27 January, 2007

ਮਾਵਾਂ ਕੋਲੋਂ ਵਿਛੜ ਗਏ, ਜਿੰਨਾਂ ਕੁੱਟ ਕੇ ਖੁਵਾਈਆਂ ਚੂਰੀਆਂ...

ਹਾਂ, ਅੱਜ ਮੇਰਾ ਛੋਟਾ ਜੇਹਾ ਸਫ਼ਰ ਮੰਡੇਰ ਭਰਾਵਾਂ ਦੇ
ਇਸ ਖੂਬਸੂਰਤ ਗਾਣੇ ਨੂੰ ਸੁਣ ਕੇ ਸ਼ੁਰੂ ਹੋਇਆ,

"ਵੀਰ ਤੇਰੇ ਵਤਨਾਂ ਦਾ ਮਾਂ ਕੂੰਜਾਂ ਤੋਂ ਰਾਹ ਪੁੱਛਦੀ,"
"ਮਾਵਾਂ ਕੋਲੋਂ ਵਿਛੜ ਗਏ, ਜਿੰਨ੍ਹਾਂ ਕੁੱਟ ਕੇ ਖੁਵਾਈਆਂ ਚੂਰੀਆਂ"

ਅੱਜ ਚੜਿੱਕ ਤੋਂ ਹੁੰਦਾ ਹੋਇਆ, ਕੁਝ ਅਣਜਾਣ ਰਾਹਾਂ ਵੱਲ ਤੁਰਿਆ ਸਾਂ,
ਬੱਸ ਇਹ ਲਫ਼ਜ ਮੇਰੇ ਹਮਸਫ਼ਰ ਬਣੇ ਰਹੇ,
ਬੁਲੇਟ ਉੱਤੇ ਜਾਂਦੇ ਹੋਏ ਇਹੀ ਹੁੰਦਾ ਹੈ ਕਿ ਦਿਨ ਚੜ੍ਹਦੇ ਸੁਣੇ ਗਾਣੇ ਦੇ
ਬੋਲ ਸਾਰੇ ਸਫ਼ਰ ਦੌਰਾਨ ਜ਼ਿਹਨ 'ਚ ਘੁੰਮਦੇ ਰਹਿੰਦੇ ਹਨ।

No comments: