23 March, 2009

ਪੀੜ ਤੇਰੇ ਜਾਣ ਦੀ - ਗੁਰਦਾਸ ਮਾਨ

ਪੀੜ ਤੇਰੇ ਜਾਣ ਦੀ

ਪੀੜ ਤੇਰੇ ਜਾਣ ਦੀ ਕਿੱਦਾਂ ਜ਼ਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ

ਕੀ ਕਰਾਗਾਂ ਪਿਆਰ ਦੀ ਲੁੱਟੀ ਬਹਾਰ ਨੂੰ
ਸੱਜੀਆਂ ਸਜਾਈਆਂ ਮਹਿਫ਼ਲਾਂ ਗੁੰਦੇ ਸ਼ਿੰਗਾਰ ਨੂੰ
ਹੱਥੀ ਮਰੀ ਮੁਸਕਾਨ ਦਾ ਮਾਤਮ ਕਰਾਂਗਾ
ਤੇਰੇ ਬਗੈਰ ਜ਼ਿੰਦਗੀ ਨੂੰ...

ਜੇ ਰੋ ਪਿਆ ਤਾਂ ਕਹਿਣਗੇ ਦੀਵਾਨਾ ਹੋ ਗਿਆ
ਨਾ ਬੋਲਿਆ ਤਾਂ ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ...

ਸਾਹਾਂ ਦੀ ਡੁੱਬਦੀ ਨਾਵ ਨੂੰ ਝੌਂਕਾ ਮਿਲੇ ਜਾਂ ਨਾ
ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ
ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ
ਤੇਰੇ ਬਗੈਰ ਜ਼ਿੰਦਗੀ...

ਸੱਜਣਾ ਜ਼ਰਾ ਠੈਹਰ ਜਾ ਸੱਜਦਾ ਤਾਂ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਏ ਪਰਦਾ ਤਾਂ ਕਰ ਲਵਾਂ
ਮਾਨਾਂ ਦਿਲਾਂ ਦੀ ਸੇਜ ਉੱਤੇ ਪੱਥਰ ਧਰਾਂਗਾ ਮੈਂ
ਜਾਣ ਵਾਲੇ ਅਲਵਿਦਾ ਐਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ...

ਤੁਰ ਪਰਦੇਸ ਗਿਓ - ਗੁਰਦਾਸ ਮਾਨ

ਸਾਥੋਂ ਸੋਹਣਿਆਂ ਦਿਲ ਸਾਡਾ ਮੰਗ ਕੇ, ਤੁਰ ਪਰਦੇਸ ਗਿਓ
ਪਾਟੀ ਲੀਰ ਵਾਗੂੰ ਕਿੱਕਰਾਂ ਤੇ ਟੰਗ ਕੇ, ਤੁਰ ਪਰਦੇਸ ਗਿਓਂ

ਵੇ ਗਲ਼ੀ 'ਚ ਫਿਰਾਂ ਵਾਜਾਂ ਮਾਰਦੀ,
ਨਾਂ ਲਵਾਂ ਨਾ ਸਹੇਲੀਆਂ ਤੋਂ ਸੰਗ ਕੇ, ਤੁਰ ਪਰਦੇਸ ਗਿਓਂ


ਪਹਿਲੀ ਤੱਕਣੀ ਨੇ ਮਨ ਸਾਡਾ ਮੋਹ ਲਿਆ,
ਇੱਕੋ ਦਿਲ ਸੀ ਅਸਾਡਾ ਉਹ ਵੀ ਖੋਹ ਲਿਆ
ਪਾਏ ਪਿਆਰ ਦੇ ਪੁਲਾਂ ਦੀ ਹਿੱਕ ਲੰਘ ਕੇ, ਤੁਰ ਪਰਦੇਸ ਗਿਓਂ

ਲੋਕੀਂ ਮਾਰਦੇ ਨੇ ਗੱਲ੍ਹਾਂ ਮੇਹਣੇ ਵਾਲੀਆਂ,
ਨੀਂ ਤੂੰ ਨਿੱਤ ਦੇ ਮੁਸਾਫਿਰਾਂ ਨਾਲ ਲਾ ਲਈਆਂ
ਲੈ ਗਏ ਪਿਆਰ ਦੇ ਲਲਾਰੀ ਤੈਨੂੰ ਰੰਗ ਕੇ, ਤੁਰ ਪਰਦੇਸ ਗਿਓਂ

ਫਿਰਾ ਲੱਭਦੀ ਗੁਆਚੀ ਮੋਏ ਮਾਨ ਨੂੰ
ਮੈਂ ਵੀ ਸਾਂਭਿਆ ਨਾ ਕੱਚ ਦੇ ਸਾਮਾਨ ਨੂੰ
ਮਸਾਂ ਲਿਆ ਸੀ ਕਿਤੋਂ ਉਧਾਰਾ ਮੰਗ ਕੇ, ਤੁਰ ਪਰਦੇਸ ਗਿਓਂ

ਦੁੱਖਾਂ ਨੂੰ ਬਣਾ ਕੇ ਆਪਣਾ - ਗੁਰਦਾਸ ਮਾਨ

ਦੁੱਖਾਂ ਨੂੰ ਬਣਾ ਕੇ ਆਪਣਾ ਗਲ਼ ਖੁਸ਼ੀਆਂ ਦੀ ਕਰਦਾ ਏ
ਵੇਹੜੇ 'ਚ ਲਵਾਂ ਕੇ ਕਿੱਕਰਾਂ ਹੁਣ ਕੰਡਿਆਂ ਤੋਂ ਡਰਦਾ ਏ

ਹੀਰ ਦੀਆਂ ਚੂਰੀਆਂ ਜੇ ਸੌਖੀਆਂ ਲੁਕਾਦੀਆਂ
ਰਾਂਝੇ ਦੇ ਕੰਨਾਂ ਵਿੱਚ ਮੁੰਦਰਾਂ ਨਾ ਪੈਂਦੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ, ਓਹ ਦਮ ਗਿੱਦੜਾਂ ਦੇ ਭਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ...

ਦਸ ਕਿਵੇਂ ਮਹਿਕਦੇ ਬਗੀਚੇ ਫੁਲਵਾੜੀਆਂ
ਫੁੱਲਾਂ ਦੀਆਂ ਖਾਰਾਂ ਨਾਲ ਹੁੰਦੀਆਂ ਨਾ ਯਾਰੀਆਂ
ਦੁੱਖਾਂ ਨੂੰ ਵੀ ਜਰ ਸੋਹਣਿਆਂ, ਜੇ ਤੁਸੀਂ ਖੁਸ਼ੀਆਂ ਨੂੰ ਜ਼ਰਦਾ ਏ...
ਵੇਹੜੇ 'ਚ ਲਵਾਂ ਕਿੱਕਰਾਂ...

ਉਖਲੀ 'ਚ ਸਿਰ ਦੇ ਕੇ ਮੂਲਿਆਂ ਤੋਂ ਡਰਦਾ ਏ
ਧੋਬੀਆਂ ਦੇ ਕੁੱਤੇ ਵਾਂਗੂੰ ਘਾਟ ਦਾ ਨਾ ਘਰ ਦਾ ਏ
ਪਗੜੀ ਸੰਭਾਲ ਸੋਹਣਿਆਂ, ਜਿਹੜੀ ਥਾਂ ਥਾਂ 'ਤੇ ਧਰਦਾ ਏ
ਵੇਹੜੇ 'ਚ ਲਵਾਂ ਕੇ ਕਿੱਕਰਾਂ...

ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ
ਛੱਡ ਮਾਨਾਂ ਮਰ ਜਾਣਿਆਂ, ਦਿਲ ਲੈ ਕੇ ਮੁੱਕਰਦਾ ਏ
ਵੇਹੜੇ 'ਚ ਲਵਾਂ ਕੇ ਕਿੱਕਰਾਂ...

ਯਾਰ ਮੈਨੂੰ ਜਾਪਦੇ ਖੁਦਾ ਵਰਗੇ - ਗੁਰਦਾਸ ਮਾਨ

ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ ਦੀ ਦੁਆ ਵਰਗੇ

ਕਰ ਮਿੱਤਰਾਂ ਨੂੰ ਯਾਦ ਹੱਡੀ ਚੀਸਾਂ ਪੈਂਦੀਆਂ
ਜਿਹੜੇ ਬਣ ਗਏ ਨੇ ਪੁਰੇ ਦੀ ਹਵਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ...

ਜਿਹੜੇ ਦੋਸਤਾਂ ਨੇ ਫਾਕਿਆਂ 'ਚ ਢਿੱਡ ਭਰਿਆ
ਯਾਰ ਕਿਓਂ ਨਾ ਹੋਣ ਰੱਬ ਦੀ ਰਜ਼ਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ...

ਏਨੀ ਛੇਤੀ ਸਾਡੇ ਫੁੱਲ ਨਾਲ ਫਰੋਲੋ ਦੋਸਤੋ,
ਅਸੀਂ ਮੁਰਦੇ ਦੀ ਸੱਜਰੀ ਸੁਆਹ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ..

ਅਸੀਂ ਰੂੜ੍ਹੀਆਂ ਉੱਤੇ ਉੱਗੇ ਹੋਏ ਫੁੱਲ ਹੀ ਸਹੀਂ,
ਤੁਸੀਂ ਖੜ੍ਹੀ ਹੋਈ ਕੱਤੇ ਦੀ ਕਪਾਹ ਵਰਗੇ
ਕਿਸੇ ਅੱਲ੍ਹਾ ਦਾ ਫ਼ਕੀਰ...

ਮਰ ਜਾਣਿਆਂ ਸੰਭਾਲੀ ਮਾਨਾ ਗੀਤ ਆਪਣੇ
ਮਤੇ ਬਣ ਜਾਣ ਗ਼ੈਰਾਂ ਦੀ ਨਿਗ੍ਹਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ...