ਪਰ ਫੇਰ ਵੀ ਪੰਜਾਬੀ ਲਿਖਣ ਤੋਂ ਲੋਕ ਹਮੇਸ਼ਾਂ ਕੰਨੀ ਕਤਰਾਉਂਦੇ ਰਹੇ ਹਨ, ਕਿਉਂਕਿ
ਇਸ ਨੂੰ ਲਿਖਣਾ ਅਤੇ ਕੀਬੋਰਡ ਨੂੰ ਸਮਝਣਾ ਹਮੇਸ਼ਾ ਟੇਢੀ ਖੀਰ ਹੀ ਰਿਹਾ।
ਸਮੇਂ ਨਾਲ ਮਾਈਕਰੋਸਾਫਟ ਤੇ ਹੋਰ ਕੰਪਨੀ ਨੇ ਇਹ ਕੰਮ ਨੂੰ ਸੌਖਾ ਬਣਾਉਣ
ਲਈ ਬਹੁਤ ਜਤਨ ਕੀਤੇ ਹਨ, ਜਿਸ ਦੇ ਤਹਿਤ ਹੁਣ ਦੋ ਢੰਗ ਦੱਸਣ ਯੋਗ ਹਨ,
ਇੱਕ ਮਾਈਕਰੋਸਾਫਟ ਵਲੋਂ ਤੇ ਦੂਜਾ ਗੂਗਲ ਵਲੋਂ ਹੈ, ਦੋਵੇਂ ਦੇ ਆਪਣੇ ਆਪਣੇ
ਫਾਇਦੇ ਤੇ ਨੁਕਸਾਨ ਹਨ, ਇਹ ਵਰਤਣ ਵਾਲੇ ਉੱਤੇ ਨਿਰਭਰ ਕਰੇਗਾ ਕਿ ਉਹ
ਇਨ੍ਹਾਂ ਨੂੰ ਕਿਵੇਂ ਵੇਂਦਾ ਹੈ
ਦੋਵੇਂ ਟੂਲਾਂ ਨੂੰ ਵਰਤਣ ਲਈ ਯੂਜ਼ਰ ਨੂੰ ਸਿਸਟਮ ਉੱਤੇ ਪੰਜਾਬੀ ਇੰਪੁੱਟ
ਚਾਲੂ ਕਰਨਾ ਲਾਜ਼ਮੀ, ਜਿਸ ਦੀ ਜਾਣਕਾਰੀ ਮਾਈਕਰੋਸਾਫਟ ਨੇ
ਦਿੱਤੀ ਹੈ ਇੱਥੇ ਵਿੰਡੋਜ਼ 7 ਲਈ,
ਮਾਈਕਰੋਸਾਫਟ ਪੰਜਾਬੀ IME
ਗੂਗਲ ਸਰਚ : microsoft indic input tool
ਇਹ ਟੂਲ ਦੀ ਦਿੱਖ ਬਹੁਤੀ ਵਧੀਆ ਨਹੀਂ ਹੈ, (ਜਦੋਂ ਗੂਗਲ ਦੇ ਟੂਲ ਨਾਲ ਤੁਲਨਾ ਕੀਤੀ
ਜਾਵੇ ਤਾਂ), ਪਰ ਵਰਤਣ ਲਈ ਸੌਖਾ ਹੈ, ਕਿਉਂਕਿ ਲਿਖਣ ਦਾ ਢੰਗ ਤਾਂ ਟਰਾਂਸਲਿਟਰੇਸ਼ਨ
ਹੀ ਹੈ, ਭਾਵੇਂ ਕਿ "ਗੁਰਮੁਖੀ" ਲਿਖਣ ਲਈ "gurmu." ਅੱਖਰ ਹੀ ਲਿਖਣੇ ਹਨ।
ਮਾਈਕਰੋਸਾਫਟ ਇੰਡੀਕ ਬਲੌਗ ਹੋਰ ਨਵੀਂ ਜਾਣਕਾਰੀ ਲਈ ਪੜ੍ਹੋ।
ਗੂਗਲ ਟਰਾਂਸਲਿਟਰੇਸ਼ਨ IME
ਗੂਗਲ ਦੇ ਟੂਲ ਦੀ ਝਲਕ
ਗੂਗਲ ਟੂਲ ਨਾਲ ਤੁਸੀਂ ਆਪਣੀ ਪਸੰਦ ਦੇ ਫੋਂਟ ਵੀ ਚੁਣ ਸਕਦੇ ਹੋ ਤੇ ਇਸ ਦਾ ਇੰਟਰਫੇਸ ਵੀ ਬਹੁਤਸੌਖਾ ਹੈ, ਨੰਬਰ ਗੁਰਮੁਖੀ ਚ ਵੇਖਣ ਤੋਂ ਇਲਾਵਾ ਇਹ ਤੁਹਾਨੂੰ ਚੁਣਨ ਲਈ ਅੱਖਰਾਂ ਦੀ ਲਿਸਟ ਉੱਤੇ
ਵੇਖਾਉਂਦਾ ਹੈ, ਜੋ ਬਹੁਤ ਸੌਖਾ ਬਣਾ ਦਿੰਦਾ ਹੈ ਲਿਖਣ ਨੂੰ।
ਦੋਵੇਂ ਟੂਲਾਂ ਵਿੱਚ ਡੂੰਘਾਈ ਨਾਲ ਅੰਤਰ ਜਾਣਨ ਇੱਥੇ ਪੜ੍ਹ ਸਕਦੇ ਹੋ।
ਸੋ ਹੁਣ ਜੇ ਤੁਸੀਂ ਪੰਜਾਬੀ ਨੂੰ ਵਿੰਡੋਜ਼ ਦੀ ਕਿਸੇ ਵੀ ਐਪਲੀਕੇਸ਼ਨ ਚ ਲਿਖਣਾ ਚਾਹੁੰਦੇ ਹੋ ਤਾਂ
ਇਹ ਕੰਮ ਤੁਹਾਡੇ ਲਈ ਬਹੁਤ ਹੀ ਸੌਖਾ ਹੋ ਗਿਆ ਹੈ, ਕੋਈ ਕੀਬੋਰਡ ਦੇ ਅੱਖਰ ਸਿੱਖਣ ਦੀ
ਲੋੜ ਨਹੀਂ, ਜਿਵੇਂ ਤੁਸੀਂ ਲਿਖਣਾ ਚਾਹੁੰਦੇ ਹੋ ਅੰਗਰੇਜ਼ੀ ਚ ਕਿਸੇ ਦਾ ਨਾਂ ਤਾਂ ਬੱਸ ਲਿਖੀ ਜਾਉ
ਉਂਝ ਹੀ ਤੇ ਉਹ ਲਗਭਗ ਉਸੇ ਤਰ੍ਹਾਂ ਪੰਜਾਬੀ ਚ ਲਿਖਿਆ ਜਾਂਦਾ ਰਹੇਗਾ।