਲਾਂ
0 ਚੈਟਿੰਗ (ਗੱਲਾਬਾਤਾਂ)
0 ਸਾਫਟਵੇਅਰ
0 ਅਤੇ ਹੋਰ ਦਸਤਾਵੇਜ਼

ਮੇਰਾ ਸਾਰਾ ਕੰਮ ਲੱਗਭਗ ਯੂਨੀਕੋਡ ਉੱਤੇ ਹੀ ਨਿਰਭਰ ਹੈ, ਅਤੇ ਮੇਰੀ
ਕੰਪਨੀ ਵੀ ਆਪਣੇ ਉਤਪਾਦਾਂ ਨੂੰ ਯੂਨੀਕੋਡ ਦੇ ਅਧਾਰ ਉੱਤੇ ਹੀ
ਤਿਆਰ ਕਰਦੀ ਹੈ।

ਕਮੀਆਂ
0 ਹਾਲੇ ਤੱਕ ਕ੍ਰਮਬੱਧ (sorting) ਦਾ ਕੰਮ ਠੀਕ ਨਹੀਂ ਹੈ
0 ਪ੍ਹੈਰਾ 'ਚ ਪਾਉਣ ਵਾਲੇ ਅੱਖਰ ਵੀ ਮੌਜੂਦ ਨਹੀਂ ਹਨ, ਇਸਕਰਕੇ
ਵਰਤਣ ਵਾਸਤੇ ਸਮੱਸਿਆ ਆਉਦੀ ਹੈ

ਲੋਕਾਂ ਤੱਕ ਯੂਨੀਕੋਡ ਬਾਰੇ ਚੰਗੀ ਜਾਣਕਾਰੀ ਨਾ ਹੋਣ ਕਰਕੇ, ਸਾਇਟਾਂ
ਅਤੇ ਦਸਤਾਵੇਜ਼ਾਂ 'ਚ ਯੂਨੀਕੋਡ ਦੀ ਨਿਕੰਮੀ ਵਰਤੋਂ ਹੋ ਰਹੀ ਹੈ,
ਪਰ ਫੇਰ ਵੀ ਹੁਣ ਬਹੁਤ ਸਾਰੀਆਂ ਸਾਇਟਾਂ ਨੇ ਤੇਜ਼ੀ ਨਾਲ ਬਦਾਲਅ
ਸ਼ੁਰੂ ਕੀਤੇ ਹਨ ਅਤੇ ਛੇਤੀ ਹੀ ਨਵੇਂ ਰੂਪ 'ਚ ਸਾਹਮਣੇ ਆਉਣ ਲਈ
ਜਤਨਸ਼ੀਲ ਹਨ।

ਇੱਕ ਹੋਰ ਗੱਲ਼, ਜਿਸ ਨੂੰ ਲੈ ਕੇ ਆਮ ਲੋਕ ਉਲਝ ਜਾਂਦੇ ਹਨ,
ਕੀ-ਬੋਰਡ ਖਾਕੇ (ਲੇਆਉਟ) ਅਤੇ ਪੰਜਾਬੀ ਫੋਂਟ, ਇਹ ਭੰਬਲਭੂਸਾ ਪਾਇਆ
ਹੈ ASCII ਅਧਾਰਿਤ ਫੋਂਟਾਂ ਨੇ। ਉਹ ਅੰਗਰੇਜ਼ੀ ਦੇ ਅੱਖਰਾਂ ਉੱਤੇ ਪੰਜਾਬੀ ਦੇ
ਪਾਏ ਹੋਏ ਸਨ, ਇਸਤਰ੍ਹਾਂ ਯੂਨੀਕੋਡ ਮੁਤਾਬਕ ਉਹ ਥਾਂ ਤਾਂ ਅੰਗਰੇਜ਼ੀ ਅੱਖਰ ਦੀ
ਹੈ, ਪਰ ਉੱਤੇ ਦਿਸਦੇ ਪੰਜਾਬੀ ਦੇ ਹਨ।

