28 June, 2010

ਵਿੰਡੋਜ਼ ਚ ਪੰਜਾਬੀ ਲਿਖਣੀ ਹੋਰ ਵੀ ਸੌਖੀ...

 ਹਾਲਾਂਕਿ ਵਿੰਡੋਜ਼ ਵਿੱਚ ਪੰਜਾਬੀ ਲਿਖਣ ਦਾ ਢੰਗ ਤਾਂ ਕਰੀਬ 10 ਕੁ ਵਰ੍ਹੇ ਪੁਰਾਣਾ ਹੈ,
ਪਰ ਫੇਰ ਵੀ ਪੰਜਾਬੀ ਲਿਖਣ ਤੋਂ ਲੋਕ ਹਮੇਸ਼ਾਂ ਕੰਨੀ ਕਤਰਾਉਂਦੇ ਰਹੇ ਹਨ, ਕਿਉਂਕਿ
ਇਸ ਨੂੰ ਲਿਖਣਾ ਅਤੇ ਕੀਬੋਰਡ ਨੂੰ ਸਮਝਣਾ ਹਮੇਸ਼ਾ ਟੇਢੀ ਖੀਰ ਹੀ ਰਿਹਾ।
ਸਮੇਂ ਨਾਲ ਮਾਈਕਰੋਸਾਫਟ ਤੇ ਹੋਰ ਕੰਪਨੀ ਨੇ ਇਹ ਕੰਮ ਨੂੰ ਸੌਖਾ ਬਣਾਉਣ
ਲਈ ਬਹੁਤ ਜਤਨ ਕੀਤੇ ਹਨ, ਜਿਸ ਦੇ ਤਹਿਤ ਹੁਣ ਦੋ ਢੰਗ ਦੱਸਣ ਯੋਗ ਹਨ,
ਇੱਕ ਮਾਈਕਰੋਸਾਫਟ ਵਲੋਂ ਤੇ ਦੂਜਾ ਗੂਗਲ ਵਲੋਂ ਹੈ, ਦੋਵੇਂ ਦੇ ਆਪਣੇ ਆਪਣੇ
ਫਾਇਦੇ ਤੇ ਨੁਕਸਾਨ ਹਨ, ਇਹ ਵਰਤਣ ਵਾਲੇ ਉੱਤੇ ਨਿਰਭਰ ਕਰੇਗਾ ਕਿ ਉਹ
ਇਨ੍ਹਾਂ ਨੂੰ ਕਿਵੇਂ ਵੇਂਦਾ ਹੈ

ਦੋਵੇਂ ਟੂਲਾਂ ਨੂੰ ਵਰਤਣ ਲਈ ਯੂਜ਼ਰ ਨੂੰ ਸਿਸਟਮ ਉੱਤੇ ਪੰਜਾਬੀ ਇੰਪੁੱਟ
ਚਾਲੂ ਕਰਨਾ ਲਾਜ਼ਮੀ, ਜਿਸ ਦੀ ਜਾਣਕਾਰੀ ਮਾਈਕਰੋਸਾਫਟ ਨੇ
ਦਿੱਤੀ ਹੈ ਇੱਥੇ ਵਿੰਡੋਜ਼ 7 ਲਈ,


ਮਾਈਕਰੋਸਾਫਟ ਪੰਜਾਬੀ IME

ਗੂਗਲ ਸਰਚ : microsoft indic input tool
ਇਹ ਟੂਲ ਦੀ ਦਿੱਖ ਬਹੁਤੀ ਵਧੀਆ ਨਹੀਂ ਹੈ, (ਜਦੋਂ ਗੂਗਲ ਦੇ ਟੂਲ ਨਾਲ ਤੁਲਨਾ ਕੀਤੀ
ਜਾਵੇ ਤਾਂ), ਪਰ ਵਰਤਣ ਲਈ ਸੌਖਾ ਹੈ, ਕਿਉਂਕਿ ਲਿਖਣ ਦਾ ਢੰਗ ਤਾਂ ਟਰਾਂਸਲਿਟਰੇਸ਼ਨ
ਹੀ ਹੈ, ਭਾਵੇਂ ਕਿ "ਗੁਰਮੁਖੀ" ਲਿਖਣ ਲਈ "gurmu." ਅੱਖਰ ਹੀ ਲਿਖਣੇ ਹਨ।


ਮਾਈਕਰੋਸਾਫਟ ਇੰਡੀਕ ਬਲੌਗ ਹੋਰ ਨਵੀਂ ਜਾਣਕਾਰੀ ਲਈ ਪੜ੍ਹੋ।

ਗੂਗਲ ਟਰਾਂਸਲਿਟਰੇਸ਼ਨ IME

ਗੂਗਲ ਦੇ ਟੂਲ ਦੀ ਝਲਕ
ਗੂਗਲ ਟੂਲ ਨਾਲ ਤੁਸੀਂ ਆਪਣੀ ਪਸੰਦ ਦੇ ਫੋਂਟ ਵੀ ਚੁਣ ਸਕਦੇ ਹੋ ਤੇ ਇਸ ਦਾ ਇੰਟਰਫੇਸ ਵੀ ਬਹੁਤ
ਸੌਖਾ ਹੈ, ਨੰਬਰ ਗੁਰਮੁਖੀ ਚ ਵੇਖਣ ਤੋਂ ਇਲਾਵਾ ਇਹ ਤੁਹਾਨੂੰ ਚੁਣਨ ਲਈ ਅੱਖਰਾਂ ਦੀ ਲਿਸਟ ਉੱਤੇ
ਵੇਖਾਉਂਦਾ ਹੈ, ਜੋ ਬਹੁਤ ਸੌਖਾ ਬਣਾ ਦਿੰਦਾ ਹੈ ਲਿਖਣ ਨੂੰ।


ਦੋਵੇਂ ਟੂਲਾਂ ਵਿੱਚ ਡੂੰਘਾਈ ਨਾਲ ਅੰਤਰ ਜਾਣਨ ਇੱਥੇ ਪੜ੍ਹ ਸਕਦੇ ਹੋ।

ਸੋ ਹੁਣ ਜੇ ਤੁਸੀਂ ਪੰਜਾਬੀ ਨੂੰ ਵਿੰਡੋਜ਼ ਦੀ ਕਿਸੇ ਵੀ ਐਪਲੀਕੇਸ਼ਨ ਚ ਲਿਖਣਾ ਚਾਹੁੰਦੇ ਹੋ ਤਾਂ
ਇਹ ਕੰਮ ਤੁਹਾਡੇ ਲਈ ਬਹੁਤ ਹੀ ਸੌਖਾ ਹੋ ਗਿਆ ਹੈ, ਕੋਈ ਕੀਬੋਰਡ ਦੇ ਅੱਖਰ ਸਿੱਖਣ ਦੀ
ਲੋੜ ਨਹੀਂ, ਜਿਵੇਂ ਤੁਸੀਂ ਲਿਖਣਾ ਚਾਹੁੰਦੇ ਹੋ ਅੰਗਰੇਜ਼ੀ ਚ ਕਿਸੇ ਦਾ ਨਾਂ ਤਾਂ ਬੱਸ ਲਿਖੀ ਜਾਉ
ਉਂਝ ਹੀ ਤੇ ਉਹ ਲਗਭਗ ਉਸੇ ਤਰ੍ਹਾਂ ਪੰਜਾਬੀ ਚ ਲਿਖਿਆ ਜਾਂਦਾ ਰਹੇਗਾ।

1 comment:

ਕਟ੍ਮਲਜੀ said...

ਬਾਈ ਜੀ,ਮੇਰਾ ਦਿਲ ਤਾਂ ਗੂਗਲ ਤੇ ਆ ਗਿਆ ਹੈ|ਇਸ ਲਈ ਵਿੰਡੋਜ਼ ਵਾਲਾ ਤਾਂ ਮੈਂ ਖਾਨਾ ਹੀ ਨਹੀ ਖੋਲਿਆ|ਪਰ IE ਵਿੱਚ ਜਦੋ ਗੂਗਲ ਨੂੰ ਵਰਤੀ ਦਾ ਹੈ ਤਾਂ ਪਹਿਲੇ ਅੱਖਰ ਤੋਂ ਬਾਹਦ ਦੂਸਰਾ ਅੱਖਰ ਦੱਬਣ ਤੇ edit window(ਜਿਹੜੀ ਲਿਖਣ ਲਗਿਆਂ ਸਾਮਣੇ ਦਿਖਾਈ ਦਿੰਦੀ ਹੈ) ਗੁਆਚ ਜਾਂਦੀ ਹੈ|ਤੁਹਾਡੀ ਜਾਣਕਾਰੀ ਦੱਸ ਦੇਵਾਂ,ਮੈਂ ਵਿੰਡੋਜ਼ ੭ ਵਰਤ ਰਿਹਾਂ ਹਾਂ|ਇਸ ਦੇ ਉਲਟ ਪੰਜਾਬੀ ਫਾਇਰਫਾਕਸ ਇਸ ਤਰਾਂ ਦਾ ਕੋਈ ਮਸਲਾ ਨਹੀ|ਹੋ ਸਕੇ ਤਾਂ ਇਸ ਦਾ ਕੋਈ ਨਾਂ ਕੋਈ ਹੱਲ ਕੱਡੋ|