**5 ਅਗਸਤ 2006**
ਕਾਹਨੂੰ ਓਏ ਰੱਬਾ ਵਿਛੋੜਾ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਕਾਹਤੋਂ ਪਰਦੇਸੀ ਦੇਸ ਛੱਡ ਮੈਂ ਆਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਹਾਏ ਓਏ ਮੇਰੇ ਸੱਜਣਾ ਹਰ ਵੇਲੇ ਤੇਰੀ ਯਾਦ ਆਉਦੀ ਰਹਿੰਦੀ
ਲੱਗੀ ਸੀਨੇ ਵਿੱਚ ਅੱਗ ਵਿਛੋੜੇ ਦੀ, ਰਹਿੰਦੀ ਪਲ ਪਲ ਤੜਪਾਉਦੀ
ਕੱਲ੍ਹ ਤੇਰੇ ਖਤ ਨੇ ਹੋਰ ਵੀ ਜਲਾਇਆ,ਮਹਿਬੂਬ ਮੇਰਾ ਦੂਰ ਰਹਿ ਗਿਆ
ਉਡੀਕਾਂ ਵਿੱਚ ਦਿਨ ਲੰਘਦਾ, ਯਾਦਾਂ ਨਾਲ ਰਾਤ ਨੀਂ,
ਵਗਦੇ ਨੇ ਹੰਝੂ ਜਿਵੇਂ ਹੋਵੇ ਸਾਉਣ ਮਹੀਨੇ ਬਰਸਾਤ ਨੀਂ
ਚੈਨ ਇਹਨਾਂ ਦਿਲ ਦਾ ਨਾਲ ਵਹਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਰਾਤੀਂ ਤੱਕਾਂ ਅੰਬਰੀਂ ਤਾਂ ਤੇਰਾ ਹੀ ਝੌਲਾ ਜੇਹਾ ਪੈਂਦਾ ਏ
ਜਾਣਾ ਵਤਨਾਂ ਨੂੰ ਪ੍ਰੀਤ, ਮਿਲਣਾ ਏ ਦੀਪ, ਦਿਲ ਹੌਕੇ ਲੈਂਦਾ ਏ
ਦਰਦ ਜੁਦਾਇਆਂ ਦਾ ਜਾਵੇ ਨਾ ਹੰਢਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਵਾਜ ਸੁਣ ਤੇਰੀ ਫੋਨ ਉੱਤੇ, ਚੈਨ ਕਦੇ ਹੁਣ ਆਉਦਾ ਨੀਂ
ਸੱਲ੍ਹ ਵਿਛੋੜੇ ਵਾਲਾ ਸਗੋਂ ਹੋਰ ਵੀ ਤੜਪਾਉਦਾ ਨੀਂ
ਕੇਹੜੇ ਗੜੇ 'ਚ ਰੋਜ਼ੀ ਰੋਟੀ ਨੇ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਤੁਰਿਆਂ ਸਾਂ ਜਦੋਂ ਤੇਰੀ ਉਦਾਸੀ ਅਜੇ ਵੀ ਨਹੀਂ ਭੁਲਦੀ
ਜੁਦਾ ਤੂੰ ਜੁਦਾ ਮੈਂ, ਦੋਵਾਂ ਦੀ ਜਵਾਨੀ ਵਿਛੋੜੇ 'ਚ ਰੁਲਦੀ
ਕਦੇ ਹਾਕ ਮਾਰ ਕੇ ਨਾ ਤੂੰ ਬੁਲਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਖੁਸ਼ ਰਹੀ ਸਦਾ ਤੇਰੇ ਹਾਸਿਆਂ ਦਾ ਪਰਦੇਸਿਆਂ ਨੂੰ ਆਸਰਾ
ਆਉਦੇ ਵਰ੍ਹੇ ਮੈਂ ਵੀ ਆਉਗਾ, ਸਮਝੀ ਨਾ ਕਿਤੇ ਲਾਰਾ
No comments:
Post a Comment