ਪਹਿਲਾਂ -> ASCII - a ->ਅ (ਪੰਜਾਬੀ ਦੀ ਸ਼ਕਲ)

ਹੁਣ->
ਯੂਨੀਕੋਡ (0061) - a
ਯੂਨੀਕੋਡ (00A5) -ਅ

ਸੋ ਕੰਪਿਊਟਰ ਇਨ੍ਹਾਂ ਨੂੰ ਅੱਡ ਅੱਡ ਪਛਾਣ ਸਕਦਾ ਹੈ, ਇਸਕਰਕੇ ਹੁਣ
ਸਾਨੂੰ ਕੀ-ਬੋਰਡ ਲੇਆਉਟ ਅਤੇ ਫੋਂਟ ਨੂੰ ਅੱਡ ਅੱਡ ਸਮਝਣ ਦੀ ਲੋੜ ਹੈ

ਕੀ-ਬੋਰਡ ਲੇ-ਆਉਟ: ਕੰਪਿਊਟਰ ਮਾਨੀਟਰ ਉੱਤੇ ਦਿੱਸਣ ਲਈ
ਅੱਖਰ ਕੋਡ (0061/00A5) ਸੰਕੇਤ ਆਦਿ ਭੇਜਦਾ ਹੈ, ਜਿਸ ਨੂੰ
ਕੰਪਿਊਟਰ ਕਾਰਵਾਈ ਕਰਨ ਦੇ ਬਾਅਦ ਉਸ ਲਈ ਢੁੱਕਵੇਂ ਫੋਂਟ ਲੱਭ
ਕੇ ਮਾਨੀਟਰ ਦੀ ਸਕਰੀਨ ਉੱਤੇ ਵੇਖਾਉਦਾ ਹੈ

ਫੋਂਟ - ਇੱਕ ਕਿਸਮ ਦੀ ਤਸਵੀਰ ਹੈ, ਜੋਂ ਇੱਕ ਖਾਸ ਕੋਡ ਬਿੰਦੂ ਲਈ
ਕੰਪਿਊਟਰ ਵਿੱਚ ਸੰਭਾਲੀ ਹੁੰਦੀ ਹੈ, ਜੋ ਕੀ-ਬੋਰਡ ਵਲੋਂ ਭੇਜੇ ਕੋਡ
ਸੰਕੇਤ ਮੁਤਾਬਕ ਸਕਰੀਨ ਉੱਤੇ ਵੇਖਾਈ ਜਾਂਦੀ ਹੈ,
ਇੱਥੇ ਆਕੇ ਯੂਨੀਕੋਡ ਅਤੇ ASCII ਵਿੱਚ ਭਾਰੀ ਅੰਤਰ ਆ ਜਾਂਦਾ ਹੈ,
ਯੂਨੀਕੋਡ ਵਿੱਚ ਹਰੇਕ ਭਾਸ਼ਾ ਲਈ ਅੱਡ ਅੱਡ ਅੱਖਰ-ਕੋਡ ਹੋਣ ਕਰਕੇ,
ਵੱਖਰੇ ਵੱਖਰੇ ਫੋਂਟ ਹਨ, ਪਰ ascii ਵਿੱਚ ਉਸੇ ਕੋਡ ਉੱਤੇ ਵੱਖ ਵੱਖ
ਭਾਸ਼ਾਵਾਂ ਦੇ ਕੋਡ ਹਨ।

ਯੂਨੀਕੋਡ ਮੁਤਾਬਕ
A-Z ->0041-005A
a-z-> 0061 -007A

ੳ -> 0a73
ੲ -> 0a72
ਅ -> 0a05


ਕੀ-ਬੋਰਡ ਅਸਲ ਵਿੱਚ ਯੂਨੀਕੋਡ ਲਿਖਦਾ ਹੈ, ਜਦੋਂ ਤੁਸੀਂ a ਲਿਖਦੇ ਹੋ
ਤਾਂ ਅਸਲ ਵਿੱਚ ਉਹ (0061) ਅੱਖਰ ਦਾ ਸੰਕੇਤ ਕੰਪਿਊਟਰ ਨੂੰ ਭੇਜਦਾ ਹੈ,
ਜਦੋਂ ਸਕਰੀਨ ਉੱਤੇ ਦੇ ਵੇਖਾਉਣ ਦਾ ਦੌਰਾਨ ਫੋਂਟ ਦੀ ਲੋੜ ਹੁੰਦੀ ਹੈ,
ਜੇ ਤੁਸੀਂ ਫੋਂਟ ਯੂਨੀਕੋਡ ਅਧਾਰਿਤ ਚੁਣਿਆ ਹੈ ਤਾਂ ਉਹ 0061 ਉੱਤੇ ਮੌਜੂਦ
ਫੋਟੋ (ਜੋ ਫੋਂਟ ਤੋਂ ਆਉਦੀ ਹੈ) ਵੇਖਾਏਗਾ, ਉਹ ਚਾਹੇ ASCII ਆਧਾਰਿਤ
a ਹੋਵੇ, ਪੰਜਾਬੀ ਦਾ 'ਅ' ਹੋਵੇ ਭਾਵੇਂ ਊਰਦੂ ਦਾ 'ਪ',

ਜਦੋਂ ਪੰਜਾਬੀ ਲਿਖਣੀ ਹੋਵੇ ਤਾਂ ਤੁਹਾਨੂੰ ਕੀ-ਬੋਰਡ ਲੇਆਉਟ ਬਦਲਣਾ ਪਵੇਗਾ
ਭਾਵ ਕਿ ਕੀ-ਬੋਰਡ ਜੇਹੜੇ ਸੰਕੇਤ ਭੇਜੇਗਾ, ਉਹ ਹੁਣ 0061 ਦੀ ਬਜਾਏ
00A5 (ਪੰਜਾਬੀ ਲਈ 00A0 ਤੋਂ 00AF ਤੱਕ) ਭੇਜੇਗਾ, ਸੋ
ਕੰਪਿਊਟਰ ਮਾਨੀਟਰ ਉੱਤੇ ਵੇਖਾਉਣ ਦੌਰਾਨ ਪੰਜਾਬੀ ਦੇ ਫੋਂਟ ਹੀ ਵੇਖਾਏਗਾ,
ਭਾਵੇ ਕਿ ਤੁਸੀਂ ਕੋਈ ਫੋਂਟ ਨਾ ਚੁਣੇ ਹੋਣ (ਅਜੇਹਾ ASCII ਅਧਾਰਿਤ ਫੋਂਟਾਂ
ਲਈ ਕਰਨਾ ਪੈਂਦਾ ਸੀ)


ਫੁਟਕਲ:
ਨਾ-ਯੂਨੀਕੋਡ ਸਾਇਟਾਂ ਨੂੰ ਯੂਨੀਕੋਡ 'ਚ ਬਦਲਣ ਲਈ ਇੱਕ ਸਾਫਟਵੇਅਰ
ਮੇਰੇ ਹੱਥ ਆਇਆਂ ਸੀ, ਅਤੇ ਪੰਜਾਬੀ ਉਸ ਵਿੱਚ ਜੋੜ ਦਿੱਤੀ ਹੈ:
ਪਦਮਾ (padma)
ਤੁਸੀਂ ਇਹ ਪੈਕੇਜ ਨੂੰ ਸਿਰਫ਼ ਫਾਇਰਫਾਕਸ ਉੱਤੇ ਹੀ ਵਰਤ ਸਕਦੇ ਹੋ, ਪਰ
ਇਹ ਕਾਫ਼ੀ ਠੀਕ ਕੰਮ ਕਰਦਾ ਹੈ ਡਾਊਨਲੋਡ ਕਰੋ

ਬਾਕੀ ਪੰਜਾਬੀ ਵੈੱਬਸਾਇਟ ਬਾਰੇ ਫੇਰ ਕਦੇ ਲਿਖਾਗਾਂ

13 March, 2007

ਪੰਜਾਬੀ ਵੀ ਪੰਜਾਬ ਦੀ ਨਾ ਰਹੀ, ਲੁੱਟ ਲਿਆ ਫਰੰਗੀਓ!

ਅੱਜ CLDR (ਸਭ ਭਾਸ਼ਾਵਾਂ ਦਾ ਸਾਂਝਾ ਡਾਟਾਬੇਸ) ਦੀ ਪੜਤਾਲ ਕਰਦੇ ਸਮੇਂ
ਮੇਰੀਆਂ ਅੱਖਾਂ 'ਚ ਖੂਨ ਉਦੋਂ ਉੱਤਰ ਆਇਆਂ, ਜਦੋਂ ਪੰਜਾਬੀ (ਗੁਰਮੁਖੀ)
ਖੇਤਰ ਤਾਂ ਭਾਰਤ, ਅਤੇ ਪੰਜਾਬੀ (ਸ਼ਾਹਮੁਖੀ) ਦਾ ਖੇਤਰ ਪਾਕਿਸਤਾਨ
ਅਤੇ ਸਾਰੀ ਪੰਜਾਬੀ (pa) ਦਾ ਖੇਤਰ ਦੱਸਿਆ GB (ਗਰੇਟ ਬ੍ਰਿਟੇਨ)

(ਫੋਟੋ ਵੇਖੋ ਪੰਜਾਬੀ ਇੰਗਲੈਂਡ ਦੀ?)

ਮੇਰੇ ਗੁੱਸੇ ਦਾ ਕੋਈ ਅੰਤ ਨਾ ਰਿਹਾ ਅਤੇ ਘਰੇ ਪਹਿਲਾਂ ਤਾਂ ਕਿਰਨ ਨੂੰ
ਹੀ ਝਿੜਕਿਆ ਗਿਆ, ਫੇਰ ਪੱਤਰ ਲਿਖਿਆ ਸਭ ਨੂੰ ਕਿ ਇਹ ਕੀ ਕਰਨ
ਲੱਗੇ ਹਨ ਯੂਨੀਕੋਡ ਵਾਲੇ, ਫੇਰ ਵੀ ਹਾਲੇ ਸਬਰ ਨੀਂ ਆਇਆਂ ਤਾਂ
ਪੰਜਾਬੀ ਉੱਤੇ ਗੂਗਲ ਰਾਹੀਂ ਖੋਜ ਕੀਤੀ ਕਿ ਕਿਹੜਾ ਭੈਣ ... ਕਹਿੰਦਾ ਹੈ
ਕਿ ਪੰਜਾਬੀ ਪੰਜਾਬ ਦੀ ਨਹੀਂ ਹੈ...

ਹੁਣ ਇੱਥੇ ਲਿਖਣ ਕੇ ਵੀ ਦਿਲ ਦੀ ਭੜਾਸ ਕੱਢਣ ਦਾ ਜਤਨ ਕਰ ਰਿਹਾ ਹਾਂ
ਇਹ ਬਹੁਤ ਹੀ ਬੇਹੁਦਗੀ ਹੈ ਕਿ ਪੰਜਾਬੀ ਨੂੰ ਪੰਜਾਬ ਦੀ ਨਾ ਦੱਸ ਕੇ
ਇੰਗਲੈਂਡ ਦੀ ਦੱਸਿਆ ਗਿਆ ਹੈ, ਇਹ ਕਿਸੇ ਵੀ ਤਰ੍ਹਾਂ ਨਾ-ਬਰਦਾਸ਼ਤ
ਕਰਨਯੋਗ ਹੈ, ਇੰਨ੍ਹੇ ਸਹਿਣਸ਼ੀਲ ਤਾਂ ਪੰਜਾਬੀ ਹਨ ਹੀ ਨਹੀਂ

ਖ਼ੈਰ ਹੁਣ ਇਹ ਫਸਤਾ ਸਭ ਤੋਂ ਪਹਿਲਾਂ ਵੱਢਣਾ ਹੈ..

ਬਾਕੀ ਕੁਝ ਪੰਜਾਬੀ ਬਾਰੇ ਲਿੰਕ ਹਨ ਸੰਭਾਲਣ ਲਈ
http://www.nvtc.gov/lotw/months/february/punjabi.html
http://en.wikipedia.org/wiki/Punjabi_language

10 March, 2007

ਯੂਨੀਕੋਡ 'ਚ ਪੰਜਾਬੀ ਸਾਇਟਾਂ (Sites in Unicode)

ਹੌਲੀ ਹੌਲੀ ਸਾਇਟਾਂ (ਪੰਜਾਬੀ) ਯੂਨੀਕੋਡ 'ਚ ਦਿੱਸਣ ਲੱਗੀਆਂ ਹਨ,
ਕੁਝ ਖਾਸ ਸਾਇਟਾਂ ਦਾ ਜ਼ਿਕਰ ਹੇਠਾਂ ਹੈ,
(ਇਨ੍ਹਾਂ ਵਿੱਚੋਂ ਸਭ ਪੂਰੀ ਤਰ੍ਹਾਂ ਯੂਨੀਕੋਡ 'ਚ ਨਹੀਂ ਹਨ, ਪਰ ਆ ਰਹੀਆਂ ਹਨ):
http://in.punjabi.yahoo.com/index.htm - Unicode

http://www.likhari.org/ -

http://www.quamiekta.com/

http://www.globalpunjabi.com/

http://www.ajitweekly.com/

ਪਰ ਹਾਲੇ ਵੀ ਅਜੀਤ ਅਖ਼ਬਾਰ (ਪੰਜਾਬੀ ਦਾ ਇੱਕੋ ਇੱਕ ਰੋਜ਼ਾਨਾ ਅਖਬਾਰ) ਸਤਲੁਜ ਫੋਂਟ
ਵਰਤਦਾ ਹੈ, ਇਸ ਵਾਸਤੇ ਇੱਕ ਜੁਗਾੜ ਤਿਆਰ ਤਾਂ ਕੀਤਾ ਹੈ, ਪਰ ਇਹ ਜੁਗਾੜ
ਫਾਇਰਫਾਕਸ (firefox) ਵਾਸਤੇ ਹੀ ਕੰਮ ਕਰਦਾ ਹੈ, ਪੈਕੇਜ ਡਾਊਨਲੋਡ ਕਰੋ:
http://punjabi.sourceforge.net/aalam/padma-12Feb.xpi

ਨਵੇਂ ਪੈਕੇਜ ਤੁਸੀਂ ਇੱਥੇ ਵੇਖ ਸਕਦੇ ਹੋ:
http://punjabi.sourceforge.net/aalam/

ਇਹ ਇੰਸਟਾਲ ਕਰਨ ਬਾਅਦ ਫਾਇਰਫਾਕਸ ਮੁੜ ਚਾਲੂ ਕਰੋ
ਅਤੇ ਅਜੀਤ ਅਖ਼ਬਾਰ ਦੀ ਸਾਇਟ ਖੋਲ੍ਹਣ ਉਪਰੰਤ, ਸਭ ਜਾਣਕਾਰੀ ਨੂੰ
ਚੁਣਨ ਉਪਰੰਤ ਸੱਜੇ ਬਟਨ ਦੱਬ ਕੇ Convert to Unicode ਚੁਣੋ,
ਫੇਰ ਸਭ ਪਾਠ ਯੂਨੀਕੋਡ 'ਚ ਦਿੱਸੇਗਾ, ਸਭ ਕੁਝ ਦਿੱਸੇਗਾ।

ਧਨੀਰਾਮ ਚਾਤ੍ਰਿਕ ਫੋਂਟ ਵਾਸਤੇ ਵੀ ਇੰਕੋਡਿੰਗ ਬਣਾ ਲਈ ਹੈ,
ਇਸ ਨੂੰ ਪੈਕੇਜ 'ਚ ਜੋੜਿਆ ਜਾਵੇਗਾ ਛੇਤੀ ਹੀ
ਧਨੀਰਾਮ ਚਾਤ੍ਰਿਕ ਫੋਂਟ ਨਾਲ ਸਬੰਧਿਤ ਸਾਇਟ ਹਨ:
http://www.quamiekta.com/
ਅਤੇ
http://www.likhari.org/

---
ਕੁਝ ਹੋਰ ਸਾਇਟਾਂ ਹਨ,

09 March, 2007

ਓਰਕੁਟ 'ਚ ਦਾਖਲਾ

ਕਾਫ਼ੀ ਚਿਰਾਂ ਤੋਂ ਪੰਗੇ ਲੈ ਰਿਹਾ ਸੀ ਓਰਕੁਟ 'ਚ, ਕਦੇ ਚੰਗੀ
ਤਰ੍ਹਾਂ ਵਰਤੋਂ ਨਹੀਂ ਸੀ ਕੀਤੀ। (ਤੁਹਾਡਾ ਜਾਣਕਾਰੀ ਲਈ: ਇਹ
ਵੀ ਗੁਗਲ ਦੇ ਕਬਜ਼ੇ ਹੇਠ ਹੀ ਹੈ, ਹੋਰ ਜਾਣਕਾਰੀ ਕਿਸੇ ਹੋਰ ਲੇਖ
'ਚ ਦੇਵਾਂਗਾ।)

ਕੁਝ ਦਿਨ ਪਹਿਲਾਂ ਹੀ ਕੁਝ ਦੋਸਤਾਂ ਨੂੰ ਸ਼ਾਮਲ ਕੀਤਾ ਅਤੇ ਫੇਰ
ਉਨ੍ਹਾਂ ਦੇ ਪ੍ਰੋਫਾਇਲ ਵੇਖੇ ਤਾਂ ਕੁਝ ਹੋਰ ਦੋਸਤ ਵੀ ਮਿਲ ਗਏ,
ਬੱਸ ਕਾਲਜ ਦੇ ਕਾਫ਼ੀ ਦੋਸਤ ਮਿੱਤਰ ਮਿਲ ਗਏ ਹਨ।
ਚੰਗਾ ਵੇਲਾ ਚੇਤੇ ਆ ਗਿਆ, ਕਿੱਥੋਂ ਲਿਆ ਕੇ ਕਿੱਥੇ
ਆ ਮੇਲ਼ੇ।

ਇੱਕ ਚੰਗਾ ਇੰਟਰਫੇਸ ਹੈ। ਹੁਣ ਫੋਟੋ ਅਤੇ ਹੋਰ ਚੰਗੀਆਂ
ਕਮਿਊਨਟੀਆਂ ਜੋੜਨ ਦਾ ਵਿਚਾਰ ਹੈ।
"ਮੇਰਾ ਪਿੰਡ ਅਤੇ ਮੇਰੇ ਖੇਤ" ਚੰਗਾ ਗਰੁੱਪ ਹੈ।
ਤਕਨੀਕੀ ਤਾਂ ਕਿੱਥੋਂ ਲੈਣਾ ਸੀ, ਪਰ ਦੇਸੀ ਜੇਹਾ ਕੰਮ ਹੀ
ਚੰਗਾ ਲੱਗਦਾ ਹੈ, ਬੱਸ ਇਹ ਕਰ ਦਿੱਤਾ।

08 March, 2007

Failure for doing changes at Fedora Translation

Ah, at last nothing Big happen after such a big noise at Fedora
Project for Translation. Community people did so well and push
with great effort, but at last we got "Nothing", Developers had
reason and pushed us back. So by this way we got "Nothing"

of course lot of things to learn
- less communication between teams
- without good preparation, we can't able to do
any changes at such a place
- Lot of people's voice don't matter,
"this is working this way, and should only this way"

So, that is end of story for Fedora