ਐ ਮੇਰੇ ਹਮਸਫ਼ਰ
ਜਦੋਂ ਦਾ ਹੋ ਗਿਆ ਤੇਰੇ ਨਾਲ ਪਿਆਰ
ਤੈਨੂੰ ਕੀ ਕਹਾਂ ਕਿਧਰ ਗਿਆ ਮੇਰਾ ਕਰਾਰ
ਸੁੱਖ ਚੈਨ ਖੋ ਲਿਆ, ਝੱਲਾ ਬਣਾ ਛੱਡਿਆ,
ਲੈਕੇ ਇਕਰਾਰ, ਕਾਸਾ ਹੱਥ 'ਚ ਫੜਾ ਛੱਡਿਆ,
ਬਣ ਗਿਆ ਹੁਣ ਰੱਬ ਤੂੰ ਮੇਰੇ ਯਾਰ
ਵਹਾ ਲਿਆ ਕਿਨਾਰੇ ਤੋਂ, ਇੱਕ ਪੱਤੇ ਵਾਂਗ ਤੂੰ ਮੈਨੂੰ
ਜਾਪਦੀ ਦੀ ਮੰਜ਼ਲ, ਸਫ਼ਰ ਬਣਾ ਲਿਆ ਆਪਣੇ ਵਾਂਗ ਮੈਨੂੰ
ਤੁਰ ਪਏ ਕਦਮ ਤੇਰੇ ਪਿੱਛੇ, ਮੈਂ ਰੋਕਿਆ ਸੌਂ ਵਾਰ
ਗੁਲਾਬ ਜੇਹੀਏ ਕੰਡੇ ਦੀ ਬਣ ਗਈ ਏ ਪੀੜ ਨੀਂ
ਨੈਣਾ 'ਚ ਵਸਾ ਕੇ ਪਲਕਾਂ ਦੇ ਬੂਹੇ ਲਏ ਭੀੜ ਨੀਂ
ਭੁੱਲਿਆ ਸਾਨੂੰ ਜੱਗ, ਤੂੰ ਵੀ ਲਈ ਨਾ ਸਾਰ
ਤੈਨੂੰ ਮਿਲਣੇ ਦੀ ਕਿੰਨੀ ਏ ਉਡੀਕ ਨੀਂ
ਤੂੰ ਕੀ ਜਾਣੇ ਕਿਵੇਂ ਲੰਘੇ ਪਲ ਕਿਵੇ ਤਰੀਖ ਨੀਂ
ਤੜਪਦਾ ਦਿਲ ਮਿਲਣੇ ਨੂੰ ਲੋਚਦਾ ਵਾਰ ਵਾਰ
ਹਾਏ ਮੇਰੇ ਰੱਬਾ, ਛੇਤੀ ਲਿਆ ਓਹ ਟੈਮ ਓਏ,
ਕਦੋਂ ਹੋਣੇ ਦੀਦਾਰ ਸੋਹਣਿਆਂ ਦੇ, ਤਰਸੇ ਨੈਣ ਓਏ
ਇੱਕ ਤੇਰੇ ਕੋਲੋਂ ਮੰਗ ਡਾਢਿਆਂ, ਕਰੀਂ ਨਾ ਇਨਕਾਰ
ਮੈਂ ਨੀਂ ਕਹਿੰਦਾ, ਉਡੀਕਦਾ ਹਾਂ ਮੈਂ ਹੀ ਕੱਲਾ
ਤੜਪਦਾ ਹੋਵੇਗਾ ਤੇਰਾ ਵੀ ਤਾਂ ਦਿਲ ਝੱਲਾ
ਢਲਦੀ ਕਿਰਨਾ ਨਾਲ ਪ੍ਰੀਤ ਵੀ ਉਮੀਦ ਹੁੰਦੀ ਤਾਰ ਤਾਰ
***13 ਜੁਲਾਈ 2006 ਦੀ ਬੀਮਾਰ ਸ਼ਾਮ ਨੂੰ ਆਪਣੇ ਹਮਸਫ਼ਰ ਨੂੰ ਯਾਦ ਕਰਦਿਆਂ****
No comments:
Post a Comment