22 May, 2006

ਉਦਾਸ ਜੇਹੇ ਦਿਨ

ਉਦਾਸ ਜੇਹੇ ਦਿਨ

ਨਿਗ੍ਹਾ ਬਦਲ ਗਈ ਜਹਾਂ ਦੀ
ਕਰਾਂ ਸਿਫ਼ਤ ਕੇਹੜੇ ਰਹਾਂ ਦੀ

ਵੇਖਿਆ ਮੈਂ ਕਿ ਕਿਸੇ ਦੀ ਤਰੱਕੀ ਤੋਂ ਕਿੰਨੇ ਸੜਦੇ ਨੇ ਲੋਕ
ਆਪ ਕਰਨਾ ਕੁਝ ਨੀਂ, ਇਲਜ਼ਾਮ ਦੂਜੇ 'ਤੇ ਧਰਦੇ ਨੇ ਲੋਕ

ਐ ਖੁਦਾ ਤੇਰੀ ਕੁਦਰਤ 'ਚ ਏਹ ਅਖਿਤਾਰ ਕਿਸੇ ਨੂੰ ਦਿੱਤਾ ਕਿਓ ਤੂੰ,
ਜਦੋਂ ਤੂੰ ਹੀ ਇਹ ਮਹਿਸੂਸ ਨੀਂ ਕਰਦਾ, ਤਾਂ ਕੋਈ ਕਿਓ?

*)ਰੱਬ ਮੇਰਾ ਤਾਂ ਤੂੰ, ਸਭ ਕੁਝ ਮੇਰਾ ਤੂੰ, ਥੋੜ੍ਹਾ ਏਤਬਾਰ ਕਰੀ
ਮੌਤ ਵਾਗੂੰ ਵਫ਼ਾ ਕਰੀਂ, ਜ਼ਿੰਦਗੀ ਵਾਂਗ ਪਿਆਰ ਕਰੀਂ

3 comments:

Basera said...

ਅਮਨਪਰੀਤ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਸੀ ਕਿ ਸਿੱਖ ਹਿੰਦੁਆਂ ਨਾਲੋਂ ਮੁਸਲਮਾਨਾਂ ਦੇ ਇੰਨੀ ਨੇੜੇ ਕਿਓਂ ਹੁੰਦੇ ਹਨ. ਕਿ ਤੁਸੀਂ ਇਸ ਬਾਰੇ ਕੁਝ ਕਹਿਨਾ ਚਾਹੋਗੇ?

ਅ. ਸ. ਆਲਮ (A S Alam) said...

ਨਹੀਂ ਮੰਗਲਾ ਜੀ ਏਹ ਤਾਂ ਮੈਂ ਨੀਂ ਮੰਨਦਾ ਕਿ ਸਿੱਖ ਹਿੰਦੂਆਂ ਨਾਲੋਂ ਦੂਰ
ਅਤੇ ਮੁਸਲਮਾਨਾਂ ਦੇ ਨੇੜੇ ਹਨ, ਹਾਂ ਕਿ ਕੁਝ ਗੱਲਾਂ ਮੁਸਲਮਾਨਾਂ ਵਾਂਗ ਹਨ ਅਤੇ ਕੁਝ ਹਿੰਦੂਆਂ ਵਾਂਗ, ਜਿਵੇਂ ਦਿੱਖ (ਦਾਹੜੀ ਰੱਖਣੀ, ਮੂਰਤੀ ਪੂਜਾ ਨਾ ਕਰਨੀਂ), ਪਰ ਨਾਲ ਹੀ ਹਿੰਦੂਆਂ ਵਾਂਗ ਗਾਂ ਹੱਤਿਆ ਵਿਰੋਧੀ, ਹਲਾਲ ਨਾ ਕਰਨਾ।

ਜੇਕਰ ਤੁਸੀਂ ਲਫ਼ਜਾਂ ਤੋਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪੰਜਾਬੀ ਕੌਮ ਵਿੱਚ ਹਿੰਦੂ ਵੀ ਆਉਦੇ ਹਨ, ਮੁਸਲਮਾਨ ਵੀ, ਸਿੱਖਾਂ ਦੀ ਗਿਣਤੀ ਤਾਂ ਇਨ੍ਹਾਂ ਦੋਵਾਂ ਤੋਂ ਘੱਟ ਹੈ। ਸਾਂਝੇ ਪੰਜਾਬ 'ਚ ਰਹਿਣ ਵਾਲਿਆਂ ਦੀ ਗਿਣਤੀ ਕਰੀਏ ਤਾਂ ਮੁਸਲਮਾਨ ਸਭ ਤੋੇਂ ਵੱਧ ਹਨ ਅਤੇ ਪੰਜਾਬ ਉੱਤੇ ਸਭ ਤੋਂ ਵੱਧ ਪਰਭਾਵ ਵੀ ਉਨ੍ਹਾਂ ਦਾ, ਉਰਦੂ ਦਾ ਹੈ। ਅੱਜ ਵੀ ਪੰਜਾਬ 'ਚ ਨੈਬ (ਨਾਇਬ) ਤਸੀਲਦਾਰ ਹੀ ਹੁੰਦਾ ਹੈ (ਨਾ ਕਿ ਛੋਟਾ ਤਸੀਲਦਾਰ), ਜਦ ਕਿ ਨਾਇਬ ਲਫ਼ਜ ਤਾਂ ਉਰਦੂ ਦਾ ਹੈ।

Gursharn Singh said...

Sikhs are near to all humanity, and happens to be that Hindus and Muslims are also part of world created by GOD.

I do not know how it came into your mind that Sikhs are more near to Muslims, I feel that this is your personal thinking.

Anyway, why should be they near hindus? To hear Sardar Ji jokes. I never hear a muslim cracking sardar ji joke.