ਗੂਗਲ ਕਰੋਮ - ਸਿਰਫ਼ 6 ਵੋਟਾਂ ਹੀ...
ਅੱਜ ਜਦੋਂ ਮੈਂ ੬ ਤਾਰੇ ਲੱਗੇ ਵੇਖੇ ਤਾਂ ਮੈਨੂੰ ਕੁਝ ਕੁ ਹੈਰਾਨੀ ਤਾਂ ਹੋਈ....
ਗੂਗਲ ਵੈੱਬ ਬਰਾਊਜ਼ਰ ਨੂੰ ਤਾਂ ਤੁਸੀਂ ਸਭ ਜਾਣਦੇ ਹੀ ਹੋ।
ਇਹ ਹਾਲ ਦੀ ਘੜੀ ਪੰਜਾਬੀ 'ਚ ਉਪਲੱਬਧ ਨਹੀਂ ਹੈ। ਇਸ ਵਾਸਤੇ
ਬੱਗ ਰਿਪੋਰਟ ਕੀਤਾ ਸੀ, ਪਰ ਮਹੀਨਾ ਬੀਤ ਜਾਣ ਉਪਰੰਤ ਵੀ
6 ਹੀ ਲੋਕਾਂ ਨੇ ਪੰਜਾਬੀ 'ਚ ਵਰਤਣ ਦੀ ਹਾਮੀ ਭਰੀ ਹੈ, ਗੂਗਲ ਦੀ ਟੀਮ ਤਾਂ ਸ਼ਾਇਦ
ਜਵਾਬ ਨਾ ਦੇਵੇ ਕਿਉਂਕਿ ਉਹ ਤਾਂ ਓਪਨ ਸੋਰਸ 'ਇਸਤੇਮਾਲ'
ਕਰਦੇ ਹਨ। ਪਰ ਜੇ ਪੰਜਾਬੀ 'ਚ ਮੰਗ ਹੋਵੇਗੀ ਤਾਂ ਬੇਸ਼ੱਕ ਉਹ
ਧਿਆਨ ਦੇਣਗੇ। ਪਿਛਲੇ ਮਹੀਨੇ ਪੰਜਾਬ 'ਚ ਗੂਗਲ ਦੀ ਟੀਮ
ਗੇੜਾ ਲਾ ਕੇ ਗਈ ਹੈ ਪੰਜਾਬੀ 'ਚ ਜੀਮੇਲ ਲਿਖਣ ਨੂੰ ਉਤਸ਼ਾਹਿਤ
ਕਰਨ, ਪਰ ਕੀ ਉਹ ਦੱਸਣਗੇ ਕਿ ਪੰਜਾਬੀ ਦੇ ਇੰਟਰਫੇਸ ਨੂੰ
ਉਹਨਾਂ ਕਦੇ ਅਨੁਵਾਦ ਕਰਨ ਬਾਰੇ ਸੋਚਿਆ ਹੈ? ਬੇਸ਼ੱਕ ਜਦੋਂ
ਤੱਕ ਮਾਰਕੀਟ ਦੀ ਡਿਮਾਂਡ ਨਹੀਂ ਹੈ ਤਾਂ ਸਪਲਾਈ ਨਹੀਂ ਹੋਵੇਗਾ।
ਜੇ ਤੁਸੀਂ ਕੋਈ ਵੀ ਮੋਬਾਇਲ, ਸਾਫਟਵੇਅਰ ਪੰਜਾਬੀ 'ਚ ਚਾਹੁੰਦੇ ਹੋ ਤਾਂ
ਇਹ ਕਦੇ ਨਾ ਭੁੱਲੋ ਕਿ ਪੰਜਾਬੀ ਉਸ ਕੰਪਿਊਟਰ/ਸਾਫਟਵੇਅਰ/ਮੋਬਾਇਲ
ਉੱਤੇ ਨਾ ਹੋਣ ਦਾ ਕਾਰਨ ਆਪਾਂ ਖੁਦ ਹਾਂ, ਜੇ ਕਦੇ ਆਪਾਂ ਖੁਦ ਪੁੱਛਿਆ
ਹੀ ਨਹੀਂ ਕਿ "ਕੀ ਪੰਜਾਬੀ ਸਪੋਰਟ (support) ਹੈ?" ਤਾਂ ਕੰਪਨੀ
ਨੂੰ ਕੀ ਲੋੜ ਪਈ ਹੈ ਪੈਸੇ ਖ਼ਰਾਬ ਕਰਨ ਦੀ ਤੁਹਾਡੀ ਮਾਂ-ਬੋਲੀ ਲਈ।
ਇਸਕਰਕੇ ਹਰ ਪੰਜਾਬੀ ਨੂੰ ਬੇਨਤੀ ਹੈ ਕਿ ਜਦੋਂ ਵੀ ਸਾਫਟਵੇਅਰ,ਮੋਬਾਇਲ
ਲਵੋ ਤਾਂ ਪਹਿਲਾਂ (ਤੇ ਬੱਸ ਇੱਕ ਵਾਰ) ਕੰਪਨੀ ਦੀ ਸਪੋਰਟ ਟੀਮ/ਕਸਟਮਰ
ਕੇਅਰ ਨੂੰ ਮੇਲ ਲਿਖ ਦਿਓ, ਫੋਨ ਕਰ ਕਰਕੇ ਕਹਿ ਦਿਓ ਕਿ ਪੰਜਾਬੀ ਲਈ
ਸਪੋਰਟ ਹੈ? ਜੇ ਨਹੀਂ ਤਾਂ ਕਦੋਂ ਤੱਕ ਦਿਓਗੇ? ਬੱਸ ਇਸ ਨਾਲ ਹੀ
ਫ਼ਰਕ ਆਉਣ ਵਾਲੇ ਸਮੇਂ 'ਚ ਦਿਸਣ ਲੱਗੇਗਾ। ਅਤੇ ਇਹ ਕੰਮ
ਆਪਾਂ ਨੂੰ ਖੁਦ ਹੀ ਕਰਨਾ ਪਵੇਗਾ।
ਪੰਜਾਬੀ ਸਪੋਰਟ ਦਾ ਅਰਥ ਹੁੰਦਾ ਹੈ:
ਪੰਜਾਬੀ ਯੂਨੀਕੋਡ ਫੋਂਟ ਹਨ? (ਪੰਜਾਬੀ ਵੇਖਣ ਲਈ)
ਪੰਜਾਬੀ ਠੀਕ ਤਰ੍ਹਾਂ ਵੇਖਾਈ ਦਿੰਦੀ ਹੈ? (ਵੈੱਬ ਸਾਈਟ ਪੜ੍ਹਨ ਲਈ)
ਕੀ ਤੁਸੀਂ ਪੰਜਾਬੀ 'ਚ ਲਿਖ ਸਕਦੇ ਹੋ? (ਮੈਸੈਜ਼,ਮੇਲ ਪੰਜਾਬੀ 'ਚ ਲਿਖਣ ਲਈ)
ਅਨੁਵਾਦ - ਕੀ ਇੰਟਰਫੇਸ ਪੰਜਾਬੀ 'ਚ ਹੈ? (ਇਹ ਸਭ ਤੋਂ ਆਖਰੀ ਗੱਲ ਹੈ)
ਇਹ ਗੱਲਾਂ ਇਟਲੀ ਤੋਂ ਕਮਲਜੀਤ ਸਿੰਘ ਵੀਰ ਨਾਲ ਵਿਚਾਰ-ਵਟਾਂਦਰਾ ਕਰਨ
ਤੋਂ ਬਾਅਦ ਸਾਹਮਣੇ ਆਈਆਂ, ਉਸ ਨੇ ਨੋਕੀਆ 5800 ਮੋਬਾਇਲ ਉੱਤੇ
ਪੰਜਾਬੀ ਦੇ ਫੋਂਟ ਸ਼ਾਮਲ ਕਰ ਲਏ ਹਨ, ਪਰ ਨੋਕੀਆ ਹਾਲੇ ਪੰਜਾਬੀ ਲਈ
