04 April, 2006

ਫਰਾਂਸ 'ਚ ਹੜਤਾਲ ਅਤੇ ਸਰਕਾਰ

ਕਿੰਨੇ ਚਿਰਾਂ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਪੰਜਾਬ
'ਚ ਹੜਤਾਲ ਹੋ ਗਈ, ਓਸ ਸਰਕਾਰੀ ਬੈਂਕ ਨੇ ਹੜਤਾਲ ਕਰ ਦਿੱਤੀ,
ਇਸ ਅਦਾਰੇ ਦੀ ਹੜਤਾਲ ਹੋ ਗਈ, ਪਰ ਕਦੇ ਯੂਰਪ ਦੇ ਦੇਸ਼ਾਂ
ਵਿੱਚ ਹੜਤਾਲ ਹੋਈ ਹੋਵੇ ਏਹ ਤਾਂ ਅਜੀਬ ਜੇਹਾ ਲੱਗਦਾ ਸੀ,
ਪਰ ਫਰਾਂਸ 'ਚ ਹੜਤਾਲ ਫੇਰ ਹੋ ਗਈ ਹੈ, ਮੇਰਾ ਮਤਲਬ ਕਿ
ਇੱਕ ਪਹਿਲਾਂ ਵੀ ਗੱਲ਼ ਸੁਣੀ ਸੀ, ਮਜ਼ਦੂਰ ਯੂਨੀਅਨਾਂ ਅਤੇ
ਲੋਕਾਂ ਵਲੋਂ, ਹੋਈ ਹੈ ਕਾਨੂੰਨ, ਜਿਸ ਨੂੰ ਸਰਕਾਰ ਨੇ ਬਣਾਇਆ
ਕਿ 26 ਸਾਲ ਤੱਕ ਬੰਦੇ ਨੂੰ ਪਹਿਲਾਂ ਦੋ ਵਰ੍ਹਿਆਂ ਦੌਰਾਨ
ਕੱਚਾ ਰੱਖਿਆ ਜਾਵੇਗਾ ਅਤੇ ਫੇਰ ਹੀ ਉਸ ਨੂੰ ਪੱਕਾ
ਕੀਤਾ ਜਾਵੇਗਾ।

ਹੁਣ ਇਹ ਤਾਂ ਸਾਫ਼ ਹੀ ਦਿਸਦਾ ਹੈ ਕਿ ਕੱਚੇ ਰੱਖੇ
ਬੰਦਾ ਦਾ ਕੀ ਹਾਲ ਹੁੰਦਾ ਹੈ, ਜਿੰਨਾਂ ਚਿਰ ਕੱਚਾ ਹੈ,
ਨਾ ਕੋਈ ਸਹੂਲਤ, ਨਾ ਕੋਈ ਹੋਰ ਕੁਝ, ਸਭ ਕੁਝ
ਰੱਬ ਆਸਰੇ ਹੀ ਹੁੰਦਾ ਹੈ, ਜੀ ਹਜ਼ੂਰੀ ਵੱਧ ਤਾਂ ਕਿ
ਕਿਤੇ ਕੱਢ ਹੀ ਨਾ ਦੇਣ (ਚਮਚਾਗਿਰੀ), ਜੇ ਕਿਸੇ
ਨੂੰ ਸ਼ੱਕ ਹੋਵੇ ਤਾਂ ਭਾਰਤ 'ਚ ਆ ਕੇ ਵੇਖ ਲੋ ਆਪੇ
ਪਤਾ ਲੱਗ ਜੂਗਾ ਕਿ ਕਿੰਨਾ ਦੁੱਖ ਏ ਕੱਚੀ ਨੌਕਰੀ ਦਾ।

ਅਤੇ ਸਰਕਾਰ, ਪਤਾ ਨੀਂ ਫਰਾਂਸ ਦੀ ਸਰਕਾਰ ਨੂੰ ਹੋਇਆ
ਹੈ ਕਿ ਜਿੰਨੇ ਵੀ ਪੁੱਠੇ ਸਿੱਧੇ ਕਾਨੂੰਨ ਸੋਚਦੀ ਹੈ, ਉਸ ਉੱਤੇ ਹੀ
ਕਾਨੂੰਨ ਬਣਾਉਣ ਤੁਰ ਪੈਂਦੀ ਹੈ, ਅੱਗੇ ਧਾਰਮਿਕ ਚਿੰਨ੍ਹਾਂ
ਉੱਤੇ ਪਾਬੰਦੀ ਲਗਾਉਣ ਦਾ ਮਸਲਾ ਠੰਡਾ ਨੀਂ ਹੋਇਆ,
ਹੁਣ ਨਵਾਂ ਚੱਕ ਲਿਆ, ਸ਼ੈਦ ਇੰਗਲੈਂਡ ਵਾਲੀ ਗਰਮੀ
ਅਜੇ ਮੱਠੀ ਨੀਂ ਪਈ ਹੈ ਇਹਨਾਂ ਦੇ ਖੂਨ 'ਚ।

ਸਰਕਾਰ ਆਪਣੇ ਫਰਜ਼ਾਂ ਦੀ ਪਛਾਣ ਕਰੇ ਅਤੇ ਨੌਜਵਾਨ
ਪੀੜ੍ਹੀ ਆਪਣੇ
-ਸਰਕਾਰ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਨਿਰਮਾਣ
ਕਰਨਾ ਏ ਜਾਂ ਉਸ ਨੂੰ ਬਰਬਾਦ,
ਸਰਕਾਰ ਨੂੰ ਨੌਜਵਾਨ ਨਾਮਾਇਦਿਆਂ ਦੀ ਚੋਣ ਕਰਕੇ
ਉਹਨਾਂ ਦੀ ਸਲਾਹ ਨੂੰ ਥਾਂ ਦੇਣਾ ਚਾਹੀਦਾ ਹੈ
-ਨੌਜਵਾਨ ਨੂੰ ਸਾੜ-ਫੂਕ ਤੋਂ ਬੱਚਣਾ ਚਾਹੀਦਾ ਹੈ, ਜਿਵੇਂ
ਕਿ ਪਿਛਲੀ ਹੜਤਾਲ ਸਮੇਂ ਕੀਤਾ ਸੀ।

ਪਰ ਅੰਤਮ ਗੱਲ਼ ਹੈ ਕਿ ਹੜਤਾਲ ਹੱਕਾਂ ਖਾਤਰ ਹੁੰਦੀਆਂ ਹਨ,
ਪਰ ਏਹ ਆਪਣਾ ਅਤੇ ਆਪਣੇ ਦੇਸ਼ ਦਾ ਹੈ ਤਾਂ ਨੁਕਸਾਨ ਹੀ
ਪੈਸੇ ਦਾ, ਸਮੇਂ ਦਾ, ਸੋ ਸਰਕਾਰਾਂ ਅਤੇ ਲੋਕਾਂ ਨੂੰ ਇਹ ਖਿਆਲ
ਰੱਖਣਾ ਚਾਹੀਦਾ ਹੈ ਕਿ ਇਹ ਨੁਕਸਾਨ ਤੱਕ ਗੱਲ਼ ਹੀ ਅੱਪੜਨ ਨਾ
ਦੇਣ।

ਬਾਕੀ ਵਈਂ ਰੱਬ ਤਾਂ ਰਾਖਾ ਹੈ ਹੀ ਆਪਣੀ ਕੁਦਰਤ ਦਾ...

ਲਿਖਤੁਮ
ਆਲਮ

No comments: