ਬਾਪੂ ਜੀ ਨੂੰ ਜਦੋਂ ਦਾ ਜਾਣਦਾ ਹੈ ਮੈਂ, ਉਨ੍ਹਾਂ ਦਾ ਖੇਤਾਂ ਪ੍ਰਤੀ
ਪਿਆਰ ਇੰਨਾ ਸੀ ਕਿ ਮੈਂ ਵੀ ਇਸ ਸਬੰਧੀ ਉਨ੍ਹਾਂ
ਦਾ ਹਮਖਿਆਲ ਹੋ ਗਿਆ। ਮੈਨੂੰ ਜੋ ਵੀ ਪਿੰਡਾਂ
ਨਾਲ ਪਿਆਰ ਹੈ, ਇਹ ਸਭ ਉਨ੍ਹਾਂ ਦੀ ਹੀ ਦੇਣ ਹੈ।
ਤਾਇਆ ਜੀ ਦੀ ਬੇਵਕਤੀ ਮੌਤ ਨਾਲ ਜਿੱਥੇ ਹੋਰ ਦੁੱਖ
ਹੋਇਆ, ਉੱਥੇ ਉਨਾਂ ਦੀ ਪੈਲੀ ਨੂੰ ਬਾਹਰ ਜਾਣ ਦਾ ਖਤਰਾ
ਵੀ ਸੀ, ਅਤੇ ਜੇ ਲੈਣੀ ਸੀ ਤਾਂ ਮੂੰਹ ਮੰਗੀ ਕੀਮਤ ਦੇਣੀ ਸੀ।
ਹੁਣ ਭਾਰਤ 'ਚ ਜ਼ਮੀਨ ਦਾ ਮੁੱਲ ਤਾਂ ਆਸਮਾਨ ਨੂੰ ਛੂਹ
ਰਿਹਾ ਹੈ, ਬੱਸ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ
ਗੱਲ਼ ਸੀ, ਜੇ ਛੱਡ ਦੇ ਸੀ ਤਾਂ ਆਪਣਾ ਜ਼ਮੀਰ ਨੀਂ ਸੀ
ਰਹਿੰਦਾ, ਜੇ ਲੈ ਲੈਂਦੇ ਸੀ ਤਾਂ ਲੱਖਾਂ ਦੇ ਕਰਜ਼ੇ ਥੱਲੇ,
ਪਰ ਇੱਕ ਗੱਲ਼ ਤਾਂ ਸਪਸ਼ਟ ਸੀ ਕਿ ਪੈਲੀ ਛੱਡ ਨਹੀਂ ਸੀ ਸਕਦੇ
ਕਿਸੇ ਵੀ ਕੀਮਤ ਤਾਂ ਅੱਜ 22 ਜਨਵਰੀ ਨੂੰ ਇਕਰਾਰਨਾਮਾ
ਲਿਖ ਦਿੱਤਾ ਅਤੇ ਬਾਪੂ ਜੀ ਦੀ 30 ਵਰ੍ਹਿਆਂ ਦੀ ਮੇਹਨਤ
ਨੂੰ ਫ਼ਲ ਲੱਗਾ, ਅੱਜ ਫੋਨ ਉੱਤੇ ਗੱਲ਼ਾਂ ਕਰਦੇ ਮੈਨੂੰ
ਬਾਪੂ ਜੀ ਇੰਝ ਜਾਪੇ, ਜਿਵੇਂ ਹੁਣੇ ਫੇਰ ਖੇਤ ਨੂੰ ਗੇੜਾ
ਮਾਰਨ ਵਾਸਤੇ ਵਾਜ ਮਾਰ ਰਹੇ
"ਆ ਵੀ ਮਨਿਆਂ ਚੱਲੀਏ ਖੇਤ ਨੂੰ ਪਾਣੀ ਲਾਉਣ"
....
No comments:
Post a Comment