19 July, 2006

ਐ ਮੇਰੇ ਹਮਸਫ਼ਰ

ਐ ਮੇਰੇ ਹਮਸਫ਼ਰ

ਜਦੋਂ ਦਾ ਹੋ ਗਿਆ ਤੇਰੇ ਨਾਲ ਪਿਆਰ
ਤੈਨੂੰ ਕੀ ਕਹਾਂ ਕਿਧਰ ਗਿਆ ਮੇਰਾ ਕਰਾਰ

ਸੁੱਖ ਚੈਨ ਖੋ ਲਿਆ, ਝੱਲਾ ਬਣਾ ਛੱਡਿਆ,
ਲੈਕੇ ਇਕਰਾਰ, ਕਾਸਾ ਹੱਥ 'ਚ ਫੜਾ ਛੱਡਿਆ,
ਬਣ ਗਿਆ ਹੁਣ ਰੱਬ ਤੂੰ ਮੇਰੇ ਯਾਰ

ਵਹਾ ਲਿਆ ਕਿਨਾਰੇ ਤੋਂ, ਇੱਕ ਪੱਤੇ ਵਾਂਗ ਤੂੰ ਮੈਨੂੰ
ਜਾਪਦੀ ਦੀ ਮੰਜ਼ਲ, ਸਫ਼ਰ ਬਣਾ ਲਿਆ ਆਪਣੇ ਵਾਂਗ ਮੈਨੂੰ
ਤੁਰ ਪਏ ਕਦਮ ਤੇਰੇ ਪਿੱਛੇ, ਮੈਂ ਰੋਕਿਆ ਸੌਂ ਵਾਰ

ਗੁਲਾਬ ਜੇਹੀਏ ਕੰਡੇ ਦੀ ਬਣ ਗਈ ਏ ਪੀੜ ਨੀਂ
ਨੈਣਾ 'ਚ ਵਸਾ ਕੇ ਪਲਕਾਂ ਦੇ ਬੂਹੇ ਲਏ ਭੀੜ ਨੀਂ
ਭੁੱਲਿਆ ਸਾਨੂੰ ਜੱਗ, ਤੂੰ ਵੀ ਲਈ ਨਾ ਸਾਰ

ਤੈਨੂੰ ਮਿਲਣੇ ਦੀ ਕਿੰਨੀ ਏ ਉਡੀਕ ਨੀਂ
ਤੂੰ ਕੀ ਜਾਣੇ ਕਿਵੇਂ ਲੰਘੇ ਪਲ ਕਿਵੇ ਤਰੀਖ ਨੀਂ
ਤੜਪਦਾ ਦਿਲ ਮਿਲਣੇ ਨੂੰ ਲੋਚਦਾ ਵਾਰ ਵਾਰ

ਹਾਏ ਮੇਰੇ ਰੱਬਾ, ਛੇਤੀ ਲਿਆ ਓਹ ਟੈਮ ਓਏ,
ਕਦੋਂ ਹੋਣੇ ਦੀਦਾਰ ਸੋਹਣਿਆਂ ਦੇ, ਤਰਸੇ ਨੈਣ ਓਏ
ਇੱਕ ਤੇਰੇ ਕੋਲੋਂ ਮੰਗ ਡਾਢਿਆਂ, ਕਰੀਂ ਨਾ ਇਨਕਾਰ

ਮੈਂ ਨੀਂ ਕਹਿੰਦਾ, ਉਡੀਕਦਾ ਹਾਂ ਮੈਂ ਹੀ ਕੱਲਾ
ਤੜਪਦਾ ਹੋਵੇਗਾ ਤੇਰਾ ਵੀ ਤਾਂ ਦਿਲ ਝੱਲਾ
ਢਲਦੀ ਕਿਰਨਾ ਨਾਲ ਪ੍ਰੀਤ ਵੀ ਉਮੀਦ ਹੁੰਦੀ ਤਾਰ ਤਾਰ

