27 January, 2007

ਮਾਵਾਂ ਕੋਲੋਂ ਵਿਛੜ ਗਏ, ਜਿੰਨਾਂ ਕੁੱਟ ਕੇ ਖੁਵਾਈਆਂ ਚੂਰੀਆਂ...

ਹਾਂ, ਅੱਜ ਮੇਰਾ ਛੋਟਾ ਜੇਹਾ ਸਫ਼ਰ ਮੰਡੇਰ ਭਰਾਵਾਂ ਦੇ
ਇਸ ਖੂਬਸੂਰਤ ਗਾਣੇ ਨੂੰ ਸੁਣ ਕੇ ਸ਼ੁਰੂ ਹੋਇਆ,

"ਵੀਰ ਤੇਰੇ ਵਤਨਾਂ ਦਾ ਮਾਂ ਕੂੰਜਾਂ ਤੋਂ ਰਾਹ ਪੁੱਛਦੀ,"
"ਮਾਵਾਂ ਕੋਲੋਂ ਵਿਛੜ ਗਏ, ਜਿੰਨ੍ਹਾਂ ਕੁੱਟ ਕੇ ਖੁਵਾਈਆਂ ਚੂਰੀਆਂ"

ਅੱਜ ਚੜਿੱਕ ਤੋਂ ਹੁੰਦਾ ਹੋਇਆ, ਕੁਝ ਅਣਜਾਣ ਰਾਹਾਂ ਵੱਲ ਤੁਰਿਆ ਸਾਂ,
ਬੱਸ ਇਹ ਲਫ਼ਜ ਮੇਰੇ ਹਮਸਫ਼ਰ ਬਣੇ ਰਹੇ,
ਬੁਲੇਟ ਉੱਤੇ ਜਾਂਦੇ ਹੋਏ ਇਹੀ ਹੁੰਦਾ ਹੈ ਕਿ ਦਿਨ ਚੜ੍ਹਦੇ ਸੁਣੇ ਗਾਣੇ ਦੇ
ਬੋਲ ਸਾਰੇ ਸਫ਼ਰ ਦੌਰਾਨ ਜ਼ਿਹਨ 'ਚ ਘੁੰਮਦੇ ਰਹਿੰਦੇ ਹਨ।

25 January, 2007

ਰਾਹੀਆਂ ਨੂੰ ਰਾਹ 'ਡੀਕੇ ਰਹਿੰਦੇ

ਹਾਂ, ਰਾਹੀਆਂ ਨੂੰ ਰਾਹ ਉਡੀਕਦੇ ਹੀ ਰਹਿੰਦੇ ਹਨ, ਜਿਵੇਂ ਕਿ
ਮਾਵਾਂ ਪੁੱਤਾਂ ਨੂੰ, ਅੱਜ ਫੇਰ ਅਮਨ ਨਾਂ ਦਾ ਰਾਹੀ ਤੁਰ ਪਿਆ
ਹੈ ਲੰਮੇ ਸਫ਼ਰ ਨੂੰ, ਥੱਕ ਜਾਂਦਾ ਤਾਂ ਹੈ, ਪਰ ਤੁਰਨਾ ਛੱਡਦਾ
ਨਹੀਂ ਹੈ, ਬੜਾ ਹੀ ਢੀਡ ਰਾਹੀਂ ਹੈ,

19 January, 2007

ਮੈਂ ਜਿੰਨ (Xen) ਕਰਨਲ ਤੋਂ ਪਿੱਛਾ ਛੁਡਾਇਆ...

ਕਿੰਨੇ ਦਿਨ ਤੋਂ ਮਸ਼ੀਨ ਅੱਪਡੇਟ ਨਹੀਂ ਸੀ ਹੋ ਰਹੀ, ਫੇਡੋਰਾ (Fedora) ਵਾਲੀ,
ਅੰਤ ਕਾਰਨ ਲੱਭਿਆ ਕਿ ਜਿੰਨ ਕਰਨਲ ਮਾਮਾ ਬਣਿਆ ਬੈਠਾ,
ਹੁਣ ਇਸ ਤੋਂ ਪਿੱਛਾ ਵੀ ਛੁਡਾਉਣਾ ਸੌਖਾ ਲੱਗਦਾ ਸੀ, ਪਰ
ਜਦੋਂ ਪੰਗਾ ਲਿਆ ਤਾਂ ਪਤਾ ਲੱਗਾ ਕਿ ਖੇਡ ਨੀਂ ਹੈ ਇਹ,
ਨਾਨੀ ਚੇਤੇ ਕਰਵਾ ਦਿੱਤੀ, ਪਰ ਆਖਰ ਹੋ ਗਿਆ,
ਦੱਸਦਾ ਹੈ ਕਿ ਕਿਵੇਂ ਕੀਤਾ ਇਹ

12 January, 2007

ਸਭ ਤੋਂ ਤੇਜ਼ ਤਰਾਰ ਪੰਜਾਬ ਫੇਰੀ

ਅੱਜ ਲੋਹੜੀ ਦਾ ਦਿਨ ਹੈ, ਅੱਜ ਅਸੀਂ ਸੋਚਿਆ ਸੀ
ਕਿ ਪੰਜਾਬ ਜਾਕੇ ਲੋਹੜੀ ਮਨਾਵੇਗਾ, ਸੋ ਸਵੇਰੇ ਪੰਜ
ਵਜੇ ਉੱਠ ਕੇ ਤਿਆਰ ਹੋਏ,

01 January, 2007

ਸੱਦਾਮ ਹੁਸੈਨ - ਯੁੱਗ ਦਾ ਅੰਤ

ਬੜੇ ਚਿਰਾਂ ਤੋਂ ਲਿਖਣਾ ਚਾਹੁੰਦਾ ਸਾਂ, ਜਿਸ ਨੂੰ ਅਰਬ ਦੇ
ਲੋਕ ਸ਼ੇਰ ਕਹਿੰਦੇ ਸਨ (ਸ਼ਾਇਦ ਉਨ੍ਹਾਂ ਦੀਆਂ ਸਰਕਾਰਾਂ
ਕਹਿਣ ਤੋਂ ਡਰਦੀਆਂ ਸਨ, ਕਿ ਉਨ੍ਹਾਂ ਦੇ ਅਮਰੀਕੀ ਖੁਦਾ
ਗੁੱਸੇ ਨਾ ਹੋ ਜਾਣ)

ਆਖਰ ਅਮਰੀਕੀ ਆਪਣੀਆਂ ਸ਼ਾਜਿਸ਼ਾਂ ਰਾਹੀਂ ਉਸ
ਕਾਰਵਾਈ ਨੂੰ ਪੂਰੀ ਕਰ ਸਕੇ, ਜਿਸ ਨੂੰ ਉਨ੍ਹਾਂ ਦੇ ਪੁਰਾਣਾ ਆਕਾ
ਪੂਰੀ ਨਹੀਂ ਸੀ ਕਰ ਸਕਿਆ
...