ਸਪੋਰਟ ਹੀ ਨਹੀਂ ਦਿੰਦਾ ਤਾਂ ਤੁਸੀਂ ਪੰਜਾਬੀ ਦੀ ਵੈੱਬਸਾਈਟ ਠੀਕ ਤਰ੍ਹਾਂ ਖੋਲ੍ਹ
ਕੇ ਪੜ੍ਹ ਨਹੀਂ ਸਕਦੇ।
ਖ਼ੈਰ ਇਹ ਤਾਂ ਸਮੇਂ ਨੂੰ ਵਿਚਾਰਨ ਦੀ ਗੱਲ ਹੈ ਕਿ ਆਪਾਂ ਪੰਜਾਬੀ ਨੂੰ ਕਿੰਨੀ
ਛੇਤੀ ਆਪਣੇ ਮੋਬਾਇਲਾਂ/ਕੰਪਿਊਟਰਾਂ ਆਦਿ 'ਚ ਵੇਖਣਾ ਚਾਹੁੰਦੇ ਹਾਂ,
ਕੰਪਿਊਟਰਾਂ ਨੂੰ ਵੇਖ ਕੇ ਤਾਂ ਠੀਕ ਹੋਣ ਦੀ ਆਸ ਬੱਝਦੀ ਹੈ, ਪਰ ਮੋਬਾਇਲਾਂ ਦਾ
ਉਹ ਹਾਲ ਕਿ ਲੱਗਦਾ ਹੈ ਕਦੇ ਵੀ ਨਹੀਂ!
ਪੰਜਾਬੀ ਓਪਨ ਸੋਰਸ ਟੀਮ
3 comments:
ਆਲਮ ਵੀਰ ਜੀ,
ਇਸ ਮਲਸੇ ਵੱਲ ਧਿਆਨ ਦਿਵਾਉਣ ਲਈ ਬੇਹੱਦ ਸ਼ੁਕਰੀਆ, ਇਸ ਮਸਲੇ ਨੂੰ ਲੋਕ ਲਹਿਰ ਬਣਾਉਣ ਲਈ ਛੇਤੀ ਹੀ ਚਰਚਾ ਸ਼ੁਰੂ ਕਰਾਂਗੇ। ਲਫ਼ਜ਼ਾਂ ਦਾ ਪੁਲ(www.lafzandapul.com), ਓਪਨ ਸੋਰਸ ਟੀਮ ਦੇ ਨਾਲ ਹੈ।
ਧੰਨਵਾਦ ਜੀ
ਮੈਂ ਇਸ ਮੁੱਦੇ ਤੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ਹਾਲਾਂਕਿ, ਮੈਂ ਪੰਜਾਬੀ ਵਿਚ ਟਾਈਪ ਕਰਨਾ ਹੁਣੇ ਸ਼ੁਰੂ ਹੀ ਕੀਤਾ ਹੈ, ਪਰ ਆਪਣੀ ਮਾਂ ਬੋਲੀ ਵਿਚ ਲਿਖ਼ਣ ਦਾ ਸਵਾਦ਼ ਵੱਖਰਾ ਹੀ ਹੁੰਦਾ ਹੈ।
ਉੱਮੀਦ ਹੈ ਕਿ ਹੋਰ ਵੀ ਲੋਕ ਇਸ ਸਵਾਦ਼ ਨੂੰ ਪਹਿਚਾਣਨਗੇ।
ਮੈਂ ਵੀ ਜਲਦ਼ ਹੀ ਇਕ ਪੰਜਾਬੀ ਬਲੋਗ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗਾ।
ਰੱਬ ਰਾਖ਼ਾ।
Post a Comment