25 March, 2016

ਧੁੱਪ ਤੇ ਮੈਂ.

ਅੱਜ ਫੇਰ ਦਿਨ ਨਿਕਲਿਆ ਧੁੱਪ ਨਾਲ ਸੀ, ਪਰ ਮੁੜ ਬੱਦਲ ਹੋ ਗਏ ਅਤੇ ਮੇਰੇ ਚਿੱਤ 'ਚ
ਘੁਸਮੁਸਾ ਜਿਹਾ ਹਨੇਰਾ ਹੋ ਗਿਆ ਜਾਪਿਆ। ਮੈਨੂੰ ਠੰਡ ਤੋਂ ਡਰ ਨਹੀਂ ਲੱਗਦਾ
ਜੇ ਧੁੱਪ ਨਿਕਲੀ ਹੋਵੇ ਭਾਵੇ -50 ਡਿਗਰੀ ਸੈਂਟੀਗਰੇਡ ਹੋ ਜਾਵੇ, ਪਰ ਜੇ +5
ਡਿਗਰੀ ਉੱਤੇ ਧੁੱਪ ਨਾ ਨਾ ਨਿਕਲੇ ਤਾਂ ਕੁਝ ਵੀ ਕਰਨ ਨੂੰ ਚਿੱਤ ਨੀਂ ਕਰਦਾ,
ਚੜ੍ਹਦੀ ਕਲਾ ਵਾਲਾ ਚਿੱਤ ਹੀ ਨਹੀਂ ਬਣਦਾ ਉਤੋਂ ਸ਼ਹਿਰ ਦੇ ਬੰਦ ਕਮਰਿਆਂ 'ਚ
ਗ਼ੈਰ-ਕੁਦਰਤੀ ਰੋਸ਼ਨਿਆਂ ਨੇ ਦਿਮਾਗ ਦੇ ਹਿੱਸਿਆਂ ਨੂੰ ਨਿਪੁੰਸਕ ਬਣਾਉਣ ਦਾ
ਰੱਥ ਫੜਿਆ ਹੈ ਕਿ ਪਤਾ ਨਹੀਂ ਲੱਗਦਾ ਕਿ ਅਸਲ ਕੀ ਤੇ ਨਕਲ ਕੀ...


1 comment:

ਅ.ਪ.ਸ. said...

ਵੀਰ ਜੀ, ਅਸਲ ਤੇ ਨਕਲ ਦੇ ਫ਼ਰਕ ਦੇ ਸੁਆਲ ਤਾਂ ਅੱਜ ਕਲ ਨੈਤਿਕਤਾ ਦੀਆਂ ਧੁੰਦਲੀਆਂ ਹੁੰਦੀਆਂ ਲਕੀਰਾਂ ਵਿੱਚ ਕਿਤੇ ਗੁਆਚ ਗਏ ਹਨ।
ਕਈ ਵਾਰ ਕਿਰਤ ਦਾ ਰੁੰਝੇਵਾਂ ਹੀ ਭਟਕਦੇ ਮਨ ਨੂੰ ਥੰਮ ਲਾ ਦਿੰਦਾ ਹੈ।
ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।