15 April, 2008

ਮੈਕ ਲਈ ਜੇਹਲਮ ਲੇਆਉਟ

ਮੈਕ ਓਪਰੇਟਿੰਗ ਸਿਸਟਮ ਵਾਸਤੇ ਕੀਬੋਰਡ ਲੇਆਉਟ
ਇਸਕ੍ਰਿਪਟ ਅਤੇ ਫਨੋਟਿਕ ਉਪਲੱਬਧ ਹਨ, ਭਾਵੇਂ ਕਿ
ਪੂਰੀ ਤਰ੍ਹਾਂ ਠੀਕ ਨਹੀਂ ਹਨ, ਪਰ ਚੰਗਾ ਕੰਮ ਕਰਦੇ ਹਨ।

ਜੇਹਲਮ ਵੀ ਇੰਪੋਰਟ ਕਰ ਦਿੱਤਾ ਗਿਆ ਹੈ, ਐਡੀਟਰ
ਟੂਲ (ਯੂਨੀਕੋਡ) ਵਾਸਤੇ ਉਪਲੱਬਧ ਸੀ ਅਤੇ ਇਹ ਹੋ
ਗਿਆ।

ਇਸ ਲੇਆਉਟ ਵਾਸਤੇ ਫਾਈਲ ਯੂਨੀਕੋਡ ਐਡੀਟਰ ( Ukelele)
ਵਿੱਚ ਖੋਲ੍ਹ ਕੇ ਬਦਲੀ ਜਾ ਸਕਦੀ ਹੈ, ਇਸ ਦਾ ਲਿੰਕ
ਛੇਤੀ ਹੀ ਦੇਵਾਂਗਾ, ਪਰ ਹੁਣ ਲਿਖਣਾ ਬਹੁਤ ਸੌਖਾ
ਹੋ ਗਿਆ ਹੈ,
ਇਸ ਲੇਆਉਟ ਵਿੱਚ ਮੇਲਿੰਗ ਲਿਸਟ ਉੱਤੇ
ਭੇਜੇ ਸੁਝਾਅ ਮੁਤਾਬਕ ਖੰਡੇ ਅਤੇ ਓਟ ਨੂੰ
ਥਾਂ ਦਿੱਤੀ ਗਈ ਹੈ ਅਤੇ ਸਭ ਵਿਰਾਮ-ਚਿੰਨ੍ਹ
ਸੌਖੀ ਤਰ੍ਹਾਂ ਕੰਮ ਕਰਦੇ ਹਨ,
ਇੰਸਟਾਲ:
ਜਿਵੇਂ ਕਿ ਮੈਕ ਯੂਜ਼ਰ ਜਾਣਦੇ ਹੀ ਹਨ, ਇੰਸਟਾਲ
ਕਰਨਾ ਉਸਤਰ੍ਹਾਂ ਹੀ ਸੌਖਾ ਕੰਮ ਹੈ, ਇਸ ਵਾਸਤੇ
ਤੁਹਾਨੂੰ ਫਾਈਲ ਨੂੰ ਕੇਵਲ
~/Library/Keyboard Layouts
ਵਿੱਚ ਕਾਪੀ ਹੀ ਕਰਨਾ ਹੈ, ਜੋ ਕਿ ਬਹੁਤ
ਹੀ ਆਸਾਨ ਹੈ।

ਲਾਗ-ਆਉਟ ਕਰਕੇ ਲਾਗਇਨ ਕਰੋ ਅਤੇ ਕੀਬੋਰਡ
ਸ਼ਾਮਲ ਕਰ ਲਵੋ, ਬੱਸ ਇੰਨਾ ਕੁ ਕੰਮ ਹੈ,

ਜੇਹਲਮ ਕੀਬੋਰਡ ਲੇਆਉਟ ਮੈਕ ਲਈ ਡਾਊਨਲੋਡ ਕਰੋ


2 comments:

Arvinder Kang said...

ਬਰਾੜ ਵੀਰੇ
ਆਹ ਜੇਹਲਮ ਲੇਆੳਟ default layout ਨਾਲੋਂ ਜਿਆਦਾ ਕਾਇਮ ਚੱਲ ਰਿਹਾ ।
ਮੇਰੀ typing ਹਾਲੇ ਵੀ slow ਹੈ, ਪਰ ਜੇਹਲਮ ਵਰਤਣਾ ਜਿਆਦਾ ਆਸਾਨ ਲੱਗ ਰਿਹਾ ।

ਅ. ਸ. ਆਲਮ (A S Alam) said...

ਹਾਂ ਜੀ ਇਹ ਡਿਫਾਲਟ ਦਾ ਬਦਲਿਆ ਰੂਪ ਹੈ,
ਖਾਸ ਕਰਕੇ ਇਸ ਨੂੰ ਇਸ ਢੰਗ ਨਾਲ ਬਦਲਿਆ
ਗਿਆ ਹੈ ਆਮ ਲੋੜੀਦੇ ਚਿੰਨ੍ਹ (?@"' ਆਦਿ)
ਛੇਤੀ ਪਾਏ ਜਾ ਸਕਣ ਅਤੇ ਵਰਤਣਾ ਸੌਖਾ ਰਹੇ!

ਵਰਤਣ ਲਈ ਧੰਨਵਾਦ