15 June, 2009

ਫੇਡੋਰਾ ੧੧ ਹੋਇਆ ਜਾਰੀ - ਪੰਜਾਬੀ ਕੰਪਿਊਟਰ ਲਈ ਇੱਕ ਕਦਮ ਹੋਰ...

ਫੇਡੋਰਾ ੧੧ ਰੀਲਿਜ਼ ਹੋ ਗਿਆ ਹੈ। ਇਸ ਗਨੋਮ ੨.੨੬ ਅਤੇ ਕੇਡੀਈ ੪.੨ ਸ਼ਾਮਲ ਕੀਤਾ ਗਿਆ ਹੈ।
ਤੁਸੀਂ ਫੇਡੋਰਾ ਵਰਤਣ ਵਾਸਤੇ ਲਾਈਵ ਸੀਡੀ (ਜੋ ਕਿ ਕੰਪਿਊਟਰ ਤੋਂ ਸਿੱਧਾ ਓਪਰੇਟਿੰਗ ਸਿਸਟਮ ਚਲਾਉਣ
ਲਈ ਸਹਾਇਕ ਹੈ) ਲੈ ਸਕਦੇ ਹੋ:

ਲਾਈਵ ਸੀਡੀ

ਡਾਊਨਲੋਡ ਕਰਨ ਬਾਅਦ ਇਸ ਨੂੰ ਸੀਡੀ ਉੱਤੇ ਲਿਖ ਲਵੋ ਅਤੇ ਬੂਟ ਕਰੋ।
ਬੂਟ ਕਰਨ ਦੇ ਬਾਅਦ ਲਾਗਇਨ ਸਕਰੀਨ ਉਤੇ ਭਾਸ਼ਾ ਦੀ ਚੋਣ (Language) ਤੋਂ ਕਰੋ
ਅਤੇ ਪੰਜਾਬੀ ਚੁਣੋ। ਇਸ ਨਾਲ ਤੁਸੀਂ ਪੰਜਾਬੀ ਵਿੱਚ ਇੰਟਰਫੇਸ ਵੇਖ ਸਕਦੇ ਹੋ ਅਤੇ
ਪੰਜਾਬੀ ਵਿੱਚ ਪੂਰਾ ਓਪਰੇਟਿੰਗ ਸਿਸਟਮ ਇਸਤੇਮਾਲ ਕਰ ਸਕਦੇ ਹੋ, ਉਹ ਵੀ
ਬਿਨਾਂ ਇੰਸਟਾਲ ਕੀਤੇ ਆਪਣੇ ਕੰਪਿਊਟਰ ਉੱਤੇ (ਤੁਹਾਡੇ ਕੰਪਿਊਟਰ ਦਾ ਪੂਰਾ ਡਾਟਾ
ਸੁਰੱਖਿਅਤ ਰਹੇਗਾ।

ਫੇਡੋਰਾ ਰੀਲਿਜ਼ ਬਾਰੇ ਹੋਰ ਜਾਣਕਾਰੀ ਵੇਖਣ ਲਈ ਵੇਖੋ

ਫੇਡੋਰਾ ੧੧

ਰੀਲਿਜ਼ ਨੋਟਿਸ ਪੜ੍ਹੋ


ਜੇ ਤੁਸੀਂ KDE ਦੀ ਲਾਈਵ ਸੀਡੀ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਕਰੋ:
ਕੇਡੀਈ ਲਾਈਵ ਸੀਡੀ

ਫੇਡੋਰਾ ਬਾਰੇ ਢੇਰ ਸਾਰੀ ਜਾਣਕਾਰੀ ਉਪਲੱਬਧ ਹੈ ਅਤੇ ਤੁਹਾਨੂੰ ਕੋਈ ਵੀ ਜਾਣਕਾਰੀ
ਜਾਂ ਸਮੱਸਿਆ ਆਵੇ ਤਾਂ ਸੰਪਰਕ ਕਰਨਾ ਨਾ ਭੁੱਲਣਾ
ਅਤੇ ਹਾਂ ਇੱਕ ਵਾਰ ਡਾਊਨਲੋਡ ਕਰਕੇ ਪੰਜਾਬੀ ਵਿੱਚ ਵਰਤ ਕੇ ਵੇਖਣਾ

ਤੁਹਾਡੇ ਸਹਿਯੋਗ ਲਈ ਤੁਹਾਡਾ ਧੰਨਵਾਦ
ਅ. ਸ. ਆਲਮ ਅਤੇ ਪੂਰੀ ਪੰਜਾਬੀ ਟੀਮ

3 comments:

Anonymous said...

would the fs support unicode names in gurmukhi lipi? it needs a propulsion movement in India

A S Alam said...

ਜੇ ਤੁਹਾਡਾ ਮਤਲਬ ਮੈਂ ਸਮਝਿਆ ਹਾਂ ਤਾਂ ਤੁਸੀਂ
ਫਾਇਲ-ਸਿਸਟਮ ਉੱਤੇ ਯੂਨੀਕੋਡ ਨਾਂ ਲਿਖਣ, ਫਾਇਲਾਂ
ਦੇ ਨਾਂ ਯੂਨੀਕੋਡ 'ਚ ਹੋਣ ਤੋਂ ਕਹਿ ਰਹੇ ਹੋ ਅਤੇ ਇਹ ਸਭ
ਲਈ ਸਹਾਇਕ ਹੈ, ਬਹੁਤ ਚਿਰ ਦਾ!
ਸ਼ਾਇਦ ਮੈਂ ਨਾ ਸਮਝ ਸਕਿਆ ਹੋਵਾਂ, ਜੇ ਨਾ ਸਮਝਿਆ ਹੋਵਾਂ ਤਾਂ ਦੱਸਣਾ ਜੀ।
ਧੰਨਵਾਦ

jas said...

ਬਹੁਤ ਵਦਿਆ ਚਂਗੀ ਗਲ ਆ |