20 December, 2010

ਵਿਕਿਪੀਡਿਆ ਲਈ ਯੋਗਦਾਨ ਦਿਓ...

ਵਿਕਿਪੀਡਿਆ
"ਵਿਕਿਪੀਡਿਆ ਇੱਕ ਬਹੁ-ਭਾਸ਼ਾਈ ਪਰਿਯੋਜਨਾ ਹੈ ਜਿਸ ਵਿੱਚ ਸਾਡੇ ਮੈਂਬਰ ਅਤੇ ਇਸ ਵੈੱਬ-ਸਾਇਟ ਦੇ ਦਰਸ਼ਕ ਹਰ
ਤਰ੍ਹਾਂ ਦੇ ਲੇਖ, ਜੋ ਇੰਟਰਨੈੱਟ ਰਾਹੀਂ ਸਾਰੇ ਪੰਜਾਬੀਆਂ ਲਈ ਲਾਭਦਾਇਕ ਹੋਣ, ਲਿਖ ਸਕਦੇ ਹਨ। ਇਸ ਤਰ੍ਹਾਂ
ਵਿਕਿਪੀਡਿਆ ਇੱਕ ਆਜ਼ਾਦ ਵਿਸ਼ਵਕੋਸ਼ ਦਾ ਕੰਮ ਦੇਵੇਗਾ, ਮਤਲਬ ਕਿ ਇਹ ਰਚਨਾ-ਮਲਕੀਅਤ ਤੋਂ ਮੁਕਤ ਹੋਵੇਗੀ।"

ਦਸ ਸਾਲ ਪੂਰੇ: ਵਿਕਿਪੀਡਿਆ ੧੫/15 ਜਨਵਰੀ ਨੂੰ ਆਪਣੇ ੧੦/10 ਸਾਲ ਪੂਰੇ ਕਰਨ ਜਾ ਰਿਹਾ ਹੈ।
ਇਸ ਸਬੰਧ ਵਿੱਚ ਜੇ ਤੁਸੀਂ ਆਪਣੇ ਖਿੱਤੇ/ਕਾਲਜ/ਸ਼ਹਿਰ/ਪਿੰਡ 'ਚ ਕੋਈ ਲੋਕਾਂ ਨੂੰ ਵਿਕਿਪੀਡਿਆ ਬਾਰੇ ਜਾਣਕਾਰੀ
ਦੇਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਕਰ ਸਕਦੇ ਹੋ ਅਤੇ ਵਿਕਿਪੀਡਿਆ ਇੰਡੀਆ (ਸਾਈਟ ਹੇਠਾਂ) ਤੋਂ ਹੋਰ ਜਾਣਕਾਰੀ
ਸਮੇਤ ਕੁਝ ਸਮਾਨ ਮੰਗਵਾ ਕੇ ਵੀ ਵੰਡ ਸਕਦੇ ਹੋ।

ਵਿਕਿਪੀਡਿਆ ਦੇ ਦਸ ਸਾਲ ਪੂਰੇ ਹੋਣ ਉੱਤੇ ਹੋਣ ਵਾਲੇ ਜਸ਼ਨ

ਭਾਰਤੀ ਸਾਈਟ: ਵਿਕਿਪੀਡਿਆ ਨੇ ਭਾਰਤ ਦੀ ਵੈੱਬਸਾਈਟ ਸ਼ੁਰੂ ਕੀਤੀ ਹੈ, ਜਿੱਥੇ ਵੱਖ ਵੱਖ ਭਾਸ਼ਾਵਾਂ ਤੋਂ
ਇਲਾਵਾ ਲੋਕਲ ਗਰੁੱਪ ਬਾਰੇ ਜਾਣਕਾਰੀ ਵੀ ਹੈ। ਤੁਸੀਂ ਇੱਥੇ ਵੱਖ ਵੱਖ ਟੀਮਾਂ ਤੇ ਹੋਣ ਵਾਲੇ ਜਲਸਿਆਂ/ਸਮਾਗਮਾਂ
ਬਾਰੇ ਜਾਣਕਾਰੀ ਲੈ ਸਕਦੇ ਹੋ।

ਵਿਕਿਮੀਡਿਆ ਭਾਰਤ

ਤੁਹਾਡਾ ਸਹਿਯੋਗ: ਵਿਕਿਪੀਡਿਆ ਪੰਜਾਬ 'ਚ ਨਿਯਮਤ ਰੂਪ 'ਚ ਵਿਕਿ ਮੀਟਿੰਗ ਕਰਵਾਉਣ ਲਈ ਵਲੰਟੀਅਰ
ਲੱਭ ਰਿਹਾ ਹੈ। ਜੇ ਤੁਸੀਂ ਆਪਣੇ ਸ਼ਹਿਰ/ਪਿੰਡ/ਯੂਨੀਵਰਸਿਟੀ/ਕਾਲ 'ਚ ਕੁਝ ਅਜਿਹਾ ਕਰਨਾ ਚਾਹੁੰਦੇ ਹੋ ਤਾਂ
ਵਿਕਿਪੀਡਿਆ
ਨਾਲ ਸੰਪਰਕ ਸਕਦੇ ਹੋ।

ਪੰਜਾਬੀ ਲਈ ਮੇਲਿੰਗ ਲਿਸਟ (ਵਿਕਿਪੀਡਿਆ ਵਾਸਤੇ) ਬਣਾਉਣ ਦੀ ਕੋਸ਼ਿਸ਼ ਜਾਰੀ ਹੈ।

ਹੋਰ ਕੋਈ ਵੀ ਸਹਿਯੋਗ ਕਰਨਾ ਚਾਹੁੰਦਾ ਹੋਵੇ ਤੇ ਮੱਦਦ ਦੀ ਲੋੜ ਹੋਵੇ ਤਾਂ ਪੰਜਾਬੀ ਟੀਮ ਨਾਲ ਸੰਪਰਕ ਇੱਥੇ
ਕਰ ਸਕਦੇ ਹੋ।

2 comments:

ਇੰਦਰ ਪੁੰਜ਼ said...

Nice post. Keep it up sherra :-)

ਜਾਪੀ ਬਰਾੜ said...

ਬਾਈ ਜੀ ਸਤਿ ਸ਼੍ਰੀ ਅਕਾਲ,

ਬਾਈ ਜੀ ਮੈਂ ਤੁਹਡੇ ਗਵਾਂਡੀ ਪਿੰਡ ਨੱਥੂਵਾਲਾ ਗਰਬੀ ਤੋਂ ਹਾਂ,
ਵੀਰ ਅੱਜ-ਕੱਲ੍ਹ ਤੁਹਾਡੇ ਇਸ ਬਲੌਗ ਤੇ ਕੁਝ ਨਵਾਂ ਪੜ੍ਹਨ, ਸੁਣਨ ਜਾਂ ਦੇਖਣ ਨੂੰ ਨਹੀਂ ਮਿਲ ਰਿਹਾ।

ਕੀ ਗੱਲ ਵੀਰੇ ਕਿਤੇ ਵਿਅਸਤ ਹੋ?