ਤੁਰਦਿਆਂ ਨੂੰ ਤਾਂ ਕਦੇ ਮਹਿਸੂਸ ਨੀਂ ਹੁੰਦਾ ਕਿ ਕੋਈ ਸਾਡੇ ਨਾਲ ਵੀ ਹੈ, ਗੱਲ਼ਾਂ ਕਰਦਿਆਂ
ਸੁਣਦਿਆਂ ਕਿੰਨਾਂ ਸਫ਼ਰ ਕੱਟ ਜਾਂਦਾ ਹੈ, ਇਹ ਪਤਾ ਹੀ ਨਹੀਂ ਲੱਗਦਾ ਹੈ, ਬੱਸ,
ਜਦੋਂ ਕੋਈ ਕਿਸੇ ਦੇ ਵਿਛੜ ਜਾਣ ਦਾ ਸਮਾਂ ਆਉਦਾ ਹੈ ਤਾਂ ਹੀ ਪਤਾ ਲੱਗਦਾ ਹੈ ਕਿ
ਕੀ ਹੋਣ ਜਾ ਰਿਹਾ ਹੈ (ਅਸਲ ਵਿੱਚ ਉਸ ਦੇ ਵਿਛੜਨ ਬਾਅਦ ਹੀ ਅਹਿਸਾਸ
ਹੁੰਦਾ ਹੈ।)
ਬਸ ਏਦਾਂ ਹੀ ਕੁਝ ਹੋਇਆ ਜਦ ਦੋ ਦਿਨ ਪਹਿਲਾਂ ਸਾਰਾ ਵੈਂਗ ਨੇ ਐਲਾਨ
ਕਰ ਦਿੱਤਾ ਕਿ ਉਹ ਰੈੱਡ ਹੈੱਟ ਛੱਡ ਕੇ ਜਾ ਰਹੀ ਹੈ, ਰੈੱਡ ਹੈੱਟ ਦੇ ਬਿਆਨ
ਕਰਤਾ ਦੇ ਮੂੰਹੋਂ ਏਹ ਗੱਲ਼ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ
ਨਜ਼ਰ ਆਈ ਹੈ।
ਖ਼ੈਰ ਤੁਰਦੇ ਕਦਮ ਅਤੇ ਵਹਿੰਦੇ ਦਰਿਆ ਕਦੇ ਰੁਕੇ ਆਂ, ਨਾ ਹੱਸਣ ਨਾਲ,
ਨਾ ਰੋਣ ਨਾਲ, ਗੱਲਾਂ ਨਾਲ, ਨਾ ਹੌਕਿਆਂ ਨਾਲ,
'ਤੁਰਦੇ ਰਹਿਣਾ ਜਿੰਦਗੀ, ਰੁੱਕਣਾ ਥੰਮਣਾ ਮੌਤ ਸਮਾਨ'
ਤੁਰ ਜਾਣਾ ਸੀ, ਅਤੇ ਤੁਰ ਗਈ ਹੈ।
ਇੱਕ ਹੋਰ ਦੋਸਤ ਨੂੰ ਅਲਵਿਦਾ ਕਹਿ ਚੱਲਿਆ ਹਾਂ