***13 ਜੁਲਾਈ 2006 ਦੀ ਬੀਮਾਰ ਸ਼ਾਮ ਨੂੰ ਆਪਣੇ ਹਮਸਫ਼ਰ ਨੂੰ ਯਾਦ ਕਰਦਿਆਂ****

12 July, 2006

ਮੁੰਬਈ ਉੱਤੇ ਹਮਲਾ

ਮੁੰਬਈ ਉੱਤੇ ਹਮਲਾ


ਆਖਰ ਓਹਨਾਂ ਨੇ ਮੁੰਬਈ ਦੀ ਲੋਕਲ ਟਰੇਨਾਂ ਨੂੰ ਨਿਸ਼ਾਨਾ ਬਣਾਇਆ ਹੈ,
ਦਿਨ ਓਸੇਤਰਾਂ 11 ਜੁਲਾਈ ਰੱਖਿਆ, ਅੱਜ ਆਥਣ ਤੱਕ ਦੀਆਂ ਖ਼ਬਰਾਂ
ਮੁਤਾਬਕ 183 ਲੋਕ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹਨ।

ਹੁਣ ਏਨਾਂ ਨੂੰ ਕਾਇਰਤਾ ਦੀ ਕਾਹਣੀ ਕਹਿਣ 'ਚ ਹਰਜ਼ ਕੋਈ ਨਹੀਂ ਹੈ,
ਕਿਤੇ ਨਾ ਕਿਤੇ ਇਹ ਉਭਰਦੇ ਹੀ ਹਨ, ਪਰ ਇਹਨਾਂ ਨੂੰ ਰੋਕਣਾ
ਲਾਜ਼ਮੀ ਹੈ, ਘਰਾਂ ਨੂੰ ਪਰਤ ਰਹੇ ਬੇਕਸੂਰ ਲੋਕਾਂ ਨੂੰ ਮਾਰਨ ਨਾਲ
ਇਹਨਾਂ ਨੂੰ ਚਰਚਾ ਤਾਂ ਲਾਜ਼ਮੀ ਮਿਲਦੀ ਹੈ, ਪਰ ਖੁਦਾ, ਰੱਬ,
ਭਗਵਾਨ ਦੀ ਕਚਿਹਰੀ 'ਚ ਥਾਂ ਨੀਂ ਮਿਲ ਸਕਦੀ ਹੈ।

ਅਮਰੀਕਾ, ਪਾਕਿਸਤਾਨ ਦੀਆਂ ਸਰਕਾਰਾਂ ਤੋਂ ਬਿਨਾਂ
ਲਸ਼ਕਰ-ਏ-ਤੋਇਬਾ ਅਤੇ ਦੂਜੇ ਅੱਤਵਾਦੀ ਸੰਗਠਨ ਨੇ
ਇਸ ਦੀ ਨਿੰਦਿਆ ਕੀਤੀ ਹੈ, ਹੁਣ ਸਵਾਲ ਹੈ ਕਿ ਜੇ
ਇਹਨਾਂ ਨੇ ਨਹੀਂ ਕੀਤਾ ਤਾ ਕੌਣ ਜੁੰਮੇਵਾਰ ਹੈ, ਇਸ ਲਈ??

ਪੂਨਾ-
ਕੁਝ ਦਿਨ ਪਹਿਲਾਂ ਸ਼ਿਵ ਸੈਨਾ ਪਰਮੁੱਖ ਬਾਲ ਠਾਕਰੇ
ਦੀ ਪਤਨੀ ਦੀ ਮੂਰਤੀ ਉੱਤੇ ਮਿੱਟੀ ਲਾਈ ਗਈ ਤਾਂ
ਪੂਨੇ ਵਿੱਚ ਵੀ ਸ਼ਿਵ ਸੈਨਿਕਾਂ ਨੇ ਭੰਨ ਤੋੜ ਕੀਤੀ ਸੀ
ਅਤੇ ਬੰਬੇ ਤਾਂ ਬੱਸਾਂ ਵਗੈਰਾ ਸਾੜ ਦਿੱਤੀਆਂ ਸਨ।
ਉਦੋਂ ਪੂਨੇ ਦੁਕਾਨਾਂ ਵਗੈਰਾ ਬੰਦ ਕਰਵਾ ਦਿੱਤੀਆਂ ਸਨ।

ਹੁਣ ਕੱਲ੍ਹ ਇਹ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ
ਉਹ ਦੁਕਾਨਾਂ ਬੰਦ ਕਰਵਾ ਰਹੇ ਸਨ, ਸਰਕਾਰ ਨੇ ਵੀ
ਰੈੱਡ ਅਲਾਰਟ ਐਲਾਨਿਆ ਹੈ।

