ਮੇਰਾ ਮਿੱਤਰ ਪਿਆਰ ਅਮਜਿੰਦਰ ਸਿੰਘ ਮਾਨ, ਜੋ ਪੜ੍ਹਨ ਲਈ
ਆਸਟਰੇਲੀਆ ਗਿਆ ਸੀ। ਮੈਂ ਉਸ ਨੂੰ ਵਿਆਹ ਉੱਤੇ
ਸੱਦਿਆ ਸੀ ਅਤੇ ਮਾਣ ਸੀ ਕਿ ਓਹ ਆਵੇਗਾ, ਪਰ
ਉਸਦੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ
ਭਰ ਆਈਆਂ। ਕੀ ਕਰੂੰ ਬੰਦਾ ਵਿੱਚ ਪਰਦੇਸਾਂ
ਜਾਕੇ।
ਮੈਂ ਵੀ ਕੁਝ ਸੋਚ ਸੀ ਕਿ ਮੈਂ ਵੀ ਜਾਵਾਗਾਂ, ਪਰ ਅੱਜ ਸਵੇਰੇ
ਜੋ ਉਸ ਨੇ ਕਹਾਣੀ ਸੁਣਾਈ ਉਹ ਸੁਣ ਕੇ ਤਾਂ ਜਾਪਦਾ ਹੈ
ਹੁਣ ਤਾਂ ਮੁੜ ਫੈਸਲਾ ਕਰਨਾ ਪਵੇਗਾ।
ਉਸ ਵਰਗੇ ਬਹਾਦਰ ਮੁੰਡੇ ਦਾ ਇਹ ਹਾਲ ਹੋ ਗਿਆ ਤਾਂ
ਮੈਂ ਕੀ ਕਰਾਗਾਂ ਜਾਕੇ ਉੱਥੇ। ਮੈਂ ਉਸ ਨੂੰ ਕਦੇ ਉਦਾਸ ਨਹੀਂ
ਸੀ ਦੇਖਿਆ, ਕਦੇ ਮਜਬੂਰ ਤਾਂ ਹੋ ਹੀ ਨਹੀਂ ਸਕਦਾ ਹੈ।
ਕੋਈ ਉਸ ਦਾ ਰਸਤਾ ਰੋਕ ਨਹੀਂ ਸਕਦਾ ਹੈ, ਫੇਰ ਰਾਤ
ਕਿਵੇਂ ਉਸ ਨੇ ਕਿਹਾ ਕਿ ਓਹ ਆ ਨਹੀਂ ਸਕਦਾ ਹੈ,
ਉਸ ਦੇ ਮਾਪੇ ਅਜੇ ਹਫ਼ਤਾ ਕੁ ਪਹਿਲਾਂ ਹੀ ਓਥੇ ਰਹਿ ਕੇ
ਆਏ ਹਨ, ਪਰ ਹੁਣ ਖਰਚੇ ਤੋਂ ਇੰਨਾ ਤੰਗ ਸੀ ਕਿ ਯੂਨੀਵਰਸਿਟੀ
ਦੀ ਫੀਸ ਦੇਣੀ ਓਸ ਵਾਸਤੇ ਬਹੁਤ ਔਖੀ ਸੀ, ਓਹ ਆਉਣਾ
ਚਾਹੁੰਦਾ ਸੀ, ਪਰ ਇੰਨਾ ਮਜਬੂਰ ਸੀ ਕਿ ਆ ਨਹੀਂ ਸਕਿਆ,
ਤੁਹਾਨੂੰ ਇਸ ਬਹਾਨਾ ਕਹਿ ਸਕਦੇ ਹੋ, ਪਰ ਮੈਂ ਜਾਣਦਾ ਹੈ
ਕਿ ਓਹ ਸੱਚਮੁੱਚ ਹੀ ਇੰਨਾ ਮਜਬੂਰ ਸੀ ਕਿ ਕੁਝ ਨਾ ਕਰ
ਸਕਿਆ। ਭਾਰਤ ਦੇ ਕਰੀਬ ਡੇਢ ਵਜੇ ਮੈਨੂੰ ਫੋਨ ਕਰਕੇ
ਮੈਨੂੰ ਜਗਾਉਦਾ ਹੈ, ਕਹਿੰਦਾ ਹੈ ਕਿ ਮੈਂ ਬਹੁਤ ਚਾਹੁੰਦਾ
ਸੀ ਆਉਣਾ, ਮੈਂ ਤੇਰੇ ਨਾਲ ਵਾਦਾ ਸੀ, ਪਰ ਪਤਾ ਨੀਂ
ਕੀ ਹੋ ਗਿਆ ਮੈਂ ਕੁਝ ਵੀ ਕਰ ਨਾ ਸਕਿਆ ਹਾਂ।
ਅਤੇ ਪਹਿਲਾਂ ਵੀ ਵਾਰ ਓਹ ਰੋ ਪਿਆ (ਮੈਂ ਉਸ ਦੇ ਹੰਝੂ
ਵੀ ਨਾ ਪੂੰਝ ਸਕਿਆ ਸਾਂ ਅਫਸੋਸ), ਕਿੰਨਾ ਚਿਰ
ਰੋਂਦਾ ਰਿਹਾ, ਕਾਲਜ ਦੇ ਦਿਨ ਯਾਦ ਕਰਕੇ, ਵਾਅਦੇ
ਯਾਦ ਕਰਕੇ, ਕਹੇ ਹੋਏ ਸ਼ਬਦ ਦੁਹਰਾ ਕੇ।
ਕਹਿੰਦਾ ਜਿਉਦੇ ਤਾਂ ਹਾਂ, ਪਰ ਸਾਡੀ ਸ਼ੋਸ਼ਲ ਲਾਇਫ
ਤਾਂ ਖਤਮ ਹੋ ਜਾਂਦੀ ਹੈ, ਬੱਸ 'ਵਧਾਈਆਂ' ਦੇਣ ਜੋਗੇ
ਹੀ ਰਹਿ ਜਾਈਦਾ ਹੈ। ਹਾਂ ਬੱਸ ਵਧਾਈਆਂ ਹੀ ਦੇਣ
ਜੋਗੇ। ਪੂਨੇ ਆ ਕੇ ਮੈਨੂੰ ਇੰਜ ਹੀ ਲੱਗਦਾ ਹੈ, ਇਸ ਤੋਂ
ਬਿਨਾਂ ਕੁਝ ਹੋਰ ਨਹੀਂ ਹੈ, ਬੱਸ ਵਧਾਈਆਂ ਦੇਣ ਜੋਗੇ
ਕਿਸੇ ਨਾਲ ਦੁੱਖ ਸੁੱਖ ਸਾਂਝੇ ਤਾਂ ਕਰ ਨਹੀਂ ਸਕਦੇ ਹਾਂ,
ਬੱਸ ਵਧਾਈਆਂ ਭਾਈ ਵਧਾਈਆਂ।