ਸੱਪ ਲੰਘਣ ਮਗਰੋਂ ਲਕੀਰ ਕੁੱਟਣ ਵਾਲੀ ਗੱਲ਼ ਹੈ ਹੁਣ ਤਾਂ,
ਪਰ ਇਹਨਾਂ ਸਭ ਘਟਨਾਵਾਂ ਪਿੱਛੇ ਖੁਫ਼ੀਆਂ ਵਿਭਾਗ
ਦੀ ਕਾਰਵਾਈ ਉੱਤੇ ਦੋਸ਼ ਲਾਉਣੇ ਲਾਜ਼ਮੀ ਹੋ ਜਾਂਦੇ ਹਨ
ਕਿ ਉਹ ਕਿੱਥੇ ਸੁੱਤੇ ਰਹਿੰਦੇ ਹਨ, ਸਿੱਧੇ ਰੂਪ ਵਿੱਚ ਉਹ
ਹੀ ਜੁੰਮੇਵਾਰ ਹਨ, ਭਾਵੇ ਮੈਂ ਇਹ ਦੋਸ਼ ਨਹੀਂ ਲਗਾ ਰਿਹਾ
ਕਿ ਉਹਨਾਂ ਕਿਓ ਨਹੀਂ ਰੋਕਿਆ, ਕਿਉਕਿ ਇਹ ਚੂਹੇ
ਬਿੱਲੀ ਦਾ ਖੇਡ (ਅੱਤਵਾਦੀਆਂ ਅਤੇ ਖੁਫ਼ੀਆ ਏਜੰਸੀਆਂ ਵਿਚਾਲੇ)
ਹਮੇਸ਼ਾ ਚੱਲਦਾ ਹੀ ਰਹਿੰਦਾ ਹੈ, ਪਰ ਤਾਂ ਵੀ ਉਹਨਾਂ
ਦੇ ਫੇਲ੍ਹ ਹੋਣ ਦਾ ਨਤੀਜਾ ਹੀ ਇਹ ਘਟਨਾਵਾਂ ਹੁੰਦੀਆਂ ਹਨ।
ਖੁਫ਼ੀਆ ਤੰਤਰ 'ਚ ਹੋਰ ਵੀ ਜਾਨ ਫੂਕਣ ਦੀ ਲੋੜ ਹੈ
ਅਤੇ ਉਹਨਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਇਹਨਾਂ
ਦੁਨਿਆਂ ਵਿਰੋਧੀਆਂ ਤਾਕਤਾਂ ਵਿਰੁੱਧ ਕਾਰਵਾਈਆਂ
ਜਾਰੀ ਰੱਖਣੀਆਂ ਚਾਹੀਦੀਆਂ ਹਨ, ਜਿੱਥੋਂ ਤੱਕ
ਸਰਕਾਰ ਦੀ ਭੂਮਿਕਾ ਹੈ, ਉਸ ਨੂੰ ਉਪਰੀ ਰੂਪ
ਵਿੱਚ ਫੌਜ ਅਤੇ ਖੁਫ਼ੀਆਂ ਵਿਭਾਗ ਨੂੰ ਲੋਕਾਂ ਲਈ
ਪੂਰੀ ਤਰਾਂ ਪਾਰਦਰਸ਼ੀ ਬਣਾਉਣਾ ਚਾਹੀਦਾ ਹੈ
ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ
ਮੀਡਿਆ ਅਤੇ ਵਿਰੋਧੀ ਧਿਰ ਇਹ ਜੁੰਮੇਵਾਰੀ ਨੂੰ
ਚੰਗੀ ਸਮਝਣ ਕਿ ਉਹਨਾਂ ਦਾ ਅਜੇਹੇ ਮੌਕੇ ਇੱਕਮੁੱਠ
ਰਹਿਣਾ ਕਿੰਨਾ ਲਾਜ਼ਮੀ ਹੈ।

ਰੱਬ ਸਭ ਸੰਸਾਰ ਨੂੰ ਸ਼ਾਂਤੀ ਅਤੇ ਦਿਮਾਗ
ਵਿੱਚ ਆਨੰਦ ਬਖਸ਼ੇ ਤਾਂ ਕਿ ਅਜੇ ਕਹਿਰ ਕਰਨ
ਤੋਂ ਪਹਿਲਾਂ ਉਹ ਜ਼ਾਲਮ ਕੁਝ ਤਾਂ ਸੋਚਣ।

ਰੱਬ ਰਾਖਾ